White Brinjal Cultivation: ਦੇਸ਼ ਵਿੱਚ ਬਹੁਤ ਸਾਰੇ ਲੋਕ ਬੈਂਗਣ ਦੀ ਸਬਜ਼ੀ ਤੇ ਭੜਥਾ ਖਾਣਾ ਪਸੰਦ ਕਰਦੇ ਹਨ। ਇਸ ਲਈ ਮੰਡੀ ਵਿੱਚ ਖਰੀਦਣ ਜਾਓ ਤਾਂ ਬੈਂਗਣ ਕਾਫੀ ਮਹਿੰਗੇ ਭਾਅ ਮਿਲਦਾ ਹੈ ਪਰ ਕੀ ਤੁਸੀਂ ਕਦੇ ਚਿੱਟੇ ਬੈਂਗਣ ਬਾਰੇ ਸੁਣਿਆ ਹੈ? ਅੱਜਕੱਲ੍ਹ ਮੰਡੀ ਵਿੱਚ ਇਸ ਦੀ ਮੰਗ ਤੇਜ਼ੀ ਨਾਲ ਵਧ ਰਹੀ ਹੈ। ਕਿਸਾਨ ਚਿੱਟੇ ਬੈਂਗਣ ਦੀ ਕਾਸ਼ਤ ਕਰਕੇ ਚੰਗਾ ਮੁਨਾਫਾ ਕਮਾ ਸਕਦੇ ਹਨ। ਇਸ ਦੀ ਖਾਸੀਅਤ ਇਹ ਵੀ ਹੈ ਕਿ ਤੁਸੀਂ ਇਸ ਨੂੰ ਸਾਲ ਭਰ ਵਿੱਚ ਕਿਸੇ ਵੀ ਸਮੇਂ ਉਗਾ ਸਕਦੇ ਹੋ।
ਦੱਸ ਦਈਏ ਕਿ ਸਫੇਦ ਬੈਂਗਣ ਵਿੱਚ ਆਮ ਬੈਂਗਣ ਨਾਲੋਂ ਜ਼ਿਆਦਾ ਵਿਟਾਮਿਨ ਤੇ ਮਿਨਰਲਸ ਹੁੰਦੇ ਹਨ। ਇਸ ਵਿੱਚ ਵਿਟਾਮਿਨ ਬੀ, ਪੋਟਾਸ਼ੀਅਮ, ਕਾਪਰ ਤੇ ਮੈਗਨੀਸ਼ੀਅਮ ਸਮੇਤ ਕਈ ਤਰ੍ਹਾਂ ਦੇ ਪੋਸ਼ਕ ਤੱਤ ਹੁੰਦੇ ਹਨ। ਇਸ ਕਾਰਨ ਇਸ ਦੇ ਪੱਤਿਆਂ ਤੇ ਤਣਿਆਂ ਦੀ ਵਰਤੋਂ ਦਵਾਈਆਂ ਬਣਾਉਣ ਵਿੱਚ ਵੀ ਕੀਤੀ ਜਾਂਦੀ ਹੈ।
ਜੇ ਕਿਸਾਨ ਚਿੱਟੇ ਬੈਂਗਣ ਉਗਾਉਣਾ ਚਾਹੁੰਦੇ ਹਨ ਤਾਂ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਇਸ ਦੀ ਨਰਸਰੀ ਤਿਆਰ ਕਰਨੀ ਪਵੇਗੀ। ਨਰਸਰੀ ਤਿਆਰ ਕਰਨ ਲਈ ਖੇਤ ਨੂੰ ਕਈ ਵਾਰ ਵਾਹੁਣਾ ਚਾਹੀਦਾ ਹੈ। ਫਿਰ, ਜਦੋਂ ਮਿੱਟੀ ਮੁਲਾਇਮ ਹੋ ਜਾਏ ਹੈ, ਤਾਂ ਖੇਤ ਨੂੰ ਲੇਜਰ ਕਰਾਹੇ ਨਾਲ ਪੱਧਰਾ ਕਰੋ। ਇਸ ਤੋਂ ਬਾਅਦ ਇੱਕ ਕਿਆਰੀ ਬਣਾ ਕੇ ਉਸ ਵਿੱਚ ਚਿੱਟੇ ਬੈਂਗਣ ਦੇ ਬੀਜ ਬੀਜੋ।
ਫਿਰ ਸਿੰਚਾਈ ਤੋਂ ਬਾਅਦ ਕਿਆਰੀ ਨੂੰ ਤੂੜੀ ਨਾਲ ਢੱਕ ਦਿਓ। ਇਸ ਸਮੇਂ ਦੌਰਾਨ ਨਦੀਨ ਤੇ ਘਾਹ ਵਗੈਰਾ ਵੀ ਕੱਢਦੇ ਰਹੋ। ਇਸ ਤਰ੍ਹਾਂ ਇੱਕ ਮਹੀਨੇ ਬਾਅਦ ਚਿੱਟੇ ਬੈਂਗਣ ਦੀ ਪਨੀਰੀ ਤਿਆਰ ਹੋ ਜਾਏਗੀ। ਇਸ ਤੋਂ ਬਾਅਦ ਤੁਸੀਂ ਨਰਸਰੀ ਵਿੱਚੋਂ ਬੈਂਗਣ ਦੀ ਪਨੀਰੀ ਪੁੱਟ ਕੇ ਤਿਆਰ ਖੇਤ ਵਿੱਚ ਦੋ ਫੁੱਟ ਦੀ ਦੂਰੀ 'ਤੇ ਲਾ ਸਕਦੇ ਹੋ।
ਵੱਡੀ ਆਮਦਨ ਹੋਵੇਗੀ
ਜੇ ਤੁਸੀਂ ਫਰਵਰੀ ਦੇ ਮਹੀਨੇ ਚਿੱਟੇ ਬੈਂਗਣ ਦੀ ਬਿਜਾਈ ਕਰਦੇ ਹੋ ਤਾਂ ਜੂਨ ਤੋਂ ਬੈਂਗਣ ਦੇ ਫਲ ਲੱਗਣੇ ਸ਼ੁਰੂ ਹੋ ਜਾਣਗੇ। ਬੈਂਗਣ ਬੀਜਣ ਤੋਂ ਬਾਅਦ ਹਰ 20 ਦਿਨਾਂ ਬਾਅਦ ਪਾਣੀ ਦਿਓ। ਜੇਕਰ ਤੁਪਕਾ ਸਿੰਚਾਈ ਦੀ ਵਰਤੋਂ ਕੀਤੀ ਜਾਵੇ ਤਾਂ ਬਿਹਤਰ ਹੋਵੇਗਾ।
ਬੈਂਗਣ ਦੇ ਪੌਦੇ ਵੱਡੇ ਹੁੰਦੇ ਹਨ ਤੇ ਉਨ੍ਹਾਂ ਨੂੰ ਸਹਾਰੇ ਦੀ ਲੋੜ ਹੁੰਦੀ ਹੈ। ਇਸ ਲਈ ਇਸ ਦੇ ਅਧਾਰ ਦੇ ਕੋਲ ਇੱਕ ਬਾਂਸ ਦੀ ਸੋਟੀ ਲਗਾਓ ਤੇ ਤਣੇ ਨੂੰ ਬੰਨ੍ਹ ਦਿਓ। ਮੰਡੀ ਵਿੱਚ ਬੈਂਗਣ ਦੀ ਕੀਮਤ 60 ਤੋਂ 80 ਰੁਪਏ ਪ੍ਰਤੀ ਕਿਲੋ ਹੈ। ਜੇਕਰ ਤੁਸੀਂ ਇੱਕ ਏਕੜ ਜ਼ਮੀਨ ਵਿੱਚ ਚਿੱਟੇ ਬੈਂਗਣ ਦੀ ਕਾਸ਼ਤ ਕਰਦੇ ਹੋ ਤਾਂ ਤੁਸੀਂ ਲੱਖਾਂ ਰੁਪਏ ਕਮਾ ਸਕਦੇ ਹੋ।