ਰਾਜਸਥਾਨ ਦੇ ਉਦੈਪੁਰ ਵਿੱਚ ਕਿਸਾਨ ਕੁੰਭ ਦਾ ਆਯੋਜਨ ਕੀਤਾ ਗਿਆ ਹੈ। ਇਸ ਕੁੰਭ ਵਿੱਚ ਇੱਕ ਮੱਝ ਸਭ ਦਾ ਧਿਆਨ ਆਪਣੇ ਵੱਲ ਖਿੱਚ ਰਹੀ ਹੈ। ਇਸ ਮੱਝ ਦਾ ਨਾਂ ਯੁਵਰਾਜ ਹੈ ਜਿਸ ਦਾ ਭਾਰ ਕਰੀਬ 1500 ਕਿਲੋ ਹੈ ਅਤੇ ਬਾਜ਼ਾਰ 'ਚ ਇਸ ਦੀ ਕੀਮਤ 9 ਕਰੋੜ ਦੇ ਕਰੀਬ ਦੱਸੀ ਜਾ ਰਹੀ ਹੈ। ਇਸ ਮੱਝ ਦੀ ਲੰਬਾਈ 9 ਫੁੱਟ ਅਤੇ ਉਚਾਈ 6 ਫੁੱਟ ਦੱਸੀ ਜਾਂਦੀ ਹੈ। ਅੱਜ ਇਸ ਆਰਟਿਕਲ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਕਿਹੜੀ ਨਸਲ ਦੀ ਮੱਝ ਹੈ ਅਤੇ ਇਸ ਦੇ ਮਾਲਕ ਨੂੰ ਇਸ ਨੂੰ ਪਾਲਣ ਵਿਚ ਕਿੰਨਾ ਪੈਸਾ ਖਰਚ ਕਰਨਾ ਪੈਂਦਾ ਹੈ।


ਕਿਸ ਨਸਲ ਦੀ ਹੈ ਮੱਝ


ਇਹ ਮੱਝ ਮੁਰਾ ਨਸਲ ਦੀ ਹੈ, ਇਸ ਦੇ ਮਾਲਕ ਦਾ ਨਾਂ ਕਰਮਵੀਰ ਹੈ। ਕਰਮਵੀਰ ਦਾ ਕਹਿਣਾ ਹੈ ਕਿ ਉਹ ਆਪਣੀ ਮੱਝ ਯੁਵਰਾਜ ਨੂੰ ਬੱਚਿਆਂ ਵਾਂਗ ਪਿਆਰ ਕਰਦਾ ਹੈ ਅਤੇ ਇਸ ਨੂੰ ਵੇਚਣ ਬਾਰੇ ਕਦੇ ਵੀ ਨਹੀਂ ਸੋਚਦੇ। ਹਾਲਾਂਕਿ ਇਸ ਮੱਝ ਨੂੰ ਖਰੀਦਣ ਲਈ ਹੁਣ ਤੱਕ 9 ਕਰੋੜ ਰੁਪਏ ਦੀ ਬੋਲੀ ਲੱਗ ਚੁੱਕੀ ਹੈ। ਪਰ ਕਰਮਵੀਰ ਨੇ ਇਸ ਕੀਮਤ ਨੂੰ ਵੀ ਰੱਦ ਕਰ ਦਿੱਤਾ। ਉਸ ਦਾ ਕਹਿਣਾ ਹੈ ਕਿ ਇਹ ਮੱਝ ਉਸ ਦਾ ਮਾਣ ਹੈ ਅਤੇ ਪੁੱਤਰ ਵਰਗੀ ਹੈ। ਇਸ ਲਈ ਉਹ ਇਸ ਨੂੰ ਕਿਸੇ ਵੀ ਕੀਮਤ 'ਤੇ ਨਹੀਂ ਵੇਚੇਗਾ।


ਇਹ ਵੀ ਪੜ੍ਹੋ: Tomato prices: ਟਮਾਟਰ ਦੀਆਂ ਕੀਮਤਾਂ ਨੂੰ ਲੱਗੀ ਅੱਗ, ਕੀਮਤਾਂ ਹੋਈਆਂ 100 ਰੁਪਏ ਤੋਂ ਵੀ ਪਾਰ...ਪਰ ਇੱਥੇ ਮਿਲ ਰਿਹਾ ਹੈ ਸਿਰਫ 10 ਰੁਪਏ ਪ੍ਰਤੀ ਕਿਲੋ


ਕੀ ਖਾਸ ਹੈ ਕਿਸਾਨ ਕੁੰਭ ਵਿੱਚ


ਉਦੈਪੁਰ ਵਿੱਚ ਕਿਸਾਨ ਕੁੰਭ ਵਿੱਚ 125 ਤੋਂ ਵੱਧ ਦੁਕਾਨਾਂ ਲਗਾਈਆਂ ਗਈਆਂ ਹਨ। ਇਸ ਦੇ ਨਾਲ ਹੀ ਇਸ ਕੁੰਭ ਵਿੱਚ ਕਈ ਖੇਤੀ ਮਾਹਿਰਾਂ ਨੇ ਕਿਸਾਨਾਂ ਅਤੇ ਪਸ਼ੂ ਪਾਲਕਾਂ ਨੂੰ ਇੱਕ ਇੱਕ ਨਵੀਂ ਤਕਨੀਕ ਬਾਰੇ ਜਾਣੂ ਕਰਵਾਇਆ। ਗਰਮੀ ਕਾਰਨ ਇਸ ਮੇਲੇ ਵਿੱਚ ਕਿਸਾਨਾਂ ਲਈ ਏਸੀ ਪੰਡਾਲ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਹ ਮੇਲਾ ਸ਼ਹਿਰ ਦੇ ਬਲਿਚੜਾ ਖੇਤੀਬਾੜੀ ਉਤਪਾਦ ਮੰਡੀ ਸਬਯਾਰਡ ਵਿੱਚ ਲਗਾਇਆ ਗਿਆ ਹੈ।


ਦੁਨੀਆ ਦੀ ਸਭ ਤੋਂ ਮਹਿੰਗੀ ਮੱਝ ਕਹਿੜੀ ਹੈ


ਹੋਰੀਜ਼ਨ ਦੁਨੀਆ ਦੀ ਸਭ ਤੋਂ ਮਹਿੰਗੀ ਮੱਝ ਹੈ। ਇਹ ਦੱਖਣੀ ਅਫਰੀਕਾ ਵਿੱਚ ਰਹਿੰਦੀ ਹੈ। ਇਸ ਦੇ ਸਿੰਗਾਂ ਦੀ ਲੰਬਾਈ 56 ਇੰਚ ਤੋਂ ਵੱਧ ਹੈ। ਜਦੋਂ ਕਿ ਆਮ ਮੱਝਾਂ ਦੇ ਸਿੰਗਾਂ ਦੀ ਲੰਬਾਈ ਮੁਸ਼ਕਿਲ ਨਾਲ 35 ਤੋਂ 40 ਇੰਚ ਹੁੰਦੀ ਹੈ। ਇਸ ਦੇ ਸਿੰਗਾਂ ਦੀ ਲੰਬਾਈ ਤੋਂ ਤੁਸੀਂ ਅੰਦਾਜ਼ਾ ਲਗਾਇਆ ਹੋਵੇਗਾ ਕਿ ਇਹ ਮੱਝ ਕਿੰਨੀ ਵੱਡੀ ਹੋਵੇਗੀ। ਇਸ ਮੱਝ ਨੂੰ ਪਾਲਣ ਵਾਲਾ ਕਿਸਾਨ ਸਾਲਾਨਾ ਕਰੋੜਾਂ ਰੁਪਏ ਕਮਾ ਲੈਂਦਾ ਹੈ। ਇਸ ਮੱਝ ਦੀ ਕੀਮਤ ਕਰੀਬ 81 ਕਰੋੜ ਰੁਪਏ ਹੈ।


ਇਹ ਵੀ ਪੜ੍ਹੋ: Weather Update Today : ਪਹਾੜਾਂ ਤੋਂ ਲੈ ਕੇ ਮੈਦਾਨ ਤੱਕ ਮੌਸਮ ਦਾ ਵਿਗੜਿਆ ਮਿਜਾਜ਼ , 25 ਰਾਜਾਂ ਵਿੱਚ 2 ਦਿਨਾਂ ਤੱਕ ਭਾਰੀ ਮੀਂਹ ਦਾ ਅਲਰਟ, ਪੜ੍ਹੋ ਅੱਪਡੇਟ