ਪੜਚੋਲ ਕਰੋ

'ਆਪ' ਨੇ ਸਾਰੀਆਂ ਪਾਰਟੀਆਂ ਨੂੰ ਇਸ ਬਿੱਲ ਦਾ ਸਮਰਥਨ ਕਰਨ ਦੀ ਕੀਤੀ ਮੰਗ 

ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, ''ਪੰਜਾਬ ਵਿਧਾਨ ਸਭਾ ਦਾ ਅਗਾਮੀ ਇਜਲਾਸ ਸੱਤਾਧਾਰੀ ਕਾਂਗਰਸ ਪਾਰਟੀ ਲਈ ਵੀ ਆਖ਼ਰੀ ਮੌਕਾ ਹੈ ਕਿ ਉਹ ਪੰਜਾਬ ਅਤੇ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਦੇ ਹਿੱਤਾਂ 'ਚ ਫ਼ੈਸਲੇ ਲਵੇ।

ਚੰਡੀਗੜ: ਆਮ ਆਦਮੀ ਪਾਰਟੀ ਵੱਲੋਂ ਵਿਧਾਨ ਸਭਾ 'ਚ ਲਿਆਂਦੇ ਜਾ ਰਹੇ ਪ੍ਰਾਏਵਟ ਮੈਂਬਰ ਬਿੱਲ 'ਦੀ ਟਰਮੀਨੇਸ਼ਨ ਆਫ਼ ਪਾਵਰ ਪਰਚੇਜ਼ ਐਗਰੀਮੈਂਟ ਵਿਦ 3 ਆਈਪੀਪੀ ਬਿੱਲ 2021' ਨੂੰ ਸੱਤਾਧਾਰੀ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਦੇ ਵਿਧਾਇਕ ਇੱਕਮੱਤ ਅਤੇ ਇੱਕਜੁੱਟ ਹੋ ਕੇ ਸਰਬ ਸੰਮਤੀ ਨਾਲ ਪਾਸ ਕਰਨ ਅਤੇ ਮਾਰੂ ਬਿਜਲੀ ਸਮਝੌਤੇ ਰੱਦ ਕਰਨ। ਆਮ ਆਦਮੀ ਪਾਰਟੀ ਪੰਜਾਬ ਦੇ ਵਿਧਾਇਕ ਅਤੇ ਯੂਥ ਵਿੰਗ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮੀਤ ਹੇਅਰ ਨੇ ਇਹ ਮੰਗ ਕਰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਆਪਣੀ ਵਿਰੋਧੀ ਧਿਰ ਦੀ ਜ਼ਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾ ਰਹੀ ਹੈ ਅਤੇ ਦੇਖਣਾ ਇਹ ਹੋਵੇਗਾ ਕਿ ਸੱਤਾਧਾਰੀ ਕਾਂਗਰਸ ਸਮੇਤ ਕਿਹੜਾ- ਕਿਹੜਾ ਵਿਧਾਇਕ ਪੰਜਾਬ ਅਤੇ ਪੰਜਾਬ ਵਾਸੀਆਂ ਦੇ ਹੱਕ 'ਚ ਡਟਦਾ ਹੈ।
 
ਵਿਧਾਇਕ ਗੁਰਮੀਤ ਸਿੰਘ ਮੀਤ ਹੇਅਰ ਨੇ ਕਿਹਾ, ''ਪੰਜਾਬ ਵਿਧਾਨ ਸਭਾ ਦਾ ਅਗਾਮੀ ਇਜਲਾਸ ਸੱਤਾਧਾਰੀ ਕਾਂਗਰਸ ਪਾਰਟੀ ਲਈ ਵੀ ਆਖ਼ਰੀ ਮੌਕਾ ਹੈ ਕਿ ਉਹ ਪੰਜਾਬ ਅਤੇ ਪੰਜਾਬ ਦੇ ਸਾਰੇ ਬਿਜਲੀ ਖਪਤਕਾਰਾਂ ਦੇ ਹਿੱਤਾਂ 'ਚ ਫ਼ੈਸਲੇ ਲਵੇ। ਜੇਕਰ ਕਾਂਗਰਸ ਇਸ ਵਾਰ ਵੀ ਖੁੰਝ ਜਾਂਦੀ ਹੈ ਤਾਂ ਸਾਬਤ ਹੋ ਜਾਵੇਗਾ ਕਿ ਕਾਂਗਰਸੀਆਂ ਨੂੰ ਲੋਕ ਨਹੀਂ ਬਾਦਲਾਂ ਵਾਂਗ ਨਿੱਜੀ ਬਿਜਲੀ ਕੰਪਨੀਆਂ ਕੋਲੋਂ ਮਿਲਦੀ 'ਦਲਾਲੀ' ਦੀ ਜ਼ਿਆਦਾ ਫ਼ਿਕਰ ਹੈ। 
 
ਉਨ੍ਹਾਂ ਕਿਹਾ ਕਿ ਇਸ ਕਰਕੇ ਅਗਾਮੀ ਇਜਲਾਸ ਸੱਤਾਧਾਰੀ ਕਾਂਗਰਸ ਅਤੇ ਇਸ ਦੇ ਨਵ-ਨਿਯੁਕਤ ਪ੍ਰਧਾਨ ਅਤੇ ਵਿਧਾਇਕ ਨਵਜੋਤ ਸਿੰਘ ਸਿੱਧੂ ਲਈ ਅਗਨੀ ਪ੍ਰੀਖਿਆ ਵਾਲਾ ਹੋਵੇਗਾ ਕਿਉਂਕਿ 'ਆਪ' ਨੇ ਲੋਕਾਂ ਦੀ ਮੰਗ 'ਤੇ ਪ੍ਰਾਈਵੇਟ ਮੈਂਬਰ ਬਿੱਲ ਪੰਜਵੀਂ ਵਾਰ ਵਿਧਾਨ ਸਭਾ 'ਚ ਪੇਸ਼ ਕੀਤਾ ਹੈ।'' ਉਨਾਂ ਕਿਹਾ ਕਿ ਪੰਜਾਬ 'ਚ ਬਿਜਲੀ ਸੰਕਟ ਦਾ ਇੱਕੋ-ਇੱਕ ਹੱਲ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਬਿਜਲੀ ਸਮਝੌਤੇ ਰੱਦ ਕਰਨਾ ਹੈ।
 
ਮੀਤ ਹੇਅਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਮੁੱਢ ਤੋਂ ਹੀ ਪ੍ਰਾਈਵੇਟ ਕੰਪਨੀਆਂ ਨਾਲ ਕੀਤੇ ਗਏ ਬਿਜਲੀ ਖ਼ਰੀਦ ਸਮਝੌਤੇ ਰੱਦ ਕਰਨ ਦੀ ਮੰਗ ਕਰਦੀ ਆ ਰਹੀ ਹੈ ਅਤੇ ਬਤੌਰ ਵਿਰੋਧੀ ਧਿਰ ਲੋਕ ਹਿੱਤਾਂ ਲਈ ਆਮ ਆਦਮੀ ਪਾਰਟੀ ਆਪਣੇ ਵਿਧਾਇਕ ਅਮਨ ਅਰੋੜਾ ਰਾਹੀਂ ਹੁਣ ਤੱਕ ਚਾਰ ਵਾਰ ਵਿਧਾਨ ਸਭਾ ਇਜਲਾਸਾਂ 'ਚ 'ਦੀ ਟਰਮੀਨੇਸ਼ਨ ਆਫ਼ ਪਾਵਰ ਪਰਚੇਜ਼ ਐਗਰੀਮੈਂਟ ਵਿਦ 3 ਆਈਪੀਪੀ ਬਿੱਲ 2021' ਪੇਸ਼ ਕਰ ਚੁੱਕੀ ਹੈ, ਪਰ ਕਾਂਗਰਸ ਸਰਕਾਰ ਵਿਧਾਨ ਸਭਾ 'ਚ ਇਸ ਬਿਲ 'ਤੇ ਚਰਚਾ ਕਰਨ ਤੋਂ ਭੱਜਦੀ ਰਹੀ ਹੈ, ਜਿਸ ਤੋਂ ਸਿੱਧ ਹੁੰਦਾ ਹੈ ਕਿ ਸਰਕਾਰ ਪੰਜਾਬ ਦੇ ਲੋਕਾਂ ਨੂੰ ਸਸਤੀ ਬਿਜਲੀ ਦੇਣ ਲਈ ਸਿਰਫ਼ ਬਿਆਨਬਾਜ਼ੀ ਕਰਦੀ ਹੈ, ਅਸਲ ਕੰਮ ਨਹੀਂ ਕਰਦੀ। 
 
ਟਾਪ ਹੈਡਲਾਈਨ

ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਵੱਡੀ ਕਾਰਵਾਈ! ਇਸ ਆਗੂ ਨੂੰ ਦਿਖਾਇਆ ਬਾਹਰ ਦਾ ਰਸਤਾ; ਜਾਣੋ ਵਜ੍ਹਾ
ਕਾਂਗਰਸ ਦੇ ਕਾਟੋਕਲੇਸ਼ ਵਿਚਾਲੇ ਵੱਡੀ ਕਾਰਵਾਈ! ਇਸ ਆਗੂ ਨੂੰ ਦਿਖਾਇਆ ਬਾਹਰ ਦਾ ਰਸਤਾ; ਜਾਣੋ ਵਜ੍ਹਾ
ਲੁਧਿਆਣਾ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਲਹਿਰਾਇਆ ਤਿਰੰਗਾ, DC-CP ਦੇ ਨਾਲ ਕੀਤਾ ਪਰੇਡ ਦਾ ਨਿਰੀਖਣ; ਪੁਲਿਸ ਦਾ ਸਖ਼ਤ ਪਹਿਰਾ
ਲੁਧਿਆਣਾ 'ਚ ਵਿੱਤ ਮੰਤਰੀ ਹਰਪਾਲ ਚੀਮਾ ਨੇ ਲਹਿਰਾਇਆ ਤਿਰੰਗਾ, DC-CP ਦੇ ਨਾਲ ਕੀਤਾ ਪਰੇਡ ਦਾ ਨਿਰੀਖਣ; ਪੁਲਿਸ ਦਾ ਸਖ਼ਤ ਪਹਿਰਾ
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, ਕਿਹਾ- ਪੰਜਾਬ ਤੋੜਨ ਦੇ ਮਨਸੂਬੇ ਕਦੇ ਸਫਲ ਨਹੀਂ ਹੋਣਗੇ...
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
PM ਮੋਦੀ ਦਾ Gen-Z ਲਈ ਵੱਡਾ ਐਲਾਨ, 'ਨੌਜਵਾਨਾਂ ਨੂੰ ਮੁਫ਼ਤ ਕੋਚਿੰਗ ਅਤੇ ਦਿੱਤੀ ਜਾਵੇਗੀ AI ਦੀ ਸਿਖਲਾਈ; ਜਾਣੋ ਸੰਬੋਧਨ 'ਚ ਹੋਰ ਕੀ ਕਿਹਾ?
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
CM ਮਾਨ ਨੇ ਫਿਰੋਜ਼ਪੁਰ 'ਚ ਲਹਿਰਾਇਆ ਤਿਰੰਗਾ, 25 ਅਫਸਰਾਂ ਨੂੰ ਕਰਨਗੇ ਸਨਮਾਨਿਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਪੰਜਾਬ 'ਚ ਆਜ਼ਾਦੀ ਦਿਹਾੜੇ 'ਤੇ ਮੀਂਹ ਦਾ ਅਲਰਟ, ਚੰਡੀਗੜ੍ਹ 'ਚ ਰਹਿਣਗੇ ਬੱਦਲ; ਹੁੰਮਸ ਵਾਲੀ ਗਰਮੀ ਤੋਂ ਮਿਲੇਗੀ ਰਾਹਤ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
ਆਜ਼ਾਦੀ ਦਿਹਾੜੇ ਮੌਕੇ PM ਮੋਦੀ ਨੇ ਰਾਜਘਾਟ 'ਤੇ ਮਹਾਤਮਾ ਗਾਂਧੀ ਨੂੰ ਭੇਟ ਕੀਤੀ ਸ਼ਰਧਾਂਜਲੀ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
PM ਮੋਦੀ ਨੇ ਲਹਿਰਾਇਆ ਤਿਰੰਗਾ, ਲਾਲ ਕਿਲ੍ਹੇ 'ਤੇ ਪਹਿਲੀ ਵਾਰ ਗੂੰਜਿਆ ਵੰਦੇ ਮਾਤਰਮ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
ਤੜਕੇ ਤੜਕੇ ਲੱਗੇ ਜ਼ਬਰਦਸਤ ਝਟਕੇ, 7.7 ਦੀ ਤੀਬਰਤਾ ਨਾਲ ਕੰਬੀ ਧਰਤੀ, ਇੱਧਰ-ਉਧਰ ਭੱਜੇ ਲੋਕ; ਸੁਨਾਮੀ ਦਾ ਅਲਰਟ ਜਾਰੀ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
CM ਮਾਨ ਅੱਜ ਫਿਰੋਜ਼ਪੁਰ 'ਚ ਲਹਿਰਾਉਣਗੇ ਤਿਰੰਗਾ, 25 ਅਫਸਰਾਂ ਨੂੰ ਕੀਤਾ ਜਾਵੇਗਾ ਸਨਮਾਨਿਤ; ਜਾਣੋ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
ਹੁਣ Pension ਫੰਡ ਨਾਲ ਵੀ ਹੋਵੇਗਾ ਇਲਾਜ, NPS Swasthya 'ਚ ਮੈਡੀਕਲ ਖਰਚੇ ਲਈ ਮਿਲੇਗਾ ਪੈਸਾ
Embed widget