ਪੜਚੋਲ ਕਰੋ
Advertisement
50 ਹਜ਼ਾਰ ਲੋਕਾਂ ਨੂੰ ਨੌਕਰੀ ਦੇਵੇਗਾ Amazon, ਜੌਬ ਲਈ ਇਸ ਨੰਬਰ ‘ਤੇ ਕਰੋ ਕਾਲ
ਈ-ਕਾਮਰਸ ਕੰਪਨੀ ਐਮਜ਼ੋਨ (Amazon) ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੋਰੋਨਾਵਾਇਰਸ ਦੇ ਮਹਾਂਮਾਰੀ ਕਾਰਨ ਆਨਲਾਈਨ ਮੰਗ ਨੂੰ ਪੂਰਾ ਕਰਨ ਲਈ ਅਸਥਾਈ ਤੌਰ 'ਤੇ 50,000 ਲੋਕਾਂ ਨੂੰ ਨੌਕਰੀ 'ਤੇ ਰੱਖੇਗੀ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਨੌਕਰੀਆਂ ਵੇਅਰਹਾਊਸਿੰਗ ਅਤੇ ਡਿਲਿਵਰੀ ਨੈਟਵਰਕ ਵਿੱਚ ਦਿੱਤੀਆਂ ਜਾਣਗੀਆਂ।
ਨਵੀਂ ਦਿੱਲੀ: ਈ-ਕਾਮਰਸ ਕੰਪਨੀ ਐਮਜ਼ੋਨ (Amazon) ਇੰਡੀਆ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੋਰੋਨਾਵਾਇਰਸ ਦੇ ਮਹਾਮਾਰੀ ਕਾਰਨ ਆਨਲਾਈਨ ਮੰਗ ਨੂੰ ਪੂਰਾ ਕਰਨ ਲਈ ਅਸਥਾਈ ਤੌਰ 'ਤੇ 50,000 ਲੋਕਾਂ ਨੂੰ ਨੌਕਰੀ 'ਤੇ ਰੱਖੇਗੀ। ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਇਹ ਨੌਕਰੀਆਂ ਵੇਅਰਹਾਊਸਿੰਗ ਅਤੇ ਡਿਲੀਵਰੀ ਨੈਟਵਰਕ ਵਿੱਚ ਦਿੱਤੀਆਂ ਜਾਣਗੀਆਂ।
ਕੰਪਨੀ ਨੇ ਕਿਹਾ ਕਿ
ਕੰਪਨੀ ਨੇ ਇਹ ਘੋਸ਼ਣਾ ਅਜਿਹੇ ਸਮੇਂ ਕੀਤੀ ਹੈ ਜਦੋਂ ਈ-ਕਾਮਰਸ ਦੀਆਂ ਗਤੀਵਿਧੀਆਂ ਨੇ ਲੌਕਡਾਊਨ ਦੀ ਪਾਬੰਦੀ ਨੂੰ ਛੱਡ ਕੇ ਬਾਕੀ ਦੇਸ਼ ਵਿੱਚ ਆਮ ਸਥਿਤੀ ਵੱਲ ਪਰਤਣਾ ਸ਼ੁਰੂ ਕਰ ਦਿੱਤਾ ਹੈ। ਇਹ ਫਾਇਦੇਮੰਦ ਵੀ ਹੈ ਕਿਉਂਕਿ ਸਵਿੱਗੀ, ਜ਼ੋਮੈਟੋ, ਸ਼ੇਅਰਚੈਟ, ਓਲਾ ਵਰਗੀਆਂ ਕਈ ਆਈ ਟੀ ਕੰਪਨੀਆਂ ਪਿਛਲੇ ਕੁਝ ਦਿਨਾਂ ਤੋਂ ਕਈਆਂ ਨੂੰ ਨੌਕਰੀ 'ਚੋਣ ਕੱਢਿਆ ਹੈ।
ਐਮਜ਼ੋਨ ਦੇ ਖਪਤਕਾਰਾਂ ਦੇ ਦ੍ਰਿੜ ਸੰਚਾਲਨ ਦੇ ਉਪ ਪ੍ਰਧਾਨ (ਏਸ਼ੀਆ ਪੈਸੀਫਿਕ, ਪੱਛਮੀ ਏਸ਼ੀਆ, ਉੱਤਰੀ ਅਫਰੀਕਾ ਅਤੇ ਲਾਤੀਨੀ ਅਮਰੀਕਾ) ਅਖਿਲ ਸਕਸੈਨਾ ਨੇ ਕਿਹਾ,
ਕੋਰੋਨਾ ਦੇ ਇਲਾਜ ਲਈ ਬੰਗਲਾਦੇਸ਼ ਨੇ ਤਿਆਰ ਕੀਤੀ ਦਵਾਈ, 5300 ਰੁਪਏ ਹੈ ਕੀਮਤ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
" ਕੋਰੋਨਾਵਾਇਰਸ ਮਹਾਮਾਰੀ ਕਾਰਨ ਲੋਕ ਆਨਲਾਈਨ ਖਰੀਦਦਾਰੀ ਕਰ ਰਹੇ ਹਨ। ਅਜਿਹੀ ਸਥਿਤੀ ਵਿੱਚ, ਵੱਖ ਵੱਖ ਉਤਪਾਦਾਂ ਦੀ ਆਨਲਾਈਨ ਮੰਗ ਵਿੱਚ ਵਾਧਾ ਹੋਇਆ ਹੈ। ਇਸ ਵਧੀ ਹੋਈ ਮੰਗ ਨੂੰ ਪੂਰਾ ਕਰਨ ਲਈ 50 ਹਜ਼ਾਰ ਲੋਕਾਂ ਨੂੰ ਅਸਥਾਈ ਤੌਰ 'ਤੇ ਨਿਯੁਕਤ ਕੀਤਾ ਜਾਵੇਗਾ। "
-
" ਕੋਵਿਡ-19 ਮਹਾਮਾਰੀ ਤੋਂ ਅਸੀਂ ਇਕ ਚੀਜ਼ ਸਿੱਖੀ ਹੈ ਕਿ ਐਮਜ਼ੋਨ ਅਤੇ ਈ-ਕਾਮਰਸ ਆਪਣੇ ਗਾਹਕ, ਛੋਟੇ ਕਾਰੋਬਾਰ ਅਤੇ ਦੇਸ਼ ਲਈ ਕਿੰਨੀ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ। ਅਸੀਂ ਇਸ ਜ਼ਿੰਮੇਵਾਰੀ ਨੂੰ ਗੰਭੀਰਤਾ ਨਾਲ ਲਿਆ ਹੈ ਅਤੇ ਸਾਨੂੰ ਉਸ ਕੰਮ 'ਤੇ ਮਾਣ ਹੈ ਜੋ ਸਾਡੀ ਟੀਮ ਇਸ ਮੁਸ਼ਕਲ ਸਮੇਂ ਦੌਰਾਨ ਸਾਡੇ ਗਾਹਕਾਂ ਤੱਕ ਪਹੁੰਚਣ ਲਈ ਛੋਟੇ ਅਤੇ ਹੋਰ ਕਾਰੋਬਾਰਾਂ ਦੀ ਮਦਦ ਕਰਨ ਲਈ ਕਰ ਰਹੀ ਹੈ। "
-
ਕੰਪਨੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਇਨ੍ਹਾਂ ਅਸਥਾਈ ਨੌਕਰੀਆਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕ 1800-208-9900 ਤੇ ਕਾਲ ਕਰ ਸਕਦੇ ਹਨ ਜਾਂ Seasonhairingindia@amazon.com ‘ਤੇ ਮੇਲ ਭੇਜ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਵਿਸ਼ਵ
ਜਲੰਧਰ
ਪੰਜਾਬ
Advertisement