ਪੜਚੋਲ ਕਰੋ

ਖੁੱਲ੍ਹਿਆ ਭੇਤ! …ਤਾਂ ਇੰਝ ਆਇਆ ਬ੍ਰਹਮ ਮਹਿੰਦਰਾ ਦੀ ਥਾਂ ਓਪੀ ਸੋਨੀ ਦਾ ਡਿਪਟੀ CM ਵਜੋਂ ਨਾਂ

ਅੱਜ ਸਵੇਰੇ ਚਰਨਜੀਤ ਚੰਨੀ ਨੇ ਜਿੱਥੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ; ਉੱਥੇ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੂੰ ਸੂਬੇ ਦੇ ਦੋ ਉੱਪ ਮੁੱਖ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ।

ਚੰਡੀਗੜ੍ਹ: ਅੱਜ ਸਵੇਰੇ ਚਰਨਜੀਤ ਚੰਨੀ ਨੇ ਜਿੱਥੇ ਪੰਜਾਬ ਦੇ 17ਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ; ਉੱਥੇ ਸੁਖਜਿੰਦਰ ਸਿੰਘ ਰੰਧਾਵਾ ਤੇ ਓਪੀ ਸੋਨੀ ਨੂੰ ਸੂਬੇ ਦੇ ਦੋ ਉੱਪ ਮੁੱਖ ਮੰਤਰੀਆਂ ਵਜੋਂ ਸਹੁੰ ਚੁਕਾਈ ਗਈ। ਕੱਲ੍ਹ ਕਾਂਗਰਸ ਪਾਰਟੀ ਨੇ ਬਾਕਾਇਦਾ ਐਲਾਨ ਕੀਤਾ ਸੀ ਦੋ ਉੱਪ ਮੁੱਖ ਮੰਤਰੀ ਵੀ ਬਣਾਏ ਜਾਣਗੇ ਤੇ ਤਦ ਸੁਖਜਿੰਦਰ ਸਿੰਘ ਰੰਧਾਵਾ ਤੇ ਬ੍ਰਹਮ ਮਹਿੰਦਰਾ ਨੂੰ ਡਿਪਟੀ CM ਬਣਾਉਣ ਦੀ ਗੱਲ ਆਖੀ ਗਈ ਸੀ ਪਰ ਅੱਜ ਬ੍ਰਹਮ ਮਹਿੰਦਰਾ ਦਾ ਨਾਂ ਇਸ ਦੌੜ ਵਿੱਚੋਂ ਕੱਢ ਦਿੱਤਾ ਗਿਆ।

ਸੂਤਰਾਂ ਮੁਤਾਬਕ ਬ੍ਰਹਮ ਮਹਿੰਦਰਾ ਦਾ ਨਾਂ ਕਟਵਾ ਕੇ ਉਸ ਦੀ ਥਾਂ ਓਪੀ ਸੋਨੀ ਦਾ ਨਾਂ ਸ਼ਾਮਲ ਕਰਵਾਉਣ ਪਿੱਛੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦਾ ਹੀ ਦਿਮਾਗ਼ ਤੇ ਯੋਜਨਾਬੰਦੀ ਹੈ। ਸੁਖਜਿੰਦਰ ਰੰਧਾਵਾ ਜਿੱਥੇ ਪੰਜਾਬ ਦੇ ਬਹੁਚਰਚਿਤ ਜੱਟ ਸਿੱਖ ਆਗੂ ਹਨ, ਉੱਥੇ ਓਪੀ ਸੋਨੀ ਤੋਂ ਹਿੰਦੂ ਭਾਈਚਾਰੇ ਦੀ ਪ੍ਰਤੀਨਿਧਤਾ ਕਰਵਾਈ ਗਈ ਹੈ। ਇਹ ਦੋਵੇਂ ਹੀ ਡਿਪਟੀ CM ਮਾਝਾ ਖ਼ਿੱਤੇ ਨਾਲ ਸਬੰਧਤ ਹਨ।

ਦਰਅਸਲ, ਬ੍ਰਹਮ ਮਹਿੰਦਰਾ ਬਾਰੇ ਇਹ ਸਮਝਿਆ ਜਾਂਦਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਵੱਧ ਨੇੜੇ ਰਹੇ ਹਨ। ਉਂਝ ਤਾ ਓਪੀ ਸੋਨੀ ਵੀ ਸਦਾ ਕੈਪਟਨ ਦੇ ਨਾਲ ਹੀ ਡਟਦੇ ਰਹੇ ਹਨ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧ ਨੂੰ ਸਿਰਫ਼ ਉੱਪ ਮੁੱਖ ਮੰਤਰੀਆਂ ਨੂੰ ਨਿਯੁਕਤ ਕਰਵਾਉਣ ’ਚ ਹੀ ਮੁੱਖ ਭੂਮਿਕਾ ਨਹੀਂ ਨਿਭਾਈ; ਮੁੱਖ ਮੰਤਰੀ ਦੇ ਅਹੁਦੇ ਲਈ ਚਰਨਜੀਤ ਚੰਨੀ ਵੀ ਉਨ੍ਹਾਂ ਦੇ ਕਹਿਣ ’ਤੇ ਹੀ ਚੁਣੇ ਗਏ ਹਨ।

ਕੱਲ੍ਹ ਜਦੋਂ ਪੰਜਾਬ ਦੇ ਮੁੱਖ ਮੰਤਰੀ ਦੇ ਅਹੁਦੇ ਲਈ ਫ਼ੈਸਲਾ ਹੋ ਰਿਹਾ ਸੀ, ਤਦ ਪਹਿਲਾ ਸੁਖਜਿੰਦਰ ਰੰਧਾਵਾ ਦਾ ਨਾਂ ਚੱਲਦਾ ਰਿਹਾ ਪਰ ਤਦ ਨਵਜੋਤ ਸਿੱਧੂ ਨਾਰਾਜ਼ ਹੋ ਕੇ ਪਾਰਟੀ ਦੀ ਮੀਟਿੰਗ ਅਧਵਾਟੇ ਛੱਡ ਕੇ ਹੀ ਚਲੇ ਗਏ ਸਨ। ਉਸ ਤੋਂ ਬਾਅਦ ਮਨਾਉਣ ’ਤੇ ਸਿੱਧੂ ਵਾਪਸ ਆ ਗਏ ਤੇ ਮੰਗ ਰੱਖ ਦਿੱਤੀ ਕਿ ਕਿਸੇ ਦਲਿਤ ਨੇਤਾ ਨੂੰ ਹੁਣ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ ਚਾਹੀਦਾ ਹੈ; ਤਦ ਪਾਰਟੀ ਹਾਈ ਕਮਾਂਡ ਨੇ ਚਰਨਜੀਤ ਸਿੰਘ ਚੰਨੀ ਉੱਤੇ ਆਪਣੀ ਅੰਤਿਮ ਮੋਹਰ ਲਾਈ ਸੀ।

ਟਾਪ ਹੈਡਲਾਈਨ

Earthquake: ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬਿਆ ਪੂਰਾ ਸੂਬਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਹਸਪਤਾਲ ਦੀ ਛੱਤ ਡਿੱਗੀ: 5.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ...
ਭੂਚਾਲ ਦੇ ਜ਼ੋਰਦਾਰ ਝਟਕਿਆਂ ਨਾਲ ਕੰਬਿਆ ਪੂਰਾ ਸੂਬਾ, ਲੋਕਾਂ 'ਚ ਪੈ ਗਿਆ ਚੀਕ-ਚਿਹਾੜਾ; ਹਸਪਤਾਲ ਦੀ ਛੱਤ ਡਿੱਗੀ: 5.0 ਦੀ ਤੀਬਰਤਾ ਨਾਲ ਜ਼ਬਰਦਸਤ ਝਟਕੇ...
Canada News: ਕੈਨੇਡਾ ਤੋਂ ਵੱਡੀ ਖਬਰ, ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ; ਜਾਣੋ ਪੁਲਿਸ ਨੇ ਕਿਉਂ ਲਿਆ ਵੱਡਾ ਐਕਸ਼ਨ?
ਕੈਨੇਡਾ ਤੋਂ ਵੱਡੀ ਖਬਰ, ਪੰਜਾਬੀਆਂ ਸਣੇ 46 ਗ੍ਰਿਫ਼ਤਾਰ, 164 ਫਰਾਰ; ਜਾਣੋ ਪੁਲਿਸ ਨੇ ਕਿਉਂ ਲਿਆ ਵੱਡਾ ਐਕਸ਼ਨ?
ABP Sanjha Top 10, 6 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ABP Sanjha Top 10, 6 June 2026: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ - Afternoon
ਲੁਧਿਆਣਾ ਤੋਂ ਵੈਸ਼ਣੋ ਦੇਵੀ ਜਾ ਰਹੀ ਰੇਲ 'ਚ ਵਾਪਰਿਆ ਭਿਆਨਕ ਹਾਦਸਾ, ਟਾਇਲਟ ਟੁੱਟਿਆ, ਡੱਬੇ ਹੋਏ ਵੱਖ; ਇਧਰ-ਉਧਰ ਭੱਜੇ ਲੋਕ
ਲੁਧਿਆਣਾ ਤੋਂ ਵੈਸ਼ਣੋ ਦੇਵੀ ਜਾ ਰਹੀ ਰੇਲ 'ਚ ਵਾਪਰਿਆ ਭਿਆਨਕ ਹਾਦਸਾ, ਟਾਇਲਟ ਟੁੱਟਿਆ, ਡੱਬੇ ਹੋਏ ਵੱਖ; ਇਧਰ-ਉਧਰ ਭੱਜੇ ਲੋਕ

ਵੀਡੀਓਜ਼

BJP ‘ਤੇ CM ਮਾਨ ਦਾ ਤਿੱਖਾ ਤੰਜ, ਸਿਆਸਤ ਹੋਈ ਗਰਮ
ਮਾਪਿਆਂ ਲਈ ਵੱਡੀ ਖ਼ਬਰ! ਸਕੂਲ ਫੀਸ ‘ਤੇ CM ਮਾਨ ਦਾ ਵੱਡਾ ਫੈਸਲਾ
ਪ੍ਰਾਈਵੇਟ ਸਕੂਲਾਂ ਨੂੰ ਫੀਸ ਕਰਨੀ ਪਵੇਗੀ ਰਿਫੰਡ! CM ਮਾਨ ਦਾ ਵੱਡਾ ਐਲਾਨ
ਪ੍ਰਾਈਵੇਟ ਸਕੂਲਾਂ ਨੂੰ ਵੱਡਾ ਝਟਕਾ! ਫੀਸ ਵਾਧਾ ਹੁਣ ਸਿਰਫ਼ 5% ਤੱਕ ਸੀਮਿਤ
ਹੁਣ ਪੰਜਾਬ ‘ਚ ਮੁੜ AAP ਦੀ ਸਰਕਾਰ ਨਹੀਂ ਆਉਂਦੀ - ਕੇਵਲ ਢਿੱਲੋਂ ਦਾ ਵੱਡਾ ਦਾਅਵਾ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਦੇ ਲੁਧਿਆਣਾ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਕਾਰ 'ਤੇ ਹਮਲਾ; 3 ਬਦਮਾਸ਼ਾਂ ਨੇ ਗੱਡੀ 'ਤੇ ਸੁੱਟਿਆ ਜਲਣਸ਼ੀਲ ਕੈਮਿਕਲ; ਜ਼ੋਰਦਾਰ ਧਮਾਕੇ ਤੋਂ ਬਾਅਦ...
ਪੰਜਾਬ ਦੇ ਲੁਧਿਆਣਾ 'ਚ ਵੱਡੀ ਵਾਰਦਾਤ, ਮਸ਼ਹੂਰ ਕਾਰੋਬਾਰੀ ਦੀ ਕਾਰ 'ਤੇ ਹਮਲਾ; 3 ਬਦਮਾਸ਼ਾਂ ਨੇ ਗੱਡੀ 'ਤੇ ਸੁੱਟਿਆ ਜਲਣਸ਼ੀਲ ਕੈਮਿਕਲ; ਜ਼ੋਰਦਾਰ ਧਮਾਕੇ ਤੋਂ ਬਾਅਦ...
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ
ਅੱਜ ਆਪਰੇਸ਼ਨ ਬਲੂ ਸਟਾਰ ਦੀ 42ਵੀਂ ਵਰ੍ਹੇਗੰਢ, ਪੁਲਿਸ ਤੇ ਸੁਰੱਖਿਆ ਬਲ ਤਾਇਨਾਤ
ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਯਾਦਵ ਨੇ ਆਪਣੀ ਸਾਰੀ ਸਿਕਿਊਰਿਟੀ ਕੀਤੀ ਵਾਪਸ, ਹੁਣ ਬਿਨਾਂ ਸਿਕਿਊਰਿਟੀ ਤੋਂ ਰਹਿਣਗੇ
ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਅਤੇ ਲਾਲੂ ਯਾਦਵ ਨੇ ਆਪਣੀ ਸਾਰੀ ਸਿਕਿਊਰਿਟੀ ਕੀਤੀ ਵਾਪਸ, ਹੁਣ ਬਿਨਾਂ ਸਿਕਿਊਰਿਟੀ ਤੋਂ ਰਹਿਣਗੇ
ਪੰਜਾਬ ਅਤੇ ਚੰਡੀਗੜ੍ਹ 'ਚ ਲੱਗੇ ਭੂਚਾਲ ਦੇ ਝਟਕੇ, ਘਰੋਂ ਬਾਹਰ ਭੱਜੇ ਲੋਕ; ਕੰਬੀ ਧਰਤੀ
ਪੰਜਾਬ ਅਤੇ ਚੰਡੀਗੜ੍ਹ 'ਚ ਲੱਗੇ ਭੂਚਾਲ ਦੇ ਝਟਕੇ, ਘਰੋਂ ਬਾਹਰ ਭੱਜੇ ਲੋਕ; ਕੰਬੀ ਧਰਤੀ
ਪੰਜਾਬ 'ਚ 25 ਮਈ ਤੱਕ ਪਹੁੰਚ ਸਕਦਾ ਮਾਨਸੂਨ, 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ
ਪੰਜਾਬ 'ਚ 25 ਮਈ ਤੱਕ ਪਹੁੰਚ ਸਕਦਾ ਮਾਨਸੂਨ, 7 ਜ਼ਿਲ੍ਹਿਆਂ 'ਚ ਮੀਂਹ ਦਾ ਅਲਰਟ, ਤੇਜ਼ ਹਨੇਰੀ ਤੇ ਬਿਜਲੀ ਡਿੱਗਣ ਦੀ ਚੇਤਾਵਨੀ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੂਨ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਜੂਨ 2026
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Barnala ਦੀ ਗੈਰ-ਕਾਨੂੰਨੀ ਕਾਲੋਨੀ ਮਾਮਲੇ 'ਚ DC ਹਰਪ੍ਰੀਤ ਸਿੰਘ ਸਖ਼ਤ; ਉੱਚ ਪੱਧਰੀ ਜਾਂਚ ਦੇ ਹੁਕਮ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Annapurna Yojana : ਮਹਿਲਾਵਾਂ ਨੂੰ ਹਰ ਮਹੀਨੇ ਮਿਲਣਗੇ 3000 ਰੁਪਏ, ਇਸ ਯੋਜਨਾ ਲਈ ਆਨਲਾਈਨ ਅਰਜ਼ੀਆਂ ਸ਼ੁਰੂ, ਜਾਣੋ ਕਿਵੇਂ ਕਰਨਾ ਹੈ ਅਪਲਾਈ
Embed widget