ਪੜਚੋਲ ਕਰੋ
(Source: ECI/ABP News)
ਅਨਮੋਲ ਗਗਨ ਮਾਨ ਨੇ ਕੈਪਟਨ ਨੂੰ ਦੱਸਿਆ ਉਹ ਬਿੱਲਾ, ਜਿਸ ਨੂੰ ਦੁੱਧ ਦੀ ਰਾਖੀ ਬਿਠਾਇਆ
ਕੈਪਟਨ ਅਮਰਿੰਦਰ ਲੋਕਾਂ ਸਾਹਮਣੇ ਇਹ ਕਹਿੰਦੇ ਰਹੇ ਕਿ ਉਹ ਕਿਸਾਨ ਦੇ ਅੰਦੋਲਨ ਨਾਲ ਹਨ, ਪਰ ਉਨ੍ਹਾਂ ਕਿਸਾਨਾਂ ਦੀ ਪਿੱਠ ਪਿੱਛੇ ਸੂਬੇ ਦੀ ਬਿਜਲੀ ਦਾ ਠੇਕਾ ਕਿਸਾਨਾਂ ਦੇ ਦੁਸ਼ਮਣਾ ਨੂੰ ਦੇ ਦਿੱਤਾ। ਇਹ ਇਲਜ਼ਾਮ ਆਮ ਆਦਮੀ ਪਾਰਟੀ ਨੇ ਲਗਾਏ ਹਨ। ਚੰਡੀਗੜ 'ਚ ਅੱਜ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ।
![ਅਨਮੋਲ ਗਗਨ ਮਾਨ ਨੇ ਕੈਪਟਨ ਨੂੰ ਦੱਸਿਆ ਉਹ ਬਿੱਲਾ, ਜਿਸ ਨੂੰ ਦੁੱਧ ਦੀ ਰਾਖੀ ਬਿਠਾਇਆ Anmol Gagan Maan told that captain amrinder singh is that cat which was guarding the milk ਅਨਮੋਲ ਗਗਨ ਮਾਨ ਨੇ ਕੈਪਟਨ ਨੂੰ ਦੱਸਿਆ ਉਹ ਬਿੱਲਾ, ਜਿਸ ਨੂੰ ਦੁੱਧ ਦੀ ਰਾਖੀ ਬਿਠਾਇਆ](https://static.abplive.com/wp-content/uploads/sites/5/2020/12/12235738/WhatsApp-Image-2020-12-12-at-5.38.44-PM.jpeg?impolicy=abp_cdn&imwidth=1200&height=675)
ਚੰਡੀਗੜ੍ਹ: ਕੈਪਟਨ ਅਮਰਿੰਦਰ ਲੋਕਾਂ ਸਾਹਮਣੇ ਇਹ ਕਹਿੰਦੇ ਰਹੇ ਕਿ ਉਹ ਕਿਸਾਨ ਦੇ ਅੰਦੋਲਨ ਨਾਲ ਹਨ, ਪਰ ਉਨ੍ਹਾਂ ਕਿਸਾਨਾਂ ਦੀ ਪਿੱਠ ਪਿੱਛੇ ਸੂਬੇ ਦੀ ਬਿਜਲੀ ਦਾ ਠੇਕਾ ਕਿਸਾਨਾਂ ਦੇ ਦੁਸ਼ਮਣਾ ਨੂੰ ਦੇ ਦਿੱਤਾ। ਇਹ ਇਲਜ਼ਾਮ ਆਮ ਆਦਮੀ ਪਾਰਟੀ ਨੇ ਲਗਾਏ ਹਨ। ਚੰਡੀਗੜ 'ਚ ਅੱਜ ਆਮ ਆਦਮੀ ਪਾਰਟੀ ਨੇ ਪ੍ਰੈਸ ਕਾਨਫਰੰਸ ਕੀਤੀ।
'ਆਪ' ਦੀ ਯੁਥ ਵਿੰਗ ਦੀ ਲੀਡਰ ਅਨਮੋਲ ਗਗਨ ਮਾਨ ਨੇ ਕਿਹਾ ਕਿ ਕਿਸਾਨ ਅੰਦੋਲਨ 'ਚ ਕਿਸਾਨ ਸ਼ਹੀਦ ਹੋ ਰਹੇ ਹਨ, ਪੰਜਾਬ ਸਰਕਾਰ ਚੁਪ ਕਿਉਂ ਹੈ? ਪੰਜਾਬ ਸਰਕਾਰ ਨੇ ਪੰਜਾਬ ਦੀ ਬਿਜਲੀ ਦਾ ਠੇਕਾ ਅਡਾਨੀਆ ਨੂੰ ਕਿਉਂ ਦਿੱਤਾ? ਕੈਪਟਨ ਅਮਰਿੰਦਰ ਨੂੰ ਕੀ ਲਾਲਚ ਦਿੱਤਾ ਗਿਆ ਹੈ? ਸਰਕਾਰ ਇਹ ਸਾਫ ਕਰੇ। ਕੈਪਟਨ ਨੇ ਅੱਜ ਫਿਰ ਕਿਸਾਨਾਂ ਦੀ ਪਿੱਠ 'ਤੇ ਵਾਰ ਕੀਤਾ ਹੈ।
ਅਨਮੋਲ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਉਹ ਬਿਲਾ ਹੈ ਜੋ ਦੁਧ ਦੀ ਰਾਖੀ ਬੈਠਾ ਦਿੱਤਾ ਹੈ। ਪੰਜਾਬ ਦੀ ਬਿਜਲੀ ਦਾ ਸੌਦਾ ਕੈਪਟਨ ਸਾਹਿਬ ਨੇ ਅਡਾਨੀਆ ਨਾਲ ਕਿਉਂ ਕੀਤਾ ਇਸ ਦਾ ਜਵਾਬ ਦੇਣ। ਅਡਾਨੀਆ ਨਾਲ ਮੱਥਾ ਲਾ ਕੇ ਕਿਸਾਨ ਦਿੱਲੀ 'ਚ ਅੰਦੋਲਨ ਕਰ ਰਹੇ ਹਨ ਪਰ ਇਹ ਪੰਜਾਬ ਦੀ ਬਿਜਲੀ ਦਾ ਸੋਧਾ ਅਡਾਨੀਆ ਨਾਲ ਕਰ ਰਹੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਕਾਰੋਬਾਰ
ਧਰਮ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)