ਪੜਚੋਲ ਕਰੋ
ਪੁਲਿਸ ਕਾਂਸਟੇਬਲ ਦੀ ਪ੍ਰੀਖਿਆ ਦਾ ਐਲਾਨ, ਪਾਸ ਹੋਣ ਲਈ ਇੰਝ ਕਰੋ ਤਿਆਰੀ
ਦਿੱਲੀ ਪੁਲਿਸ ’ਚ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਵਿੱਚ ਸਾਰੇ ਉਮੀਦਵਾਰ ਜੁਟ ਗਏ ਹੋਣਗੇ ਕਿਉਂਕਿ ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਹੋ ਚੁੱਕੀ ਹੈ। ਪ੍ਰੀਖਿਆ ਲਈ ਐਡਮਿਟ ਕਾਰਡ ਖੇਤਰ ਵਾਰ ਜਾਰੀ ਕੀਤੇ ਜਾ ਰਹੇ ਹਨ। ਪ੍ਰੀਖਿਆ 27 ਨਵੰਬਰ ਤੋਂ ਸ਼ੁਰੂ ਹੈ ਤੇ ਇਹ 24 ਦਸੰਬਰ ਤੱਕ ਚੱਲੇਗੀ।

SSC Delhi Police Constable Admit Card 2020 and Preparation Tips: ਕਿਸੇ ਵੀ ਪ੍ਰੀਖਿਆ ’ਚ ਸਫ਼ਲ ਹੋਣ ਲਈ ਉਸ ਦੀ ਤਿਆਰੀ ਵਾਸਤੇ ਸਭ ਤੋਂ ਜ਼ਰੂਰੀ ਹੁੰਦਾ ਹੈ ਕਿ ਕਿ ਉਸ ਲਈ ਸਹੀ ਤਰੀਕੇ ਪੜ੍ਹਾਈ ਦੀ ਯੋਜਨਾ ਉਲੀਕੀ ਜਾਵੇ ਤੇ ਰਣਨੀਤੀ ਵਧੀਆ ਹੋਵੇ। ਦਿੱਲੀ ਪੁਲਿਸ ’ਚ ਕਾਂਸਟੇਬਲ ਦੀ ਭਰਤੀ ਲਈ ਹੋਣ ਵਾਲੀ ਪ੍ਰੀਖਿਆ ਦੀ ਤਿਆਰੀ ਵਿੱਚ ਸਾਰੇ ਉਮੀਦਵਾਰ ਜੁਟ ਗਏ ਹੋਣਗੇ ਕਿਉਂਕਿ ਪ੍ਰੀਖਿਆ ਦੀ ਤਾਰੀਖ਼ ਦਾ ਐਲਾਨ ਹੋ ਚੁੱਕੀ ਹੈ। ਪ੍ਰੀਖਿਆ ਲਈ ਐਡਮਿਟ ਕਾਰਡ ਖੇਤਰ ਵਾਰ ਜਾਰੀ ਕੀਤੇ ਜਾ ਰਹੇ ਹਨ। ਪ੍ਰੀਖਿਆ 27 ਨਵੰਬਰ ਤੋਂ ਸ਼ੁਰੂ ਹੈ ਤੇ ਇਹ 24 ਦਸੰਬਰ ਤੱਕ ਚੱਲੇਗੀ। ਉਮੀਦਵਾਰਾਂ ਕੋਲ ਹੁਣ ਬਹੁਤ ਘੱਟ ਸਮਾਂ ਬਚਿਆ ਹੈ ਤੇ ਤੁਹਾਨੂੰ ਹੁਣ ਇਨ੍ਹਾਂ ਨੁਕਤਿਆਂ ਮੁਤਾਬਕ ਤਿਆਰੀ ਕਰਨੀ ਚਾਹੀਦੀ ਹੈ 21 ਨਵੰਬਰ ਨੂੰ ਸੁਲਝ ਜਾਵੇਗਾ ਕਿਸਾਨਾਂ ਦਾ ਮਸਲਾ, ਮੀਟਿੰਗ ਤੋਂ ਪਹਿਲਾਂ ਕੈਪਟਨ ਨੇ ਜਤਾਈ ਉਮੀਦ SSC ਦਿੱਲੀ ਪੁਲਿਸ ਕਾਂਸਟੇਬਲ ਪ੍ਰੀਖਿਆ ਪੇਪਰ–1: 1. ਸਭ ਤੋਂ ਪਹਿਲਾਂ ਪ੍ਰੀਖਿਆ ਦਾ ਪੈਟਰਨ ਚੰਗੀ ਤਰ੍ਹਾਂ ਸਮਝ ਲਵੋ 2. ਫਿਰ ਸਮਝੋ ਕਿ ਕਿਹੜੇ ਹਿੱਸੇ ਨੂੰ ਕਿੰਨਾ ਸਮਾਂ ਦੇਣਾ ਹੈ। 3. ਕਿਸੇ ਪ੍ਰਸ਼ਨ ਦਾ ਗ਼ਲਤ ਉੱਤਰ ਦੇਣ ’ਤੇ 25 ਅੰਕ ਕੱਟੇ ਜਾਣੇ ਹਨ, ਇਸ ਲਈ ਜਵਾਬ ਬਹੁਤ ਸੋਚ-ਸਮਝ ਕੇ ਦੇਵੋ। 4. ਹੁਣ ਪ੍ਰੀਖਿਆ ਲਈ ਬਹੁਤ ਘੱਟ ਸਮਾਂ ਬਚਿਆ ਹੈ, ਇਸ ਲਈ ਉਮੀਦਵਾਰਾਂ ਨੂੰ ਪੇਪਰ ਹੱਲ ਕਰਨ ਦੇ ਅਭਿਆਸ ਉੱਤੇ ਵੱਧ ਜ਼ੋਰ ਦੇਣਾ ਚਾਹੀਦਾ ਹੈ। 5. ਚਲੰਤ ਮਾਮਲਿਆਂ ਤੇ ਜਨਰਲ ਨੌਲੇਜ ਦੇ ਭਾਗ ਵਿੱਚ ਕੁਝ ਨਵਾਂ ਪੜ੍ਹਨ ਦੀ ਥਾਂ ਪਹਿਲਾਂ ਜੋ ਤੁਸੀਂ ਪੜ੍ਹ ਚੁੱਕੇ ਹੋ, ਹੁਣ ਉਸ ਦੀ ਰਿਵੀਜ਼ਨ ਕਰ ਲਵੋ। 100 ਪ੍ਰਸ਼ਨ ਹੱਲ ਕਰਨ ਲਈ ਸਿਰਫ਼ 90 ਮਿੰਟਾਂ ਦਾ ਸਮਾਂ ਦਿੱਤਾ ਗਿਆ ਹੈ; ਭਾਵ ਇੱਕ ਪ੍ਰਸ਼ਨ ਨੂੰ ਹੱਲ ਕਰਨ ਲਈ ਇੱਕ ਮਿੰਟ ਤੋਂ ਵੀ ਘੱਟ ਦਾ ਸਮਾਂ ਹੈ; ਜਿਸ ਵਿੱਚ ਰੀਜ਼ਨਿੰਗ ਦੇ 25 ਅਤੇ ਮੈਥ ਦੇ 15 ਪ੍ਰਸ਼ਨ ਹਨ। ਇਨ੍ਹਾਂ ਵਿਸ਼ਿਆਂ ਦੇ ਇੱਕ ਪ੍ਰਸ਼ਨ ਨੂੰ ਹੱਲ ਕਰਨ ਵਿੱਚ ਇੱਕ ਮਿੰਟ ਤੋਂ ਵੱਧ ਦਾ ਸਮਾਂ ਲੱਗ ਸਕਦਾ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਪੜ੍ਹੋ






















