ਪੜਚੋਲ ਕਰੋ
Advertisement
ਜਨਤਾ 'ਤੇ ਇੱਕ ਹੋਰ ਮਾਰ! ਰੁਕਣ ਦਾ ਨਾਂ ਨਹੀਂ ਲੈ ਰਹੀ ਮਹਿੰਗਾਈ
ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਨਵੰਬਰ ਮਹੀਨੇ ’ਚ ਵੀ ਥੋਕ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ। ਥੋਕ ਮੁੱਲ ਆਧਾਰਤ ਮਹਿੰਗਾਈ ਦਰ ਨਵੰਬਰ ਮਹੀਨੇ ਦੌਰਾਨ 1.55 ਫ਼ੀਸਦੀ ਰਹੀ ਹੈ।
ਨਵੀਂ ਦਿੱਲੀ: ਮਹਿੰਗਾਈ ਰੁਕਣ ਦਾ ਨਾਂ ਨਹੀਂ ਲੈ ਰਹੀ। ਨਵੰਬਰ ਮਹੀਨੇ ’ਚ ਵੀ ਥੋਕ ਮਹਿੰਗਾਈ ਦਰ ਵਿੱਚ ਵਾਧਾ ਹੋਇਆ ਹੈ। ਥੋਕ ਮੁੱਲ ਆਧਾਰਤ ਮਹਿੰਗਾਈ ਦਰ ਨਵੰਬਰ ਮਹੀਨੇ ਦੌਰਾਨ 1.55 ਫ਼ੀਸਦੀ ਰਹੀ ਹੈ। ਇਸ ਤੋਂ ਪਹਿਲਾਂ ਅਕਤੂਬਰ ਮਹੀਨੇ ’ਚ ਇਹ 1.48 ਫ਼ੀਸਦੀ ਸੀ। ਅਕਤੂਬਰ ’ਚ ਥੋਕ ਮਹਿੰਗਾਈ ਅੱਠ ਮਹੀਨਿਆਂ ਦੇ ਸਭ ਤੋਂ ਉਚੇਰੇ ਪੱਧਰ ਉੱਤੇ ਸੀ; ਜਿਸ ਵਿੱਚ ਨਵੰਬਰ ਮਹੀਨੇ ਹੋਰ ਵਾਧਾ ਹੋ ਗਿਆ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਫ਼ਰਵਰੀ ਮਹੀਨੇ ਥੋਕ ਮਹਿੰਗਾਈ ਦਰ 2.26 ਫ਼ੀਸਦੀ ਉੱਤੇ ਸੀ। ਵਣਜ ਤੇ ਉਦਯੋਗ ਮੰਤਰਾਲੇ ਦੇ ਅੰਕੜਿਆਂ ਤੋਂ ਇਹ ਜਾਣਕਾਰੀ ਸਾਹਮਣੇ ਆਈ ਹੈ।
ਕਿਸਾਨ ਅੰਦੋਲਨ ਹੋਰ ਭੜਕਣ ਮਗਰੋਂ ਅਮਿਤ ਸ਼ਾਹ ਨੇ ਸੰਭਾਲਿਆ ਮੋਰਚਾ, ਹੁਣ ਘੜੀ ਜਾ ਰਹੀ ਨਵੀ ਰਣਨੀਤੀ
ਵਣਜ ਤੇ ਉਦਯੋਗ ਮੰਤਰਾਲੇ ਨੇ ਦੱਸਿਆ ਕਿ ਮਾਸਿਕ ਥੋਕ ਮੁੱਲ ਸੂਚਕ ਅੰਕ ਆਧਾਰਤ ਮਹਿੰਗਾਈ ਦਰ ਨਵੰਬਰ 2020 ’ਚ 1.55 ਫ਼ੀਸਦੀ ਰਹੀ ਹੈ। ਮੰਤਰਾਲੇ ਨੇ ਦੱਸਿਆ ਕਿ ਇੱਕ ਸਾਲ ਪਹਿਲਾਂ ਦੇ ਇਸੇ ਸਮੇਂ ਦੌਰਾਨ ਇਹ 0.58 ਫ਼ੀਸਦੀ ਰਹੀ ਸੀ। ਤਿਉਹਾਰਾਂ ਦੇ ਸੀਜ਼ਨ ’ਚ ਤਿਆਰ ਵਸਤਾਂ ਦੀਆਂ ਕੀਮਤਾਂ ’ਚ ਤੇਜ਼ੀ ਦੇ ਚੱਲਦਿਆਂ ਥੋਕ ਮਹਿੰਗਾਈ ਦਰ ਵਿੱਚ ਇਹ ਤੇਜ਼ੀ ਦਰਜ ਕੀਤੀ ਗਈ ਹੈ। ਨਵੰਬਰ ਮਹੀਨੇ ਥੋਕ ਮਹਿੰਗਾਈ 9 ਮਹੀਨਿਆਂ ਦੇ ਸਭ ਤੋਂ ਉਚੇਰੇ ਪੱਧਰ ਉੱਤੇ ਪੁੱਜ ਗਈ ਹੈ।
Farmers Hunger Strike Photos: ਦੇਸ਼ ਭਰ 'ਚ ਭੁੱਖ ਹੜਤਾਲ 'ਤੇ ਬੈਠੇ ਕਿਸਾਨ, ਵੱਖ-ਵੱਖ ਥਾਵਾਂ ਤੋਂ ਤਸਵੀਰਾਂ ਆਈਆਂ ਸਾਹਮਣੇ
ਉਂਝ ਖ਼ੁਰਾਕੀ ਵਸਤਾਂ ਵਿੱਚ ਮਹਿੰਗਾਈ ਘੱਟ ਹੋਈ ਹੈ। ਨਵੰਬਰ 2020 ’ਚ ਇਨ੍ਹਾਂ ਵਸਤਾਂ ਦੀ ਮਹਿੰਗਾਈ ਦਰ 3.94 ਫ਼ੀ ਸਦੀ ਦਰਜ ਕੀਤੀ ਗਈ, ਜੋ ਬੀਤੇ ਅਕਤੂਬਰ ਮਹੀਨੇ 6.37 ਫ਼ੀ ਸਦੀਸੀ। ਨਵੰਬਰ ਦੇ ਮਹੀਨੇ ਗ਼ੈਰ ਖ਼ੁਰਾਕੀ ਵਸਤਾਂ ਦੀ ਮਹਿੰਗਾਈ ਕਾਫ਼ੀ ਜ਼ਿਆਦਾ 8.43 ਫ਼ੀਸਦੀ ਉੱਤੇ ਰਹੀ ਸੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਆਟੋ
ਕਾਰੋਬਾਰ
ਮਨੋਰੰਜਨ
Advertisement