ਪੜਚੋਲ ਕਰੋ
(Source: ECI/ABP News)
ਪੀਓਕੇ 'ਚ ਭਾਰਤੀ ਸੈਨਾ ਦੀ ਇੱਕ ਹੋਰ ਵੱਡੀ ਸਟ੍ਰਾਇਕ, ਕਈ ਅੱਤਵਾਦੀ ਕੈਂਪ ਢੇਰ
ਪੀਓਕੇ ਵਿੱਚ 13 ਨਵੰਬਰ ਨੂੰ ਭਾਰਤੀ ਫੌਜ ਨੇ ਇੱਕ ਹੋਰ ਵੱਡੀ ਸਟ੍ਰਾਇਕ ਕੀਤੀ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸੈਨਾ ਨੇ ਪੀਓਕੇ ਦੇ ਕਈ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ।
![ਪੀਓਕੇ 'ਚ ਭਾਰਤੀ ਸੈਨਾ ਦੀ ਇੱਕ ਹੋਰ ਵੱਡੀ ਸਟ੍ਰਾਇਕ, ਕਈ ਅੱਤਵਾਦੀ ਕੈਂਪ ਢੇਰ Another major Indian Army strike in POK, several terrorist camps piled up ਪੀਓਕੇ 'ਚ ਭਾਰਤੀ ਸੈਨਾ ਦੀ ਇੱਕ ਹੋਰ ਵੱਡੀ ਸਟ੍ਰਾਇਕ, ਕਈ ਅੱਤਵਾਦੀ ਕੈਂਪ ਢੇਰ](https://static.abplive.com/wp-content/uploads/sites/5/2020/06/13142347/Indian-Army.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਪੀਓਕੇ ਵਿੱਚ 13 ਨਵੰਬਰ ਨੂੰ ਭਾਰਤੀ ਫੌਜ ਨੇ ਇੱਕ ਹੋਰ ਵੱਡੀ ਸਟ੍ਰਾਇਕ ਕੀਤੀ। ਨਿਊਜ਼ ਏਜੰਸੀ ਪੀਟੀਆਈ ਅਨੁਸਾਰ ਸੈਨਾ ਨੇ ਪੀਓਕੇ ਦੇ ਕਈ ਅੱਤਵਾਦੀ ਕੈਂਪਾਂ ਨੂੰ ਨਿਸ਼ਾਨਾ ਬਣਾਇਆ। ਜਾਣਕਾਰੀ ਅਨੁਸਾਰ ਸੈਨਾ 13 ਨਵੰਬਰ ਤੋਂ ਕੰਟਰੋਲ ਰੇਖਾ 'ਤੇ ਪਾਕਿਸਤਾਨ ਦੇ ਅੱਤਵਾਦੀ ਠਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਕਾਰਵਾਈ ਕਰ ਰਹੀ ਹੈ।
ਇਸ ਕਾਰਵਾਈ ਦੇ ਤਹਿਤ 13 ਨਵੰਬਰ ਨੂੰ ਫੌਜ ਨੇ ਪਾਕਿਸਤਾਨੀ ਸੈਨਾ ਦੇ ਬਹੁਤ ਸਾਰੇ ਬੰਕਰਾਂ ਨੂੰ ਢਾਹ ਦਿੱਤਾ। ਸੈਨਾ ਵੱਲੋਂ ਜਾਰੀ ਸਪਸ਼ਟੀਕਰਨ ਵਿੱਚ ਕਿਹਾ ਗਿਆ ਹੈ ਕਿ ਐਲਓਸੀ ’ਤੇ ਅੱਜ ਫਾਇਰਿੰਗ ਦੀ ਕੋਈ ਘਟਨਾ ਨਹੀਂ ਹੋਈ।
ਅਸਲ ਕੰਟਰੋਲ ਰੇਖਾ 'ਤੇ ਪਾਕਿਸਤਾਨ ਵੱਲ ਨਿਰੰਤਰ ਬਰਫਬਾਰੀ ਦਾ ਫਾਇਦਾ ਉਠਾ ਕੇ ਘੁਸਪੈਠ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੇ ਲਈ ਸੈਨਾ ਪਿਛਲੇ ਕੁਝ ਸਮੇਂ ਤੋਂ ਨਿਰੰਤਰ ਕੰਟਰੋਲ ਰੇਖਾ 'ਤੇ ਪਾਕਿਸਤਾਨ ਨੂੰ ਲਗਾਤਾਰ ਸਬਕ ਸਿਖਾ ਰਹੀ ਹੈ।
ਭਾਰਤੀ ਫੌਜ ਨੇ ਅੱਜ ਪੁਲਵਾਮਾ ਵਰਗੇ ਹਮਲੇ ਨੂੰ ਦੁਹਰਾਉਣ ਦੀ ਸਾਜਿਸ਼ ਨੂੰ ਨਾਕਾਮ ਕਰ ਦਿੱਤਾ। ਚੌਲਾਂ ਨਾਲ ਭਰੇ ਟਰੱਕ 'ਚ ਛੁਪ ਕੇ ਸ੍ਰੀਨਗਰ ਜਾ ਰਹੇ ਚਾਰ ਅੱਤਵਾਦੀਆਂ ਨੂੰ ਜੰਮੂ ਦੇ ਨਾਗਰੋਟਾ 'ਚ ਢੇਰ ਕਰ ਦਿੱਤਾ ਗਿਆ। ਸੁਰੱਖਿਆ ਬਲਾਂ ਨੇ ਟਰੱਕ ਨੂੰ ਵੀ ਉਡਾ ਦਿੱਤਾ। ਮਾਰੇ ਗਏ ਅੱਤਵਾਦੀਆਂ ਕੋਲੋਂ ਵੱਡੀ ਮਾਤਰਾ 'ਚ ਹਥਿਆਰ ਬਰਾਮਦ ਕੀਤੇ ਗਏ ਹਨ। ਅੱਤਵਾਦੀਆਂ ਕੋਲੋਂ 11 ਏਕੇ 47 ਅਤੇ 29 ਗ੍ਰੇਨੇਡ ਸਣੇ ਹਥਿਆਰਾਂ ਦਾ ਵੱਡਾ ਕੈਸ਼ ਬਰਾਮਦ ਹੋਇਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਜਨਰਲ ਨੌਲਜ
ਪੰਜਾਬ
ਆਈਪੀਐਲ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)