ਪੜਚੋਲ ਕਰੋ
Advertisement
ਪੰਜਾਬ ਲਈ ਇੱਕ ਹੋਰ ਮੁਸੀਬਤ, ਬ੍ਰਿਟੇਨ ਤੋਂ ਪਰਤੇ 2426 ਯਾਤਰੀ ਅਨਟ੍ਰੇਸ, ਸਰਕਾਰ ਫਿਕਰਮੰਦ
ਬ੍ਰਿਟੇਨ ਤੋਂ ਪੰਜਾਬ ਆਏ ਕਰੀਬ 3 ਹਜ਼ਾਰ ਲੋਕਾਂ ਨੇ ਪੰਜਾਬ ਦਾ ਫਿਕਰ ਵਧਾ ਦਿੱਤਾ ਹੈ। ਦਰਅਸਲ ਬ੍ਰਿਟੇਨ 'ਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਫੈਲ ਗਿਆ ਹੈ ਜਿਸ ਦਰਮਿਆਨ ਹੁਣ ਪੰਜਾਬ 'ਚ 3426 ਲੋਕ ਹਾਲ ਹੀ ਵਿੱਚ ਬ੍ਰਿਟੇਨ ਤੋਂ ਪਰਤੇ ਸੀ, ਪਰ ਇਨ੍ਹਾਂ ਵਿੱਚੋਂ 2426 ਲੋਕ ਪੰਜਾਬ ਦੇ ਸਿਹਤ ਵਿਭਾਗ ਟਰੇਸ ਨਹੀਂ ਕਰ ਸਕਿਆ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਬ੍ਰਿਟੇਨ ਤੋਂ ਪੰਜਾਬ ਆਏ ਕਰੀਬ 3 ਹਜ਼ਾਰ ਲੋਕਾਂ ਨੇ ਪੰਜਾਬ ਦਾ ਫਿਕਰ ਵਧਾ ਦਿੱਤਾ ਹੈ। ਦਰਅਸਲ ਬ੍ਰਿਟੇਨ 'ਚ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਫੈਲ ਗਿਆ ਹੈ ਜਿਸ ਦਰਮਿਆਨ ਹੁਣ ਪੰਜਾਬ 'ਚ 3426 ਲੋਕ ਹਾਲ ਹੀ ਵਿੱਚ ਬ੍ਰਿਟੇਨ ਤੋਂ ਪਰਤੇ ਸੀ, ਪਰ ਇਨ੍ਹਾਂ ਵਿੱਚੋਂ 2426 ਲੋਕ ਪੰਜਾਬ ਦੇ ਸਿਹਤ ਵਿਭਾਗ ਟਰੇਸ ਨਹੀਂ ਕਰ ਸਕਿਆ। ਅਜਿਹੀ ਸਥਿਤੀ ਵਿੱਚ ਇਨ੍ਹਾਂ ਲੋਕਾਂ ਦੀ ਸਹੀ ਤਰੀਕੇ ਨਾਲ ਕੋਰੋਨਾਵਾਇਰਸ ਜਾਂਚ ਨਹੀਂ ਹੋ ਸਕੀ।
ਅਜੇ ਤੱਕ ਸਿਰਫ 1000 ਲੋਕਾਂ ਦਾ ਪਤਾ ਲਾਇਆ ਗਿਆ ਹੈ। ਹੁਣ ਤੱਕ 1000 ਟਰੇਸ ਕੀਤੇ ਵਿਅਕਤੀਆਂ ਨੂੰ ਹੋਮ ਆਈਸੋਲੇਟ ਕੀਤਾ ਜਾ ਚੁੱਕਾ ਹੈ।ਪਰ ਹੁਣ ਤੱਕ ਟ੍ਰੇਸ ਨਹੀਂ ਹੋਏ 2426 ਲੋਕ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਲਈ ਚੁਣੌਤੀ ਬਣੇ ਹੋਏ ਹਨ। ਪਿਛਲੇ ਇੱਕ ਮਹੀਨੇ ਵਿੱਚ ਬ੍ਰਿਟੇਨ ਤੋਂ ਦਿੱਲੀ ਤੇ ਅੰਮ੍ਰਿਤਸਰ ਆਉਣ ਵਾਲੀਆਂ ਉਡਾਣਾਂ ਵਿੱਚ 1604 ਲੋਕ ਅੰਮ੍ਰਿਤਸਰ ਤੇ 1822 ਲੋਕ ਦਿੱਲੀ ਏਅਰਪੋਰਟ 'ਤੇ ਉਤਰੇ।
ਪੰਜਾਬ ਮਗਰੋਂ ਹਰਿਆਣਾ ਦਾ ਵੱਡਾ ਐਲਾਨ, ਅੰਬਾਨੀ ਤੇ ਅਡਾਨੀ ਦੇ ਕਾਰੋਬਾਰ ਨੂੰ ਲੱਗੇਗਾ ਝਟਕਾ
ਪੰਜਾਬ ਦੇ ਕੋਰੋਨਾ ਨੋਡਲ ਅਫਸਰ ਡਾ. ਰਾਜੇਸ਼ ਭਾਸਕਰ ਨੇ ਕਿਹਾ ਕਿ ਸਾਰੇ ਜ਼ਿਲ੍ਹਿਆਂ ਤੋਂ ਤਿੰਨ ਦਿਨਾਂ ਵਿੱਚ ਇਸ ਸਬੰਧ ਵਿੱਚ ਇੱਕ ਰਿਪੋਰਟ ਮੰਗੀ ਗਈ ਹੈ। ਇਨ੍ਹਾਂ ਲੋਕਾਂ ਦਾ ਜਲਦੀ ਹੀ ਪਤਾ ਲਾ ਲਿਆ ਜਾਵੇਗਾ। ਐਤਵਾਰ ਸ਼ਾਮ ਤੱਕ ਰਿਪੋਰਟ ਮਿਲਣ ਦੀ ਉਮੀਦ ਹੈ ਤੇ ਉਸ ਤੋਂ ਬਾਅਦ ਸਥਿਤੀ ਸਪੱਸ਼ਟ ਹੋ ਜਾਵੇਗੀ। ਇਮੀਗ੍ਰੇਸ਼ਨ ਵਿਭਾਗ ਦੀ ਸਹਾਇਤਾ ਨਾਲ ਟਰੇਸ ਹੋਏ ਇਨ੍ਹਾਂ ਲੋਕਾਂ ਵਿੱਚੋਂ 400 ਦੇ ਕਰੀਬ ਲੋਕ ਪੰਜਾਬ ਤੋਂ ਹਨ।
ਬੀਜੇਪੀ ਦੇ ਪ੍ਰੋਗਰਾਮ ਦੌਰਾਨ 'ਰੰਗ 'ਚ ਭੰਗ' ਪਾਉਣ ਵਾਲਿਆਂ ਖਿਲਾਫ ਪੰਜਾਬ ਪੁਲਿਸ ਦੀ ਸਖਤੀ, 30-40 ਕਿਸਾਨਾਂ ਖਿਲਾਫ ਕੇਸ
ਇਨ੍ਹਾਂ ਸਾਰੇ ਲੋਕਾਂ ਦੇ ਘਰਾਂ ਨੂੰ ਟੀਮਾਂ ਭੇਜ ਕੇ ਸੈਂਪਲ ਲਏ ਜਾ ਰਹੇ ਹਨ। ਜੇ ਕਿਸੇ ਦੀ ਰਿਪੋਰਟ ਪੌਜ਼ੇਟਿਵ ਆਉਂਦੀ ਹੈ, ਤਾਂ ਉਸ ਦੇ ਸੰਪਰਕ 'ਚ ਆਉਣ ਵਾਲੇ ਲੋਕਾਂ ਦੀ ਜਾਂਚ ਕੀਤੀ ਜਾਏਗੀ। ਭਾਵੇਂ ਇਹ ਲੋਕ ਕੋਵਿਡ ਦੀਆਂ ਨੈਗੇਟਿਵ ਰਿਪੋਰਟਾਂ ਲੈ ਕੇ ਇੰਗਲੈਂਡ ਤੋਂ ਭਾਰਤ ਪਰਤੇ ਹਨ, ਪਰ ਉਨ੍ਹਾਂ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਪੰਜਾਬ
Advertisement