ਪੜਚੋਲ ਕਰੋ
Advertisement
ਰਾਮਪੁਰ: ਆਜ਼ਮ ਖ਼ਾਨ ਨੂੰ ਪਤਨੀ ਅਤੇ ਬੇਟਾ ਸਣੇ 17 ਮਾਰਚ ਤੱਕ ਰਹਿਣਾ ਪਏਗਾ ਜੇਲ੍ਹ 'ਚ
26 ਫਰਵਰੀ ਨੂੰ ਅਦਾਲਤ ਨੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ ਖ਼ਾਨ ਅਤੇ ਉਸ ਦੀ ਪਤਨੀ-ਪੁੱਤਰ ਨੂੰ ਰਾਮਪੁਰ ਤੋਂ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਰਾਮਪੁਰ: ਸਪਾ ਦੇ ਸੰਸਦ ਮੈਂਬਰ ਆਜ਼ਮ ਖ਼ਾਨ, ਉਨ੍ਹਾਂ ਦੀ ਪਤਨੀ ਤਨਜ਼ਿਨ ਫਾਤਿਮਾ ਅਤੇ ਬੇਟੇ ਅਬਦੁੱਲਾ ਆਜ਼ਮ ਨੂੰ 17 ਮਾਰਚ ਤੱਕ ਜੇਲ੍ਹ 'ਚ ਰਹਿਣਾ ਪਏਗਾ। ਭਾਜਪਾ ਨੇਤਾ ਅਕਾਸ਼ ਸਕਸੈਨਾ ਵੱਲੋਂ ਦਾਇਰ ਕੀਤੇ ਦੋ ਪਾਸਪੋਰਟਾਂ ਅਤੇ ਦੋ ਪੈਨ ਕਾਰਡਾਂ ਨਾਲ ਸਬੰਧਤ ਕੇਸ ਵਿੱਚ ਅੱਜ ਆਜ਼ਮ ਖ਼ਾਨ ਨੇ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ। ਇਸ ਕੇਸ 'ਚ 16 ਮਾਰਚ ਅਤੇ 17 ਮਾਰਚ ਦੀ ਤਰੀਕ ਨਿਰਧਾਰਤ ਕੀਤੀ ਗਈ ਹੈ, ਉਦੋਂ ਤੱਕ ਉਹ ਜੇਲ ਵਿੱਚ ਰਹਾਂਗੇ।
26 ਫਰਵਰੀ ਨੂੰ ਰਾਮਪੁਰ ਦੀ ਇੱਕ ਅਦਾਲਤ ਨੇ ਰਾਮਪੁਰ ਤੋਂ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਆਜ਼ਮ, ਰਾਮਪੁਰ ਸਦਰ ਸੀਟ ਤੋਂ ਵਿਧਾਇਕ, ਉਸਦੀ ਪਤਨੀ ਫਾਤਿਮਾ ਅਤੇ ਉਸਦੇ ਬੇਟੇ ਅਬਦੁੱਲਾ ਨੂੰ ਫਰਜ਼ੀ ਜਨਮ ਪ੍ਰਮਾਣ ਪੱਤਰਾਂ ਦੇ ਮਾਮਲੇ ਵਿੱਚ 2 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜਣ ਦਾ ਹੁਕਮ ਦਿੱਤਾ ਸੀ।
ਜਾਣੋ ਮਾਮਲਾ:
ਆਜ਼ਮ, ਉਸ ਦੀ ਪਤਨੀ ਅਤੇ ਬੇਟੇ ਨੇ ਬੁੱਧਵਾਰ ਨੂੰ ਵਧੀਕ ਜ਼ਿਲ੍ਹਾ ਜੱਜ- 6 (ਸੰਸਦ ਮੈਂਬਰ, ਵਿਧਾਇਕ) ਧਰੇਂਦਰ ਕੁਮਾਰ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੱਤਾ ਜਿੱਥੋਂ ਤਿੰਨਾਂ ਨੂੰ 2 ਮਾਰਚ ਤੱਕ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਸੀ। 24 ਫਰਵਰੀ ਨੂੰ ਅਦਾਲਤ ਨੇ ਆਜ਼ਮ ਖ਼ਾਨ ਪਰਿਵਾਰ ਦੀ ਅਗਾਉ ਜ਼ਮਾਨਤ ਪਟੀਸ਼ਨ ਰੱਦ ਕਰ ਦਿੱਤੀ ਅਤੇ ਗੈਰ ਜ਼ਮਾਨਤੀ ਵਾਰੰਟ ਜਾਰੀ ਕਰਦਿਆਂ ਉਨ੍ਹਾਂ ਦੀ ਜਾਇਦਾਦ ਕੁਰਕ ਕਰਨ ਦਾ ਹੁਕਮ ਦਿੱਤਾ ਸੀ।
ਸਥਾਨਕ ਭਾਜਪਾ ਨੇਤਾ ਆਕਾਸ਼ ਸਕਸੈਨਾ ਨੇ ਅਬਦੁੱਲਾ 'ਤੇ ਪਿਛਲੇ ਸਾਲ ਦਾਇਰ ਕੀਤੇ ਇੱਕ ਕੇਸ 'ਚ ਦੋ ਜਨਮ ਸਰਟੀਫਿਕੇਟ ਬਣਾਉਣ ਦਾ ਦੋਸ਼ ਲਾਇਆ ਸੀ। ਇੱਕ ਸਰਟੀਫਿਕੇਟ ਰਾਮਪੁਰ ਅਤੇ ਦੂਸਰਾ ਲਖਨਉ ਤੋਂ ਜਾਰੀ ਕੀਤਾ ਗਿਆ ਹੈ।
ਜਾਂਚ ਵਿਚ ਇਲਜ਼ਾਮਾਂ ਨੂੰ ਸਹੀ ਪਾਇਆ ਗਿਆ। ਰਾਮਪੁਰ ਮਿਉਂਸਪੈਲਟੀ ਵੱਲੋਂ ਜਾਰੀ ਇੱਕ ਜਨਮ ਸਰਟੀਫਿਕੇਟ 'ਚ ਅਬਦੁੱਲਾ ਦੀ ਜਨਮ ਤਰੀਕ 1 ਜਨਵਰੀ 1993 ਲਿਖੀ ਗਈ ਹੈ। ਦੂਜੇ ਸਰਟੀਫਿਕੇਟ ਵਿਚ ਉਸ ਦਾ ਜਨਮ ਸਥਾਨ ਲਖਨਉ ਤੇ ਜਨਮ ਤਰੀਕ 30 ਸਤੰਬਰ 1990 ਲਿਖੀ ਗਈ ਹੈ। ਇਲਜ਼ਾਮ ਲਗਾਇਆ ਗਿਆ ਹੈ ਕਿ ਆਜ਼ਮ ਅਤੇ ਉਸ ਦੀ ਪਤਨੀ ਨੇ ਸਾਜਿਸ਼ ਨਾਲ ਅਬਦੁੱਲਾ ਦੇ ਦੋ ਜਨਮ ਸਰਟੀਫਿਕੇਟ ਹਾਸਲ ਕੀਤੇ ਸੀ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਸਿਹਤ
ਕਾਰੋਬਾਰ
ਪੰਜਾਬ
Advertisement