ਈਦ-ਉਲ-ਜ਼ੁਹਾ, ਜਿਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਮੁਸਲਿਮ ਸਮਾਜ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਪੂਰੀ ਦੁਨੀਆ 'ਚ ਮੁਸਲਿਮ ਭਾਈਚਾਰਾ ਈਦ-ਉਲ-ਜ਼ੁਹਾਨੂੰ ਬਲੀਦਾਨ ਦਾ ਤਿਉਹਾਰ ਮੰਨਦੇ ਹਨ। ਇਸਲਾਮੀ ਕੈਲੰਡਰ ਅਨੁਸਾਰ ਬਕਰੀਦ ਜਾਂ ਈਦ-ਉਲ-ਜੁਹਾ 12 ਵੇਂ ਮਹੀਨੇ ਦੀ 10 ਤਰੀਕ ਨੂੰ ਮਨਾਇਆ ਜਾਂਦਾ ਹੈ। ਬਕਰੀਦ ਰਮਜ਼ਾਨ ਦੇ ਮਹੀਨੇ ਦੇ ਖ਼ਤਮ ਹੋਣ ਤੋਂ ਲਗਭਗ 70 ਦਿਨਾਂ ਬਾਅਦ ਮਨਾਇਆ ਜਾਂਦਾ ਹੈ। ਮਿੱਠੀ ਈਦ ਤੋਂ ਬਾਅਦ ਇਹ ਇਸਲਾਮ ਧਰਮ ਦਾ ਮੁੱਖ ਤਿਉਹਾਰ ਹੈ।
ਇਸਲਾਮੀ ਵਿਸ਼ਵਾਸ਼ਾਂ ਅਨੁਸਾਰ ਹਜ਼ਰਤ ਇਬਰਾਹਿਮ ਨੇ ਆਪਣੇ ਪੁੱਤਰ ਹਜ਼ਰਤ ਇਸਮਾਈਲ ਨੂੰ ਇਸ ਦਿਨ ਖੁਦਾ ਦੇ ਆਦੇਸ਼ਾਂ ਤੇ ਪ੍ਰਮਾਤਮਾ ਦੇ ਰਾਹ 'ਤੇ ਕੁਰਬਾਨ ਕਰ ਦਿੱਤਾ ਸੀ। ਇਹ ਮੰਨਿਆ ਜਾਂਦਾ ਹੈ ਕਿ ਖੁਦਾ ਨੇ ਉਸ ਦੇ ਜਨੂੰਨ ਨੂੰ ਵੇਖਦਿਆਂ ਉਸ ਦੇ ਪੁੱਤਰ ਨੂੰ ਜੀਵਨਦਾਨ ਦੇ ਦਿੱਤਾ ਸੀ।
ਹਜ਼ਰਤ ਇਬਰਾਹਿਮ ਦਾ 90 ਸਾਲ ਦੀ ਉਮਰ ਵਿੱਚ ਇੱਕ ਬੇਟਾ ਸੀ, ਜਿਸ ਦਾ ਨਾਮ ਉਸ ਨੇ ਇਸਮਾਈਲ ਰੱਖਿਆ ਸੀ। ਇਕ ਦਿਨ ਅੱਲ੍ਹਾ ਨੇ ਹਜ਼ਰਤ ਇਬਰਾਹਿਮ ਨੂੰ ਆਪਣੀਆਂ ਮਨਪਸੰਦ ਚੀਜ਼ਾਂ ਕੁਰਬਾਨ ਕਰਨ ਦਾ ਹੁਕਮ ਦਿੱਤਾ।
ਇਸ ਤੋਂ ਬਾਅਦ ਇਕ ਦਿਨ ਫਿਰ ਹਜ਼ਰਤ ਇਬਰਾਹਿਮ ਦੇ ਸੁਪਨੇ 'ਚ ਅੱਲ੍ਹਾ ਨੇ ਉਸ ਤੋਂ ਉਸ ਦੀਸਭ ਤੋਂ ਪਿਆਰੀ ਚੀਜ਼ ਦੀ ਬਲੀ ਦੇਣ ਲਈ ਕਿਹਾ ਤਾਂ ਇਬਰਾਹਿਮ ਆਪਣੇ ਪੁੱਤਰ ਦੀ ਬਲੀ ਦੇਣ ਲਈ ਤਿਆਰ ਹੋ ਗਿਆ।
ਹਜ਼ਰਤ ਇਬਰਾਹਿਮ ਨੇ ਮਹਿਸੂਸ ਕੀਤਾ ਕਿ ਕੁਰਬਾਨੀ ਦਿੰਦੇ ਸਮੇਂ ਉਸ ਦੀਆਂ ਭਾਵਨਾਵਾਂ ਉਸ ਨੂੰ ਅਜਿਹਾ ਕਰਨ ਤੋਂ ਰੋਕ ਸਕਦੀਆਂ ਹਨ। ਇਸ ਲਈ ਉਸ ਨੇ ਆਪਣੀਆਂ ਅੱਖਾਂ ਬੰਨ੍ਹ ਕੇ ਬਲੀ ਚੜ੍ਹਾ ਦਿੱਤੀ। ਜਦੋਂ ਉਸ ਨੇ ਆਪਣੀਆਂ ਅੱਖਾਂ ਤੋਂ ਪੱਟੀ ਖੋਲ੍ਹੀ ਤਾਂ ਉਸ ਨੇ ਆਪਣੇ ਪੁੱਤਰ ਨੂੰ ਜਿੰਦਾ ਦੇਖਿਆ। ਉਸ ਦੀ ਥਾਂ ਕੱਟਿਆ ਹੋਇਆ ਦੁੰਬਾ(ਸਾਊਦੀ ਵਿੱਚ ਮਿਲਣ ਵਾਲਾ ਭੇਡ ਵਰਗਾ ਜਾਨਵਰ) ਪਿਆ ਸੀ। ਇਸ ਕਰਕੇ ਬਕਰੀਦ 'ਤੇ ਕੁਰਬਾਨੀ ਦੇਣ ਦੀ ਪ੍ਰਥਾ ਸ਼ੁਰੂ ਹੋਈ।
ਪੰਜਾਬ ਐਮਐਲਏ ਹੋਸਟਲ ਦੇ ਬਾਹਰ ਚੱਲੀ ਗੋਲੀ, ਗੋਲੀ ਲੱਗਣ ਨਾਲ ਇੱਕ ਸਿਪਾਹੀ ਦੀ ਮੌਤ
ਬਕਰੀਦ ਹਜ਼ਰਤ ਇਬਰਾਹਿਮ ਦੀ ਕੁਰਬਾਨੀ ਦੀ ਯਾਦ 'ਚ ਮਨਾਇਆ ਜਾਂਦਾ ਹੈ। ਇਸ ਤੋਂ ਬਾਅਦ ਇਸ ਦਿਨ ਜਾਨਵਰਾਂ ਦੀ ਬਲੀ ਦਿੱਤੀ ਜਾਣ ਲੱਗ ਪਈ। ਬਕਰੀਦ ਵਿਖੇ ਮੁਸਲਿਮ ਭਾਈਚਾਰੇ ਦੇ ਲੋਕ ਮਿਲ ਕੇ ਮਸਜਿਦ 'ਚ ਅਲ ਸਵੇਰ ਨਮਾਜ਼ ਭੇਟ ਕਰਦੇ ਹਨ। ਇਸ ਤੋਂ ਬਾਅਦ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ। ਕੁਰਬਾਣੀ ਦਾ ਮਾਸ ਤਿੰਨ ਹਿੱਸਿਆਂ 'ਚ ਵੰਡਿਆ ਜਾਂਦਾ ਹੈ। ਇਕ ਹਿੱਸਾ ਗਰੀਬਾਂ ਲਈ ਰੱਖਿਆ ਜਾਂਦਾ ਹੈ, ਦੂਜਾ ਰਿਸ਼ਤੇਦਾਰ ਅਤੇ ਤੀਜਾ ਹਿੱਸਾ ਆਪਣੇ ਲਈ ਰੱਖਿਆ ਜਾਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Bakrid 2020: ਕੀ ਹੈ ਬਕਰੀਦ ਦਾ ਇਤਿਹਾਸ? ਜਾਣੋ ਕਿਉਂ ਤੇ ਕਿਵੇਂ ਮਨਾਇਆ ਜਾਂਦਾ ਇਹ ਤਿਉਹਾਰ
ਏਬੀਪੀ ਸਾਂਝਾ
Updated at:
01 Aug 2020 09:46 AM (IST)
ਈਦ-ਉਲ-ਜ਼ੁਹਾ, ਜਿਸ ਨੂੰ ਬਕਰੀਦ ਵੀ ਕਿਹਾ ਜਾਂਦਾ ਹੈ, ਮੁਸਲਿਮ ਸਮਾਜ ਦਾ ਇੱਕ ਮਹੱਤਵਪੂਰਨ ਤਿਉਹਾਰ ਹੈ। ਪੂਰੀ ਦੁਨੀਆ 'ਚ ਮੁਸਲਿਮ ਭਾਈਚਾਰਾ ਈਦ-ਉਲ-ਜ਼ੁਹਾਨੂੰ ਬਲੀਦਾਨ ਦਾ ਤਿਉਹਾਰ ਮੰਨਦੇ ਹਨ।
- - - - - - - - - Advertisement - - - - - - - - -