ਪੜਚੋਲ ਕਰੋ
Advertisement
ਜਲਦ ਨਿਬੋੜ ਲਓ ਜ਼ਰੂਰੀ ਕੰਮ, ਤਿੰਨ ਦਿਨ ਬੰਦ ਰਹਿਣਗੇ ਸਾਰੇ ਬੈਂਕ
ਲਗਾਤਾਰ ਤਿੰਨ ਦਿਨ ਤੱਕ ਦੇਸ਼ 'ਚ ਬੈਂਕ ਬੰਦ ਰਹਿਣਗੇ। ਆਉਣ ਵਾਲੀ 31 ਜਨਵਰੀ ਤੋਂ ਬੈਂਕ ਯੂਨੀਅਨ ਨੇ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ।
ਨਵੀਂ ਦਿੱਲੀ: ਜੇਕਰ ਤੁਸੀਂ ਬੈਂਕ ਦੇ ਕੰਮ ਨਿਬੇੜਨ ਬਾਰੇ ਸੋਚ ਰਹੇ ਹੋ ਤਾਂ ਅਲਰਟ ਹੋ ਜਾਵੋ, ਕਿਉਂਕਿ ਲਗਾਤਾਰ ਤਿੰਨ ਦਿਨ ਤੱਕ ਦੇਸ਼ 'ਚ ਬੈਂਕ ਬੰਦ ਰਹਿਣਗੇ। ਆਉਣ ਵਾਲੀ 31 ਜਨਵਰੀ ਤੋਂ ਬੈਂਕ ਯੂਨੀਅਨ ਨੇ ਦੋ ਦਿਨ ਦੀ ਹੜਤਾਲ ਦਾ ਐਲਾਨ ਕੀਤਾ ਹੈ। ਯਾਨੀ 31 ਜਨਵਰੀ ਤੇ 1 ਫਰਵਰੀ ਨੂੰ ਹੜਤਾਲ ਦੇ ਚੱਲਦਿਆਂ ਬੈਂਕ ਬੰਦ ਰਹਿਣਗੇ।
ਇਸ ਤੋਂ ਬਾਅਦ 2 ਫਰਵਰੀ ਨੂੰ ਐਤਵਾਰ ਹੈ। ਇਸ ਲਈ ਉਸ ਦਿਨ ਵੀ ਤੁਸੀਂ ਬੈਂਕ ਦਾ ਕੋਈ ਕੰਮ ਨਹੀਂ ਕਰ ਸਕਦੇ। ਇੰਨਾ ਹੀ ਨਹੀਂ, ਯੂਨੀਅਨ ਨੇ ਮਾਰਚ ਦੇ ਮਹੀਨੇ 'ਚ ਤਿੰਨ ਦਿਨ ਤੇ 1 ਅਪ੍ਰੈਲ ਤੋਂ ਅਣਮਿੱਥੇ ਸਮੇਂ ਤੱਕ ਹੜਤਾਲ 'ਤੇ ਜਾਣ ਦਾ ਐਲਾਨ ਕੀਤਾ ਹੈ। ਉੱਥੇ ਹੀ ਮਾਰਚ 11, 12, 13 ਨੂੰ ਵੀ ਹੜਤਾਲ ਰਹੇਗੀ।
ਦਿੱਲੀ ਪ੍ਰਦੇਸ਼ ਬੈਂਕ ਕਰਮਚਾਰੀ ਸੰਗਠਨ ਦੇ ਜਨਰਲ ਸਕੱਤਰ ਅਸ਼ਵਿਨੀ ਰਾਣਾ ਨੇ ਦੱਸਿਆ ਕਿ ਇੰਡੀਅਨ ਬੈਂਕ ਐਸੋਸੀਏਸ਼ਨ ਨੇ ਤਨਖਾਹ 'ਚ 12.5 ਫੀਸਦ ਵਾਧੇ ਦੀ ਮੰਗ ਰੱਖੀ ਹੈ, ਜੋ ਮਨਜ਼ੂਰ ਨਹੀਂ ਕੀਤੀ ਗਈ। ਇਸ ਲਈ ਦੇਸ਼ ਭਰ ਦੇ ਸਾਰੇ ਸਰਕਾਰੀ ਬੈਂਕਾਂ 'ਚ ਕਾਰਜਕਾਰੀ ਸਟਾਫ ਹੜਤਾਲ 'ਤੇ ਰਹੇਗਾ ਜਿਸ ਦਾ ਬੈਂਕਿੰਗ ਸੇਵਾਂਵਾਂ 'ਤੇ ਸਿੱਧਾ ਅਸਰ ਪਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਜਨਰਲ ਨੌਲਜ
ਤਕਨਾਲੌਜੀ
Advertisement