ਬਠਿੰਡਾ: ਬਠਿੰਡਾ ਪੁਲਿਸ ਨੇ ਸ਼ਹਿਰ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਚੋਰ ਨੂੰ ਕਾਬੂ ਕੀਤਾ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਪੀ ਜਸਪਾਲ ਸਿੰਘ ਤੇ ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਨੇ ਦੱਸਿਆ ਕਿ ਨਸ਼ੇ ਦੀ ਪੂਰਤੀ ਲਈ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਕਾਲੇ ਰੰਗ ਦੀ ਐਕਟਿਵਾ ਵਰਤੀ ਜਾਂਦੀ ਸੀ, ਜੋ ਕਿ ਬਿਨ੍ਹਾਂ ਨੰਬਰ ਦੇ ਸੀ। 

 

ਅੰਜਾਮ ਦੇਣ ਵਾਲੇ ਨੂੰ ਥਾਣਾ ਸਿਵਲ ਲਾਈਨ ਦੀ ਪੁਲਿਸ ਨੇ ਕੱਲ੍ਹ ਦੁਪਹਿਰ ਵੇਲੇ ਪਾਵਰ ਹਾਊਸ ਰੋਡ ਤੋਂ ਕਾਬੂ ਕੀਤਾ। ਇਸ ਕੋਲੋਂ ਅੱਠ ਮੋਬਾਇਲ ਫੋਨ ਤੇ ਇੱਕ ਸੋਨੇ ਦਾ ਬ੍ਰੈਸਲੈੱਟ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਨਸ਼ੇ ਦੀ ਪੂਰਤੀ ਲਈ ਵਾਰਦਾਤਾਂ ਨੂੰ ਅੰਜਾਮ ਦਿੰਦਾ ਸੀ ਅਤੇ ਰਾਹ ਜਾਂਦੀਆਂ ਔਰਤਾਂ ਕੋਲੋਂ ਪਰਸ, ਮੋਬਾਇਲ ਅਤੇ ਸੋਨੇ ਦੀ ਚੈਨੀ ਝਪਟ ਕਰ ਲੈਂਦਾ ਸੀ। 

 


 

ਉਨ੍ਹਾਂ ਕਿਹਾ ਕਿ ਮੁਲਜ਼ਮ ਸ਼ਹਿਰ ਵਿੱਚ ਹੁਣ ਕਰੀਬ 70 ਵਾਰਦਾਤਾਂ ਨੂੰ ਅੰਜ਼ਾਮ ਦੇ ਚੁੱਕਿਆ ਹੈ ਅਤੇ ਚੋਰੀ ਦੇ ਮੋਬਾਇਲ ਖਰੀਦਣ ਵਾਲੇ ਵਿਅਕਤੀਆਂ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।

 

 


 

 ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/abp-live-news/id811114904