ਉਨ੍ਹਾਂ ਕਿਹਾ ਕਿ ਦੇਸ਼ ਦਾ ਹਰ ਫੌਜੀ ਅਧਿਕਾਰੀ ਤੇ ਜਵਾਨ ਅੱਜ ਦੇਸ਼ ਦੇ ਇਸ ਆਜ਼ਾਦ ਰੁਤਬੇ ਨੂੰ ਬਰਕਰਾਰ ਰੱਖਣ ਲਈ ਦ੍ਰਿੜ੍ਹ ਸੰਕਲਪ ਹੈ। ਚੀਨ ਤੇ ਪਾਕਿਸਤਾਨ ਵੱਲੋਂ ਭਾਰਤ ਦੇ ਕਈ ਹਿੱਸਿਆਂ 'ਤੇ ਸਮੇਂ ਸਮੇਂ ਸਿਰ ਕੀਤੇ ਜਾ ਰਹੇ ਦਾਅਵਿਆਂ ਬਾਰੇ ਉਨ੍ਹਾਂ ਸਪੱਸ਼ਟ ਕੀਤਾ ਕਿ ਜਿਨ੍ਹਾਂ ਇਲਾਕਿਆਂ 'ਤੇ ਵੀ ਇਹ ਗੁਆਂਢੀ ਮੁਲਕ ਦਾਅਵਾ ਕਰ ਰਹੇ ਹਨ, ਉਹ ਸਾਰੇ ਭਾਰਤ ਦੇ ਹੀ ਹਨ ਤੇ ਸਾਡਾ ਦੇਸ਼ ਆਪਣਾ ਇੱਕ ਇੰਚ ਇਲਾਕਾ ਵੀ ਕਿਸੇ ਹੋਰ ਦੇਸ਼ ਲਈ ਛੱਡ ਨਹੀਂ ਸਕਦਾ।
ਰਣਜੀਤ ਬਾਵਾ ਨੇ ਅਜਿਹਾ ਕੀ ਲਿਖਿਆ ਕਿ ਗੁਰਦਾਸ ਮਾਨ ਦੀ ਕਲਾਸ ਲਗਾ ਰਹੇ ਲੋਕ
ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੇਸ਼ ਦੀਆਂ ਹੱਦਾਂ ਦੀ ਰਾਖੀ ਕਰਨ ਦੇ ਸਮਰੱਥ ਹਨ। ਕਰਨਲ ਅਨੂਪ ਸਿੰਘ ਧਾਰਨੀ ਉਸ ਰੈਜੀਮੈਂਟ ਦਾ ਹਿੱਸਾ ਸੀ, ਜਿਸ ਨੇ 1965 ਦੀ ਲੜਾਈ ਲੜੀ ਅਤੇ ਰਾਜਾ ਪਿਕੁਇਟ ਨੂੰ ਆਪਣੇ ਕਬਜ਼ੇ 'ਚ ਕਰ ਲਿਆ। ਉਨ੍ਹਾਂ ਨੇ ਇਸ ਲੜ੍ਹਾਈ ਨਾਲ ਜੁੜੇ ਕਈ ਤੱਥਾਂ ਬਾਰੇ ਜਾਣਕਾਰੀ ਸਾਂਝੀ ਕੀਤੀ। ਬੈਟਲ ਆਨਰ ਡੇਅ ਜਿੱਤ ਦੇ ਦਿਨ ਵਜੋਂ ਮਨਾਇਆ ਜਾਂਦਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ