ਫ਼ਤਹਿਗੜ੍ਹ ਸਾਹਿਬ: ਫ਼ਤਹਿਗੜ੍ਹ ਸਾਹਿਬ 'ਚ ਪੈਂਦੇ ਪਿੰਡ ਤਰਖਾਣ ਮਾਜਰਾ ਤੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਇੱਕ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ, ਜਦਕਿ ਦੂਸਰਾ ਕਾਰ ਛੱਡ ਕੇ ਫਰਾਰ ਹੋ ਗਿਆ। ਫ਼ਤਹਿਗੜ੍ਹ ਸਾਹਿਬ ਦੇ ਐਸਪੀ ਜਗਜੀਤ ਜੱਲ੍ਹਾ ਮੌਕੇ 'ਤੇ ਪਹੁੰਚੇ।
ਉਨ੍ਹਾਂ ਦੱਸਿਆ ਕਿ ਬੇਅਦਬੀ ਕਰਨ ਵਾਲੇ ਨੂੰ ਮੌਕੇ 'ਤੇ ਫੜ ਲਿਆ ਹੈ ਤੇ ਪਰਚਾ ਦਰਜ ਕਰ ਪੁੱਛਗਿੱਛ ਕੀਤੀ ਜਾਵੇਗੀ ਕਿ ਉਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਕਿਉਂ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਤਰਖਣ ਮਾਜਰਾ ਵਿੱਚ ਸਵਿੱਫਟ ਕਾਰ ਵਿੱਚ ਦੋ ਨੌਜਵਾਨ ਆਏ ਤੇ ਮੱਥਾ ਟੇਕਣ ਦੇ ਬਹਾਨੇ ਗੁਰਦੁਆਰਾ ਸਾਹਿਬ 'ਚ ਦਾਖਲ ਹੋਏ। ਇੱਕ ਨੌਜਵਾਨ ਕਾਰ 'ਚ ਬੈਠਾ ਰਿਹਾ ਤੇ ਦੂਜਾ ਗੁਰੂਘਰ ਦੇ ਅੰਦਰ ਗਿਆ ਤੇ ਸਿੱਧਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗਾਂ ਨੂੰ ਪਾੜ ਦਿੱਤਾ।
ਪ੍ਰਕਾਸ਼ ਪੁਰਬ 'ਤੇ ਸਿਰਫ 5 ਦਿਨ ਦਾ ਵੀਜ਼ਾ ਦੇਵੇਗੀ ਪਾਕਿ ਸਰਕਾਰ, ਸ਼੍ਰੋਮਣੀ ਕਮੇਟੀ ਨੇ ਮੰਗੇ ਪਾਸਪੋਰਟ
ਉੱਥੇ ਮੌਜੂਦ ਲੋਕਾਂ ਨੇ ਮੁਲਜ਼ਮ ਨੂੰ ਫੜ੍ਹ ਕੇ ਕੁੱਟ-ਮਾਰ ਕੀਤੀ। ਪੁਲਿਸ ਨੇ ਮੌਕੇ 'ਤੇ ਆ ਕੇ ਉਸ ਨੂੰ ਆਪਣੇ ਕਬਜ਼ੇ 'ਚ ਲਿਆ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਨੇ ਸਰਹਿੰਦ ਥਾਣੇ ਬਾਹਰ ਗੁੱਸੇ ਦਾ ਪ੍ਰਦਰਸ਼ਨ ਕਰਦਿਆਂ ਮੁਲਜ਼ਮ ਉਨ੍ਹਾਂ ਨੂੰ ਸੌਂਪਣ ਦੀ ਮੰਗ ਕੀਤੀ। ਐਸਐਸਪੀ ਅਮਨੀਤ ਕੌਂਡਲ ਨੇ ਜ਼ਿਲ੍ਹੇ ਦੀ ਫੋਰਸ ਤਾਇਨਾਤ ਕਰਕੇ ਸਥਿਤੀ ਨਾਲ ਨਜਿੱਠਿਆ ਤੇ ਲੋਕਾਂ ਨੂੰ ਸਖਤ ਤੋਂ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ।
ਕਿਸਾਨਾਂ ਨੇ ਕੇਂਦਰ ਦੇ ਸੱਦੇ ਨੂੰ ਮੁੜ ਮਾਰੀ ਠੋਕਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਮੁੜ ਬੇਅਦਬੀ, ਲੋਕਾਂ ਨੇ ਮੁਲਜ਼ਮ ਨੂੰ ਚਾੜ੍ਹਿਆ ਕੁਟਾਪਾ
ਏਬੀਪੀ ਸਾਂਝਾ
Updated at:
12 Oct 2020 04:55 PM (IST)
ਫ਼ਤਹਿਗੜ੍ਹ ਸਾਹਿਬ 'ਚ ਪੈਂਦੇ ਪਿੰਡ ਤਰਖਾਣ ਮਾਜਰਾ ਤੋਂ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਲੋਕਾਂ ਨੇ ਇੱਕ ਮੁਲਜ਼ਮ ਨੂੰ ਮੌਕੇ 'ਤੇ ਹੀ ਕਾਬੂ ਕਰ ਲਿਆ, ਜਦਕਿ ਦੂਸਰਾ ਕਾਰ ਛੱਡ ਕੇ ਫਰਾਰ ਹੋ ਗਿਆ। ਫ਼ਤਹਿਗੜ੍ਹ ਸਾਹਿਬ ਦੇ ਐਸਪੀ ਜਗਜੀਤ ਜੱਲ੍ਹਾ ਮੌਕੇ 'ਤੇ ਪਹੁੰਚੇ।
- - - - - - - - - Advertisement - - - - - - - - -