ਪੜਚੋਲ ਕਰੋ

ਕੇਜਰੀਵਾਲ ਦਾ ਵਰਕਰਾਂ ਨੂੰ ਆਦੇਸ਼, 8 ਦਸੰਬਰ ਨੂੰ ਸੜਕਾਂ 'ਤੇ ਡਟ ਜਾਓ

ਕਿਸਾਨ ਅੰਦੋਲਨ ਲਗਾਤਾਰ 11 ਦਿਨਾਂ ਤੋਂ ਦਿੱਲੀ ਦੀ ਹੱਦ 'ਤੇ ਜਾਰੀ ਹੈ। ਸਰਕਾਰ ਨਾਲ ਗੱਲਬਾਤ ਦੇ ਪੰਜ ਦੌਰ ਬੇਕਾਰ ਗਏ ਹਨ। 8 ਦਸੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨੇ 8 ਦਸੰਬਰ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਭਾਰਤ ਬੰਦ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਹੈ।

ਨਵੀਂ ਦਿੱਲੀ: ਕਿਸਾਨ ਅੰਦੋਲਨ ਲਗਾਤਾਰ 11 ਦਿਨਾਂ ਤੋਂ ਦਿੱਲੀ ਦੀ ਹੱਦ 'ਤੇ ਜਾਰੀ ਹੈ। ਸਰਕਾਰ ਨਾਲ ਗੱਲਬਾਤ ਦੇ ਪੰਜ ਦੌਰ ਬੇਕਾਰ ਗਏ ਹਨ। 8 ਦਸੰਬਰ ਨੂੰ ਕਿਸਾਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਆਮ ਆਦਮੀ ਪਾਰਟੀ ਨੇ 8 ਦਸੰਬਰ ਨੂੰ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਭਾਰਤ ਬੰਦ ਲਈ ਸਮਰਥਨ ਦੇਣ ਦਾ ਐਲਾਨ ਕੀਤਾ ਹੈ। ‘ਆਪ’ ਦੇ ਦਿੱਲੀ ਪ੍ਰਦੇਸ਼ ਕਨਵੀਨਰ ਗੋਪਾਲ ਰਾਏ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਤੇ ਵਰਕਰਾਂ ਨੂੰ ਦਿੱਲੀ ਤੇ ਦੇਸ਼ ਭਰ ਤੋਂ ਕਿਸਾਨਾਂ ਦੀ ਹਮਾਇਤ ਕਰਨ ਦਾ ਸੱਦਾ ਦਿੱਤਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵੀਟ ਕੀਤਾ, “ਆਮ ਆਦਮੀ ਪਾਰਟੀ 8 ਦਸੰਬਰ ਨੂੰ ਕਿਸਾਨਾਂ ਵੱਲੋਂ ਕੀਤੇ ਗਏ ਭਾਰਤ ਬੰਦ ਦੇ ਸੱਦੇ ਦਾ ਪੂਰੀ ਤਰ੍ਹਾਂ ਸਮਰਥਨ ਕਰਦੀ ਹੈ। ਦੇਸ਼ ਭਰ ਵਿੱਚ ਆਮ ਆਦਮੀ ਪਾਰਟੀ ਦੇ ਵਰਕਰ ਸ਼ਾਂਤਮਈ ਢੰਗ ਨਾਲ ਇਸ ਦਾ ਸਮਰਥਨ ਕਰਨਗੇ। ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਹੈ ਕਿ ਹਰ ਕੋਈ ਕਿਸਾਨਾਂ ਦਾ ਸਮਰਥਨ ਕਰੇ ਤੇ ਇਸ 'ਚ ਹਿੱਸਾ ਲਵੇ।” ਮੋਗਾ ਪਹੁੰਚੇ ਹੰਸ ਰਾਜ ਹੰਸ ਨੂੰ ਕਿਸਾਨਾਂ ਨੇ ਘੇਰਿਆ, ਬਚਣ ਲਈ ਕਹਿੰਦੇ ਤੁਹਾਡੇ ਨਾਲ ਖੜ੍ਹਾ! ਗੋਪਾਲ ਰਾਏ ਨੇ ਕਿਹਾ ਕਿ ਭਾਜਪਾ ਦੀ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਦੇਸ਼ ਭਰ ਦੇ ਕਿਸਾਨ 10 ਦਿਨਾਂ ਤੋਂ ਸੜਕਾਂ ‘ਤੇ ਹਨ। ਬੱਚੇ, ਬੁੱਢੇ ਲੋਕ, ਔਰਤਾਂ ਸਾਰੇ ਠੰਢੀਆਂ ਰਾਤਾਂ ਨੂੰ ਸੜਕਾਂ 'ਤੇ ਸੌਣ ਲਈ ਮਜਬੂਰ ਹਨ। ਅਸੀਂ ਅਦਾਲਤਾਂ 'ਚ ਤਰੀਕ 'ਤੇ ਤਰੀਕ ਬਾਰੇ ਸੁਣਿਆ ਸੀ, ਪਰ ਪਹਿਲੀ ਵਾਰ ਅਸੀਂ ਵੇਖ ਰਹੇ ਹਾਂ ਕਿ ਕਿਸਾਨ ਠੰਢ 'ਚ ਠਰ੍ਹ ਰਹੇ ਹਨ ਤੇ ਸਰਕਾਰ ਗੱਲਾਂ ਤੇ ਗੱਲਾਂ ਕਰ ਰਹੀ ਹੈ। ਇੱਕ ਪਾਸੇ ਕਿਸਾਨ ਇਨ੍ਹਾਂ ਤਿੰਨਾਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਦੂਜੇ ਪਾਸੇ ਸਰਕਾਰ ਜਬਰੀ ਕਿਸਾਨਾਂ ਨੂੰ ਇਨ੍ਹਾਂ ਦੇ ਲਾਭ ਗਿਣ ਰਹੀ ਹੈ। ਬੀਜੇਪੀ ਦਾ ਐਲਾਨ, ਅਗਲੇ ਸਾਲ ਜਨਵਰੀ ਤੋਂ ਹੋਏਗਾ ਵੱਡਾ ਧਮਾਕਾ 8 ਦਸੰਬਰ ਨੂੰ ਕਿਸਾਨਾਂ ਵੱਲੋਂ ਬੁਲਾਏ ਗਏ ਭਾਰਤ ਬੰਦ ਦਾ ਜ਼ਿਕਰ ਕਰਦਿਆਂ ਗੋਪਾਲ ਰਾਏ ਨੇ ਦੇਸ਼ ਭਰ ਵਿੱਚ ਆਪਣੀ ਪਾਰਟੀ ਵਰਕਰਾਂ ਨੂੰ ਅਪੀਲ ਕੀਤੀ ਕਿ ਇਹ ਲੜਾਈ ਸਿਰਫ ਕਿਸਾਨਾਂ ਦੀ ਨਹੀਂ, ਇਹ ਦੇਸ਼ ਦੀ ਲੜਾਈ ਹੈ ਤੇ ਜੇਕਰ ਖੇਤੀ ਨੂੰ ਖਤਮ ਕਰ ਦਿੱਤਾ ਜਾਵੇਗਾ ਤਾਂ ਦੇਸ਼ ਖਤਮ ਹੋ ਜਾਵੇਗਾ। ਇਸ ਲਈ ਸਾਰੇ ਰਾਜਾਂ ਵਿੱਚ ਸਾਰੇ ਜ਼ਿਲ੍ਹਿਆਂ ਦੇ ਕਾਰਕੁਨਾਂ ਨੂੰ ਕਿਸਾਨਾਂ ਦੀ ਸਹਾਇਤਾ ਲਈ ਅੱਗੇ ਆਉਣਾ ਚਾਹੀਦਾ ਹੈ। ਪਾਰਟੀ ਵਰਕਰਾਂ ਤੋਂ ਇਲਾਵਾ ਗੋਪਾਲ ਰਾਏ ਨੇ ਦੇਸ਼ ਭਰ ਦੇ ਆਮ ਲੋਕਾਂ ਨੂੰ ਕਿਸਾਨਾਂ ਦੇ ਇਸ ਭਾਰਤ ਬੰਦ ਦਾ ਸਮਰਥਨ ਕਰਨ ਦੀ ਅਪੀਲ ਕੀਤੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ

ਟਾਪ ਹੈਡਲਾਈਨ

Big News: ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
ਵੱਡੀ ਵਾਰਦਾਤ, ਥਾਣੇ ਦੇ ਸਾਹਮਣੇ ਅੰਨ੍ਹੇਵਾਹ ਚੱਲੀਆਂ ਗੋਲੀਆਂ, 7 ਲੋਕ ਗੰਭੀਰ ਜ਼ਖਮੀ; ਪ੍ਰਸ਼ਾਸਨ 'ਚ ਮੱਚਿਆ ਹੜਕੰਪ...
Tarun Tejpal ਨੂੰ 10 ਸਾਲ ਦੀ ਸਜ਼ਾ, ਬਲਾਤਕਾਰ ਮਾਮਲੇ 'ਚ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਪਲਟਿਆ ਫੈਸਲਾ 
Tarun Tejpal ਨੂੰ 10 ਸਾਲ ਦੀ ਸਜ਼ਾ, ਬਲਾਤਕਾਰ ਮਾਮਲੇ 'ਚ ਹਾਈ ਕੋਰਟ ਨੇ ਹੇਠਲੀ ਅਦਾਲਤ ਦਾ ਪਲਟਿਆ ਫੈਸਲਾ 
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
ਭਾਜਪਾ ਨੇ ਚੋਣਾਂ ਦੀ ਖਿੱਚੀ ਤਿਆਰੀ, ਜ਼ਿਲ੍ਹਾ ਪ੍ਰਧਾਨ ਕੀਤੇ ਨਿਯੁਕਤ
Congress News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ...

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Congress News: ਸਿਆਸੀ ਜਗਤ 'ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ...
ਸਿਆਸੀ ਜਗਤ 'ਚ ਮੱਚੀ ਤਰਥੱਲੀ, ਕਾਂਗਰਸ ਦਾ ਵੱਡਾ ਸੰਗਠਨਾਤਮਕ ਫੈਸਲਾ, ਸਾਰੇ ਵਿਭਾਗ ਅਤੇ ਸੈੱਲ ਕੀਤੇ ਭੰਗ, ਮੁੜ ਬਣੇਗੀ ਨਵੀਂ ਟੀਮ...
Ludhiana News: ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
ਪੰਜਾਬ 'ਚ ਮੀਂਹ ਦਾ ਕਹਿਰ, ਲੁਧਿਆਣਾ 'ਚ ਧੱਸੀ ਸੜਕ, 20 ਫੁੱਟ ਡੂੰਘਾ ਟੋਆ; ਲੋਕਾਂ 'ਤੇ ਮੰਡਰਾ ਰਿਹਾ ਵੱਡਾ ਖਤਰਾ, ਆਸ-ਪਾਸ ਦੀਆਂ ਇਮਾਰਤਾਂ...
Retired Captain Wife Murder: ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਸੇਵਾਮੁਕਤ ਕੈਪਟਨ ਦੀ ਪਤਨੀ ਦਾ ਕਤਲ, ਨੌਕਰਾਣੀ ਨੇ ਪੁੱਤਰ ਨਾਲ ਮਿਲ ਇੰਝ ਟਿਕਾਣੇ ਲਗਾਈ ਲਾਸ਼, ਜਾਣੋ ਪੂਰਾ ਮਾਮਲਾ...
ਵੱਡੀ ਵਾਰਦਾਤ ਨਾਲ ਕੰਬਿਆ ਇਲਾਕਾ, ਸੇਵਾਮੁਕਤ ਕੈਪਟਨ ਦੀ ਪਤਨੀ ਦਾ ਕਤਲ, ਨੌਕਰਾਣੀ ਨੇ ਪੁੱਤਰ ਨਾਲ ਮਿਲ ਇੰਝ ਟਿਕਾਣੇ ਲਗਾਈ ਲਾਸ਼, ਜਾਣੋ ਪੂਰਾ ਮਾਮਲਾ...
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Jalandhar Dentist Fraud Case : ਸਿੰਗਲ ਬਣ ਕੇ ਬਣਵਾਇਆ ਪਾਸਪੋਰਟ, ਕੈਨੇਡਾ ਭੱਜੀ ਮਹਿਲਾ ਡਾਕਟਰ ,ਪਤੀ ਦਾ ਆਰੋਪ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Agra : ਬਿਨਾਂ ਵਿਆਹ ਦੇ ਪ੍ਰੈਗਨੈਂਟ ਹੋਈ ਬੇਟੀ ,ਪਿਤਾ ਨੇ ਕਰ ਦਿੱਤਾ ਵੱਡਾ ਕਾਰਨਾਮਾ , ਲੋਕਾਂ ਦੇ ਉਡ ਗਏ ਹੋਸ਼ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Gurdaspur ਦੇ 2 ਨਿੱਜੀ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ , ਮਚਿਆ ਹੜਕੰਪ 
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Polymer Currency : ਜਨਤਾ ਨੂੰ ਕਦੋਂ ਮਿਲਣਗੇ ਪਲਾਸਟਿਕ ਦੇ ਨੋਟ? RBI ਗਵਰਨਰ ਨੇ ਦੱਸੀ ਤਾਰੀਖ
Punjab News: ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
ਪੰਜਾਬ 'ਚ ਸਿਆਸੀ ਘਮਸਾਣ, ਸਾਬਕਾ CM ਚੰਨੀ ਨੂੰ ਹਾਈਕਮਾਨ ਨੇ ਲਗਾਈ ਫਟਕਾਰ, ਬੋਲੇ- ਸਮਰਥਕਾਂ ਨੂੰ ਕਰਨ ਕੰਟਰੋਲ, ਨਹੀਂ ਤਾਂ 15 ਦਿਨਾਂ 'ਚ ਵੱਡਾ ਫੈਸਲਾ...
Embed widget