ਪੜਚੋਲ ਕਰੋ
Advertisement
(Source: ECI/ABP News/ABP Majha)
ਕੇਜਰੀਵਾਲ ਦੀ ਮਦਦ ਲਈ ਅਮਿਤ ਸ਼ਾਹ ਵੱਲੋਂ ਵੱਡਾ ਐਲਾਨ
ਦਿੱਲੀ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਲਈ ਬੈੱਡ ਦੀ ਘਾਟ ਦੇ ਮੱਦੇਨਜ਼ਰ, ਕੇਂਦਰ ਦੀ ਮੋਦੀ ਸਰਕਾਰ ਨੇ ਤੁਰੰਤ ਦਿੱਲੀ ਨੂੰ 500 ਰੇਲਵੇ ਕੋਚ ਦੇਣ ਦਾ ਫੈਸਲਾ ਕੀਤਾ ਹੈ।
ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿੱਚ ਤੇਜ਼ੀ ਨਾਲ ਵੱਧ ਰਹੇ ਕੋਰੋਨਾਵਾਇਰਸ ਨੂੰ ਰੋਕਣ ਦੇ ਮੁੱਦੇ ‘ਤੇ ਗ੍ਰਹਿ ਮੰਤਰਾਲੇ ਵਿੱਚ ਐਲਜੀ ਅਨਿਲ ਬੈਜਲ ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਉੱਚ ਪੱਧਰੀ ਮੀਟਿੰਗ ਕੀਤੀ। ਅਮਿਤ ਸ਼ਾਹ ਨੇ ਕਿਹਾ ਕਿ ਬੈਠਕ ‘ਚ ਕਈ ਅਹਿਮ ਫੈਸਲੇ ਲਏ ਗਏ ਹਨ। ਦਿੱਲੀ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਲਈ ਬੈੱਡ ਦੀ ਘਾਟ ਦੇ ਮੱਦੇਨਜ਼ਰ, ਕੇਂਦਰ ਦੀ ਮੋਦੀ ਸਰਕਾਰ ਨੇ ਤੁਰੰਤ ਦਿੱਲੀ ਨੂੰ 500 ਰੇਲਵੇ ਕੋਚ ਦੇਣ ਦਾ ਫੈਸਲਾ ਕੀਤਾ ਹੈ।
ਇਹ ਰੇਲਵੇ ਕੋਚ ਨਾ ਸਿਰਫ ਦਿੱਲੀ ‘ਚ 8000 ਬੈੱਡ ਵਧਾਏਗਾ ਬਲਕਿ ਲਾਗ ਨਾਲ ਲੜਨ ਲਈ ਇਹ ਕੋਚ ਸਾਰੀਆਂ ਸਹੂਲਤਾਂ ਨਾਲ ਲੈਸ ਹੋਵੇਗਾ। ਇਸ ਨਾਲ ਦਿੱਲੀ ਸਰਕਾਰ ਅਤੇ ਮਰੀਜ਼ਾਂ ਨੂੰ ਰਾਹਤ ਮਿਲੇਗੀ। ਉਨ੍ਹਾਂ ਦੱਸਿਆ ਕਿ ਅਗਲੇ ਦੋ ਦਿਨਾਂ ਵਿੱਚ ਦਿੱਲੀ ਵਿੱਚ ਕੋਰੋਨਾ ਟੈਸਟ ਦੁੱਗਣੇ ਕਰ ਦਿੱਤੇ ਜਾਣਗੇ। ਜਦਕਿ ਅਗਲੇ ਛੇ ਦਿਨਾਂ ਬਾਅਦ ਇਹ ਤਿੰਨ ਗੁਣਾ ਵਧਣਗੇ। ਸਾਰੇ ਲੋਕਾਂ ਦੀ ਸਿਹਤ ਦੀ ਜਾਂਚ ਹਰ ਘਰ ਵਿੱਚ ਕੀਤੀ ਜਾਏਗੀ। ਇਸ ਦੀ ਰਿਪੋਰਟ ਇਕ ਹਫਤੇ ‘ਚ ਆਵੇਗੀ।
ਅਰੋਗਿਆ ਸੇਤੂ ਐਪ ਹਰ ਵਿਅਕਤੀ ਦੇ ਮੋਬਾਈਲ 'ਤੇ ਡਾਊਨਲੋਡ ਕੀਤੀ ਜਾਏਗੀ। ਅਮਿਤ ਸ਼ਾਹ ਨੇ ਕਿਹਾ ਕਿ ਦਿੱਲੀ ਦੇ ਛੋਟੇ ਹਸਪਤਾਲਾਂ ਲਈ ਕੋਵਿਡ -19 ਲਈ ਸਹੀ ਜਾਣਕਾਰੀ ਅਤੇ ਦਿਸ਼ਾ ਨਿਰਦੇਸ਼ ਦੇਣ ਲਈ, ਮੋਦੀ ਸਰਕਾਰ ਨੇ ਏਮਜ਼ ਦੇ ਸੀਨੀਅਰ ਡਾਕਟਰਾਂ ਦੀ ਕਮੇਟੀ ਦਾ ਗਠਨ ਕਰਨ ਦਾ ਫੈਸਲਾ ਕੀਤਾ ਹੈ। ਹੈਲਪਲਾਈਨ ਨੰਬਰ ਸੋਮਵਾਰ ਨੂੰ ਜਾਰੀ ਕੀਤਾ ਜਾਵੇਗਾ।
ਕੋਰੋਨਾ ਦੇ ਮਾਮਲੇ ‘ਚ ਦਿੱਲੀ ਦੇਸ਼ ‘ਚ ਤੀਜੇ ਨੰਬਰ 'ਤੇ:
ਦੱਸ ਦਈਏ ਕਿ ਸੰਕਰਮਣ ਦੇ ਮਾਮਲੇ ‘ਚ ਮਹਾਰਾਸ਼ਟਰ ਅਤੇ ਤਾਮਿਲਨਾਡੂ ਤੋਂ ਬਾਅਦ ਦਿੱਲੀ ਦੇਸ਼ ‘ਚ ਤੀਜੇ ਨੰਬਰ 'ਤੇ ਹੈ। ਰਾਜਧਾਨੀ ‘ਚ ਕੋਵਿਡ -19 ਦੀ ਸਥਿਤੀ ਨਾਲ ਨਜਿੱਠਣ ਦੇ ਢੰਗਾਂ ਅਤੇ ਹਸਪਤਾਲਾਂ ‘ਚ ਮਰੀਜ਼ਾਂ ਲਈ ਬਿਸਤਰੇ ਦੀ ਉਪਲਬਧਤਾ ਅਤੇ ਪ੍ਰਯੋਗਸ਼ਾਲਾਵਾਂ ‘ਚ ਟੈਸਟ ਕਰਨ ‘ਚ ਮੁਸ਼ਕਲ ਨੂੰ ਲੈ ਕੇ ਵੱਖ-ਵੱਖ ਹਿੱਸਿਆਂ ਤੋਂ ਆਲੋਚਨਾ ਹੋ ਰਹੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਸੰਗਰੂਰ
ਦੇਸ਼
Advertisement