ਚੰਡੀਗੜ੍ਹ: ਜੇ ਡਰਾਈਵਰ ਦੀ ਨਜ਼ਰ ਕਮਜ਼ੋਰ ਹੈ, ਤਾਂ ਹਾਦਸੇ ਦਾ ਖ਼ਤਰਾ ਵਧੇਰੇ ਹੁੰਦਾ ਹੈ। ਇਹ ਗੱਲ ਦੇਸ਼ ਦੇ 12 ਸੂਬਿਆਂ ਵਿੱਚ 15 ਹਜ਼ਾਰ ਡਰਾਈਵਰਾਂ 'ਤੇ ਹੋਏ ਸਰਵੇ 'ਚ ਕਹੀ ਗਈ ਹੈ। ਐਨਜੀਓ ‘ਮਿਸ਼ਨ ਫਾਰ ਵਿਜ਼ਨ’ ਦੇ ਸਰਵੇਖਣ ਅਨੁਸਾਰ ਦੇਸ਼ ਦੇ 40 ਪ੍ਰਤੀਸ਼ਤ ਡਰਾਈਵਰਾਂ ਦੀ ਨਜ਼ਰ ਚੰਗੀ ਨਹੀਂ। ਇਸ ਨਾਲ 81% ਸੜਕ ਹਾਦਸੇ ਹੋ ਸਕਦੇ ਹਨ।


ਐਨਜੀਓਜ਼ ਵੱਲੋਂ ਹਾਲ ਹੀ ਵਿੱਚ ਦੇਸ਼ ਵਿੱਚ ਅੱਖਾਂ ਦੀ ਰੌਸ਼ਨੀ ਤੇ ਡ੍ਰਾਇਵਿੰਗ ਦੇ ਸਬੰਧ ਨੂੰ ਸਮਝਾਉਣ ਲਈ ਵਰਚੁਅਲ ਅੰਤਰਰਾਸ਼ਟਰੀ ਕਾਨਫਰੰਸ ਕੀਤੀ ਗਈ ਸੀ। ਇਸ 'ਚ ਅੱਖਾਂ ਨਾਲ ਜੁੜੇ ਵੱਖ-ਵੱਖ ਅਦਾਰਿਆਂ ਨੇ ਆਪਣੀ ਰਾਏ ਜ਼ਾਹਰ ਕੀਤੀ। ਇਹ ਸਰਵੇ 2019 ਤੇ 2020 ਦਰਮਿਆਨ ਕੀਤਾ ਗਿਆ ਸੀ। ਇਹ ਐਨਜੀਓ ਦੇਸ਼ 'ਚ ਅੰਨ੍ਹੇਪਨ ਨੂੰ ਖਤਮ ਕਰਨ ਲਈ ਕੰਮ ਕਰਦੀ ਹੈ।

68% ਟਰੱਕ ਡਰਾਈਵਰਾਂ ਨੇ ਕਦੇ ਅੱਖਾਂ ਦੀ ਜਾਂਚ ਨਹੀਂ ਕਰਵਾਈ:

ਇਸ ਖੋਜ ਵਿੱਚ ਦੇਸ਼ ਦੇ 30 ਹਜ਼ਾਰ ਟਰੱਕ ਡਰਾਈਵਰ ਸ਼ਾਮਲ ਸੀ। ਖੋਜ ਨੇ ਖੁਲਾਸਾ ਕੀਤਾ ਕਿ 68 ਪ੍ਰਤੀਸ਼ਤ ਟਰੱਕ ਡਰਾਈਵਰਾਂ ਨੇ ਕਦੇ ਅੱਖਾਂ ਦੀ ਜਾਂਚ ਨਹੀਂ ਕਰਵਾਈ। ਇਨ੍ਹਾਂ 'ਚੋਂ 60 ਪ੍ਰਤੀਸ਼ਤ ਨੂੰ ਚਸ਼ਮੇ ਦੀ ਜ਼ਰੂਰਤ ਹੈ।

ਦੇਸ਼ 'ਚ 80% ਸੜਕ ਹਾਦਸਿਆਂ ਦੀ ਇਹ ਹੀ ਸਮੱਸਿਆ:

ਅੰਸ਼ੂ ਤਨੇਜਾ ਦਾ ਕਹਿਣਾ ਹੈ ਕਿ ਦੇਸ਼ ਦੀਆਂ ਸੜਕਾਂ 'ਤੇ ਹੋਈਆਂ ਮੌਤਾਂ 'ਚੋਂ 80 ਫੀਸਦ ਕਾਰਨ ਆਈਆਂ ਸਮੱਸਿਆਵਾਂ ਹਨ। ਇਨ੍ਹਾਂ 'ਚ 26 ਪ੍ਰਤੀਸ਼ਤ ਤੱਕ ਵਪਾਰਕ ਵਾਹਨ ਚਲਾਉਣ ਵਾਲੇ ਡਰਾਈਵਰ ਵੀ ਸ਼ਾਮਲ ਹਨ। ਹਰੇਕ ਚਾਰਾਂ ਵਿੱਚੋਂ ਇੱਕ ਡਰਾਈਵਰ 20 ਤੋਂ 30 ਮੀਟਰ ਦੀ ਦੂਰੀ 'ਤੇ ਸਾਈਨ ਬੋਰਡ ਨਹੀਂ ਦੇਖ ਸਕਦਾ।

ਦੁਨੀਆ ਦੇ ਸਾਰੇ ਵਾਹਨਾਂ 'ਚੋਂ 1 ਪ੍ਰਤੀਸ਼ਤ ਭਾਰਤ 'ਚ:  

ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਅਨੁਸਾਰ ਦੁਨੀਆ ਦੇ ਸਾਰੇ ਵਾਹਨਾਂ 'ਚੋਂ 1 ਪ੍ਰਤੀਸ਼ਤ ਵਾਹਨ ਭਾਰਤ 'ਚ ਹਨ, ਜਦਕਿ ਵਿਸ਼ਵਵਿਆਪੀ ਸੜਕ ਹਾਦਸਿਆਂ ਦੇ ਮਾਮਲਿਆਂ 'ਚ ਭਾਰਤ 'ਚ 6% ਹਿੱਸਾ ਹੈ। ਬੰਗਲੌਰ ਵਿੱਚ ਇੰਡੀਅਨ ਇੰਸਟੀਚਿਊਟ ਆਫ ਸਾਇੰਸ ਵੱਲੋਂ ਕੀਤੀ ਗਈ ਇੱਕ ਖੋਜ ਅਨੁਸਾਰ ਦੇਸ਼ ਵਿੱਚ 81 ਪ੍ਰਤੀਸ਼ਤ ਡਰਾਈਵਰਾਂ ਦੀਆਂ ਅੱਖਾਂ ਵਿੱਚ ਕੋਈ ਨਾ ਕੋਈ ਸਮੱਸਿਆ ਹੈ। ਇਨ੍ਹਾਂ ਵਿੱਚੋਂ 30 ਪ੍ਰਤੀਸ਼ਤ ਡਰਾਈਵਰ ਇੰਟਰਨੈਸ਼ਨਲ ਕਾਲਜ ਆਫ਼ ਆਪਥੇਲਮੋਲੋਜਿਸਟ ਦੇ ਵਿਗਿਆਨੀਆਂ ਦੇ ਸੁਰੱਖਿਆ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਨਹੀਂ ਕਰਦੇ।