ਪੜਚੋਲ ਕਰੋ
Advertisement
ਕਪਿਲ ਦਾ ਵਿਵਾਦਤ ਬਿਆਨ, ਚੋਣ ਕਮਿਸ਼ਨ ਨੇ ਨੋਟਿਸ ਭੇਜ ਮੰਗੀਆ ਜਵਾਬ
ਆਮ ਆਦਮੀ ਪਾਰਟੀ ਛੱਡ ਬੀਜੇਪੀ ਦਾ ਸਾਥ ਦੇਣ ਵਾਲੇ ਅਤੇ ਮਾਡਲ ਟਾਉਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੂੰ ਦਿੱਲੀ ਚੋਣ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਵਿਭਾਗ ਨੇ ਕਪਿਲ ਨੂੰ ਅੱਜ ਦੋਪਹਰ 12:30 ਵਜੇ ਤਕ ਜਵਾਬ ਦੇਣ ਨੂੰ ਕਿਹਾ ਹੈ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਛੱਡ ਬੀਜੇਪੀ ਦਾ ਸਾਥ ਦੇਣ ਵਾਲੇ ਅਤੇ ਮਾਡਲ ਟਾਉਨ ਤੋਂ ਉਮੀਦਵਾਰ ਕਪਿਲ ਮਿਸ਼ਰਾ ਨੂੰ ਦਿੱਲੀ ਚੋਣ ਵਿਭਾਗ ਨੇ ਨੋਟਿਸ ਜਾਰੀ ਕੀਤਾ ਹੈ। ਚੋਣ ਵਿਭਾਗ ਨੇ ਕਪਿਲ ਨੂੰ ਅੱਜ ਦੋਪਹਰ 12:30 ਵਜੇ ਤਕ ਜਵਾਬ ਦੇਣ ਨੂੰ ਕਿਹਾ ਹੈ। ਮਿਸ਼ਰਾ ਨੇ ਚੋਣ ਪ੍ਰਚਾਰ ਦੌਰਾਨ ਕਿਹਾ ਸੀ ਕਿ ਦਿੱਲੀ 'ਚ 8 ਫਰਵਰੀ ਨੂੰ ਭਾਰਤ ਅਤੇ ਪਾਕਿਸਤਾਨ 'ਚ ਮੁਕਾਬਲਾ ਹੋਵੇਗਾ।
ਦੱਸ ਦਈਏ ਕਿ ਦਿੱਲੀ ਦੇ ਸ਼ਾਹੀਨ ਬਾਗ ਅਤੇ ਹੋਰ ਇਲਾਕਿਆਂ 'ਚ ਸੀਏਏ ਅਤੇ ਐਨਆਰਸੀ ਖਿਲਾਫ ਹੋ ਰਹੇ ਪ੍ਰਦਰਸ਼ਨਾਂ ਨੂੰ ਨਿਸ਼ਾਨਾ ਬਣਾਉਂਦੇ ਹੋਰੇ ਕਪਿਲ ਨੇ ਇਹ ਬਿਆਨ ਦਿੱਤਾ ਸੀ।
ਉਨ੍ਹਾਂ ਨੇ ਇਲਜ਼ਾਮ ਲਗਾਇਆ, "ਪਾਕਿਸਤਾਨ ਦੀ ਐਂਟਰੀ ਸ਼ਾਹੀਨ ਬਾਗ 'ਚ ਹੋ ਚੁੱਕੀ ਹੈ ਅਤੇ ਦਿੱਲੀ 'ਚ ਛੋਟੇ-ਛੋਟੇ ਪਾਕਿਸਤਾਨ ਬਣਾਏ ਜਾ ਰਹੇ ਹਨ"। ਇੱਕ ਹੋਰ ਟਵੀਟ 'ਚ ਉਨ੍ਹਾਂ ਨੇ ਦਾਅਵਾ ਕੀਤਾ, "ਅੱਠ ਫਰਵਰੀ ਦੇ ਚੋਣ 'ਚ ਬੀਜੇਪੀ ਦਿੱਲੀ 'ਚ ਜਿੱਤ ਰਹੀ ਹੈ, ਡੰਕੇ ਦੀ ਸੱਟ 'ਤੇ ਅਤੇ 11 ਫਰਵਰੀ 2020 ਸਵੇਰ ਤਕ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਅਸਤੀਫਾ ਹੋ ਜਾਵੇਗਾ"। ਬੀਜੇਪੀ ਨੇ ਕਪਿਲ ਮਿਸ਼ਰਾ ਨੂੰ ਮਾਡਲ ਟਾਊਨ ਤੋਂ ਉਮੀਦਵਾਰ ਐਲਾਨਿਆ ਹੈ। ਇਸ ਸੀਟ 'ਤੇ ਆਮ ਆਦਮੀ ਪਾਰਟੀ ਨੇ ਅਖਿਲੇਸ਼ ਤ੍ਰਿਪਾਠੀ ਨੂੰ ਮੈਦਾਨ 'ਚ ਉਤਾਰਿਆ ਹੈ।Kapil Mishra, BJP: It's going to be India vs Pakistan on February 8 in Delhi. 'Mini Pakistans' have been created at many places in Delhi. Shaheen Bagh is being replicated at various places. Jab-jab Pakistan khada karne ki koshish hui hai, tab-tab Hindustan khada hua hai. pic.twitter.com/dwOA39u7TH
— ANI (@ANI) January 23, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਸਿੱਖਿਆ
ਦੇਸ਼
ਪੰਜਾਬ
Advertisement