ਪੜਚੋਲ ਕਰੋ
Advertisement
ਝੀਲ 'ਚ ਪਲਟੀ ਆਈਪੀਐਸ ਅਫਸਰਾਂ ਨਾਲ ਭਰੀ ਕਿਸ਼ਤੀ, ਡੀਜੀਪੀ ਦੀ ਪਤਨੀ ਵੀ ਸੀ ਸਵਾਰ
ਭੋਪਾਲ ਦੀ ਵੱਡੀ ਝੀਲ ਵਿੱਚ ਵਾਪਰੀ ਇਸ ਘਟਨਾ 'ਚ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਕਿਸ਼ਤੀ 'ਚ ਡੀਜੀਪੀ ਵਿਜੇ ਕੁਮਾਰ ਸਿੰਘ ਦੀ ਪਤਨੀ ਵੀ ਮੌਜੂਦ ਸੀ।
ਭੋਪਾਲ: ਆਈਪੀਐਸ ਸਰਵਿਸ ਮੀਟ ਦੌਰਾਨ ਭੁਪਾਲ ਦੀ ਵੱਡੀ ਝੀਲ 'ਚ ਕਿਸ਼ਤੀ ਟਕਰਾ ਗਈ। ਇਸ 'ਚ ਕੁਝ ਆਈਪੀਐਸ ਅਧਿਕਾਰੀ ਤੇ ਉਨ੍ਹਾਂ ਦੇ ਪਰਿਵਾਰ ਮੌਜੂਦ ਸੀ। ਮੱਧ ਪ੍ਰਦੇਸ਼ ਦੇ ਡੀਜੀ ਕੁਮਾਰ ਵਿਜੇ ਕੁਮਾਰ ਸਿੰਘ ਦੀ ਪਤਨੀ ਵੀ ਕਿਸ਼ਤੀ ਵਿੱਚ ਮੌਜੂਦ ਸੀ। ਇਹ ਘਟਨਾ ਪਾਣੀ ਦੀਆਂ ਖੇਡਾਂ ਦੌਰਾਨ ਵਾਪਰੀ। ਆਸਪਾਸ ਮੌਜੂਦ ਹੋਰ ਕਿਸ਼ਤੀਆਂ ਦੇ ਲੋਕਾਂ ਨੇ ਮਦਦ ਕਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ।
ਪੁਲਿਸ ਵੈਲਫੇਅਰ ਦੇ ਏਡੀਜੀ ਵਿਜੇ ਕਟਾਰੀਆ ਨੇ ਕਿਹਾ ਕਿ ਕਿਸ਼ਤੀ 'ਚ ਸਵਾਰ ਸਾਰੇ ਲੋਕਾਂ ਨੇ ਲਾਈਫ ਜੈਕਟ ਪਹਿਨੀ, ਇਸ ਲਈ ਕਿਸੇ ਜਾਨੀ ਨੁਕਸਾਨ ਦੀ ਕੋਈ ਖ਼ਬਰ ਨਹੀਂ। ਹਰ ਵਾਰ ਆਈਏਐਸ ਤੇ ਆਈਪੀਐਸ ਅਧਿਕਾਰੀ ਵਾਟਰ ਸਪੋਰਟਸ 'ਚ ਹਿੱਸਾ ਲੈਂਦੇ ਹਨ, ਜਿਸ 'ਚ ਲਾਈਫ ਜੈਕੇਟ ਤੇ ਸੇਫਟੀ ਕਿਸ਼ਤੀਆਂ ਸੁਰੱਖਿਆ ਲਈ ਤਾਇਨਾਤ ਕੀਤੀਆਂ ਜਾਂਦੀਆਂ ਹਨ।
ਭੁਪਾਲ ਵਿੱਚ ਆਈਪੀਐਸ ਮੀਟ 2020 ਚੱਲ ਰਿਹਾ ਹੈ। ਇਸ ਪਹਿਲੇ ਦਿਨ, ਪੁਲਿਸ ਅਧਿਕਾਰੀ ਆਪਣੇ ਪਰਿਵਾਰ ਨਾਲ ਮਸਤੀ ਕਰਦੇ ਨਜ਼ਰ ਆਏ। ਪਹਿਲੇ ਦਿਨ ਸਵੇਰੇ, ਮੋਤੀ ਲਾਲ ਨਹਿਰੂ ਸਟੇਡੀਅਮ ਵਿਖੇ ਆਈਪੀਐਸ ਅਧਿਕਾਰੀਆਂ ਦਰਮਿਆਨ ਕ੍ਰਿਕਟ ਮੈਚ ਕਰਵਾਇਆ ਗਿਆ ਜਿਸ 'ਚ ਆਈਜੀ ਯੋਗੇਸ਼ ਚੌਧਰੀ 'ਮੈਨ ਆਫ ਦ ਮੈਚ' ਬਣੇ।Madhya Pradesh: 8 people, including Indian Police Service (IPS) officers, were rescued after their boat capsized in Badi Jheel, during an IPS meet water sports event in Bhopal, today. pic.twitter.com/asMuH5MBKY
— ANI (@ANI) February 20, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਪੰਜਾਬ
Advertisement