ਨਵੀਂ ਦਿੱਲੀ: ਦੁਨੀਆ ਭਰ ’ਚ ਲੋਕਾਂ ਨੂੰ ਕੋਰੋਨਾ ਵੈਕਸੀਨ ਦੇਣ ਦੀ ਮੁਹਿੰਮ ਬਹੁਤ ਤੇਜ਼ੀ ਨਾਲ ਅੱਗੇ ਵਧ ਰਹੀ ਹੈ। ਵੈਕਸੀਨ ਦੇਣ ਤੋਂ ਬਾਅਦ ਇਸ ਮਹਾਮਾਰੀ ਦੇ ਵਾਇਰਸ ਦੀ ਛੂਤ ਨਾਲ ਮੌਤਾਂ ਦੇ ਅੰਕੜਿਆਂ ’ਚ ਵੀ ਗਿਰਾਵਟ ਦਰਜ ਕੀਤੀ ਗਈ ਹੈ। ਪਿੱਛੇ ਜਿਹੇ ਇੱਕ ਅਧਿਐਨ ਤੋਂ ਪਤਾ ਚੱਲਿਆ ਹੈ ਕਿ ਮੌਤਾਂ ਤੋਂ ਬਚਾਅ ਲਈ ਕੋਰੋਨਾ ਵੈਕਸੀਨ ਬਹੁਤ ਪ੍ਰਭਾਵੀ ਹੈ। ਯੂਨੀਵਰਸਿਟੀ ਆਫ਼ ਫ਼ਲੋਰਿਡਾ ਦੇ ਖੋਜਕਾਰਾਂ ਨੇ ਦੱਸਿਆ ਕਿ ਵੈਕਸੀਨ ਦੀਆਂ ਦੋਵੇਂ ਡੋਜ਼ ਲੈਣ ਨਾਲ ਵਾਇਰਸ ਕਰਕੇ ਮੌਤ ਹੋਣ ਦਾ ਖ਼ਤਰਾ ਘੱਟ ਰਹਿੰਦਾ ਹੈ।
ਮਾਹਿਰਾਂ ਅਨੁਸਾਰ ਕੋਵਿਡ ਵੈਕਸੀਨ ਲੈਣ ਤੋਂ ਬਾਅਦ ਵਾਇਰਸ ਕਰਕੇ ਮੌਤ ਦਾ ਖ਼ਤਰਾ 85 ਫ਼ੀਸਦੀ ਤੱਕ ਘੱਟ ਹੋ ਜਾਂਦਾ ਹੈ। ਇੱਥੋਂ ਤੱਕ ਕਿ ਇਹ ਕੋਵਿਡ ਦੇ ਵੱਖੋ-ਵੱਖਰੇ ਵੇਰੀਐਂਟਸ ਲਈ ਵੀ ਪ੍ਰਭਾਵੀ ਹੈ। ਫ਼ਲੋਰrਡਾ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਦੱਸਿਆ ਕਿ ਕੋਰੋਨਾ ਵੈਕਸੀਨ ਯੂਕੇ ਵੇਰੀਐਂਟ B.1.1.7 ’ਚ 86 ਫ਼ੀਸਦੀ, ਬ੍ਰਾਜ਼ੀਲ ਦੇ P.1 ਸਟ੍ਰੇਨ ਵਿੱਚ 61 ਫ਼ੀਸਦੀ, ਦੱਖਣੀ ਅਫ਼ਰੀਕਾ ਦੇ B.1.351 ਸਟ੍ਰੇਨ ਵਿੱਚ 56 ਫ਼ੀਸਦੀ ਤੱਕ ਅਸਰਦਾਰ ਰਹੀ।
ਖੋਜਕਾਰਾਂ ਨੇ ਦੱਸਿਆ ਕਿ ਫ਼ਾਈਜ਼ਰ ਵੈਕਸੀਨ ਕੋਰੋਨਾ ਵਾਇਰਸ ਵਿਰੁੱਧ 94%, ਮੌਡਰਨਾ ਵੈਕਸੀਨ 80 ਫ਼ੀਸਦੀ, ਜੌਨਸਨ ਐਂਡ ਜੌਨਸਲ 65.5 ਫ਼ੀ ਸਦੀ ਤੇ ਐਸਟ੍ਰਾਜੈਨੇਕਾ 60 ਫ਼ੀਸਦੀ ਤੱਕ ਅਸਰਦਾਰ ਹੈ।
ਪਬਲਿਕ ਹੈਲਥ ਇੰਗਲੈਂਡ ਦੇ ਇੱਕ ਅਧਿਐਨ ’ਚ ਇਹ ਪਾਇਆ ਗਿਆ ਕਿ ਫ਼ਾਈਜ਼ਰ-ਬਾਇਓਐਨਟੈੱਕ ਵੈਕਸੀਨ ਦੂਜੀ ਖ਼ੁਰਾਕ ਦੇ ਦੋ ਹਫ਼ਤਿਆਂ ਬਾਅਦ B.1.617.2 ਵੇਰੀਐਂਟ ਵਿਰੁੱਧ 88 ਫ਼ੀ ਸਦੀ ਪ੍ਰਭਾਵੀ ਸੀ। ਇਸ ਦੇ ਮੁਕਾਬਲੇ B.1.1.7 ਸਟ੍ਰੇਨ ਵਿਰੁੱਧ 93 ਫ਼ੀ ਸਦੀ ਪ੍ਰਭਾਵਕਤਾ ਨਾਲ ਕੀਤੀ ਜਾਂਦੀ ਹੈ, ਜੋ ਬ੍ਰਿਟੇਨ ਦਾ ਮੁੱਖ ਕੋਵਿਡ ਵੇਰੀਐਂਟ ਹੈ।
ਪੀਐੱਚਈ ਨੇ ਕਿਹਾ ਕਿ ਐਸਟ੍ਰਾਜੈਨੇਕਾ ਵੈਕਸੀਨ ਦੀਆਂ ਦੋ ਖ਼ੁਰਾਕਾਂ B.1.617.2 ਵੇਰੀਐਂਟ ਵਿਰੁੱਧ 60 ਫ਼ੀ ਸਦੀ ਪ੍ਰਭਾਵੀ ਸਨ; ਜਦ ਕਿ ਕੇਂਟ ਵੇਰੀਐਂਟ ਵਿਰੁੱਧ 66 ਫ਼ੀ ਸਦੀ ਤੱਕ ਪ੍ਰਭਾਵੀ ਸਨ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/
https://apps.apple.com/in/app/