Punjab Breaking News LIVE: ਭਗਵੰਤ ਮਾਨ ਦੀ ਕੈਬਨਿਟ 'ਚ ਸ਼ਾਮਲ ਹੋਣਗੇ 5 ਨਵੇਂ ਚਿਹਰੇ, ਬੇਅਦਬੀ ਦਾ ਮਾਸਟਰ ਮਾਈਂਡ ਡੇਰਾ ਮੁਖੀ ਰਾਮ ਰਹੀਮ ਪੜ੍ਹੋ ਵੱਡੀਆਂ ਖਬਰਾਂ
Punjab Breaking News, 03 July 2022 LIVE Updates: ਭਗਵੰਤ ਮਾਨ ਦੀ ਕੈਬਨਿਟ 'ਚ ਸ਼ਾਮਲ ਹੋਣਗੇ 5 ਨਵੇਂ ਚਿਹਰੇ, ਬੇਅਦਬੀ ਦਾ ਮਾਸਟਰ ਮਾਈਂਡ ਡੇਰਾ ਮੁਖੀ ਰਾਮ ਰਹੀਮ ਪੜ੍ਹੋ ਵੱਡੀਆਂ ਖਬਰਾਂ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਦੇ ਮੰਤਰੀ ਮੰਡਲ ਦਾ ਸੋਮਵਾਰ ਨੂੰ ਵਿਸਥਾਰ ਹੋਏਗਾ। ਇਸ ਮੰਤਰੀ ਮੰਡਲ ਵਿੱਚ ਘੱਟੋ-ਘੱਟ ਪੰਜ ਵਿਧਾਇਕ ਮੰਤਰੀ ਵਜੋਂ ਸਹੁੰ ਚੁੱਕ ਸਕਦੇ ਹਨ। ਹੁਣ ਪੰਜ ਵਿਧਾਇਕਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੇ ਮੰਤਰੀ ਮੰਡਲ ਵਿੱਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਹਾਸਲ ਜਾਣਕਾਰੀ ਮੁਤਾਬਕ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਪੱਤਰ ਭੇਜ ਕੇ ਸੋਮਵਾਰ ਸ਼ਾਮ 5 ਵਜੇ ਨੂੰ ਸਹੁੰ ਚੁੱਕ ਸਮਾਗਮ ਲਈ ਸਮਾਂ ਤੈਅ ਕੀਤਾ ਗਿਆ ਹੈ।
ਇਹ 5 ਵਿਧਾਇਕ ਸੋਮਵਾਰ ਨੂੰ ਪੰਜਾਬ ਮੰਤਰੀ ਮੰਡਲ ਲਈ ਸਹੁੰ ਚੁੱਕ ਸਕਦੇ ਹਨ
- ਸੰਗਰੂਰ ਦੀ ਸੁਨਾਮ ਸੀਟ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ
- ਖਰੜ ਤੋਂ ਵਿਧਾਇਕ ਅਨਮੋਲ ਗਗਨ ਮਾਨ
- ਗੁਰੂਹਰਸਹਾਏ ਤੋਂ ਵਿਧਾਇਕ ਫੌਜਾ ਸਿੰਘ ਸਰਾਂ
- ਪਟਿਆਲਾ ਦੇ ਸਮਾਣਾ ਤੋਂ ਵਿਧਾਇਕ ਚੇਤਨ ਸਿੰਘ ਜੌੜਾਮਾਜਰਾ
- ਅੰਮ੍ਰਿਤਸਰ ਦੱਖਣੀ ਤੋਂ ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ
ਪੱਟੀ ਅਧੀਨ ਪੈਂਦੇ ਪਿੰਡ ਚੂਸਲੇਵਾੜ 'ਚ ਮੰਦਭਾਗੀ ਘਟਨਾ ਵਾਪਰੀ। ਇੱਕ ਪਾਰਟੀ ਸਮਾਗਮ ਉਸ ਵੇਲੇ ਮਾਤਮ 'ਚ ਤਬਦੀਲ ਹੋ ਗਿਆ ਜਦ ਨੌਜਵਾਨਾਂ ਵੱਲੋਂ ਡੀਜੇ 'ਤੇ ਭੰਗੜਾ ਪਾਉਂਦੇ ਸਮੇਂ ਫੁਕਰਪੁਣੇ ਵਿੱਚ ਗੋਲੀਆਂ ਚਲਾਈਆਂ ਜਾ ਰਹੀਆਂ ਸੀ। ਉਨ੍ਹਾਂ ਵਿੱਚੋਂ ਇੱਕ ਗੋਲੀ ਪਿੰਡ ਚੂਸਲੇਵਾੜ ਦੇ ਰਹਿਣ ਵਾਲੇ ਗੁਰਵੇਲ ਸਿੰਘ ਪੁੱਤਰ ਮਹਿੰਦਰ ਸਿੰਘ ਦੇ ਸਿਰ 'ਚ ਜਾ ਲੱਗੀ ਜੋ ਗੰਭੀਰ ਜ਼ਖ਼ਮੀ ਹੋ ਗਿਆ ਜਿਸ ਨੂੰ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਗੁਰਵੇਲ ਸਿੰਘ ਦੀ ਮੌਤ ਹੋ ਗਈ।
ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਪੱਤਰ ਲਿਖ ਕੇ 44,000 ਕਰੋੜ ਰੁਪਏ ਤੋਂ ਵੱਧ ਦੇ ‘ਟੈਕਸ ਚੋਰੀ ਘੁਟਾਲੇ’ ਦੀ ਜਾਂਚ ਦੇ ਹੁਕਮ ਦੇਣ ਦੀ ਬੇਨਤੀ ਕੀਤੀ ਹੈ। ਹਾਲਾਂਕਿ ਪੰਜਾਬ ਦੇ ਪ੍ਰਮੁੱਖ ਸਕੱਤਰ (ਗ੍ਰਹਿ ਮਾਮਲੇ) ਅਨੁਰਾਗ ਵਰਮਾ ਨੇ ਇਨ੍ਹਾਂ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ। ਮੁੱਖ ਮੰਤਰੀ ਨੂੰ ਲਿਖੇ ਪੱਤਰ ਵਿੱਚ ਭੁਲੱਥ ਦੇ ਵਿਧਾਇਕ ਨੇ ਕਿਹਾ ਕਿ 2009 ਤੋਂ 2012 ਤੱਕ ਪੰਜਾਬ ਵਿੱਚ ਆਉਣ ਵਾਲੇ ਮਾਲ ਨਾਲ ਸਬੰਧਤ ਕਰੀਬ 44,000 ਕਰੋੜ ਰੁਪਏ ਦਾ ‘ਵੱਡਾ ਘੁਟਾਲਾ’ ਸਾਬਕਾ ਉਪ ਆਬਕਾਰੀ ਤੇ ਕਰ ਕਮਿਸ਼ਨਰ ਵਾਈ ਐਸ ਮੱਟਾ ਵੱਲੋਂ ਉਨ੍ਹਾਂ ਦੇ ਧਿਆਨ ਵਿੱਚ ਲਿਆਂਦਾ ਗਿਆ ਸੀ।
ਪੰਜਾਬ ਤੇ ਹਰਿਆਣਾ ਵਿਚਾਲੇ ਚੰਡੀਗੜ੍ਹ ਦੇ ਮੁੱਦੇ ਤੋਂ ਬਾਅਦ ਹੁਣ ਹਾਈਕੋਰਟ ਨੂੰ ਲੈ ਕੇ ਸਿਆਸੀ ਸੰਗ੍ਰਾਮ ਛਿੜ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਨਿਊ ਚੰਡੀਗੜ੍ਹ 'ਚ ਪੰਜਾਬ ਲਈ ਨਵੀਂ ਹਾਈਕੋਰਟ ਦੀ ਮੰਗ ਕੀਤੀ ਗਈ ਹੈ। ਇਸ ਨੂੰ ਲੈ ਕੇ ਹੁਣ ਵਿਰੋਧੀਆਂ ਵੱਲੋਂ ਸੀਐਮ ਮਾਨ ਨੂੰ ਘੇਰਿਆ ਜਾਣ ਲੱਗਿਆ ਹੈ। ਵਿਰੋਧੀ ਧਿਰ ਆਗੂ ਪ੍ਰਤਾਪ ਬਾਜਵਾ ਨੇ ਇਸ ਨੂੰ ਲੈ ਕੇ ਸੀਐਮ ਦਾ ਸਪੱਸ਼ਟੀਕਰਨ ਮੰਗਿਆ ਹੈ ਉਨ੍ਹਾਂ ਕਿਹਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਤੇ ਸ਼ੁਰੂ ਵਿੱਚ ਚੰਡੀਗੜ੍ਹ ਪੰਜਾਬ ਦੀ ਹੀ ਰਾਜਧਾਨੀ ਸੀ, ਫਿਰ ਪੰਜਾਬ ਹਾਈ ਕੋਰਟ ਕਿਉਂ ਛੱਡੇਗੀ? ਉਨ੍ਹਾਂ ਕਿਹਾ ਸੀਐਮ ਦੇ ਅਜਿਹੇ ਬਿਆਨ ਚੰਡੀਗੜ੍ਹ 'ਤੇ ਪੰਜਾਬ ਦੇ ਹੱਕਾਂ ਨੂੰ ਕਮਜ਼ੋਰ ਕਰਦੇ ਹਨ।
ਜਬਰ ਜਨਾਹ ਦੇ ਮਾਮਲੇ 'ਚ ਪੁਲਿਸ ਵਲੋਂ ਬੀਤੇ ਦਿਨ ਗ੍ਰਿਫ਼ਤਾਰ ਕੀਤੇ ਗਏ ਲੋਕ ਇਨਸਾਫ ਪਾਰਟੀ ਦੇ ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਸਿੰਘ ਬੈਂਸ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਪੁਲਿਸ ਵਲੋਂ ਪੰਜ ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਪਰ ਕੋਰਟ 'ਚ ਵਕੀਲਾਂ ਦੀ ਬਹਿਸ ਤੋਂ ਬਾਅਦ ਅਦਾਲਤ ਵੱਲੋਂ ਦੋ ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ। ਉਧਰ, ਇਸ ਸਬੰਧੀ ਪੀੜਤਾ ਦੇ ਵਕੀਲ ਨੇ ਕਿਹਾ ਕਿ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਦੇ ਭਰਾ ਕਰਮਜੀਤ ਨੂੰ ਬੀਤੇ ਦਿਨ ਪੁਲਸ ਨੇ ਗ੍ਰਿਫਤਾਰ ਕੀਤਾ ਸੀ ਅਤੇ ਦੋ ਦਿਨਾ ਰਿਮਾਂਡ ਮਾਨਯੋਗ ਅਦਾਲਤ ਨੇ ਦਿੱਤਾ ਹੈ ਕਿਹਾ ਕਿ ਬਾਕੀ ਵੀ ਦੋਸ਼ੀ ਜਲਦ ਸਰੰਡਰ ਕਰਨਗੇ ।ਉਨ੍ਹਾਂ ਕਿਹਾ ਕਿ ਪ੍ਰਾਪਰਟੀ ਅਟੈਚ ਕਰਨ ਦੇ ਵੀ ਕਾਗਜ਼ ਦਾਖ਼ਲ ਕੀਤੇ ਸੀ ਅਤੇ ਆਉਣ ਵਾਲੇ ਦਿਨਾਂ ਚ ਬੈਂਸ ਬ੍ਰਦਰਜ਼ ਦੀ ਪ੍ਰਾਪਤੀ ਵੀ ਅਟੈਚ ਕੀਤੀ ਜਾ ਸਕਦੀ ਹੈ।
ਪੰਜਾਬ ਤੇ ਹਰਿਆਣਾ ਵਿਚਾਲੇ ਚੰਡੀਗੜ੍ਹ ਦੇ ਮੁੱਦੇ ਤੋਂ ਬਾਅਦ ਹੁਣ ਹਾਈਕੋਰਟ ਨੂੰ ਲੈ ਕੇ ਸਿਆਸੀ ਸੰਗ੍ਰਾਮ ਛਿੜ ਗਿਆ ਹੈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਸੀਐਮ ਭਗਵੰਤ ਮਾਨ ਵੱਲੋਂ ਨਿਊ ਚੰਡੀਗੜ੍ਹ 'ਚ ਪੰਜਾਬ ਲਈ ਨਵੀਂ ਹਾਈਕੋਰਟ ਦੀ ਮੰਗ ਕੀਤੀ ਗਈ ਹੈ। ਇਸ ਨੂੰ ਲੈ ਕੇ ਹੁਣ ਵਿਰੋਧੀਆਂ ਵੱਲੋਂ ਸੀਐਮ ਮਾਨ ਨੂੰ ਘੇਰਿਆ ਜਾਣ ਲੱਗਿਆ ਹੈ।
ਦੇਸ਼ ਦੇ ਆਮ ਲੋਕਾਂ ਨੂੰ ਛੇਤੀ ਹੀ ਮਹਿੰਗਾਈ ਦੀ ਇੱਕ ਹੋਰ ਮਾਰ ਪੈ ਸਕਦੀ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੀ ਪ੍ਰਧਾਨਗੀ ਹੇਠ ਹੋਈ ਜੀਐਸਟੀ ਕੌਂਸਲ ਦੀ 47ਵੀਂ ਮੀਟਿੰਗ ਵਿੱਚ ਕੁਝ ਖਾਣ-ਪੀਣ ਵਾਲੀਆਂ ਵਸਤੂਆਂ ਉੱਤੇ ਜੀਐਸਟੀ ਵਿੱਚ ਦਿੱਤੀ ਗਈ ਛੋਟ ਨੂੰ ਹਟਾ ਦਿੱਤਾ ਗਿਆ ਹੈ। ਜੀਐਸਟੀ ਕੌਂਸਲ ਦੀ ਮੀਟਿੰਗ ਵਿੱਚ ਲਏ ਗਏ ਇਸ ਫੈਸਲੇ ਤੋਂ ਬਾਅਦ ਦੁੱਧ ਉਤਪਾਦ ਜਿਵੇਂ ਪ੍ਰੀ-ਪੈਕਡ, ਪ੍ਰੀ-ਲੇਬਲਡ ਦਹੀਂ, ਲੱਸੀ ਤੇ ਮੱਖਣ ਜੀਐਸਟੀ ਦੇ ਦਾਇਰੇ ਵਿੱਚ ਆ ਜਾਣਗੇ।
ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਸਟਰਮਾਈਂਡ ਡੇਰਾ ਸਿਰਸਾ ਮੁਖੀ ਰਾਮ ਰਹੀਮ ਹੈ। ਰਾਮ ਰਹੀਮ ਦੀ MSG ਫਿਲਮ ਰਿਲੀਜ਼ ਨਾ ਹੋਈ ਤਾਂ ਬਦਲਾ ਲੈਣ ਦੀ ਪੂਰੀ ਸਾਜ਼ਿਸ਼ ਰਚੀ ਗਈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ਦਾਅਵਾ ਕੀਤਾ ਹੈ। ਸੀਐਮ ਭਗਵੰਤ ਮਾਨ ਨੇ 467 ਪੰਨਿਆਂ ਦੀ ਰਿਪੋਰਟ ਮਾਮਲੇ ਨਾਲ ਜੁੜੇ ਸਿੱਖ ਆਗੂਆਂ ਨੂੰ ਸੌਂਪ ਦਿੱਤੀ ਹੈ। ਪਹਿਲੀ ਵਾਰ ਜਨਤਕ ਕੀਤੀ ਗਈ ਇਸ ਰਿਪੋਰਟ ਸਬੰਧੀ ਜਲਦੀ ਹੀ ਹੋਰ ਭੇਦ ਖੁੱਲ੍ਹ ਸਕਦੇ ਹਨ।
ਜੇਲ੍ਹ 'ਚ ਬੰਦ ਡੇਰਾ ਸਿਰਸਾ ਮੁਖੀ ਰਾਮ ਰਹੀਮ ਨਕਲੀ ਹੈ। ਅਸਲੀ ਨੂੰ ਰਾਜਸਥਾਨ ਦੇ ਉਦੈਪੁਰ ਤੋਂ ਕਿਡਨੈਪ ਕੀਤਾ ਗਿਆ ਹੈ, ਇਹ ਦਾਅਵਾ ਚੰਡੀਗੜ੍ਹ ਦੇ ਰਹਿਣ ਵਾਲੇ ਡੇਰੇ ਦੇ ਸ਼ਰਧਾਲੂ ਅਸ਼ੋਕ ਕੁਮਾਰ ਤੇ ਕੁਝ ਹੋਰਾਂ ਨੇ ਕੀਤਾ ਹੈ। ਉਨ੍ਹਾਂ ਨੇ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਹੈ। ਇਸ 'ਚ ਉਨ੍ਹਾਂ ਨੇ ਜੇਲ ਤੋਂ ਬਾਹਰ ਆ ਕੇ ਉੱਤਰ ਪ੍ਰਦੇਸ਼ ਦੇ ਬਾਗਪਤ ਆਸ਼ਰਮ 'ਚ ਰਹਿ ਰਹੇ ਰਾਮ ਰਹੀਮ ਦੀ ਜਾਂਚ ਦੀ ਮੰਗ ਕੀਤੀ ਹੈ।
ਤੁਸੀਂ ਅਕਸਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਹੱਸਦੇ ਹੋਏ ਦੇਖਿਆ ਹੋਵੇਗਾ ਜਿਸ ਲਈ ਉਸ ਨੂੰ ਹਮੇਸ਼ਾ ਪ੍ਰਸ਼ੰਸਕਾਂ ਦੀਆਂ ਦੁਆਵਾਂ ਮਿਲਦੀਆਂ ਹਨ। ਹੁਣ ਜੋ ਮਾਮਲਾ ਸਾਹਮਣੇ ਆਇਆ ਹੈ, ਉਸ ਤੋਂ ਲੱਗਦਾ ਹੈ ਕਿ ਕਪਿਲ ਸ਼ਰਮਾ ਮੁਸ਼ਕਲ 'ਚ ਹਨ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਕਪਿਲ ਸ਼ਰਮਾ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹਨ। ਕੀ ਹੈ ਪੂਰਾ ਮਾਮਲਾ, ਅੱਜ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਦੱਸਣ ਜਾ ਰਹੇ ਹਾਂ। Sai USA Inc ਨੇ ਕਪਿਲ ਸ਼ਰਮਾ ਦੇ 2015 ਦੇ ਉੱਤਰੀ ਅਮਰੀਕਾ ਦੌਰੇ ਤੋਂ ਇਕਰਾਰਨਾਮੇ ਦੀ ਉਲੰਘਣਾ ਲਈ ਮੁਕੱਦਮਾ ਦਾਇਰ ਕੀਤਾ ਹੈ। ਅਮਰੀਕਾ 'ਚ ਸ਼ੋਅ ਦੇ ਮਸ਼ਹੂਰ ਪ੍ਰਮੋਟਰ ਅਮਿਤ ਜੇਤਲੀ ਨੇ ਇਸ ਨਾਲ ਜੁੜੀ ਜਾਣਕਾਰੀ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਮਾਮਲਾ ਉਨ੍ਹਾਂ ਛੇ ਸ਼ੋਅਜ਼ ਦਾ ਹੈ, ਜਿਨ੍ਹਾਂ ਨੂੰ ਕਪਿਲ ਸ਼ਰਮਾ ਨੇ 2015 'ਚ ਉੱਤਰੀ ਅਮਰੀਕਾ 'ਚ ਸਾਈਨ ਕੀਤਾ ਸੀ, ਉਨ੍ਹਾਂ ਸ਼ੋਅ ਲਈ ਉਨ੍ਹਾਂ ਨੂੰ ਪੈਸੇ ਵੀ ਦਿੱਤੇ ਗਏ ਸਨ।
ਪਿਛੋਕੜ
Punjab Breaking News, 03 July 2022 LIVE Updates: ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੀ ਸਰਕਾਰ ਕੈਬਨਿਟ ਦਾ ਵਿਸਥਾਰ ਕਰਨ ਜਾ ਰਹੀ ਹੈ। ਕੁਝ ਨਵੇਂ ਚਿਹਰਿਆਂ ਨੂੰ ਕੈਬਨਿਟ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਸੂਤਰਾਂ ਮੁਤਾਬਕ ਕੈਬਨਿਟ ਦਾ ਇਹ ਵਿਸਥਾਰ ਕੱਲ੍ਹ ਹੋਵੇਗਾ। ਕੱਲ੍ਹ ਸ਼ਾਮ ਨੂੰ ਰਾਜ ਭਵਨ ਵਿੱਚ ਪੰਜਾਬ ਸਰਕਾਰ ਵਿੱਚ ਨਵੇਂ ਮੰਤਰੀਆਂ ਨੂੰ ਸਹੁੰ ਚੁਕਾਈ ਜਾਵੇਗੀ। ਚਰਚਾ ਹੈ ਕਿ ਪੰਜਾਬ ਤੋਂ ਦੂਜੀ ਵਾਰ ਵਿਧਾਇਕ ਬਣੇ ਅਮਨ ਅਰੋੜਾ ਦਾ ਮੰਤਰੀ ਬਣਨਾ ਤੈਅ ਹੈ। ਭਗਵੰਤ ਮਾਨ ਦੀ ਕੈਬਨਿਟ 'ਚ ਸ਼ਾਮਲ ਹੋਏਗੇ 5 ਨਵੇਂ ਮੰਤਰੀ, ਅਮਨ ਅਰੋੜਾ ਸਣੇ ਇਨ੍ਹਾਂ ਦਾ ਲੱਗ ਸਕਦਾ ਦਾਅ
ਪੰਜਾਬ ਪੁਲਿਸ ਦੀ SIT ਦਾ ਖ਼ੁਲਾਸਾ : ਬੇਅਦਬੀ ਦਾ ਮਾਸਟਰ ਮਾਈਂਡ ਡੇਰਾ ਮੁਖੀ ਰਾਮ ਰਹੀਮ , MSG ਫਿਲਮ ਨਾ ਰਿਲੀਜ਼ ਹੋਣ ਦਾ ਲਿਆ ਬਦਲਾ
ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਮਾਸਟਰਮਾਈਂਡ ਡੇਰਾ ਸਿਰਸਾ ਮੁਖੀ ਰਾਮ ਰਹੀਮ ਹੈ। ਰਾਮ ਰਹੀਮ ਦੀ MSG ਫਿਲਮ ਰਿਲੀਜ਼ ਨਾ ਹੋਈ ਤਾਂ ਬਦਲਾ ਲੈਣ ਦੀ ਪੂਰੀ ਸਾਜ਼ਿਸ਼ ਰਚੀ ਗਈ। ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਨੇ ਇਹ ਦਾਅਵਾ ਕੀਤਾ ਹੈ। ਸੀਐਮ ਭਗਵੰਤ ਮਾਨ ਨੇ 467 ਪੰਨਿਆਂ ਦੀ ਰਿਪੋਰਟ ਮਾਮਲੇ ਨਾਲ ਜੁੜੇ ਸਿੱਖ ਆਗੂਆਂ ਨੂੰ ਸੌਂਪ ਦਿੱਤੀ ਹੈ। ਪਹਿਲੀ ਵਾਰ ਜਨਤਕ ਕੀਤੀ ਗਈ ਇਸ ਰਿਪੋਰਟ ਸਬੰਧੀ ਜਲਦੀ ਹੀ ਹੋਰ ਭੇਦ ਖੁੱਲ੍ਹ ਸਕਦੇ ਹਨ। ਪੰਜਾਬ ਪੁਲਿਸ ਦੀ SIT ਦਾ ਖ਼ੁਲਾਸਾ : ਬੇਅਦਬੀ ਦਾ ਮਾਸਟਰ ਮਾਈਂਡ ਡੇਰਾ ਮੁਖੀ ਰਾਮ ਰਹੀਮ , MSG ਫਿਲਮ ਨਾ ਰਿਲੀਜ਼ ਹੋਣ ਦਾ ਲਿਆ ਬਦਲਾ
ਦੇਸ਼ 'ਚ ਸੜਕ ਹਾਦਸਿਆਂ ਨੂੰ ਲੱਗੇਗੀ ਬ੍ਰੇਕ! ਕੇਂਦਰ ਸਰਕਾਰ ਨੇ ਜਾਰੀ ਕੀਤਾ ਨਵਾਂ ਨਿਯਮ, 1 ਅਕਤੂਬਰ ਤੋਂ ਲਾਗੂ ਹੋਵੇਗਾ
ਭਾਰਤ ਸਰਕਾਰ ਦੇ ਸੜਕੀ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ ਤੇਜ਼ ਰਫ਼ਤਾਰ ਕਾਰਨ ਵਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਇੱਕ ਵੱਡਾ ਫੈਸਲਾ ਲਿਆ ਹੈ। ਸਰਕਾਰ ਨੇ ਹੁਣ ਵਾਹਨਾਂ ਵਿੱਚ ਵਰਤੇ ਜਾਣ ਵਾਲੇ ਟਾਇਰਾਂ ਲਈ ਕੁਝ ਨਵੇਂ ਮਾਪਦੰਡ ਤੈਅ ਕੀਤੇ ਹਨ। ਇਸ ਦੇ ਨਾਲ ਹੀ ਮੌਜੂਦਾ ਟਾਇਰਾਂ ਲਈ ਨਵੇਂ ਡਿਜ਼ਾਈਨ ਤੇ ਸਟੈਂਡਰਡ ਨੂੰ ਲਾਗੂ ਕਰਨ ਲਈ ਸਮਾਂ ਵੀ ਤੈਅ ਕੀਤਾ ਗਿਆ ਹੈ। ਨਵੇਂ ਡਿਜ਼ਾਈਨ ਕੀਤੇ ਗਏ ਟਾਇਰਾਂ ਨੂੰ 1 ਅਕਤੂਬਰ ਤੋਂ ਨਵੇਂ ਮਾਪਦੰਡਾਂ ਮੁਤਾਬਕ ਤਿਆਰ ਕੀਤਾ ਜਾਵੇਗਾ। ਮੌਜੂਦਾ ਟਾਇਰਾਂ ਵਿੱਚ ਇਹ ਮਾਪਦੰਡ 1 ਅਪ੍ਰੈਲ, 2023 ਤੋਂ ਲਾਗੂ ਹੋਣਗੇ, ਜਿਸ ਦੇ ਸਬੰਧ ਵਿੱਚ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਦੇਸ਼ 'ਚ ਸੜਕ ਹਾਦਸਿਆਂ ਨੂੰ ਲੱਗੇਗੀ ਬ੍ਰੇਕ! ਕੇਂਦਰ ਸਰਕਾਰ ਨੇ ਜਾਰੀ ਕੀਤਾ ਨਵਾਂ ਨਿਯਮ, 1 ਅਕਤੂਬਰ ਤੋਂ ਲਾਗੂ ਹੋਵੇਗਾ
ਦੂਜਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ! ਅਮਰੀਕਾ 'ਚ ਕੇਸ ਦਰਜ
ਤੁਸੀਂ ਅਕਸਰ ਕਾਮੇਡੀਅਨ ਕਪਿਲ ਸ਼ਰਮਾ ਨੂੰ ਹੱਸਦੇ ਹੋਏ ਦੇਖਿਆ ਹੋਵੇਗਾ ਜਿਸ ਲਈ ਉਸ ਨੂੰ ਹਮੇਸ਼ਾ ਪ੍ਰਸ਼ੰਸਕਾਂ ਦੀਆਂ ਦੁਆਵਾਂ ਮਿਲਦੀਆਂ ਹਨ। ਹੁਣ ਜੋ ਮਾਮਲਾ ਸਾਹਮਣੇ ਆਇਆ ਹੈ, ਉਸ ਤੋਂ ਲੱਗਦਾ ਹੈ ਕਿ ਕਪਿਲ ਸ਼ਰਮਾ ਮੁਸ਼ਕਲ 'ਚ ਹਨ। ਅਸੀਂ ਅਜਿਹਾ ਇਸ ਲਈ ਕਹਿ ਰਹੇ ਹਾਂ ਕਿਉਂਕਿ ਕਪਿਲ ਸ਼ਰਮਾ 'ਤੇ ਮਾਮਲਾ ਦਰਜ ਕੀਤਾ ਗਿਆ ਹੈ ਜਿਸ ਨੂੰ ਲੈ ਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹਨ। ਕੀ ਹੈ ਪੂਰਾ ਮਾਮਲਾ, ਅੱਜ ਅਸੀਂ ਤੁਹਾਨੂੰ ਇਸ ਆਰਟੀਕਲ 'ਚ ਦੱਸਣ ਜਾ ਰਹੇ ਹਾਂ। ਦੂਜਿਆਂ ਨੂੰ ਹਸਾਉਣ ਵਾਲੇ ਕਪਿਲ ਸ਼ਰਮਾ 'ਤੇ ਟੁੱਟਿਆ ਮੁਸੀਬਤਾਂ ਦਾ ਪਹਾੜ! ਅਮਰੀਕਾ 'ਚ ਕੇਸ ਦਰਜ
- - - - - - - - - Advertisement - - - - - - - - -