Punjab Breaking News LIVE: ਪੰਜਾਬ ਵਿਧਾਨ ਸਭਾ 'ਚ ਖੜਕਾ-ਦੜਕਾ! ਅੰਮ੍ਰਿਤਸਰ 'ਚ ਹੀ ਹੋਏਗਾ ਜੀ-20 ਸੰਮੇਲਨ,ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਜ਼ਖ਼ਮੀ

Punjab Breaking News LIVE 06 March, 2023: ਪੰਜਾਬ ਵਿਧਾਨ ਸਭਾ 'ਚ ਖੜਕਾ-ਦੜਕਾ! ਅੰਮ੍ਰਿਤਸਰ 'ਚ ਹੀ ਹੋਏਗਾ ਜੀ-20 ਸੰਮੇਲਨ,ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਜ਼ਖ਼ਮੀ

ABP Sanjha Last Updated: 06 Mar 2023 04:09 PM
Punjab Vidhan Sabha: ਸੀਐਮ ਭਗਵੰਤ ਮਾਨ ਦੀ ਚੇਤਵਨੀ ਤੋਂ ਬਾਜਪਾ ਬੇਹੱਦ ਔਖੇ

ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਕਾਂਗਰਸੀ ਨੇਤਾ ਪ੍ਰਤਾਪ ਬਾਜਵਾ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੇ ਰਵੱਈਏ 'ਤੇ ਇਤਰਾਜ਼ ਜਤਾਇਆ ਹੈ। ਬਾਜਵਾ ਨੇ ਕਿਹਾ ਕਿ ਸੀਐਮ ਮਾਨ ਨੇ ਸਦਨ ਦੇ ਸਾਥੀਆਂ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਭਵਿੱਖ ਵਿੱਚ ਕਿਸੇ ਨੂੰ ਕੁਝ ਹੋਇਆ ਜਾਂ ਕਿਸੇ ਟੱਕਰ ਮਾਰੀ ਗਈ ਜਾਂ ਗੋਲੀ ਮਾਰੀ ਗਈ ਤਾਂ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਸਿੱਧੀ ਐਫਆਈਆਰ ਦਰਜ ਹੋਏਗੀ। 


 


 

Amritsar News: ਅੰਮ੍ਰਿਤਸਰ ਦੇ ਹਵਾਈ ਅੱਡੇ 'ਤੇ ਲੱਖਾਂ ਰੁਪਏ ਦੀਆਂ ਵਿਦੇਸ਼ੀ ਸਿਗਰਟਾਂ ਬਰਾਮਦ

ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਕਸਟਮ ਵਿਭਾਗ ਦੀ ਟੀਮ ਵੱਲੋਂ ਵਿਦੇਸ਼ੀ ਸਿਗਰੇਟਾਂ ਬਰਾਮਦ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਦੁਬਈ ਤੋਂ ਸਮਗਲਿੰਗ ਹੋ ਕੇ ਆਈਆਂ ਹਨ। ਇਨ੍ਹਾਂ ਵਿਦੇਸ਼ੀ ਸਿਗਰਟਾਂ ਦੀ ਕੀਮਤ ਕਰੀਬ 29 ਲੱਖ ਰੁਪਏ ਦੇ ਕਰੀਬ ਬਣਦੀ ਹੈ। ਜਦੋਂ ਬੈਗ ਨੂੰ ਖੋਲ੍ਹਿਆ ਗਿਆ ਤੇ ਉਪਰੋਕਤ ਸੁਪਰ ਸਲਿਮ ਇੰਪੋਰਟਡ ਸਿਗਰਟਾਂ ਮਿਲੀਆਂ।

Gurlez Akthar: ਗਾਇਕਾ ਗੁਰਲੇਜ਼ ਅਖ਼ਤਰ ਦੇ ਘਰ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼

ਗਾਇਕਾ ਗੁਰਲੇਜ਼ ਅਖ਼ਤਰ ਦੇ ਘਰ ਉੱਪਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਮਾਮਲਾ ਮੁੱਖ ਮੰਤਰੀ ਭਗਵੰਤ ਮਾਨ ਕੋਲ ਪਹੁੰਚ ਗਿਆ ਹੈ। ਹੁਣ ਸੀਐਮ ਮਾਨ ਨੇ ਗੁਰਲੇਜ਼ ਅਖ਼ਤਰ ਦੇ ਘਰ ’ਤੇ ਕਥਿਤ ਕਬਜ਼ਾ ਕਰਨ ਦੀ ਕੋਸ਼ਿਸ਼ ਕਰਨ ਵਾਲਿਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਹਨ। 

Sidhu Moosewala Murde Case: ਜੇ ਪੰਜਾਬ ਨਹੀਂ ਸੰਭਲ ਰਿਹਾ ਤਾਂ ਹੱਥੇ ਖੜ੍ਹੇ ਕਰ ਦਿਓ

ਗੋਇੰਦਵਾਲ ਜੇਲ੍ਹ 'ਚ ਗੈਂਗਵਾਰ ਤੇ ਇਸ ਮਗਰੋਂ ਜੇਲ੍ਹ ਅੰਦਰ ਹੀ ਬਦਮਾਸ਼ਾਂ ਦੇ ਜਸ਼ਨ ਦੀ ਵੀਡੀਓ ਵਾਇਰਲ ਹੋਣ 'ਤੇ ਭਗਵੰਤ ਮਾਨ ਸਰਕਾਰ ਕਸੂਤੀ ਘਿਰੀ ਹੋਈ ਹੈ। ਹੁਣ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਇਸ ਨੂੰ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ ਹੈ। ਇੰਨਾ ਹੀ ਨਹੀਂ ਉਨ੍ਹਾਂ ਨੇ ਸਰਕਾਰ ਨੂੰ ਸਪਸ਼ਟ ਕਿਹਾ ਹੈ ਕਿ ਜੇਕਰ ਪੰਜਾਬ ਨਹੀਂ ਸੰਭਲ ਰਿਹਾ ਤਾਂ ਉਹ ਹੱਥੇ ਖੜ੍ਹੇ ਕਰ ਦੇਣ।

Delhi Liquor Policy Case: ਤਿਹਾੜ ਵਿੱਚ ਲੰਘੇਗੀ ਮਨੀਸ਼ ਸਿਸੋਦੀਆ ਦੀ ਹੋਲੀ, 14 ਦਿਨਾਂ ਦੀ ਦਿੱਤੀ ਨਿਆਂਇਕ ਹਿਰਾਸਤ

ਮਨੀਸ਼ ਸਿਸੋਦੀਆ ਦੀ ਹੋਲੀ ਹੁਣ ਤਿਹਾੜ ਜੇਲ੍ਹ ਵਿੱਚ ਮਨਾਈ ਜਾਵੇਗੀ। ਰਾਉਸ ਐਵੇਨਿਊ ਅਦਾਲਤ ਨੇ ਮਨੀਸ਼ ਸਿਸੋਦੀਆ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਹੈ। ਸਿਸੋਦੀਆ ਨੂੰ 2 ਦਿਨ ਦੇ ਰਿਮਾਂਡ ਤੋਂ ਬਾਅਦ ਅੱਜ (6 ਮਾਰਚ) ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਸਿਸੋਦੀਆ ਹੁਣ ਤੱਕ ਕੁੱਲ 7 ਦਿਨਾਂ ਦੇ ਰਿਮਾਂਡ 'ਤੇ ਹਨ। ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਦਿੱਲੀ ਸ਼ਰਾਬ ਨੀਤੀ ਮਾਮਲੇ ਵਿੱਚ ਗ੍ਰਿਫ਼ਤਾਰੀ ਤੋਂ ਬਾਅਦ ਇੱਕ ਹਫ਼ਤੇ ਲਈ ਸੀਬੀਆਈ ਦੀ ਹਿਰਾਸਤ ਵਿੱਚ ਸਨ।

Punjab Vidhan Sabha: ਜਿਸ ਨੇ ਪੰਜਾਬ ਦਾ ਇੱਕ ਵੀ ਪੈਸਾ ਖਾਧਾ, ਉਸ ਤੋਂ ਪੂਰਾ ਹਿਸਾਬ ਲਿਆ ਜਾਏਗਾ

ਪੰਜਾਬ ਵਿਧਾਨ ਸਭਾ ਵਿੱਚ ਅੱਜ ਤਲਖੀ ਭਰਿਆ ਮਾਹੌਲ ਰਿਹਾ। ਸਭ ਤੋਂ ਤਿੱਖੀ ਨੋਕ-ਝੋਕ ਮੁੱਖ ਮੰਤਰੀ ਭਗਵੰਤ ਮਾਨ ਤੇ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਵਿਚਾਲੇ ਹੋਈ। ਸੀਐਮ ਮਾਨ ਨੇ ਕਿਹਾ ਕਿ ਜਿਸ ਨੇ ਪੰਜਾਬ ਦਾ ਇੱਕ ਪੈਸਾ ਵੀ ਖਾਧਾ ਹੈ, ਉਸ ਤੋਂ ਪੂਰਾ ਹਿਸਾਬ ਲਿਆ ਜਾਏਗਾ। ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਕਾਂਗਰਸ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਉਹ ਪੰਜਾਬ ਵੱਲੋਂ ਮਿਲ ਰਹੀ ਬਦਨਾਮੀ ਤਾਂ ਬਰਦਾਸ਼ਤ ਕਰ ਸਕਦੇ ਹਨ ਪਰ ਕਾਂਗਰਸ ਵੱਲੋਂ ਦਿੱਤੀ ਬਰਦਾਸ਼ਤ ਨਹੀਂ ਕਰ ਸਕਣਗੇ। ਉਨ੍ਹਾਂ ਕਿਹਾ ਕਿ ‘ਆਪ’ ਵਿੱਚੋਂ ਜੋ ਵੀ ਗਲਤੀ ਕਰੇਗਾ, ਉਹ ਵੀ ਅੰਦਰ ਜਾਵੇਗਾ। 

CM Bhagwant Mann: ਸੀਐਮ ਭਗਵੰਤ ਮਾਨ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਹੋਏ ਨਤਮਸਤਕ

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅੱਜ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਨਤਮਸਤਕ ਵਿਖੇ ਨਤਮਸਤਕ ਹੋਏ। ਉਨ੍ਹਾਂ ਨੇ ਹੋਲੇ ਮੁਹੱਲੇ ਮੌਕੇ ਹਾਜ਼ਰੀ ਲਵਾਈ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਪ੍ਰਸ਼ਾਸਨਿਕ ਤਿਆਰੀਆਂ ਦਾ ਜਾਇਜ਼ਾ ਵੀ ਲਿਆ। ਇਸ ਦੌਰਾਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਹਵਾ 'ਚ ਹੀ ਸੂਤਰਾਂ 'ਤੇ ਵਿਸ਼ਵਾਸ ਨਾ ਕਰਿਆ ਕਰੋ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਲੋਕ ਬਦਨਾਮ ਕਰਨ ਦੀ ਕੋਸ਼ਿਸ਼ ਨਾ ਕਰਿਆ ਕਰਨ ਜਾਂ ਫਿਰ ਬਦਨਾਮ ਕਰਨ ਤੋਂ ਪਹਿਲਾਂ ਘੱਟੋ-ਘੱਟ ਕਾਗਜ਼-ਪੱਤਰ ਤਾਂ ਲੈ ਆਉਣ। ਉਨ੍ਹਾਂ ਕਿਹਾ ਕਿ ਜੀ-20 ਦੀ ਬੈਠਕ ਅੰਮ੍ਰਿਤਸਰ 'ਚ ਹੀ ਹੋਵੇਗੀ। 

Sri Kiratpur Sahib : ਹਿਮਾਚਲ -ਪੰਜਾਬ ਬਾਰਡਰ 'ਤੇ ਪਿੰਡ ਗਰਾ ਮੋੜਾ ਵਿਖੇ ਪੰਜਾਬੀ ਨੌਜਵਾਨਾਂ ਨੇ ਹਿਮਾਚਲ ਸਰਕਾਰ ਖ਼ਿਲਾਫ਼ ਲਗਾਇਆ ਜਾਮ

ਸ੍ਰੀ ਕੀਰਤਪੁਰ ਸਾਹਿਬ ਦੇ ਨਜ਼ਦੀਕ ਹਿਮਾਚਲ -ਪੰਜਾਬ ਦੇ ਬਾਰਡਰ 'ਤੇ ਪਿੰਡ ਗਰਾ ਮੋੜਾ ਵਿਖੇ ਪੰਜਾਬ ਦੇ ਨੌਜਵਾਨਾਂ ਵੱਲੋਂ ਹਿਮਾਚਲ ਸਰਕਾਰ ਖ਼ਿਲਾਫ਼ ਜਾਮ ਲਗਾਇਆ ਗਿਆ। ਤਕਰੀਬਨ 1 ਘੰਟਾ ਜਾਮ ਲਗਾ ਕੇ ਹਿਮਾਚਲ ਸਰਕਾਰ ਅਤੇ ਪ੍ਰਸ਼ਾਸਨ ਦੇ ਖਿਲਾਫ ਜੰਮ ਕੇ ਨਾਰੇਬਾਜੀ ਕੀਤੀ। ਨੌਜਵਾਨਾਂ ਨੇ ਕਿਹਾ ਕਿ ਸਾਡੇ ਸਾਥੀਆਂ ਨੂੰ ਹਿਮਾਚਲ ਪੁਲੀਸ ਵੱਲੋਂ ਕੁੱਟਿਆ ਗਿਆ ਤੇ ਓਹਨਾ ਦੇ ਸੱਟਾਂ ਲੱਗੀਆਂ ਹਨ। ਜਿਸ ਕਾਰਨ ਗੁੱਸੇ ਵਿਚ ਆ ਉਨ੍ਹਾਂ ਵੱਲੋਂ ਜਾਮ ਲਗਾਇਆ ਗਿਆ।  

Manikaran News: ਮਨੀਕਰਨ ਗਏ ਪੰਜਾਬੀ ਸ਼ਰਧਾਲੂ ਸਥਾਨਕ ਲੋਕਾਂ ਨਾਲ ਭਿੜੇ

ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲ੍ਹੇ ਦੇ ਮਨੀਕਰਨ 'ਚ ਪੰਜਾਬ ਦੇ ਕੁਝ ਸੈਲਾਨੀਆਂ ਦੀ ਸਥਾਨਕ ਲੋਕਾਂ ਨਾਲ ਝੜਪ ਹੋ ਗਈ। ਸੂਤਰਾਂ ਮੁਤਾਬਕ ਕੁਝ ਬਹਿਸ ਮਗਰੋਂ ਹਾਲਾਤ ਤਣਾਅ ਵਾਲੇ ਬਣ ਗਏ। ਇਸ ਦੀ ਵੀਡੀਓ ਵਾਇਰਲ ਹੋ ਰਹੀ ਹੈ। ਇਹ ਘਟਨਾ ਐਤਵਾਰ ਰਾਤ ਦੀ ਹੈ। ਉਧਰ, ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਮਗਰੋਂ ਪੁਲਿਸ ਹਰਕਤ ਵਿੱਚ ਆਈ ਹੈ। 

Amritsar News: ਅੰਮ੍ਰਿਤਸਰ 'ਚ ਹੀ ਹੋਏਗਾ ਜੀ-20 ਸੰਮੇਲਨ

ਜੀ-20 ਸੰਮੇਲਨ ਅੰਮ੍ਰਿਤਸਰ 'ਚ ਹੀ ਹੋਏਗਾ। ਕੇਂਦਰ ਸਰਕਾਰ ਵੱਲੋਂ ਇਸ ਨੂੰ ਕਿਸੇ ਹੋਰ ਸ਼ਹਿਰ ਵਿੱਚ ਤਬਦੀਲ ਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਪੰਜਾਬ ਸਰਕਾਰ ਨੇ ਵੀ ਜੀ-20 ਸੰਮੇਲਨ ਦੇ ਪ੍ਰੋਗਰਾਮ ਰੱਦ ਹੋਣ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਐਤਵਾਰ ਨੂੰ ਕੁਝ ਕਾਂਗਰਸੀ ਲੀਡਰਾਂ ਨੇ ਵੀ ਦਾਅਵਾ ਕੀਤਾ ਸੀ ਕਿ ਜੀ-20 ਸੰਮੇਲਨ ਰੱਦ ਹੋ ਗਿਆ ਹੈ। ਇਸ ਮਗਰੋਂ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ।

Punjab News: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੀ ਭਗਵੰਤ ਸਰਕਾਰ ਨੂੰ ਦੋ-ਟੁੱਕ

ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਰਾਜ ਸਰਕਾਰਾਂ ਕੇਂਦਰ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਆਯੂਸ਼ਮਾਨ ਭਾਰਤ-ਸਿਹਤ ਤੇ ਆਰੋਗ ਕੇਂਦਰਾਂ ਨੂੰ ਕਿਸੇ ਹੋਰ ਯੋਜਨਾ ਵਿੱਚ ਨਹੀਂ ਬਦਲ ਸਕਦੀਆਂ। ਉਨ੍ਹਾਂ ਕਿਹਾ ਕਿ ਕੋਈ ਰਾਜ ਇਸ ਸਕੀਮ ਨੂੰ ਬੰਦ ਕਰ ਸਕਦਾ ਹੈ ਪਰ ਇਸ ਨੂੰ ਬਦਲ ਨਹੀਂ ਸਕਦਾ। ਮਾਂਡਵੀਆ ਨੇ ਕਿਹਾ ਕਿ ਰਾਜ ਸਰਕਾਰਾਂ ਆਪਣੇ ਤੌਰ 'ਤੇ ਸਿਹਤ ਦੇ ਕਿਸੇ ਵੀ ਮਾਡਲ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ ਪਰ ਕੇਂਦਰੀ ਗ੍ਰਾਂਟ ਨੂੰ ਕਿਸੇ ਹੋਰ ਯੋਜਨਾ 'ਤੇ ਖਰਚ ਨਹੀਂ ਕਰ ਸਕਦੀਆਂ।

ਪਿਛੋਕੜ

Punjab Breaking News LIVE 06 March, 2023: ਜੀ-20 ਸੰਮੇਲਨ ਅੰਮ੍ਰਿਤਸਰ 'ਚ ਹੀ ਹੋਏਗਾ। ਕੇਂਦਰ ਸਰਕਾਰ ਵੱਲੋਂ ਇਸ ਨੂੰ ਕਿਸੇ ਹੋਰ ਸ਼ਹਿਰ ਵਿੱਚ ਤਬਦੀਲ ਕਰਨ ਦੀਆਂ ਖਬਰਾਂ ਦਾ ਖੰਡਨ ਕੀਤਾ ਹੈ। ਪੰਜਾਬ ਸਰਕਾਰ ਨੇ ਵੀ ਜੀ-20 ਸੰਮੇਲਨ ਦੇ ਪ੍ਰੋਗਰਾਮ ਰੱਦ ਹੋਣ ਦੀਆਂ ਖਬਰਾਂ ਨੂੰ ਅਫਵਾਹ ਦੱਸਿਆ ਹੈ। ਐਤਵਾਰ ਨੂੰ ਕੁਝ ਕਾਂਗਰਸੀ ਲੀਡਰਾਂ ਨੇ ਵੀ ਦਾਅਵਾ ਕੀਤਾ ਸੀ ਕਿ ਜੀ-20 ਸੰਮੇਲਨ ਰੱਦ ਹੋ ਗਿਆ ਹੈ। ਇਸ ਮਗਰੋਂ ਕੇਂਦਰ ਤੇ ਪੰਜਾਬ ਸਰਕਾਰ ਨੇ ਇਸ ਨੂੰ ਅਫਵਾਹ ਕਰਾਰ ਦਿੱਤਾ ਹੈ। ਅੰਮ੍ਰਿਤਸਰ 'ਚ ਹੀ ਹੋਏਗਾ ਜੀ-20 ਸੰਮੇਲਨ


 


ਬਜਟ ਸੈਸ਼ਨ ਦੇ ਦੂਜੇ ਦਿਨ ਫਸਣਗੇ ਕੁੰਢੀਆਂ ਦੇ ਸਿੰਗ


Punjab Budget Session: ਅੱਜ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਏਗੀ। ਅੱਜ ਪ੍ਰਸ਼ਨ ਕਾਲ ਤੋਂ ਸਦਨ ਦੀ ਕਾਰਵਾਈ ਸ਼ੁਰੂ ਹੋਵੇਗੀ। ਸ਼ੁੱਕਰਵਾਰ ਨੂੰ ਰਾਜਪਾਲ ਦੇ ਭਾਸ਼ਣ ਤੇ ਵਿੱਛੜੀਆਂ ਰੂਹਾਂ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਸਦਨ ਦੀ ਕਾਰਵਾਈ ਉਠਾ ਦਿੱਤੀ ਗਈ ਸੀ। ਸ਼ਨੀਵਾਰ ਤੇ ਐਤਵਾਰ ਦੀ ਛੁੱਟੀ ਮਗਰੋਂ ਅੱਜ ਬਜਟ ਸੈਸ਼ਨ ਦੇ ਦੂਜੇ ਦਿਨ ਦੀ ਕਾਰਵਾਈ ਸ਼ੁਰੂ ਹੋਏਗੀ। ਹਾਸਲ ਜਾਣਕਾਰੀ ਮੁਤਾਬਕ ਅੱਜ ਪ੍ਰਸ਼ਨ ਕਾਲ ਤੋਂ ਬਾਅਦ ਵਿਧਾਨ ਸਭਾ ਦੇ ਸਪੀਕਰ ਵੱਲੋਂ ਜ਼ਰੂਰੀ ਐਲਾਨ ਕੀਤੇ ਜਾਣਗੇ ਤੇ ਤਿੰਨ ਧਿਆਨ ਦਿਵਾਊ ਮਤੇ ਪੇਸ਼ ਕੀਤੇ ਜਾਣਗੇ। ਅੱਜ ਹੀ ਰਾਜਪਾਲ ਦੇ ਭਾਸ਼ਣ 'ਤੇ ਧੰਨਵਾਦ ਮਤੇ 'ਤੇ ਬਹਿਸ ਹੋਵੇਗੀ ਤੇ ਧੰਨਵਾਦ ਮਤਾ ਪਾਸ ਕੀਤਾ ਜਾਵੇਗਾ। ਬਜਟ ਸੈਸ਼ਨ ਦੇ ਦੂਜੇ ਦਿਨ ਫਸਣਗੇ ਕੁੰਢੀਆਂ ਦੇ ਸਿੰਗ


 


ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਜ਼ਖ਼ਮੀ


Amitabh Bachchan Gets Injured: ਬਾਲੀਵੁੱਡ ਦੇ ਮੈਗਾਸਟਾਰ ਅਮਿਤਾਭ ਬੱਚਨ ਸ਼ੂਟਿੰਗ ਦੌਰਾਨ ਇੱਕ ਵੱਡੇ ਹਾਦਸੇ ਦਾ ਸ਼ਿਕਾਰ ਹੋ ਗਏ ਅਤੇ ਇਸ ਦੌਰਾਨ ਉਹ ਜ਼ਖਮੀ ਹੋ ਗਏ। ਅਮਿਤਾਭ ਬੱਚਨ ਨੇ ਆਪਣੇ ਬਲਾਗ ਰਾਹੀਂ ਜਾਣਕਾਰੀ ਦਿੰਦੇ ਹੋਏ ਖੁਦ ਦੱਸਿਆ ਕਿ ਹੈਦਰਾਬਾਦ 'ਚ ਸ਼ੂਟਿੰਗ ਦੌਰਾਨ ਉਨ੍ਹਾਂ ਦਾ ਹਾਦਸਾ ਹੋ ਗਿਆ ਸੀ। ਉਸ ਨੇ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ 'ਪ੍ਰੋਜੈਕਟ ਕੇ' ਦੇ ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਜ਼ਖਮੀ ਹੋ ਗਏ ਅਤੇ ਫਿਲਹਾਲ ਮੁੰਬਈ ਸਥਿਤ ਆਪਣੇ ਘਰ 'ਚ ਆਰਾਮ ਕਰ ਰਿਹਾ ਹੈ। ਐਕਸ਼ਨ ਸੀਨ ਦੀ ਸ਼ੂਟਿੰਗ ਦੌਰਾਨ ਅਮਿਤਾਭ ਬੱਚਨ ਜ਼ਖ਼ਮੀ


 


ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੀ ਭਗਵੰਤ ਸਰਕਾਰ ਨੂੰ ਦੋ-ਟੁੱਕ


Punjab News: ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਕਿਹਾ ਹੈ ਕਿ ਰਾਜ ਸਰਕਾਰਾਂ ਕੇਂਦਰ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮ ਆਯੂਸ਼ਮਾਨ ਭਾਰਤ-ਸਿਹਤ ਤੇ ਆਰੋਗ ਕੇਂਦਰਾਂ ਨੂੰ ਕਿਸੇ ਹੋਰ ਯੋਜਨਾ ਵਿੱਚ ਨਹੀਂ ਬਦਲ ਸਕਦੀਆਂ। ਉਨ੍ਹਾਂ ਕਿਹਾ ਕਿ ਕੋਈ ਰਾਜ ਇਸ ਸਕੀਮ ਨੂੰ ਬੰਦ ਕਰ ਸਕਦਾ ਹੈ ਪਰ ਇਸ ਨੂੰ ਬਦਲ ਨਹੀਂ ਸਕਦਾ। ਮਾਂਡਵੀਆ ਨੇ ਕਿਹਾ ਕਿ ਰਾਜ ਸਰਕਾਰਾਂ ਆਪਣੇ ਤੌਰ 'ਤੇ ਸਿਹਤ ਦੇ ਕਿਸੇ ਵੀ ਮਾਡਲ ਨੂੰ ਉਤਸ਼ਾਹਿਤ ਕਰ ਸਕਦੀਆਂ ਹਨ ਪਰ ਕੇਂਦਰੀ ਗ੍ਰਾਂਟ ਨੂੰ ਕਿਸੇ ਹੋਰ ਯੋਜਨਾ 'ਤੇ ਖਰਚ ਨਹੀਂ ਕਰ ਸਕਦੀਆਂ। ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਦੀ ਭਗਵੰਤ ਸਰਕਾਰ ਨੂੰ ਦੋ-ਟੁੱਕ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.