Punjab Breaking News LIVE: ਨਵਜੋਤ ਸਿੱਧੂ ਦੀ ਰਿਹਾਈ 'ਚ ਅੜਿੱਕੇ ਦਾ ਖਦਸ਼ਾ, ਸ਼ਰਾਬ ਹੋਏਗੀ ਸਸਤੀ, ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ, ਹਰਿਆਣਾ 'ਚ ਪਹੁੰਚੀ ਭਾਰਤ ਜੋੜੋ ਯਾਤਰਾ

Punjab Breaking News LIVE 08 January 2023: ਨਵਜੋਤ ਸਿੱਧੂ ਦੀ ਰਿਹਾਈ 'ਚ ਅੜਿੱਕੇ ਦਾ ਖਦਸ਼ਾ, ਸ਼ਰਾਬ ਹੋਏਗੀ ਸਸਤੀ, ਮੌਸਮ ਵਿਭਾਗ ਵੱਲੋਂ ਔਰੇਂਜ ਅਲਰਟ, ਹਰਿਆਣਾ 'ਚ ਪਹੁੰਚੀ ਭਾਰਤ ਜੋੜੋ ਯਾਤਰਾ

ABP Sanjha Last Updated: 08 Jan 2023 04:23 PM
Punjab Government: ਮੰਤਰੀ ਦੀ ਅਪੀਲ, ਖੇਤੀ ਦੇ ਨਾਲ ਨਾਲ ਸ਼ੁਰੂ ਕਰੋ ਸਹਾਇਕ ਕਿੱਤੇ, ਸਰਕਾਰ ਦੇ ਰਹੀ ਹੈ 50 ਫ਼ੀਸਦ ਸਬਸਿਡੀ

ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵੱਲੋਂ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਨੌਜਵਾਨਾਂ ਲਈ ਸਵੈ-ਰੋਜ਼ਗਾਰ ਦੇ ਮੌਕੇ ਪੈਦਾ ਕਰਨ ਦੀ ਵਚਨਬੱਧਤਾ ਤਹਿਤ ਅੱਜ ਪਸ਼ੂ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਕਿਸਾਨਾਂ ਅਤੇ ਦੁੱਧ ਉਤਪਾਦਕਾਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਦੇ ਨਾਲ-ਨਾਲ ਖੇਤੀਬਾੜੀ ਦੇ ਵੱਖੋ-ਵੱਖ ਸਹਾਇਕ ਕਿੱਤੇ ਜ਼ਰੂਰ ਅਪਨਾਉਣ। ਉਨ੍ਹਾਂ ਕਿਹਾ ਕਿ ਮਾਨ ਸਰਕਾਰ ਵੱਲੋਂ ਡੇਅਰੀ ਕਿੱਤੇ ਨੂੰ ਉਤਸ਼ਾਹਿਤ ਕਰਨ ਲਈ, ਗੁਣਵੱਤਾ ਭਰਪੂਰ ਦੁੱਧ ਉਤਪਾਦਨ ਲਈ ਸਿਖਲਾਈ ਦੇਣ ਸਣੇ ਡੇਅਰੀ ਕਿੱਤਾ ਸ਼ੁਰੂ ਕਰਨ ਹਿੱਤ ਵਿੱਤੀ ਸਹਾਇਤਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿਨ੍ਹਾਂ ਵਿੱਚ 50 ਫ਼ੀਸਦੀ ਤੱਕ ਸਬਸਿਡੀ ਦਿੱਤੀ ਜਾ ਰਹੀ ਹੈ। 

Himachal Pradesh Diesel Price:  ਹਿਮਾਚਲ ਪ੍ਰਦੇਸ਼ 'ਚ 3 ਰੁਪਏ ਮਹਿੰਗਾ ਹੋਇਆ ਡੀਜ਼ਲ

ਹਿਮਾਚਲ ਪ੍ਰਦੇਸ਼ ਵਿੱਚ ਡੀਜ਼ਲ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ। ਸੁੱਖੂ ਸਰਕਾਰ ਨੇ ਡੀਜ਼ਲ ਦੀਆਂ ਕੀਮਤਾਂ 'ਤੇ ਵੈਟ ਵਧਾ ਦਿੱਤਾ ਹੈ। ਹਿਮਾਚਲ 'ਚ ਸੁੱਖੂ ਸਰਕਾਰ ਨੇ ਡੀਜ਼ਲ 'ਤੇ 3 ਰੁਪਏ ਦਾ ਵੈਟ ਵਧਾ ਦਿੱਤਾ ਹੈ, ਜਿਸ ਤੋਂ ਬਾਅਦ ਹੁਣ ਇਸ ਦੀ ਕੀਮਤ 83.02 ਰੁਪਏ ਪ੍ਰਤੀ ਲੀਟਰ ਤੋਂ ਵਧ ਕੇ 86.05 ਰੁਪਏ ਪ੍ਰਤੀ ਲੀਟਰ ਹੋ ਗਈ ਹੈ। ਜਦੋਂ ਕਿ ਪੈਟਰੋਲ 0.55 ਰੁਪਏ ਸਸਤਾ 95.07 ਰੁਪਏ 'ਚ ਵਿਕ ਰਿਹਾ ਹੈ। ਜਦੋਂ ਕਿ ਮਹਾਰਾਸ਼ਟਰ, ਕੇਰਲ, ਆਂਧਰਾ ਪ੍ਰਦੇਸ਼, ਛੱਤੀਸਗੜ੍ਹ, ਰਾਜਸਥਾਨ ਅਤੇ ਉਤਰਾਖੰਡ ਅਜਿਹੇ ਰਾਜ ਹਨ ਜਿੱਥੇ ਤੇਲ ਸਸਤਾ ਹੋ ਗਿਆ ਹੈ।

Weather News:  ਠੰਢ ਤੇ ਧੁੰਦ ਨੇ ਕੱਢੇ ਵੱਟ, ਅੱਜ 480 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ

ਸੀਤ ਲਹਿਰ ਵਧਣ ਨਾਲ ਉੱਤਰੀ ਭਾਰਤ ਵਿੱਚ ਜ਼ਿੰਦਗੀ ਦੀ ਰਫਤਾਰ ਰੁਕ ਗਈ ਹੈ। ਇਸ ਵੇਲੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਮਾਰ ਹੇਠ ਹਨ ਤੇ ਕਈ ਹਿੱਸਿਆਂ ਵਿੱਚ ਵਿਜੀਬਿਲਟੀ ਅੱਜ ਸਵੇਰੇ ਪੰਜਾਹ ਮੀਟਰ ਤਕ ਸੀ। ਦਿੱਲੀ ਵਿੱਚ ਠੰਢ ਦੇ ਕਈ ਰਿਕਾਰਡ ਟੁੱਟ ਗਏ ਹਨ। ਇਸ ਦੇ ਨਾਲ ਰੇਲਵੇ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਵਿਤ ਹੋਈਆਂ ਹਨ। ਰੇਲਵੇ ਨੇ ਟਵੀਟ ਕਰ ਕੇ ਕਿਹਾ ਹੈ ਕਿ ਸੰਘਣੀ ਧੁੰਦ ਕਾਰਨ 480 ਤੋਂ ਜ਼ਿਆਦਾ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿਚੋਂ ਕਈ ਰੇਲ ਗੱਡੀਆਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ। ਇਸ ਵੇਲੇ ਪੂਰਾ ਉਤਰੀ ਭਾਰਤ ਸੰਘਣੀ ਧੁੰਦ ਦੀ ਲਪੇਟ ਵਿਚ ਆ ਗਿਆ ਹੈ। ਇਥੇ ਸਵੇਰ ਤੋਂ ਹੀ ਪਈ ਧੁੰਦ ਦੁਪਹਿਰ ਵੇਲੇ ਤਕ ਜਾਰੀ ਹੈ। ਰੇਲਵੇ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਰੇਲਵੇ ਦੀ ਐਪ ’ਤੇ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਹੀ ਨੇੜਲੇ ਰੇਲਵੇ ਸਟੇਸ਼ਨ ’ਤੇ ਪੁੱਜਣ।

Weather News: ਠੰਢ ਤੇ ਧੁੰਦ ਨੇ ਕੱਢੇ ਵੱਟ, ਅੱਜ 480 ਤੋਂ ਵੱਧ ਰੇਲ ਗੱਡੀਆਂ ਪ੍ਰਭਾਵਿਤ 

ਸੀਤ ਲਹਿਰ ਵਧਣ ਨਾਲ ਉੱਤਰੀ ਭਾਰਤ ਵਿੱਚ ਜ਼ਿੰਦਗੀ ਦੀ ਰਫਤਾਰ ਰੁਕ ਗਈ ਹੈ। ਇਸ ਵੇਲੇ ਉੱਤਰੀ ਭਾਰਤ ਦੇ ਜ਼ਿਆਦਾਤਰ ਹਿੱਸੇ ਧੁੰਦ ਦੀ ਮਾਰ ਹੇਠ ਹਨ ਤੇ ਕਈ ਹਿੱਸਿਆਂ ਵਿੱਚ ਵਿਜੀਬਿਲਟੀ ਅੱਜ ਸਵੇਰੇ ਪੰਜਾਹ ਮੀਟਰ ਤਕ ਸੀ। ਦਿੱਲੀ ਵਿੱਚ ਠੰਢ ਦੇ ਕਈ ਰਿਕਾਰਡ ਟੁੱਟ ਗਏ ਹਨ। ਇਸ ਦੇ ਨਾਲ ਰੇਲਵੇ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਵਿਤ ਹੋਈਆਂ ਹਨ। ਰੇਲਵੇ ਨੇ ਟਵੀਟ ਕਰ ਕੇ ਕਿਹਾ ਹੈ ਕਿ ਸੰਘਣੀ ਧੁੰਦ ਕਾਰਨ 480 ਤੋਂ ਜ਼ਿਆਦਾ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ ਹਨ। ਇਨ੍ਹਾਂ ਵਿਚੋਂ ਕਈ ਰੇਲ ਗੱਡੀਆਂ ਨੂੰ ਰੱਦ ਵੀ ਕਰ ਦਿੱਤਾ ਗਿਆ ਹੈ। ਇਸ ਵੇਲੇ ਪੂਰਾ ਉਤਰੀ ਭਾਰਤ ਸੰਘਣੀ ਧੁੰਦ ਦੀ ਲਪੇਟ ਵਿਚ ਆ ਗਿਆ ਹੈ। ਇਥੇ ਸਵੇਰ ਤੋਂ ਹੀ ਪਈ ਧੁੰਦ ਦੁਪਹਿਰ ਵੇਲੇ ਤਕ ਜਾਰੀ ਹੈ। ਰੇਲਵੇ ਨੇ ਯਾਤਰੀਆਂ ਨੂੰ ਸੂਚਿਤ ਕੀਤਾ ਹੈ ਕਿ ਉਹ ਰੇਲਵੇ ਦੀ ਐਪ ’ਤੇ ਆਉਣ ਵਾਲੇ ਸਮੇਂ ਦੇ ਹਿਸਾਬ ਨਾਲ ਹੀ ਨੇੜਲੇ ਰੇਲਵੇ ਸਟੇਸ਼ਨ ’ਤੇ ਪੁੱਜਣ।

Air India ‘Peeing Incident’:  48 ਫੀਸਦੀ ਹਵਾਈ ਕੰਪਨੀਆਂ ਸ਼ਰਾਬ 'ਤੇ ਲਾਉਣਾ ਚਾਹੁੰਦੀਆਂ ਨੇ ਪਾਬੰਦੀ

ਇੱਕ ਅੰਤਰਰਾਸ਼ਟਰੀ ਏਅਰ ਇੰਡੀਆ ਦੀ ਉਡਾਣ ਵਿੱਚ ਸ਼ਰਾਬੀ ਵਿਅਕਤੀ ਵੱਲੋਂ ਆਪਣੀ ਮਹਿਲਾ ਸਹਿ-ਯਾਤਰੀ (female co-passenger) 'ਤੇ ਪਿਸ਼ਾਬ ਕਰਨ ਦੇ ਮਾਮਲੇ ਕਾਰਨ ਕਾਫੀ ਸੁਰਖੀਆਂ ਵਿਚ ਹੈ। ਬਹੁਤ ਸਾਰੇ ਯਾਤਰੀ ਹੁਣ ਸਵਾਲ ਕਰ ਰਹੇ ਹਨ ਕਿ ਕੀ ਜਹਾਜ਼ ਵਿੱਚ ਸ਼ਰਾਬ  ਪਰੋਸਣੀ ਚਾਹੀਦੀ ਹੈ? ਇੱਕ ਸਰਵੇਖਣ ਵਿੱਚ ਪਾਇਆ ਗਿਆ ਕਿ 48 ਫੀਸਦੀ  ਅੰਤਰਰਾਸ਼ਟਰੀ ਉਡਾਣਾਂ ਵਿੱਚ ਸ਼ਰਾਬ ਪਰੋਸਣ 'ਤੇ ਪਾਬੰਦੀ ਚਾਹੁੰਦੇ ਹਨ, ਜਦ ਕਿ 89 ਫੀਸਦੀ ਨੇ ਬੇਰਹਿਮ ਵਿਵਹਾਰ ਦੇ ਜੋਖਮਾਂ ਦੇ ਵਿਰੁੱਧ ਨਵੇਂ ਸੁਰੱਖਿਆ ਉਪਾਵਾਂ ਦੀ ਮੰਗ ਕਰ ਰਹੇ ਹਨ।

Farmers Protest: ਟੌਲ ਪਲਾਜ਼ੇ ਫਰੀ ਕਰਨ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਕੀਤਾ ਵੱਡਾ ਐਲਾਨ

ਪੰਜਾਬ ਅੰਦਰ ਟੌਲ ਪਲਾਜ਼ਿਆਂ ਉੱਪਰ ਧਰਨਿਆਂ ਮਗਰੋਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਵੱਡਾ ਐਲਾਨ ਕੀਤਾ ਹੈ। ਜਥੇਬੰਦੀ ਨੇ ਕਿਹਾ ਹੈ ਕਿ 29 ਜਨਵਰੀ ਨੂੰ ਪੰਜਾਬ ਭਰ ’ਚ ਤਿੰਨ ਘੰਟਿਆਂ ਲਈ ਰੇਲਾਂ ਦਾ ਚੱਕਾ ਜਾਮ ਕੀਤਾ ਜਾਵੇਗਾ। ਇਸ ਤੋਂ ਸਪਸ਼ਟ ਹੋ ਗਿਆ ਹੈ ਕਿ ਪੰਜਾਬ ਅੰਦਰ ਕਿਸਾਨ ਅੰਦਲੋਨ ਹੋਰ ਤੇਜ਼ ਹੋਏਗਾ ਜਿਸ ਨਾਲ ਭਗਵੰਤ ਮਾਨ ਸਰਕਾਰ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। 

Sikh Woman In Canada Designs Special Helmets For Children: ਕੈਨੇਡਾ ਦੀ ਮਹਿਲਾ ਨੇ ਬਣਾਇਆ ਸਿੱਖ ਬੱਚਿਆਂ ਲਈ ਵਿਸ਼ੇਸ਼ ਹੈਲਮਟ

ਕੈਨੇਡਾ ਦੇ ਓਂਟਾਰੀਓ ਸੂਬੇ ਦੀ ਸਿੱਖ ਔਰਤ ਨੇ ਭਾਈਚਾਰੇ ਦੇ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਇਕ ਵਿਸ਼ੇਸ਼ ਤਰ੍ਹਾਂ ਦਾ ਹੈਲਮੇਟ ਤਿਆਰ ਕੀਤਾ ਹੈ ਜਿਸ ਨੂੰ ਪਹਿਨ ਕੇ ਉਹ ਸਾਈਕਲਿੰਗ ਕਰ ਸਕਣਗੇ। ਟੀਨਾ ਸਿੰਘ ਮੁਤਾਬਕ ਜੂੜਾ ਰੱਖਣ ਵਾਲੇ ਸਿੱਖ ਬੱਚਿਆਂ ਲਈ ਇਹ ਸੁਰੱਖਿਆ ਦੇ ਲਿਹਾਜ਼ ਤੋਂ ਪਹਿਲਾ ਪ੍ਰਮਾਣਿਤ ਹੈਲਮੇਟ ਹੋਵੇਗਾ। ਦਰਅਸਲ ਟੀਨਾ ਦੇ ਤਿੰਨ ਬੇਟਿਆਂ ਨੇ ਜਦੋਂ ਸਾਈਕਲ (ਬਾਈਕ) ਚਲਾਉਣਾ ਸ਼ੁਰੂ ਕੀਤਾ ਤਾਂ ਉਨ੍ਹਾਂ ਨੂੰ ਬਾਜ਼ਾਰ ਵਿਚ ਜੂੜਾ ਸਜਾਉਣ ਵਾਲੇ ਬੱਚਿਆਂ ਲਈ ਪਹਿਲਾਂ ਕੋਈ ਢੁੱਕਵਾਂ ਹੈਲਮੇਟ ਨਹੀਂ ਮਿਲਿਆ। 

Punjab Cabinet Reshuffle: ਪੰਜਾਬ ਕੈਬਨਿਟ 'ਚ ਫੇਰਬਦਲ ਮਗਰੋਂ ਜਾਣੋ ਕਿਸ ਕੋਲ ਕਿਹੜੀ ਜ਼ਿੰਮੇਵਾਰੀ

ਲੰਬੀ ਉਡੀਕ ਮਗਰੋਂ ਆਖਰ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਕੈਬਨਿਟ ਵਿੱਚ ਫੇਰਬਦਲ ਕਰ ਦਿੱਤਾ ਹੈ। ਬੇਸ਼ੱਕ ਸਰਕਾਰ ਨੇ ਭ੍ਰਿਸ਼ਟਾਚਾਰ ਦੇ ਕਥਿਤ ਦੋਸ਼ਾਂ ਵਿੱਚ ਘਿਰੇ ਫੂਡ ਪ੍ਰੋਸੈਸਿੰਗ ਤੇ ਬਾਗਬਾਨੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਲਾਂਭੇ ਕਰਨ ਦਾ ਮਨ ਬਣਾ ਲਿਆ ਸੀ ਪਰ ਦਿੱਲੀ ਨਗਰ ਨਿਗਮ ਤੇ ਹਿਮਾਚਲ ਪ੍ਰਦੇਸ਼-ਗੁਜਰਾਤ ਦੀਆਂ ਵਿਧਾਨ ਸਭਾ ਚੋਣਾਂ ਕਰਕੇ ਇਸ ਨੂੰ ਟਾਲਿਆ ਜਾ ਰਿਹਾ ਸੀ। 

Navjot Sidhu: ਨਵਜੋਤ ਸਿੱਧੂ ਦੀ ਰਿਹਾਈ 'ਤੇ ਲੱਗ ਸਕਦੀ ਬ੍ਰੇਕ, ਕਾਂਗਰਸੀਆਂ ਨੂੰ ਅੜਿੱਕਾ ਪੈਣ ਦਾ ਖਦਸ਼ਾ?

ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਦੀ ਰਿਹਾਈ ਬਾਰੇ ਚਰਚਾ ਜ਼ੋਰਾਂ 'ਤੇ ਹੈ। ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਇਸ ਲਈ ਕਾਂਗਰਸ ਦੇ ਸੀਨੀਅਰ ਲੀਡਰ ਲਗਾਤਾਰ ਉਨ੍ਹਾਂ ਨਾਲ ਮੁਲਾਕਾਤਾਂ ਕਰ ਰਹੇ ਹਨ। ਇਸ ਨਾਲ ਹੀ ਹੁਣ ਇਹ ਵੀ ਖਦਸ਼ਾ ਜਤਾਇਆ ਜਾਣ ਲੱਗਾ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਲਟਕ ਸਕਦੀ ਹੈ।  

Bharat Jodo Yatra in Haryana: ਹਰਿਆਣਾ ਦੇ ਕਰਨਾਲ ਤੋਂ ਲੰਘੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ

ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਸ਼ਨੀਵਾਰ (7 ਜਨਵਰੀ) ਨੂੰ ਹਰਿਆਣਾ ਦੇ ਕਰਨਾਲ ਜ਼ਿਲੇ 'ਚੋਂ ਲੰਘੀ, ਜਿਸ 'ਚ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਭੁਪਿੰਦਰ ਸਿੰਘ ਹੁੱਡਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਸਮੇਤ ਰਾਹੁਲ ਗਾਂਧੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਲੋਕ ਇਸ ਯਾਤਰਾ 'ਚ ਸ਼ਾਮਲ ਹੋਏ। ਇਹ ਯਾਤਰਾ ਸ਼ਨੀਵਾਰ ਸਵੇਰੇ ਗੁਆਂਢੀ ਪਾਣੀਪਤ ਤੋਂ ਕਰਨਾਲ ਜ਼ਿਲੇ 'ਚ ਪਹੁੰਚੀ ਅਤੇ ਸੈਂਕੜੇ ਲੋਕਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਪਦਯਾਤਰਾ 'ਚ ਹਿੱਸਾ ਲਿਆ। ਐਤਵਾਰ ਸਵੇਰੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਜਾਣ ਤੋਂ ਪਹਿਲਾਂ, ਯਾਤਰਾ ਰਾਤ ਦੇ ਆਰਾਮ ਲਈ ਇੱਥੇ ਇੰਦਰੀ ਵਿੱਚ ਰੁਕੀ।

ਪਿਛੋਕੜ

Punjab Breaking News LIVE 08 January 2023: ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਦੀ ਰਿਹਾਈ ਬਾਰੇ ਚਰਚਾ ਜ਼ੋਰਾਂ 'ਤੇ ਹੈ। ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਇਸ ਲਈ ਕਾਂਗਰਸ ਦੇ ਸੀਨੀਅਰ ਲੀਡਰ ਲਗਾਤਾਰ ਉਨ੍ਹਾਂ ਨਾਲ ਮੁਲਾਕਾਤਾਂ ਕਰ ਰਹੇ ਹਨ। ਇਸ ਨਾਲ ਹੀ ਹੁਣ ਇਹ ਵੀ ਖਦਸ਼ਾ ਜਤਾਇਆ ਜਾਣ ਲੱਗਾ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਲਟਕ ਸਕਦੀ ਹੈ। ਨਵਜੋਤ ਸਿੱਧੂ ਦੀ ਰਿਹਾਈ 'ਤੇ ਲੱਗ ਸਕਦੀ ਬ੍ਰੇਕ


 


ਸ਼ਰਾਬ ਦੀਆਂ ਕੀਮਤਾਂ 'ਚ ਕਟੌਤੀ ਦੀ ਤਿਆਰੀ


Chandigarh News: ਪਿਆਕੜਾਂ ਲਈ ਖੁਸ਼ਖਬਰੀ ਹੈ। ਅਗਲੇ ਵਿੱਤੀ ਸਾਲ ਤੋਂ ਚੰਡੀਗੜ੍ਹ ਵਿੱਚ ਸ਼ਰਾਬ ਸਸਤੀ ਹੋ ਸਕਦੀ ਹੈ। ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਸਾਲ 2023-24 ਲਈ ਬਣਾਈ ਜਾਣ ਵਾਲੀ ਨਵੀਂ ਸ਼ਰਾਬ ਨੀਤੀ ਵਿੱਚ ਸ਼ਰਾਬ ਤਸਕਰੀ ਰੋਕਣ ਲਈ ਰਣਨੀਤੀ ਘੜੀ ਜਾ ਰਹੀ ਹੈ। ਇਸ ਦੇ ਨਾਲ ਹੀ ਪੰਜਾਬ ਤੇ ਹਰਿਆਣਾ ਦੇ ਮੁਕਾਬਲੇ ਚੰਡੀਗੜ੍ਹ ਵਿੱਚ ਸ਼ਰਾਬ ਦੀਆਂ ਕੀਮਤਾਂ ਵਿੱਚ ਕਟੌਤੀ ਕਰਨ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ ਕਿਉਂਕਿ ਪੰਜਾਬ ਸਰਕਾਰ ਨੇ ਪਿਛਲੇ ਸਾਲ ਸ਼ਰਾਬ ਦੀਆਂ ਕੀਮਤਾਂ ਘਟਾ ਦਿੱਤੀਆਂ ਸੀ। ਸ਼ਰਾਬ ਦੀਆਂ ਕੀਮਤਾਂ 'ਚ ਕਟੌਤੀ ਦੀ ਤਿਆਰੀ 


 


ਸੀਤ ਲਹਿਰ ਤੇ ਕੋਹਰੇ ਦਾ ਕਹਿਰ, ਔਰੇਂਜ ਅਲਰਟ ਜਾਰੀ


Delhi-NCR Weather Update: ਦੇਸ਼ ਦੀ ਰਾਜਧਾਨੀ ਦਿੱਲੀ 'ਚ ਅੱਜ ਯਾਨੀ ਐਤਵਾਰ ਨੂੰ ਸੀਤ ਲਹਿਰ ਅਤੇ ਧੁੰਦ ਦਾ ਦੋਹਰਾ ਹਮਲਾ ਜਾਰੀ ਹੈ। ਆਈਐਮਡੀ ਨੇ ਦਿੱਲੀ ਵਿੱਚ ਸ਼ੀਤ ਲਹਿਰ ਲਈ Orange ਅਲਰਟ ਅਤੇ ਧੁੰਦ ਲਈ yellow ਅਲਰਟ ਜਾਰੀ ਕੀਤਾ ਹੈ। ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਜਦਕਿ ਵੱਧ ਤੋਂ ਵੱਧ ਤਾਪਮਾਨ 18 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਹੈ। ਇਹ ਆਮ ਨਾਲੋਂ ਘੱਟ ਹੈ। ਇਸ ਦੇ ਨਾਲ ਹੀ ਧੁੰਦ ਕਾਰਨ ਪਾਲਮ ਅਤੇ ਸਫਦਰਜੰਗ ਸਮੇਤ ਕਈ ਇਲਾਕਿਆਂ 'ਚ ਵਿਜ਼ੀਬਿਲਟੀ 50 ਮੀਟਰ ਤੋਂ ਵੀ ਘੱਟ ਰਹੀ ਹੈ। ਸੀਤ ਲਹਿਰ ਤੇ ਕੋਹਰੇ ਦਾ ਕਹਿਰ, ਔਰੇਂਜ ਅਲਰਟ ਜਾਰੀ


 


ਬਾਲਾਕੋਟ 'ਚ ਡੰਗਰੀ ਅੱਤਵਾਦੀ ਹਮਲੇ 'ਚ ਸ਼ਾਮਲ ਦੋ ਅੱਤਵਾਦੀ ਮਾਰੇ ਗਏ


Terrorist Killed In Balakot: ਜੰਮੂ-ਕਸ਼ਮੀਰ ਦੇ ਰਾਜੌਰੀ ਦੇ ਡੰਗਰੀ ਪਿੰਡ 'ਚ ਅੱਤਵਾਦੀਆਂ ਨੇ ਗੋਲੀਬਾਰੀ ਅਤੇ ਬੰਬ ਧਮਾਕੇ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਅੱਤਵਾਦੀ ਹਮਲੇ 'ਚ ਬੱਚਿਆਂ ਸਮੇਤ ਕਈ ਨਾਗਰਿਕ ਮਾਰੇ ਗਏ ਸਨ। ਹਮਲੇ ਤੋਂ ਬਾਅਦ ਸੁਰੱਖਿਆ ਬਲ ਅਲਰਟ 'ਤੇ ਹਨ ਅਤੇ ਡਾਂਗਰੀ ਹਮਲੇ 'ਚ ਸ਼ਾਮਲ ਅੱਤਵਾਦੀਆਂ ਨੂੰ ਫੜਨ ਲਈ ਆਪਰੇਸ਼ਨ ਜਾਰੀ ਹੈ। ਭਾਰਤੀ ਫੌਜ ਦੀ ਇਕ ਯੂਨਿਟ ਵ੍ਹਾਈਟ ਨਾਈਟ ਕੋਰ ਨੇ ਟਵਿੱਟਰ 'ਤੇ ਕਿਹਾ, "ਧਾਂਗਰੀ ਹਮਲੇ 'ਚ ਸ਼ਾਮਲ ਅੱਤਵਾਦੀਆਂ ਨੂੰ ਫੜਨ ਲਈ ਆਪਰੇਸ਼ਨ ਜਾਰੀ ਹੈ। ਬਾਲਾਕੋਟ 'ਚ ਸਰਹੱਦ 'ਤੇ ਤਾਇਨਾਤ ਅਲਰਟ ਜਵਾਨਾਂ ਨੇ ਹੁਣ ਤੱਕ 2 ਅੱਤਵਾਦੀਆਂ ਦਾ ਪਤਾ ਲਗਾ ਕੇ ਉਨ੍ਹਾਂ ਨੂੰ ਮਾਰ ਮੁਕਾਇਆ ਹੈ। ਇਸ ਨਾਲ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਹੈ ਅਤੇ ਕਾਰਵਾਈ ਅਜੇ ਵੀ ਜਾਰੀ ਹੈ। ਬਾਲਾਕੋਟ 'ਚ ਡੰਗਰੀ ਅੱਤਵਾਦੀ ਹਮਲੇ 'ਚ ਸ਼ਾਮਲ ਦੋ ਅੱਤਵਾਦੀ ਮਾਰੇ ਗਏ


 


ਹਰਿਆਣਾ ਦੇ ਕਰਨਾਲ ਤੋਂ ਲੰਘੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ


Bharat Jodo Yatra in Haryana: ਕਾਂਗਰਸ ਦੀ 'ਭਾਰਤ ਜੋੜੋ ਯਾਤਰਾ' ਸ਼ਨੀਵਾਰ (7 ਜਨਵਰੀ) ਨੂੰ ਹਰਿਆਣਾ ਦੇ ਕਰਨਾਲ ਜ਼ਿਲੇ 'ਚੋਂ ਲੰਘੀ, ਜਿਸ 'ਚ ਓਲੰਪਿਕ ਤਮਗਾ ਜੇਤੂ ਮੁੱਕੇਬਾਜ਼ ਵਿਜੇਂਦਰ ਸਿੰਘ ਅਤੇ ਪਾਰਟੀ ਦੇ ਸੀਨੀਅਰ ਨੇਤਾਵਾਂ ਭੁਪਿੰਦਰ ਸਿੰਘ ਹੁੱਡਾ ਅਤੇ ਰਣਦੀਪ ਸਿੰਘ ਸੁਰਜੇਵਾਲਾ ਸਮੇਤ ਰਾਹੁਲ ਗਾਂਧੀ ਦੀ ਅਗਵਾਈ 'ਚ ਵੱਡੀ ਗਿਣਤੀ 'ਚ ਲੋਕ ਇਸ ਯਾਤਰਾ 'ਚ ਸ਼ਾਮਲ ਹੋਏ। ਇਹ ਯਾਤਰਾ ਸ਼ਨੀਵਾਰ ਸਵੇਰੇ ਗੁਆਂਢੀ ਪਾਣੀਪਤ ਤੋਂ ਕਰਨਾਲ ਜ਼ਿਲੇ 'ਚ ਪਹੁੰਚੀ ਅਤੇ ਸੈਂਕੜੇ ਲੋਕਾਂ ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨਾਲ ਪਦਯਾਤਰਾ 'ਚ ਹਿੱਸਾ ਲਿਆ। ਐਤਵਾਰ ਸਵੇਰੇ ਕੁਰੂਕਸ਼ੇਤਰ ਜ਼ਿਲ੍ਹੇ ਵਿੱਚ ਜਾਣ ਤੋਂ ਪਹਿਲਾਂ, ਯਾਤਰਾ ਰਾਤ ਦੇ ਆਰਾਮ ਲਈ ਇੱਥੇ ਇੰਦਰੀ ਵਿੱਚ ਰੁਕੀ। ਹਰਿਆਣਾ ਦੇ ਕਰਨਾਲ ਤੋਂ ਲੰਘੀ ਕਾਂਗਰਸ ਦੀ ਭਾਰਤ ਜੋੜੋ ਯਾਤਰਾ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.