Patiala News: ਨਵਜੋਤ ਸਿੱਧੂ ਦੀ ਰਿਹਾਈ 'ਤੇ ਲੱਗ ਸਕਦੀ ਬ੍ਰੇਕ, ਕਾਂਗਰਸੀਆਂ ਨੂੰ ਅੜਿੱਕਾ ਪੈਣ ਦਾ ਖਦਸ਼ਾ?
ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਦੀ ਰਿਹਾਈ ਬਾਰੇ ਚਰਚਾ ਜ਼ੋਰਾਂ 'ਤੇ ਹੈ। ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ।
Patiala News: ਪਟਿਆਲਾ ਜੇਲ੍ਹ ਵਿੱਚ ਬੰਦ ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੱਧੂ ਦੀ ਰਿਹਾਈ ਬਾਰੇ ਚਰਚਾ ਜ਼ੋਰਾਂ 'ਤੇ ਹੈ। ਖਬਰਾਂ ਆ ਰਹੀਆਂ ਹਨ ਕਿ ਉਨ੍ਹਾਂ ਨੂੰ ਸਮੇਂ ਤੋਂ ਪਹਿਲਾਂ 26 ਜਨਵਰੀ ਨੂੰ ਰਿਹਾਅ ਕੀਤਾ ਜਾ ਸਕਦਾ ਹੈ। ਇਸ ਲਈ ਕਾਂਗਰਸ ਦੇ ਸੀਨੀਅਰ ਲੀਡਰ ਲਗਾਤਾਰ ਉਨ੍ਹਾਂ ਨਾਲ ਮੁਲਾਕਾਤਾਂ ਕਰ ਰਹੇ ਹਨ। ਇਸ ਨਾਲ ਹੀ ਹੁਣ ਇਹ ਵੀ ਖਦਸ਼ਾ ਜਤਾਇਆ ਜਾਣ ਲੱਗਾ ਹੈ ਕਿ ਨਵਜੋਤ ਸਿੱਧੂ ਦੀ ਰਿਹਾਈ ਲਟਕ ਸਕਦੀ ਹੈ।
ਦਰਅਸਲ ਕੇਂਦਰ ਸਰਕਾਰ ਦੀ ‘ਆਜ਼ਾਦੀ ਕਾ ਅੰਮ੍ਰਿਤ ਮਹਾਂਉਤਸਵ’ ਯੋਜਨਾ ਤਹਿਤ 66 ਫੀਸਦੀ ਸਜ਼ਾਵਾਂ ਪੂਰੀਆਂ ਕਰਨ ਵਾਲੇ ਕੈਦੀਆਂ (ਸੰਗੀਨ ਅਪਰਾਧਾਂ ਵਾਲੇ ਕੈਦੀਆਂ ਨੂੰ ਛੱਡ ਕੇ) ਨੂੰ 26 ਜਨਵਰੀ ਨੂੰ ਰਿਹਾਅ ਕਰਨ ਵਾਲੀ ਯੋਜਨਾ ਦਾ ਲਾਭ ਲੈਣ ਵਾਲ਼ਿਆਂ ਦੀ ਸੂਚੀ ’ਚ ਕਾਂਗਰਸ ਆਗੂ ਨਵਜੋਤ ਸਿੱਧੂ ਵੀ ਸ਼ੁਮਾਰ ਹਨ। ਇਸ ਲਈ ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦ ਹੀ ਜੇਲ੍ਹ ਵਿੱਚੋਂ ਬਾਹਰ ਆ ਜਾਣਗੇ। ਦੂਜੇ ਪਾਸੇ ਕਾਂਗਰਸ ਨੂੰ ਸਿੱਧੂ ਦੀ ਅਗੇਤੀ ਰਿਹਾਈ ’ਚ ਪੰਜਾਬ ਸਰਕਾਰ ਵੱਲੋਂ ਕੋਈ ਅੜਿੱਕਾ ਪੈਣ ਦਾ ਖ਼ਦਸ਼ਾ ਹੈ।
10 ਮਹੀਨਿਆਂ 'ਚ ਦੂਜਾ ਕੈਬਨਿਟ ਮੰਤਰੀ Out, ਕੀ ਫੇਲ੍ਹ ਹੋ ਚੁੱਕੀ ਹੈ ਸਰਕਾਰ?
ਦੱਸ ਦਈਏ ਕਿ ਇਸ ਤਰ੍ਹਾਂ ਦਾ ਸ਼ੰਕਾ ਲੰਘੇ ਦਿਨ ਨਵਜੋਤ ਸਿੱਧੂ ਨਾਲ ਮੁਲਾਕਾਤ ਕਰਨ ਮਗਰੋਂ ਕਾਂਗਰਸ ਆਗੂ ਸੁਖਪਾਲ ਖਹਿਰਾ ਨੇ ਜਤਾਇਆ ਸੀ। ਸੁਖਪਾਲ ਖਹਿਰਾ ਨੇ ਕਿਹਾ ਸੀ ਕਿ ਉਕਤ ਯੋਜਨਾ ਤਹਿਤ 26 ਜਨਵਰੀ ਨੂੰ ਰਿਹਾਅ ਕੀਤੇ ਜਾਣ ਵਾਲ਼ੇ ਕੈਦੀਆਂ ’ਚ ਸਿੱਧੂ ਦਾ ਨਾਮ ਵੀ ਸ਼ਾਮਲ ਹੈ ਪਰ ‘ਆਪ’ ਸਰਕਾਰ ਸਿੱਧੂ ਨੂੰ ਹਾਲੇ ਜੇਲ੍ਹ ਵਿੱਚ ਹੋਰ ਸਮਾਂ ਰੱਖਣਾ ਚਾਹੁੰਦੀ ਹੈ।
ਉਂਝ ਨਵਜੋਤ ਸਿੱਧੂ ਦੀ ਸੰਭਾਵੀ ਰਿਹਾਈ ਲਈ ਮੁਕੱਰਰ ਮੰਨੀ ਜਾ ਰਹੀ 26 ਜਨਵਰੀ ਦੇ ਨੇੜੇ ਆਉਣ ਨਾਲ ਸਿੱਧੂ ਨਾਲ ਮੁਲਾਕਾਤ ਕਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ। ਪਿਛਲੇ ਦਿਨੀਂ ਸ਼ਮਸ਼ੇਰ ਦੂਲੋ, ਲਾਲ ਸਿੰਘ ਤੇ ਕੇਪੀ ਤੋਂ ਇਲਾਵਾ ਮਨਪ੍ਰੀਤ ਬਾਦਲ ਸਮੇਤ ਕੁਝ ਹੋਰ ਕਾਂਗਰਸੀ ਆਗੂ ਵੀ ਸਿੱਧੂ ਨਾਲ ਮੁਲਾਕਾਤ ਕਰ ਚੁੱਕੇ ਹਨ ਪਰ ਰਾਜਾ ਵੜਿੰਗ ਨੇ ਹਾਲੇ ਦੂਰੀ ਬਣਾਈ ਹੋਈ ਹੈ।