Punjab Breaking News LIVE: ਡੀਜੀਪੀ ਵੀਕੇ ਭਾਵਰਾ ਨੂੰ ਨੋਟਿਸ, ਸੁਖਬੀਰ ਦੀ ਵਧੀ ਮੁਸੀਬਤ, ਪੰਜਾਬ 'ਚ ਗੁਜਰਾਤ ਤੋਂ ਚਿੱਟਾ ਸਪਲਾਈ, ਕਿਸਾਨਾਂ ਨੂੰ ਕੇਂਦਰ ਵੱਲੋਂ ਵੱਡੀ ਰਾਹਤ

Punjab Breaking News, 1 September 2022 LIVE Updates: ਡੀਜੀਪੀ ਵੀਕੇ ਭਾਵਰਾ ਨੂੰ ਨੋਟਿਸ, ਸੁਖਬੀਰ ਦੀ ਵਧੀ ਮੁਸੀਬਤ, ਪੰਜਾਬ 'ਚ ਗੁਜਰਾਤ ਤੋਂ ਚਿੱਟਾ ਸਪਲਾਈ, ਕਿਸਾਨਾਂ ਨੂੰ ਕੇਂਦਰ ਵੱਲੋਂ ਵੱਡੀ ਰਾਹਤ

ਏਬੀਪੀ ਸਾਂਝਾ Last Updated: 01 Sep 2022 03:53 PM
Milkfed News: ਮਿਲਕਫੈੱਡ ਨੂੰ ਪਿੰਡਾਂ ਵਿੱਚੋਂ ਦੁੱਧ ਖ਼ਰੀਦਣ ਲਈ ਅਤਿ ਆਧੁਨਿਕ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਆਦੇਸ਼

ਸੂਬੇ ਵਿੱਚ ਸਹਿਕਾਰੀ ਖੇਤਰ ਨੂੰ ਹੋਰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਮਿਲਕਫੈੱਡ ਨੂੰ ਚੰਗੀ ਗੁਣਵੱਤਾ ਵਾਲਾ ਦੁੱਧ ਖ਼ਰੀਦਣ ਤੇ ਸਪਲਾਈ ਕਰਨ ਲਈ ਪਿੰਡਾਂ ਵਿਚ ਆਲ੍ਹਾ ਦਰਜੇ ਦਾ ਬੁਨਿਆਦੀ ਢਾਂਚਾ ਵਿਕਸਤ ਕਰਨ ਦੇ ਹੁਕਮ ਦਿੱਤੇ ਹਨ। ‘ਦਾ ਪੰਜਾਬ ਸਟੇਟ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਜਿਸ ਨੂੰ ਮਿਲਕਫੈੱਡ ਦੇ ਤੌਰ ਉਤੇ ਜਾਣਿਆ ਜਾਂਦਾ ਹੈ, ਦੇ ਕੰਮਕਾਜ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਮੁੱਖ ਮੰਤਰੀ ਨੇ ਪਿੰਡਾਂ ਤੋਂ ਗੁਣਵੱਤਾ ਭਰਪੂਰ ਦੁੱਧ ਇਕੱਤਰ ਕਰਨ ਲਈ ਅਤੇ ਇਸ ਨੂੰ ਪ੍ਰੋਸੈਸ ਕਰਨ ਤੋਂ ਬਾਅਦ ਗਾਹਕਾਂ ਨੂੰ ਸਪਲਾਈ ਕਰਨ ਲਈ ਦੁੱਧ ਦੀ ਖਰੀਦ ਦੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕਰਨ ਦੀ ਲੋੜ ਉਤੇ ਜ਼ੋਰ ਦਿੱਤਾ।

Show cause notice to DGP: ਪੁਲਿਸ ਮੁਖੀ ਬਾਰੇ ਅਨਿਸ਼ਚਿਤਾ ਪੈਦਾ ਹੋਣੀ, ਪੰਜਾਬ ਲਈ ਖ਼ਤਰੇ ਦੀ ਘੰਟੀ: ਮਹੇਸ਼ਇੰਦਰ ਗਰੇਵਾਲ

ਡੀਜੀਪੀ ਵੀਕੇ ਭਾਵਰਾ ਨੂੰ ਨੋਟਿਸ ਮਗਰੋਂ ਸਿਆਸਤ ਭਖ ਗਈ ਹੈ। ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਕਿਹਾ ਹੈ ਕਿ ਪੰਜਾਬ ਦੇ ਪੁਲਿਸ ਮੁਖੀ ਬਾਰੇ ਅਨਿਸ਼ਚਿਤਾ ਪੈਦਾ ਹੋਣੀ ਸੂਬੇ ਲਈ ਖ਼ਤਰੇ ਦੀ ਘੰਟੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ, ਲਗਾਤਾਰ ਬਦਲੀਆਂ ਹੋ ਰਹੀਆਂ ਹਨ। ਭਗਵੰਤ ਮਾਨ ਸਰਕਾਰ ਵੱਲੋਂ ਕੰਮ ਚਲਾਉ ਅਧਿਕਾਰੀ ਲਾਗੇ ਜਾ ਰਹੇ ਹਨ। 

Punjab News: ਔਜਲਾ ਨੇ ਐੱਸਜੀਪੀਸ 'ਤੇ ਚੁੱਕੇ ਸਵਾਲ, ਪਹਿਲਾਂ ਜਾਣੋ ਇਸਾਈ ਧਰਮ ਵੱਲ ਕਿਓਂ ਝੁਕ ਰਹੇ ਨੇ ਲੋਕ ?

ਪੰਜਾਬ ਦੇ ਤਰਨਤਾਰਨ ਵਿੱਚ ਚਰਚ 'ਚ ਹੋਈ ਭੰਨਤੋੜ ਮਾਮਲੇ ਵਿੱਚ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੇ ਸਵਾਲ ਚੁੱਕੇ ਹਨ। ਔਜਲਾ ਨੇ ਕਿਹਾ ਕਿ ਐੱਸਜੀਪੀਸੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫ਼ਾਇਦਾ ਦੇਣ ਲਈ ਧਰਮ ਨੂੰ ਅੱਖੋਂ ਪਰੋਖ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਆਖ਼ਰ ਕਿਓਂ ਸਿੱਖ ਧਰਮ ਨਾਲ ਜੁੜੇ  ਲੋਕ ਇਸਾਈ ਧਰਮ ਵੱਲ ਝੁਕ ਰਹੇ ਹਨ।

Bhakra Board: ਕਾਂਗਰਸ ਬੋਲੀ, "ਨੁਕਸਾਨ ਪੰਜਾਬ ਦਾ, ਦਾਅਵੇ ਦੀ ਵਾਰੀ ਹਰਿਆਣੇ-ਰਾਜਸਥਾਨ ਅੱਗੇ"

ਕਾਂਗਰਸੀ ਵਿਧਾਇਕ ਰਾਜ ਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਜਾਬ ਦੀ ਥਾਂ 'ਤੇ ਬੀਬੀਐਮਬੀ ਬਣਿਆ ਹੈ। ਇਸ ਵਿੱਚੋਂ ਛੱਡੇ ਪਾਣੀ ਨਾਲ ਨੁਕਸਾਨ ਪੰਜਾਬ ਦੇ ਲੋਕਾਂ ਦਾ ਹੁੰਦਾ ਹੈ। ਪੰਜਾਬ ਦੀ ਧਰਤੀ 'ਤੇ ਤਬਾਹੀ ਹੁੰਦੀ ਹੈ ਪਰ ਜਦੋਂ ਇਸ 'ਤੇ ਦਾਅਵਾ ਕਰਨ ਦਾ ਸਮਾਂ ਆਉਂਦਾ ਹੈ, ਤਾਂ ਪੰਜਾਬ ਨੂੰ ਸਾਈਡ ਲਾਈਨ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਹੈ ਕਿ ਜਦੋਂ ਤੋਂ ਇਹ ਡੈਮ ਬਣਿਆ ਹੈ, ਹਰਿਆਣੇ ਤੇ ਰਾਜਸਥਾਨ ਨੂੰ ਪਾਣੀ ਜਾ ਰਿਹਾ ਹੈ। ਪੰਜਾਬ ਨੂੰ ਇਸ ਬਦਲੇ ਪੈਸਾ ਦੇਣਾ ਚਾਹੀਦਾ ਹੈ ਪਰ ਇਸ ਦੀ ਬਜਾਏ BBMB 'ਤੇ ਪੰਜਾਬ ਦਾ ਹੱਕ ਹੀ ਖਤਮ ਕੀਤਾ ਜਾ ਰਿਹਾ ਹੈ।

Pakistan Flood Crisis: ਹੜ੍ਹਾਂ ਕਾਰਨ ਹੋਈ ਤਬਾਹੀ ਮਗਰੋਂ ਮਹਿੰਗਾਈ ਦੀ ਮਾਰ ਝੱਲ ਰਿਹਾ ਪਾਕਿਸਤਾਨ

ਪਹਿਲਾਂ ਹੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਪਾਕਿਸਤਾਨ ਭਿਆਨਕ ਹੜ੍ਹਾਂ ਕਾਰਨ ਲਗਪਗ ਬਰਬਾਦ ਹੋ ਚੁੱਕਿਆ ਹੈ। ਇਸ ਕਾਰਨ ਦੇਸ਼ ਨੂੰ ਕਰੀਬ 4.5 ਅਰਬ ਡਾਲਰ ਦਾ ਨੁਕਸਾਨ ਹੋਇਆ ਹੈ। ਜਿਸ ਤੋਂ ਬਾਅਦ ਇਸ ਦਾ ਸਿੱਧਾ ਅਸਰ ਪਾਕਿਸਤਾਨ ਦੇ ਲੋਕਾਂ 'ਤੇ ਪੈ ਰਿਹਾ ਹੈ। ਪਾਕਿਸਤਾਨ ਵਿੱਚ ਕਈ ਚੀਜ਼ਾਂ ਦੀਆਂ ਕੀਮਤਾਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੇ ਨਾਲ ਹੀ ਪੈਟਰੋਲ ਦੀ ਕੀਮਤ ਵੀ ਲਗਾਤਾਰ ਵਧ ਰਹੀ ਹੈ। ਪਾਕਿਸਤਾਨ 'ਚ ਇੱਕ ਵਾਰ ਫਿਰ ਪੈਟਰੋਲ ਦੀਆਂ ਕੀਮਤਾਂ 'ਚ ਵਾਧਾ ਕੀਤਾ ਗਿਆ। ਜਿਸ ਤੋਂ ਬਾਅਦ ਇੱਥੇ ਪੈਟਰੋਲ ਦੀ ਕੀਮਤ 235.98 ਰੁਪਏ ਪ੍ਰਤੀ ਲੀਟਰ ਹੋ ਗਈ ਹੈ।

LPG Cylinder Price: ਮਹੀਨੇ ਦੇ ਪਹਿਲੇ ਦਿਨ ਆਈ ਵੱਡੀ ਖਬਰ

ਸਤੰਬਰ ਮਹੀਨੇ ਦੇ ਪਹਿਲੇ ਦਿਨ, LPG ਗੈਸ ਸਿਲੰਡਰ ਦੀ ਕੀਮਤ ਵਿੱਚ ਵੱਡੀ ਗਿਰਾਵਟ ਆਈ ਹੈ। ਦੂਜੇ ਪਾਸੇ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਸਥਿਰ ਹਨ। ਇਸ ਨਾਲ ਆਮ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਇਸ ਵਾਰ ਐਲਪੀਜੀ ਸਿਲੰਡਰ ਦੀ ਕੀਮਤ 91.5 ਰੁਪਏ ਘੱਟ ਗਈ ਹੈ। ਇੰਡੀਅਨ ਆਇਲ (Indian Oil) ਵੱਲੋਂ 1 ਸਤੰਬਰ ਨੂੰ ਜਾਰੀ ਕੀਤੀਆਂ ਕੀਮਤਾਂ ਮੁਤਾਬਕ ਰਾਜਧਾਨੀ ਦਿੱਲੀ ਵਿੱਚ 19 ਕਿਲੋ ਦਾ ਕਮਰਸ਼ੀਅਲ ਸਿਲੰਡਰ  (LPG Commercial Cylinder Price)  91.5 ਰੁਪਏ ਸਸਤਾ ਹੋ ਗਿਆ ਹੈ। ਅੱਜ ਤੋਂ ਸਿਲੰਡਰ ਲਈ 1885 ਰੁਪਏ ਦੇਣੇ ਪੈਣਗੇ। ਪਹਿਲਾਂ ਇਹ ਸਿਲੰਡਰ 1976.50 ਰੁਪਏ ਦਾ ਸੀ।

Punjab News: ਹਾਈਕੋਰਟ 'ਚ ਜਾਂਚ ਅਧਿਕਾਰੀ ਨੂੰ ਬੁਲਾਉਣ ਦੀ ਪ੍ਰਥਾ ਖਤਮ ਹੋਵੇ, AG ਨੇ DGP ਨੂੰ ਲਿਖਿਆ ਪੱਤਰ

ਇੱਕ ਅਹਿਮ ਕਦਮ ਚੁੱਕਦਿਆਂ ਪੰਜਾਬ ਦੇ ਐਡਵੋਕੇਟ ਜਨਰਲ ਨੇ ਡੀਜੀਪੀ ਨੂੰ ਪੱਤਰ ਲਿਖ ਕੇ ਅਪਰਾਧਿਕ ਮਾਮਲਿਆਂ 'ਚ ਜਾਂਚ ਅਧਿਕਾਰੀਆਂ ਨੂੰ ਪੰਜਾਬ-ਹਰਿਆਣਾ ਹਾਈ ਕੋਰਟ ਵਿੱਚ ਪੇਸ਼ ਹੋਣ ਤੋਂ ਰੋਕਣ ਲਈ ਕਿਹਾ ਹੈ। ਇਸ ਦੇ ਲਈ ਏ.ਜੀ. ਦਫ਼ਤਰ ਨੇ ਇੱਕ ਨਵਾਂ ਤੰਤਰ ਵੀ ਤਿਆਰ ਕੀਤਾ ਹੈ। ਇਸ ਕਦਮ ਨਾਲ ਹਾਈ ਕੋਰਟ ਵਿੱਚ ਬੇਲੋੜੀ ਭੀੜ ਨੂੰ ਘੱਟ ਕਰਨ ਵਿੱਚ ਵੀ ਮਦਦ ਮਿਲੇਗੀ।ਪੰਜਾਬ ਦੇ ਏਜੀ ਵਿਨੋਦ ਘਈ ਨੇ 26 ਅਗਸਤ ਨੂੰ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਨਵੀਂ ਪ੍ਰਣਾਲੀ ਲਾਗੂ ਕਰਨ ਲਈ ਪੱਤਰ ਭੇਜਿਆ ਸੀ।

Show cause notice to former DGP: ਸਾਬਕਾ ਪੁਲਿਸ ਮੁਖੀ ਵੀ.ਕੇ. ਭਾਵਰਾ ਨੂੰ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ

ਪੰਜਾਬ ਸਰਕਾਰ ਡੀਜੀਪੀ ਵੀ.ਕੇ ਭਾਵਰਾ ਤੋਂ ਨਾਰਾਜ਼ ਲਗਦੀ ਹੈ। ਭਾਵਰਾ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।ਮਈ ਮਹੀਨੇ 'ਚ ਪਟਿਆਲਾ ਹਿੰਸਾ, ਇੰਨਟੈਲੀਜੈਂਸ ਹੈੱਡਕੁਆਰਟਰ ਦੇ ਹਮਲਾ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈ ਕੇ ਨਾਨ ਪਰਫਾਰਮੈਂਸ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ, 29 ਮਈ ਨੂੰ ਮੂਸੇਵਾਲਾ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।4 ਜੁਲਾਈ ਨੂੰ DGP ਭਾਵਰਾ ਦੋ ਮਹੀਨੇ ਦੀ ਛੁੱਟੀ 'ਤੇ ਚਲੇ ਗਏ ਸੀ ਅਤੇ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਡੀਜੀਪੀ ਦਾ ਵਾਧੂ ਚਾਰਜ ਦੇ ਦਿੱਤਾ। 4 ਸਤੰਬਰ ਨੂੰ DGP ਭਾਵਰਾ ਦੀ ਛੁੱਟੀ ਖ਼ਤਮ ਹੋ ਰਹੀ ਹੈ। ਸਰਕਾਰ ਉਸਨੂੰ ਪੰਜਾਬ ਦਾ ਡੀਜੀਪੀ ਨਹੀਂ ਰੱਖਣਾ ਚਾਹੁੰਦੀ।

SpiceJet Flight: ਨਾਸਿਕ ਜਾਣ ਵਾਲੀ ਸਪਾਈਸਜੈੱਟ ਨੂੰ ਪਰਤਣਾ ਪਿਆ ਦਿੱਲੀ

ਦਿੱਲੀ ਵਿੱਚ ਵੀਰਵਾਰ ਯਾਨੀ ਅੱਜ ਇੱਕ ਵੱਡਾ ਹਾਦਸਾ ਟਲ ਗਿਆ। ਦਰਅਸਲ, ਸਪਾਈਸਜੈੱਟ ਦੀ ਇੱਕ ਫਲਾਈਟ ਨੂੰ ਮੱਧ ਹਵਾ ਵਿੱਚ ਆਟੋ ਪਾਇਲਟ ਸਿਸਟਮ ਵਿੱਚ ਖਰਾਬੀ ਕਾਰਨ ਵਾਪਸ ਦਿੱਲੀ ਪਰਤਣਾ ਪਿਆ। ਇਸ ਫਲਾਈਟ ਦੀ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਐਮਰਜੈਂਸੀ ਲੈਂਡਿੰਗ ਕਰਵਾਈ ਗਈ।

Sukhbir Badal: ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਵਧਾਈ ਮੁਸੀਬਤ

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕੋਟਕਪੂਰਾ ਗੋਲੀ ਕਾਂਡ ਸਬੰਧੀ ਸੰਮਨ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਉਨ੍ਹਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਵੀ ਤਲਬ ਕਰ ਲਿਆ ਹੈ। ਸਿੱਟ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਸੁਖਬੀਰ ਬਾਦਲ ਤੋਂ 6 ਸਤੰਬਰ ਨੂੰ ਅਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ 14 ਸਤੰਬਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦੇ ਸ਼ਿਕੰਜੇ ਮਗਰੋਂ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਪਹਿਲਾਂ ਹੀ ਲੀਡਰਸ਼ਿਪ ਬਦਲਣ ਦੀਆਂ ਸੁਰਾਂ ਉੱਭਰ ਰਹੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸੁਖਬੀਰ ਬਾਦਲ ਬਹਿਬਲ ਕਲਾਂ ਗੋਲੀ ਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਘਿਰਦੇ ਹਨ ਤਾਂ ਉਨ੍ਹਾਂ ਲਈ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਉਪਰ ਬਣੇ ਰਹਿਣਾ ਔਖਾ ਹੋ ਜਾਏਗਾ।

Sidhu Moosewala Murder: ਮੂਸੇਵਾਲਾ ਦੇ ਕਤਲ ਮਗਰੋਂ 4 ਸ਼ੂਟਰ ਖੇਤਾਂ 'ਚ ਲੁਕੇ ਰਹੇ

ਦਿੱਲੀ ਦੀ ਜਾਂਚ ਅਨੁਸਾਰ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦੇ ਛੇ ਵਿੱਚੋਂ ਚਾਰ ਸ਼ੂਟਰ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ ਵਿਖੇ ਵਾਰਦਾਤ ਵਾਲੀ ਥਾਂ ਤੋਂ 10 ਕਿਲੋਮੀਟਰ ਦੂਰ ਖਿਆਲਾ ਪਿੰਡ ਦੇ ਖੇਤਾਂ ਵਿੱਚ ਲੁਕ ਗਏ ਸੀ।ਦਿੱਲੀ ਪੁਲਿਸ ਮਗਰੋਂ ਹੁਣ ਪੰਜਾਬ ਪੁਲਿਸ ਨੇ ਵੀ ਇਸ ਦੀ ਪੁਸ਼ਟੀ ਕੀਤੀ ਹੈ। ਇੱਕ ਸੁਰੱਖਿਆ ਅਧਿਕਾਰੀ ਨੇ ਕਿਹਾ ਕਿ ਜੇਕਰ ਪੰਜਾਬ ਪੁਲਿਸ ਜਾਂ ਹਰਿਆਣਾ ਅਤੇ ਰਾਜਸਥਾਨ ਵਿੱਚ ਉਨ੍ਹਾਂ ਦੇ ਹਮਰੁਤਬਾ, ਜਿੱਥੇ ਫਾਈਰਿੰਗ ਕਰਨ ਵਾਲੇ ਬਾਅਦ ਵਿੱਚ ਭੱਜ ਗਏ, ਨੇ ਤੁਰੰਤ ਕਾਰਵਾਈ ਕੀਤੀ ਹੁੰਦੀ, ਤਾਂ 29 ਮਈ ਨੂੰ ਅਪਰਾਧ ਦੇ ਕੁਝ ਘੰਟਿਆਂ 'ਚ ਹੀ ਇਸ ਕੇਸ ਨੂੰ ਹੱਲ ਕੀਤਾ ਜਾ ਸਕਦਾ ਸੀ।

ਪਿਛੋਕੜ

Punjab Breaking News, 1 September 2022  LIVE Updates: ਪੰਜਾਬ ਸਰਕਾਰ ਡੀਜੀਪੀ ਵੀ.ਕੇ ਭਾਵਰਾ ਤੋਂ ਨਾਰਾਜ਼ ਲਗਦੀ ਹੈ। ਭਾਵਰਾ ਨੂੰ ਕਾਰਣ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ।ਮਈ ਮਹੀਨੇ 'ਚ ਪਟਿਆਲਾ ਹਿੰਸਾ, ਇੰਨਟੈਲੀਜੈਂਸ ਹੈੱਡਕੁਆਰਟਰ ਦੇ ਹਮਲਾ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਨੂੰ ਲੈ ਕੇ ਨਾਨ ਪਰਫਾਰਮੈਂਸ ਲਈ ਇਹ ਨੋਟਿਸ ਜਾਰੀ ਕੀਤਾ ਗਿਆ ਹੈ। ਦਰਅਸਲ, 29 ਮਈ ਨੂੰ ਮੂਸੇਵਾਲਾ ਦਾ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ ਸੀ।4 ਜੁਲਾਈ ਨੂੰ DGP ਭਾਵਰਾ ਦੋ ਮਹੀਨੇ ਦੀ ਛੁੱਟੀ 'ਤੇ ਚਲੇ ਗਏ ਸੀ ਅਤੇ ਪੰਜਾਬ ਸਰਕਾਰ ਨੇ ਗੌਰਵ ਯਾਦਵ ਨੂੰ ਪੰਜਾਬ ਡੀਜੀਪੀ ਦਾ ਵਾਧੂ ਚਾਰਜ ਦੇ ਦਿੱਤਾ। 4 ਸਤੰਬਰ ਨੂੰ DGP ਭਾਵਰਾ ਦੀ ਛੁੱਟੀ ਖ਼ਤਮ ਹੋ ਰਹੀ ਹੈ। ਸਰਕਾਰ ਉਸਨੂੰ ਪੰਜਾਬ ਦਾ ਡੀਜੀਪੀ ਨਹੀਂ ਰੱਖਣਾ ਚਾਹੁੰਦੀ। ਸਾਬਕਾ ਪੁਲਿਸ ਮੁਖੀ ਵੀ.ਕੇ. ਭਾਵਰਾ ਨੂੰ ਸਰਕਾਰ ਵੱਲੋਂ ਕਾਰਨ ਦੱਸੋ ਨੋਟਿਸ ਜਾਰੀ


ਖੁੱਸ ਸਕਦੀ ਸੁਖਬੀਰ ਬਾਦਲ ਦੀ ਕੁਰਸੀ? ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਵਧਾਈ ਮੁਸੀਬਤ


ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧ ਸਕਦੀਆਂ ਹਨ। ਕੋਟਕਪੂਰਾ ਗੋਲੀ ਕਾਂਡ ਸਬੰਧੀ ਸੰਮਨ ਤੋਂ ਬਾਅਦ ਵਿਸ਼ੇਸ਼ ਜਾਂਚ ਟੀਮ (ਸਿਟ) ਨੇ ਉਨ੍ਹਾਂ ਨੂੰ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਵੀ ਤਲਬ ਕਰ ਲਿਆ ਹੈ। ਸਿੱਟ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ਸਬੰਧੀ ਸੁਖਬੀਰ ਬਾਦਲ ਤੋਂ 6 ਸਤੰਬਰ ਨੂੰ ਅਤੇ ਕੋਟਕਪੂਰਾ ਗੋਲੀ ਕਾਂਡ ਸਬੰਧੀ 14 ਸਤੰਬਰ ਨੂੰ ਪੁੱਛਗਿੱਛ ਕੀਤੀ ਜਾਵੇਗੀ। ਪੁਲਿਸ ਦੇ ਸ਼ਿਕੰਜੇ ਮਗਰੋਂ ਸੁਖਬੀਰ ਬਾਦਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਅੰਦਰ ਪਹਿਲਾਂ ਹੀ ਲੀਡਰਸ਼ਿਪ ਬਦਲਣ ਦੀਆਂ ਸੁਰਾਂ ਉੱਭਰ ਰਹੀਆਂ ਹਨ। ਸਿਆਸੀ ਮਾਹਿਰਾਂ ਦਾ ਮੰਨਣਾ ਹੈ ਕਿ ਜੇਕਰ ਸੁਖਬੀਰ ਬਾਦਲ ਬਹਿਬਲ ਕਲਾਂ ਗੋਲੀ ਤੇ ਕੋਟਕਪੂਰਾ ਗੋਲੀ ਕਾਂਡ ਵਿੱਚ ਘਿਰਦੇ ਹਨ ਤਾਂ ਉਨ੍ਹਾਂ ਲਈ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਉਪਰ ਬਣੇ ਰਹਿਣਾ ਔਖਾ ਹੋ ਜਾਏਗਾ। ਖੁੱਸ ਸਕਦੀ ਸੁਖਬੀਰ ਬਾਦਲ ਦੀ ਕੁਰਸੀ? ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀ ਕਾਂਡ ਨੇ ਵਧਾਈ ਮੁਸੀਬਤ


ਪੰਜਾਬ 'ਚ ਵੱਡੀ ਮਾਤਰਾ 'ਚ ਨਸ਼ਾ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਸਪਲਾਈ ਹੋ ਰਿਹਾ: ਰਾਘਵ ਚੱਢਾ


ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਪੰਜਾਬ 'ਚ ਨਸ਼ਾ ਸਪਲਾਈ ਨੂੰ ਲੈ ਕੇ ਵੱਡੀ ਗੱਲ ਕਹੀ ਹੈ।ਰਾਘਵ ਚੱਢਾ ਨੇ ਕਿਹਾ ਕਿ ਅੱਜ ਪੰਜਾਬ 'ਚ ਜਿੰਨਾ ਨਸ਼ਾ ਆ ਰਿਹਾ ਹੈ ਉਹ ਗੁਜਰਾਤ ਦੇ ਪੋਰਟ ਰਾਹੀਂ ਆ ਰਿਹਾ ਹੈ। ਚੱਢਾ ਨੇ ਟਵੀਟ ਕਰ ਕਿਹਾ, "ਅੱਜ ਪੰਜਾਬ ਵਿੱਚ ਜਿੰਨਾ ਨਸ਼ਾ ਆਉਂਦਾ ਹੈ, ਡਰੱਗ ਦੀ ਸਪਲਾਈ ਹੁੰਦੀ ਹੈ।ਉਸ ਵਿੱਚੋਂ ਵੱਡੀ ਮਾਤਰਾ ਗੁਜਰਾਤ ਦੀ ਬੰਦਰਗਾਹ ਤੋਂ ਆਉਂਦੀ ਹੈ। ਕੁਝ ਦਿਨ ਪਹਿਲਾਂ ਤੁਸੀਂ ਦੇਖਿਆ ਕਿ ਕਿਵੇਂ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਕਈ ਹਜ਼ਾਰ ਕਰੋੜ ਰੁਪਏ ਦੇ ਨਸ਼ੀਲੇ ਪਦਾਰਥ ਬਰਾਮਦ ਹੋਏ।ਗੁਜਰਾਤ ਦੀ ਬੰਦਰਗਾਹ ਭਾਰਤ ਵਿੱਚ ਨਸ਼ਿਆਂ ਦੀ ਸਪਲਾਈ ਲਈ ਐਂਟਰੀ ਪੁਆਇੰਟ ਬਣ ਗਈ ਹੈ।" ਪੰਜਾਬ 'ਚ ਵੱਡੀ ਮਾਤਰਾ 'ਚ ਨਸ਼ਾ ਗੁਜਰਾਤ ਦੀਆਂ ਬੰਦਰਗਾਹਾਂ ਤੋਂ ਸਪਲਾਈ ਹੋ ਰਿਹਾ: ਰਾਘਵ ਚੱਢਾ


ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਵੱਡੀ ਰਾਹਤ, ਇੱਕ ਮਹੀਨੇ ਦੀ ਮਿਲੀ ਮੋਹਲਤ


ਸੂਬੇ ਦੇ ਖੇਤੀਬਾੜੀ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਵਲੋਂ ਪ੍ਰਧਾਨ ਮੰਤਰੀ ਕਿਸਾਨ ਨਿਧੀ ਯੋਜਨਾ ਸਬੰਧੀ ਕੀਤੀ ਗਈ ਵੀਡੀਓ-ਕਾਨਫਰੰਸ ਮੀਟਿੰਗ ਵਿਚ ਭਾਗ ਲਿਆ।ਕੁਲਦੀਪ ਸਿੰਘ ਧਾਲੀਵਾਲ ਨੇ ਮੀਟਿੰਗ ਦੌਰਾਨ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੂਬੇ ਵਿਚ 44 ਫੀਸਦੀ ਕਿਸਾਨ ਪ੍ਰਧਾਨ ਮੰਤਰੀ ਕਿਸਾਨ ਯੋਜਨਾ ਦਾ ਲਾਭ ਲੈਣ ਲਈ ਈ-ਕੇ.ਵਾਈ.ਸੀ ਰਾਹੀਂ ਰਜਿਸਟਰ ਕੀਤੇ ਜਾ ਚੁੱਕੇ ਹਨ। ਪੰਜਾਬ ਦੇ ਕਿਸਾਨਾਂ ਨੂੰ ਕੇਂਦਰ ਵੱਲੋਂ ਵੱਡੀ ਰਾਹਤ, ਇੱਕ ਮਹੀਨੇ ਦੀ ਮਿਲੀ ਮੋਹਲਤ


ਸੁਕੇਸ਼ ਦੇ ਅਪਰਾਧਾਂ ਬਾਰੇ ਜਾਣਦੀ ਸੀ ਜੈਕਲੀਨ ਫਰਨਾਂਡੀਜ਼, ED ਦੀ ਚਾਰਜਸ਼ੀਟ 'ਚ ਵੱਡਾ ਖੁਲਾਸਾ


ਮਨੀ ਲਾਂਡਰਿੰਗ ਮਾਮਲੇ 'ਚ ਫਸੀ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਲਾਂ ਘੱਟ ਹੋਣ ਦਾ ਨਾਂ ਨਹੀਂ ਲੈ ਰਹੀਆਂ ਹਨ। ਇਸ ਮਾਮਲੇ ਵਿੱਚ ਈਡੀ ਵੱਲੋਂ ਚਾਰਜਸ਼ੀਟ ਵੀ ਦਾਖ਼ਲ ਕੀਤੀ ਗਈ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਅਦਾਕਾਰਾ ਨੂੰ 215 ਕਰੋੜ ਰੁਪਏ ਦੀ ਵਸੂਲੀ ਦੇ ਮਾਮਲੇ ਵਿੱਚ ਮੁਲਜ਼ਮ ਬਣਾਇਆ ਹੈ। ਚਾਰਜਸ਼ੀਟ 'ਚ ਜੋ ਲਿਖਿਆ ਗਿਆ ਹੈ, ਉਹ ਕਾਫੀ ਹੈਰਾਨੀਜਨਕ ਹੈ। ਈਡੀ ਦੁਆਰਾ ਤਿਆਰ ਚਾਰਜਸ਼ੀਟ ਵਿੱਚ ਕਿਹਾ ਗਿਆ ਹੈ, "ਹੁਣ ਤੱਕ ਦੀ ਜਾਂਚ ਵਿੱਚ, ਇਹ ਪਾਇਆ ਗਿਆ ਹੈ ਕਿ ਅਭਿਨੇਤਰੀ ਸਿੱਧੇ ਜਾਂ ਅਸਿੱਧੇ ਤੌਰ 'ਤੇ ਅਪਰਾਧ ਦੀ ਕਮਾਈ ਵਿੱਚ ਸ਼ਾਮਲ ਹੈ। ਇਸ ਦੇ ਨਾਲ ਹੀ ਜੈਕਲੀਨ ਫਰਨਾਂਡੀਜ਼ ਸੁਕੇਸ਼ ਦੇ ਅਪਰਾਧਾਂ ਨੂੰ ਜਾਣਦੇ ਹੋਏ ਵੀ ਉਸ ਤੋਂ ਮਹਿੰਗੇ ਤੋਹਫੇ ਲੈਂਦੀ ਰਹੀ। Jacqueline Fernandez: ਸੁਕੇਸ਼ ਦੇ ਅਪਰਾਧਾਂ ਬਾਰੇ ਜਾਣਦੀ ਸੀ ਜੈਕਲੀਨ ਫਰਨਾਂਡੀਜ਼, ED ਦੀ ਚਾਰਜਸ਼ੀਟ 'ਚ ਵੱਡਾ ਖੁਲਾਸਾ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.