Punjab Breaking News LIVE: ਸਾਬਕਾ ਕਾਂਗਰਸੀ ਐਮਪੀ ਦੇ ਬੇਟੇ ਨੇ ਨੌਜਵਾਨ ਨੂੰ ਮਾਰੀ ਗੋਲੀ, ਪੰਜਾਬ 'ਚ ਪੈਰਾ ਮਿਲਟਰੀ ਫੋਰਸ ਨੇ ਸੰਭਾਲੀ ਕਮਾਨ, ਕਿਸਾਨਾਂ ਨੂੰ ਪਿਆਜ਼ ਦਾ ਰਗੜਾ

Punjab Breaking News LIVE 12 March, 2023: ਸਾਬਕਾ ਕਾਂਗਰਸੀ ਐਮਪੀ ਦੇ ਬੇਟੇ ਨੇ ਨੌਜਵਾਨ ਨੂੰ ਮਾਰੀ ਗੋਲੀ, ਪੰਜਾਬ 'ਚ ਪੈਰਾ ਮਿਲਟਰੀ ਫੋਰਸ ਨੇ ਸੰਭਾਲੀ ਕਮਾਨ, ਕਿਸਾਨਾਂ ਨੂੰ ਪਿਆਜ਼ ਦਾ ਰਗੜਾ

ABP Sanjha Last Updated: 12 Mar 2023 03:30 PM
Oscar 2023:  ਕੀ ਭਾਰਤ Oscars 'ਚ ਰਚੇਗਾ ਇਤਿਹਾਸ ? ਪਹਿਲੀ ਵਾਰ ਇਕੱਠੀਆਂ ਹੋਈਆਂ ਤਿੰਨ ਨਾਮਜ਼ਦਗੀਆਂ

ਇਸ ਸਾਲ ਦਾ ਆਸਕਰ ਐਵਾਰਡ ਭਾਰਤ ਲਈ ਖਾਸ ਹੋਣ ਵਾਲਾ ਹੈ। ਪਹਿਲੀ ਵਾਰ, ਭਾਰਤ ਨੂੰ ਅਕੈਡਮੀ ਪੁਰਸਕਾਰਾਂ ਵਿੱਚ ਤਿੰਨ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ। ਜਿੱਥੇ ਐਸਐਸ ਰਾਜਾਮੌਲੀ ਦੀ ਸੁਪਰਹਿੱਟ ਫਿਲਮ ਆਰਆਰਆਰ ਦੇ ਗੀਤ ਨਾਟੂ-ਨਾਟੂ ਨੂੰ ਬੈਸਟ ਓਰੀਜਨਲ ਗੀਤ ਵਿੱਚ ਨਾਮਜ਼ਦਗੀ ਮਿਲੀ ਹੈ। ਇਸ ਦੇ ਨਾਲ ਹੀ, "ਆਲ ਦੈਟ ਬਰੇਦਜ਼" ਅਤੇ "ਦ ਐਲੀਫੈਂਟ ਵਿਸਪਰਜ਼" ਨੂੰ ਕ੍ਰਮਵਾਰ ਸਰਵੋਤਮ ਦਸਤਾਵੇਜ਼ੀ ਵਿਸ਼ੇਸ਼ਤਾ ਅਤੇ ਸਰਬੋਤਮ ਛੋਟੀ ਦਸਤਾਵੇਜ਼ੀ ਲਈ ਨਾਮਜ਼ਦਗੀਆਂ ਪ੍ਰਾਪਤ ਹੋਈਆਂ ਹਨ।

Khalistan Groups Threaten : ਖਾਲਿਸਤਾਨੀ ਸਮਰਥਕਾਂ ਨੇ ਭਾਰਤ-ਆਸਟ੍ਰੇਲੀਆ ਟੈਸਟ ਮੈਚ 'ਚ ਵਿਘਨ ਪਾਉਣ ਦੀ ਦਿੱਤੀ ਧਮਕੀ

ਪੁਲਿਸ ਨੇ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤ-ਆਸਟ੍ਰੇਲੀਆ ਟੈਸਟ ਮੈਚ (India-Australia Test Match) ਵਿੱਚ ਰੁਕਾਵਟ ਪਾਉਣ ਦੀ ਧਮਕੀ ਦੇਣ ਦੇ ਮਾਮਲੇ ਵਿੱਚ 2 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ। ਅਹਿਮਦਾਬਾਦ ਕ੍ਰਾਈਮ ਬ੍ਰਾਂਚ ਦੀ ਸਾਈਬਰ ਸੈੱਲ ਯੂਨਿਟ ਨੇ ਕਾਰਵਾਈ ਕਰਦੇ ਹੋਏ ਮੱਧ ਪ੍ਰਦੇਸ਼ ਦੇ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਦੋਸ਼ ਹੈ ਕਿ ਦੋਵੇਂ ਦੋਸ਼ੀ ਸਿਮ ਬਾਕਸ ਤਕਨੀਕ ਦੀ ਵਰਤੋਂ ਕਰਕੇ ਧਮਕੀਆਂ ਦੇ ਰਹੇ ਸਨ।

Covid-19:  ਮੁੜ ਡਰਾ ਰਿਹਾ ਕੋਰੋਨਾ ! ਕੇਂਦਰ ਨੇ ਸੂਬਿਆਂ ਨੂੰ ਜਾਰੀ ਕੀਤੀ ਐਡਵਾਇਜ਼ਰੀ

ਕੇਂਦਰ ਸਰਕਾਰ ਨੇ ਕੁਝ ਰਾਜਾਂ ਵਿੱਚ ਕੋਵਿਡ -19 ਦੀ ਸਕਾਰਾਤਮਕ ਦਰ ਵਿੱਚ ਵਾਧੇ 'ਤੇ ਚਿੰਤਾ ਜ਼ਾਹਰ ਕੀਤੀ ਹੈ। ਕੇਂਦਰੀ ਸਿਹਤ ਸਕੱਤਰ ਰਾਜੇਸ਼ ਭੂਸ਼ਣ ਨੇ ਸ਼ਨੀਵਾਰ (11 ਮਾਰਚ) ਨੂੰ ਰਾਜਾਂ ਨੂੰ ਪੱਤਰ ਲਿਖਿਆ ਹੈ। ਪੱਤਰ ਵਿੱਚ ਕਿਹਾ ਗਿਆ ਹੈ ਕਿ ਕੁਝ ਰਾਜਾਂ ਵਿੱਚ ਕੋਰੋਨਾ ਟੈਸਟਿੰਗ ਦੌਰਾਨ ਸਕਾਰਾਤਮਕਤਾ ਦਰ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਹੈ ਜਿਸ ਵੱਲ ਤੁਰੰਤ ਧਿਆਨ ਦੇਣ ਦੀ ਲੋੜ ਹੈ।

Virat Kohli Century IND vs AUS: ਆਸਟ੍ਰੇਲੀਆ ਖ਼ਿਲਾਫ਼ ਸਭ ਤੋਂ ਵੱਧ ਸੈਂਕੜੇ ਲਗਾਉਣ ਦੇ ਮਾਮਲੇ 'ਚ ਕੋਹਲੀ ਦੂਜੇ ਨੰਬਰ 'ਤੇ

ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਨੇ ਆਖਿਰਕਾਰ ਆਪਣੇ ਟੈਸਟ ਸੈਂਕੜੇ ਦਾ ਸੋਕਾ ਖਤਮ ਕਰ ਦਿੱਤਾ ਅਤੇ ਆਸਟਰੇਲੀਆ ਖਿਲਾਫ ਅਹਿਮਦਾਬਾਦ ਟੈਸਟ ਮੈਚ ਵਿੱਚ ਆਪਣਾ 28ਵਾਂ ਸੈਂਕੜਾ ਜੜ ਦਿੱਤਾ। ਇਸ ਤੋਂ ਪਹਿਲਾਂ ਕੋਹਲੀ ਨੇ ਨਵੰਬਰ 2019 ਵਿੱਚ ਟੈਸਟ ਫਾਰਮੈਟ ਵਿੱਚ ਆਖਰੀ ਸੈਂਕੜਾ ਲਗਾਇਆ ਸੀ। ਇਸ ਸੈਂਕੜੇ ਦੇ ਨਾਲ ਹੀ ਵਿਰਾਟ ਕੋਹਲੀ ਆਸਟ੍ਰੇਲੀਆ ਖਿਲਾਫ ਸਭ ਤੋਂ ਵੱਧ ਅੰਤਰਰਾਸ਼ਟਰੀ ਸੈਂਕੜੇ ਲਗਾਉਣ ਦੇ ਮਾਮਲੇ 'ਚ ਸਚਿਨ ਤੇਂਦੁਲਕਰ ਤੋਂ ਬਾਅਦ ਦੂਜੇ ਸਥਾਨ 'ਤੇ ਪਹੁੰਚ ਗਏ ਹਨ।

Rana Gurjeet: ਰਾਣਾ ਗੁਰਜੀਤ ਸਿੰਘ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ

ਪੰਜਾਬ ਕਾਂਗਰਸ ਦੇ ਮੁਖੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਜਲੰਧਰ ਲੋਕ ਸਭਾ ਸੀਟ ਦੀ ਜ਼ਿਮਨੀ ਚੋਣ ਲਈ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਨੂੰ ਚੋਣ ਪ੍ਰਚਾਰ ਕਮੇਟੀ ਦਾ ਚੇਅਰਮੈਨ ਥਾਪਿਆ ਹੈ। ਇਸ ਚੋਣ ਲਈ ਹਾਲੇ ਮਿਤੀ ਦਾ ਐਲਾਨ ਨਹੀਂ ਹੋਇਆ ਹੈ। ਜਲੰਧਰ ਲੋਕ ਸਭਾ ਸੀਟ ਕਾਂਗਰਸੀ ਸੰਸਦ ਮੈਂਬਰ ਸੰਤੋਖ ਚੌਧਰੀ ਦੇ ਦੇਹਾਂਤ ਮਗਰੋਂ ਖਾਲੀ ਹੋ ਗਈ ਸੀ। 

Anurag Thakur: ਬ੍ਰਿਟਿਸ਼ ਸਰਕਾਰ ਦੀ ਆਲੋਚਨਾ ਕਰਨ 'ਤੇ BBC ਨੇ ਸਟਾਰ ਐਂਕਰ ਨੂੰ ਕੀਤਾ ਮੁਅੱਤਲ,

ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਬੀਬੀਸੀ 'ਤੇ ਨਿਸ਼ਾਨਾ ਸਾਧਿਆ ਹੈ। ਠਾਕੁਰ ਨੇ ਬੀਬੀਸੀ ਦੇ ਸਟਾਰ ਐਂਕਰ ਗੈਰੀ ਲਿਨੇਕਰ ਨੂੰ ਉਨ੍ਹਾਂ ਦੀਆਂ ਸੋਸ਼ਲ ਮੀਡੀਆ ਗਤੀਵਿਧੀਆਂ ਲਈ ਮੁਅੱਤਲ ਕਰਨ 'ਤੇ ਸਵਾਲ ਉਠਾਏ। ਠਾਕੁਰ ਨੇ ਟਵੀਟ ਕੀਤਾ, 'ਇਹ ਦੇਖਣਾ ਦਿਲਚਸਪ ਹੈ ਕਿ ਪੱਤਰਕਾਰੀ ਦੀ ਨਿਰਪੱਖਤਾ ਅਤੇ ਸੁਤੰਤਰਤਾ ਬਾਰੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਬੀਬੀਸੀ ਨੇ ਆਪਣੇ ਸਟਾਰ ਐਂਕਰ ਦੀ ਸੋਸ਼ਲ ਮੀਡੀਆ ਗਤੀਵਿਧੀ ਨੂੰ ਮੁਅੱਤਲ ਕਰ ਦਿੱਤਾ ਹੈ।

Jalandhar News:ਹਾਫ ਮੈਰਾਥਨ 'ਚ ਦੌੜਿਆ ਜਲੰਧਰ, 111 ਸਾਲਾ ਫੌਜਾ ਸਿੰਘ ਵੀ ਪਹੁੰਚੇ

ਸੀਟੀ ਇੰਸਟੀਚਿਊਟ ਵੱਲੋਂ ਅੱਜ ਜਲੰਧਰ ਵਿੱਚ 14ਵੀਂ ਹਾਫ ਮੈਰਾਥਨ ਕਰਵਾਈ ਹੈ। ਇਸ ਵਿੱਚ ਬਜ਼ੁਰਗਾਂ ਤੋਂ ਲੈ ਕੇ ਬੱਚਿਆਂ ਤੱਕ ਸਾਰਿਆਂ ਨੇ ਸ਼ਮੂਲੀਅਤ ਕੀਤੀ, ਖਾਸ ਗੱਲ ਇਹ ਹੈ ਕਿ ਇਸ ਮੌਕੇ 111 ਸਾਲਾ ਫੌਜਾ ਸਿੰਘ ਮੌਜੂਦ ਸਨ। ਇਹ ਮੈਰਾਥਨ ਸੀਟੀ ਇੰਸਟੀਚਿਊਟ ਦੇ ਸ਼ਾਹਪੁਰ ਕੈਂਪਸ ਤੋਂ ਸ਼ੁਰੂ ਹੋ ਕੇ ਸੀਟੀ ਕੈਂਪਸ ਮਕਸੂਦਾ ਵਿਖੇ ਸਮਾਪਤ ਹੋਈ। ਇਹ ਕਰੀਬ 21 ਕਿਲੋਮੀਟਰ ਦੀ ਮੈਰਾਥਨ ਸੀ। ਇਸ ਦੌਰਾਨ ਪੰਜਾਬੀ ਕਲਾਕਾਰ ਗੁਰਨਾਮ ਭੁੱਲਰ, ਸਰਗੁਣ ਮਹਿਤਾ, ਰਵਨੀਤ ਸਿੰਘ, ਖਾਨ ਸਾਹਬ ਵਰਗੇ ਵੱਡੇ ਕਲਾਕਾਰਾਂ ਨੇ ਪ੍ਰੋਗਰਾਮ ਦਾ ਰੰਗ ਬੰਨ੍ਹਿਆ।

Weather report 12 March : ਦਿੱਲੀ ਸਣੇ ਇਨ੍ਹਾਂ ਸੂਬਿਆਂ 'ਚ ਅਗਲੇ 72 ਘੰਟਿਆਂ ਤੱਕ ਰਹੋ ਸਾਵਧਾਨ!

ਆਉਣ ਵਾਲੇ ਕੁਝ ਦਿਨਾਂ ਵਿੱਚ ਭਾਰਤ ਦੇ ਕਈ ਹਿੱਸਿਆਂ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ। ਭਾਰਤ ਮੌਸਮ ਵਿਭਾਗ (IMD) ਦੀ ਤਾਜ਼ਾ ਚੇਤਾਵਨੀ ਦੇ ਅਨੁਸਾਰ, ਪੂਰਬੀ ਭਾਰਤ ਦੇ ਲੋਕਾਂ ਨੂੰ ਅਗਲੇ 24 ਘੰਟਿਆਂ ਲਈ ਬਹੁਤ ਸਾਵਧਾਨ ਰਹਿਣ ਦੀ ਲੋੜ ਹੈ। ਕਿਉਂਕਿ ਗਰਜ ਦੇ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਨਾਲ ਹੀ ਅਗਲੇ 72 ਘੰਟਿਆਂ 'ਚ ਦੇਸ਼ ਦੇ ਕਈ ਹਿੱਸਿਆਂ 'ਚ ਮੌਸਮ ਦੇ ਖਰਾਬ ਹੋਣ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸ ਨਾਲ ਹੀ 14 ਮਾਰਚ ਤੱਕ ਪੱਛਮੀ ਹਿਮਾਲੀਅਨ ਖੇਤਰ ਵਿੱਚ ਮੀਂਹ ਅਤੇ ਗਰਜ ਦੀ ਭਵਿੱਖਬਾਣੀ ਕੀਤੀ ਗਈ ਹੈ। ਇਸੇ ਤਰ੍ਹਾਂ ਦੇਸ਼ ਦੇ ਦੱਖਣੀ ਸੂਬਿਆਂ ਵਿੱਚ 15 ਤੋਂ 17 ਮਾਰਚ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਅਗਲੇ ਤਿੰਨ ਦਿਨਾਂ 'ਚ ਮੌਸਮ ਦੇ ਕਈ ਰੰਗ ਦੇਖਣ ਨੂੰ ਮਿਲ ਸਕਦੇ ਹਨ। ਇਸ ਦੇ ਨਾਲ ਹੀ, 12 ਮਾਰਚ ਦੀ ਰਾਤ ਤੋਂ ਪੱਛਮੀ ਹਿਮਾਲੀਅਨ ਖੇਤਰਾਂ ਵਿੱਚ ਇੱਕ ਤਾਜ਼ਾ ਪੱਛਮੀ ਗੜਬੜ ਦਾ ਪ੍ਰਭਾਵ ਦੇਖਿਆ ਜਾ ਸਕਦਾ ਹੈ।

Chandigarh News: ਹੋਲੇ ਮਹੱਲੇ ਮੌਕੇ ਪਰਦੀਪ ਸਿੰਘ ਦੇ ਕਤਲ ਨੇ ਲਿਆ ਨਵਾਂ ਮੋੜ

ਸ਼੍ਰੀ ਆਨੰਦਪੁਰ ਸਾਹਿਬ ਵਿਖੇ ਹੋਲੇ ਮਹੱਲੇ ਦੌਰਾਨ ਨਿਹੰਗ ਪਰਦੀਪ ਸਿੰਘ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਇਸ ਝੜਪ ਵਿੱਚ ਜ਼ਖ਼ਮੀ ਹੋਏ ਸਤਬੀਰ ਸਿੰਘ, ਜੋ ਪੀਜੀਆਈ ਵਿੱਚ ਜ਼ੇਰੇ ਇਲਾਜ ਹੈ, ਦੀ ਪਤਨੀ ਗੁਰਵਿੰਦਰ ਕੌਰ ਨੇ ਵੱਡਾ ਦਾਅਵਾ ਕੀਤਾ ਹੈ। ਗੁਰਵਿੰਦਰ ਕੌਰ ਨੇ ਕਿਹਾ ਹੈ ਕਿ ਉਸ ਨੂੰ ਪਰਦੀਪ ਸਿੰਘ ਦੀ ਮੌਤ ਦਾ ਅਫ਼ਸੋਸ ਹੈ, ਪਰ ਪਰਦੀਪ ਨੇ ਹੀ ਪਹਿਲਾਂ ਉਸ ਦੇ ਪਤੀ ’ਤੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ। ਉਸ ਨੇ ਦੱਸਿਆ ਕਿ ਪਰਦੀਪ ਨੇ ਸਤਬੀਰ ਦੇ ਦੋਵੇਂ ਹੱਥ ਵੱਢੇ, ਬਾਂਹ ਨੂੰ ਨੁਕਸਾਨ ਪਹੁੰਚਾਇਆ ਤੇ ਲੱਤਾਂ ’ਤੇ ਡੰਡੇ ਮਾਰੇ ਸਨ। 

Ludhiana News: ਸਰਕਾਰ ਦੀ ਇਜਾਜ਼ਤ ਤੋਂ ਬਗੈਰ ਹੀ ਕਿਸਾਨ ਕਰਨ ਲੱਗੇ ਅਫੀਮ ਦੀ ਖੇਤੀ

ਪੰਜਾਬ ਅੰਦਰ ਅਫੀਮ ਦੀ ਖੇਤੀ ਕਰਨ ਦੀ ਇਜਾਜ਼ਤ ਦੇਣ ਦੀ ਚਰਚਾ ਛਿੜੀ ਹੋਈ ਹੈ। ਇਸ ਬਾਰੇ ਸਰਕਾਰ ਨੇ ਅਜੇ ਕੋਈ ਵਿਚਾਰ ਨਹੀਂ ਕੀਤਾ ਪਰ ਕਈ ਲੋਕ ਚੁੱਪ-ਚੁਪੀਤੇ ਅਫੀਮ ਦੀ ਖੇਤੀ ਕਰਨ ਲੱਗੇ ਹਨ। ਬੇਸ਼ੱਕ ਇਹ ਵੱਡੇ ਪੱਧਰ ਉੱਪਰ ਨਹੀਂ ਹੋ ਰਹੀ ਪਰ ਪਿਛਲੇ ਸਮੇਂ ਦੌਰਾਨ ਕਈ ਮਾਮਲੇ ਸਾਹਮਣੇ ਆਏ ਹਨ। ਇਸ ਨੂੰ ਲੈ ਕੇ ਪੁਲਿਸ ਚੌਕਸ ਹੋ ਗਈ ਹੈ। ਦਰਅਸਲ ਲੁਧਿਆਣਾ ਜ਼ਿਲ੍ਹੇ ਦੇ ਕਸਬਾ ਜਗਰਾਓਂ ਦੇ ਥਾਣਾ ਸਦਰ ਦੀ ਪੁਲਿਸ ਨੇ ਅਫੀਮ ਦੇ ਪੌਦੇ ਬੀਜਣ ਦੇ ਦੋਸ਼ ਹੇਠ ਕਿਸਾਨ ਨਛੱਤਰ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਹੈ। ਪੁਲਿਸ ਪਾਰਟੀ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਨਛੱਤਰ ਸਿੰਘ ਪਿੰਡ ਬੋਦਲਵਾਲਾ ਵਿਖੇ ਆਪਣੇ ਖੇਤ ਵਿੱਚ ਪੋਸਤ ਦੇ ਬੂਟੇ ਉਗਾ ਰਿਹਾ ਹੈ।

Punjab News: ਅਮਨ ਅਰੋੜਾ ਦੇ ਬਿਆਨ 'ਤੇ ਗੁੱਸੇ 'ਚ ਆਏ ਮੂਸੇਵਾਲਾ ਦੇ ਪਿਤਾ, ਕਿਹਾ- ਗਲਤੀਆਂ ਛੁਪਾਉਣ ਲਈ ਲੱਭ ਰਹੇ ਨੇ ਨੁਕਸ

ਪੰਜਾਬ 'ਚ ਆਮ ਆਦਮੀ ਪਾਰਟੀ ਦੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ 'ਤੇ ਆਏ ਬਿਆਨ ਤੋਂ ਬਾਅਦ ਪਿਤਾ ਬਲਕੌਰ ਸਿੰਘ ਦੁਖੀ ਹੋਏ ਹਨ। ਦਰਅਸਲ ਅਮਨ ਅਰੋੜਾ ਨੇ ਪੰਜਾਬ ਵਿਧਾਨ ਸਭਾ ਦੌਰਾਨ ਕਿਹਾ ਕਿ ਪਰਿਵਾਰ ਸਿੱਧੂ ਮੂਸੇਵਾਲਾ ਬਾਰੇ ਗਲਤ ਜਾਣਕਾਰੀ ਦੇ ਰਿਹਾ ਹੈ। ਸਿੱਧੂ ਮੂਸੇਵਾਲਾ ਦੀ ਸੁਰੱਖਿਆ ਘਟਾਈ ਗਈ। ਘਟਨਾ ਵਾਲੇ ਦਿਨ ਉਹ ਆਪਣੇ ਦੋ ਗੰਨਮੈਨਾਂ ਨੂੰ ਵੀ ਨਾਲ ਨਹੀਂ ਲੈ ਕੇ ਗਿਆ ਸੀ।

1993 Mumbai Bomb Blast:  ਮੁੰਬਈ 'ਚ ਅੱਜ ਹੀ ਦੇ ਦਿਨ ਅੱਤਵਾਦੀਆਂ ਨੇ ਮਚਾਈ ਸੀ ਤਬਾਹੀ

12 ਮਾਰਚ 1993 ਨੂੰ ਸ਼ੁੱਕਰਵਾਰ ਦਾ ਦਿਨ ਸੀ। ਬੰਬਈ ਸਟਾਕ ਐਕਸਚੇਂਜ 'ਚ ਆਮ ਦਿਨਾਂ ਦੀ ਤਰ੍ਹਾਂ ਉਸ ਸਮੇਂ ਹਲਚਲ ਮਚ ਗਈ, ਜਦੋਂ ਦੁਪਹਿਰ 1.30 ਵਜੇ ਐਕਸਚੇਂਜ ਦੀ 28 ਮੰਜ਼ਿਲਾ ਇਮਾਰਤ ਦਾ ਬੇਸਮੈਂਟ ਇਕ ਜ਼ੋਰਦਾਰ ਧਮਾਕੇ ਨਾਲ ਹਿੱਲ ਗਿਆ। ਇਸ ਹਮਲੇ ਵਿੱਚ ਪੰਜਾਹ ਲੋਕ ਮਾਰੇ ਗਏ ਸਨ, ਪਰ ਇਹ ਸਿਰਫ਼ ਸ਼ੁਰੂਆਤ ਸੀ। ਅੱਧੇ ਘੰਟੇ ਬਾਅਦ ਇੱਕ ਕਾਰ ਵਿੱਚ ਦੂਜਾ ਧਮਾਕਾ ਹੋਇਆ ਤੇ ਫਿਰ ਇੱਕ ਤੋਂ ਬਾਅਦ ਇੱਕ ਧਮਾਕਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ। ਦੋ ਘੰਟਿਆਂ ਦੇ ਅੰਦਰ ਮੁੰਬਈ ਭਰ ਵਿੱਚ 12 ਥਾਵਾਂ 'ਤੇ 13 ਧਮਾਕੇ ਹੋਏ ਸੀ।

Amritsar News:  ਬਟਾਲਾ 'ਚ ਸਾਬਕਾ ਕਾਂਗਰਸੀ ਐਮਪੀ ਦਾ ਬੇਟਾ ਨੌਜਵਾਨ ਨੂੰ ਗੋਲੀ ਮਾਰ ਕੇ ਫਰਾਰ

ਪੰਜਾਬ ਦੇ ਬਟਾਲਾ 'ਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਦੇ ਬੇਟੇ ਵੱਲੋਂ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਨੂੰ ਬਟਾਲਾ ਦੇ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਲਲਿਤ ਕੁਮਾਰ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਨੇ ਮੌਕੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਹੈ।

Ludhiana News: ਪੰਜਾਬ 'ਚ ਪੈਰਾ-ਮਿਲਟਰੀ ਫੋਰਸ ਨੇ ਸੰਭਾਲੀ ਕਮਾਨ

ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਨੂੰ ਵੇਖਦਿਆਂ ਪੈਰਾ-ਮਿਲਟਰੀ ਫੋਰਸ ਨੇ ਕਮਾਨ ਸੰਭਾਲ ਰਹੀ ਹੈ। ਲੁਧਿਆਣਾ ਸ਼ਹਿਰ ਵਿੱਚ ਪੁਲਿਸ ਦੇ ਨਾਲ ਨਾਲ ਪੈਰਾ-ਮਿਲਟਰੀ ਫੋਰਸ ਦੇ ਮੁਲਾਜ਼ਮ ਵੀ ਸੁਰੱਖਿਆ ਦੀ ਕਮਾਨ ਸੰਭਾਲ ਰਹੇ ਹਨ। ਸ਼ਹਿਰ ਵਿੱਚ ਪੈਰਾ-ਮਿਲਟਰੀ ਫੋਰਸ ਦੀਆਂ ਕੰਪਨੀਆਂ ਪੁੱਜੀਆਂ ਹਨ ਜੋ ਸ਼ਹਿਰ ਦੇ ਹਰ ਥਾਣੇ ਨੂੰ ਵੰਡ ਕੇ ਦਿੱਤੀਆਂ ਗਈਆਂ ਹਨ। 

ਪਿਛੋਕੜ

Punjab Breaking News LIVE 12 March, 2023: ਚੰਡੀਗੜ੍ਹ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਨਜ਼ਰ ਆ ਰਹੀਆਂ ਹਨ। ਅਗਲੇ ਦਿਨਾਂ ਵਿੱਚ ਹੋਣ ਜਾ ਰਹੀ ਜੀ-20 ਦੀ ਦੂਜੀ ਮੀਟਿੰਗ ਤੋਂ ਪਹਿਲਾਂ ਚੰਡੀਗੜ੍ਹ ਵਿੱਚ ਚੌਕਸੀ ਵਧਾ ਦਿੱਤੀ ਗਈ ਹੈ। ਇਸ ਤਹਿਤ ਸ਼ਹਿਰ ਵਿੱਚ ਸੁਰੱਖਿਆ ਪ੍ਰਬੰਧ ਸਖ਼ਤ ਕੀਤੇ ਗਏ ਹਨ। ਸ਼ਹਿਰ ਦੀ ਸੁਰੱਖਿਆ ਲਈ ਚੰਡੀਗੜ੍ਹ ਪੁਲਿਸ ਦੇ ਨਾਲ ਸੀਮਾ ਸੁਰੱਖਿਆ ਬਲ ਨੇ ਵੀ ਮੋਰਚਾ ਸੰਭਾਲ ਲਿਆ ਹੈ। ਚੰਡੀਗੜ੍ਹ 'ਚ ਸੁਰੱਖਿਆ ਏਜੰਸੀਆਂ ਅਲਰਟ, ਬੀਐਸਐਫ ਨੇ ਵੀ ਸੰਭਾਲਿਆ ਮੋਰਚਾ


 


ਬਟਾਲਾ 'ਚ ਸਾਬਕਾ ਕਾਂਗਰਸੀ ਐਮਪੀ ਦਾ ਬੇਟਾ ਨੌਜਵਾਨ ਨੂੰ ਗੋਲੀ ਮਾਰ ਕੇ ਫਰਾਰ


Amritsar News: ਪੰਜਾਬ ਦੇ ਬਟਾਲਾ 'ਚ ਸਾਬਕਾ ਕਾਂਗਰਸੀ ਸੰਸਦ ਮੈਂਬਰ ਦੇ ਬੇਟੇ ਵੱਲੋਂ ਨੌਜਵਾਨ ਨੂੰ ਗੋਲੀ ਮਾਰ ਦਿੱਤੀ ਗਈ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀ ਨੂੰ ਬਟਾਲਾ ਦੇ ਹਸਪਤਾਲ ਤੋਂ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਘਟਨਾ ਦੀ ਸੂਚਨਾ ਮਿਲਣ ’ਤੇ ਡੀਐਸਪੀ ਲਲਿਤ ਕੁਮਾਰ ਸਮੇਤ ਹੋਰ ਪੁਲਿਸ ਮੁਲਾਜ਼ਮਾਂ ਨੇ ਮੌਕੇ ਦੀ ਬਾਰੀਕੀ ਨਾਲ ਜਾਂਚ ਕਰਦੇ ਹੋਏ ਚਸ਼ਮਦੀਦਾਂ ਤੋਂ ਪੁੱਛਗਿੱਛ ਕੀਤੀ ਹੈ।ਬਟਾਲਾ 'ਚ ਸਾਬਕਾ ਕਾਂਗਰਸੀ ਐਮਪੀ ਦਾ ਬੇਟਾ ਨੌਜਵਾਨ ਨੂੰ ਗੋਲੀ ਮਾਰ ਕੇ ਫਰਾਰ


 


ਸਰਕਾਰ ਬਦਲੀ, ਸਿਸਟਮ ਨਹੀਂ! 


Sangrur News: ਪੰਜਾਬ ਅੰਦਰ ਸਰਕਾਰ ਬਦਲੀ ਨੂੰ ਇੱਕ ਸਾਲ ਹੋ ਗਿਆ ਹੈ ਪਰ ਹਾਲਾਤ ਅਜੇ ਤੱਕ ਨਹੀਂ ਬਦਲੇ। ਆਮ ਆਦਮੀ ਪਾਰਟੀ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੀ ਸਰਕਾਰ ਆਉਣ 'ਤੇ ਕਿਸੇ ਨੂੰ ਧਰਨਾ-ਮੁਜ਼ਾਹਰਾ ਨਹੀਂ ਕਰਨਾ ਪਾਵੇਗਾ ਪਰ ਅੱਜ ਲੋਕ ਸੜਕਾਂ ਉੱਪਰ ਹਨ ਤੇ ਪੁਲਿਸ ਉਨ੍ਹਾਂ ਦੀ ਖਿੱਚ-ਧੂਹ ਕਰ ਰਹੀ ਹੈ। ਇਹ ਵਰਤਾਰਾ ਰੋਜ਼ਾਨਾ ਦਾ ਹੈ ਪਰ ਸਰਕਾਰ ਦੇ ਕੰਨ ਉੱਪਰ ਜੂੰਅ ਤੱਕ ਨਹੀਂ ਸਰਕ ਰਹੀ। ਸਰਕਾਰ ਬਦਲੀ, ਸਿਸਟਮ ਨਹੀਂ!


 


ਪਿਆਜ਼ ਦੀਆਂ ਕੀਮਤਾਂ 40 ਫੀਸਦੀ ਡਿੱਗੀਆਂ


Onion Price: ਬੇਸ਼ੱਕ ਬਾਜ਼ਾਰ ਵਿੱਚ ਆਮ ਲੋਕਾਂ ਨੂੰ ਅਜੇ ਵੀ ਪਿਆਜ਼ ਮਹਿੰਗੇ ਹੀ ਮਿਲ ਰਹੇ ਹਨ ਪਰ ਥੋਕ ਕੀਮਤ ਡਿੱਗਣ ਨਾਲ ਕਿਸਾਨਾਂ ਨੂੰ ਵੱਡੀ ਮਾਰ ਪਈ ਹੈ। ਤਾਜ਼ਾ ਰਿਪੋਰਟ ਮੁਤਾਬਕ ਮੰਡੀਆਂ ਵਿੱਚ ਪਿਆਜ਼ ਦੀ ਕੀਮਤ ਅੱਧੀ ਰਹਿ ਗਈ ਹੈ। ਇਸ ਨਾਲ ਕਿਸਾਨਾਂ ਨੂੰ ਲਾਗਤ ਵੀ ਨਹੀਂ ਮੁੜ ਰਹੀ। ਹਾਸਲ ਜਾਣਕਾਰੀ ਮੁਤਾਬਕ ਦੇਸ਼ ਭਰ ਵਿੱਚ ਮਹੀਨੇ ਅੰਦਰ ਹੀ ਪਿਆਜ਼ ਦੀਆਂ ਕੀਮਤਾਂ ਵਿੱਚ 40 ਫੀਸਦੀ ਗਿਰਾਵਟ ਆਉਣ ਕਾਰਨ ਕਿਸਾਨ ਆਪਣੀ ਫਸਲ ਨਸ਼ਟ ਕਰਨ ਲਈ ਮਜਬੂਰ ਹੋ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਪਿਆਜ਼ ਦੇ ਮਿਲ ਰਹੇ ਭਾਅ ਨਾਲ ਤਾਂ ਲਾਗਤ ਵੀ ਪੂਰੀ ਨਹੀਂ ਹੋ ਰਹੀ। ਪਿਆਜ਼ ਦੀਆਂ ਕੀਮਤਾਂ 40 ਫੀਸਦੀ ਡਿੱਗੀਆਂ


 


ਪੰਜਾਬ 'ਚ ਪੈਰਾ-ਮਿਲਟਰੀ ਫੋਰਸ ਨੇ ਸੰਭਾਲੀ ਕਮਾਨ


Ludhiana News: ਪੰਜਾਬ ਵਿੱਚ ਲਾਅ ਐਂਡ ਆਰਡਰ ਦੀ ਹਾਲਤ ਨੂੰ ਵੇਖਦਿਆਂ ਪੈਰਾ-ਮਿਲਟਰੀ ਫੋਰਸ ਨੇ ਕਮਾਨ ਸੰਭਾਲ ਰਹੀ ਹੈ। ਲੁਧਿਆਣਾ ਸ਼ਹਿਰ ਵਿੱਚ ਪੁਲਿਸ ਦੇ ਨਾਲ ਨਾਲ ਪੈਰਾ-ਮਿਲਟਰੀ ਫੋਰਸ ਦੇ ਮੁਲਾਜ਼ਮ ਵੀ ਸੁਰੱਖਿਆ ਦੀ ਕਮਾਨ ਸੰਭਾਲ ਰਹੇ ਹਨ। ਸ਼ਹਿਰ ਵਿੱਚ ਪੈਰਾ-ਮਿਲਟਰੀ ਫੋਰਸ ਦੀਆਂ ਕੰਪਨੀਆਂ ਪੁੱਜੀਆਂ ਹਨ ਜੋ ਸ਼ਹਿਰ ਦੇ ਹਰ ਥਾਣੇ ਨੂੰ ਵੰਡ ਕੇ ਦਿੱਤੀਆਂ ਗਈਆਂ ਹਨ। ਹਾਸਲ ਜਾਣਕਾਰੀ ਹੁਣ ਹਰ ਨਾਕੇ ’ਤੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨਾਲ ਪੈਰਾ-ਮਿਲਟਰੀ ਫੋਰਸ ਦੇ ਜਵਾਨ ਵੀ ਤਾਇਨਾਤ ਰਹਿਣਗੇ। ਸੀਨੀਅਰ ਪੁਲਿਸ ਅਧਿਕਾਰੀ ਪੈਰਾ-ਮਿਲਟਰੀ ਜਵਾਨਾਂ ਦੇ ਨਾਲ ਮਿਲ ਸਮੇਂ ਸਮੇਂ ’ਤੇ ਫਲੈਗ ਮਾਰਚ ਵੀ ਕੱਢ ਰਹੇ ਹਨ। ਅੱਗੇ ਆਉਣ ਵਾਲੇ ਦਿਨਾਂ ’ਚ ਅੰਮ੍ਰਿਤਸਰ ’ਚ ਜੀ-20 ਸੰਮੇਲਨ ਹੋਣਾ ਹੈ। ਇਸ ਕਰਕੇ ਪੰਜਾਬ ਪੁਲਿਸ ਦੇ ਨਾਲ ਪੈਰਾ-ਮਿਲਟਰੀ ਦੀਆਂ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ ਤਾਂ ਕਿ ਸੁਰੱਖਿਆ ਪ੍ਰਬੰਧ ਵੀ ਸਹੀ ਬਣੇ ਰਹਿਣ। ਪੰਜਾਬ 'ਚ ਪੈਰਾ-ਮਿਲਟਰੀ ਫੋਰਸ ਨੇ ਸੰਭਾਲੀ ਕਮਾਨ


 

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.