Punjab Breaking News LIVE: ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ, ਸਾਬਕਾ ਸੀਐਮ ਬਾਦਲ ਤੋਂ ਹੋਏਗੀ ਪੁੱਛਗਿੱਛ, ਮੋਦੀ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਖਿਲਾਫ਼ ਡਟੇ ਕਿਸਾਨ, ਬੇਮੌਸਮੀ ਬਾਰਸ਼ ਦਾ ਕਹਿਰ

Punjab Breaking News, 12 October 2022 LIVE Updates: ਭਗਵੰਤ ਮਾਨ ਸਰਕਾਰ ਨੂੰ ਵੱਡਾ ਝਟਕਾ, ਸਾਬਕਾ ਸੀਐਮ ਬਾਦਲ ਤੋਂ ਹੋਏਗੀ ਪੁੱਛਗਿੱਛ, ਮੋਦੀ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਖਿਲਾਫ਼ ਡਟੇ ਕਿਸਾਨ, ਬੇਮੌਸਮੀ ਬਾਰਸ਼ ਦਾ ਕਹਿਰ

ABP Sanjha Last Updated: 12 Oct 2022 04:07 PM
Punjab Politics : ਹੁਣ 'ਪਾਕਿਸਤਾਨ ਪ੍ਰੇਮ' ਨੂੰ ਲੈ ਕੇ ਘਿਰੇ ਭਗਵੰਤ ਮਾਨ

ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਪਾਕਿਸਤਾਨ ਨਾਲ ਵਪਾਰਕ ਸਬੰਧਾਂ ਨੂੰ ਫ਼ਿਰ ਤੋਂ ਸ਼ੁਰੂ ਕਰਨ ਦੀ ਮੰਗ ਕੀਤੀ ਹੈ। ਇਸ ਨੂੰ ਲੈ ਕੇ ਉਹ ਇਕ ਵਾਰ ਫਿਰ ਵਿਰੋਧੀ ਧਿਰ ਦੇ ਨਿਸ਼ਾਨੇ 'ਤੇ ਆ ਗਏ ਹਨ। ਭਾਜਪਾ ਅਤੇ ਕਾਂਗਰਸ ਨੇ ਬੁੱਧਵਾਰ ਨੂੰ 'ਆਪ' 'ਤੇ ਤਿੱਖਾ ਹਮਲਾ ਸਾਧਿਆ ਹੈ।  ਭਾਰਤ ਸਰਕਾਰ ਨੇ ਜੰਮੂ-ਕਸ਼ਮੀਰ 'ਚ ਧਾਰਾ 370 ਨੂੰ ਖਤਮ ਕਰਨ ਦੇ ਦੋ ਦਿਨ ਬਾਅਦ ਪਾਕਿਸਤਾਨ ਨੇ 7 ਅਗਸਤ 2019 ਨੂੰ ਭਾਰਤ ਨਾਲ ਵਪਾਰ 'ਤੇ ਪਾਬੰਦੀ ਲਗਾ ਦਿੱਤੀ ਸੀ। 

Khalistan issue in Canada: ਖਾਲਿਸਤਾਨੀਆਂ ਦੀਆਂ ਸਰਗਰਮੀਆਂ ਤੋਂ ਭਾਰਤ ਤੇ ਕੈਨੇਡਾ 'ਚ ਖੜਕਣ ਲੱਗੀ

ਖਾਲਿਸਤਾਨੀਆਂ ਦੀਆਂ ਸਰਗਰਮੀਆਂ ਤੋਂ ਭਾਰਤ ਤੇ ਕੈਨੇਡਾ 'ਚ ਖੜਕਣ ਲੱਗੀ ਹੈ। ਭਾਰਤ ਨੇ ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਵੱਲੋਂ ਮੁਲਕ ਵਿੱਚ ਚੱਲ ਰਹੀਆਂ ਭਾਰਤ ਵਿਰੋਧੀ ਸਰਗਰਮੀਆਂ ਨੂੰ ਨੱਥ ਪਾਉਣ ਲਈ ਹੁਣ ਤੱਕ ਕੋਈ ਢੁੱਕਵੀਂ ਪੇਸ਼ਕਦਮੀ ਨਾ ਕੀਤੇ ਜਾਣ ਨੂੰ ਗੰਭੀਰਤਾ ਨਾਲ ਲਿਆ ਹੈ। ਦੂਜੇ ਪਾਸੇ ਕੈਨੇਡਾ ਸਰਕਾਰ ਨੇ ਇਸ ਬਾਰੇ ਕੋਈ ਠੋਸ ਕਦਮ ਚੁੱਕਣ ਦਾ ਭਰੋਸਾ ਨਹੀਂ ਦਿੱਤਾ ਹੈ।

Firecrackers Guidelines in Punjab: ਪਟਾਕਿਆਂ 'ਤੇ ਪੰਜਾਬ ਸਰਕਾਰ ਦੀ ਸਖਤੀ, ਦੀਵਾਲੀ, ਗੁਰਪੁਰਬ ਤੇ ਕ੍ਰਿਸਮਸ ਲਈ ਗਾਈਡਲਾਈਨਜ਼ ਜਾਰੀ

ਪੰਜਾਬ ਸਰਕਾਰ ਨੇ ਦੀਵਾਲੀ ਤੇ ਗੁਰਪੁਰਬ ਮੌਕਿਆਂ ’ਤੇ ਸੂਬੇ 'ਚ ਪ੍ਰਦੂਸ਼ਣ ਰਹਿਤ ਪਟਾਕੇ ਚਲਾਉਣ ਲਈ ਦੋ ਘੰਟੇ ਦਾ ਸਮਾਂ ਦੇਣ ਦਾ ਐਲਾਨ ਕੀਤਾ ਹੈ। ਇਹ ਹੁਕਮ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀਪੀਸੀਬੀ) ਦੀ ਸਿਫ਼ਾਰਸ਼ 'ਤੇ ਸਬੰਧਤ ਡਿਪਟੀ ਕਮਿਸ਼ਨਰਾਂ ਤੇ ਜ਼ਿਲ੍ਹਾ ਪੁਲਿਸ ਵੱਲੋਂ ਲਾਗੂ ਕੀਤੇ ਜਾਣਗੇ। ਹਾਸਲ ਜਾਣਕਾਰੀ ਮੁਤਾਬਕ 24 ਅਕਤੂਬਰ (ਦੀਵਾਲੀ) ਨੂੰ ਰਾਤ 8 ਵਜੇ ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ, ਜਦਕਿ 8 ਨਵੰਬਰ (ਗੁਰਪੁਰਬ) ਨੂੰ ਤੜਕੇ 4 ਵਜੇ ਤੋਂ ਸਵੇਰੇ 5 ਵਜੇ ਤੇ ਰਾਤ 9 ਤੋਂ ਰਾਤ 10 ਵਜੇ ਤੱਕ ਪਟਾਕੇ ਚਲਾਉਣ ਦੀ ਇਜਾਜ਼ਤ ਹੈ। 

Delhi Govt Schools Ranking: ਦਿੱਲੀ ਦੇ ਸਰਕਾਰੀ ਸਕੂਲਾਂ ਨੇ ਮਾਰੀ ਬਾਜ਼ੀ, ਕੇਜਰੀਵਾਲ ਬਾਗੋਬਾਗ

ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਦੋ ਸਰਕਾਰੀ ਸਕੂਲ ਟੌਪ ਰੈਂਕਿੰਗ ਵਿੱਚ ਆਉਣ ਮਗਰੋਂ ਆਪਣੀ ਟੀਮ ਨੂੰ ਵਧਾਈ ਦਿੱਤੀ ਹੈ। ਆਪਣੀ ਸਰਕਾਰ ਦੀ ਸਿੱਖਿਆ ਟੀਮ ਨੂੰ ਵਧਾਈ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਦੋ ਸਰਕਾਰੀ ਸਕੂਲ ਦੇਸ਼ ਦੇ ਸਰਕਾਰੀ ਸਕੂਲਾਂ ਦੀ ਰੈਂਕਿੰਗ ਵਿੱਚ ਸਭ ਤੋਂ ਉੱਪਰ ਰਹੇ ਹਨ।ਕੇਜਰੀਵਾਲ ਨੇ ਟਵੀਟ ਕੀਤਾ, ‘ਮੈਨੂੰ ਆਪਣੀ ਸਿੱਖਿਆ ਟੀਮ 'ਤੇ ਮਾਣ ਹੈ। ਦਿੱਲੀ ਦੇ ਸਰਕਾਰੀ ਸਕੂਲ ਇੱਕ ਵਾਰ ਫਿਰ ਭਾਰਤ ਦੇ ਸਰਵੋਤਮ ਰਾਜ ਸਰਕਾਰਾਂ ਦੇ ਸਕੂਲਾਂ ਦੀ 'ਐਜੂਕੇਸ਼ਨ ਵਰਲਡ (ਈਡਬਲਿਊ) ਸਕੂਲ ਰੈਂਕਿੰਗ' ਦੀ ਸੂਚੀ ਵਿੱਚ ਸਿਖਰ 'ਤੇ ਹਨ। ਈਡਬਲਿਊ ਵੱਲੋਂ ਜਾਰੀ ਕੀਤੀ ਰੈਂਕਿੰਗ ਵਿੱਚ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ, ਸੈਕਟਰ-10, ਦਵਾਰਕਾ ਨੇ ਪਹਿਲਾ ਸਥਾਨ ਤੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ, ਯਮੁਨਾ ਵਿਹਾਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

Delhi Govt Schools Ranking: ਦਿੱਲੀ ਦੇ ਸਰਕਾਰੀ ਸਕੂਲਾਂ ਨੇ ਮਾਰੀ ਬਾਜ਼ੀ, ਕੇਜਰੀਵਾਲ ਬਾਗੋਬਾਗ

ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਦੋ ਸਰਕਾਰੀ ਸਕੂਲ ਟੌਪ ਰੈਂਕਿੰਗ ਵਿੱਚ ਆਉਣ ਮਗਰੋਂ ਆਪਣੀ ਟੀਮ ਨੂੰ ਵਧਾਈ ਦਿੱਤੀ ਹੈ। ਆਪਣੀ ਸਰਕਾਰ ਦੀ ਸਿੱਖਿਆ ਟੀਮ ਨੂੰ ਵਧਾਈ ਦਿੰਦਿਆਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਕਿਹਾ ਕਿ ਰਾਸ਼ਟਰੀ ਰਾਜਧਾਨੀ ਦੇ ਦੋ ਸਰਕਾਰੀ ਸਕੂਲ ਦੇਸ਼ ਦੇ ਸਰਕਾਰੀ ਸਕੂਲਾਂ ਦੀ ਰੈਂਕਿੰਗ ਵਿੱਚ ਸਭ ਤੋਂ ਉੱਪਰ ਰਹੇ ਹਨ।ਕੇਜਰੀਵਾਲ ਨੇ ਟਵੀਟ ਕੀਤਾ, ‘ਮੈਨੂੰ ਆਪਣੀ ਸਿੱਖਿਆ ਟੀਮ 'ਤੇ ਮਾਣ ਹੈ। ਦਿੱਲੀ ਦੇ ਸਰਕਾਰੀ ਸਕੂਲ ਇੱਕ ਵਾਰ ਫਿਰ ਭਾਰਤ ਦੇ ਸਰਵੋਤਮ ਰਾਜ ਸਰਕਾਰਾਂ ਦੇ ਸਕੂਲਾਂ ਦੀ 'ਐਜੂਕੇਸ਼ਨ ਵਰਲਡ (ਈਡਬਲਿਊ) ਸਕੂਲ ਰੈਂਕਿੰਗ' ਦੀ ਸੂਚੀ ਵਿੱਚ ਸਿਖਰ 'ਤੇ ਹਨ। ਈਡਬਲਿਊ ਵੱਲੋਂ ਜਾਰੀ ਕੀਤੀ ਰੈਂਕਿੰਗ ਵਿੱਚ ਦਿੱਲੀ ਸਰਕਾਰ ਵੱਲੋਂ ਚਲਾਏ ਜਾ ਰਹੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ, ਸੈਕਟਰ-10, ਦਵਾਰਕਾ ਨੇ ਪਹਿਲਾ ਸਥਾਨ ਤੇ ਸਰਕਾਰੀ ਪ੍ਰਤਿਭਾ ਵਿਕਾਸ ਵਿਦਿਆਲਿਆ, ਯਮੁਨਾ ਵਿਹਾਰ ਨੇ ਦੂਜਾ ਸਥਾਨ ਹਾਸਲ ਕੀਤਾ ਹੈ।

Lawrence Bishnoi: ਲਾਰੈਂਸ ਬਿਸ਼ਨੋਈ ਮੋਗਾ ਪੁਲਿਸ ਹਵਾਲੇ, ਜਲੰਧਰ ਪੁਲਿਸ ਵੀ ਪਹੁੰਚੀ ਸੀ ਰਿਮਾਂਡ ਲੈਣ, ਮੋਗਾ ਪੁਲਿਸ ਮਾਰ ਗਈ ਬਾਜੀ

ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਇਸ ਦੌਰਾਨ ਜਲੰਧਰ ਤੇ ਮੋਗਾ ਪੁਲਿਸ ਬਿਸ਼ਨੋਈ ਦਾ ਰਿਮਾਂਡ ਲੈਣ ਲਈ ਪਹੁੰਚੀਆਂ ਪਰ ਇਸ ਦੌਰਾਨ ਅਦਾਲਤ ਨੇ ਮੋਗਾ ਪੁਲਿਸ ਨੇ ਟਰਾਂਸਿਟ ਰਿਮਾਂਡ ਹਾਸਲ ਕਰ ਲਿਆ। ਹੁਣ ਮੋਗਾ ਪੁਲਿਸ ਲਾਰੈਂਸ ਨੂੰ ਮੋਗਾ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰੇਗੀ। ਸਖ਼ਤ ਸੁਰੱਖਿਆ ਹੇਠ ਲਾਰੈਂਸ ਬਿਸ਼ਨੋਈ ਨੂੰ ਅੱਜ ਲੁਧਿਆਣਾ ਜ਼ਿਲ੍ਹਾ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਦੋ ਘੰਟੇ ਤੱਕ ਸੁਣਵਾਈ ਚੱਲਣ ਤੋਂ ਬਾਅਦ ਅਦਾਲਤ ਨੇ ਮੋਗਾ ਪੁਲਿਸ ਨੂੰ ਲਾਰੈਂਸ ਦਾ ਟਰਾਂਸਿਟ ਰਿਮਾਂਡ ਦੇ ਦਿੱਤਾ ਹੈ।  

Ludhiana News: ਬਾਰਸ਼ ਕਰਕੇ ਲੁਧਿਆਣਾ ਦੀਆਂ ਮੰਡੀਆਂ 'ਚ ਫਸਲ ਦੀ ਆਮਦ ਘਟੀ

ਪੰਜਾਬ ਵਿੱਚ ਝੋਨੇ ਦਾ ਸੀਜ਼ਨ ਜ਼ੋਰਾਂ-ਸ਼ੋਰਾਂ ਨਾਲ ਚੱਲ ਰਿਹਾ ਹੈ। ਜੇਕਰ ਜ਼ਿਲ੍ਹਾ ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ 1 ਲੱਖ 4 ਹਜ਼ਾਰ 362 ਮੀਟ੍ਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਾ ਹੈ। ਇਹ ਪਿਛਲੇ ਸਾਲ ਨਾਲੋਂ ਇਹ ਲਗਪਗ 10 ਹਜ਼ਾਰ ਮੀਟਰਕ ਟਨ ਘੱਟ ਹੈ ਕਿਉਂਕਿ ਪਿਛਲੇ ਸਾਲ ਅੱਜ ਤੱਕ 1 ਲੱਖ 14 ਹਜ਼ਾਰ 500 ਮੀਟਰਿਕ ਟਨ ਝੋਨਾ ਮੰਡੀਆਂ ਵਿੱਚ ਆ ਚੁੱਕਾ ਸੀ।

Gurpatwant Singh Pannun: ਇੰਟਰਪੋਲ ਨੇ ਗੁਰਪਤਵੰਤ ਪੰਨੂ ਖਿਲਾਫ਼ ਰੈੱਡ ਕੋਰਨਰ ਨੋਟਿਸ ਜਾਰੀ ਕਰਨ ਤੋਂ ਕੀਤਾ ਇਨਕਾਰ

ਖਾਲਿਸਤਾਨ ਦੇ ਕੱਟੜ ਸਮਰਥਕ ਗੁਰਪਤਵੰਤ ਸਿੰਘ ਪੰਨੂ ਨੂੰ ਲੈ ਕੇ ਭਾਰਤੀ ਏਜੰਸੀਆਂ ਨੂੰ ਵੱਡਾ ਝਟਕਾ ਲੱਗਾ ਹੈ। ਇੰਟਰਪੋਲ ਨੇ ਪੰਨੂ ਖਿਲਾਫ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਤੋਂ ਇਨਕਾਰ ਕਰ ਦਿੱਤਾ ਹੈ।ਵੱਖਵਾਦੀ ਸੰਗਠਨਾਂ 'ਤੇ ਭਾਰਤ ਵਿਰੁੱਧ ਸਾਜ਼ਿਸ਼ ਰਚਣ ਦਾ ਦੋਸ਼ ਹੈ। ਇਸ ਨਾਲ ਸਬੰਧਤ ਸਾਰੀਆਂ ਸੰਸਥਾਵਾਂ 'ਤੇ ਭਾਰਤ ਸਰਕਾਰ ਵੱਲੋਂ ਪਾਬੰਦੀ ਲਗਾ ਦਿੱਤੀ ਗਈ ਹੈ। ਹੁਣ ਸਰਕਾਰ ਦੀ ਕੋਸ਼ਿਸ਼ ਹੈ ਕਿ ਅਜਿਹੀਆਂ ਜਥੇਬੰਦੀਆਂ ਦੇ ਵੱਡੇ ਆਗੂਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ, ਜਿਸ ਲਈ ਲੰਬੇ ਸਮੇਂ ਤੋਂ ਯਤਨ ਕੀਤੇ ਜਾ ਰਹੇ ਹਨ। 

Farmer Protest: ਮੋਦੀ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਖਿਲਾਫ਼ ਡਟੇ ਕਿਸਾਨ

ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਲਾਇਆ ਪੱਕਾ ਮੋਰਚਾ ਭਖਦਾ ਜਾ ਰਿਹਾ ਹੈ। ਢਾਈ-ਤਿੰਨ ਕਿਲੋਮੀਟਰ ਤੱਕ ਟਰੈਕਟਰ-ਟਰਾਲੀਆਂ ਦੀਆਂ ਕਤਾਰਾਂ ਸੰਕੇਤ ਦੇ ਰਹੀਆਂ ਹਨ ਕਿ ਕਿਸਾਨ ਹੁਣ ਆਰਪਾਰ ਦੀ ਲੜਾਈ ਦਾ ਮਨ ਬਣਾਈ ਬੈਠੇ ਹਨ। ਹੁਣ ਵੇਖਣਾ ਹੋਏਗਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਫਿਰ ਇਹ ਧਰਨਾ ਟਿੱਕਰੀ ਬਾਰਡਰ ਵਾਂਗ ਲੰਬਾ ਚੱਲਦਾ ਹੈ।

Parkash Singh Badal: ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਹੋਏਗੀ ਪੁੱਛਗਿੱਛ

ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਅੱਜ ਐਸਆਈਟੀ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸਿੱਟ ਦੇ ਅਧਿਕਾਰੀ ਅੱਜ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ ਵਿਖੇ ਸਵੇਰੇ 11 ਵਜੇ ਪੁੱਛਗਿੱਛ ਕਰਨਗੇ।

Punjab News: ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਬੱਗਾ ਤੇ ਵਿਸ਼ਵਾਸ ਨੂੰ ਰਾਹਤ

ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਹਾਈਕੋਰਟ ਨੇ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ। ਬੱਗਾ ਮਾਮਲੇ 'ਚ ਹਾਈਕੋਰਟ ਨੇ ਕਿਹਾ ਕਿ ਇਹ ਟਵੀਟ ਪੰਜਾਬ 'ਚ ਨਹੀਂ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਦਾ ਟਵੀਟ ਭੜਕਾਊ ਨਹੀਂ ਹੈ। ਜਿਸ ਤਰ੍ਹਾਂ ਸਿਆਸੀ ਲੋਕ ਇੱਕ-ਦੂਜੇ ਵਿਰੁੱਧ ਬਿਆਨਬਾਜ਼ੀ ਕਰਦੇ ਹਨ, ਇਸ ਨਾਲ ਕੋਈ ਊਚ-ਨੀਚ ਨਹੀਂ ਫੈਲਦੀ।

ਪਿਛੋਕੜ

Punjab Breaking News, 12 October 2022 LIVE Updates: ਪੰਜਾਬ ਦੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੂੰ ਵੱਡਾ ਝਟਕਾ ਲੱਗਾ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਦਿੱਲੀ ਭਾਜਪਾ ਆਗੂ ਤਜਿੰਦਰ ਬੱਗਾ ਅਤੇ ਮਸ਼ਹੂਰ ਕਵੀ ਕੁਮਾਰ ਵਿਸ਼ਵਾਸ ਵਿਰੁੱਧ ਦਰਜ ਐਫਆਈਆਰ ਨੂੰ ਰੱਦ ਕਰ ਦਿੱਤਾ ਹੈ। ਬੁੱਧਵਾਰ ਨੂੰ ਹਾਈਕੋਰਟ ਨੇ ਇਸ ਸਬੰਧੀ ਆਪਣਾ ਫੈਸਲਾ ਸੁਣਾਇਆ। ਬੱਗਾ ਮਾਮਲੇ 'ਚ ਹਾਈਕੋਰਟ ਨੇ ਕਿਹਾ ਕਿ ਇਹ ਟਵੀਟ ਪੰਜਾਬ 'ਚ ਨਹੀਂ ਕੀਤੇ ਗਏ। ਇਸ ਦੇ ਨਾਲ ਹੀ ਉਨ੍ਹਾਂ ਦਾ ਟਵੀਟ ਭੜਕਾਊ ਨਹੀਂ ਹੈ। ਜਿਸ ਤਰ੍ਹਾਂ ਸਿਆਸੀ ਲੋਕ ਇੱਕ-ਦੂਜੇ ਵਿਰੁੱਧ ਬਿਆਨਬਾਜ਼ੀ ਕਰਦੇ ਹਨ, ਇਸ ਨਾਲ ਕੋਈ ਊਚ-ਨੀਚ ਨਹੀਂ ਫੈਲਦੀ। ਆਪ ਸਰਕਾਰ ਨੂੰ ਝਟਕਾ! ਪੰਜਾਬ-ਹਰਿਆਣਾ ਹਾਈ ਕੋਰਟ ਵੱਲੋਂ ਬੱਗਾ ਤੇ ਵਿਸ਼ਵਾਸ ਨੂੰ ਰਾਹਤ


 


ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਹੋਏਗੀ ਪੁੱਛਗਿੱਛ


ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਅੱਜ ਐਸਆਈਟੀ ਵੱਲੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਪੁੱਛਗਿੱਛ ਕੀਤੀ ਜਾਵੇਗੀ। ਸਿੱਟ ਦੇ ਅਧਿਕਾਰੀ ਅੱਜ ਪ੍ਰਕਾਸ਼ ਸਿੰਘ ਬਾਦਲ ਤੋਂ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਇਸ ਵਿਖੇ ਸਵੇਰੇ 11 ਵਜੇ ਪੁੱਛਗਿੱਛ ਕਰਨਗੇ। ਦੱਸ ਦਈਏ ਕਿ ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਨੇ ਪੜਤਾਲ ਦਾ ਕੰਮ ਤੇਜ਼ ਕਰ ਦਿੱਤਾ ਹੈ। ਸਿੱਟ ਮੰਗਲਵਾਰ ਹੀ ਇੱਕ ਵਾਰ ਮੁੜ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਕੋਟਕਪੂਰਾ ਦੇ ਮੁੱਖ ਚੌਕ ’ਚ ਪਹੁੰਚੀ ਸੀ ਜਿੱਥੇ 14 ਅਕਤੂਬਰ 2015 ਨੂੰ ਧਰਨਾਕਾਰੀ ਸੰਗਤ ’ਤੇ ਪੰਜਾਬ ਪੁਲਿਸ ਵੱਲੋਂ ਗੋਲੀਆਂ ਚਲਾਈਆਂ ਗਈਆਂ ਸਨ। ਕੋਟਕਪੂਰਾ ਗੋਲੀਕਾਂਡ ਮਾਮਲੇ 'ਚ ਅੱਜ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਹੋਏਗੀ ਪੁੱਛਗਿੱਛ


 


ਮੋਦੀ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਖਿਲਾਫ਼ ਡਟੇ ਕਿਸਾਨ, CM ਦੀ ਕੋਠੀ ਸਾਹਮਣੇ ਹਜ਼ਾਰਾਂ ਕਿਸਾਨਾਂ ਵੱਲੋਂ ਪੱਕਾ ਡੇਰਾ


ਆਮ ਆਦਮੀ ਪਾਰਟੀ ਦੀ ਸਰਕਾਰ ਕਿਸਾਨਾਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਮੁੱਖ ਮੰਤਰੀ ਭਗਵੰਤ ਮਾਨ ਦੀ ਕੋਠੀ ਅੱਗੇ ਅਣਮਿਥੇ ਸਮੇਂ ਲਈ ਲਾਇਆ ਪੱਕਾ ਮੋਰਚਾ ਭਖਦਾ ਜਾ ਰਿਹਾ ਹੈ। ਢਾਈ-ਤਿੰਨ ਕਿਲੋਮੀਟਰ ਤੱਕ ਟਰੈਕਟਰ-ਟਰਾਲੀਆਂ ਦੀਆਂ ਕਤਾਰਾਂ ਸੰਕੇਤ ਦੇ ਰਹੀਆਂ ਹਨ ਕਿ ਕਿਸਾਨ ਹੁਣ ਆਰਪਾਰ ਦੀ ਲੜਾਈ ਦਾ ਮਨ ਬਣਾਈ ਬੈਠੇ ਹਨ। ਹੁਣ ਵੇਖਣਾ ਹੋਏਗਾ ਕਿ ਸਰਕਾਰ ਕਿਸਾਨਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਫਿਰ ਇਹ ਧਰਨਾ ਟਿੱਕਰੀ ਬਾਰਡਰ ਵਾਂਗ ਲੰਬਾ ਚੱਲਦਾ ਹੈ। Farmer Protest: ਮੋਦੀ ਸਰਕਾਰ ਵਾਂਗ ਹੀ ਭਗਵੰਤ ਮਾਨ ਸਰਕਾਰ ਖਿਲਾਫ਼ ਡਟੇ ਕਿਸਾਨ, CM ਦੀ ਕੋਠੀ ਸਾਹਮਣੇ ਹਜ਼ਾਰਾਂ ਕਿਸਾਨਾਂ ਵੱਲੋਂ ਪੱਕਾ ਡੇਰਾ


 


ਬੇਮੌਸਮੀ ਬਾਰਸ਼ ਦਾ ਕਹਿਰ, ਝੋਨੇ ਦੀ ਵਾਢੀ ਰੁਕੀ, ਮੰਡੀਆਂ 'ਚ ਫਸਲ ਭਿੱਜਣ ਕਰਕੇ ਬੋਲੀ ਨੂੰ ਬ੍ਰੇਕ


ਬੇਮੌਸਮੀ ਬਾਰਸ਼ ਨੇ ਕਿਸਾਨਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ। ਇੱਕ ਪਾਸੇ ਮੀਂਹ ਨੇ ਝੋਨੇ ਦੀ ਵਾਢੀ ਰੋਕ ਦਿੱਤੀ ਹੈ ਤੇ ਦੂਜੇ ਪਾਸੇ ਮੰਡੀਆਂ ਵਿੱਚ ਫਸਲ ਭਿੱਜਣ ਕਰਕੇ ਕਿਸਾਨਾਂ ਲਈ ਸਮੱਸਿਆ ਖੜ੍ਹੀ ਹੋ ਗਈ ਹੈ। ਇਸ ਦੇ ਨਾਲ ਹੀ ਭਗਵੰਤ ਮਾਨ ਸਰਕਾਰ ਦੇ ਮੰਡੀਆਂ ਅੰਦਰ ਪੁਖਤਾ ਖਰੀਦ ਪ੍ਰਬੰਧਾਂ ਦੇ ਦਾਅਵਿਆਂ ਦੀ ਵੀ ਪੋਲ ਖੁੱਲ੍ਹ ਗਈ ਹੈ। ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਬਾਰਸ਼ ਨਾਲ ਝਾੜ ਉੱਪਰ ਅਸਰ ਪੈ ਸਕਦਾ ਹੈ। ਇਸ ਦੇ ਨਾਲ ਹੀ ਝੋਨੇ ਦੀ ਕਟਾਈ ਦਾ ਕੰਮ ਵੀ ਕੁਝ ਦਿਨ ਲੇਟ ਹੋਏਗਾ। ਬੇਮੌਸਮੀ ਬਾਰਸ਼ ਦਾ ਕਹਿਰ, ਝੋਨੇ ਦੀ ਵਾਢੀ ਰੁਕੀ, ਮੰਡੀਆਂ 'ਚ ਫਸਲ ਭਿੱਜਣ ਕਰਕੇ ਬੋਲੀ ਨੂੰ ਬ੍ਰੇਕ


 


ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਦੀਵਾਲੀ ਤੋਂ ਪਹਿਲਾਂ ਮਿਲੇਗਾ ਤੋਹਫਾ


ਮੁੱਖ ਮੰਤਰੀ ਭਗਵੰਤ ਮਾਨ ਨੇ ਦਿਵਾਲੀ ਤੋਂ ਪਹਿਲਾਂ ਖਿਡਾਰੀਆਂ ਨੂੰ ਵੱਡਾ ਤੋਹਫਾ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਗੁਜਰਾਤ ਵਿੱਚ ਚੱਲ ਰਹੀਆਂ ਖੇਡਾਂ ਦੇ ਜੇਤੂ ਖਿਡਾਰੀਆਂ ਨੂੰ ਦੀਵਾਲੀ ਤੋਂ ਪਹਿਲਾਂ ਖੇਡ ਨੀਤੀ ਤਹਿਤ ਸਨਮਾਨਿਤ ਰਾਸ਼ੀ ਜਾਰੀ ਕਰ ਦੇਵਾਂਗੇ। ਉਨ੍ਹਾਂ ਕਿਹਾ ਕਿ ਖੇਡਾਂ ਵਤਨ ਪੰਜਾਬ ਦੀਆਂ ਦਾ ਸਮਾਪਤੀ ਸਮਾਰੋਹ ਵੀ 1 ਨਵੰਬਰ ਨੂੰ ਹੋਵੇਗਾ, ਉੱਥੇ ਵੀ ਜੇਤੂਆਂ ਨੂੰ ਸਨਮਾਨਿਤ ਕਰਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਲਈ ਕੀਤਾ ਵੱਡਾ ਐਲਾਨ, ਦੀਵਾਲੀ ਤੋਂ ਪਹਿਲਾਂ ਮਿਲੇਗਾ ਤੋਹਫਾ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.