Punjab Breaking News LIVE: ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ, ਕਾਂਗਰਸ ਨੇ ਮੋਦੀ ਦੇ ਜਾਦੂ ਦਾ ਲੱਭ ਲਿਆ ਤੋੜ? ਜਲੰਧਰ ਫਤਹਿ ਕਰਨ ਮਗਰੋਂ 'ਆਪ' ਦੇ ਹੌਸਲੇ ਬੁਲੰਦ,ਪੰਜਾਬ 'ਚ ਪਾਰਾ 44 ਡਿਗਰੀ ਤੋਂ ਪਾਰ

Punjab Breaking News LIVE 14 May, 2023: ਸੁਖਬੀਰ ਬਾਦਲ ਦੀ ਪ੍ਰਧਾਨਗੀ ਨੂੰ ਚੁਣੌਤੀ, ਕਾਂਗਰਸ ਨੇ ਮੋਦੀ ਦੇ ਜਾਦੂ ਦਾ ਲੱਭ ਲਿਆ ਤੋੜ? ਜਲੰਧਰ ਫਤਹਿ ਕਰਨ ਮਗਰੋਂ 'ਆਪ' ਦੇ ਹੌਸਲੇ ਬੁਲੰਦ,ਪੰਜਾਬ 'ਚ ਪਾਰਾ 44 ਡਿਗਰੀ ਤੋਂ ਪਾਰ

ABP Sanjha Last Updated: 14 May 2023 02:57 PM
Sidhu Moose wala: ਇਨਸਾਫ਼ ਮੰਗਣ ਗਏ ਸੀ ਨਾਂ ਕਿ ਪ੍ਰਚਾਰ ਕਰਨ

ਸਿੱਧੂ ਮੂਸੇਵਾਲਾ ਦੇ ਪਿਤਾ ਬਲਕਾਰ ਸਿੰਘ ਨੇ  ਘਰ ਪਹੁੰਚ ਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਜਲੰਧਰ ਵੋਟਾਂ ਵਿੱਚ ਕਿਸੇ ਪਾਰਟੀ ਦੇ ਹੱਥਾਂ ਵਿੱਚ ਪ੍ਰਚਾਰ ਕਰਨ ਨਹੀਂ ਗਏ ਸੀ ਉਹ ਆਪਣੇ ਪੁੱਤ ਦੇ ਇਨਸਾਫ਼ ਦੀ ਮੰਗ ਨੂੰ ਲੈ ਕੇ ਲੋਕਾਂ ਵਿੱਚ ਗਏ ਸੀ ਤੇ ਆਪਣੇ ਪੁੱਤ ਦੇ ਇਨਸਾਫ਼ ਦੇ ਲਈ ਸਰਕਾਰ ਖ਼ਿਲਾਫ਼ ਇੰਝ ਹੀ ਮੋਰਚਾ ਖੋਲ੍ਹਦੇ ਰਹਿਣਗੇ। ਇਸ ਮੌਕੇ ਬਲਕੌਰ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਬੋਲਣ ਵਾਲੇ ਲੋਕਾਂ ਬਾਬਤ ਕਿਹਾ ਕਿ ਜਦੋਂ ਉਨ੍ਹਾਂ ਦੇ ਘਰ ਪੁੱਤ ਦੀ ਮੌਤ ਹੋਵੇਗੀ ਤਾਂ ਉਨ੍ਹਾਂ ਨੂੰ ਪਤਾ ਲੱਗੇਗਾ ਕਿ ਪੁੱਤ ਦਾ ਦਰਦ ਕੀ ਹੁੰਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤ ਨੇ ਜੋ ਵੀ ਕਮਾਈ ਕੀਤੀ ਹੈ ਉਹ ਇੱਕ ਨੰਬਰ ਦੀ ਹੈ ਤੇ ਇੱਕ ਹੀ ਖਾਤੇ ਵਿੱਚ ਸਭ ਕੁਝ ਹੈ। ਚਾਹੇ ਈਡੀ ਜਾ ਕਿਸੇ ਹੋਰ ਵੀ ਏਜੰਸੀ ਤੋਂ ਜਾਂਚ ਕਰਵਾ ਲਓ ਉਨ੍ਹਾਂ ਨੂੰ ਕਿਸੇ ਦਾ ਵੀ ਡਰ ਨਹੀਂ ਹੈ।

Punjab News: "ਕਾਂਗਰਸ 'ਤੇ ਬੜੀ ਤੇਜ਼ੀ ਨਾਲ ਕਾਰਵਾਈ ਕੀਤੀ ਪਰ ਆਪਣੇ ਮੰਤਰੀ ਦੀ ਵੀਡੀਓ ਆਉਣ ਤੋਂ ਬਾਅਦ ਵੀ..."

ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱਕ ਵਾਰ ਮੁੜ ਤੋਂ ਪੰਜਾਬ ਸਰਕਾਰ ਤੇ ਖ਼ਾਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਤੇ ਤਿੱਖਾ ਸ਼ਬਦੀ ਵਾਰ ਕੀਤਾ ਹੈ। ਖਹਿਰਾ ਨੇ ਕਿਹਾ ਕਿ ਸੀਐਮ ਭਗਵੰਤ ਮਾਨ ਸਨਸਨੀਖੇਜ਼ ਵੀਡੀਓ ਸਬੂਤ ਅਤੇ ਪੀੜਤ ਦੇ ਬਿਆਨ ਦੇ ਬਾਵਜੂਦ ਮੰਤਰੀ ਕਟਾਰੂਚੱਕ ਦੇ ਘਿਨਾਉਣੇ ਅਪਰਾਧ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਸੁਖਪਾਲ ਖਹਿਰਾ ਨੇ ਟਵੀਟ ਕਰਦਿਆਂ ਕਿਹਾ, ਕੀ ਅਜੀਬ ਮਾਨਸਿਕਤਾ ਹੈ ਸਾਡੇ ਸੀਐਮ ਭਗਵੰਤ ਮਾਨ ਦੀ? ਉਨ੍ਹਾਂ ਦੀ ਪੁਲਿਸ ਨੇ ਬੜੀ ਤੇਜ਼ੀ ਨਾਲ ਕਾਂਗਰਸ ਦੇ ਵਿਧਾਇਕ 'ਤੇ ਐਫਆਈਆਰ ਦਰਜ ਕੀਤੀ ਹੈ ਪਰ ਸਨਸਨੀਖੇਜ਼ ਵੀਡੀਓ ਸਬੂਤ ਅਤੇ ਪੀੜਤ ਦੇ ਬਿਆਨ ਦੇ ਬਾਵਜੂਦ ਮੰਤਰੀ ਕਟਾਰੁਚਕ ਦੁਆਰਾ ਜਿਨਸੀ ਸ਼ੋਸ਼ਣ ਦੇ ਘਿਨਾਉਣੇ ਅਪਰਾਧ ਨੂੰ ਨਜ਼ਰਅੰਦਾਜ਼ ਕੀਤਾ ਹੈ! ਮੈਂ ਦੁਖੀ ਹਾਂ ਕਿ ਵੋਟਰਾਂ ਨੇ ਬਾਦਲਵ ਮੰਤਰੀ ਦੇ ਅਜਿਹੇ ਅਪਮਾਨਜਨਕ ਕੰਮ ਨੂੰ ਨਜ਼ਰਅੰਦਾਜ਼ ਕੀਤਾ? 

Karnataka Election Results 2023: 'ਕਰਨਾਟਕ' ਫਤਹਿ ਮਗਰੋਂ ਕਾਂਗਰਸ ਹੁਣ ਕਿੰਨੇ ਰਾਜਾਂ 'ਚ ਕਿੰਗ? 

ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਰਿਕਾਰਡ ਜਿੱਤ ਹਾਸਲ ਕੀਤੀ ਹੈ। ਪਾਰਟੀ ਨੂੰ ਜ਼ਬਰਦਸਤ ਬਹੁਮਤ ਮਿਲਿਆ ਹੈ। ਰਾਜ ਦੀ 224 ਮੈਂਬਰੀ ਵਿਧਾਨ ਸਭਾ ਵਿੱਚ ਕਾਂਗਰਸ ਨੇ 136 ਸੀਟਾਂ ਜਿੱਤੀਆਂ ਹਨ। ਕਰਨਾਟਕ 'ਚ ਜਿੱਤ ਤੋਂ ਬਾਅਦ ਹੁਣ ਕਾਂਗਰਸ ਕੋਲ ਚਾਰ ਸੂਬਿਆਂ 'ਚ ਪੂਰਨ ਬਹੁਮਤ ਵਾਲੀ ਸਰਕਾਰ ਹੈ, ਜਦਕਿ ਤਿੰਨ ਸੂਬਿਆਂ 'ਚ ਕਾਂਗਰਸ ਦੀ ਗਠਜੋੜ ਸਰਕਾਰ ਹੈ। ਹੁਣ ਦੇਸ਼ ਵਿੱਚ ਕਰਨਾਟਕ, ਰਾਜਸਥਾਨ, ਛੱਤੀਸਗੜ੍ਹ ਤੇ ਹਿਮਾਚਲ ਪ੍ਰਦੇਸ਼ ਵਿੱਚ ਕਾਂਗਰਸ ਦੀਆਂ ਆਪਣੀਆਂ ਸਰਕਾਰਾਂ ਹਨ। ਇਸ ਦੇ ਨਾਲ ਹੀ ਝਾਰਖੰਡ, ਬਿਹਾਰ ਤੇ ਤਾਮਿਲਨਾਡੂ ਵਿੱਚ ਕਾਂਗਰਸ ਗਠਜੋੜ ਦੀ ਸਰਕਾਰ ਹੈ। ਕਾਂਗਰਸ ਦੇਸ਼ ਦੇ 22 ਫੀਸਦੀ ਭੂਗੋਲਿਕ ਖੇਤਰ 'ਤੇ ਰਾਜ ਕਰ ਰਹੀ ਹੈ ਤੇ ਦੇਸ਼ ਦੀ 13 ਫੀਸਦੀ ਆਬਾਦੀ ਕਾਂਗਰਸ ਦੇ ਨਾਲ ਹੈ।

Jalandhar News: ਜਲੰਧਰ ਫਤਹਿ ਕਰਨ ਮਗਰੋਂ ਦਿੱਲੀ ਦਰਬਾਰ ਪਹੁੰਚੇ ਸੁਸ਼ੀਲ ਰਿੰਕੂ

ਜਲੰਧਰ ਲੋਕ ਸਭਾ ਜ਼ਿਮਨੀ ਚੋਣ ਜਿੱਤਣ ਤੋਂ ਬਾਅਦ ਸੁਸ਼ੀਲ ਰਿੰਕੂ ਨੇ ਅੱਜ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਇਸ ਦੌਰਾਨ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੁਸ਼ੀਲ ਰਿੰਕੂ ਨੂੰ ਜਿੱਤ ਦੀ ਵਧਾਈ ਦਿੱਤੀ। 

Parineeti Raghav Engagement: ਰਾਘਵ ਚੱਢਾ ਤੇ ਪਰਿਣੀਤੀ ਚੋਪੜਾ ਦੀ ਮੰਗਣੀ 'ਚ ਗਿਆਨੀ ਹਰਪ੍ਰੀਤ ਸਿੰਘ ਦੀ ਸ਼ਮੂਲੀਅਤ 'ਤੇ ਵਿਵਾਦ

ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਰਾਘਵ ਚੱਢਾ ਤੇ ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਦੀ ਮੰਗਣੀ ਮੌਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪੁੱਜਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ। ਗਿਆਨੀ ਹਰਪ੍ਰੀਤ ਸਿੰਘ ਦੇ ਦਿੱਲੀ ਪਹੁੰਚਣ 'ਤੇ ਕੁਝ ਸਿੱਖ ਜਥੇਬੰਦੀਆਂ ਨੇ ਇਤਰਾਜ਼ ਜਤਾਇਆ ਹੈ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਜਿੱਥੇ ਸੋਸ਼ਲ ਮੀਡੀਆ 'ਤੇ ਟ੍ਰੋਲ ਕੀਤਾ ਜਾ ਰਿਹਾ ਹੈ, ਉੱਥੇ ਹੀ ਹੁਣ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਵੀ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਪਾਈ ਹੈ। ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਪੋਸਟ ਪਾ ਕੇ ਕਿਹਾ- ਸਤਿਕਾਰਯੋਗ ਜਥੇਦਾਰ ਸਾਹਿਬ! ਮੇਰੇ ਵਰਗੇ ਨਿਮਾਣੇ ਸਿੱਖ ਨੂੰ ਅੱਜ ਬਹੁਤ ਠੇਸ ਪਹੁੰਚੀ ਜੇ। ਕੌਮ ਦਾ ਗੁਰੂ ਰਾਖਾ।

Karnataka Assembly Election 2023: ਕਰਨਾਟਕ 'ਚ ਜ਼ਮਾਨਤ ਵੀ ਨਹੀਂ ਬਚਾ ਸਕੀ ਆਪ !

ਕਰਨਾਟਕ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਨੇ ਜ਼ਬਰਦਸਤ ਪ੍ਰਦਰਸ਼ਨ ਕਰਦਿਆਂ ਜਿੱਤ ਦਰਜ ਕੀਤੀ ਹੈ। ਭਾਜਪਾ 66 ਸੀਟਾਂ ਨਾਲ ਦੂਜੇ ਨੰਬਰ 'ਤੇ ਰਹੀ। ਹਾਲ ਹੀ ਵਿੱਚ ਰਾਸ਼ਟਰੀ ਪਾਰਟੀ ਦਾ ਦਰਜਾ ਹਾਸਲ ਕਰਨ ਵਾਲੀ ਆਮ ਆਦਮੀ ਪਾਰਟੀ ਨੇ ਵੀ ਕਰਨਾਟਕ ਚੋਣਾਂ ਵਿੱਚ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਆਮ ਆਦਮੀ ਪਾਰਟੀ ਨੇ ਕਰਨਾਟਕ ਵਿਧਾਨ ਸਭਾ ਚੋਣਾਂ 'ਚ 224 'ਚੋਂ 209 ਸੀਟਾਂ 'ਤੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਸਨ ਪਰ ਨਤੀਜਿਆਂ ਮੁਤਾਬਕ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਆਮ ਆਦਮੀ ਪਾਰਟੀ ਨੂੰ ਸੂਬੇ ਵਿੱਚ ਨੋਟਾ ਨਾਲੋਂ ਘੱਟ ਵੋਟਾਂ ਮਿਲੀਆਂ ਹਨ।

CM Bhagwant Mann: ਪਿਤਾ ਮਹਿੰਦਰ ਸਿੰਘ ਦੀ 12ਵੀਂ ਬਰਸੀ 'ਤੇ ਸੀਐਮ ਮਾਨ ਦੀ ਭਾਵੁਕ ਪੋਸਟ

ਮੁੱਖ ਮੰਤਰੀ ਭਗਵੰਤ ਮਾਨ ਦੇ ਪਿਤਾ ਮਾਸਟਰ ਮਹਿੰਦਰ ਸਿੰਘ ਦੀ ਅੱਜ 12ਵੀਂ ਬਰਸੀ ਹੈ। ਇਸ ਮੌਕੇ ਸੀਐਮ ਮਾਨ ਨੇ ਭਾਵੁਕ ਪੋਸਟ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਬਚਪਨ ਦੀਆਂ ਯਾਦਾਂ ਤਾਜ਼ੀਆਂ ਕਰਦਿਆਂ ਪਿਤਾ ਮਹਿੰਦਰ ਸਿੰਘ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਹਨ। ਉਨ੍ਹਾਂ ਕਿਹਾ ਕਿ ਮਾਸਟਰ ਮਹਿੰਦਰ ਸਿੰਘ ਸਦਾ ਉਨ੍ਹਾਏ ਦਿਲ ਵਿੱਚ ਵੱਸਦੇ ਰਹਿਣਗੇ। ਸੀਐਮ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ, ਅੱਜ ਬਾਪੂ ਜੀ ਮਾਸਟਰ ਮਹਿੰਦਰ ਸਿੰਘ ਜੀ ਦੀ 12 ਵੀਂ ਬਰਸੀ ਹੈ..ਮਾਸਟਰ ਜੀ ਤੁਸੀਂ ਹਮੇਸ਼ਾ ਦਿਲਾਂ ਚ ਵੱਸਦੇ ਰਹੋਗੇ ..ਅੱਜ ਵੀ ਤੁਹਾਡੇ ਨਾਲ ਬੈਠ ਕੇ ਪੜਣਾ..ਹਾਕੀ ਮੈਚ ਦੀ ਕਮੈਂਟਰੀ ..ਦੇਸ਼ ਦੇ ਚੋਣ ਨਤੀਜੇ ਦੇਖਣਾ..ਸਾਇਕਲ ਤੇ ਬੈਠ ਕੇ ਸਕੂਲ ਜਾਣਾ..ਅਖਬਾਰ - ਰੇਡੀਓ ਦੀਆਂ ਖ਼ਬਰਾਂ ..ਮੇਰੀਆਂ ਕੀਮਤੀ ਯਾਦਾਂ ਦਾ ਹਿੱਸਾ ਨੇ ਅਤੇ ਹਮੇਸ਼ਾ ਰਹਿਣਗੀਆਂ...

Jalandhar bypoll result: ਜਲੰਧਰ ਚੋਣਾਂ 'ਚ ਹਾਰ ਮਗਰੋਂ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ!

ਜਲੰਧਰ ਜ਼ਿਮਨੀ ਚੋਣ ਵਿੱਚ ਬੇਹੱਦ ਮਾੜਾ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਮੁਸਬੀਤ ਖੜ੍ਹੀ ਕਰ ਸਕਦਾ ਹੈ। ਬਸਪਾ ਨਾਲ ਗੱਠਜੋੜ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ 17.85 ਫੀਸਦੀ ਵੋਟਾਂ ਪੈਣੀਆਂ ਅਕਾਲੀ ਦਲ ਅੰਦਰ ਮੁੜ ਬਗਾਵਤ ਦਾ ਮੁੱਢ ਬੰਨ੍ਹ ਸਕਦਾ ਹੈ। ਪਾਰਟੀ ਅੰਦਰ ਪਹਿਲਾਂ ਹੀ ਚਰਚਾ ਹੈ ਕਿ ਲੋਕਾਂ ਦਾ ਗੁੱਸਾ ਅਕਾਲੀ ਦਲ ਪ੍ਰਤੀ ਨਹੀਂ ਸਗੋਂ ਬਾਦਲ ਪਰਿਵਾਰ ਪ੍ਰਤੀ ਹੈ। ਇਸ ਲਈ ਪਾਰਟੀ ਦੀ ਕਮਾਨ ਬਾਦਲ ਪਰਿਵਾਰ ਦੀ ਬਜਾਏ ਕਿਸੇ ਹੋਰ ਲੀਡਰ ਨੂੰ ਸੌਂਪਣੀ ਚਾਹੀਦੀ ਹੈ।

Lok Sabha Elections 2024: ਕਰਨਾਟਕ ਜਿੱਤਣ ਤੋਂ ਬਾਅਦ 2024 ਲਈ 'ਮਾਸਟਰ ਪਲਾਨ' ਤਿਆਰ

ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਕਾਂਗਰਸ ਨੂੰ ਹੁਣ ਉਮੀਦ ਹੈ ਕਿ ਉਹ ਲੋਕ ਸਭਾ ਚੋਣਾਂ ਵੀ ਜਿੱਤ ਸਕਦੀ ਹੈ। ਕਾਂਗਰਸ ਦੇ ਕਈ ਦਿੱਗਜ਼ ਨੇਤਾਵਾਂ ਨੂੰ ਲੱਗ ਰਿਹਾ ਹੈ ਕਿ 2024 'ਚ ਮੋਦੀ ਦਾ ਕਿਲਾ ਹਿੱਲ ਸਕਦਾ ਹੈ। ਕਰਨਾਟਕ 'ਚ ਜਿੱਤ ਤੋਂ ਬਾਅਦ ਕਾਂਗਰਸ ਨੇਤਾਵਾਂ ਨੂੰ ਲੱਗ ਰਿਹਾ ਹੈ ਕਿ ਰਾਜ ਸਭਾ ਤੋਂ ਬਾਅਦ ਹੁਣ ਉਹ ਲੋਕ ਸਭਾ 'ਚ ਵੀ ਜਿੱਤ ਹਾਸਲ ਕਰ ਸਕਣਗੇ। ਆਓ ਜਾਣਦੇ ਹਾਂ ਪਾਰਟੀ ਦਾ ਮਾਸਟਰ ਪਲਾਨ ਕੀ ਹੋਵੇਗਾ।

Jalandhar bypoll result: ਜਲੰਧਰ ਫਤਹਿ ਕਰਨ ਮਗਰੋਂ 'ਆਪ' ਦੇ ਹੌਸਲੇ ਬੁਲੰਦ

ਜਲੰਧਰ ਜਿਮਨੀ ਚੋਣ ਜਿੱਤਣ ਮਗਰੋਂ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਹੋ ਗਏ ਹਨ। ਇਸ ਦੇ ਨਾਲ ਹੀ ਪਾਰਟੀ ਨੂੰ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਬੱਝ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਦ ਪਾਰਟੀ ਅੰਦਰ ਹੋਰ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਨਤਾ ਨੇ 'ਆਪ' ਸਰਕਾਰ ਦੇ ਫੈਸਲਿਆਂ ਉੱਪਰ ਮੋਹਰ ਲਾਈ ਹੈ।

Punjab Weather Report: ਪੰਜਾਬ 'ਚ ਪਾਰਾ 44 ਡਿਗਰੀ ਤੋਂ ਪਾਰ

ਪੰਜਾਬ ਵਿੱਚ ਸ਼ਨੀਵਾਰ ਨੂੰ ਗਰਮੀ ਕਹਿਰ ਬਣ ਕੇ ਵਰ੍ਹੀ ਪਰ ਰਾਤ ਨੂੰ ਕਈ ਥਾਵਾਂ ਉੱਪਰ ਬੱਦਲਵਾਈ ਹੋ ਗਈ। ਇਸ ਦੇ ਨਾਲ ਹੀ ਕਈ ਥਾਵਾਂ ਉੱਪਰ ਬੂੰਦਾ-ਬਾਂਦੀ ਵੀ ਹੋਈ। ਸ਼ਨੀਵਾਰ ਨੂੰ ਪੰਜਾਬ 'ਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ। ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਰਿਹਾ। ਮੌਸਮ ਵਿਭਾਗ ਅਨੁਸਾਰ ਪੂਰਬੀ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਸਥਿਤੀ ਬਣੀ ਹੋਈ ਹੈ।

ਪਿਛੋਕੜ

Punjab Breaking News LIVE 14 May, 2023:  ਜਲੰਧਰ ਜਿਮਨੀ ਚੋਣ ਜਿੱਤਣ ਮਗਰੋਂ ਆਮ ਆਦਮੀ ਪਾਰਟੀ ਦੇ ਹੌਸਲੇ ਬੁਲੰਦ ਹੋ ਗਏ ਹਨ। ਇਸ ਦੇ ਨਾਲ ਹੀ ਪਾਰਟੀ ਨੂੰ ਅਗਲੇ ਸਾਲ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ਵਿੱਚ ਚੰਗਾ ਹੁੰਗਾਰਾ ਮਿਲਣ ਦੀ ਉਮੀਦ ਬੱਝ ਗਈ ਹੈ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਦਾ ਕੱਦ ਪਾਰਟੀ ਅੰਦਰ ਹੋਰ ਵਧਿਆ ਹੈ। ਉਨ੍ਹਾਂ ਦਾਅਵਾ ਕੀਤਾ ਹੈ ਕਿ ਜਨਤਾ ਨੇ 'ਆਪ' ਸਰਕਾਰ ਦੇ ਫੈਸਲਿਆਂ ਉੱਪਰ ਮੋਹਰ ਲਾਈ ਹੈ। ਜਲੰਧਰ ਫਤਹਿ ਕਰਨ ਮਗਰੋਂ 'ਆਪ' ਦੇ ਹੌਸਲੇ ਬੁਲੰਦ


 


ਕੀ ਕਾਂਗਰਸ ਨੇ ਮੋਦੀ ਦੇ ਜਾਦੂ ਦਾ ਲੱਭ ਲਿਆ ਤੋੜ? 


Lok Sabha Elections 2024: ਕਰਨਾਟਕ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ, ਕਾਂਗਰਸ ਨੂੰ ਹੁਣ ਉਮੀਦ ਹੈ ਕਿ ਉਹ ਲੋਕ ਸਭਾ ਚੋਣਾਂ ਵੀ ਜਿੱਤ ਸਕਦੀ ਹੈ। ਕਾਂਗਰਸ ਦੇ ਕਈ ਦਿੱਗਜ਼ ਨੇਤਾਵਾਂ ਨੂੰ ਲੱਗ ਰਿਹਾ ਹੈ ਕਿ 2024 'ਚ ਮੋਦੀ ਦਾ ਕਿਲਾ ਹਿੱਲ ਸਕਦਾ ਹੈ। ਕਰਨਾਟਕ 'ਚ ਜਿੱਤ ਤੋਂ ਬਾਅਦ ਕਾਂਗਰਸ ਨੇਤਾਵਾਂ ਨੂੰ ਲੱਗ ਰਿਹਾ ਹੈ ਕਿ ਰਾਜ ਸਭਾ ਤੋਂ ਬਾਅਦ ਹੁਣ ਉਹ ਲੋਕ ਸਭਾ 'ਚ ਵੀ ਜਿੱਤ ਹਾਸਲ ਕਰ ਸਕਣਗੇ। ਆਓ ਜਾਣਦੇ ਹਾਂ ਪਾਰਟੀ ਦਾ ਮਾਸਟਰ ਪਲਾਨ ਕੀ ਹੋਵੇਗਾ। ਕੀ ਕਾਂਗਰਸ ਨੇ ਮੋਦੀ ਦੇ ਜਾਦੂ ਦਾ ਲੱਭ ਲਿਆ ਹੈ ਤੋੜ?


 


ਜਲੰਧਰ ਚੋਣਾਂ 'ਚ ਹਾਰ ਮਗਰੋਂ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ!


Jalandhar bypoll result: ਜਲੰਧਰ ਜ਼ਿਮਨੀ ਚੋਣ ਵਿੱਚ ਬੇਹੱਦ ਮਾੜਾ ਪ੍ਰਦਰਸ਼ਨ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਲਈ ਮੁਸਬੀਤ ਖੜ੍ਹੀ ਕਰ ਸਕਦਾ ਹੈ। ਬਸਪਾ ਨਾਲ ਗੱਠਜੋੜ ਦੇ ਬਾਵਜੂਦ ਸ਼੍ਰੋਮਣੀ ਅਕਾਲੀ ਦਲ ਨੂੰ ਮਹਿਜ਼ 17.85 ਫੀਸਦੀ ਵੋਟਾਂ ਪੈਣੀਆਂ ਅਕਾਲੀ ਦਲ ਅੰਦਰ ਮੁੜ ਬਗਾਵਤ ਦਾ ਮੁੱਢ ਬੰਨ੍ਹ ਸਕਦਾ ਹੈ। ਪਾਰਟੀ ਅੰਦਰ ਪਹਿਲਾਂ ਹੀ ਚਰਚਾ ਹੈ ਕਿ ਲੋਕਾਂ ਦਾ ਗੁੱਸਾ ਅਕਾਲੀ ਦਲ ਪ੍ਰਤੀ ਨਹੀਂ ਸਗੋਂ ਬਾਦਲ ਪਰਿਵਾਰ ਪ੍ਰਤੀ ਹੈ। ਇਸ ਲਈ ਪਾਰਟੀ ਦੀ ਕਮਾਨ ਬਾਦਲ ਪਰਿਵਾਰ ਦੀ ਬਜਾਏ ਕਿਸੇ ਹੋਰ ਲੀਡਰ ਨੂੰ ਸੌਂਪਣੀ ਚਾਹੀਦੀ ਹੈ। ਜਲੰਧਰ ਚੋਣਾਂ 'ਚ ਹਾਰ ਮਗਰੋਂ ਸੁਖਬੀਰ ਬਾਦਲ ਲਈ ਵੱਡੀ ਚੁਣੌਤੀ!


 


ਗਰਮੀ ਦਾ ਕਹਿਰ! ਪੰਜਾਬ 'ਚ ਪਾਰਾ 44 ਡਿਗਰੀ ਤੋਂ ਪਾਰ


Punjab Weather Report:ਪੰਜਾਬ ਵਿੱਚ ਸ਼ਨੀਵਾਰ ਨੂੰ ਗਰਮੀ ਕਹਿਰ ਬਣ ਕੇ ਵਰ੍ਹੀ ਪਰ ਰਾਤ ਨੂੰ ਕਈ ਥਾਵਾਂ ਉੱਪਰ ਬੱਦਲਵਾਈ ਹੋ ਗਈ। ਇਸ ਦੇ ਨਾਲ ਹੀ ਕਈ ਥਾਵਾਂ ਉੱਪਰ ਬੂੰਦਾ-ਬਾਂਦੀ ਵੀ ਹੋਈ। ਸ਼ਨੀਵਾਰ ਨੂੰ ਪੰਜਾਬ 'ਚ ਤਾਪਮਾਨ 44 ਡਿਗਰੀ ਨੂੰ ਪਾਰ ਕਰ ਗਿਆ। ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਤਾਪਮਾਨ 40 ਡਿਗਰੀ ਜਾਂ ਇਸ ਤੋਂ ਵੱਧ ਰਿਹਾ। ਮੌਸਮ ਵਿਭਾਗ ਅਨੁਸਾਰ ਪੂਰਬੀ ਪੰਜਾਬ ਸਮੇਤ ਦੇਸ਼ ਦੇ ਕਈ ਹਿੱਸਿਆਂ ਵਿੱਚ ਗਰਮੀ ਦੀ ਸਥਿਤੀ ਬਣੀ ਹੋਈ ਹੈ। ਗਰਮੀ ਦਾ ਕਹਿਰ! ਪੰਜਾਬ 'ਚ ਪਾਰਾ 44 ਡਿਗਰੀ ਤੋਂ ਪਾਰ


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.