Punjab Breaking News LIVE: ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ, ਮੰਤਰੀ ਹਰਜੋਤ ਬੈਂਸ ਨੂੰ ਮੰਗਣੀ ਪਈ ਮੁਆਫੀ, ਅਕਾਲ ਤਖਤ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼... ਪੜ੍ਹੋ ਵੱਡੀਆਂ ਖਬਰਾਂ

Punjab Breaking News, 16 August 2022 LIVE Updates: ਸੀਐਮ ਭਗਵੰਤ ਮਾਨ ਦਾ ਪੰਜਾਬੀਆਂ ਲਈ ਵੱਡਾ ਐਲਾਨ, ਮੰਤਰੀ ਹਰਜੋਤ ਬੈਂਸ ਨੂੰ ਮੰਗਣੀ ਪਈ ਮੁਆਫੀ, ਅਕਾਲ ਤਖਤ ਦੇ ਜਥੇਦਾਰ ਵੱਲੋਂ ਸਿੱਖ ਕੌਮ ਦੇ ਨਾਂ ਸੰਦੇਸ਼... ਪੜ੍ਹੋ ਵੱਡੀਆਂ ਖਬਰਾਂ

ਏਬੀਪੀ ਸਾਂਝਾ Last Updated: 16 Aug 2022 09:04 PM
ਸੀਐਮ ਮਾਨ ਦਾ ਦਾਅਵਾ ਬੁੱਢੇ ਨਾਲੇ ਦਾ ਪਾਣੀ ਕ੍ਰਿਸਟਲ ਕਲੀਅਰ ਕੀਤਾ ਜਾਏਗਾ

ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਬੁੱਢੇ ਨਾਲੇ ਦੇ ਪਾਣੀ ਨੂੰ ਕ੍ਰਿਸਟਲ ਕਲੀਅਰ ਬਣਾਇਆ ਜਾਏਗਾ।ਪ੍ਰੋਜੈਕਟ ਜਾਰੀ ਹੈ ਪਰ ਪਬਲਿਕ ਐਕਸ਼ਨ ਕਮੇਟੀ ਦੇ ਮੈਂਬਰਾਂ ਨੇ ਇਸ ਦੀ ਪੋਲ ਖੋਲ੍ਹੀ ਹੈ।ਉਨ੍ਹਾਂ ਕਿਹਾ ਕਿ ਸੀਐਮ ਮਾਨ ਦਾ ਇਹ ਦਾਅਵਾ ਮੁੰਕਿਨ ਨਹੀਂ ਹੈ।

Agriculture: ਕਿਸਾਨਾਂ ਵੱਲੋਂ ਵੱਡੇ ਐਕਸ਼ਨ ਦੀ ਤਿਆਰੀ


ਨਸ਼ੀਲੇ ਪਦਾਰਥਾਂ ਦੀ ਤਸਕਰੀ ਦੇ ਤਿੰਨ ਮਾਮਲਿਆਂ 'ਚ ਦੋ ਤਸਕੱਰ ਕਾਬੂ

ਦਿਹਾਤੀ ਪੁਲਿਸ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸੱਕਰੀ ਕਰਨ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ। 28 ਜੁਲਾਈ ਨੂੰ ਪਿੰਡ ਨੇਸ਼ਟਾ ਥਾਣਾ ਘਰਿੰਡਾ ਤੋਂ ਬ੍ਰਾਮਦ ਹੋਈ 5 ਕਿਲੋ ਹੈਰੋਇਨ ਅਤੇ 4 ਵਿਦੇਸ਼ੀ ਪਿਸਟਲ ਪਿੰਡ ਮੰਝ ਤੋਂ ਰਿਕਵਰ ਹੋਏ ਸਨ, ਜਿਸ ਵਿੱਚ ਅਗਲੇਰੀ ਕਾਰਵਾਈ ਕਰਦੇ ਹੋਏ ਇਸ ਓਪਰੇਸ਼ਨ ਨੂੰ ਅੰਜਾਮ ਦਿੱਤਾ ਗਿਆ।

ਡਾ. ਦਲਜੀਤ ਗਿੱਲ ਨੇ ਸੰਯੁਕਤ ਡਾਇਰੈਕਟਰ ਖੇਤੀਬਾੜੀ ਦਾ ਸੰਭਾਲਿਆ ਅਹੁੱਦਾ

ਡਾ.ਦਲਜੀਤ ਸਿੰਘ ਗਿੱਲ ਨੂੰ ਬਤੌਰ ਸੰਯੁਕਤ ਡਾਇਰੈਕਟਰ ਖੇਤੀਬਾੜੀ ਪਦ ਉਨਤ ਕੀਤਾ ਗਿਆ ਹੈ। ਇਨ੍ਹਾਂ ਵੱਲੋਂ ਖੇਤੀਬਾੜੀ ਵਿਭਾਗ ਵਿੱਚ ਸਾਲ 1988 ਨੂੰ ਬਤੌਰ ਖੇਤੀ ਵਿਕਾਸ ਅਫ਼ਸਰ ਜੁਆਇੰਨ ਕੀਤਾ ਗਿਆ। ਇਸ ਉਪਰੰਤ ਮੱਕੀ ਵਿਕਾਸ ਅਫ਼ਸਰ, ਡਿਪਟੀ ਡਾਇਰੈਕਟਰ ਦਾਲਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਅੰਮ੍ਰਿਤਸਰ ਵਿਖੇ ਵੱਖ-ਵੱਖ ਅਹਿਮ ਅਹੁਦਿਆਂ ਤੇ ਸੇਵਾ ਨਿਭਾਈ ਗਈ।

Accident in Bathinda: ਭਿਆਨਕ ਸੜਕ ਹਾਦਸੇ 'ਚ ਚਾਰ ਲੋਕਾਂ ਦੀ ਮੌਤ, ਅੱਧਾ ਦਰਜਨ ਤੋਂ ਜ਼ਿਆਦ ਲੋਕ ਜ਼ਖ਼ਮੀ

ਬਠਿੰਡਾ ਸਬ ਡਵੀਜ਼ਨ ਤਲਵੰਡੀ ਸਾਬੋ ਦੀ ਰਾਮਾ ਮੰਡੀ ਦੇ ਨਾਲ ਲੱਗਦੇ ਹਰਿਆਣਾ ਦੇ ਪਿੰਡ ਨਾਰੰਗ ਵਿਖੇ ਭਿਆਨਕ ਸੜਕ ਹਾਦਸਾ ਵਾਪਰ ਗਿਆ ਹੈ। ਹਾਦਸੇ ਵਿਚ ਇੱਕ ਛੋਟੀ ਬੱਚੀ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ ਹੈ। ਜਦਕਿ ਅੱਧਾ ਦਰਜਨ ਲੋਕ ਜ਼ਖ਼ਮੀ ਹੋ ਗਏ। ਜਿਨ੍ਹਾਂ ਦਾ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਬਠਿੰਡਾ ਵਿਖੇ ਕਬਾੜ ਦਾ ਕੰਮ ਕਰਨ ਵਾਲੇ ਕੁਝ ਪਰਿਵਾਰ ਰਾਜਸਥਾਨ ਵਿਖੇ ਗੁੱਗਾ ਮੈੜੀ ਧਾਰਮਿਕ ਸਥਾਨ ਤੇ ਦਰਸ਼ਨ ਕਰਨ ਲਈ ਗਏ ਸਨ ਪਿਕਅੱਪ ਗੱਡੀ ਵਿਚ ਗਰੀਬੀ 20 ਲੋਕ ਸਵਾਰ ਸਨ ਜਿਨ੍ਹਾਂ ਨੇ ਪਿਕਅਪ ਗੱਡੀ ਦੇ ਡਾਲੇ ਵਿੱਚ ਇੱਕ ਹੋਰ ਛੱਤ ਬਣਾ ਕੇ ਸਵਾਰੀਆਂ ਬਿਠਾ ਹੋਈਆਂ ਸਨ।

Amritsar News: ਅੰਮ੍ਰਿਤਸਰ ਤੋਂ ਵੱਡੀ ਖ਼ਬਰ! ਪੁਲਿਸ ਦੀ ਗੱਡੀ ਹੇਠ ਮਿਲਿਆ ਬੰਬ

ਰਣਜੀਤ ਐਵੀਨਿਊ ਇਲਾਕੇ 'ਚ ਪੁਲਿਸ ਇੰਸਪੈਕਟਰ ਦੀ ਗੱਡੀ ਹੇਠ ਬੰਬ ਲਗਾਇਆ ਗਿਆ।ਇਹ ਗੱਡੀ ਇੰਨਸਪੈਕਟਰ ਦੇ ਘਰ ਦੇ ਬਾਹਰ ਖੜ੍ਹੀ ਹੈ।ਇਸ ਮਾਮਲੇ 'ਚ CCTV ਵੀ ਸਾਹਮਣੇ ਆ ਗਿਆ। ਫਿਲਹਾਲ ਪੁਲਿਸ ਇਸ ਮਾਮਲੇ ਦੀ ਜਾਂਚ 'ਚ ਲੱਗੀ ਹੈ।ਬੰਬ ਨਿਰੋਧਕ ਦਸਤਾ ਮੌਕੇ 'ਤੇ ਪਹੁੰਚ ਗਿਆ ਹੈ। ਇਹ ਬੰਬ ਸਬ ਇੰਨਸਪੈਕਟਰ ਦਿਲਬਾਗ ਸਿੰਘ ਜੋ CIA 'ਚ ਤਾਇਨਾਤ ਹਨ ਦੀ ਗੱਡੀ ਹੇਠ ਲਗਾਇਆ ਗਿਆ ਹੈ।ਘਟਨਾ ਬੀਤੀ ਰਾਤ ਦੀ ਹੈ। ਸੀਸੀਟੀਵੀ ਕੈਮਰੇ 'ਚ ਦੇਖਿਆ ਜਾ ਸਕਦਾ ਹੈ ਕਿ ਦੋ ਨੌਜਵਾਨ ਮੋਟਰਸਾਇਕਲ ਤੇ ਆਉਂਦੇ ਹਨ ਅਤੇ ਘਰ ਬਾਹਰ ਖੜੀ ਗੱਡੀ ਦੇ ਹੇਠ ਬੰਬ ਲਗਾ ਕਿ ਫਰਾਰ ਹੋ ਜਾਂਦੇ ਹਨ।ਦਿਲਬਾਗ ਸਿੰਘ ਨੂੰ ਆਖਰ ਕਿਉਂ ਨਿਸ਼ਾਨਾ ਬਣਾਇਆ ਗਿਆ ਇਹ ਜਾਂਚ ਦਾ ਵਿਸ਼ਾ ਹੈ। ਦਸ ਦੇਈਏ ਕਿ ਦਿਲਬਾਗ ਸਿੰਘ ਅੱਤਵਾਦ ਦੇ ਦੌਰ 'ਚ ਕਾਫੀ ਐਕਟਿਵ ਰਹੇ ਹਨ। 

Bikram Majithia: ਜੇਲ੍ਹ 'ਚੋਂ ਛੁੱਟਣ ਤੋਂ ਬਾਅਦ ਬਿਕਰਮ ਨੇ ਕਿਹਾ-ਮੈਂ ਇਕ ਵੀਡੀਓ ਰੱਖੀ ਹੈ,'ਛੱਲਾ' ਮੁੜ ਕੇ ਆਏਗਾ ਤਾਂ ਚਲਾਵਾਂਗਾ

ਡਰੱਗਜ਼ ਮਾਮਲੇ 'ਚ ਜ਼ਮਾਨਤ 'ਤੇ ਬਾਹਰ ਆਏ ਸਾਬਕਾ ਅਕਾਲੀ ਮੰਤਰੀ ਬਿਕਰਮ ਮਜੀਠੀਆ ਨੇ ਸਾਬਕਾ ਸੀਐੱਮ ਚਰਨਜੀਤ ਚੰਨੀ ਪ੍ਰਤੀ ਤਿੱਖਾ ਰਵੱਈਆ ਦਿਖਾਇਆ ਹੈ। ਚੰਡੀਗੜ੍ਹ 'ਚ ਮਜੀਠੀਆ ਨੇ ਕਿਹਾ ਕਿ ਮੇਰੇ ਕੋਲ ਚੰਨੀ ਦੀ ਵੀਡੀਓ ਹੈ। ਜਦੋਂ ਉਹ ਵਾਪਸ ਆਵੇਗਾ, ਮੈਂ ਇਸ ਨੂੰ ਚਲਾਵਾਂਗਾ। ਹਾਲਾਂਕਿ ਮਜੀਠੀਆ ਨੇ ਇਹ ਨਹੀਂ ਦੱਸਿਆ ਕਿ ਵੀਡੀਓ ਕਿਸ ਬਾਰੇ ਹੈ। ਸਾਬਕਾ ਮੁੱਖ ਮੰਤਰੀ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਮਜੀਠੀਆ ਖਿਲਾਫ ਕੇਸ ਦਰਜ ਕੀਤਾ ਸੀ। ਇਸ ਦਾ ਚੰਨੀ ਨੇ ਚੋਣ 'ਚ ਵੀ ਨਸ਼ੇ ਖਿਲਾਫ ਕਾਰਵਾਈ ਤੌਰ 'ਤੇ ਖੂਬ ਕ੍ਰੈਡਿਟ ਲਿਆ। ਇਸ ਕੇਸ 'ਚ ਮਜੀਠੀਆ ਨੂੰ 168 ਦਿਨ ਪਟਿਆਲਾ ਜੇਲ੍ਹ ਵਿੱਚ ਕੱਟਣੇ ਪਏ ਸਨ। ਚੰਨੀ ਇਸ ਸਮੇਂ ਵਿਦੇਸ਼ ਦੌਰੇ 'ਤੇ ਹਨ।

Milk Price Hiked:  ਮਹਿੰਗਾਈ ਦਾ ਝਟਕਾ, ਦੁੱਧ ਦੀਆਂ ਕੀਮਤਾਂ 'ਚ ਵਾਧਾ

ਦੇਸ਼ 'ਚ ਮਹਿੰਗਾਈ ਦੇ ਝਟਕੇ ਜਨਤਾ ਬਾਰ-ਬਾਰ ਮਹਿਸੂਸ ਕਰ ਰਹੀ ਹੈ। ਦੇਸ਼ ਦੀ ਸਭ ਤੋਂ ਵੱਡੀ ਦੁੱਧ ਸਪਲਾਈ ਕਰਨ ਵਾਲੀ ਕੰਪਨੀ ਅਮੁੱਲ ਨੇ ਦੁੱਧ ਦੀ ਕੀਮਤ ਵਧਾਉਣ ਦਾ ਐਲਾਨ ਕੀਤਾ ਹੈ। ਗੁਜਰਾਤ ਕੋ-ਆਪਰੇਟਿਵ ਮਿਲਕ ਮਾਰਕੀਟਿੰਗ ਫੈਡਰੇਸ਼ਨ (GCMMF), ਜੋ ਅਮੁੱਲ ਦੁੱਧ ਵੇਚਦੀ ਹੈ, ਨੇ ਅਮੁੱਲ ਦੁੱਧ ਦੀ ਕੀਮਤ ਵਿੱਚ 4 ਫੀਸਦੀ ਦਾ ਵਾਧਾ ਕੀਤਾ ਹੈ, ਜਿਸ ਨਾਲ ਇਸ ਦਾ ਦੁੱਧ 2 ਰੁਪਏ ਪ੍ਰਤੀ ਲੀਟਰ ਮਹਿੰਗਾ ਹੋ ਗਿਆ ਹੈ।

Report card: ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਦਾ ਰਿਪੋਰਟ ਕਾਰਡ

ਸਿਹਤ ਮੰਤਰੀ ਚੇਤਨ ਸਿੰਘ ਜੋੜੇਮਾਜਰਾ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕਰਦਿਆਂ ਕਿਹਾ ਕਕਿ 75 ਆਮ ਆਦਮੀ ਕਲੀਨਿਕ ਖੋਲ੍ਹੇ ਗਏ ਹਨ। ਉਨ੍ਹਾਂ ਕਿਹਾ ਕਿ ਅਸੀਂ 15 ਅਗਸਤ ਨੂੰ 75 ਕਲਨਿਕ ਖੋਲ੍ਹਣ ਬਾਰੇ ਕਿਹਾ ਸੀ ਪਰ ਅਸੀਂ 100 ਮੁਹੱਲਾ ਕਲੀਨਿਕ ਖੋਲ੍ਹ ਦਿੱਤੇ ਹਨ। ਕਪੂਰਥਲਾ, ਹੁਸ਼ਿਆਰਪੁਰ ਤੇ ਸੰਗਰੂਰ ਵਿੱਚ ਮੈਡੀਕਲ ਕਾਲਜ ਖੋਲ੍ਹੇ ਜਾ ਰਹੇ ਹਨ। ਮਾਲੇਰਕੋਟਲਾ ਵਿੱਚ ਕੇਂਦਰ ਸਰਕਾਰ ਨਾਲ ਨਾਲ ਮਿਲ ਕੇ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ। ਮੋਹਾਲੀ ਵਿੱਚ ਮੈਡੀਕਲ ਦੀ ਪੜ੍ਹਾਈ ਸ਼ੁਰੂ ਹੋ ਗਈ ਹੈ। ਆਉਣ ਵਾਲੇ 5 ਸਾਲਾਂ ਵਿੱਚ ਹਰ ਜ਼ਿਲ੍ਹੇ ਵਿੱਚ ਇੱਕ ਮੈਡੀਕਲ ਕਾਲਜ ਹੋਵੇਗਾ।

Sidhu Moosewala murder case: ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਕਿਹੜੇ ਕਲਾਕਾਰਾਂ ਦਾ ਹੱਥ?

ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੱਲੋਂ ਆਪਣੇ ਪੁੱਤਰ ਦੇ ਕਤਲ ਪਿੱਛੇ ਕੁਝ ਕਲਾਕਾਰਾਂ ਦਾ ਹੱਥ ਹੋਣ ਦਾ ਖੁਲਾਸਾ ਕਰਨ ਮਗਰੋਂ ਨਵੀਂ ਚਰਚਾ ਛਿੜ ਗਈ ਹੈ। ਬਲਕੌਰ ਸਿੰਘ ਦੇ ਦਾਅਵੇ ਮਗਰੋਂ ਕੁਝ ਕਲਾਕਾਰਾਂ ਅੰਦਰ ਵੀ ਖੌਫ ਦਾ ਮਾਹੌਲ ਹੈ ਕਿਉਂਕਿ ਉਨ੍ਹਾਂ ਦਾ ਸਿੱਧੂ ਮੂਸੇਵਾਲਾ ਨਾਲ ਕਾਫੀ ਟਕਰਾਅ ਰਿਹਾ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਨੇ ਇਹ ਵੀ ਕਿਹਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਉਹ ਨਾਵਾਂ ਦਾ ਵੀ ਖੁਲਾਸਾ ਕਰਨਗੇ। ਪਿਛਲੇ ਦਿਨੀਂ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਨੇ ਖ਼ੁਲਾਸਾ ਕੀਤਾ ਸੀ ਕਿ ਸਿੱਧੂ ਨੂੰ ਕਤਲ ਕਰਵਾਉਣ ਵਿੱਚ ਸੂਬੇ ਦੇ ਕੁਝ ਕਲਾਕਾਰਾਂ ਦਾ ਵੀ ਹੱਥ ਹੈ। ਉਨ੍ਹਾਂ ਕਿਹਾ ਕਿ ਉਹ ਇਹ ਖ਼ੁਲਾਸਾ ਅਗਲੇ ਦਿਨਾਂ ਦੌਰਾਨ ਕਰਨਗੇ। ਉਹ ਆਜ਼ਾਦੀ ਦਿਹਾੜੇ ਤੋਂ ਇੱਕ ਦਿਨ ਪਹਿਲਾਂ ਪਿੰਡ ਮੂਸਾ ਵਿੱਚ ਜੁੜੇ ਪ੍ਰਸ਼ੰਸਕਾਂ ਨੂੰ ਸੰਬੋਧਨ ਕਰ ਰਹੇ ਸਨ।

Report card of AAP GOVT: ਪੰਜਾਬ ਸਰਕਾਰ ਦੇ ਪੰਜ ਮਹੀਨੇ ਪੂਰੇ, ਪੰਜ ਮੰਤਰੀਆਂ ਵੱਲੋਂ ਰਿਪੋਰਟ ਕਾਰਡ ਪੇਸ਼

ਅੱਜ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ 5 ਮਹੀਨੇ ਪੂਰੇ ਹੋ ਗਏ ਹਨ। ਸਰਕਾਰ ਦੇ ਪੰਜ ਮਹੀਨੇ ਪੂਰੇ ਹੋਣ ਉੱਪਰ ਸਰਕਾਰ ਨੇ ਆਪਣਾ ਰਿਪੋਰਟ ਕਾਰਡ ਪੇਸ਼ ਕੀਤਾ। ਭਗਵੰਤ ਮਾਨ ਸਰਕਾਰ ਦੇ 5 ਮੰਤਰੀਆਂ ਨੇ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਲੇਖਾ-ਜੋਖਾ ਲੋਕਾਂ ਸਾਹਮਣੇ ਰੱਖਿਆ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਬਣਨ ਤੋਂ ਬਾਅਦ 6349 ਕਰੋੜ ਦੇ ਕਰਜ਼ੇ ਵਾਪਸ ਕੀਤੇ ਜਾ ਚੁੱਕੇ ਹਨ। ਇਨ੍ਹਾਂ ਪੰਜ ਮਹੀਨਿਆਂ ਵਿੱਚ ਸਰਕਾਰ ਨੇ 10729 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਜੀਐਸਟੀ ਕੁਲੈਕਸ਼ਨ ਵਿੱਚ 24.15% ਦਾ ਵਾਧਾ ਹੋਇਆ ਹੈ। ਸਰਕਾਰ ਦਾ ਟੀਚਾ 27% ਸੀ ਪਰ ਅਜੇ ਪੰਜਾਬ ਵਿੱਚ ਤਿਉਹਾਰਾਂ ਦਾ ਸੀਜ਼ਨ ਆਉਣਾ ਹੈ ਜਿਸ ਕਰਕੇ ਇਹ ਹੋਰ ਵਧੇਗਾ।

Lumpy Skin Disease: ਕੇਂਦਰ ਸਰਕਾਰ ਵੱਲੋਂ ਲੰਪੀ ਸਕਿਨ ਬਿਮਾਰੀ ਲਈ 25 ਲੱਖ ਡੋਜ਼ਾਂ ਅੱਜ ਸ਼ਾਮ ਤੱਕ ਗੁਜਰਾਤ ਤੋਂ ਪੰਜਾਬ ਭੇਜੀਆਂ ਜਾਣਗੀਆਂ
ਪੰਜਾਬ ਦੇ ਪਸ਼ੂ ਪਾਲਣ ਮੰਤਰੀ ਲਾਲਜੀਤ ਭੁੱਲਰ ਦੀ ਸੂਬੇ ਵਿੱਚ ਪਸ਼ੂਆਂ 'ਚ ਫੈਲੀ ਲੰਪੀ ਸਕਿਨ ਬਿਮਾਰੀ ਨੂੰ ਲੈ ਕੇ ਕੇਂਦਰੀ ਮੰਤਰੀ ਨਾਲ ਚੱਲ ਰਹੀ ਮੀਟਿੰਗ ਖ਼ਤਮ ਹੋ ਗਈ ਹੈ। ਇਸ ਮੀਟਿੰਗ ਤੋਂ ਬਾਅਦ ਲਾਲਜੀਤ ਸਿੰਘ ਭੁੱਲਰ ਨੇ ਬਿਆਨ ਦਿੱਤਾ ਹੈ ਕਿ ਪੰਜਾਬ ਦੇ ਪਸ਼ੂਆਂ ਦੀ ਸਥਿਤੀ ਦਾ ਸਾਰਾ ਵੇਰਵਾ ਕੇਂਦਰ ਅੱਗੇ ਰੱਖਿਆ ਗਿਆ ਹੈ। ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਪੰਜਾਬ ਨੂੰ ਜਲਦੀ ਹੀ 25 ਲੱਖ  ਡੋਜ਼ਾਂ ਮਿਲਣਗੀਆਂ। ਕੇਂਦਰ ਸਰਕਾਰ ਨੇ ਵਾਅਦਾ ਕੀਤਾ ਹੈ ਕਿ ਲੰਪੀ ਸਕਿਨ ਬਿਮਾਰੀ ਦੀ ਡੋਜ਼ ਅੱਜ ਸ਼ਾਮ ਤੱਕ ਗੁਜਰਾਤ ਤੋਂ ਪੰਜਾਬ ਪਹੁੰਚ ਜਾਵੇਗੀ। ਤੰਦਰੁਸਤ ਪਸ਼ੂਆਂ ਨੂੰ ਪੀੜਤ ਪਸ਼ੂਆਂ ਤੋਂ ਦੂਰ ਰੱਖਣ ਦੇ ਉਪਰਾਲੇ ਕੀਤੇ ਜਾ ਰਹੇ ਹਨ।
CM Bhagwant Mann: ਭਗਵੰਤ ਮਾਨ ਵੱਲੋਂ 25 ਹੋਰ ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕਰਨ ਦਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬੀਆਂ ਨੂੰ ਇੱਕ ਹੋਰ ਖੁਸ਼ਖ਼ਬਰੀ ਦਿੱਤੀ ਹੈ। ਉਨ੍ਹਾਂ ਟਵੀਟ ਕਰਦਿਆਂ ਕਿਹਾ ਕਿ ਮੇਰੀ ਸਰਕਾਰ ਨੇ ਫ਼ੈਸਲਾ ਲਿਆ ਹੈ ਕਿ ਜਿਹੜੇ ਹੋਰ 25 ਆਮ ਆਦਮੀ ਕਲੀਨਿਕ ਬਣਕੇ ਤਿਆਰ ਹਨ , ਉਹ ਵੀ ਲੋਕਾਂ ਨੂੰ ਸਮਰਪਿਤ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ‘ਚ 100 ਆਮ ਆਦਮੀ ਕਲੀਨਿਕ ਲੋਕਾਂ ਦੀ ਸੇਵਾ ਕਰਨਗੇ। ਸਾਡੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਅਗਵਾਈ  'ਚ ਸਿਹਤ ਕ੍ਰਾਂਤੀ ਪੰਜਾਬ ‘ਚ ਜਾਰੀ ਹੈ। 

ITBP Bus Accident: ਜੰਮੂ ਕਸ਼ਮੀਰ ਦੇ ਪਹਿਲਗਾਮ 'ਚ ਭਿਆਨਕ ਹਾਦਸਾ

ਜੰਮੂ ਕਸ਼ਮੀਰ ਦੇ ਪਹਿਲਗਾਮ  'ਚ ਭਿਆਨਕ ਹਾਦਸਾ,  ਨਦੀ  'ਚ ਡਿੱਗੀ ਆਈਟੀਬੀਪੀ ਜਵਾਨਾਂ ਨਾਲ ਭਰੀ ਬੱਸ , 7 ਤੋਂ ਜਵਾਨਾਂ ਦੀ ਦੱਸੀ ਜਾ ਰਹੀ ਮੌਤ । ਅਮਰਨਾਥ ਯਾਤਰਾ ਲਈ ਜਵਾਨਾਂ ਨੂੰ ਇਲਾਕੇ 'ਚ ਤਾਇਨਾਤ ਕੀਤਾ ਗਿਆ ਸੀ।


 

Bargari case: ਬਰਗਾੜੀ ਬੇਅਦਬੀ ਮਾਮਲੇ 'ਚ ਇਨਸਾਫ ਲਈ ਅੱਜ ਮੁੜ ਸਿੱਖ ਜਥੇਬੰਦੀਆਂ ਦਾ ਵੱਡਾ ਇਕੱਠ

2015 ਦੇ ਬਰਗਾੜੀ ਬੇਅਦਬੀ ਕਾਂਡ ਅਤੇ ਇਸ ਨਾਲ ਸਬੰਧਤ ਬਹਿਬਲ ਕਲਾਂ ਤੇ ਕੋਟਕਪੂਰਾ ਗੋਲੀ ਕਾਂਡ ਨੂੰ ਲੈ ਕੇ ਪੀੜਤ ਪਰਿਵਾਰਾਂ ਦੀ ਅਗਵਾਈ ਹੇਠ ਅੱਜ ਪੰਥਕ ਜਥੇਬੰਦੀਆਂ ਦਾ ਵੱਡਾ ਇਕੱਠ ਬੁਲਾਇਆ ਗਿਆ ਹੈ। ਫਰੰਟ ਵੱਲੋਂ ਪੰਥਕ ਜਥੇਬੰਦੀਆਂ ਨੇ ਵੱਡੀ ਮੀਟਿੰਗ ਬੁਲਾਈ ਹੈ ਜਿਸ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Punjab News: ਜੇਲ ਤੋਂ ਬਾਹਰ ਆਏ ਮਜੀਠੀਆ ਅੱਜ ਜਾਣਗੇ ਖਟਕੜਕਲਾਂ

ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਖਟਕੜਕਲਾਂ ਜਾਣਗੇ ਜਿੱਥੇ ਉਹਨਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ।ਉੱਥੇ ਹੀ ਇਸ ਤੋਂ ਇਲਾਵਾ ਜਲੰਧਰ-ਅੰਮ੍ਰਿਤਸਰ 'ਚ ਵੀ ਉਹਨਾਂ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਸਵੇਰੇ ਉਹ 9.30 ਵਜੇ ਰਵਾਨਾ ਹੋਣਗੇ ਅਤੇ ਸਵੇਰੇ 11 ਵਜੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਕਰੀਬ ਤਿੰਨ ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਗੇਟ ਪੁੱਜਣਗੇ ਜਿੱਥੋਂ ਉਹ ਸ੍ਰੀ ਦਰਬਾਰ ਸਾਹਿਬ ਵੀ ਜਾ ਕੇ ਨਤਮਸਤਕ ਹੋਣਗੇ।

Giani Harpreet Singh: 'ਪੰਜਾਬ 'ਚ ਮਾਹੌਲ ਖ਼ਤਰਨਾਕ ਬਣ ਰਿਹਾ, ਇਕਮੁੱਠ ਹੋਣ ਦੀ ਜ਼ਰੂਰਤ'

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ ਇਕਮੁੱਠ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਮਾਹੌਲ ਬਹੁਤ ਖ਼ਤਰਨਾਕ ਬਣ ਰਿਹਾ ਹੈ। ਅਸੀਂ ਕੁਦਰਤ ਦੇ ਦੁਸ਼ਮਣ ਬਣੇ ਹੋਏ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਲੱਖਾਂ ਪੰਜਾਬੀਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਭਾਰਤ-ਪਾਕਿ ਵੰਡ ਦੌਰਾਨ ਅਪਣੀਆਂ ਜਾਨਾਂ ਗਵਾਈਆਂ ਤੇ ਸਭ ਕੁਝ ਗਵਾਇਆ। ਅੱਜ ਅਕਾਲ ਤਖਤ ਸਾਹਿਬ ਕੇਵਲ ਸਿੱਖ ਹੀ ਨਹੀਂ, ਵੱਡੀ ਗਿਣਤੀ ਵਿੱਚ ਮੁਸਲਿਮ ਪਰਿਵਾਰ ਵੀ ਪਹੁੰਚੇ ਹਨ। ਉਨ੍ਹਾਂ ਕਿਹਾ ਕਿ ਅੰਗਰੇਜ਼ਾਂ ਨਾਲ ਲੜਨ ਵਿੱਚ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਰਿਹਾ ਹੈ। ਅੱਜ ਸਿਰਫ ਸ੍ਰੀ ਅਕਾਲ ਤਖਤ ਸਾਹਿਬ ਹੀ ਨਹੀਂ ਜਿੰਨੇ ਵੀ ਇਤਿਹਾਸਿਕ ਅਸਥਾਨ ਨੇ ਉਨ੍ਹਾਂ 'ਤੇ ਇਨ੍ਹਾਂ ਸ਼ਹੀਦਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ 75ਵਾਂ ਆਜ਼ਾਦੀ ਦਿਹਾੜਾ ਮਨਾ ਰਹੇ ਹਾਂ ਪਰ ਅਫ਼ਸੋਸ ਅੱਜ ਵੀ ਦੋਵਾਂ ਮੁਲਕਾਂ ਦੀਆਂ ਸਰਕਾਰਾਂ ਨੇ ਇਨ੍ਹਾਂ ਲੱਖਾਂ ਲੋਕਾਂ ਲਈ ਸ਼ੋਕ ਮਤਾ ਤੱਕ ਨਹੀਂ ਪਾਸ ਕੀਤਾ।

Corona Cases In India: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 8,813 ਨਵੇਂ ਮਾਮਲੇ ਦਰਜ

  ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ 8,813 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟ ਮੁਤਾਬਕ 15,040 ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਇਸ ਸਮੇਂ ਕੋਰੋਨਾ ਦੇ 1,11,252 ਐਕਟਿਵ ਕੇਸ ਹਨ ਅਤੇ ਰੋਜ਼ਾਨਾ ਸਕਾਰਾਤਮਕਤਾ ਦਰ 4.15% ਹੈ। ਕੱਲ੍ਹ ਦੇ ਕੇਸਾਂ ਨਾਲ ਅੱਜ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ, ਕੱਲ੍ਹ ਦੇ ਮੁਕਾਬਲੇ ਅੱਜ ਕੇਸਾਂ ਵਿੱਚ ਕਮੀ ਆਈ ਹੈ। 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 6 ਹਜ਼ਾਰ ਮਾਮਲਿਆਂ 'ਚ ਕਮੀ ਆਈ ਹੈ। ਕੱਲ੍ਹ ਯਾਨੀ 15 ਅਗਸਤ ਨੂੰ 14,917 ਨਵੇਂ ਮਾਮਲੇ ਸਾਹਮਣੇ ਆਏ ਸਨ, 14 ਅਗਸਤ ਨੂੰ 14,092 ਨਵੇਂ ਮਰੀਜ਼ ਸਾਹਮਣੇ ਆਏ ਸਨ। 12 ਅਗਸਤ ਨੂੰ 16,561, 11 ਅਗਸਤ ਨੂੰ 16,299 ਨਵੇਂ ਕੇਸ ਦਰਜ ਕੀਤੇ ਗਏ। ਰਿਪੋਰਟ ਅਨੁਸਾਰ 9 ਅਗਸਤ ਨੂੰ 12,751 ਨਵੇਂ ਕੇਸ, 8 ਅਗਸਤ ਨੂੰ 16167, 7 ਅਗਸਤ ਨੂੰ 18,738 ਨਵੇਂ ਕੇਸ, 6 ਅਗਸਤ ਨੂੰ 19,406 ਨਵੇਂ ਕੇਸ, 4 ਅਗਸਤ ਨੂੰ 19,893 ਨਵੇਂ ਕੇਸ ਅਤੇ 3 ਅਗਸਤ ਨੂੰ 17,135 ਨਵੇਂ ਕੇਸ ਦਰਜ ਕੀਤੇ ਗਏ।

ਪਿਛੋਕੜ

Punjab Breaking News, 16 August 2022 LIVE Updates: ਆਜ਼ਾਦੀ ਦੀ 75ਵੀਂ ਵਰ੍ਹੇਗੰਢ ਮੌਕੇ ਪੰਜਾਬ ਸਰਕਾਰ ਵੱਲੋਂ 75 ਮੁਹੱਲਾ ਕਲੀਨਿਕਾਂ ਦੀ ਸ਼ੁਰੂਆਤ ਕਰ ਦਿੱਤੀ ਗਈ ਹੈ। ਪੰਜਾਬ ਦੇ ਸੀ.ਐਮ ਭਗਵੰਤ ਮਾਨ ਨੇ ਕਿਹਾ ਕਿ ਜਲਦ ਹੀ ਹਜ਼ਾਰਾਂ ਹੋਰ ਮੁਹੱਲਾ ਕਲੀਨਿਕ ਬਣਾਏ ਜਾਣਗੇ। ਜਿਸ ਵਿੱਚ ਲੋਕਾਂ ਨੂੰ ਘਰ ਦੇ ਨੇੜੇ ਹੀ ਵਧੀਆ ਇਲਾਜ ਮਿਲੇਗਾ। ਸੀਐਮ ਭਗਵੰਤ ਮਾਨ ਨੇ ਆਜ਼ਾਦੀ ਦਿਵਸ ਮੌਕੇ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਗੱਲਬਾਤ ਕਰਦਿਆਂ ਕਿਹਾ ਕਿ ਸੂਬੇ ਦੇ ਸਕੂਲਾਂ ਦੀ ਹਾਲਤ ਵੀ ਜਲਦੀ ਹੀ ਬਦਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਹਾਲਤ ਬਦਲਣ ਲਈ ਕੰਮ ਕੀਤਾ ਜਾ ਰਿਹਾ ਹੈ। ਜਿਸ ਵਿੱਚ ਵਿਸ਼ਵ ਪੱਧਰੀ ਸਿੱਖਿਆ ਦਿੱਤੀ ਜਾਵੇਗੀ। ਪੰਜਾਬ ਵਿੱਚ ਹੀ ਨੌਜਵਾਨਾਂ ਨੂੰ ਡਿਗਰੀ ਦੇ ਹਿਸਾਬ ਨਾਲ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾ ਰਹੇ ਹਨ। CM ਭਗਵੰਤ ਮਾਨ ਦਾ ਐਲਾਨ, ਦੇਵਾਂਗੇ ਵਿਸ਼ਵ ਪੱਧਰੀ ਸਿੱਖਿਆ, ਨੌਜਵਾਨਾਂ ਨੂੰ ਡਿਗਰੀ ਮੁਤਾਬਕ ਮਿਲੇਗੀ ਨੌਕਰੀ


ਕੋਰੋਨਾ ਤੋਂ ਠੀਕ ਹੋ ਕੇ ਬਿਨਾਂ ਮਾਸਕ ਸਮਾਗਮ 'ਚ ਸ਼ਾਮਲ ਹੋਏ ਹਰਜੋਤ ਬੈਂਸ, ਬਾਅਦ 'ਚ ਮੰਗੀ ਮੁਆਫੀ


ਆਜ਼ਾਦੀ ਦਿਵਸ ਮੌਕੇ ਮਾਸਕ ਨਾ ਪਹਿਨਣ ਲਈ ਪੰਜਾਬ ਦੇ ਜੇਲ੍ਹ ਮੰਤਰੀ ਸਵਾਲਾਂ ਦੇ ਘੇਰੇ  'ਚ ਹਨ। ਸਰਕਾਰ ਵੱਲੋਂ ਜਾਰੀ ਹਦਾਇਤਾਂ ਦੇ ਬਾਵਜੂਦ ਜ਼ਿਲ੍ਹਾ ਪੱਧਰੀ ਸਮਾਗਮ ਵਿੱਚ ਸ਼ਾਮਲ ਹੋਣ ਹੁਸ਼ਿਆਰਪੁਰ ਪਹੁੰਚੇ ਮੰਤਰੀ ਬੈਂਸ ਨੇ ਮਾਸਕ ਨਹੀਂ ਪਾਇਆ ਸੀ । ਭੀੜ 'ਚ ਵੀ ਉਹ ਬਿਨਾਂ ਮਾਸਕ ਸਮਾਗਮ 'ਚ ਸ਼ਾਮਲ ਹੋਏ। ਮੁਹੱਲਾ ਕਲੀਨਿਕ ਦੇ ਉਦਘਾਟਨ ਲਈ ਪਹੁੰਚੇ ਮੰਤਰੀ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਵੱਲੋਂ ਮੁਆਫੀ ਮੰਗੀ ਗਈ ਅਤੇ ਤੁਰੰਤ ਮਾਸਕ ਪਹਿਨਣ ਦੀ ਗੱਲ ਆਖੀ ਗਈ । ਦਸ ਦਈਏ ਕਿ ਹਰਜੋਤ ਬੈਂਸ ਕੁਝ ਦਿਨ ਪਹਿਲਾਂ ਹੀ ਕੋਰੋਨਾ ਦੀ ਲਪੇਟ 'ਚ ਸਨ। ਕੋਰੋਨਾ ਤੋਂ ਠੀਕ ਹੋ ਕੇ ਬਿਨਾਂ ਮਾਸਕ ਸਮਾਗਮ 'ਚ ਸ਼ਾਮਲ ਹੋਏ ਹਰਜੋਤ ਬੈਂਸ, ਬਾਅਦ 'ਚ ਮੰਗੀ ਮੁਆਫੀ



ਜੇਲ੍ਹ ਤੋਂ ਬਾਹਰ ਆਏ ਮਜੀਠੀਆ ਅੱਜ ਜਾਣਗੇ ਖਟਕੜਕਲਾਂ, ਜਲੰਧਰ-ਅੰਮ੍ਰਿਤਸਰ 'ਚ ਵੀ ਸਵਾਗਤ ਦੀਆਂ ਤਿਆਰੀਆਂ


ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਅੱਜ ਖਟਕੜਕਲਾਂ ਜਾਣਗੇ ਜਿੱਥੇ ਉਹਨਾਂ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਸ਼ਰਧਾਂਜਲੀ ਭੇਂਟ ਕੀਤੀ ਜਾਵੇਗੀ ।ਉੱਥੇ ਹੀ ਇਸ ਤੋਂ ਇਲਾਵਾ ਜਲੰਧਰ-ਅੰਮ੍ਰਿਤਸਰ 'ਚ ਵੀ ਉਹਨਾਂ ਦੇ ਸਵਾਗਤ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਜਾਣਕਾਰੀ ਮੁਤਾਬਕ ਚੰਡੀਗੜ੍ਹ ਤੋਂ ਸਵੇਰੇ ਉਹ 9.30 ਵਜੇ ਰਵਾਨਾ ਹੋਣਗੇ ਅਤੇ ਸਵੇਰੇ 11 ਵਜੇ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਪਿੰਡ ਖਟਕੜ ਕਲਾਂ ਵਿਖੇ ਮੱਥਾ ਟੇਕਣਗੇ। ਇਸ ਤੋਂ ਬਾਅਦ ਉਹ ਕਰੀਬ ਤਿੰਨ ਵਜੇ ਸ੍ਰੀ ਅੰਮ੍ਰਿਤਸਰ ਸਾਹਿਬ ਗੋਲਡਨ ਗੇਟ ਪੁੱਜਣਗੇ ਜਿੱਥੋਂ ਉਹ ਸ੍ਰੀ ਦਰਬਾਰ ਸਾਹਿਬ ਵੀ ਜਾ ਕੇ ਨਤਮਸਤਕ ਹੋਣਗੇ। ਜੇਲ ਤੋਂ ਬਾਹਰ ਆਏ ਮਜੀਠੀਆ ਅੱਜ ਜਾਣਗੇ ਖਟਕੜਕਲਾਂ , ਜਲੰਧਰ-ਅੰਮ੍ਰਿਤਸਰ 'ਚ ਵੀ ਸਵਾਗਤ ਦੀਆਂ ਤਿਆਰੀਆਂ


ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼, 'ਪੰਜਾਬ 'ਚ ਮਾਹੌਲ ਖ਼ਤਰਨਾਕ ਬਣ ਰਿਹਾ, ਇਕਮੁੱਠ ਹੋਣ ਦੀ ਜ਼ਰੂਰਤ'


ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੌਮ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ ਇਕਮੁੱਠ ਹੋਣ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਮਾਹੌਲ ਬਹੁਤ ਖ਼ਤਰਨਾਕ ਬਣ ਰਿਹਾ ਹੈ। ਅਸੀਂ ਕੁਦਰਤ ਦੇ ਦੁਸ਼ਮਣ ਬਣੇ ਹੋਏ ਹਾਂ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅੱਜ ਅਸੀਂ ਉਨ੍ਹਾਂ ਲੱਖਾਂ ਪੰਜਾਬੀਆਂ ਨੂੰ ਯਾਦ ਕਰ ਰਹੇ ਹਾਂ ਜਿਨ੍ਹਾਂ ਨੇ ਭਾਰਤ-ਪਾਕਿ ਵੰਡ ਦੌਰਾਨ ਅਪਣੀਆਂ ਜਾਨਾਂ ਗਵਾਈਆਂ ਤੇ ਸਭ ਕੁਝ ਗਵਾਇਆ। ਅੱਜ ਅਕਾਲ ਤਖਤ ਸਾਹਿਬ ਕੇਵਲ ਸਿੱਖ ਹੀ ਨਹੀਂ, ਵੱਡੀ ਗਿਣਤੀ ਵਿੱਚ ਮੁਸਲਿਮ ਪਰਿਵਾਰ ਵੀ ਪਹੁੰਚੇ ਹਨ। ਗਿਆਨੀ ਹਰਪ੍ਰੀਤ ਸਿੰਘ ਦਾ ਕੌਮ ਦੇ ਨਾਂ ਸੰਦੇਸ਼, 'ਪੰਜਾਬ 'ਚ ਮਾਹੌਲ ਖ਼ਤਰਨਾਕ ਬਣ ਰਿਹਾ, ਇਕਮੁੱਠ ਹੋਣ ਦੀ ਜ਼ਰੂਰਤ'


Covid Case today: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 8,813 ਨਵੇਂ ਮਾਮਲੇ ਦਰਜ, 4.15% ਸਕਾਰਾਤਮਕ ਦਰ


ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਦੇਸ਼ ਵਿੱਚ ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਇਨਫੈਕਸ਼ਨ ਦੇ 8,813 ਨਵੇਂ ਮਾਮਲੇ ਦਰਜ ਕੀਤੇ ਗਏ ਹਨ। ਰਿਪੋਰਟ ਮੁਤਾਬਕ 15,040 ਲੋਕ ਠੀਕ ਹੋ ਚੁੱਕੇ ਹਨ। ਦੇਸ਼ ਵਿੱਚ ਇਸ ਸਮੇਂ ਕੋਰੋਨਾ ਦੇ 1,11,252 ਐਕਟਿਵ ਕੇਸ ਹਨ ਅਤੇ ਰੋਜ਼ਾਨਾ ਸਕਾਰਾਤਮਕਤਾ ਦਰ 4.15% ਹੈ। ਕੱਲ੍ਹ ਦੇ ਕੇਸਾਂ ਨਾਲ ਅੱਜ ਦੇ ਅੰਕੜਿਆਂ ਦੀ ਤੁਲਨਾ ਕਰਦਿਆਂ, ਕੱਲ੍ਹ ਦੇ ਮੁਕਾਬਲੇ ਅੱਜ ਕੇਸਾਂ ਵਿੱਚ ਕਮੀ ਆਈ ਹੈ। 24 ਘੰਟਿਆਂ 'ਚ ਦੇਸ਼ 'ਚ ਕੋਰੋਨਾ ਦੇ 6 ਹਜ਼ਾਰ ਮਾਮਲਿਆਂ 'ਚ ਕਮੀ ਆਈ ਹੈ। ਕੱਲ੍ਹ ਯਾਨੀ 15 ਅਗਸਤ ਨੂੰ 14,917 ਨਵੇਂ ਮਾਮਲੇ ਸਾਹਮਣੇ ਆਏ ਸਨ, 14 ਅਗਸਤ ਨੂੰ 14,092 ਨਵੇਂ ਮਰੀਜ਼ ਸਾਹਮਣੇ ਆਏ ਸਨ। 12 ਅਗਸਤ ਨੂੰ 16,561, 11 ਅਗਸਤ ਨੂੰ 16,299 ਨਵੇਂ ਕੇਸ ਦਰਜ ਕੀਤੇ ਗਏ। ਰਿਪੋਰਟ ਅਨੁਸਾਰ 9 ਅਗਸਤ ਨੂੰ 12,751 ਨਵੇਂ ਕੇਸ, 8 ਅਗਸਤ ਨੂੰ 16167, 7 ਅਗਸਤ ਨੂੰ 18,738 ਨਵੇਂ ਕੇਸ, 6 ਅਗਸਤ ਨੂੰ 19,406 ਨਵੇਂ ਕੇਸ, 4 ਅਗਸਤ ਨੂੰ 19,893 ਨਵੇਂ ਕੇਸ ਅਤੇ 3 ਅਗਸਤ ਨੂੰ 17,135 ਨਵੇਂ ਕੇਸ ਦਰਜ ਕੀਤੇ ਗਏ। Covid Case today: ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਸੰਕਰਮਣ ਦੇ 8,813 ਨਵੇਂ ਮਾਮਲੇ ਦਰਜ, 4.15% ਸਕਾਰਾਤਮਕ ਦਰ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.