Punjab Breaking News LIVE: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਵਾਇਰਲ ਨੇ ਭਖਾਇਆ ਮਾਹੌਲ, 'ਆਪ' 'ਚ ਹੋ ਸਕਦਾ ਫੇਰ-ਬਦਲ?, ਸੀਐਮ ਭਗਵੰਤ ਮਾਨ ਦੀ ਬੀਜੇਪੀ ਨੂੰ ਵੰਗਾਰ, ਚੰਗਾ ਮਿਲੇਗਾ ਝੋਨੇ ਦਾ ਭਾਅ, ਮੂਸੇਵਾਲਾ ਕਤਲ ਕੇਸ 'ਚ ਵੱਡਾ ਖੁਲਾਸਾ

Punjab Breaking News, 19 September 2022 LIVE Updates: ਚੰਡੀਗੜ੍ਹ ਯੂਨੀਵਰਸਿਟੀ ਵੀਡੀਓ ਵਾਇਰਲ ਨੇ ਭਖਾਇਆ ਮਾਹੌਲ, 'ਆਪ' 'ਚ ਹੋ ਸਕਦਾ ਫੇਰ-ਬਦਲ?, ਸੀਐਮ ਭਗਵੰਤ ਮਾਨ ਦੀ ਬੀਜੇਪੀ ਨੂੰ ਵੰਗਾਰ, ਚੰਗਾ ਮਿਲੇਗਾ ਝੋਨੇ ਦਾ ਭਾਅ

ਏਬੀਪੀ ਸਾਂਝਾ Last Updated: 19 Sep 2022 04:17 PM
CM Bhagwant Maan: ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ

 ਵਿਧਾਇਕਾਂ ਦੀ ਖਰੀਦੋ-ਫਰੋਖਤ ਦੀ ਚਰਚਾ ਵਿਚਾਲੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਐਲਾਨ ਕੀਤਾ ਹੈ। ਆਮ ਆਦਮੀ ਪਾਰਟੀ ਇੱਕ ਵਾਰ ਫਿਰ ਵਿਧਾਨ ਸਭਾ ਵਿੱਚ ਆਪਣੀ ਤਾਕਤ ਦਾ ਮੁਜ਼ਾਹਰਾ ਕਰੇਗੀ। ਇਸ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ 22 ਸਤੰਬਰ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਲਿਆ ਹੈ। ਸੀਐਮ ਭਗਵੰਤ ਮਾਨ ਨੇ ਐਲਾਨ ਕੀਤਾ ਹੈ ਕਿ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਵਿੱਚ ਪੰਜਾਬ ਸਰਕਾਰ ਭਰੋਸੇ ਦਾ ਮਤਾ ਲੈ ਕੇ ਆਵੇਗੀ। ਇਹ ਐਲਾਨ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕੀਤਾ। ਉਨ੍ਹਾਂ ਟਵੀਟ ਕਰਕੇ ਕਿਹਾ ਕਿ ‘ਲੋਕਾਂ ਦੇ ਵਿਸ਼ਵਾਸ ਦੀ ਦੁਨੀਆਂ ਦੀ ਕਿਸੇ ਕਰੰਸੀ ਵਿੱਚ ਕੋਈ ਕੀਮਤ ਨਹੀਂ ਹੁੰਦੀ… 22 ਸਤੰਬਰ ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਵਿਸ਼ਵਾਸ ਮਤਾ ਪੇਸ਼ ਕਰ ਕੇ ਕਾਨੂੰਨੀ ਤੌਰ ’ਤੇ ਇਹ ਗੱਲ ਸਾਬਤ ਕਰ ਦਿੱਤੀ ਜਾਵੇਗੀ।

Aam Aadmi Party: 'ਆਪ੍ਰੇਸ਼ਨ ਲੋਟਸ' ਦੇ ਦਾਅਵਿਆਂ ਵਿਚਾਲੇ ਪੰਜਾਬ ਸਰਕਾਰ ਪੇਸ਼ ਕਰੇਗੀ ਭਰੋਸੇ ਦਾ ਮਤਾ

ਪੰਜਾਬ 'ਚ 'ਆਮ ਆਦਮੀ ਪਾਰਟੀ' ਵੱਲੋਂ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (BJP) 'ਤੇ ਵਿਧਾਇਕਾਂ ਦੇ ਖਰੀਦ ਫਰੋਖਤ ਦੇ ਦੋਸ਼ਾਂ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ (Bhagwamt Mann) ਨੇ ਵੱਡਾ ਐਲਾਨ ਕੀਤਾ ਹੈ। ਸੀਐਮ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਦੁਨੀਆਂ ਦੀ ਕਿਸੇ ਵੀ ਕਰੰਸੀ ਵਿੱਚ ਲੋਕਾਂ ਦੇ ਵਿਸ਼ਵਾਸ ਦੀ ਕੋਈ ਕੀਮਤ ਨਹੀਂ ਹੈ। 22 ਸਤੰਬਰ (ਵੀਰਵਾਰ) ਨੂੰ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਬੁਲਾ ਕੇ ਭਰੋਸੇ ਦਾ ਮਤਾ ਪਾਸ ਕੀਤਾ ਜਾਵੇਗਾ।

Clash in Gurdwara: ਗੁਰਦੁਆਰੇ ਵਿੱਚ ਝੜਪ ਦੀ ਜਾਂਚ ਲਈ ਪਹੁੰਚਿਆ ਸ਼੍ਰੋਮਣੀ ਕਮੇਟੀ ਦਾ ਵਫਦ

ਫ਼ਰੀਦਕੋਟ ਦੀ ਜਰਮਨ ਕਲੋਨੀ ਦੇ ਗੁਰਦੁਆਰਾ ਸਾਹਿਬ ਵਿੱਚ ਦੋ ਧਿਰਾਂ ਵਿਚਾਲੇ ਹੋਈ ਝੜਪ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਫਦ ਜਾਂਚ ਲਈ ਇੱਥੇ ਪਹੁੰਚਿਆ। ਵਫਦ ਨੇ ਸੰਗਤ ਦੀ ਹਾਜ਼ਰੀ ਵਿੱਚ ਦੋਵਾਂ ਧਿਰਾਂ ਨੂੰ ਬੁਲਾ ਕੇ ਘਟਨਾ ਸਬੰਧੀ ਪੂਰੀ ਜਾਣਕਰੀ ਇਕੱਤਰ ਕੀਤੀ ਗਈ। ਇਹ ਜਾਣਕਾਰੀ ਹੁਣ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸੌਂਪੀ ਜਾਵੇਗੀ।

ਜਹਾਜ਼ ਚੜ੍ਹਨ ਵੇਲੇ ਸੀਐਮ ਭਗਵੰਤ ਕੋਲੋਂ ਵੱਧ ਖਾਧਾ-ਪੀਤਾ ਗਿਆ, ਇਸ ਕਰਕੇ ਉਨ੍ਹਾਂ ਨੂੰ ਡੀਪਲੇਨ ਕਰ ਦਿੱਤਾ: ਮਜੀਠੀਆ

 ਸਾਬਕਾ ਮੰਤਰੀ ਤੇ ਸੀਨੀਅਰ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ 'ਤੇ ਵਿਅੰਗ ਕੱਸਿਆ ਹੈ। ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਜਰਮਨੀ ਫੇਰੀ ਕਿਹਾ ਕਿ ਜਹਾਜ਼ ਚੜਨ ਵੇਲੇ ਸੀਐਮ ਕੋਲੋਂ ਵੱਧ ਖਾਧਾ-ਪੀਤਾ ਗਿਆ। ਇਸ ਕਰਕੇ ਉਨ੍ਹਾਂ ਨੂੰ ਡੀਪਲੇਨ ਕਰ ਦਿੱਤਾ ਗਿਆ। ਮਜੀਠੀਆ ਨੇ ਕਿਹਾ ਕਿ ਇਸੇ ਕਰਕੇ ਉਹ ਵੇਲੇ ਸਿਰ ਦੇਸ਼ ਪੁੱਜ ਨਹੀਂ ਸਕੇ ਜੋ ਨਮੋਸ਼ੀ ਦੀ ਗੱਲ ਹੈ ਕਿਉਂਕਿ ਸੀਐਮ ਦਾ ਸਾਰੇ ਸਟਾਫ ਦਾ ਸਾਮਾਨ ਵੀ ਏਅਰਪੋਰਟ 'ਤੇ ਉਤਾਰਣਾ ਪਿਆ।

Money Laundering Case : ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਅੱਜ ਫ਼ਿਰ ਜੈਕਲੀਨ ਫਰਨਾਂਡੀਜ਼ ਤੋਂ ਕਰੇਗੀ ਪੁੱਛਗਿੱਛ

ਸੁਕੇਸ਼ ਚੰਦਰਸ਼ੇਖਰ (Sukesh Chandrashekhar) ਮਾਮਲੇ ਵਿੱਚ ਦਿੱਲੀ ਪੁਲਿਸ (Delhi Police) ਦੀ ਆਰਥਿਕ ਅਪਰਾਧ ਸ਼ਾਖਾ ਅੱਜ ਜੈਕਲੀਨ ਫਰਨਾਂਡੀਜ਼ (Jacqueline Fernandez)  ਤੋਂ ਇੱਕ ਵਾਰ ਫਿਰ ਪੁੱਛਗਿੱਛ ਕਰੇਗੀ। ਜੈਕਲੀਨ ਸਵੇਰੇ 11.30 ਵਜੇ ਮੰਦਰ ਮਾਰਗ ਸਥਿਤ ਈਓਡਬਲਯੂ ਦੇ ਦਫਤਰ ਪਹੁੰਚੇਗੀ। ਦਰਅਸਲ, ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ ਜ਼ਬਰਦਸਤੀ ਮਾਮਲੇ ਵਿੱਚ ਬੁੱਧਵਾਰ (14 ਸਤੰਬਰ) ਨੂੰ ਦਿੱਲੀ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਦੇ ਸਾਹਮਣੇ ਪੇਸ਼ ਹੋਈ ਸੀ। ਸ਼੍ਰੀਲੰਕਾ ਦੀ ਨਾਗਰਿਕ ਜੈਕਲੀਨ ਫਰਨਾਂਡੀਜ਼ ਤੀਜਾ ਸੰਮਨ ਜਾਰੀ ਹੋਣ ਤੋਂ ਬਾਅਦ ਜਾਂਚ 'ਚ ਸ਼ਾਮਲ ਹੋਈ ਸੀ।

Bikram Singh Majithia: ਹਰਪਾਲ ਚੀਮਾ ਦੇ ਬਿਆਨਾਂ ਤੋਂ ਭਵਿੱਖ 'ਚ ਫੇਰਬਦਲ ਦੀ ਸੰਭਾਵਨਾ ਜਾਪਦੀ : ਮਜੀਠੀਆ

 ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਕਿਹਾ ਕਿ ਉਹ ਗੁਰੂ ਘਰ ਵਿਖੇ ਸ਼ੁਕਰਾਨਾ ਕਰਨ ਆਏ ਹਨ। ਉਨਾਂ 'ਤੇ ਜੋ ਝੂਠੇ ਕੇਸ ਪਾਏ ਸਨ ਪਰ ਸੰਗਤਾਂ ਦੀਆਂ ਅਰਦਾਸਾਂ ਤੇ ਗੁਰੂ ਨੇ ਉਨਾਂ 'ਤੇ ਕ੍ਰਿਪਾ ਕੀਤੀ। ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਹਾਲਾਤਾਂ ਬਾਰੇ ਕਿਹਾ ਕਿ 'ਆਲ ਇਜ ਨਾਟ ਵੈੱਲ' ਕਿਉਂਕਿ ਭਗਵੰਤ ਮਾਨ ਨੂੰ ਬਦਲਣ ਦੀ ਗੱਲ ਵੀ ਚੱਲ ਰਹੀ ਹੈ ਤੇ ਆਪ ਦੇ ਵਿਧਾਇਕ ਹਰ ਬਿਆਨ ਮੁੱਖ ਮੰਤਰੀ ਦੇ ਬਿਆਨ ਦੇ ਉਲਟ ਦੇ ਰਹੇ ਹਨ। ਮੁੱਖ ਮੰਤਰੀ ਨੇ ਪਹਿਲਾਂ ਅਗਨੀਪੱਥ ਦੇ ਖਿਲਾਫ ਵਿਧਾਨ ਸਭਾ 'ਚ ਮਤਾ ਲਿਆਂਦਾ ਤੇ ਬਾਅਦ 'ਚ ਡੀਸੀਜ ਨੂੰ ਪੱਤਰ ਲਿਖ ਕੇ ਕਿਹਾ ਕਿ ਅਗਨੀਪੱਥ ਦੀ ਭਰਤੀ 'ਚ ਕੋਈ ਕਮੀ ਨਹੀਂ ਰਹਿਣੀ ਚਾਹੀਦੀ। ਮਜੀਠੀਆ ਨੇ ਕਿਹਾ ਕਿ ਜਿਵੇਂ ਹਰਪਾਲ ਚੀਮਾ ਦੇ ਬਿਆਨ ਆ ਰਹੇ ਹਨ ਤਾਂ ਇਸ ਨਾਲ ਭਵਿੱਖ 'ਚ ਫੇਰਬਦਲ ਦੀ ਸੰਭਾਵਨਾ ਜਾਪਦੀ ਹੈ। 

Sukhpal Khaira: ਕਿਸੇ ਵੀ ਮੁੱਖ ਮੰਤਰੀ ਨੇ ਰਾਜਨੀਤੀ ਵਿੱਚ ਨੈਤਿਕਤਾ ਦੀ ਹੱਦ ਨੂੰ ਇੰਨਾ ਕਦੇ ਨੀਵਾਂ ਨਹੀਂ ਕੀਤਾ: ਸੁਖਪਾਲ ਖਹਿਰਾ

 ਵਿਰੋਧੀ ਧਿਰਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਦੌਰੇ ਤੋਂ ਲੇਟ ਪਰਤਣ ਕਰਕੇ ਘੇਰ ਰਹੀਆਂ ਹਨ। ਵਿਰੋਧੀ ਧਿਰਾਂ ਦੇ ਲੀਡਰ ਇਲਜ਼ਾਮ ਲਾ ਰਹੇ ਹਨ ਜ਼ਿਆਦਾ ਡ੍ਰਿੰਕ ਕਰਨ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਾਲਤ ਨਾਸਾਜ਼ ਹੋਈ ,ਜਿਸ ਕਰਕੇ ਇਹ ਇੱਕ ਦਿਨ ਲੇਟ ਪਰਤੇ। ਇਸ ਬਾਰੇ ਭੁਲੱਥ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਇੱ ਮੀਡੀਆ ਰਿਪੋਰਟ ਸ਼ੇਅਰ ਕਰਦਿਆਂ ਟਵੀਟ ਕੀਤਾ ਕਿ ਜੇਕਰ ਇਹ ਖ਼ਬਰ ਸਹੀ ਹੈ ਤਾਂ ਅਰਵਿੰਦ ਕੇਜਰੀਵਾਲ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਰਾਜਨੀਤੀ ਵਿੱਚ ਸ਼ਰਾਬੀਆਂ ਨੂੰ ਉਤਸ਼ਾਹਿਤ ਕਰਕੇ ਕੀ ਵੱਖਰਾ ਕਰ ਕਰ ਰਹੇ ਹਨ ? ਕੀ ਭਾਰਤ ਵਿੱਚ ਇਹ ਉਨ੍ਹਾਂ ਦੀ “ਬਦਲਾਵ” ਦੀ ਰਾਜਨੀਤੀ ਹੈ ? ਕਿਸੇ ਵੀ ਮੁੱਖ ਮੰਤਰੀ ਨੇ ਰਾਜਨੀਤੀ ਵਿੱਚ ਨੈਤਿਕਤਾ ਦੀ ਹੱਦ ਨੂੰ ਕਦੇ ਨੀਵਾਂ ਨਹੀਂ ਕੀਤਾ, ਜੋ ਭਗਵੰਤ ਮਾਨ ਵਾਰ-ਵਾਰ ਕਰ ਰਹੇ ਹਨ!

Chandigarh University MMS Scandal: ਚੰਡੀਗੜ੍ਹ ਯੂਨੀਵਰਸਿਟੀ MMS ਸਕੈਂਡਲ ਦੀ ਜਾਂਚ ਹੁਣ ਕਰੇਗੀ SIT

ਪੰਜਾਬ ਦੇ ਮੋਹਾਲੀ ਦੀ ਇੱਕ ਨਿੱਜੀ ਯੂਨੀਵਰਸਿਟੀ ਚੰਡੀਗੜ੍ਹ ਯੂਨੀਵਰਸਿਟੀ ਵਿੱਚ MMS ਸਕੈਂਡਲ ਦੀ ਜਾਂਚ ਲਈ ਮਹਿਲਾ ਅਧਿਕਾਰੀਆਂ ਦੀ ਇੱਕ SIT ਗਠਿਤ ਕੀਤੀ ਗਈ ਹੈ। ਇਸ ਮਾਮਲੇ 'ਚ ਹੁਣ ਤੱਕ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ ਐਮਐਮਐਸ ਬਣਾਉਣ ਵਾਲੀ ਲੜਕੀ ਤੋਂ ਇਲਾਵਾ ਦੋ ਨੌਜਵਾਨ ਵੀ ਸ਼ਾਮਲ ਹਨ।

Sidhu Moosewala Murder Case: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡਾ ਖੁਲਾਸਾ, ਗੈਂਗਸਟਰਾਂ ਨੇ ਪਹਿਲਾਂ ਤਿੰਨ ਵਾਰ ਕੀਤੀ ਕੋਸ਼ਿਸ਼

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਵੱਲੋਂ ਕੀਤੀ ਜਾ ਰਹੀ ਤਹਿਕੀਕਾਤ ਵਿੱਚ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋਈਆਂ ਸੀ। ਗੈਂਗਸਟਰ ਪੂਰੀ ਤਿਆਰੀ ਕਰਕੇ ਆਉਂਦੇ ਰਹੇ ਪਰ ਉਨ੍ਹਾਂ ਨੂੰ ਨਿਰਾਸ਼ ਹੀ ਪਰਤਣਾ ਪੈਂਦਾ ਰਿਹਾ। ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਤੇ ਮਨਦੀਪ ਸਿੰਘ ਉਰਫ਼ ਤੂਫਾਨ ਨੇ ਪੁਲਿਸ ਕੋਲ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਘੱਟੋ-ਘੱਟ ਤਿੰਨ ਵਾਰ ਉਸ ਦੇ ਐਨ ਨੇੜੇ ਪਹੁੰਚ ਗਏ ਸਨ, ਪਰ ਭਾਰੀ ਸੁਰੱਖਿਆ ਘੇਰਾ ਦੇਖ ਕੇ ਉਹ ਪਿੱਛੇ ਹਟਣ ਲਈ ਮਜਬੂਰ ਹੋਏ ਸਨ। 

ਪਿਛੋਕੜ

Punjab Breaking News, 19 September 2022 LIVE Updates: ਮੋਹਾਲੀ ਦੀ ਚੰਡੀਗੜ੍ਹ ਯੂਨੀਵਰਸਿਟੀ (CU) ਵਿੱਚ ਪੜ੍ਹਦੀਆਂ 60 ਤੋਂ ਵੱਧ ਵਿਦਿਆਰਥਣਾਂ ਦੀ ਵਾਇਰਲ ਹੋਈ ਵੀਡੀਓ ਨੂੰ ਲੈ ਕੇ ਵਿਦਿਆਰਥੀਆਂ ਦਾ ਧਰਨਾ ਰਾਤ 1.30 ਵਜੇ ਸਮਾਪਤ ਹੋ ਗਿਆ ਹੈ। ਰੋਪੜ ਰੇਂਜ ਦੇ ਡੀਆਈਜੀ ਗੁਰਪ੍ਰੀਤ ਭੁੱਲਰ ਅਤੇ ਮੋਹਾਲੀ ਦੇ ਡੀਸੀ ਅਮਿਤ ਤਲਵਾੜ ਨੇ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪੂਰੀਆਂ ਕੀਤੀਆਂ ਜਾਣਗੀਆਂ। ਹੁਣ ਯੂਨੀਵਰਸਿਟੀ ਵਿੱਚ 24 ਸਤੰਬਰ ਤੱਕ  ਨਾਨ-ਟੀਚਿੰਗ ਡੇ ਘੋਸ਼ਿਤ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਲੜਕੀਆਂ ਨੇ ਹੋਸਟਲ ਖਾਲੀ ਕਰਨੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਦੇ ਮਾਪੇ ਆਪਣੀਆਂ ਧੀਆਂ ਨੂੰ ਲੈਣ ਲਈ ਸਵੇਰੇ ਹੀ ਪਹੁੰਚ ਗਏ। ਹੋਰ ਪੜ੍ਹੋ


 


ਆਪ 'ਚ All is not well, ਹਰਪਾਲ ਚੀਮਾ ਦੇ ਬਿਆਨਾਂ ਤੋਂ ਭਵਿੱਖ 'ਚ ਫੇਰਬਦਲ ਦੀ ਸੰਭਾਵਨਾ ਜਾਪਦੀ : ਮਜੀਠੀਆ


ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਗੁਰਦੁਆਰਾ ਛੇਹਰਟਾ ਸਾਹਿਬ ਵਿਖੇ ਨਤਮਸਤਕ ਹੋਏ ਤੇ ਕਿਹਾ ਕਿ ਉਹ ਗੁਰੂ ਘਰ ਵਿਖੇ ਸ਼ੁਕਰਾਨਾ ਕਰਨ ਆਏ ਹਨ। ਉਨਾਂ 'ਤੇ ਜੋ ਝੂਠੇ ਕੇਸ ਪਾਏ ਸਨ ਪਰ ਸੰਗਤਾਂ ਦੀਆਂ ਅਰਦਾਸਾਂ ਤੇ ਗੁਰੂ ਨੇ ਉਨਾਂ 'ਤੇ ਕ੍ਰਿਪਾ ਕੀਤੀ। ਮਜੀਠੀਆ ਨੇ ਆਮ ਆਦਮੀ ਪਾਰਟੀ ਦੇ ਹਾਲਾਤਾਂ ਬਾਰੇ ਕਿਹਾ ਕਿ 'ਆਲ ਇਜ ਨਾਟ ਵੈੱਲ' ਕਿਉਂਕਿ ਭਗਵੰਤ ਮਾਨ ਨੂੰ ਬਦਲਣ ਦੀ ਗੱਲ ਵੀ ਚੱਲ ਰਹੀ ਹੈ ਤੇ ਆਪ ਦੇ ਵਿਧਾਇਕ ਹਰ ਬਿਆਨ ਮੁੱਖ ਮੰਤਰੀ ਦੇ ਬਿਆਨ ਦੇ ਉਲਟ ਦੇ ਰਹੇ ਹਨ। ਆਪ 'ਚ All is not well, ਹਰਪਾਲ ਚੀਮਾ ਦੇ ਬਿਆਨਾਂ ਤੋਂ ਭਵਿੱਖ 'ਚ ਫੇਰਬਦਲ ਦੀ ਸੰਭਾਵਨਾ ਜਾਪਦੀ : ਮਜੀਠੀਆ


 


ਬੀਜੇਪੀ ਵਾਲੇ ਨਾ ਭੁੱਲਣ ਸਿਕੰਦਰ ਦੇ ਜੇਤੂ ਰੱਥ ਨੂੰ ਪੰਜਾਬ ਨੇ ਰੋਕਿਆ ਸੀ, ਇਹ ਮਿੱਟੀ ਵਫ਼ਾਦਾਰ: ਭਗਵੰਤ ਮਾਨ


ਮੁੱਖ ਮੰਤਰੀ ਭਗਵੰਤ ਮਾਨ ਨੇ ਬੀਜੇਪੀ ਉੱਪਰ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਹੈ ਕਿ ਬੀਜੇਪੀ ਦੇ ਮੂੰਹ ਨੂੰ ਖ਼ੂਨ ਲੱਗਿਆ ਹੋਇਆ ਹੈ। ਜੇਕਰ ਲੋਕ ਨਹੀਂ ਜਿਤਾਉਂਦੇ ਤਾਂ ਖ਼ਰੀਦੋ-ਫ਼ਰੋਖ਼ਤ ਨਾਲ ਸਰਕਾਰ ਬਣਾ ਲੈਂਦੇ ਹਨ ਪਰ ਬੀਜੇਪੀ ਵਾਲੇ ਇਹ ਨਾ ਭੁੱਲਣ ਸਿਕੰਦਰ ਦੇ ਜੇਤੂ ਰੱਥ ਨੂੰ ਵੀ ਪੰਜਾਬ ਨੇ ਰੋਕਿਆ ਸੀ, ਇਹ ਮਿੱਟੀ ਵਫ਼ਾਦਾਰ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਵੀਡੀਓ ਟਵੀਟ ਕਰਕੇ ਕਿਹਾ ਹੈ ਕਿ ਸਾਡੀ 92 ਦੀ ਟੀਮ ਹੈ। ਇਨ੍ਹਾਂ ਵਿੱਚੋਂ 82 ਪਹਿਲੀ ਵਾਰ ਵਿਧਾਇਕ ਬਣੇ ਹਨ। ਸਾਰੇ ਪੰਜਾਬ ਤੇ ਆਪਣੇ ਲੋਕਾਂ ਪ੍ਰਤੀ ਵਫ਼ਾਦਾਰ ਹਨ। ਬੀਜੇਪੀ ਵਾਲੇ ਇੱਕ ਨੂੰ ਵੀ ਨਹੀਂ ਤੋੜ ਸਕਦੇ। ਸਾਰੇ ਮਿੱਟੀ ਪ੍ਰਤੀ ਵਫ਼ਾਦਾਰ ਹਨ। ਬੀਜੇਪੀ ਵਾਲੇ ਨਾ ਭੁੱਲਣ ਸਿਕੰਦਰ ਦੇ ਜੇਤੂ ਰੱਥ ਨੂੰ ਪੰਜਾਬ ਨੇ ਰੋਕਿਆ ਸੀ, ਇਹ ਮਿੱਟੀ ਵਫ਼ਾਦਾਰ: ਭਗਵੰਤ ਮਾਨ


 


ਕਿਸਾਨਾਂ ਲਈ ਖੁਸ਼ਖਬਰੀ! ਇਸ ਵਾਰ ਚੰਗਾ ਮਿਲੇਗਾ ਝੋਨੇ ਦਾ ਭਾਅ, ਜਾਣੋ ਕੀ ਕਹਿੰਦੇ ਸਰਕਾਰੀ ਅੰਕੜੇ


ਕਿਸਾਨਾਂ ਲਈ ਖੁਸ਼ਖਬਰੀ ਹੈ। ਇਸ ਵਾਰ ਝੋਨੇ ਦੇ ਚੰਗੇ ਭਾਅ ਮਿਲਣ ਦੀ ਉਮੀਦ ਹੈ। ਇਹ ਖੁਲਾਸਾ ਤਾਜ਼ਾ ਅੰਕੜਿਆਂ ਵਿੱਚ ਹੋਇਆ ਹੈ। ਸਰਕਾਰੀ ਅੰਕੜਿਆਂ ਮੁਤਾਬਕ ਇੱਕ ਪਾਸੇ ਝੋਨੇ ਦੀ ਬਿਜਾਈ ਦਾ ਖੇਤਰ ਘਟਿਆ ਹੈ। ਦੂਜੇ ਪਾਸੇ ਕੌਮਾਂਤਰੀ ਖੁਰਾਕ ਸੰਕਟ ਕਰਕੇ ਚੌਲਾਂ ਦੇ ਰੇਟ ਵਧਣ ਦੀ ਸੰਭਾਵਨਾ ਹੈ। ਬੇਸ਼ੱਕ ਇਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ ਪਰ ਦੇਸ਼ ਅੰਦਰ ਮਹਿੰਗਾਈ ਹੋਰ ਵਧਣ ਦੀ ਚਿੰਤਾ ਵੀ ਸਤਾਉਣ ਲੱਗੀ ਹੈ।  ਕਿਸਾਨਾਂ ਲਈ ਖੁਸ਼ਖਬਰੀ! ਇਸ ਵਾਰ ਚੰਗਾ ਮਿਲੇਗਾ ਝੋਨੇ ਦਾ ਭਾਅ, ਜਾਣੋ ਕੀ ਕਹਿੰਦੇ ਸਰਕਾਰੀ ਅੰਕੜੇ


 


ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡਾ ਖੁਲਾਸਾ, ਗੈਂਗਸਟਰਾਂ ਨੇ ਪਹਿਲਾਂ ਤਿੰਨ ਵਾਰ ਕੀਤੀ ਕੋਸ਼ਿਸ਼


ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਬਾਰੇ ਨਿੱਤ ਨਵੇਂ ਖੁਲਾਸੇ ਹੋ ਰਹੇ ਹਨ। ਪੁਲਿਸ ਵੱਲੋਂ ਕੀਤੀ ਜਾ ਰਹੀ ਤਹਿਕੀਕਾਤ ਵਿੱਚ ਪਤਾ ਲੱਗਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਹਿਲਾਂ ਵੀ ਕਈ ਕੋਸ਼ਿਸ਼ਾਂ ਹੋਈਆਂ ਸੀ। ਗੈਂਗਸਟਰ ਪੂਰੀ ਤਿਆਰੀ ਕਰਕੇ ਆਉਂਦੇ ਰਹੇ ਪਰ ਉਨ੍ਹਾਂ ਨੂੰ ਨਿਰਾਸ਼ ਹੀ ਪਰਤਣਾ ਪੈਂਦਾ ਰਿਹਾ। ਦਰਅਸਲ ਗੈਂਗਸਟਰ ਮਨਪ੍ਰੀਤ ਸਿੰਘ ਉਰਫ਼ ਮਨੀ ਰਈਆ ਤੇ ਮਨਦੀਪ ਸਿੰਘ ਉਰਫ਼ ਤੂਫਾਨ ਨੇ ਪੁਲਿਸ ਕੋਲ ਖੁਲਾਸਾ ਕੀਤਾ ਹੈ ਕਿ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਦੇ ਕਤਲ ਲਈ ਪਹਿਲਾਂ ਵੀ ਕੋਸ਼ਿਸ਼ਾਂ ਕੀਤੀਆਂ ਸੀ। ਉਨ੍ਹਾਂ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦੇ ਇਰਾਦੇ ਨਾਲ ਘੱਟੋ-ਘੱਟ ਤਿੰਨ ਵਾਰ ਉਸ ਦੇ ਐਨ ਨੇੜੇ ਪਹੁੰਚ ਗਏ ਸਨ, ਪਰ ਭਾਰੀ ਸੁਰੱਖਿਆ ਘੇਰਾ ਦੇਖ ਕੇ ਉਹ ਪਿੱਛੇ ਹਟਣ ਲਈ ਮਜਬੂਰ ਹੋਏ ਸਨ। ਸਿੱਧੂ ਮੂਸੇਵਾਲਾ ਕਤਲ ਕੇਸ 'ਚ ਵੱਡਾ ਖੁਲਾਸਾ, ਗੈਂਗਸਟਰਾਂ ਨੇ ਪਹਿਲਾਂ ਤਿੰਨ ਵਾਰ ਕੀਤੀ ਕੋਸ਼ਿਸ਼

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.