Punjab Breaking News LIVE: ਹਰਵਿੰਦਰ ਰਿੰਦਾ ਦੀ ਮੌਤ ਬਾਰੇ ਨਵਾਂ ਖੁਲਾਸਾ, ਕਾਂਗਰਸ ਛੱਡ ਕੇ ਬੀਜੇਪੀ 'ਚ ਗਏ ਪੰਜਾਬ ਦੇ ਲੀਡਰਾਂ ਦੀ ਜਾਨ ਨੂੰ ਖਤਰਾ ? ਦੁਕਾਨਾਂ ਅੱਗੇ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ ਬੋਰਡ, ਨੌਕਰੀਆਂ 'ਤੇ ਤਲਵਾਰ

Punjab Breaking News, 20 November 2022 LIVE Updates: ਹਰਵਿੰਦਰ ਰਿੰਦਾ ਦੀ ਮੌਤ ਬਾਰੇ ਨਵਾਂ ਖੁਲਾਸਾ, ਕਾਂਗਰਸ ਛੱਡ ਕੇ ਬੀਜੇਪੀ 'ਚ ਗਏ ਪੰਜਾਬ ਦੇ ਲੀਡਰਾਂ ਦੀ ਜਾਨ ਨੂੰ ਖਤਰਾ ?

ABP Sanjha Last Updated: 20 Nov 2022 03:58 PM
FIFA WC 2022: ਅੱਜ ਤੋਂ ਸ਼ੁਰੂ ਹੋਵੇਗਾ ਫੀਫਾ ਵਰਲਡ ਕੱਪ

 ਦੁਨੀਆ ਭਰ 'ਚ ਅੱਜ ਤੋਂ ਫੁੱਟਬਾਲ ਦਾ ਜਾਦੂ ਸਿਰ ਚੜ੍ਹ ਕੇ ਬੋਲੇਗਾ। ਫੀਫਾ ਵਿਸ਼ਵ ਕੱਪ ਦੀ ਸ਼ੁਰੂਆਤ ਅੱਜ ਰਾਤ ਕਤਰ ਅਤੇ ਇਕਵਾਡੋਰ ਵਿਚਾਲੇ ਹੋਣ ਵਾਲੇ ਮੈਚ ਨਾਲ ਹੋ ਰਹੀ ਹੈ। ਅਗਲੇ 29 ਦਿਨਾਂ ਤੱਕ 64 ਮੈਚ ਖੇਡੇ ਜਾਣਗੇ। 18 ਦਸੰਬਰ ਨੂੰ ਫੁੱਟਬਾਲ ਦੀ ਦੁਨੀਆ ਨੂੰ ਆਪਣਾ ਨਵਾਂ ਚੈਂਪੀਅਨ ਮਿਲੇਗਾ। ਖੇਡ ਦੀ ਦੁਨੀਆ ਦੇ ਸਭ ਤੋਂ ਵੱਡੇ ਖੇਡ ਸਮਾਗਮ 'ਚ ਟੀਮਾਂ, ਗਰੁੱਪ, ਫਾਰਮੈਟਾਂ ਅਤੇ ਟਾਈਮ ਟੇਬਲ ਤੋਂ ਲੈ ਕੇ ਲਾਈਵ ਟੈਲੀਕਾਸਟ ਨਾਲ ਜੁੜੀ ਸਾਰੀ A ਤੋਂ Z ਦੀ ਸਾਰੀ ਜਾਣਕਾਰੀ ਇੱਥੇ ਪੜ੍ਹੋ।

Gujarat Election 2022: ਗੁਜਰਾਤ 'ਚ ਭਾਜਪਾ ਨੇ 7 ਬਾਗ਼ੀ ਨੇਤਾਵਾਂ ਨੂੰ ਕੀਤਾ ਮੁਅੱਤਲ

ਗੁਜਰਾਤ 'ਚ ਭਾਜਪਾ ਨੇ ਬਾਗ਼ੀ ਨੇਤਾਵਾਂ ਖਿਲਾਫ ਵੱਡੀ ਕਾਰਵਾਈ ਕੀਤੀ ਹੈ। ਭਾਜਪਾ ਦੇ ਗੁਜਰਾਤ ਪ੍ਰਦੇਸ਼ ਪ੍ਰਧਾਨ ਸੀਆਰ ਪਾਟਿਲ ਨੇ 7 ਬਾਗ਼ੀ ਨੇਤਾਵਾਂ ਨੂੰ ਪਾਰਟੀ 'ਚੋਂ ਕੱਢ ਦਿੱਤਾ ਹੈ। ਮਧੂ ਸ਼੍ਰੀਵਾਸਤਵ, ਅਰਵਿੰਦ ਲਦਾਨੀ, ਦੀਨੂ ਪਟੇਲ, ਹਰਸ਼ਦ ਵਸਾਵਾ, ਧਵਲ ਸਿੰਘ ਝਾਲਾ ਸਮੇਤ 7 ਨੇਤਾਵਾਂ ਨੂੰ ਪਾਰਟੀ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਪਾਰਟੀ ਵੱਲੋਂ ਟਿਕਟ ਨਾ ਮਿਲਣ ਕਾਰਨ ਨਾ ਹੀ ਆਗੂਆਂ ਨੇ ਆਜ਼ਾਦ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਪਾਰਟੀ 'ਚੋਂ ਕੱਢੇ ਗਏ ਨੇਤਾਵਾਂ 'ਚ ਮਧੂ ਸ਼੍ਰੀਵਾਸਤਵ, ਅਰਵਿੰਦ ਲਦਾਨੀ, ਦੀਨੂ ਪਟੇਲ, ਹਰਸ਼ਦ ਵਸਾਵਾ ਅਤੇ ਧਵਲ ਸਿੰਘ ਝਾਲਾ 7 ਲੋਕਾਂ ਦੇ ਨਾਂ ਸ਼ਾਮਲ ਹਨ। ਸੂਬਾ ਪ੍ਰਧਾਨ ਨੇ ਪਾਰਟੀ ਵਿਰੁੱਧ ਕੰਮ ਕਰਨ ਲਈ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਹੈ।

Bharat Jodo Yatra: ਭਾਰਤ ਜੋੜੋ ਯਾਤਰਾ 'ਚ ਸ਼ਾਮਲ ਹੋਈਆਂ ਇਹ ਦੋਵੇਂ ਐਕਟਰਸ

ਕਾਂਗਰਸ ਸੰਸਦ ਮੈਂਬਰ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਇਨ੍ਹੀਂ ਦਿਨੀਂ ਕਾਫੀ ਸੁਰਖੀਆਂ ਬਟੋਰ ਰਹੀ ਹੈ। ਇਸ ਯਾਤਰਾ ਨੂੰ ਸ਼ੁਰੂ ਹੋਏ 2 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ। ਹੁਣ ਤੱਕ ਮਨੋਰੰਜਨ ਜਗਤ ਦੇ ਕਈ ਕਲਾਕਾਰਾਂ ਨੇ ਰਾਹੁਲ ਗਾਂਧੀ ਦਾ ਸਮਰਥਨ ਕੀਤਾ ਹੈ, ਜਿਸ 'ਚ ਪੂਜਾ ਭੱਟ, ਸੁਸ਼ਾਂਤ ਸਿੰਘ ਅਤੇ ਰੀਆ ਸੇਨ ਵਰਗੀਆਂ ਮਸ਼ਹੂਰ ਹਸਤੀਆਂ ਦੇ ਨਾਮ ਸ਼ਾਮਲ ਹਨ। ਹੁਣ ਇਸ ਲਿਸਟ 'ਚ ਬਿੱਗ ਬੌਸ ਫੇਮ ਰਸ਼ਮੀ ਦੇਸਾਈ ਅਤੇ ਅਦਾਕਾਰਾ ਆਕਾਂਸ਼ਾ ਪੁਰੀ ਦਾ ਨਾਮ ਵੀ ਸ਼ਾਮਲ ਹੋ ਗਿਆ ਹੈ।

Farmers Protest: ਪੁਲਿਸ ਫੋਰਸ ਤੇ ਐਨਐਚਏਆਈ ਦੀਆਂ ਟੀਮਾਂ ਨੂੰ ਬੇਰੰਗ ਮੋੜਿਆ

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਲਈ ਜ਼ਮੀਨਾਂ ਦਾ ਕਬਜ਼ਾਂ ਲੈਣ ਪਹੁੰਚੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਟੀਮ ਨੂੰ ਕਿਸਾਨਾਂ ਨੇ ਬਰੰਗ ਮੋੜ ਦਿੱਤਾ। ਕਿਸਾਨਾਂ ਨੇ ਮਸ਼ੀਨਰੀ ਕਬਜ਼ੇ ਹੇਠ ਲੈ ਲਈ ਤੇ ਜ਼ੋਰਦਾਰ ਵਿਰੋਧ ਕੀਤਾ। ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਸਹੀ ਮੁਆਵਜ਼ਾ ਨਹੀਂ ਮਿਲਦਾ, ਜ਼ਮੀਨਾਂ ਵਿੱਚ ਪੈਰ ਨਹੀਂ ਧਰਨ ਦੇਣਗੇ। ਹਾਸਲ ਜਾਣਕਾਰੀ ਮੁਤਾਬਕ ਮੰਡੀ ਅਹਿਮਦਗੜ੍ਹ ਦੀ ਹੱਦ ਨਾਲ ਲੱਗਦੇ ਪਿੰਡਾਂ ਛਪਾਰ ਤੇ ਧੂਲਕੋਟ ਵਿੱਚ ਅੱਜ ਤੜਕਸਾਰ, ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀਆਂ ਟੀਮਾਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਅਗਵਾਈ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਲਈ ਜ਼ਮੀਨਾਂ ਦਾ ਕਬਜ਼ਾਂ ਲੈਣ ਆ ਪਹੁੰਚੀਆਂ ਤਾਂ ਕਿਸਾਨ ਜਥੇਬੰਦੀਆਂ ਨੇ ਭਾਰੀ ਪੁਲਿਸ ਫੋਰਸ ਤੇ ਜੇਸੀਬੀ ਮਸ਼ੀਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾ ਦਿੱਤੀਆਂ। 

Farmers Protest: ਪੁਲਿਸ ਫੋਰਸ ਤੇ ਐਨਐਚਏਆਈ ਦੀਆਂ ਟੀਮਾਂ ਨੂੰ ਬੇਰੰਗ ਮੋੜਿਆ

ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਲਈ ਜ਼ਮੀਨਾਂ ਦਾ ਕਬਜ਼ਾਂ ਲੈਣ ਪਹੁੰਚੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀ ਟੀਮ ਨੂੰ ਕਿਸਾਨਾਂ ਨੇ ਬਰੰਗ ਮੋੜ ਦਿੱਤਾ। ਕਿਸਾਨਾਂ ਨੇ ਮਸ਼ੀਨਰੀ ਕਬਜ਼ੇ ਹੇਠ ਲੈ ਲਈ ਤੇ ਜ਼ੋਰਦਾਰ ਵਿਰੋਧ ਕੀਤਾ। ਕਿਸਾਨਾਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਜਦੋਂ ਤੱਕ ਸਹੀ ਮੁਆਵਜ਼ਾ ਨਹੀਂ ਮਿਲਦਾ, ਜ਼ਮੀਨਾਂ ਵਿੱਚ ਪੈਰ ਨਹੀਂ ਧਰਨ ਦੇਣਗੇ। ਹਾਸਲ ਜਾਣਕਾਰੀ ਮੁਤਾਬਕ ਮੰਡੀ ਅਹਿਮਦਗੜ੍ਹ ਦੀ ਹੱਦ ਨਾਲ ਲੱਗਦੇ ਪਿੰਡਾਂ ਛਪਾਰ ਤੇ ਧੂਲਕੋਟ ਵਿੱਚ ਅੱਜ ਤੜਕਸਾਰ, ਜਦੋਂ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਦੀਆਂ ਟੀਮਾਂ ਸਿਵਲ ਪ੍ਰਸ਼ਾਸਨ ਤੇ ਪੁਲਿਸ ਦੀ ਅਗਵਾਈ ਵਿੱਚ ਦਿੱਲੀ-ਅੰਮ੍ਰਿਤਸਰ-ਕਟੜਾ ਐਕਸਪ੍ਰੈੱਸਵੇਅ ਲਈ ਜ਼ਮੀਨਾਂ ਦਾ ਕਬਜ਼ਾਂ ਲੈਣ ਆ ਪਹੁੰਚੀਆਂ ਤਾਂ ਕਿਸਾਨ ਜਥੇਬੰਦੀਆਂ ਨੇ ਭਾਰੀ ਪੁਲਿਸ ਫੋਰਸ ਤੇ ਜੇਸੀਬੀ ਮਸ਼ੀਨਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਪਾ ਦਿੱਤੀਆਂ। 

Sikhs in USA: ਅਮਰੀਕਾ ਦੀ ਵੱਕਾਰੀ ਯੂਨੀਵਰਸਿਟੀ 'ਚ ਗਾਤਰਾ ਪਾ ਸਕਦੇ ਨੇ ਸਿੱਖ ਵਿਦਿਆਰਥੀ

ਅਮਰੀਕਾ ਦੀ ਵੱਕਾਰੀ ਯੂਨੀਵਰਸਿਟੀ ਨੇ ਐਲਾਨ ਕੀਤਾ ਹੈ ਕਿ ਉਹ ਕੈਂਪਸ ਵਿਚ ਸਿੱਖ ਵਿਦਿਆਰਥੀਆਂ ਨੂੰ ਗਾਤਰਾ ਪਹਿਨਣ ਦੀ ਇਜਾਜ਼ਤ ਦੇਵੇਗੀ। ਇਹ ਫੈਸਲਾ ਦੋ ਮਹੀਨੇ ਪਹਿਲਾਂ ਉੱਤਰੀ ਕੈਰੋਲੀਨਾ ਯੂਨੀਵਰਸਿਟੀ ਦੇ ਵਿਦਿਆਰਥੀ ਨੂੰ ਗਾਤਰਾ ਪਹਿਨਣ ਕਾਰਨ ਹੱਥਕੜੀ ਲਾਉਣ ਦਾ ਵੀਡੀਓ ਵਾਇਰਲ ਹੋਣ ਤੋਂ ਬਾਅਦ ਆਇਆ ਹੈ। ਉੱਤਰੀ ਕੈਰੋਲੀਨਾ ਯੂਨੀਵਰਸਿਟੀ ਨੇ ਬਿਆਨ ਵਿੱਚ ਕਿਹਾ ਕਿ ਵਿਦਿਆਰਥੀਆਂ ਨੂੰ ਕੈਂਪਸ ਵਿੱਚ ਗਾਤਰਾ ਪਹਿਨਣ ਦੀ ਇਜਾਜ਼ਤ ਦਿੱਤੀ ਜਾਵੇਗੀ ਬਸ਼ਰਤੇ ਗਾਤਰਾ ਤਿੰਨ ਇੰਚ ਤੋਂ ਵੱਧ ਨਹੀਂ ਹੋਣਾ ਚਾਹੀਦਾ, ਉਹ ਪੁਸ਼ਾਕ ਅੰਦਰ ਹੋਵੇ ਤੇ ਦਿਖੇ ਨਾ।

Ludhiana News: ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਸ਼ਾਮਤ, ਪੰਜਾਬੀ ਗਾਇਕ

ਹਥਿਆਰ ਕਲਚਰ ਨੂੰ ਪ੍ਰਮੋਟ ਕਰਨ ਵਾਲਿਆਂ ਦੀ ਸ਼ਾਮਤ ਆ ਗਈ ਹੈ। ਭਗਵੰਤ ਮਾਨ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮਗਰੋਂ ਪੁਲਿਸ ਹਰਕਤ ਵਿੱਚ ਆ ਗਈ ਹੈ। ਰਾਏਕੋਟ ਥਾਣਾ ਸਦਰ ਪੁਲਿਸ ਵੱਲੋਂ ਹਥਿਆਰ ਕਲਚਰ ਨੂੰ ਸੋਸ਼ਲ ਮੀਡੀਆ 'ਤੇ ਪ੍ਰਮੋਟ ਕਰਨ ਦੇ ਦੋਸ਼ਾਂ ਹੇਠ ਇੱਕ ਪੰਜਾਬੀ ਗਾਇਕ, ਗੀਤ ਦੇ ਪ੍ਰੋਡਿਊਸਰ ਤੇ ਇੱਕ ਮਿਊਜ਼ਿਕ ਕੰਪਨੀ 'ਤੇ ਵੱਖ-ਵੱਖ ਧਾਰਾਵਾਂ ਤਹਿਤ ਮੁਕੱਦਮਾ ਨੰਬਰ 112 ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਲੁਧਿਆਣਾ (ਦਿਹਾਤੀ) ਪੁਲਿਸ ਮੁਖੀ ਵੱਲੋਂ ਜਾਰੀ ਪ੍ਰੈੱਸ ਨੋਟ ਮੁਤਾਬਕ ਗੀਤ ਦੇ ਪ੍ਰੋਡਿਊਸਰ ਸੱਤਾ ਡੀਕੇ ਤੇ ਗਾਇਕ ਤਾਰੀ ਕਾਸ਼ਾਪੁਰੀਆ ਵੱਲੋਂ 32 ਬੋਰ ਸਿਰਲੇਖ ਵਾਲਾ ਇਕ ਗੀਤ 'ਡੱਬ ਵਿੱਚ ਰੱਖੀ ਦਾ ਹੈ 32 ਬੋਰ' ਲਵ ਮਿਊਜ਼ਕ ਕੰਪਨੀ ਦੇ ਬੈਨਰ ਹੇਠ ਯੂ-ਟਿਊਬ 'ਤੇ ਜਾਰੀ ਕੀਤਾ ਗਿਆ ਹੈ।

Nigerian Singer Barna Boy: ਰੈਪਰ ਬਰਨਾ ਬੁਆਏ ਨੇ ਮੂਸੇਵਾਲਾ ਦੇ ਮਾਤਾ-ਪਿਤਾ ਨਾਲ ਕੀਤੀ ਮੁਲਾਕਾਤ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਆਪਣੇ ਬੇਟੇ ਦੇ ਕਾਤਲਾਂ ਖਿਲਾਫ ਕਾਰਵਾਈ ਨਾ ਹੋਣ 'ਤੇ ਨਾਰਾਜ਼ ਹਨ। ਇਨ੍ਹੀਂ ਦਿਨੀਂ ਮਾਪੇ ਬੇਟੇ ਨੂੰ ਇਨਸਾਫ਼ ਦਿਵਾਉਣ ਲਈ ਇੰਗਲੈਂਡ ਵਿੱਚ ਹੋਣ ਵਾਲੀ ਸਾਈਕਲ ਰੈਲੀ ਵਿੱਚ ਹਿੱਸਾ ਲੈਣ ਗਏ ਹੋਏ ਹਨ। ਇੰਗਲੈਂਡ ਵਿੱਚ ਹੀ ਮੂਸੇਵਾਲਾ ਦੇ ਮਾਤਾ-ਪਿਤਾ ਨੇ ਨਾਈਜੀਰੀਅਨ ਰੈਪਰ ਬਰਨਾ ਬੁਆਏ ਨਾਲ ਮੁਲਾਕਾਤ ਕੀਤੀ। ਬਰਨਾ ਬੁਆਏ ਨੇ ਮੂਸੇਵਾਲਾ ਦੇ ਮਾਪਿਆਂ ਨਾਲ ਹਮਦਰਦੀ ਪ੍ਰਗਟ ਕੀਤੀ। ਉਨ੍ਹਾਂ ਨੇ ਪਿਤਾ ਬਲਕੌਰ ਸਿੰਘ ਨਾਲ ਸਿੱਧੂ ਨਾਲ ਹੋਈ ਪਹਿਲੀ ਮੁਲਾਕਾਤ ਨੂੰ ਯਾਦ ਕੀਤਾ ਅਤੇ ਭਾਵੁਕ ਹੋ ਗਏ।

Punjab News: ਕਾਂਗਰਸ ਛੱਡ ਕੇ ਬੀਜੇਪੀ 'ਚ ਗਏ ਪੰਜਾਬ ਦੇ ਲੀਡਰਾਂ ਦੀ ਜਾਨ ਨੂੰ ਖਤਰਾ ?

ਕਾਂਗਰਸ ਛੱਡ ਕੇ ਬੀਜੇਪੀ ਵਿੱਚ ਪੰਜਾਬ ਦੇ ਲੀਡਰਾਂ ਨੂੰ ਕੇਂਦਰ ਸਰਕਾਰ ਪੂਰਾ ਮਾਣ-ਸਨਮਾਣ ਦੇ ਰਹੀ ਹੈ। ਪੰਜਾਬ ਵਿਚਲੀ ਭਗਵੰਤ ਮਾਨ ਸਰਕਾਰ ਜਿੱਥੇ ਵੀਆਈਪੀ ਕਲਚਰ ਨੂੰ ਨੱਥ ਪਾਉਣ ਲਈ ਸਿਆਸੀ ਲੀਡਰਾਂ ਦੀ ਬੇਲੋੜੀ ਸੁਰੱਖਿਆ ਘਟਾ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਕਾਂਗਰਸ ਛੱਡ ਕੇ ਆਏ ਲੀਡਰਾਂ ਨੂੰ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਨਾਲ ਨਿਵਾਜ਼ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ’ਚ ਭਾਜਪਾ ਦੇ ਚਾਰ ਆਗੂਆਂ ਬਲਬੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ (ਸਾਬਕਾ ਮੰਤਰੀ) ਤੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਤੇ ਅਮਰਜੀਤ ਸਿੰਘ ਟਿੱਕਾ ਨੂੰ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਹ ਚਾਰੋਂ ਆਗੂ ਪਿੱਛੇ ਜਿਹੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਨ।

Donald Trump Twitter Account : ਡੋਨਾਲਡ ਟਰੰਪ ਦੀ Twitter 'ਤੇ ਫ਼ਿਰ ਹੋਈ ਵਾਪਸੀ

 ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇੱਕ ਵਾਰ ਫਿਰ ਟਵਿੱਟਰ 'ਤੇ ਵਾਪਸੀ ਹੋ ਗਈ ਹੈ। ਟਵਿਟਰ ਦੇ ਨਵੇਂ ਮਾਲਕ ਐਲੋਨ ਮਸਕ ਨੇ ਇੱਕ ਟਵੀਟ ਰਾਹੀਂ ਇਸ ਗੱਲ ਦਾ ਐਲਾਨ ਕੀਤਾ ਹੈ। ਇਕ ਦਿਨ ਪਹਿਲਾਂ ਮਸਕ ਨੇ ਟਵਿੱਟਰ 'ਤੇ ਯੂਜ਼ਰਸ ਤੋਂ ਪੁੱਛਿਆ ਸੀ ਕਿ ਕੀ ਡੋਨਾਲਡ ਟਰੰਪ ਦਾ ਅਕਾਊਂਟ ਨੂੰ ਬਹਾਲ ਕੀਤਾ ਜਾਣਾ ਚਾਹੀਦਾ ਹੈ। ਪੋਲ ਦੇ ਨਤੀਜਿਆਂ ਦੀ ਗੱਲ ਕਰਦੇ ਹੋਏ 52 ਫੀਸਦੀ ਲੋਕਾਂ ਨੇ ਟਰੰਪ ਦੇ ਖਾਤੇ ਨੂੰ ਬਹਾਲ ਕਰਨ ਦੀ ਮੰਗ ਕੀਤੀ। ਜਦੋਂ ਕਿ 48 ਫੀਸਦੀ ਲੋਕ ਇਸ ਦੇ ਖਿਲਾਫ ਨਜ਼ਰ ਆਏ।

Cisco tech layoff : ਐਮਾਜ਼ਾਨ, ਮੈਟਾ ਅਤੇ ਟਵਿੱਟਰ ਤੋਂ ਬਾਅਦ ਹੁਣ Cisco ਵੀ ਕਰੇਗੀ 4,100 ਕਰਮਚਾਰੀਆਂ ਦੀ ਛਾਂਟੀ

ਬਿਗ ਟੈਕ ਛਾਂਟੀ ਦੇ ਸੀਜ਼ਨ ਵਿੱਚ ਸ਼ਾਮਲ ਹੋ ਕੇ ਨੈਟਵਰਕਿੰਗ ਦਿੱਗਜ ਸਿਸਕੋ ਕਥਿਤ ਤੌਰ 'ਤੇ 4,000 ਤੋਂ ਵੱਧ ਕਰਮਚਾਰੀਆਂ ਜਾਂ ਇਸਦੇ ਲਗਭਗ 5 ਪ੍ਰਤੀਸ਼ਤ ਕਰਮਚਾਰੀਆਂ ਨੂੰ "ਕੁਝ ਕਾਰੋਬਾਰਾਂ ਦਾ ਅਧਿਕਾਰ" ਦਿੰਦੇ ਹੋਏ "ਮੁੜ ਸੰਤੁਲਨ" ਐਕਟ ਵਿੱਚ ਛਾਂਟ ਰਹੀ ਹੈ। ਸਿਲੀਕਾਨ ਵੈਲੀ ਬਿਜ਼ਨਸ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਕਦਮ ਦੇ ਨਤੀਜੇ ਵਜੋਂ ਸਿਸਕੋ ਵਿੱਚ ਲਗਭਗ 4,100 ਨੌਕਰੀਆਂ ਵਿੱਚ ਕਟੌਤੀ ਹੋਵੇਗੀ, ਜਿਸ ਵਿੱਚ ਵਿਸ਼ਵ ਪੱਧਰ 'ਤੇ 83,000-ਮਜ਼ਬੂਤ ​​ਕਰਮਚਾਰੀ ਹਨ। ਇਸ ਹਫਤੇ ਆਪਣੀ ਪਹਿਲੀ ਤਿਮਾਹੀ ਕਮਾਈ ਦੀ ਰਿਪੋਰਟ (Q1 2023) ਵਿੱਚ, Cisco ਨੇ $13.6 ਬਿਲੀਅਨ ਦੀ ਆਮਦਨ ਦੀ ਰਿਪੋਰਟ ਕੀਤੀ, ਜੋ ਸਾਲ-ਦਰ-ਸਾਲ 6 ਪ੍ਰਤੀਸ਼ਤ ਵੱਧ ਹੈ।

ਪਿਛੋਕੜ

Punjab Breaking News, 20 November 2022 LIVE Updates: ਗੈਂਗਸਟਰ ਤੋਂ ਬਣੇ ਖਾਲਿਸਤਾਨੀ ਪੱਖੀ ਹਰਵਿੰਦਰ ਰਿੰਦਾ ਦੀ ਮੌਤ ਬਾਰੇ ਨਵਾਂ ਖੁਲਾਸਾ ਹੋਇਆ ਹੈ। ਸੋਸ਼ਲ ਮੀਡੀਆ ਉੱਪਰ ਪੋਸਟ ਪਾ ਕੇ ਦਾਅਵਾ ਕੀਤਾ ਗਿਆ ਹੈ ਕਿ ਹਰਵਿੰਦਰ ਰਿੰਦਾ ਜ਼ਿੰਦਾ ਹੈ ਤੇ ਚੜ੍ਹਦੀ ਕਲਾ ਵਿੱਚ ਹੈ।ਇਸ ਦੇ ਨਾਲ ਹੀ ਹਰਵਿੰਦਰ ਰਿੰਦਾ ਦੀ ਮੌਤ ਬੁਝਾਰਤ ਬਣ ਗਈ ਹੈ। ਇੱਕ ਪਾਸੇ ਪਾਕਿਸਤਾਨ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਉਸ ਦੀ ਮੌਤ ਦਾ ਦਾਅਵਾ ਕੀਤਾ ਗਿਆ ਤਾਂ ਦੂਜੇ ਪਾਸੇ ਬੰਬੀਹਾ ਗਰੁੱਪ ਨੇ ਉਸ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ। ਹਰਵਿੰਦਰ ਰਿੰਦਾ ਦੀ ਮੌਤ ਬਾਰੇ ਨਵਾਂ ਖੁਲਾਸਾ, ਮੌਤ ਦੀ ਖਬਰ ਰੱਦ, ਚੜ੍ਹਦੀ ਕਲਾ 'ਚ ਹੋਣ ਦਾ ਦਾਅਵਾ


 


ਕਾਂਗਰਸ ਛੱਡ ਕੇ ਬੀਜੇਪੀ 'ਚ ਗਏ ਪੰਜਾਬ ਦੇ ਲੀਡਰਾਂ ਦੀ ਜਾਨ ਨੂੰ ਖਤਰਾ ? 


ਕਾਂਗਰਸ ਛੱਡ ਕੇ ਬੀਜੇਪੀ ਵਿੱਚ ਪੰਜਾਬ ਦੇ ਲੀਡਰਾਂ ਨੂੰ ਕੇਂਦਰ ਸਰਕਾਰ ਪੂਰਾ ਮਾਣ-ਸਨਮਾਣ ਦੇ ਰਹੀ ਹੈ। ਪੰਜਾਬ ਵਿਚਲੀ ਭਗਵੰਤ ਮਾਨ ਸਰਕਾਰ ਜਿੱਥੇ ਵੀਆਈਪੀ ਕਲਚਰ ਨੂੰ ਨੱਥ ਪਾਉਣ ਲਈ ਸਿਆਸੀ ਲੀਡਰਾਂ ਦੀ ਬੇਲੋੜੀ ਸੁਰੱਖਿਆ ਘਟਾ ਰਹੀ ਹੈ, ਉੱਥੇ ਹੀ ਕੇਂਦਰ ਸਰਕਾਰ ਕਾਂਗਰਸ ਛੱਡ ਕੇ ਆਏ ਲੀਡਰਾਂ ਨੂੰ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਨਾਲ ਨਿਵਾਜ਼ ਰਹੀ ਹੈ। ਹਾਸਲ ਜਾਣਕਾਰੀ ਮੁਤਾਬਕ ਕੇਂਦਰ ਸਰਕਾਰ ਨੇ ਪੰਜਾਬ ’ਚ ਭਾਜਪਾ ਦੇ ਚਾਰ ਆਗੂਆਂ ਬਲਬੀਰ ਸਿੰਘ ਸਿੱਧੂ ਤੇ ਗੁਰਪ੍ਰੀਤ ਸਿੰਘ ਕਾਂਗੜ (ਸਾਬਕਾ ਮੰਤਰੀ) ਤੇ ਸਾਬਕਾ ਵਿਧਾਇਕ ਜਗਦੀਪ ਸਿੰਘ ਨਕਈ ਤੇ ਅਮਰਜੀਤ ਸਿੰਘ ਟਿੱਕਾ ਨੂੰ ‘ਐਕਸ’ ਸ਼੍ਰੇਣੀ ਦੀ ਸੁਰੱਖਿਆ ਮੁਹੱਈਆ ਕਰਵਾਈ ਹੈ। ਇਹ ਚਾਰੋਂ ਆਗੂ ਪਿੱਛੇ ਜਿਹੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਏ ਹਨ। ਕਾਂਗਰਸ ਛੱਡ ਕੇ ਬੀਜੇਪੀ 'ਚ ਗਏ ਪੰਜਾਬ ਦੇ ਲੀਡਰਾਂ ਦੀ ਜਾਨ ਨੂੰ ਖਤਰਾ ?


 


 ਪੰਜਾਬ 'ਚ ਦੁਕਾਨਾਂ ਅੱਗੇ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ ਬੋਰਡ


ਪੰਜਾਬ ਵਿੱਚ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ। ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋ ਸਕਦੀ ਹੈ। ਅਜਿਹੇ ਸੰਕੇਤ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 21 ਫਰਵਰੀ ਤੱਕ ਖ਼ੁਦ ਹੀ ਦੁਕਾਨਾਂ ’ਤੇ ਲੱਗੇ ਬੋਰਡ ਜਾਂ ਦਿਸ਼ਾ ਸੂਚਕ ਬੋਰਡ ਪੰਜਾਬੀ ਬੋਲੀ ਵਿੱਚ ਲਿਖ ਲੈਣ। ਇਸ ਮਗਰੋਂ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।  ਪੰਜਾਬ 'ਚ ਦੁਕਾਨਾਂ ਅੱਗੇ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ ਬੋਰਡ


 


IND vs NZ : ਕੀ ਵੈਲਿੰਗਟਨ ਦੀ ਤਰ੍ਹਾਂ ਬੇ ਓਵਲ 'ਚ ਵੀ ਰੱਦ ਹੋਵੇਗਾ ਮੈਚ ? ਮੀਂਹ ਕਾਰਨ ਫ਼ੈਨਜ ਨੂੰ ਮਿਲ ਸਕਦੀ ਨਿਰਾਸ਼ਾ


Mount Maunganui Weather Update : ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਦੂਜਾ ਟੀ-20 ਮੈਚ ਅੱਜ ਬੇ ਓਵਲ ਵਿੱਚ ਖੇਡਿਆ ਜਾਣਾ ਹੈ ਪਰ ਮੀਂਹ ਦਾ ਵੀ ਖਤਰਾ ਮੰਡਰਾ ਰਿਹਾ ਹੈ। ਵੈਲਿੰਗਟਨ ਵਿੱਚ ਪਹਿਲਾ ਮੈਚ ਮੀਂਹ ਕਾਰਨ ਰੱਦ ਹੋ ਗਿਆ ਸੀ ਅਤੇ ਇਸ ਮੈਚ ਵਿੱਚ ਟਾਸ ਵੀ ਨਹੀਂ ਹੋ ਸਕਿਆ ਸੀ। ਬੇ ਓਵਲ ਵਿੱਚ ਵੀ ਮੌਸਮ ਦੀ ਹਾਲਤ ਬਹੁਤ ਖਰਾਬ ਹੈ ਅਤੇ ਇਹ ਮੈਚ ਰੱਦ ਹੋਣ ਦਾ ਵੀ ਖਤਰਾ ਹੈ। ਆਓ ਜਾਣਦੇ ਹਾਂ ਦੂਜੇ ਟੀ-20 ਲਈ ਮੌਸਮ ਕਿਹੋ ਜਿਹਾ ਰਹੇਗਾ। IND vs NZ : ਕੀ ਵੈਲਿੰਗਟਨ ਦੀ ਤਰ੍ਹਾਂ ਬੇ ਓਵਲ 'ਚ ਵੀ ਰੱਦ ਹੋਵੇਗਾ ਮੈਚ ? ਮੀਂਹ ਕਾਰਨ ਫ਼ੈਨਜ ਨੂੰ ਮਿਲ ਸਕਦੀ ਨਿਰਾਸ਼ਾ


 


ਐਮਾਜ਼ਾਨ, ਮੈਟਾ ਅਤੇ ਟਵਿੱਟਰ ਤੋਂ ਬਾਅਦ ਹੁਣ Cisco ਵੀ ਕਰੇਗੀ 4,100 ਕਰਮਚਾਰੀਆਂ ਦੀ ਛਾਂਟੀ


Cisco tech layoff : ਬਿਗ ਟੈਕ ਛਾਂਟੀ ਦੇ ਸੀਜ਼ਨ ਵਿੱਚ ਸ਼ਾਮਲ ਹੋ ਕੇ ਨੈਟਵਰਕਿੰਗ ਦਿੱਗਜ ਸਿਸਕੋ ਕਥਿਤ ਤੌਰ 'ਤੇ 4,000 ਤੋਂ ਵੱਧ ਕਰਮਚਾਰੀਆਂ ਜਾਂ ਇਸਦੇ ਲਗਭਗ 5 ਪ੍ਰਤੀਸ਼ਤ ਕਰਮਚਾਰੀਆਂ ਨੂੰ "ਕੁਝ ਕਾਰੋਬਾਰਾਂ ਦਾ ਅਧਿਕਾਰ" ਦਿੰਦੇ ਹੋਏ "ਮੁੜ ਸੰਤੁਲਨ" ਐਕਟ ਵਿੱਚ ਛਾਂਟ ਰਹੀ ਹੈ। ਸਿਲੀਕਾਨ ਵੈਲੀ ਬਿਜ਼ਨਸ ਜਰਨਲ ਦੀ ਇੱਕ ਰਿਪੋਰਟ ਦੇ ਅਨੁਸਾਰ ਇਸ ਕਦਮ ਦੇ ਨਤੀਜੇ ਵਜੋਂ ਸਿਸਕੋ ਵਿੱਚ ਲਗਭਗ 4,100 ਨੌਕਰੀਆਂ ਵਿੱਚ ਕਟੌਤੀ ਹੋਵੇਗੀ, ਜਿਸ ਵਿੱਚ ਵਿਸ਼ਵ ਪੱਧਰ 'ਤੇ 83,000-ਮਜ਼ਬੂਤ ​​ਕਰਮਚਾਰੀ ਹਨ। ਇਸ ਹਫਤੇ ਆਪਣੀ ਪਹਿਲੀ ਤਿਮਾਹੀ ਕਮਾਈ ਦੀ ਰਿਪੋਰਟ (Q1 2023) ਵਿੱਚ, Cisco ਨੇ $13.6 ਬਿਲੀਅਨ ਦੀ ਆਮਦਨ ਦੀ ਰਿਪੋਰਟ ਕੀਤੀ, ਜੋ ਸਾਲ-ਦਰ-ਸਾਲ 6 ਪ੍ਰਤੀਸ਼ਤ ਵੱਧ ਹੈ। ਐਮਾਜ਼ਾਨ, ਮੈਟਾ ਅਤੇ ਟਵਿੱਟਰ ਤੋਂ ਬਾਅਦ ਹੁਣ Cisco ਵੀ ਕਰੇਗੀ 4,100 ਕਰਮਚਾਰੀਆਂ ਦੀ ਛਾਂਟੀ

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.