ਪੜਚੋਲ ਕਰੋ

Amritsar News: ਪੰਜਾਬ 'ਚ ਦੁਕਾਨਾਂ ਅੱਗੇ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ ਬੋਰਡ, 21 ਫਰਵਰੀ ਮਗਰੋਂ ਹੋਏਗੀ ਕਾਰਵਾਈ

Amritsar News: ਪੰਜਾਬ ਵਿੱਚ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ। ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋ ਸਕਦੀ ਹੈ। ਅਜਿਹੇ ਸੰਕੇਤ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ...

Amritsar News: ਪੰਜਾਬ ਵਿੱਚ ਦੁਕਾਨਾਂ ਅੱਗੇ ਲੱਗੇ ਬੋਰਡ ਪੰਜਾਬੀ ਭਾਸ਼ਾ ਵਿੱਚ ਹੀ ਲਿਖਣੇ ਪੈਣਗੇ। ਅਜਿਹਾ ਨਾ ਕਰਨ ਵਾਲਿਆਂ ਖਿਲਾਫ ਕਾਰਵਾਈ ਹੋ ਸਕਦੀ ਹੈ। ਅਜਿਹੇ ਸੰਕੇਤ ਮੁੱਖ ਮੰਤਰੀ ਭਗਵੰਤ ਮਾਨ ਨੇ ਦਿੱਤੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 21 ਫਰਵਰੀ ਤੱਕ ਖ਼ੁਦ ਹੀ ਦੁਕਾਨਾਂ ’ਤੇ ਲੱਗੇ ਬੋਰਡ ਜਾਂ ਦਿਸ਼ਾ ਸੂਚਕ ਬੋਰਡ ਪੰਜਾਬੀ ਬੋਲੀ ਵਿੱਚ ਲਿਖ ਲੈਣ। ਇਸ ਮਗਰੋਂ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਦਰਅਸਲ ਸ਼ਨੀਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਅੰਮ੍ਰਿਤਸਰ ਵਿਖੇ ਇੱਕ ਰਾਜ ਪੱਧਰੀ ਸਮਾਗਮ ਨੂੰ ਸੰਬੋਧਨ ਕਰਦਿਆਂ 21 ਫਰਵਰੀ ਨੂੰ ਮਨਾਏ ਜਾ ਰਹੇ ਕੌਮਾਂਤਰੀ ਭਾਸ਼ਾ ਦਿਵਸ ਤੋਂ ਪਹਿਲਾਂ ਸੂਬੇ ਵਿੱਚ ਸਾਰੇ ਸਰਕਾਰੀ ਤੇ ਗ਼ੈਰ-ਸਰਕਾਰੀ ਅਦਾਰਿਆਂ ਤੇ ਦੁਕਾਨਾਂ ਦੇ ਦਿਸ਼ਾ-ਸੂਚਕ ਬੋਰਡ ਪੰਜਾਬੀ ਵਿੱਚ ਲਗਾਉਣ ਦਾ ਸੱਦਾ ਦਿੱਤਾ ਹੈ। ਉਨ੍ਹਾਂ ਮਾਂ-ਬੋਲੀ ਦੇ ਸਤਿਕਾਰ ਲਈ ਇਸ ਨੂੰ ਲੋਕ ਲਹਿਰ ਬਣਾਉਣ ਦੀ ਲੋੜ ’ਤੇ ਜ਼ੋਰ ਦਿੰਦਿਆਂ ਕਿਹਾ ਕਿ ਲੋਕ 21 ਫਰਵਰੀ ਤੱਕ ਖ਼ੁਦ ਹੀ ਦੁਕਾਨਾਂ ’ਤੇ ਲੱਗੇ ਬੋਰਡ ਜਾਂ ਦਿਸ਼ਾ ਸੂਚਕ ਬੋਰਡ ਪੰਜਾਬੀ ਬੋਲੀ ਵਿੱਚ ਲਿਖ ਲੈਣ ਤੇ ਇਸ ਮਗਰੋਂ ਨਿਰਦੇਸ਼ਾਂ ਨੂੰ ਨਜ਼ਰਅੰਦਾਜ਼ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। 

ਮੁੱਖ ਮੰਤਰੀ ਇੱਥੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਪੰਜਾਬੀ ਭਾਸ਼ਾ ਮਹੀਨਾ ਮਨਾਉਣ ਸਬੰਧੀ ਕਰਵਾਏ ਸੂਬਾਈ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਭਗਵੰਤ ਮਾਨ ਨੇ ਮਹਾਰਾਸ਼ਟਰ, ਤਾਮਿਲਨਾਡੂ ਤੇ ਹੋਰ ਸੂਬਿਆਂ ਦੀਆਂ ਮਿਸਾਲਾਂ ਦਿੱਤੀਆਂ, ਜਿੱਥੇ ਲੋਕ ਆਪਣੀ ਮਾਂ-ਬੋਲੀ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੂਬਿਆਂ ਵਿੱਚ ਦੁਕਾਨਾਂ ਤੇ ਵਪਾਰਕ ਅਦਾਰਿਆਂ ’ਤੇ ਉਨ੍ਹਾਂ ਦੀ ਮਾਂ-ਬੋਲੀ ਵਿੱਚ ਸੂਚਨਾ ਬੋਰਡ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬੀਆਂ ਨੂੰ ਵੀ ਇਹ ਰਵਾਇਤ ਅਪਣਾਉਣੀ ਚਾਹੀਦੀ ਹੈ। 

ਮੁੱਖ ਮੰਤਰੀ ਨੇ ਕਿਹਾ ਕਿ ਸਾਰੇ ਸੂਚਨਾ ਬੋਰਡਾਂ ’ਤੇ ਹੋਰ ਭਾਸ਼ਾਵਾਂ ਦੇ ਨਾਲ ਪੰਜਾਬੀ ਨੂੰ ਸਭ ਤੋਂ ਉੱਪਰ ਲਿਖਿਆ ਜਾਵੇ। ਉਨ੍ਹਾਂ ਕਿਹਾ ਕਿ ਬੇਸ਼ੱਕ ਅੰਗਰੇਜ਼ੀ ਨੂੰ ਵਿਸ਼ਵ ਭਰ ਵਿੱਚ ਇੱਕ ਸੰਪਰਕ ਭਾਸ਼ਾ ਵਜੋਂ ਮਾਨਤਾ ਮਿਲੀ ਹੋਈ ਹੈ ਪਰ ਇਸ ਭਾਸ਼ਾ ਨੂੰ ਆਪਣੀ ਮਾਂ-ਬੋਲੀ ਦੀ ਕੀਮਤ ’ਤੇ ਅੱਗੇ ਨਹੀਂ  ਵਧਾਇਆ ਜਾਣਾ ਚਾਹੀਦਾ ਹੈ। ਹਰੇਕ ਪੰਜਾਬੀ ਨੂੰ ਵਿਰਾਸਤ ਵਿੱਚ ਮਿਲੇ ਆਪਣੇ ਸੱਭਿਆਚਾਰਕ ਵਿਰਸੇ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਪਣੀ ਮਿਹਨਤ ਤੇ ਲਗਨ ਨਾਲ ਦੁਨੀਆ ਭਰ ਵਿੱਚ ਆਪਣਾ ਵੱਖਰਾ ਸਥਾਨ ਬਣਾਇਆ ਹੈ ਪਰ ਜੇ ਕੋਈ ਆਪਣੀ ਮਾਂ ਬੋਲੀ ਨੂੰ ਭੁੱਲ ਜਾਂਦਾ ਹੈ ਤਾਂ ਇਹ ਮੰਦਭਾਗਾ ਹੈ। 

ਇਹ ਵੀ ਪੜ੍ਹੋ: Viral Video: ਬਰਫੀਲੇ ਤੂਫਾਨ 'ਚ ਬਰਫ ਹਟਾ ਕੇ ਪਸ਼ੂਆਂ ਲਈ ਰਸਤਾ ਬਣਾਉਂਦਾ ਨਜ਼ਰ ਆਇਆ ਕੁੱਤਾ, ਲੋਕਾਂ ਨੇ ਕਿਹਾ- ਅਜਿਹਾ ਹੋਣਾ ਚਾਹੀਦਾ ਹੈ ਲੀਡਰ

ਭਗਵੰਤ ਮਾਨ ਨੇ ਕਿਹਾ ਕਿ ਮਾਨਸਿਕ ਗੁਲਾਮੀ ਕਾਰਨ ਪੰਜਾਬੀ ਅੱਜ ਵੀ ਅੰਗਰੇਜ਼ੀ ਭਾਸ਼ਾ ਦੀ ਉੱਤਮਤਾ ਵਿੱਚ ਵਿਸ਼ਵਾਸ ਰੱਖਦੇ ਹਨ, ਜਦੋਂ ਕਿ ਅਸਲੀਅਤ ਇਹ ਹੈ ਕਿ ਪੰਜਾਬੀ ਸਾਡੀ ਸ਼੍ਰੋਮਣੀ ਭਾਸ਼ਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੂੰ ਆਪਣੀ ਭਾਸ਼ਾ, ਸੱਭਿਆਚਾਰ ਅਤੇ ਰਵਾਇਤਾਂ ’ਤੇ ਮਾਣ ਮਹਿਸੂਸ ਕਰਨਾ ਚਾਹੀਦਾ ਹੈ ਤੇ ਯੂਨੀਵਰਸਿਟੀਆਂ ਤੇ ਕਾਲਜਾਂ ਨੂੰ ਇਸ ਨੇਕ ਕਾਰਜ ਲਈ ਮਾਰਗ ਦਰਸ਼ਨ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਵਿੱਦਿਅਕ ਸੰਸਥਾਵਾਂ ਵਿਦਿਆਰਥੀਆਂ ਨੂੰ ਮਾਂ-ਬੋਲੀ ਨਾਲ ਜੋੜਨ ਲਈ ਪੰਜਾਬੀ ਵਿੱਚ ਵਿਸ਼ੇਸ਼ ਕੋਰਸ ਸ਼ੁਰੂ ਕਰਨ ਤੇ ਪੰਜਾਬੀ ਭਾਸ਼ਾ ਵਿੱਚ ਵਿਦਿਆਰਥੀਆਂ ਦੀਆਂ ਸਿਰਜਣਾਤਮਕਤਾ ਰੁਚੀਆਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Advertisement
ABP Premium

ਵੀਡੀਓਜ਼

ਦੀਵਾਲੀ ਤੇ ਕੀ ਖਾਸ ਕਰਦੇ ਯੋਗਰਾਜ ਸਿੰਘਪਰਿਵਾਰ ਤੋਂ ਬਿਨਾ ਰੋਸ਼ਨ ਦੀ ਦੀਵਾਲੀ , ਹੋਏ ਭਾਵੁਕਬਚਪਨ 'ਚ ਰਾਣਾ ਰਣਬੀਰ ਦੀ ਦੀਵਾਲੀ ਸੀ ਅਨੋਖੀPadddy | Farmers |ਮੰਡੀਆਂ 'ਚ ਰੁਲੀ ਕਿਸਾਨਾਂ ਦੀ ਦੀਵਾਲੀ! | Diwali |Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
Ruturaj Gaikwad ਨੇ ਦਿੱਤਾ ਕਪਤਾਨੀ ਤੋਂ ਅਸਤੀਫਾ ? ਹੁਣ ਜਡੇਜਾ-ਧੋਨੀ ਨਹੀਂ ਸਗੋਂ ਇਹ ਖਿਡਾਰੀ ਹੋਵੇਗਾ CSK ਦਾ ਨਵਾਂ ਕਪਤਾਨ
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
IPL 'ਚ ਖੇਡਣ ਵਾਲੇ ਵਿਦੇਸ਼ੀ ਖਿਡਾਰੀਆਂ ਨੂੰ Payment ਕਿਵੇਂ ਕੀਤੀ ਜਾਂਦੀ ਹੈ...ਡਾਲਰ ਜਾਂ ਭਾਰਤੀ ਰੁਪਏ 'ਚ?
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
ਹੋ ਜਾਓ ਤਿਆਰ! ਨਵੰਬਰ 'ਚ ਲਾਂਚ ਹੋਣਗੀਆਂ Royal Enfield ਦੀਆਂ ਦੋ ਨਵੀਆਂ ਬਾਈਕਸ, ਪਹਿਲੀ ਇਲੈਕਟ੍ਰਿਕ ਮੋਟਰਸਾਇਕਲ ਦੇਏਗੀ ਦਸਤਕ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
Punjab Holidays 2024: ਪੰਜਾਬ 'ਚ ਨਵੰਬਰ ਮਹੀਨੇ ਛੁੱਟੀਆਂ ਹੀ ਛੁੱਟੀਆਂ, ਇੱਥੇ ਦੇਖੋ November Holidays ਦੀ ਲਿਸਟ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਭਾਰਤੀ ਗੇਂਦਬਾਜ਼ਾਂ ਨੇ ਨਿਊਜ਼ੀਲੈਂਡ ਨੂੰ ਪਹਿਲੀ ਪਾਰੀ 'ਚ 235 ਦੌੜਾਂ 'ਤੇ ਕੀਤਾ ਢੇਰ, ਜਡੇਜਾ ਤੇ ਸੁੰਦਰ ਨੇ ਮਚਾਈ ਤਬਾਹੀ
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਕੈਨੇਡਾ 'ਚ AP Dhillon ਦੇ ਘਰ 'ਤੇ ਗੋਲੀਆਂ ਚਲਾਉਣ ਵਾਲਾ ਗ੍ਰਿਫ਼ਤਾਰ, ਲਾਰੈਂਸ ਬਿਸ਼ਨੋਈ ਗੈਂਗ ਨੇ ਲਈ ਸੀ ਜ਼ਿੰਮੇਵਾਰੀ, ਜਾਣੋ ਕੌਣ ਆਇਆ ਕਾਬੂ ?
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
ਪੰਜਾਬ ਦੇ 5 ਜ਼ਿਲ੍ਹਿਆਂ 'ਚ ਪ੍ਰਦੂਸ਼ਣ ਕਰਕੇ ਹਾਲਤ ਖਰਾਬ, ਕਈ ਸ਼ਹਿਰ ਗ੍ਰੇਪ-1 ਕੈਟੇਗਰੀ 'ਚ, ਪਟਾਕਿਆਂ ਨਾਲ ਹਵਾ ਹੋਈ ਜ਼ਹਿਰੀਲੀ
Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?
Ukraine-Russia war: ਖਤਰਨਾਕ ਹੋਇਆ ਰੂਸ-ਯੂਕਰੇਨ ਯੁੱਧ! ਨਾਰਥ ਕੋਰੀਆ ਨੇ ਪੁਤਿਨ ਨੂੰ ਭੇਜੀਆਂ 10000 ਤੋਂ ਜ਼ਿਆਦਾ ਮਿਜ਼ਾਈਲਾਂ, ਹੁਣ ਕੀ ਕਰਨਗੇ ਜੇਲੇਂਸਕੀ?
Embed widget