Punjab Breaking News LIVE: ਨੌਜਵਾਨ ਰਾਜਾ ਹੱਥ ਕਾਂਗਰਸ ਦੀ ਕਮਾਨ, ਆਖਰੀ ਦਮ ਤੱਕ ਲੜਨ ਦਾ ਐਲਾਨ
Punjab Breaking News, 22 April 2022 LIVE Updates: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ।
ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅੱਜ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਮੁੱਖ ਮੰਤਰੀ ਭਗਵੰਤ ਮਾਨ ਪ੍ਰਤੀ ਨਜ਼ਰੀਆ ਬਦਲਿਆ ਹੋਇਆ ਦਿਖਾਈ ਦਿੱਤਾ। ਉਨ੍ਹਾਂ ਨੇ ਅੱਜ ਮੁੱਖ ਮੰਤਰੀ ਭਗਵੰਤ ਮਾਨ ਨੂੰ ਛੋਟੇ ਭਰਾ ਤੇ ਇਮਾਨਦਾਰ ਬੰਦਾ ਕਰਾਰ ਦਿੰਦਿਆਂ ਪ੍ਰਸ਼ੰਸਾ ਕੀਤੀ। ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਸੂਬਾ ਕਾਂਗਰਸ ਪ੍ਰਧਾਨ ਵਜੋਂ ਅਹੁਦਾ ਸੰਭਾਲਣ ਮੌਕੇ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ, ‘ਉਹ (ਮਾਨ) ਇਮਾਨਦਾਰ ਵਿਅਕਤੀ ਹੈ।
ਸਾਬਕਾ ਸੀਐਮ ਚਰਨਜੀਤ ਚੰਨੀ ਨੇ ਅੱਜ ਪਹਿਲੀ ਵਾਰ ਚੋਣਾਂ ਵਿੱਚ ਹਾਰ ਨੂੰ ਲੈ ਕੇ ਨਵਜੋਤ ਸਿੱਧੂ ਦੇ ਸਵਾਲਾਂ ਦਾ ਜਵਾਬ ਦਿੱਤਾ ਹੈ। ਚੰਨੀ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਸੀ। ਅੰਤ ਵਿੱਚ ਮੇਰਾ ਸਿਰ ਸਿਹਰਾ (CM ਚਿਹਰਾ) ਬੰਨ੍ਹਿਆ ਗਿਆ ਸੀ। ਇਸ ਲਿਹਾਜ਼ ਨਾਲ ਹਾਰ ਦੀ ਜ਼ਿੰਮੇਵਾਰੀ ਮੇਰੀ ਹੈ। ਉਂਝ ਚੰਨੀ ਨੇ ਇਸ਼ਾਰਿਆਂ ਵਿੱਚ ਪੁੱਛਿਆ ਕਿ ਪਾਰਟੀ ਪ੍ਰਧਾਨ ਤੇ ਉਨ੍ਹਾਂ ਦੀ ਜ਼ਿੰਮੇਵਾਰੀ ਕੀ ਹੈ? ਮੈਂ ਇਸ 'ਤੇ ਨਹੀਂ ਬੋਲਾਂਗਾ। ਚੰਨੀ ਦਾ ਬਿਆਨ ਸਿੱਧੂ ਦੇ ਉਨ੍ਹਾਂ ਸ਼ਬਦਾਂ 'ਤੇ ਹੈ, ਜਿਸ 'ਚ ਉਨ੍ਹਾਂ ਨੇ ਚੰਨੀ ਨੂੰ ਹਾਰ ਲਈ ਜ਼ਿੰਮੇਵਾਰ ਠਹਿਰਾਇਆ ਸੀ।
ਰਾਜਾ ਵੜਿੰਗ ਦੇ ਤਾਜਪੋਸ਼ੀ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ, ਪੰਜਾਬ ਕਾਂਗਰਸ ਵਿਧਾਇਕ ਦਲ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਵਿਧਾਇਕ ਸੁਖਪਾਲ ਖਹਿਰਾ, ਤ੍ਰਿਪਤ ਰਜਿੰਦਰ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਰਕਾਰੀਆ, ਸੰਸਦ ਮੈਂਬਰ ਮਨੀਸ਼ ਤਿਵਾੜੀ, ਜਸਬੀਰ ਡਿੰਪਾ ਤੇ ਪਾਰਟੀ ਦੇ ਹੋਰ ਆਗੂ ਹਾਜ਼ਰ ਹੋਏ। ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਪਾਰਟੀ ਦਫ਼ਤਰ ਵਿੱਚ ਆਏ ਪਰ ਹੋਰ ਆਗੂਆਂ ਨਾਲ ਸਟੇਜ ਸਾਂਝੀ ਨਹੀਂ ਕੀਤੀ। ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੀ ਕਿਤੇ ਨਜ਼ਰ ਨਹੀਂ ਆਏ।
ਨਵਜੋਤ ਸਿੱਧੂ ਨੇ ਕਿਹਾ ਕਿ ਅੱਜ ਜਿਹੜੀ ਸਰਕਾਰ ਆਈ ਹੈ, ਉਹ ਬਦਲਾਅ ਕਰਕੇ ਆਈ ਹੈ। ਮੈਂ ਭਗਵੰਤ ਮਾਨ ਨੂੰ ਛੋਟਾ ਭਾਈ ਮੰਨਦਾ ਹਾਂ। ਜੇ ਉਹ ਮਾਫੀਆ ਖਿਲਾਫ ਲੜੇਗਾ ਤਾਂ ਮੇਰਾ ਸਹਿਯੋਗ ਹੈ। ਉਨ੍ਹਾਂ ਕਿਹਾ ਕਿ ਸਵਾਲ ਵੀ ਉਹੀ ਕਰ ਸਕਦਾ ਹੈ ਜੋ ਇਮਾਨਦਾਰ ਹੋਵੇ। ਇਸ ਕਰਕੇ ਆਉਣ ਵਾਲਾ ਸਮਾਂ ਇਮਾਨਦਾਰਾਂ ਦਾ ਹੈ। ਉਨ੍ਹਾਂ ਕਿਹਾ ਕਿ 50 ਤੋਂ 60 ਅਜਿਹੇ ਲੀਡਰ ਕਾਂਗਰਸ ਵਿੱਚ ਹੋਣ ਜਿਨ੍ਹਾਂ 'ਤੇ ਲੋਕ ਭਰੋਸਾ ਕਰਦੇ ਹੋਣ। ਲੋਕਾ ਨੂੰ ਲੱਗੇ ਕਿ ਵਾਕਿਆ ਹੀ ਬਦਲਾਅ ਹੈ ਤੇ ਇਹ ਲੀਡਰ ਵਾਕਿਆ ਹੀ ਪੰਜਾਬ ਦੀ ਉਸਾਰੀ ਲਈ ਆਏ ਹੈ।
ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਕਿਹਾ ਕਿ ਅੱਜ ਰਾਜਾ ਵੜਿੰਗ ਨੇ 3D ਬਾਰੇ ਗੱਲ ਕੀਤੀ ਤੇ ਉਨ੍ਹਾਂ ਵਿੱਚੋਂ ਇੱਕ ਡੀ ਨੂੰ ਮਿਸ ਕਰ ਗਏ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਟੁੱਟਣ ਦੀ ਕਗਾਰ 'ਤੇ ਹੈ। ਕੰਗ ਨੇ ਕਿਹਾ ਕਿ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਵਿਧਾਇਕ ਤੇ ਮੰਤਰੀ ਵਜੋਂ ਕੀਤਾ ਸੀ, ਉਸ ਨੂੰ ਵੇਖਦਿਆਂ ਰਾਜਾ ਵੜਿੰਗ ਤੋਂ ਕੋਈ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਵਜੋਤ ਸਿੱਧੂ ਦੇ ਤੇਵਰ ਸੀ ਇਸ ਤੋਂ ਸਪਸ਼ਟ ਹੈ ਕਿ ਅੱਜ ਕਾਂਗਰਸ ਵੰਡੀ ਜਾ ਚੁੱਕੀ 'ਤੇ ਹੈ। ਇਸ ਵੇਲੇ ਬਾਜਵਾ, ਸਿੱਧੂ ਤੇ ਰਾਜਾ ਵੜਿੰਗ ਦੇ ਆਪੋ-ਆਪਣੇ ਧੜੇ ਬਣ ਗਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਚੰਗੀ ਵਿਰੋਧੀ ਧਿਰ ਦਾ ਹੋਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਪੰਜ ਸਾਲ ਪੰਜਾਬ ਨੂੰ ਲੁੱਟਣ ਵਾਲੇ ਲੋਕ ਅੱਜ ਰਾਜੇ ਨਾਲ ਬੈਠੇ ਹਨ। ਜਿਨ੍ਹਾਂ ਉੱਪਰ ਟਿਕਟਾਂ ਵੇਚਣ ਦਾ ਇਲਜ਼ਾਮ ਲੱਗਾ, ਉਹ ਵੀ ਰਾਜਾ ਵੜਿੰਗ ਦੇ ਨਾਲ ਸੀ।
ਪੰਜਾਬ ਕਾਂਗਰਸ ਦੀ ਪ੍ਰਧਾਨਗੀ ਸੰਭਾਲਦਿਆਂ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਆਮ ਆਦਮੀ ਪਾਰਟੀ ਨੇ ਘੇਰਿਆ ਹੈ। ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਅੱਜ ਪੰਜਾਬ ਕਾਂਗਰਸ ਨੇ ਆਪਣਾ ਨਵਾਂ ਰਾਜਾ ਚੁਣ ਲਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਕਾਂਗਰਸ ਨੇ ਮਹਿਲ ਦੇ ਰਾਜੇ ਨੂੰ ਹਟਾ ਕੇ ਇੱਕ ਕੋਠੀ ਵਾਲੇ ਨੂੰ ਸੀਐਮ ਚੁਣਿਆ ਸੀ ਪਰ ਕੋਈ ਕੰਮ ਨਹੀਂ ਬਣਿਆ। ਉਨ੍ਹਾਂ ਕਿਹਾ ਕਿ ਅੱਜ ਰਾਜਾ ਵੜਿੰਗ ਨੇ 3D ਬਾਰੇ ਗੱਲ ਕੀਤੀ ਤੇ ਉਨ੍ਹਾਂ ਵਿੱਚੋਂ ਇੱਕ ਡੀ ਨੂੰ ਮਿਸ ਕਰ ਗਏ। ਉਨ੍ਹਾਂ ਕਿਹਾ ਕਿ ਅੱਜ ਕਾਂਗਰਸ ਟੁੱਟਣ ਦੀ ਕਗਾਰ 'ਤੇ ਹੈ। ਕੰਗ ਨੇ ਕਿਹਾ ਕਿ ਜਿਸ ਤਰ੍ਹਾਂ ਰਾਜਾ ਵੜਿੰਗ ਨੇ ਵਿਧਾਇਕ ਤੇ ਮੰਤਰੀ ਵਜੋਂ ਕੀਤਾ ਸੀ, ਉਸ ਨੂੰ ਵੇਖਦਿਆਂ ਰਾਜਾ ਵੜਿੰਗ ਤੋਂ ਕੋਈ ਉਮੀਦ ਨਹੀਂ ਹੈ।
ਸਿੱਧੂ ਨੇ ਰਾਜਾ ਵੜਿੰਗ ਦੀ ਹਮਾਇਤ ਕਰਦਿਆਂ ਕਿਹਾ ਕਿ ਕਾਂਗਰਸ ਸਨਮਾਨ ਦਿੰਦੀ ਆਈ ਹੈ, ਇੱਥੇ ਉਮਰ ਦਾ ਕੋਈ ਤਕਾਜਾ ਨਹੀਂ। ਇੱਕ ਪਦਵੀ ਹੈ, ਜਿਸ ਦੀ ਇੱਜ਼ਤ ਹੈ ਤੇ ਸਭ ਨੂੰ ਉਸ ਕੁਰਸੀ ਦੇ ਹੇਠਾਂ ਰਹਿ ਕੇ ਕੰਮ ਕਰਨਾ ਪੇਏਗਾ ਪਰ ਵਿਅਕਤੀਗਤ ਤੌਰ 'ਤੇ ਮੇਰਾ ਇਹ ਵਿਚਾਰ ਹੈ ਕਿ ਕਾਂਗਰਸ ਨੂੰ ਰੀ-ਇਨਵੈਸਟ ਕਰਨਾ ਪਏਗਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਦੀ ਸਰਪਰਸਤੀ ਇੱਕ ਯੁਵਾ ਉਰਜਾ ਦਾ ਸੁਮੇਲ ਹੈ ਪਰ ਇਹ ਇੱਕ ਟੀਮ ਵਰਕ ਹੈ, ਇੱਕ-ਦੁਸਰੇ ਦੀ ਇੱਜ਼ਤ ਤੇ ਇੱਕ-ਦੂਸਰੇ ਦੀ ਖੁਸ਼ੀ ਵਿੱਚ ਹਿਸਾ ਪਾਉਣਾ ਜ਼ਰੂਰੀ ਹੈ। ਕਾਂਗਰਸ ਨੂੰ ਨਵੀਨੀਕਰਨ ਕਰਨਾ ਪੈਣਾ ਹੈ। ਉਨ੍ਹਾਂ ਕਿਹਾ ਕਿ ਅੱਜ ਜਿਹੜੀ ਸਰਕਾਰ ਆਈ ਹੈ, ਉਹ ਬਦਲਾਅ ਕਰਕੇ ਆਈ ਹੈ। ਮੈਂ ਭਗਵੰਤ ਮਾਨ ਨੂੰ ਛੋਟਾ ਭਾਈ ਮੰਨਦਾ ਹਾਂ। ਜੇ ਉਹ ਮਾਫੀਆ ਖਿਲਾਫ ਲੜੇਗਾ ਤਾਂ ਮੇਰਾ ਸਹਿਯੋਗ ਹੈ।
ਨਵਜੋਤ ਸਿੱਧੂ ਨੇ ਕਿਹਾ ਕਿ ਕਾਂਗਰਸ ਪੰਜ ਸਾਲਾਂ ਦੇ ਮਾਫੀਆ ਰਾਜ ਕਾਰਨ ਹਾਰੀ ਹੈ। ਮਾਫੀਆ ਨਾਲ ਲੜਾਈ ਕਿਸੇ ਇੱਕ ਵਿਅਕਤੀ ਖਿਲਾਫ ਨਹੀਂ ਸਗੋਂ ਸਿਸਟਮ ਖਿਲਾਫ ਸੀ। ਇਸ ਦੇ ਪਿੱਛੇ ਕੁਝ ਲੋਕ ਸਨ ਜਿਨ੍ਹਾਂ ਵਿੱਚ ਮੁੱਖ ਮੰਤਰੀ ਵੀ ਸ਼ਾਮਲ ਹੋ ਸਕਦੇ ਹਨ। ਅੱਜ ਵੀ ਪੰਜਾਬ ਦੀ ਹੋਂਦ ਦੀ ਲੜਾਈ ਹੈ, ਕਿਸੇ ਅਹੁਦੇ ਲਈ ਨਹੀਂ। ਜਿਸ ਦਿਨ ਪੰਜਾਬ 'ਚੋਂ ਮਾਫੀਆ ਖਤਮ ਹੋ ਜਾਵੇਗਾ, ਸੂਬਾ ਫਿਰ ਤੋਂ ਖੜ੍ਹਾ ਹੋ ਜਾਵੇਗਾ।
ਇਸ ਮੌਕੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਵੀ ਸਮਰਥਕਾਂ ਨਾਲ ਪਹੁੰਚੇ। ਸਿੱਧੂ ਨੇ ਕਿਹਾ ਕਿ ਮੈਂ ਰਾਜਾ ਵੜਿੰਗ ਨੂੰ ਵਧਾਈ ਦਿੰਦਾ ਹਾਂ। ਪਰਮਾਤਮਾ ਤੋਂ ਆਸ ਕਰਦਾ ਹਾਂ ਕਿ ਬਹੁਤ ਤਰੱਕੀਆ ਬਖਸ਼ੇ। ਉਨ੍ਹਾਂ ਕਿਹਾ ਕਿ ਆਉਣ ਵਾਲਾ ਸਮਾਂ ਦੱਸ ਦੇਏਗਾ ਕਿ ਰਾਜਾ ਵੜਿੰਗ ਦਾ ਕੌਣ ਕਿੰਨਾ ਸਾਥ ਦਿੰਦਾ ਹੈ। ਉਨ੍ਹਾਂ ਕਿਹਾ ਕਿ ਮੇਰੀ ਲੜਾਈ ਮਾਫੀਆ ਨਾਲ ਹੈ। ਪੰਜਾਬੀ 3 ਕਰੋੜ ਹਨ ਤੇ ਮੈਂ 3 ਕਰੋੜ ਵੱਲ ਹਾਂ।
ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਭ ਨੂੰ ਧਿਆਨ ਰੱਖਣਾ ਪਵੇਗਾ। ਰਾਜਾ ਵੜਿੰਗ ਸਭ ਨਾਲ ਗੱਲ ਕਰੇਗਾ, ਇਹ ਟੀਮ ਵਰਕ ਹੈ। ਕਾਂਗਰਸ ਨੂੰ ਅੱਗੇ ਲਿਜਾਣਾ ਪਵੇਗਾ ਤੇ ਸਾਰਿਆਂ ਨੂੰ ਨਾਲ ਤੁਰਨਾ ਪੈਂਦਾ ਹੈ। ਵੜਿੰਗ ਨੇ ਕਿਹਾ ਕਿ ਸਾਰਾਗੜ੍ਹੀ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਅਫਗਾਨਾਂ ਨੇ ਕਿਵੇਂ ਕਿਲ੍ਹੇ ਦੇ ਨੇੜੇ ਟਾਵਰ ਬਣਾਏ ਜਿਸ ਨਾਲ ਉਹ ਸਿੱਖ ਰੈਜੀਮੈਂਟ ਤੇ ਅੰਗਰੇਜ਼ਾਂ ਨਾਲ ਗੱਲਬਾਤ ਕਰਦੇ ਸਨ।
ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਜਾਂ ਕਾਰੋਬਾਰ ਵਿੱਚ ਅਨੁਸ਼ਾਸਨ ਨਾ ਹੋਵੇ ਤਾਂ ਉਹ ਅੱਗੇ ਨਹੀਂ ਵਧ ਸਕਦੀ। ਰਾਜਾ ਵੜਿੰਗ ਨੇ ਕਿਹਾ ਕਿ ਕਾਮਯਾਬੀ ਲਈ ਕੰਮ ਨੂੰ ਲਗਨ ਨਾਲ ਸੰਭਾਲਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਮਨਮਰਜ਼ੀ ਨਾਲ ਕੰਮ ਕਰੇ। ਸਾਥੀਆਂ ਨਾਲ ਗੱਲਬਾਤ ਤੇ ਟੀਮ ਵਰਕ ਬਹੁਤ ਮਹੱਤਵਪੂਰਨ ਹੈ। ਵੜਿੰਗ ਨੇ ਕਿਹਾ ਕਿ ਅਸੀਂ ਆਖਰੀ ਦਮ ਤੱਕ ਪਾਰਟੀ ਲਈ ਲੜਾਂਗੇ। ਇਸ ਵਿੱਚ ਲੱਖਾਂ ਲੋਕਾਂ ਦਾ ਖੂਨ-ਪਸੀਨਾ ਲੱਗਿਆ ਹੋਇਆ ਹੈ।
ਰਾਜਾ ਵੜਿੰਗ ਨੇ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਾਂਗਰਸ ਹਾਈਕਮਾਂਡ ਤੇ ਸਾਰਿਆਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਉਨ੍ਹਾਂ ਕਿਹਾ ਕਿ ਸੀਨੀਅਰ ਸਾਥੀਆਂ ਤੋਂ ਬਹੁਤ ਕੁਝ ਸਿੱਖਣਾ ਹੈ। ਕਾਂਗਰਸ ਪਾਰਟੀ ਇੱਕ ਸੋਚ ਹੈ, ਇੱਕ ਵਿਚਾਰ ਹੈ ਜੋ ਕਦੇ ਖਤਮ ਨਹੀਂ ਹੋ ਸਕਦੇ। ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰਨ ਲਈ ਸਾਨੂੰ ਅਨੁਸ਼ਾਸਨ ਤੇ ਲਗਨ ਵੱਲ ਧਿਆਨ ਦੇਣਾ ਹੋਵੇਗਾ।
ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਚਾਰਜ ਸੰਭਾਲ ਲਿਆ ਹੈ। ਨਵਜੋਤ ਸਿੱਧੂ ਵੀ ਸਮਰਥਕਾਂ ਨਾਲ ਇੱਥੇ ਪੁੱਜੇ ਪਰ ਸਟੇਜ 'ਤੇ ਨਹੀਂ ਆਏ। ਹਾਲਾਂਕਿ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਲਾਵਾ ਪ੍ਰਤਾਪ ਬਾਜਵਾ ਸਮੇਤ ਸਾਰੇ ਸੀਨੀਅਰ ਆਗੂ ਹਾਜ਼ਰ ਸਨ।
ਪਿਛੋਕੜ
Punjab Breaking News, 22 April 2022 LIVE Updates: ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਕਾਂਗਰਸ ਭਵਨ ਵਿਖੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਨਾਲ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੇ ਵੀ ਚਾਰਜ ਸੰਭਾਲ ਲਿਆ ਹੈ। ਨਵਜੋਤ ਸਿੱਧੂ ਵੀ ਸਮਰਥਕਾਂ ਨਾਲ ਇੱਥੇ ਪੁੱਜੇ ਪਰ ਸਟੇਜ 'ਤੇ ਨਹੀਂ ਆਏ। ਹਾਲਾਂਕਿ ਇਸ ਮੌਕੇ ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ ਤੋਂ ਇਲਾਵਾ ਪ੍ਰਤਾਪ ਬਾਜਵਾ ਸਮੇਤ ਸਾਰੇ ਸੀਨੀਅਰ ਆਗੂ ਹਾਜ਼ਰ ਸਨ।
ਇਸ ਮੌਕੇ ਰਾਜਾ ਵੜਿੰਗ ਨੇ ਕਿਹਾ ਕਿ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਕਾਂਗਰਸ ਹਾਈਕਮਾਂਡ ਤੇ ਸਾਰਿਆਂ ਨੂੰ ਸਿਰ ਝੁਕਾ ਕੇ ਪ੍ਰਣਾਮ ਕਰਦਾ ਹਾਂ। ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਾਂਗੇ। ਉਨ੍ਹਾਂ ਕਿਹਾ ਕਿ ਸੀਨੀਅਰ ਸਾਥੀਆਂ ਤੋਂ ਬਹੁਤ ਕੁਝ ਸਿੱਖਣਾ ਹੈ। ਕਾਂਗਰਸ ਪਾਰਟੀ ਇੱਕ ਸੋਚ ਹੈ, ਇੱਕ ਵਿਚਾਰ ਹੈ ਜੋ ਕਦੇ ਖਤਮ ਨਹੀਂ ਹੋ ਸਕਦੇ। ਇਨ੍ਹਾਂ ਚੁਣੌਤੀਆਂ ਨੂੰ ਪਾਰ ਕਰਨ ਲਈ ਸਾਨੂੰ ਅਨੁਸ਼ਾਸਨ ਤੇ ਲਗਨ ਵੱਲ ਧਿਆਨ ਦੇਣਾ ਹੋਵੇਗਾ।
ਰਾਜਾ ਵੜਿੰਗ ਨੇ ਕਿਹਾ ਕਿ ਜੇਕਰ ਕਿਸੇ ਪਾਰਟੀ ਜਾਂ ਕਾਰੋਬਾਰ ਵਿੱਚ ਅਨੁਸ਼ਾਸਨ ਨਾ ਹੋਵੇ ਤਾਂ ਉਹ ਅੱਗੇ ਨਹੀਂ ਵਧ ਸਕਦੀ। ਰਾਜਾ ਵੜਿੰਗ ਨੇ ਕਿਹਾ ਕਿ ਕਾਮਯਾਬੀ ਲਈ ਕੰਮ ਨੂੰ ਲਗਨ ਨਾਲ ਸੰਭਾਲਣਾ ਬਹੁਤ ਜ਼ਰੂਰੀ ਹੈ। ਪ੍ਰਧਾਨ ਹੋਣ ਦਾ ਮਤਲਬ ਇਹ ਨਹੀਂ ਹੈ ਕਿ ਮਨਮਰਜ਼ੀ ਨਾਲ ਕੰਮ ਕਰੇ। ਸਾਥੀਆਂ ਨਾਲ ਗੱਲਬਾਤ ਤੇ ਟੀਮ ਵਰਕ ਬਹੁਤ ਮਹੱਤਵਪੂਰਨ ਹੈ। ਵੜਿੰਗ ਨੇ ਕਿਹਾ ਕਿ ਅਸੀਂ ਆਖਰੀ ਦਮ ਤੱਕ ਪਾਰਟੀ ਲਈ ਲੜਾਂਗੇ। ਇਸ ਵਿੱਚ ਲੱਖਾਂ ਲੋਕਾਂ ਦਾ ਖੂਨ-ਪਸੀਨਾ ਲੱਗਿਆ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਗੱਲ ਦਾ ਸਭ ਨੂੰ ਧਿਆਨ ਰੱਖਣਾ ਪਵੇਗਾ। ਰਾਜਾ ਵੜਿੰਗ ਸਭ ਨਾਲ ਗੱਲ ਕਰੇਗਾ, ਇਹ ਟੀਮ ਵਰਕ ਹੈ। ਕਾਂਗਰਸ ਨੂੰ ਅੱਗੇ ਲਿਜਾਣਾ ਪਵੇਗਾ ਤੇ ਸਾਰਿਆਂ ਨੂੰ ਨਾਲ ਤੁਰਨਾ ਪੈਂਦਾ ਹੈ। ਵੜਿੰਗ ਨੇ ਕਿਹਾ ਕਿ ਸਾਰਾਗੜ੍ਹੀ ਦਾ ਇਤਿਹਾਸ ਤੁਸੀਂ ਸਾਰੇ ਜਾਣਦੇ ਹੋ। ਅਫਗਾਨਾਂ ਨੇ ਕਿਵੇਂ ਕਿਲ੍ਹੇ ਦੇ ਨੇੜੇ ਟਾਵਰ ਬਣਾਏ ਜਿਸ ਨਾਲ ਉਹ ਸਿੱਖ ਰੈਜੀਮੈਂਟ ਤੇ ਅੰਗਰੇਜ਼ਾਂ ਨਾਲ ਗੱਲਬਾਤ ਕਰਦੇ ਸਨ।
- - - - - - - - - Advertisement - - - - - - - - -