Punjab Breaking News LIVE: ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਹੋਣ ਮਗਰੋਂ ਗਰਮਾਈ ਸਿਆਸਤ, ਕਿਸਾਨਾਂ ਲਈ ਖੁਸ਼ਖਬਰੀ, ਠੇਕੇ 'ਤੇ ਰੱਖੇ ਡਰਾਈਵਰ- ਕੰਡਕਟਰ ਹੋਣਗੇ ਪੱਕੇ, ਪੰਜਾਬ 'ਚ ਬਾਰਸ਼ ਦਾ ਕਹਿਰ
Punjab Breaking News, 22 September 2022 LIVE Updates: ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਹੋਣ ਮਗਰੋਂ ਗਰਮਾਈ ਸਿਆਸਤ, ਕਿਸਾਨਾਂ ਲਈ ਖੁਸ਼ਖਬਰੀ, ਠੇਕੇ 'ਤੇ ਰੱਖੇ ਡਰਾਈਵਰ- ਕੰਡਕਟਰ ਹੋਣਗੇ ਪੱਕੇ, ਪੰਜਾਬ 'ਚ ਬਾਰਸ਼ ਦਾ ਕਹਿਰ,
ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਕੀਤੀ ਜਾ ਰਹੀ ਅਪੀਲ ਨੂੰ ਨਜ਼ਰਅੰਦਾਜ ਕਰਦੇ ਹੋਏ ਕਿਸਾਨਾਂ ਨੇ ਸੂਬੇ 'ਚ ਝੋਨੇ ਦੀ ਵਾਢੀ ਦੇ ਤੁਰੰਤ ਬਾਅਦ ਹੀ ਪਰਾਲੀ ਸਾੜਨੀ ਸ਼ੁਰੂ ਕਰ ਦਿੱਤੀ ਹੈ। ਸੂਬੇ 'ਚ ਬੀਤੇ ਕੱਲ੍ਹ ਤੋਂ ਝੋਨੇ ਦੀ ਵਾਢੀ ਸ਼ੁਰੂ ਹੋਏ ਹੈ ਤੇ ਕਿਸਾਨਾਂ ਨੇ ਨਾਲੋਂ-ਨਾਲ ਪਰਾਲੀ ਨੂੰ ਅੱਗ ਲਾਉਣੀ ਸ਼ੁਰੂ ਕਰ ਦਿੱਤੀ ਹੈ। ਅੰਮ੍ਰਿਤਸਰ ਜ਼ਿਲ੍ਹੇ ਦੇ ਜੇਠੂਵਾਲ ਨਜਦੀਕ ਜੀਟੀ ਰੋਡ 'ਤੇ ਚਾਰ ਖੇਤਾਂ 'ਚ ਕਿਸਾਨਾਂ ਵੱਲੋਂ ਪਰਾਲੀ ਨੂੰ ਅੱਗ ਲਾਈ ਗਈ। ਇਸ ਬਾਰੇ ਇੱਕ ਕਿਸਾਨ ਨੂੰ ਪੁੱਛਿਆ ਤਾਂ ਉਸ ਨੇ ਕਿਹਾ ਕਿ ਸਾਡੇ ਕੋਲ ਕੋਈ ਹੋਰ ਹੱਲ ਹੀ ਨਹੀਂ ਹੈ। ਕਿਸਾਨ ਨੇ ਕਿਹਾ ਕਿ ਜਾਂ ਤਾਂ ਸਰਕਾਰ ਸਾਨੂੰ ਮੁਆਵਜ਼ਾ ਦੇਵੇ ਤੇ ਜਾਂ ਫਿਰ ਸਰਕਾਰ ਸਾਰੀ ਪਰਾਲੀ ਭਾਵੇਂ ਮੁਫਤ ਚੁੱਕ ਕੇ ਲੈ ਜਾਵੇ ਪਰ ਅਜਿਹਾ ਨਾ ਹੋਣ ਦੀ ਸੂਰਤ 'ਚ ਸਾਡੇ ਕੋਲ ਕੋਈ ਚਾਰਾ ਨਹੀਂ ਹੈ।
ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਨੇ ਵੀਰਵਾਰ ਨੂੰ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਨੂੰ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ। ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਆਪਣੇ ਪਿੰਡ ਉਗੋਕੇ ਵਿੱਚ ਰਹਿੰਦੇ ਹਨ ਅਤੇ ਵਿਧਾਇਕ ਲਾਭ ਸਿੰਘ ਉਗੋਕੇ ਦਾ ਭਰਾ ਸੁਖਚੈਨ ਸਿੰਘ ਵੀ ਉਨ੍ਹਾਂ ਦੇ ਨਾਲ ਰਹਿੰਦਾ ਹੈ। ਬੀਤੀ ਰਾਤ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋਈ, ਜਿਸ ਤੋਂ ਬਾਅਦ ਉਸ ਦੇ ਪਿਤਾ ਦਰਸ਼ਨ ਸਿੰਘ ਨੇ ਘਰ ਵਿੱਚ ਰੱਖੀ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ, ਜਿਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਇੱਥੋਂ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ। ਤਪਾ ਅਤੇ ਉਥੋਂ ਉਸ ਨੂੰ ਡੀ.ਐਮ.ਸੀ ਲੁਧਿਆਣਾ ਰੈਫਰ ਕਰ ਦਿੱਤਾ ਗਿਆ ਹੈ।
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਵੱਖ-ਵੱਖ ਸਕੀਮਾਂ ਲਈ 646 ਕਰੋੜ ਰੁਪਏ ਦੇ ਫੰਡ ਜਾਰੀ ਕਰ ਦਿੱਤੇ ਹਨ। ਵਿੱਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਸਕੀਮਾਂ ਤਹਿਤ 345 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋਣ ਉਪਰੰਤ ਖਜ਼ਾਨੇ ਕੋਲ ਕਿਸੇ ਵੀ ਕੇਂਦਰੀ ਸਪੌਂਸਰਡ ਸਕੀਮ ਜਾਂ ਇਸ ਦੇ ਸਬੰਧਤ ਸੂਬੇ ਦੇ ਹਿੱਸੇ ਸਬੰਧੀ ਕੋਈ ਬਕਾਇਆ ਨਹੀਂ ਹੈ। ਵਿੱਤ ਮੰਤਰੀ ਹਰਪਾਲ ਚੀਮਾ ਨੇ ਸਬੰਧਤ ਵਿਭਾਗਾਂ ਨੂੰ ਹਦਾਇਤ ਕੀਤੀ ਕਿ ਇਨ੍ਹਾਂ ਫੰਡਾਂ ਦੀ ਸਮਾਂਬੱਧ ਢੰਗ ਨਾਲ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਵਿੱਤ ਵਿਭਾਗ ਵੱਲੋਂ ਫੰਡਾਂ ਦੇ ਲੈਪਸ ਹੋਣ ਵਾਲੇ ਮਾਮਲਿਆਂ ਨੂੰ ਗੰਭੀਰਤਾ ਨਾਲ ਲਿਆ ਜਾਵੇਗਾ। ਚੀਮਾ ਨੇ ਦੱਸਿਆ ਕਿ ਵਿੱਤ ਵਿਭਾਗ ਨੇ ‘ਮੇਜਰ ਵਰਕਸ’ ਹੈੱਡ ਤਹਿਤ 240 ਕਰੋੜ, ਮਿਲਕਫੈੱਡ ਨੂੰ 36 ਕਰੋੜ ਤੇ ਸਰਬੱਤ ਸਿਹਤ ਬੀਮਾ ਯੋਜਨਾ ਲਈ 25 ਕਰੋੜ ਰੁਪਏ ਜਾਰੀ ਕੀਤੇ ਹਨ।
ਪੰਜਾਬੀ ਫ਼ਿਲਮ ਇੰਡਸਟਰੀ ਦੇ ਹਾਰਡੀ ਸੰਧੂ ਅਤੇ ਬਾਲੀਵੁੱਡ ਇੰਡਸਟਰੀ ਦੀ ਪਰਿਣੀਤੀ ਚੋਪੜਾ ਫ਼ਿਲਮ ‘ਕੋਡ ਨੇਮ ਤਿਰੰਗਾ’ ਲੈ ਕੇ ਆ ਰਹੇ ਹਨ। ਹਾਲ ਹੀ ’ਚ ਫ਼ਿਲਮ ‘ਕੋਡ ਨੇਮ ਤਿਰੰਗਾ’ ਦਾ ਟੀਜ਼ਰ ਰਿਲੀਜ਼ ਹੋਇਆ ਹੈ। ਇਸ ’ਚ ਅਦਾਕਾਰਾ ਪਰਿਣੀਤੀ ਦਾ ਅਜਿਹਾ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ, ਜੋ ਪਹਿਲਾਂ ਨਹੀਂ ਦੇਖਿਆ ਗਿਆ। ਟੀਜ਼ਰ ’ਚ ਗਾਇਕ-ਅਦਾਕਾਰ ਹਾਰਡੀ ਸੰਧੂ ਮਨਮੋਹਕ ਅੰਦਾਜ਼ ’ਚ ਨਜ਼ਰ ਆ ਰਹੇ ਹਨ। ਚਿਹਰੇ ’ਤੇ ਮੁਸਕਰਾਹਟ ਨਾਲ ਹਾਰਡੀ ਸੰਧੂ ਦੀ ਇਕ ਝਲਕ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਹੀ ਹੈ। ਇਸ ਦੇ ਨਾਲ ਹੀ ਟੀਜ਼ਰ ’ਚ ਤੁਸੀਂ ਦੇਖ ਸਕਦੇ ਹੋ ਕਿ ਪਰਿਣੀਤੀ ਦਾ ਹੱਥ ’ਚ ਬੰਦੂਕ ਲੈ ਕੇ ਗੋਲੀਆਂ ਦੀ ਬਰਸਾਤ ਕਰਨ ਦਾ ਅੰਦਾਜ਼ ਨਜ਼ਰ ਆ ਰਿਹਾ ਹੈ। ਜ਼ਖਮੀ ਹਾਲਤ ’ਚ ਵੀ ਉਸ ਦੇ ਚਿਹਰੇ ’ਤੇ ਲੜਨ ਦੀ ਤਾਕਤ ਅਤੇ ਹਿੰਮਤ ਝਲਕਦੀ ਨਜ਼ਰ ਆ ਰਹੀ ਹੈ।
ਗੈਂਗਸਟਰ ਗੋਰੂ ਬੱਚਾ ਨੂੰ ਖੰਨਾ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੇ ਪੁਲਿਸ ਨੇ ਚਾਰ ਦਿਨਾਂ ਦਾ ਰਿਮਾਂਡ ਮੰਗਿਆ ਸੀ ਪਰ ਜੱਜ ਨੇ ਰਿਮਾਂਡ ਨਹੀਂ ਦਿੱਤਾ। ਪਤਾ ਲੱਗਾ ਹੈ ਕਿ ਪੁਲਿਸ ਠੋਸ ਸਬੂਤ ਪੇਸ਼ ਨਹੀਂ ਕਰ ਸਕੀ ਜਿਸ ਕਾਰਨ ਗੋਰੂ ਬੱਚਾ ਨੂੰ ਜੇਲ੍ਹ ਭੇਜਣ ਦੇ ਹੁਕਮ ਜਾਰੀ ਕੀਤੇ ਗਏ। ਉੱਥੇ ਹੀ ਖੰਨਾ ਅਦਾਲਤ ਪੁੱਜੀ ਗੋਰੂ ਦੀ ਮਾਂ ਨੇ ਝੂਠੇ ਕੇਸ ਪਾਉਣ ਦਾ ਇਲਜਾਮ ਲਾਇਆ। ਵਕੀਲ ਨੇ ਕਿਹਾ ਕਿ ਗੈਰ ਕਾਨੂੰਨੀ ਤਰੀਕੇ ਨਾਲ ਰਾਜਪੁਰਾ ਲਿਜਾ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ। ਗੈਂਗਸਟਰ ਗੋਰੂ ਬੱਚਾ ਦੀ ਮਾਂ ਨੇ ਕਿਹਾ ਕਿ ਉਨ੍ਹਾਂ ਦੇ ਬੱਚੇ ਨਾਲ ਧੱਕਾ ਹੋ ਰਿਹਾ ਹੈ। ਉਹ ਡੀਜੀਪੀ ਤੇ ਮੁੱਖ ਮੰਤਰੀ ਨੂੰ ਮਿਲਣਗੇ। ਵਕੀਲ ਅਭੈ ਬੈਕਟਰ ਨੇ ਕਿਹਾ ਕਿ ਜੱਜ ਨੇ ਪੁਲਸ ਨੂੰ ਰਿਮਾਂਡ ਨਹੀਂ ਦਿੱਤਾ ਕਿਉਂਕਿ ਪੁਲਿਸ ਕੋਲ ਕੋਈ ਸਬੂਤ ਨਹੀਂ ਹੈ।
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦਾ ਦਿਹਾਂਤ ਹੋ ਗਿਆ। ਪਿਛਲੇ 42 ਦਿਨਾਂ ਤੋਂ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੇ ਰਾਜੂ ਨੇ ਆਖ਼ਿਰਕਾਰ ਇਸ ਦੁਨੀਆ ਨੂੰ ਅਲਵਿਦਾ ਆਖ ਦਿੱਤਾ। ਰਾਜੂ ਸ਼੍ਰੀਵਾਸਤਵ ਨੇ 21 ਸਤੰਬਰ ਨੂੰ ਦਿੱਲੀ ਦੇ ਏਮਜ਼ ਹਸਪਤਾਲ 'ਚ ਆਖ਼ਰੀ ਸਾਹ ਲਿਆ। ਕਾਮੇਡੀ ਦੇ ਬਾਦਸ਼ਾਹ ਅਖਵਾਉਣ ਵਾਲੇ ਰਾਜੂ ਸ਼੍ਰੀਵਾਸਤਵ ਦਾ ਅੰਤਿਮ ਸੰਸਕਾਰ ਅੱਜ ਦਿੱਲੀ ਦੇ ਨਿਗਮ ਬੋਧ ਘਾਟ ਵਿਖੇ ਕੀਤਾ ਗਿਆ। ਰਾਜੂ ਸ਼੍ਰੀਵਾਸਤਵ ਦੀ ਮੌਤ ਨਾਲ ਪੂਰੀ ਇੰਡਸਟਰੀ ਸੋਗ 'ਚ ਹੈ। ਰਾਜੂ ਸ੍ਰੀਵਾਸਤਵ ਦੀ ਮ੍ਰਿਤਕ ਦੇਹ ਦਸ਼ਰਥਪੁਰੀ ਸਥਿਤ ਉਨ੍ਹਾਂ ਦੇ ਭਰਾ ਦੇ ਘਰ ਰੱਖੀ ਗਈ ਸੀ। ਜਿੱਥੇ ਉਨ੍ਹਾਂ ਨੂੰ ਅੰਤਿਮ ਸੰਸਕਾਰ ਦੇਣ ਲਈ ਕਈ ਕਲਾਕਾਰ ਪਹੁੰਚੇ ਹੋਏ ਸਨ।
ਤਿੰਨ ਦਿਨਾਂ ਬਾਅਦ ਭਾਵ 26 ਸਤੰਬਰ ਤੋਂ ਨਵਰਾਤਰੀ ਸ਼ੁਰੂ ਹੋਵੇਗੀ। ਇਸ ਤੋਂ ਬਾਅਦ ਵਿਜੇ ਦਸ਼ਮੀ ਅਤੇ ਦੀਪਾਵਲੀ ਤੁਹਾਡੀਆਂ ਖੁਸ਼ੀਆਂ ਵਧਾਉਣ ਲਈ ਆਵੇਗੀ। ਤਿਉਹਾਰਾਂ ਦੇ ਸੀਜ਼ਨ ਦੌਰਾਨ, ਤੁਹਾਡਾ ਉਤਸ਼ਾਹ ਰੋਜ਼ਾਨਾ ਦੇ ਮੁਕਾਬਲੇ ਦੁੱਗਣਾ ਹੁੰਦਾ ਹੈ, ਕਿਉਂਕਿ ਇਸ ਸਮੇਂ ਦੌਰਾਨ ਤੁਸੀਂ ਬਹੁਤ ਸਾਰੀਆਂ ਖਰੀਦਦਾਰੀ ਕਰਦੇ ਹੋ ਅਤੇ ਘਰ ਵਿੱਚ ਪਕਵਾਨ ਬਣਾਉਂਦੇ ਹੋ ਪਰ ਇਸ ਦੀਵਾਲੀ 'ਤੇ ਗੈਸ ਸਿਲੰਡਰ ਦੀਆਂ ਮਹਿੰਗੀਆਂ ਕੀਮਤਾਂ ਤੁਹਾਨੂੰ ਪਰੇਸ਼ਾਨ ਕਰ ਸਕਦੀਆਂ ਹਨ। ਜੇ ਅਜਿਹਾ ਹੈ, ਤਾਂ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ।
ਆਮ ਆਦਮੀ ਪਾਰਟੀ ਨੇ ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ: ਬਲਜਿੰਦਰ ਕੌਰ ਨੂੰ ਅਹਿਮ ਜ਼ਿੰਮੈਵਾਰੀ ਦਿੰਦਿਆਂ ਪੰਜਾਬ ਵਿਧਾਨ ਸਭਾ ਦਾ ਚੀਫ਼ ਵ੍ਹਿਪ ਨਿਯੁਕਤ ਕੀਤਾ ਹੈ। ਵਿਧਾਇਕ ਬਲਜਿੰਦਰ ਕੌਰ ਨੇ ਅੱਜ ਇੱਥੇ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਹਾਜ਼ਰ ਹੋਣ ਲਈ ਵ੍ਹਿੱਪ ਜਾਰੀ ਕੀਤਾ।
ਭਾਰਤ-ਆਸਟ੍ਰੇਲੀਆ ਟੀ-20 ਅੰਤਰਰਾਸ਼ਟਰੀ ਮੈਚ 25 ਸਤੰਬਰ ਨੂੰ ਹੈਦਰਾਬਾਦ 'ਚ ਖੇਡਿਆ ਜਾਣਾ ਹੈ। ਅਜਿਹੇ 'ਚ ਟਿਕਟਾਂ ਦੀ ਕਾਲਾਬਾਜ਼ਾਰੀ ਵੀ ਸ਼ੁਰੂ ਹੋ ਗਈ ਹੈ। ਇਸ ਸਭ ਦੇ ਵਿਚਕਾਰ ਤੇਲੰਗਾਨਾ ਦੇ ਖੇਡ ਮੰਤਰੀ ਵੀ ਸ਼੍ਰੀਨਿਵਾਸ ਗੌੜ ਨੇ ਚਿਤਾਵਨੀ ਦਿੱਤੀ ਹੈ ਕਿ ਕਾਲਾਬਾਜ਼ਾਰੀ ਕਰਕੇ ਟਿਕਟਾਂ ਵੇਚਣ ਵਾਲਿਆਂ ਖਿਲਾਫ਼ ਪੁਲਿਸ ਵੱਲੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਕੁਝ ਲੋਕਾਂ ਵੱਲੋਂ ਸੂਬੇ ਦੇ ਅਕਸ ਨੂੰ ਖਰਾਬ ਕਰਨ ਨੂੰ ਬਰਦਾਸ਼ਤ ਨਹੀਂ ਕਰਨਗੇ। ਗੌੜ ਨੇ ਕਿਹਾ, "ਟਿਕਟਾਂ ਦੀ ਵਿਕਰੀ ਪਾਰਦਰਸ਼ੀ ਢੰਗ ਨਾਲ ਹੋਣੀ ਚਾਹੀਦੀ ਹੈ। ਖੇਡ ਮੰਤਰਾਲਾ ਅਤੇ ਪੁਲਿਸ ਸਾਰੀਆਂ ਘਟਨਾਵਾਂ 'ਤੇ ਨਜ਼ਰ ਰੱਖ ਰਹੀ ਹੈ।" ਉਨ੍ਹਾਂ ਕਿਹਾ ਕਿ ਉਹ ਵੀਰਵਾਰ ਨੂੰ ਪ੍ਰਮੁੱਖ ਸਕੱਤਰ ਨਾਲ ਉੱਪਲ ਸਟੇਡੀਅਮ ਦਾ ਦੌਰਾ ਕਰਨਗੇ ਅਤੇ ਸਟੇਡੀਅਮ ਦੀ ਸਮਰੱਥਾ ਅਤੇ ਟਿਕਟਾਂ ਦੀ ਵਿਕਰੀ ਬਾਰੇ ਰਿਪੋਰਟ ਮੰਗਣਗੇ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। AAP Punjab ਦੇ ਟਵਿੱਟਰ 'ਤੇ ਆਮ ਆਦਮੀ ਪਾਰਟੀ ਪੰਜਾਬ ਨੇ ਟਵੀਟ ਕਰਦਿਆਂ ਲਿਖਿਆ, BJP-ਕਾਂਗਰਸ ਦੀ ਮਿਲੀਭੁਗਤ ਨਾਲ ਪੰਜਾਬ ‘ਚ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਵਿਧਾਨ ਸਭਾ ‘ਚ ਵਿਸ਼ਵਾਸ ਮਤ ਨਾ ਪੇਸ਼ ਕਰਨ ਦੇ ਸੰਦਰਭ ‘ਚ CM ਭਗਵੰਤ ਮਾਨ ਦੀ ਅਗਵਾਈ ‘ਚ ਸਾਰੇ MLAs ਅਗਲੀ ਰਣਨੀਤੀ ‘ਤੇ ਚਰਚਾ ਕਰਨ ਲਈ ਅਹਿਮ ਮੀਟਿੰਗ ‘ਚ ਸ਼ਾਮਲ ਹੋਏ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਆਪਣੇ ਵਿਧਾਇਕਾਂ ਦੀ ਮੀਟਿੰਗ ਬੁਲਾਈ ਹੈ। AAP Punjab ਦੇ ਟਵਿੱਟਰ 'ਤੇ ਆਮ ਆਦਮੀ ਪਾਰਟੀ ਪੰਜਾਬ ਨੇ ਟਵੀਟ ਕਰਦਿਆਂ ਲਿਖਿਆ, BJP-ਕਾਂਗਰਸ ਦੀ ਮਿਲੀਭੁਗਤ ਨਾਲ ਪੰਜਾਬ ‘ਚ ਲੋਕਾਂ ਵੱਲੋਂ ਚੁਣੀ ਹੋਈ ਸਰਕਾਰ ਨੂੰ ਵਿਧਾਨ ਸਭਾ ‘ਚ ਵਿਸ਼ਵਾਸ ਮਤ ਨਾ ਪੇਸ਼ ਕਰਨ ਦੇ ਸੰਦਰਭ ‘ਚ CM ਭਗਵੰਤ ਮਾਨ ਦੀ ਅਗਵਾਈ ‘ਚ ਸਾਰੇ MLAs ਅਗਲੀ ਰਣਨੀਤੀ ‘ਤੇ ਚਰਚਾ ਕਰਨ ਲਈ ਅਹਿਮ ਮੀਟਿੰਗ ‘ਚ ਸ਼ਾਮਲ ਹੋਏ।
ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਬਾਰਸ਼ ਹੋ ਰਹੀ ਹੈ। ਮੰਗਲਵਾਰ ਤੇ ਬੁੱਧਵਾਰ ਨੂੰ ਵੀ ਪੰਜਾਬ(Punjab)ਦੇ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਈ ਸੀ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ 3-4 ਦਿਨਾਂ ਦੌਰਾਨ ਕੁਝ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਉਧਰ, ਪੰਜਾਬ ਦੇ ਕਈ ਇਲਾਕਿਆਂ ਵਿੱਚ ਅਗੇਤਾ ਝੋਨਾ ਪੱਕ ਕੇ ਤਿਆਰ ਹੈ। ਇਸ ਲਈ ਬਾਰਸ਼ ਨਾਲ ਫਸਲਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਰਾਜਧਾਨੀ ਚੰਡੀਗੜ੍ਹ(chandigarh) ਵਿੱਚ ਸਭ ਤੋਂ ਵੱਧ ਮੀਂਹ 40.6 ਐਮਐਮ ਮੀਂਹ ਪਿਆ। ਇਸ ਤੋਂ ਬਾਅਦ ਬਠਿੰਡਾ ’ਚ 31.5 ਐਮਐਮ, ਪਟਿਆਲਾ ’ਚ 30.2 ਐਮਐਮ, ਮੁਹਾਲੀ ’ਚ 23 ਐਮਐਮ, ਲੁਧਿਆਣਾ ’ਚ 12.6 ਐਮਐਮ, ਅੰਮ੍ਰਿਤਸਰ ’ਚ 4.6 ਐਮਐਮ ਤੇ ਮੋਗਾ, ਕਪੂਰਥਲਾ ਸਣੇ ਹੋਰਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਹੈ। ਅੱਜ ਸਵੇਰੇ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਸ਼ ਹੋਈ।
ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਅਗਾਮੀ ਖਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ (ਸੀਸੀਐਲ) 36,999 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਹ ਰਾਸ਼ੀ ਵਰਤਣ ਤੋਂ ਬਾਅਦ ਨਵੰਬਰ 2022 ਮਹੀਨੇ ਲਈ 7,500 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਇਸ ਨਾਲ ਕਿਸਾਨਾਂ ਨੂੰ ਫਸਲਾਂ ਦੀ ਅਦਾਇਗੀ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਇਸ ਤੋਂ ਇਹ ਵੀ ਤੈਅ ਹੈ ਕਿ ਪੰਜਾਬ ਸਰਕਾਰ ਹਰ ਪ੍ਰਬੰਧ ਵੇਲੇ ਸਿਰ ਕਰਕੇ ਕਿਸਾਨਾਂ ਦੇ ਦਿਲ ਜਿੱਤਣਾ ਚਾਹੁੰਦੀ ਹੈ।
ਪਿਛੋਕੜ
Punjab Breaking News, 22 September 2022 LIVE Updates: ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਰਨ ਮਗਰੋਂ ਸਿਆਸਤ ਗਰਮਾ ਗਈ ਹੈ। ਆਮ ਆਦਮੀ ਪਾਰਟੀ ਨੇ ਇਸ ਨੂੰ ਜਮਹੂਰੀਅਤ ਦਾ ਘਾਣ ਕਰਾਰ ਦਿੱਤਾ ਹੈ ਜਦੋਂਕਿ ਕਾਂਗਰਸ ਤੇ ਬੀਜੇਪੀ ਨੇ ਰਾਜਪਾਲ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਹੁਣ ਸੋਸ਼ਲ ਮੀਡੀਆ ਉੱਪਰ ਇਸ ਗੱਲ ਨੂੰ ਲੈ ਕੇ ਬਹਿਸ ਚੱਲ ਰਹੀ ਹੈ ਕਿ ਰਾਜਪਾਲ ਦਾ ਫ਼ੈਸਲਾ ਸਹੀ ਹੈ ਜਾਂ ਗ਼ਲਤ। ਅਜਿਹੇ ਵਿੱਚ ਜਾਣਦੇ ਹਾਂ ਕਿ ਰਾਜਪਾਲ ਨੇ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਰੱਦ ਕਿਉਂ ਕੀਤਾ। ਰਾਜਪਾਲ ਨੇ ਕਿਉਂ ਰੱਦ ਕੀਤਾ ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ, ਸਮਝੋ ਪੂਰੀ ਕਹਾਣੀ...
ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਵੱਲੋਂ ਪੰਜਾਬ ਲਈ ਸੀਸੀਐਲ ਦੀ ਪਹਿਲੀ ਕਿਸ਼ਤ 'ਚ 36,999 ਕਰੋੜ ਜਾਰੀ
ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ ਪਹਿਲੀ ਅਕਤੂਬਰ ਤੋਂ ਸ਼ੁਰੂ ਹੋ ਰਹੀ ਹੈ। ਪੰਜਾਬ ਸਰਕਾਰ ਨੇ ਇਸ ਲਈ ਪੁਖਤਾ ਪ੍ਰਬੰਧ ਕਰ ਲਏ ਹਨ ਤਾਂ ਜੋ ਕਿਸਾਨਾਂ ਨੂੰ ਕੋਈ ਸਮੱਸਿਆ ਨਾ ਆਵੇ। ਸਾਉਣੀ ਸੀਜ਼ਨ ‘ਆਪ’ ਸਰਕਾਰ ਦਾ ਪਹਿਲਾ ਝੋਨੇ ਦਾ ਖਰੀਦ ਸੀਜ਼ਨ ਹੈ। ਇਸ ਲਈ ਸਰਕਾਰ ਕਿਸੇ ਵੀ ਕੀਮਤ ਉੱਪਰ ਕਿਸਾਨਾਂ ਦਾ ਗੁੱਸਾ ਮੁੱਲ ਨਹੀਂ ਲੈਣਾ ਚਾਹੁੰਦੀ। ਭਾਰਤੀ ਰਿਜ਼ਰਵ ਬੈਂਕ ਨੇ ਝੋਨੇ ਦੇ ਅਗਾਮੀ ਖਰੀਦ ਸੀਜ਼ਨ ਲਈ ਨਕਦ ਕਰਜ਼ਾ ਹੱਦ (ਸੀਸੀਐਲ) 36,999 ਕਰੋੜ ਰੁਪਏ ਦੀ ਪਹਿਲੀ ਕਿਸ਼ਤ ਜਾਰੀ ਕਰ ਦਿੱਤੀ ਹੈ। ਇਹ ਰਾਸ਼ੀ ਵਰਤਣ ਤੋਂ ਬਾਅਦ ਨਵੰਬਰ 2022 ਮਹੀਨੇ ਲਈ 7,500 ਕਰੋੜ ਰੁਪਏ ਜਾਰੀ ਕੀਤੇ ਜਾਣਗੇ। ਇਸ ਨਾਲ ਕਿਸਾਨਾਂ ਨੂੰ ਫਸਲਾਂ ਦੀ ਅਦਾਇਗੀ ਵਿੱਚ ਕੋਈ ਦਿੱਕਤ ਨਹੀਂ ਆਵੇਗੀ। ਇਸ ਤੋਂ ਇਹ ਵੀ ਤੈਅ ਹੈ ਕਿ ਪੰਜਾਬ ਸਰਕਾਰ ਹਰ ਪ੍ਰਬੰਧ ਵੇਲੇ ਸਿਰ ਕਰਕੇ ਕਿਸਾਨਾਂ ਦੇ ਦਿਲ ਜਿੱਤਣਾ ਚਾਹੁੰਦੀ ਹੈ। ਕਿਸਾਨਾਂ ਲਈ ਖੁਸ਼ਖਬਰੀ! ਕੇਂਦਰ ਵੱਲੋਂ ਪੰਜਾਬ ਲਈ ਸੀਸੀਐਲ ਦੀ ਪਹਿਲੀ ਕਿਸ਼ਤ 'ਚ 36,999 ਕਰੋੜ ਜਾਰੀ
ਠੇਕੇ 'ਤੇ ਰੱਖੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਜਲਦ ਮਿਲ ਸਕਦੀ ਵੱਡੀ ਖੁਸ਼ਖਬਰੀ, ਪੰਜਾਬ ਸਰਕਾਰ ਨੇ ਖਿੱਚੀ ਤਿਆਰੀ
ਪੰਜਾਬ ਰੋਡਵੇਜ਼/ਪਨਬੱਸ ਵਿੱਚ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਖੁਸ਼ਖਬਰੀ ਮਿਲ ਸਕਦੀ ਹੈ। ਪੰਜਾਬ ਸਰਕਾਰ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੀ ਤਿਆਰੀ ਕਰ ਰਹੀ ਹੈ। ਸੂਤਰਾਂ ਮੁਤਾਬਕ ਠੇਕਾ ਆਧਾਰਤ ਡਰਾਈਵਰਾਂ ਤੇ ਕੰਡਕਟਰਾਂ ਨੂੰ ਪੱਕੇ ਕਰਨ ਸਬੰਧੀ ਕੇਸ ਕੈਬਨਿਟ ਦੀ ਤਿੰਨ ਮੈਂਬਰੀ ਸਬ-ਕਮੇਟੀ ਨੂੰ ਭੇਜ ਦਿੱਤਾ ਹੈ। ਇਸ ਬਾਰੇ ਅਗਲੇ ਦਿਨਾਂ ਵਿੱਚ ਫੈਸਲਾ ਹੋ ਸਕਦਾ ਹੈ। ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਬੁੱਧਵਾਰ ਨੂੰ ਸਿਵਲ ਸਕੱਤਰੇਤ ਸਥਿਤ ਆਪਣੇ ਦਫ਼ਤਰ ਵਿੱਚ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ, ਪੰਜਾਬ ਰੋਡਵੇਜ਼/ਪਨਬੱਸ ਸਟੇਟ ਟਰਾਂਸਪੋਰਟ ਵਰਕਰ ਯੂਨੀਅਨ, ਪੰਜਾਬ ਗੌਰਮਿੰਟ ਟਰਾਂਸਪੋਰਟ ਵਰਕਰਜ਼ ਯੂਨੀਅਨ ਅਤੇ ਪੰਜਾਬ ਰੋਡਵੇਜ਼/ਪਨਬੱਸ ਆਜ਼ਾਦ ਵਰਕਰਜ਼ ਯੂਨੀਅਨ ਦੇ ਮੁਲਾਜ਼ਮਾਂ ਨਾਲ ਮੀਟਿੰਗ ਕੀਤੀ। ਠੇਕੇ 'ਤੇ ਰੱਖੇ ਡਰਾਈਵਰਾਂ ਤੇ ਕੰਡਕਟਰਾਂ ਨੂੰ ਜਲਦ ਮਿਲ ਸਕਦੀ ਵੱਡੀ ਖੁਸ਼ਖਬਰੀ, ਪੰਜਾਬ ਸਰਕਾਰ ਨੇ ਖਿੱਚੀ ਤਿਆਰੀ
ਪੰਜਾਬ 'ਚ ਬਾਰਸ਼ ਦਾ ਕਹਿਰ! ਕਿਸਾਨਾਂ ਨੂੰ ਲੱਗ ਸਕਦਾ ਵੱਡਾ ਝਟਕਾ, ਮੌਸਮ ਵਿਭਾਗ ਦਾ ਅਲਰਟ
ਪੰਜਾਬ ਦੇ ਕਈ ਹਿੱਸਿਆਂ ਵਿੱਚ ਅੱਜ ਬਾਰਸ਼ ਹੋ ਰਹੀ ਹੈ। ਮੰਗਲਵਾਰ ਤੇ ਬੁੱਧਵਾਰ ਨੂੰ ਵੀ ਪੰਜਾਬ(Punjab)ਦੇ ਕਈ ਜ਼ਿਲ੍ਹਿਆਂ ਵਿੱਚ ਬਾਰਸ਼ ਹੋਈ ਸੀ। ਮੌਸਮ ਵਿਗਿਆਨੀਆਂ ਮੁਤਾਬਕ ਆਉਣ ਵਾਲੇ 3-4 ਦਿਨਾਂ ਦੌਰਾਨ ਕੁਝ ਇਲਾਕਿਆਂ ਵਿੱਚ ਹਲਕੀ ਬਾਰਸ਼ ਹੋ ਸਕਦੀ ਹੈ। ਉਧਰ, ਪੰਜਾਬ ਦੇ ਕਈ ਇਲਾਕਿਆਂ ਵਿੱਚ ਅਗੇਤਾ ਝੋਨਾ ਪੱਕ ਕੇ ਤਿਆਰ ਹੈ। ਇਸ ਲਈ ਬਾਰਸ਼ ਨਾਲ ਫਸਲਾਂ ਨੂੰ ਨੁਕਸਾਨ ਹੋਣ ਦਾ ਖਦਸ਼ਾ ਹੈ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਰਾਜਧਾਨੀ ਚੰਡੀਗੜ੍ਹ(chandigarh) ਵਿੱਚ ਸਭ ਤੋਂ ਵੱਧ ਮੀਂਹ 40.6 ਐਮਐਮ ਮੀਂਹ ਪਿਆ। ਇਸ ਤੋਂ ਬਾਅਦ ਬਠਿੰਡਾ ’ਚ 31.5 ਐਮਐਮ, ਪਟਿਆਲਾ ’ਚ 30.2 ਐਮਐਮ, ਮੁਹਾਲੀ ’ਚ 23 ਐਮਐਮ, ਲੁਧਿਆਣਾ ’ਚ 12.6 ਐਮਐਮ, ਅੰਮ੍ਰਿਤਸਰ ’ਚ 4.6 ਐਮਐਮ ਤੇ ਮੋਗਾ, ਕਪੂਰਥਲਾ ਸਣੇ ਹੋਰਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਪਿਆ ਹੈ। ਅੱਜ ਸਵੇਰੇ ਵੀ ਪੰਜਾਬ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਸ਼ ਹੋਈ। ਪੰਜਾਬ 'ਚ ਬਾਰਸ਼ ਦਾ ਕਹਿਰ! ਕਿਸਾਨਾਂ ਨੂੰ ਲੱਗ ਸਕਦਾ ਵੱਡਾ ਝਟਕਾ, ਮੌਸਮ ਵਿਭਾਗ ਦਾ ਅਲਰਟ
ਅੰਗਰੇਜਾਂ ਦੀ ਧਰਤੀ 'ਤੇ ਭਾਰਤੀ ਧੀਆਂ ਨੇ ਦਿਖਾਇਆ ਕਮਾਲ, ਹਰਮਨਪ੍ਰੀਤ ਕੌਰ ਦੀ ਨਾਬਾਦ 143 ਦੌੜਾਂ ਨੇ ਤੋੜੇ ਕਈ ਰਿਕਾਰਡ, ਵੇਖੋ ਵੀਡੀਓ
ਭਾਰਤੀ ਮਹਿਲਾ ਕ੍ਰਿਕਟ ਟੀਮ (Indian Women's Cricket Team ) ਨੇ ਇੰਗਲੈਂਡ ਖਿਲਾਫ਼ ਵਨਡੇ ਸੀਰੀਜ਼ ਜਿੱਤ ਲਈ ਹੈ। ਬੁੱਧਵਾਰ ਰਾਤ ਕੈਂਟਬਰੀ 'ਚ ਖੇਡੇ ਗਏ ਸੀਰੀਜ਼ ਦੇ ਦੂਜੇ ਮੈਚ 'ਚ ਭਾਰਤੀ ਟੀਮ ਨੇ ਇੰਗਲੈਂਡ ਨੂੰ 88 ਦੌੜਾਂ ਨਾਲ ਹਰਾਇਆ। ਇਸ ਦੌਰਾਨ ਹਰਮਨਪ੍ਰੀਤ ਕੌਰ ( Harmanpreet Kaur ) ਨੇ ਸ਼ਾਨਦਾਰ 143 ਦੌੜਾਂ ਬਣਾਈਆਂ ਜਦ ਕਿ ਰੇਣੁਕਾ ਠਾਕੁਰ ਨੇ four-fer ਬਣਾਏ ਜਿਸ ਨਾਲ ਭਾਰਤ ਨੇ ਇੰਗਲੈਂਡ 'ਤੇ ਇਤਿਹਾਸਕ ਸੀਰੀਜ਼ ਜਿੱਤ ਲਈ। ਮੇਜ਼ਬਾਨ ਟੀਮ 245 ਦੌੜਾਂ 'ਤੇ ਆਊਟ ਹੋਣ ਤੋਂ ਪਹਿਲਾਂ ਹਰਮਨਪ੍ਰੀਤ ਦੇ ਸੈਂਕੜੇ ਨੇ ਇੰਗਲੈਂਡ ਦੇ ਖਿਲਾਫ਼ ਭਾਰਤ ਦਾ 333 ਦੌੜਾਂ ਦਾ ਰਿਕਾਰਡ ਬਣਾਇਆ। ਭਾਰਤ ਨੇ 1999 ਤੋਂ ਬਾਅਦ ਇੰਗਲੈਂਡ ਦੀ ਧਰਤੀ 'ਤੇ ਆਪਣੀ ਪਹਿਲੀ ਵਨਡੇ ਸੀਰੀਜ਼ ਜਿੱਤਦੇ ਹੋਏ ਸੀਰੀਜ਼ 'ਚ 2-0 ਦੀ ਅਜੇਤੂ ਬੜ੍ਹਤ ਬਣਾ ਲਈ। ਅੰਗਰੇਜਾਂ ਦੀ ਧਰਤੀ 'ਤੇ ਭਾਰਤੀ ਧੀਆਂ ਨੇ ਦਿਖਾਇਆ ਕਮਾਲ, ਹਰਮਨਪ੍ਰੀਤ ਕੌਰ ਦੀ ਨਾਬਾਦ 143 ਦੌੜਾਂ ਨੇ ਤੋੜੇ ਕਈ ਰਿਕਾਰਡ, ਵੇਖੋ ਵੀਡੀਓ
- - - - - - - - - Advertisement - - - - - - - - -