Punjab Breaking News LIVE: ਸ਼ਿਵ ਸੈਨਾ ਵੱਲੋਂ ਖਾਲਿਸਤਾਨ ਪੱਖੀਆਂ ਖਿਲਾਫ ਮਾਰਚ ਦੇ ਐਲਾਨ ਕਰਕੇ ਪਟਿਆਲਾ 'ਚ ਤਣਾਅ, ਸੁਰੱਖਿਆ ਵਧਾਈ
Punjab Breaking News, 29 April 2022 LIVE Updates: ਸ਼ਿਵ ਸੈਨਾ ਵੱਲੋਂ ਖਾਲਿਸਤਾਨ ਪੱਖੀਆਂ ਖਿਲਾਫ ਮਾਰਚ ਦੇ ਐਲਾਨ ਕਰਕੇ ਪਟਿਆਲਾ 'ਚ ਤਣਾਅ, ਸੁਰੱਖਿਆ ਵਧਾਈ।
ਪਟਿਆਲਾ 'ਚ ਹੋਈ ਹਿੰਸਾ ਦੀ ਘਟਨਾ 'ਤੇ ਪਟਿਆਲਾ ਜ਼ੋਨ ਦੇ ਆਈਜੀ ਰਾਕੇਸ਼ ਅਗਰਵਾਲ ਨੇ ਦੱਸਿਆ ਕਿ ਇਹ ਘਟਨਾ ਕੁਝ ਸ਼ਰਾਰਤੀ ਅਨਸਰਾਂ ਤੇ ਅਫਵਾਹਾਂ ਕਾਰਨ ਵਾਪਰੀ ਹੈ। ਅਸੀਂ ਸ਼ਹਿਰ ਵਿੱਚ ਫਲੈਗ ਮਾਰਚ ਕਰ ਰਹੇ ਹਾਂ। ਲੋਕਾਂ ਨੂੰ ਅਫਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਜਾਂਦੀ ਹੈ। ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਸਭ ਕੁਝ ਕਾਬੂ ਕਰ ਲਿਆ ਹੈ। ਕੱਲ੍ਹ ਸ਼ਾਂਤੀ ਕਮੇਟੀ ਦੀ ਮੀਟਿੰਗ ਸੱਦੀ ਗਈ ਹੈ। ਲੋਕਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ ਗਈ ਹੈ।
ਪੰਜਾਬ 'ਚ ਐਸਐਫਜੇ ਸਮੇਤ ਕੁਝ ਸੰਗਠਨਾਂ ਵੱਲੋਂ ਦਿੱਤੀ ਕਾਲ ਤੋਂ ਬਾਅਦ ਤੇ ਪਟਿਆਲਾ 'ਚ ਵਿਗੜ ਹਾਲਾਤ ਤੋਂ ਬਾਅਦ ਅੰਮ੍ਰਿਤਸਰ 'ਚ ਸੁਰੱਖਿਆ ਵੱਡੇ ਪੱਧਰ 'ਤੇ ਵਧਾ ਦਿੱਤੀ ਗਈ ਹੈ। ਸ਼ਹਿਰ ਦੇ ਵੱਖ-ਵੱਖ ਮਹੱਤਵਪੂਰਨ ਤੇ ਭੀੜਭਾੜ ਵਾਲੇ ਇਲਾਕਿਆਂ 'ਚ ਵਾਧੂ ਫੋਰਸ ਤਾਇਨਾਤ ਕਰ ਦਿੱਤੀ ਗਈ ਹੈ। ਅੰਮ੍ਰਿਤਸਰ 'ਚ ਗੋਲਡਨ ਟੈਂਪਲ, ਦੁਰਗਿਆਨਾ ਮੰਦਰ ਤੇ ਭੰਡਾਰੀ ਬ੍ਰਿਜ ਨੇੜੇ ਵਾਧੂ ਫੋਰਸ ਵੀ ਲਾਈ ਗਈ ਹੈ। ਉਚ ਅਧਿਕਾਰੀ ਵੀ ਲਗਾਤਾਰ ਸ਼ਹਿਰ ਦਾ ਨਿਰੀਖਣ ਕਰ ਰਹੇ ਹਨ। ਅੰਮ੍ਰਿਤਸਰ ਦੇ ਡੀਸੀਪੀ ਰਸ਼ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਪੂਰੀ ਤਰ੍ਹਾਂ ਚੌਕਸੀ ਵਰਤ ਰਹੀ ਹੈ ਤੇ ਸ਼ਹਿਰ 'ਚ ਗਸ਼ਤ ਵੀ ਵਧਾਈ ਹੈ ਤੇ ਅਧਿਕਾਰੀ ਖੁਦ ਵੱਖ-ਵੱਖ ਇਲਾਕਿਆਂ ਚ ਪੈਟਰੋਲਿੰਗ ਕਰ ਰਹੇ ਹਨ ਤੇ ਸ਼ਹਿਰ ਦੇ ਐਂਟਰੀ ਪੁਆਇੰਟਾਂ ਤੇ ਵੀ ਚੌਕਸੀ ਰੱਖੀ ਗਈ ਹੈ।
ਪਟਿਆਲਾ ਵਿੱਚ ਸਿੱਖ ਜਥੇਬੰਦੀਆਂ ਤੇ ਸ਼ਿਵ ਸੈਨਾ ਦੇ ਕਾਰਕੁਨਾਂ ਵਿਚਾਲ ਟਕਰਾਅ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਗੰਭੀਰਤਾ ਨਾਲ ਲਿਆ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਇਹ ਘਟਨਾ ਬਹੁਤ ਹੀ ਮੰਦਭਾਗੀ ਹੈ। ਮੈਂ ਡੀਜੀਪੀ ਨਾਲ ਗੱਲ ਕੀਤੀ, ਇਲਾਕੇ ਵਿੱਚ ਸ਼ਾਂਤੀ ਬਹਾਲ ਹੋ ਗਈ ਹੈ। ਅਸੀਂ ਸਥਿਤੀ 'ਤੇ ਨੇੜਿਓਂ ਨਜ਼ਰ ਰੱਖ ਰਹੇ ਹਾਂਅਤੇ ਕਿਸੇ ਨੂੰ ਵੀ ਰਾਜ ਵਿੱਚ ਗੜਬੜ ਪੈਦਾ ਨਹੀਂ ਕਰਨ ਦੇਵਾਂਗੇ। ਪੰਜਾਬ ਦੀ ਸ਼ਾਂਤੀ ਤੇ ਸਦਭਾਵਨਾ ਸਭ ਤੋਂ ਮਹੱਤਵਪੂਰਨ ਹੈ।
ਇਨ੍ਹੀਂ ਦਿਨੀਂ ਦੇਸ਼ 'ਚ ਕੋਲੇ ਦੀ ਕਮੀ ਕਾਰਨ ਰਾਜਧਾਨੀ ਦਿੱਲੀ ਸਮੇਤ ਕਈ ਸੂਬੇ ਬਿਜਲੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਕਿਤੇ ਰਾਜਾਂ ਵਿੱਚ 2 ਘੰਟੇ ਬਿਜਲੀ ਗੁੰਮ ਹੈ ਤਾਂ ਕਿਤੇ 5 ਤੋਂ 8 ਘੰਟੇ ਲੋਕ ਇਸ ਸਮੱਸਿਆ ਨਾਲ ਜੂਝ ਰਹੇ ਹਨ। ਦੇਸ਼ ਵਿੱਚ ਬਿਜਲੀ ਦੀ ਕੁੱਲ ਕਮੀ 62.3 ਕਰੋੜ ਯੂਨਿਟ ਤੱਕ ਪਹੁੰਚ ਗਈ ਹੈ। ਇਹ ਅੰਕੜਾ ਮਾਰਚ 'ਚ ਬਿਜਲੀ ਦੀ ਕੁੱਲ ਕਮੀ ਤੋਂ ਜ਼ਿਆਦਾ ਹੈ। ਇਸ ਸੰਕਟ ਦੇ ਕੇਂਦਰ 'ਚ ਕੋਲੇ ਦੀ ਘਾਟ ਹੈ। ਦੇਸ਼ ਵਿੱਚ ਕੋਲੇ ਤੋਂ 70 ਫੀਸਦੀ ਬਿਜਲੀ ਦਾ ਉਤਪਾਦਨ ਹੁੰਦਾ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਮੰਗ ਨੂੰ ਪੂਰਾ ਕਰਨ ਲਈ ਕਾਫੀ ਕੋਲਾ ਉਪਲਬਧ ਹੈ, ਪਰ ਪਾਵਰ ਪਲਾਂਟਾਂ ਵਿਚ ਕੋਲੇ ਦਾ ਭੰਡਾਰ ਨੌਂ ਸਾਲਾਂ ਵਿਚ ਸਭ ਤੋਂ ਹੇਠਲੇ ਪੱਧਰ 'ਤੇ ਹੈ। ਅਸਲ ਵਿਚ ਦੇਸ਼ ਵਿਚ ਪੈਦਾ ਹੋਣ ਵਾਲੀ 70 ਫੀਸਦੀ ਬਿਜਲੀ ਕੋਲੇ ਤੋਂ ਹੁੰਦੀ ਹੈ। ਹਾਲਾਂਕਿ ਇਸ ਸਮੇਂ ਕੋਲੇ ਦੀ ਭਾਰੀ ਕਿੱਲਤ ਕਾਰਨ ਆਮ ਲੋਕਾਂ ਨੂੰ ਬਿਜਲੀ ਸੰਕਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਬਿਜਲੀ ਕੱਟਾਂ ਨਾਲ ਦੇਸ਼ ਭਰ ਦੇ ਨਾਲ ਹੀ ਪੰਜਾਬ 'ਚ ਵੀ ਹੰਗਾਮਾ ਮੱਚਿਆ ਹੋਇਆ ਹੈ। ਬਿਜਲੀ ਕੱਟਾਂ ਤੋਂ ਪ੍ਰੇਸ਼ਾਨ ਕਿਸਾਨਾਂ ਵੱਲੋਂ ਅੱਜ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੇ ਘਰ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਿਊ ਅੰਮ੍ਰਿਤਸਰ ਇਲਾਕੇ ਵਿੱਚ ਇਕੱਠੇ ਹੋਏ ਕਿਸਾਨਾਂ ਦੀ ਪੁਲਿਸ ਨਾਲ ਹੱਥੋਪਾਈ ਵੀ ਹੋਈ। ਕਿਸਾਨਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰਾਤ ਜਾਗ ਕੇ ਕੱਟਣੀ ਪੈਂਦੀ ਹੈ।

ਵੀਰਵਾਰ ਨੂੰ ਰੋਪੜ ਪਲਾਂਟ ਵਿੱਚ ਅੱਠ, ਲਹਿਰਾ ਵਿੱਚ ਚਾਰ, ਰਾਜਪੁਰਾ ਵਿੱਚ 18, ਤਲਵੰਡੀ ਸਾਬੋ ਵਿੱਚ ਛੇ ਤੇ ਗੋਇੰਦਵਾਲ ਵਿੱਚ ਦੋ ਦਿਨ ਦਾ ਕੋਲਾ ਬਚਿਆ ਹੈ। ਦੇਸ਼ ਦੇ ਸਾਰੇ ਸੂਬਿਆਂ ਵਿੱਚ ਬਿਜਲੀ ਦੀ ਮੰਗ ਵਧਣ ਕਾਰਨ ਹੁਣ ਪਾਵਰਕੌਮ ਚਾਹੇ ਵੀ ਤਾਂ ਵੀ ਉਸ ਨੂੰ ਬਾਹਰੋਂ ਪੂਰੀ ਬਿਜਲੀ ਨਹੀਂ ਮਿਲ ਰਹੀ। ਇਸ ਨਾਲ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਬਿਜਲੀ ਦੀ ਭਾਰੀ ਕਿੱਲਤ ਹੋ ਸਕਦੀ ਹੈ। ਪਾਵਰਕੌਮ ਦੇ ਡਾਇਰੈਕਟਰ (ਵੰਡ) ਡੀਪੀਐਸ ਗਰੇਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਤਲਵੰਡੀ ਸਾਬੋ ਦੇ ਦੋ ਬੰਦ ਯੂਨਿਟਾਂ ਵਿੱਚੋਂ ਇੱਕ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ ਨੂੰ 660 ਮੈਗਾਵਾਟ ਬਿਜਲੀ ਉਪਲਬਧ ਹੋਵੇਗੀ। ਇਸ ਨਾਲ ਤੇਜ਼ ਗਰਮੀ 'ਚ ਵਧਦੀ ਮੰਗ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ।
ਪੰਜਾਬ ਅੰਦਰ ਬਿਜਲੀ ਸੰਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿਰੋਧੀਆਂ ਦੇ ਨਿਸ਼ਾਨੇ ਉੱਪਰ ਆ ਗਈ ਹੈ। ਵਿਰੋਧੀ ਧਿਰਾਂ ਪੰਜਾਬ ਸਰਕਾਰ ਨੂੰ 24 ਘੰਟੇ ਬਿਜਲੀ ਸਪਲਾਈ ਦਾ ਵਾਅਦਾ ਯਾਦ ਕਰਵਾ ਰਹੇ ਹਨ। ਬੀਜੇਪੀ ਦੇ ਜਨਰਲ ਸਕੱਤਰ ਸੁਭਾਸ਼ ਸ਼ਰਮਾ ਨੇ ਆਮ ਆਦਮੀ ਪਾਰੀ ਦੇ ਸੁਪਰੀਮੋ ਵੱਲੋਂ 24 ਘੰਟੇ ਬਿਜਲੀ ਸਪਲਾਈ ਦੀ ਦਿੱਤੀ ਗਈ ਗਰੰਟੀ ਦੀ ਤਸਵੀਰ ਸ਼ੇਅਰ ਕਰਕੇ ਸਵਾਲ ਉਠਾਏ ਹਨ। ਸੁਭਾਸ਼ ਸ਼ਰਮਾ ਨੇ ਟਵੀਟ ਕਰਕੇ ਕਿਹਾ ਹੈ ਕਿ ਪੰਜਾਬ ਦੇ ਸੀਐਮ ਭਗਵੰਤ ਮਾਨ ਦੱਸਣ ਕਿ ਉਨ੍ਹਾਂ ਨੇ ਪੰਜਾਬ ਵਿੱਚ ਮੁਫਤ ਬਿਜਲੀ ਦੇਣ ਦੀ ਗੱਲ ਕੀਤੀ ਜਾਂ ਪੰਜਾਬ ਨੂੰ ਬਿਜਲੀ ਮੁਕਤ ਕਰਨ ਦੀ ਗੱਲ ਕਹੀ ਸੀ? ਬਿਜਲੀ ਦੇ ਕੱਟਾਂ ਕਾਰਨ ਲੋਕ ਦੁਖੀ ਹਨ ਪਰ ਮੁੱਖ ਮੰਤਰੀ ਤੇ ਸਮੁੱਚੀ ਸਰਕਾਰ ਸੱਤਾ ਦੇ ਨਸ਼ੇ ਵਿੱਚ ਧੁੱਤ ਹੈ। ਮਾਨ ਸਾਹਿਬ ਨੀਰੋ ਨਾ ਬਣੋ, ਸਿਆਸੀ ਸੈਰ-ਸਪਾਟਾ ਬੰਦ ਕਰੋ ਤੇ ਜਨਤਾ ਦਾ ਖਿਆਲ ਰੱਖੋ।
ਪੰਜਾਬ ਵਿੱਚ ਵੀਰਵਾਰ ਨੂੰ ਦਿਨ ਵੇਲੇ ਸਭ ਤੋਂ ਵੱਧ 7500 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ। ਪਾਵਰਕੌਮ ਕੋਲ ਸਿਰਫ਼ 4400 ਮੈਗਾਵਾਟ ਬਿਜਲੀ ਉਪਲਬਧ ਸੀ। ਪਾਵਰਕੌਮ ਨੇ ਰੋਪੜ ਦੇ ਆਪਣੇ ਦੋ ਯੂਨਿਟਾਂ ਤੇ ਲਹਿਰਾ ਮੁਹੱਬਤ ਦੇ ਚਾਰ ਯੂਨਿਟ, ਰਾਜਪੁਰਾ ਦੇ ਤਿੰਨ, ਤਲਵੰਡੀ ਸਾਬੋ ਦੇ ਇੱਕ ਯੂਨਿਟ ਤੇ ਗੋਇੰਦਵਾਲ ਦੇ ਇੱਕ ਯੂਨਿਟ ਤੋਂ 2186 ਮੈਗਾਵਾਟ ਬਿਜਲੀ ਹਾਸਲ ਹੋਈ। ਹਾਈਡਲ ਪ੍ਰਾਜੈਕਟ ਤੋਂ 509 ਮੈਗਾਵਾਟ ਤੇ ਹੋਰ ਸਾਰੇ ਸਰੋਤਾਂ ਨੂੰ ਮਿਲਾ ਕੇ ਸਿਰਫ਼ 4400 ਮੈਗਾਵਾਟ ਬਿਜਲੀ ਮਿਲੀ। ਪਾਵਰਕੌਮ ਨੇ ਵੀ ਬਾਹਰੋਂ 2400 ਮੈਗਾਵਾਟ ਬਿਜਲੀ ਖਰੀਦੀ ਸੀ ਪਰ 700 ਮੈਗਾਵਾਟ ਬਿਜਲੀ ਦੀ ਘਾਟ ਕਾਰਨ ਪਾਵਰਕੌਮ ਨੇ ਸ਼ਹਿਰ ਤੇ ਪੇਂਡੂ ਖੇਤਰਾਂ 'ਚ ਬਿਜਲੀ ਕੱਟ ਲਾਏ।
ਸੂਬੇ 'ਚ ਬਿਜਲੀ ਸੰਕਟ ਦਰਮਿਆਨ ਪਾਵਰਕੌਮ ਨੇ ਵੀਰਵਾਰ ਨੂੰ ਰੋਪੜ ਦਾ ਇੱਕ ਯੂਨਿਟ ਦੁਪਹਿਰ ਕਰੀਬ 3 ਵਜੇ ਬੰਦ ਕਰ ਦਿੱਤਾ ਪਰ ਇਸ ਵੇਲੇ 210 ਮੈਗਾਵਾਟ ਦੇ ਇਸ ਯੂਨਿਟ ਤੋਂ ਸਿਰਫ਼ 84 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਦੋਂਕਿ ਵੀਰਵਾਰ ਨੂੰ ਰੋਪੜ ਵਿੱਚ ਚਾਰ ਵਿੱਚੋਂ ਇੱਕ, ਤਲਵੰਡੀ ਸਾਬੋ ਵਿੱਚ ਤਿੰਨ ਵਿੱਚੋਂ ਦੋ ਤੇ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਵਿੱਚੋਂ ਇੱਕ ਬੰਦ ਰਿਹਾ। ਇਸ ਨਾਲ 1926 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ।
ਪੰਜਾਬ ਵਿੱਚ ਬਿਜਲੀ ਸੰਕਟ ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਪੰਜਾਬ ਵਿੱਚ 7500 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਦੇ ਮੁਕਾਬਲੇ ਪੂਰਤੀ ਸਿਰਫ਼ 4400 ਮੈਗਾਵਾਟ ਸੀ। ਪਾਵਰਕੌਮ (Punjab powercom) ਨੇ ਬਾਹਰੋਂ ਮਹਿੰਗੇ ਭਾਅ ’ਤੇ ਬਿਜਲੀ ਖਰੀਦੀ ਜੋ ਨਾਕਾਫ਼ੀ ਰਹੀ। ਉਦਯੋਗਾਂ ਨੂੰ ਸਾਢੇ ਛੇ ਘੰਟੇ ਤੱਕ ਦੀ ਕਟੌਤੀ (Power Cuts) ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪਿੰਡਾਂ ਵਿੱਚ 12 ਤੋਂ 13 ਘੰਟੇ ਤੇ ਸ਼ਹਿਰਾਂ ਵਿੱਚ ਤਿੰਨ ਤੋਂ ਚਾਰ ਘੰਟੇ ਦੀ ਕਟੌਤੀ ਕਾਰਨ ਲੋਕ ਬੇਹਾਲ ਹੋ ਗਏ।
ਪਿਛੋਕੜ
Punjab Breaking News, 29 April 2022 LIVE Updates: ਪੰਜਾਬ ਵਿੱਚ ਬਿਜਲੀ ਸੰਕਟ (Punjab Power Crisis) ਲਗਾਤਾਰ ਡੂੰਘਾ ਹੁੰਦਾ ਜਾ ਰਿਹਾ ਹੈ। ਵੀਰਵਾਰ ਨੂੰ ਪੰਜਾਬ ਵਿੱਚ 7500 ਮੈਗਾਵਾਟ ਦੀ ਸਭ ਤੋਂ ਵੱਧ ਮੰਗ ਦੇ ਮੁਕਾਬਲੇ ਪੂਰਤੀ ਸਿਰਫ਼ 4400 ਮੈਗਾਵਾਟ ਸੀ। ਪਾਵਰਕੌਮ (Punjab powercom) ਨੇ ਬਾਹਰੋਂ ਮਹਿੰਗੇ ਭਾਅ ’ਤੇ ਬਿਜਲੀ ਖਰੀਦੀ ਜੋ ਨਾਕਾਫ਼ੀ ਰਹੀ। ਉਦਯੋਗਾਂ ਨੂੰ ਸਾਢੇ ਛੇ ਘੰਟੇ ਤੱਕ ਦੀ ਕਟੌਤੀ (Power Cuts) ਦਾ ਸਾਹਮਣਾ ਕਰਨਾ ਪਿਆ। ਇਸ ਦੇ ਨਾਲ ਹੀ ਪਿੰਡਾਂ ਵਿੱਚ 12 ਤੋਂ 13 ਘੰਟੇ ਤੇ ਸ਼ਹਿਰਾਂ ਵਿੱਚ ਤਿੰਨ ਤੋਂ ਚਾਰ ਘੰਟੇ ਦੀ ਕਟੌਤੀ ਕਾਰਨ ਲੋਕ ਬੇਹਾਲ ਹੋ ਗਏ।
ਸੂਬੇ 'ਚ ਬਿਜਲੀ ਸੰਕਟ ਦਰਮਿਆਨ ਪਾਵਰਕੌਮ ਨੇ ਵੀਰਵਾਰ ਨੂੰ ਰੋਪੜ ਦਾ ਇੱਕ ਯੂਨਿਟ ਦੁਪਹਿਰ ਕਰੀਬ 3 ਵਜੇ ਬੰਦ ਕਰ ਦਿੱਤਾ ਪਰ ਇਸ ਵੇਲੇ 210 ਮੈਗਾਵਾਟ ਦੇ ਇਸ ਯੂਨਿਟ ਤੋਂ ਸਿਰਫ਼ 84 ਮੈਗਾਵਾਟ ਬਿਜਲੀ ਮਿਲ ਰਹੀ ਹੈ, ਜਦੋਂਕਿ ਵੀਰਵਾਰ ਨੂੰ ਰੋਪੜ ਵਿੱਚ ਚਾਰ ਵਿੱਚੋਂ ਇੱਕ, ਤਲਵੰਡੀ ਸਾਬੋ ਵਿੱਚ ਤਿੰਨ ਵਿੱਚੋਂ ਦੋ ਤੇ ਗੋਇੰਦਵਾਲ ਸਾਹਿਬ ਦੇ ਦੋ ਯੂਨਿਟਾਂ ਵਿੱਚੋਂ ਇੱਕ ਬੰਦ ਰਿਹਾ। ਇਸ ਨਾਲ 1926 ਮੈਗਾਵਾਟ ਬਿਜਲੀ ਉਤਪਾਦਨ ਪ੍ਰਭਾਵਿਤ ਹੋਇਆ।
ਪੰਜਾਬ ਵਿੱਚ ਵੀਰਵਾਰ ਨੂੰ ਦਿਨ ਵੇਲੇ ਸਭ ਤੋਂ ਵੱਧ 7500 ਮੈਗਾਵਾਟ ਬਿਜਲੀ ਦੀ ਮੰਗ ਦਰਜ ਕੀਤੀ ਗਈ। ਪਾਵਰਕੌਮ ਕੋਲ ਸਿਰਫ਼ 4400 ਮੈਗਾਵਾਟ ਬਿਜਲੀ ਉਪਲਬਧ ਸੀ। ਪਾਵਰਕੌਮ ਨੇ ਰੋਪੜ ਦੇ ਆਪਣੇ ਦੋ ਯੂਨਿਟਾਂ ਤੇ ਲਹਿਰਾ ਮੁਹੱਬਤ ਦੇ ਚਾਰ ਯੂਨਿਟ, ਰਾਜਪੁਰਾ ਦੇ ਤਿੰਨ, ਤਲਵੰਡੀ ਸਾਬੋ ਦੇ ਇੱਕ ਯੂਨਿਟ ਤੇ ਗੋਇੰਦਵਾਲ ਦੇ ਇੱਕ ਯੂਨਿਟ ਤੋਂ 2186 ਮੈਗਾਵਾਟ ਬਿਜਲੀ ਹਾਸਲ ਹੋਈ। ਹਾਈਡਲ ਪ੍ਰਾਜੈਕਟ ਤੋਂ 509 ਮੈਗਾਵਾਟ ਤੇ ਹੋਰ ਸਾਰੇ ਸਰੋਤਾਂ ਨੂੰ ਮਿਲਾ ਕੇ ਸਿਰਫ਼ 4400 ਮੈਗਾਵਾਟ ਬਿਜਲੀ ਮਿਲੀ। ਪਾਵਰਕੌਮ ਨੇ ਵੀ ਬਾਹਰੋਂ 2400 ਮੈਗਾਵਾਟ ਬਿਜਲੀ ਖਰੀਦੀ ਸੀ ਪਰ 700 ਮੈਗਾਵਾਟ ਬਿਜਲੀ ਦੀ ਘਾਟ ਕਾਰਨ ਪਾਵਰਕੌਮ ਨੇ ਸ਼ਹਿਰ ਤੇ ਪੇਂਡੂ ਖੇਤਰਾਂ 'ਚ ਬਿਜਲੀ ਕੱਟ ਲਾਏ।
ਵੀਰਵਾਰ ਨੂੰ ਰੋਪੜ ਪਲਾਂਟ ਵਿੱਚ ਅੱਠ, ਲਹਿਰਾ ਵਿੱਚ ਚਾਰ, ਰਾਜਪੁਰਾ ਵਿੱਚ 18, ਤਲਵੰਡੀ ਸਾਬੋ ਵਿੱਚ ਛੇ ਤੇ ਗੋਇੰਦਵਾਲ ਵਿੱਚ ਦੋ ਦਿਨ ਦਾ ਕੋਲਾ ਬਚਿਆ ਹੈ। ਦੇਸ਼ ਦੇ ਸਾਰੇ ਸੂਬਿਆਂ ਵਿੱਚ ਬਿਜਲੀ ਦੀ ਮੰਗ ਵਧਣ ਕਾਰਨ ਹੁਣ ਪਾਵਰਕੌਮ ਚਾਹੇ ਵੀ ਤਾਂ ਵੀ ਉਸ ਨੂੰ ਬਾਹਰੋਂ ਪੂਰੀ ਬਿਜਲੀ ਨਹੀਂ ਮਿਲ ਰਹੀ। ਇਸ ਨਾਲ ਆਉਣ ਵਾਲੇ ਝੋਨੇ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਬਿਜਲੀ ਦੀ ਭਾਰੀ ਕਿੱਲਤ ਹੋ ਸਕਦੀ ਹੈ।
ਪਾਵਰਕੌਮ ਦੇ ਡਾਇਰੈਕਟਰ (ਵੰਡ) ਡੀਪੀਐਸ ਗਰੇਵਾਲ ਨੇ ਦੱਸਿਆ ਕਿ ਸ਼ੁੱਕਰਵਾਰ ਤੱਕ ਤਲਵੰਡੀ ਸਾਬੋ ਦੇ ਦੋ ਬੰਦ ਯੂਨਿਟਾਂ ਵਿੱਚੋਂ ਇੱਕ ਦੇ ਚਾਲੂ ਹੋਣ ਦੀ ਸੰਭਾਵਨਾ ਹੈ। ਇਸ ਨਾਲ ਪੰਜਾਬ ਨੂੰ 660 ਮੈਗਾਵਾਟ ਬਿਜਲੀ ਉਪਲਬਧ ਹੋਵੇਗੀ। ਇਸ ਨਾਲ ਤੇਜ਼ ਗਰਮੀ 'ਚ ਵਧਦੀ ਮੰਗ ਨੂੰ ਪੂਰਾ ਕਰਨਾ ਆਸਾਨ ਹੋ ਜਾਵੇਗਾ।
- - - - - - - - - Advertisement - - - - - - - - -