Punjab Breaking News LIVE: ਲੁਧਿਆਣਾ 'ਚ ਮੌਤ ਦਾ ਤਾਂਡਵ, ਬਾਰਸ਼ ਦਾ ਅਲਰਟ, ਪੀਐਮ ਮੋਦੀ ਦੀ 'ਮਨ ਕੀ ਬਾਤ', ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਸਰਕਾਰ 'ਤੇ ਵੱਡਾ ਇਲਜਾਮ

Punjab Breaking News LIVE 30 April, 2023: ਲੁਧਿਆਣਾ 'ਚ ਮੌਤ ਦਾ ਤਾਂਡਵ, ਬਾਰਸ਼ ਦਾ ਅਲਰਟ, ਪੀਐਮ ਮੋਦੀ ਦੀ 'ਮਨ ਕੀ ਬਾਤ', ਸਿੱਧੂ ਮੂਸੇਵਾਲਾ ਦੇ ਮਾਪਿਆਂ ਦਾ ਸਰਕਾਰ 'ਤੇ ਵੱਡਾ ਇਲਜਾਮ

ABP Sanjha Last Updated: 30 Apr 2023 04:25 PM
UK Indian origin man Jailed For Drugs :ਭਾਰਤੀ ਮੂਲ ਦੇ ਸ਼ਖਸ ਨੂੰ UK 'ਚ ਮਿਲੀ 8 ਸਾਲ ਦੀ ਸਜ਼ਾ

ਕੁੱਝ ਦਿਨ ਪਹਿਲਾਂ ਹੀ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ ਸਿੰਗਾਪੁਰ (Singapore) 'ਚ ਗਾਂਜੇ ਦੀ ਤਸਕਰੀ ਦੇ ਦੋਸ਼ ਵਿੱਚ ਫਾਂਸੀ ਦਿੱਤੀ ਗਈ ਸੀ। ਇਸ ਤੋਂ ਬਾਅਦ ਹੁਣ ਬ੍ਰਿਟੇਨ ਦੀ ਇਕ ਅਦਾਲਤ 'ਚ  ਡਰੱਗ ਤਸਕਰੀ ਅਤੇ ਮਨੀ ਲਾਂਡਰਿੰਗ (money laundering) ਦੇ ਦੋਸ਼ 'ਚ ਇੱਕ ਭਾਰਤੀ ਮੂਲ ਦੇ ਵਿਅਕਤੀ ਨੂੰ 8 ਸਾਲ 10 ਮਹੀਨੇ ਦੀ ਸਜ਼ਾ ਸੁਣਾਈ ਹੈ।

Weather Update Today: ਉੱਤਰੀ ਭਾਰਤ ਦੇ ਇਨ੍ਹਾਂ ਰਾਜਾਂ 'ਚ ਮੀਂਹ ਦੇ ਨਾਲ ਪੈਣਗੇ ਗੜ੍ਹੇ

ਦੇਸ਼ ਦੇ ਮੌਸਮ ਵਿੱਚ ਇੱਕ ਵਾਰ ਫੇਰ ਤਬਦੀਲੀ ਆਈ ਹੈ ਅਤੇ ਕੜਾਕੇ ਦੀ ਗਰਮੀ ਦਰਮਿਆਨ ਮੌਸਮ ਸੁਹਾਵਣਾ ਹੋ ਗਿਆ ਹੈ। ਭਾਰਤ ਦੇ ਕਈ ਰਾਜਾਂ ਵਿੱਚ ਬਾਰਿਸ਼ ਹੋਈ ਹੈ ਅਤੇ ਕੁਝ ਰਾਜਾਂ ਵਿੱਚ ਹੋਣ ਦੀ ਸੰਭਾਵਨਾ ਹੈ। ਮੀਂਹ ਕਾਰਨ ਦੇਸ਼ ਦੇ ਉੱਤਰੀ ਰਾਜਾਂ ਸਮੇਤ ਕਈ ਥਾਵਾਂ 'ਤੇ ਮੌਸਮ ਸੁਹਾਵਣਾ ਹੋ ਗਿਆ ਹੈ। ਪਿਛਲੇ ਕੁਝ ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਲੋਕਾਂ ਦੀਆਂ ਮੁਸ਼ਕਿਲਾਂ ਵਧਾ ਦਿੱਤੀਆਂ ਸਨ ਅਤੇ ਕੜਕਦੀ ਧੁੱਪ ਨੇ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਿਲ ਕਰ ਦਿੱਤਾ ਸੀ। ਹਾਲਾਂਕਿ ਹੁਣ ਇਸ ਕੜਕਦੀ ਧੁੱਪ ਅਤੇ ਨਮੀ ਦੀ ਗਰਮੀ ਤੋਂ ਛੁਟਕਾਰਾ ਮਿਲਣ ਦੀ ਉਮੀਦ ਹੈ। ਮੌਸਮ ਵਿਭਾਗ ਨੇ ਕਈ ਥਾਵਾਂ 'ਤੇ ਮੀਂਹ ਦੀ ਭਵਿੱਖਬਾਣੀ ਕੀਤੀ ਹੈ।

RUGBY GAME IN PUNJAB: ‘ਖੇਡਾਂ ਵਤਨ ਪੰਜਾਬ ਦੀਆਂ’ 'ਚ ਹੋਣਗੇ ਰਗਬੀ ਮੁਕਾਬਲੇ

ਪੰਜਾਬ ਸਰਕਾਰ ਸੂਬੇ ਵਿੱਚ ਰਗਬੀ ਖੇਡ ਨੂੰ ਹੁਲਾਰਾ ਦੇਣ ਲਈ ਵਿਸ਼ੇਸ਼ ਉਪਰਾਲੇ ਕਰੇਗੀ ਤੇ ਇਸ ਦਿਸ਼ਾ ਵਿੱਚ ਸਭ ਤੋਂ ਪਹਿਲਾਂ ਕਦਮ ਚੁੱਕਦਿਆਂ ਇਸ ਸਾਲ ਕਰਵਾਈਆਂ ਜਾਣ ਵਾਲੀਆਂ ‘ਖੇਡਾਂ ਵਤਨ ਪੰਜਾਬ ਦੀਆਂ’ ਵਿੱਚ ਰਗਬੀ ਦੇ ਮੁਕਾਬਲੇ ਕਰਵਾਏ ਜਾਣਗੇ। ਇਹ ਗੱਲ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੀ ਸਰਕਾਰੀ ਰਿਹਾਇਸ਼ ਵਿਖੇ ਇੰਡੀਅਨ ਰਗਬੀ ਫੁਟਬਾਲ ਯੂਨੀਅਨ ਦੇ ਪ੍ਰਧਾਨ ਰਾਹੁਲ ਬੋਸ ਨਾਲ ਕੀਤੀ ਮੀਟਿੰਗ ਦੌਰਾਨ ਕਹੀ।

Navjot Sidhu: ਬਾਦਲ ਦੀ ਮੌਤ 'ਤੇ ਨਵਜੋਤ ਸਿੱਧੂ ਨੇ ਸੁਖਬੀਰ ਨਾਲ ਕੀਤਾ ਅਫਸੋਸ

ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਬਾਦਲ ਪਰਿਵਾਰ ਨਾਲ ਅਫ਼ਸੋਸ ਕਰਨ ਲਈ ਪਿੰਡ ਬਾਦਲ ਪਹੁੰਚੇ। ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਲੰਘੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 4 ਮਈ ਨੂੰ ਹੋਵੇਗਾ। 

Amritsar Accident: ਸੜਕ ਹਾਦਸੇ ਵਿੱਚ ਤਿੰਨ ਨੌਜਵਾਨਾਂ ਦੀ ਮੌਤ

ਜ਼ਿਲ੍ਹਾ ਤਰਨ ਤਾਰਨ ਦੇ ਅਧੀਨ ਆਉਂਦੇ ਪਿੰਡ ਵੇਈਂ ਪੂਈਂ ਕੋਲ ਅੱਜ ਸਵੇਰੇ ਸਵੇਰ ਹੋਏ ਭਿਆਨਕ ਐਕਸੀਡੈਂਟ ਦੌਰਾਨ ਤਿੰਨ ਨੌਜਵਾਨਾਂ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਹ ਨੌਜਵਾਨ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਮੱਥਾ ਟੇਕ ਕੇ ਵਾਪਸ ਆਪਣੇ ਪਿੰਡ ਆ ਰਹੇ ਸੀ ਤਾਂ ਅਚਾਨਕ ਇੱਕ ਟਿੱਪਰ ਨਾਲ ਐਕਸੀਡੈਂਟ ਦੌਰਾਨ ਤਿੰਨਾਂ ਨੌਜਵਾਨਾਂ ਦੀ ਮੌਤ ਹੋ ਗਈ। ਟਿੱਪਰ ਵਾਲਾ ਮੌਕੇ ਤੋਂ ਫ਼ਰਾਰ ਹੋ ਗਿਆ।

Sidhu Moosewala Murder Case: ਹੁਣ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਦਬਾਉਣ 'ਚ ਲੱਗੀ: ਬਲਕੌਰ ਸਿੰਘ

ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪਿਆਂ (sidhu moose wala parents) ਨੇ ਪੰਜਾਬ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਹੈ ਕਿ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਕੇਸ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਦਰਅਸਲ ਸਰਕਾਰ ਨਹੀਂ ਚਾਹੁੰਦੀ ਕਿ ਇਨਸਾਫ ਮਿਲੇ।

PM Modi Mann Ki Baat : ਪੀਐਮ ਮੋਦੀ ਦਾ ਵੱਡਾ ਦਾਅਵਾ, ‘ਮਨ ਕੀ ਬਾਤ’ ਪ੍ਰੋਗਰਾਮ ਨਾਲ ਜੁੜਿਆ ਹਰ ਵਿਸ਼ਾ ਜਨ ਅੰਦੋਲਨ ਬਣਿਆ

‘ਮਨ ਕੀ ਬਾਤ’ ਦੀ 100ਵੀਂ ਕੜੀ ਵਿੱਚ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਮੋਦੀ ਨੇ ਇਹ ਵੀ ਕਿਹਾ ਕਿ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਹਾਲਾਤ ਦੀ ਮਜਬੂਰੀ ਕਰ ਕੇ ਉਨ੍ਹਾਂ ਸਾਹਮਣੇ ਜਨਤਾ ਤੋਂ ਕੱਟੇ ਜਾਣ ਦੀ ਚੁਣੌਤੀ ਸੀ ਪਰ ‘ਮਨ ਕੀ ਬਾਤ’ ਨੇ ਇਸ ਦਾ ਹੱਲ ਦਿੱਤਾ ਅਤੇ ਆਮ ਲੋਕਾਂ ਨਾਲ ਜੁੜਨ ਦਾ ਰਸਤਾ ਦਿਖਾਇਆ। 

Atiq Ahmed Murder:  ਅਤੀਕ ਦੇ ਕਰੀਬੀ ਨੇ ਹੀ ਲਈ ਉਸ ਦੀ ਜਾਨ? ਡਬਲ ਕਰਾਸ ਥਿਊਰੀ ਤੋਂ ਹਰ ਕੋਈ ਹੈਰਾਨ

ਜਿਵੇਂ-ਜਿਵੇਂ ਅਤੀਕ-ਅਸ਼ਰਫ ਕਤਲ ਕੇਸ ਦੀ ਜਾਂਚ ਅੱਗੇ ਵੱਧ ਰਹੀ ਹੈ, ਉਸ ਵਿੱਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਪੁਲਿਸ ਇਸ ਦੋਹਰੇ ਕਤਲ ਦੀ ਡਬਲ ਕਰਾਸ ਦੀ ਜਾਂਚ ਕਰ ਰਹੀ ਹੈ। ਦਰਅਸਲ ਪੁਲਿਸ ਦੀ ਜਾਂਚ 'ਚ ਮਾਫੀਆ ਅਤੀਕ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਹਿਰਾਸਤ 'ਚ ਲੈ ਕੇ ਖੁਦ 'ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਅਤੀਕ ਅਹਿਮਦ 'ਤੇ ਹਮਲਾ ਕਰਵਾ ਕੇ ਆਪਣੀ ਸੁਰੱਖਿਆ ਵਧਾਉਣਾ ਚਾਹੁੰਦਾ ਸੀ। ਅਤੀਕ ਸੋਚਦਾ ਸੀ ਕਿ ਜੇ ਹਮਲੇ ਦਾ ਡਰਾਮਾ ਸਹੀ ਢੰਗ ਨਾਲ ਕੰਮ ਕਰਦਾ ਸੀ, ਤਾਂ ਨਾ ਤਾਂ ਗਿਰੋਹ ਉਸ ਨੂੰ ਮਾਰ ਸਕੇਗਾ ਅਤੇ ਨਾ ਹੀ ਪੁਲਿਸ ਉਸ ਦਾ ਮੁਕਾਬਲਾ ਕਰੇਗੀ। ਇਸ ਖੁਲਾਸੇ ਦੇ ਵਿਚਕਾਰ, ਪੁਲਿਸ ਇੱਕ ਥਿਊਰੀ ਦੀ ਜਾਂਚ ਕਰ ਰਹੀ ਹੈ ਕਿ ਕੀ ਕਿਸੇ ਨੇ ਅਤੀਕ ਨੂੰ ਡਬਲ ਕਰਾਸ ਕੀਤਾ ਹੈ।

ਪਿਛੋਕੜ

Punjab Breaking News LIVE 30 April, 2023: ਲੁਧਿਆਣਾ 'ਚ ਅੱਜ ਦਾ ਦਿਨ ਕਹਿਰ ਬਣ ਕੇ ਚੜ੍ਹਿਆ। ਸ਼ਹਿਰ ਦੇ ਗਿਆਸਪੁਰਾ ਇਲਾਕੇ ਵਿੱਚ ਅੱਜ ਤੜਕੇ ਗੈਸ ਲੀਕ ਹੋਣ ਕਾਰਨ 11 ਵਿਅਕਤੀਆਂ ਦੀ ਮੌਤ ਹੋ ਗਈ ਜਦਕਿ ਚਾਰ ਤੋਂ ਵੱਧ ਲੋਕ ਬੇਹੋਸ਼ ਹੋ ਗਏ, ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਹ ਖਬਰ ਸਾਹਮਣੇ ਆਉਂਦਿਆਂ ਹੀ ਸ਼ਹਿਰ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਦਿਨ ਚੜ੍ਹਦਿਆਂ ਹੀ ਮੌਤ ਦਾ ਤਾਂਡਵ, 11 ਮੌਤਾਂ ਨਾਲ ਦਹਿਸ਼ਤ ਦਾ ਮਾਹੌਲ


 


ਹੁਣ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਦਬਾਉਣ 'ਚ ਲੱਗੀ: ਬਲਕੌਰ ਸਿੰਘ 


Sidhu Moosewala Murder Case: ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਮਾਪਿਆਂ (sidhu moose wala parents) ਨੇ ਪੰਜਾਬ ਸਰਕਾਰ ਉੱਪਰ ਵੱਡਾ ਇਲਜ਼ਾਮ ਲਾਇਆ ਹੈ। ਸਿੱਧੂ ਮੂਸੇਵਾਲਾ ਦੇ ਪਰਿਵਾਰ ਨੇ ਕਿਹਾ ਹੈ ਕਿ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਦੇ ਕੇਸ ਨੂੰ ਦਬਾਉਣ ਵਿੱਚ ਲੱਗੀ ਹੋਈ ਹੈ। ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਦਰਅਸਲ ਸਰਕਾਰ ਨਹੀਂ ਚਾਹੁੰਦੀ ਕਿ ਇਨਸਾਫ ਮਿਲੇ। ਹੁਣ ਸਰਕਾਰ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਨੂੰ ਦਬਾਉਣ 'ਚ ਲੱਗੀ: ਬਲਕੌਰ ਸਿੰਘ


 


ਬਾਦਲ ਦੀ ਮੌਤ 'ਤੇ ਨਵਜੋਤ ਸਿੱਧੂ ਨੇ ਸੁਖਬੀਰ ਨਾਲ ਕੀਤਾ ਅਫਸੋਸ


Punjab News: ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਅੱਜ ਮਰਹੂਮ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਬਾਦਲ ਪਰਿਵਾਰ ਨਾਲ ਅਫ਼ਸੋਸ ਕਰਨ ਲਈ ਪਿੰਡ ਬਾਦਲ ਪਹੁੰਚੇ। ਕਾਂਗਰਸੀ ਲੀਡਰ ਨਵਜੋਤ ਸਿੱਧੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਤੇ ਉਨ੍ਹਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਦੱਸ ਦਈਏ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਲੰਘੇ ਦਿਨੀਂ ਦੇਹਾਂਤ ਹੋ ਗਿਆ ਸੀ। ਉਨ੍ਹਾਂ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ 4 ਮਈ ਨੂੰ ਹੋਵੇਗਾ। ਬਾਦਲ ਦੀ ਮੌਤ 'ਤੇ ਨਵਜੋਤ ਸਿੱਧੂ ਨੇ ਸੁਖਬੀਰ ਨਾਲ ਕੀਤਾ ਅਫਸੋਸ


 


ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਪੰਜਾਬ ’ਚ ਮੀਂਹ ਨੂੰ ਲੈ ਕੇ ਆਈ ਤਾਜ਼ਾ ਅਪਡੇਟ


Punjab Weather:  ਅਪ੍ਰੈਲ ਦੇ ਅੰਤ ਤੱਕ, ਪੱਛਮੀ ਗੜਬੜੀ ਦੀ ਦਸਤਕ ਨੇ ਇੱਕ ਵਾਰ ਫਿਰ ਮੌਸਮ ਵਿੱਚ ਤਬਦੀਲੀ ਲਿਆਂਦੀ ਹੈ। ਜਿਸ ਕਰਕੇ ਪਿਛਲੇ ਕੁਝ ਦਿਨਾਂ ਤੋ ਤਾਪਮਾਨ ਵਿੱਚ ਗਿਰਾਵਟ ਦਰਜ ਕੀਤੀ ਜਾ ਰਹੀ ਸੀ ਪਰ ਸ਼ੁੱਕਰਵਾਰ ਨੂੰ ਦਿਨ ਸਮੇਂ ਤਪਿਸ਼ ਰਹੀ । ਪਰ ਸ਼ਾਮ ਹੁੰਦੇ-ਹੁੰਦੇ ਮੌਸਮ ਨੇ ਆਪਣਾ ਰੰਗ ਬਦਲਿਆ ਤੇ ਲੋਕਾਂ ਦੇ ਚਿਹਰੇ ਖਿੜ ਉਠੇ। ਤੇਜ਼ ਹਵਾਵਾਂ ਚੱਲਣੀਆਂ ਸ਼ੁਰੂ ਹੋ ਗਈਆਂ ਅਤੇ ਹਲਕੀ ਬੂੰਦਾ-ਬਾਂਦੀ ਤੋਂ ਬਾਅਦ ਮੀਂਹ ਦੇ ਤੇਜ਼ ਛਰਾਟਿਆਂ ਨੇ ਮੌਮਸ ਵਿੱਚ ਠੰਡਕ ਲੈ ਆਂਦੀ।  ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਪੰਜਾਬ ’ਚ ਮੀਂਹ ਨੂੰ ਲੈ ਕੇ ਆਈ ਤਾਜ਼ਾ ਅਪਡੇਟ


 


ਅਤੀਕ ਦੇ ਕਰੀਬੀ ਨੇ ਹੀ ਲਈ ਉਸ ਦੀ ਜਾਨ? ਡਬਲ ਕਰਾਸ ਥਿਊਰੀ ਤੋਂ ਹਰ ਕੋਈ ਹੈਰਾਨ


Atiq Ahmed Murder: ਜਿਵੇਂ-ਜਿਵੇਂ ਅਤੀਕ-ਅਸ਼ਰਫ ਕਤਲ ਕੇਸ ਦੀ ਜਾਂਚ ਅੱਗੇ ਵੱਧ ਰਹੀ ਹੈ, ਉਸ ਵਿੱਚ ਨਵੇਂ-ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਪੁਲਿਸ ਇਸ ਦੋਹਰੇ ਕਤਲ ਦੀ ਡਬਲ ਕਰਾਸ ਦੀ ਜਾਂਚ ਕਰ ਰਹੀ ਹੈ। ਦਰਅਸਲ ਪੁਲਿਸ ਦੀ ਜਾਂਚ 'ਚ ਮਾਫੀਆ ਅਤੀਕ ਬਾਰੇ ਇਹ ਗੱਲ ਸਾਹਮਣੇ ਆਈ ਹੈ ਕਿ ਉਸ ਨੇ ਹਿਰਾਸਤ 'ਚ ਲੈ ਕੇ ਖੁਦ 'ਤੇ ਹਮਲੇ ਦੀ ਸਾਜ਼ਿਸ਼ ਰਚੀ ਸੀ। ਅਤੀਕ ਅਹਿਮਦ 'ਤੇ ਹਮਲਾ ਕਰਵਾ ਕੇ ਆਪਣੀ ਸੁਰੱਖਿਆ ਵਧਾਉਣਾ ਚਾਹੁੰਦਾ ਸੀ। ਅਤੀਕ ਸੋਚਦਾ ਸੀ ਕਿ ਜੇ ਹਮਲੇ ਦਾ ਡਰਾਮਾ ਸਹੀ ਢੰਗ ਨਾਲ ਕੰਮ ਕਰਦਾ ਸੀ, ਤਾਂ ਨਾ ਤਾਂ ਗਿਰੋਹ ਉਸ ਨੂੰ ਮਾਰ ਸਕੇਗਾ ਅਤੇ ਨਾ ਹੀ ਪੁਲਿਸ ਉਸ ਦਾ ਮੁਕਾਬਲਾ ਕਰੇਗੀ। ਇਸ ਖੁਲਾਸੇ ਦੇ ਵਿਚਕਾਰ, ਪੁਲਿਸ ਇੱਕ ਥਿਊਰੀ ਦੀ ਜਾਂਚ ਕਰ ਰਹੀ ਹੈ ਕਿ ਕੀ ਕਿਸੇ ਨੇ ਅਤੀਕ ਨੂੰ ਡਬਲ ਕਰਾਸ ਕੀਤਾ ਹੈ। ਅਤੀਕ ਦੇ ਕਰੀਬੀ ਨੇ ਹੀ ਲਈ ਉਸ ਦੀ ਜਾਨ? ਡਬਲ ਕਰਾਸ ਥਿਊਰੀ ਤੋਂ ਹਰ ਕੋਈ ਹੈਰਾਨ

- - - - - - - - - Advertisement - - - - - - - - -

TRENDING NOW

© Copyright@2025.ABP Network Private Limited. All rights reserved.