Punjab Breaking News LIVE: ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਗਰਮਾਇਆ ਪੰਜਾਬ ਦਾ ਮਾਹੌਲ, ਸੀਐਮ ਭਗਵੰਤ ਮਾਨ ਐਕਸ਼ਨ ਮੋਡ 'ਚ..Live Updates
Punjab Breaking News, 30 May 2022 LIVE Updates: ਸਿੱਧੂ ਮੂਸੇਵਾਲਾ ਦੇ ਕਤਲ ਮਗਰੋਂ ਗਰਮਾਇਆ ਪੰਜਾਬ ਦਾ ਮਾਹੌਲ, ਸੀਐਮ ਭਗਵੰਤ ਮਾਨ ਐਕਸ਼ਨ ਮੋਡ 'ਚ..Live Updates
ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਚ ਸਿਆਸਤ ਵੀ ਸਿਖਰਾਂ 'ਤੇ ਹੈ। ਹੁਣ ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਪੰਜਾਬ ਭਾਜਪਾ ਦੇ ਵਫ਼ਦ ਨੇ ਵੱਖਰੇ ਤੌਰ 'ਤੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੁਲਾਕਾਤ ਕੀਤੀ। ਇਸ ਵਫ਼ਦ ਨੇ ਪੰਜਾਬ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਦੱਸ ਦੇਈਏ ਕਿ ਪੰਜਾਬ ਦੇ ਮਾਨਸਾ 'ਚ ਐਤਵਾਰ ਸ਼ਾਮ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ, "ਭਗਵੰਤ ਮਾਨ ਇੱਕ ਦਿਨ ਵੀ ਮੁੱਖ ਮੰਤਰੀ ਬਣਨ ਦੇ ਕਾਬਲ ਨਹੀਂ ਹਨ। ਪੰਜਾਬ ਵਿੱਚ ਮਾੜੇ ਕੰਮ ਹੋ ਰਹੇ ਹਨ। ਡੀਜੀਪੀ ਦੇ ਹੱਥ ਕੁਝ ਨਹੀਂ ਹੈ। ਆਪ ਸਰਕਾਰ ਕੋਈ ਕੰਮ ਕਰਨ ਦੇ ਕਾਬਲ ਨਹੀਂ ਹੈ।" ਸੁਖਬੀਰ ਬਾਦਲ ਨੇ ਕਿਹਾ ਕਿ, "ਸਿੱਧੂ ਮੂਸੇਵਾਲਾ ਦਾ ਬੇਰਹਿਮੀ ਨਾਲ ਕਤਲ ਕੀਤਾ ਗਿਆ ਹੈ। ਉਹ ਜਿਉਂਦਾ ਹੁੰਦਾ ਜੇਕਰ ਪੰਜਾਬ ਸਰਕਾਰ ਨੇ ਗਲਤ ਫੈਸਲੇ ਨਾ ਲਏ ਹੁੰਦੇ। ਪੁਲਿਸ 'ਚ ਸਕਿਓਰਿਟੀ ਥਰੈਟ ਪ੍ਰੋਟੈਕਸ਼ਨ ਕਮੇਟੀ ਹੈ, ਜੋ ਸਮੀਖਿਆ ਕਰਦੀ ਹੈ ਪਰ ਸੀਐਮ ਨੇ ਖੁਦ ਹੁਕਮ ਦੇ ਕੇ ਸੁਰੱਖਿਆ ਖਤਮ ਕਰ ਦਿੱਤੀ। ਆਪਣੇ ਮੀਡੀਆ ਇੰਚਾਰਜ ਦੇ ਮੋਬਾਈਲ ਤੋਂ ਸਾਰੇ ਲੋਕਾਂ ਦੇ ਨਾਮ ਤੇ ਵੇਰਵੇ ਭੇਜੇ। ਸੂਚੀ ਤੁਹਾਡੇ ਪੋਰਟਲ 'ਤੇ ਜਾਰੀ ਕੀਤੀ ਗਈ ਹੈ। ਝੂਠੀ ਚੌਧਰ ਦਿਖਾਉਣ ਲਈ ਇਹ ਕੰਮ ਕੀਤਾ।"
ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਨਵੇਂ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਕਾਰਾਂ ਵਿੱਚ ਸੱਤ ਜਣੇ ਆਏ ਸਨ। ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰਾਂ ਵਿੱਚ ਗੋਲੀਆਂ ਮਾਰੀਆਂ ਤੇ ਥਾਰ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਦੋਵਾਂ ਕਾਰਾਂ ਵਿੱਚੋਂ ਸੱਤ ਜਣੇ ਬਾਹਰ ਆਏ ਤੇ ਇੱਕ ਜਣੇ ਨੇ ਤੀਹ ਦੇ ਕਰੀਬ ਫਾਇਰ ਮੂਸੇਵਾਲਾ ’ਤੇ ਕੀਤੇ ਤੇ ਬਾਕੀ ਛੇ ਜਣਿਆਂ ਨੇ ਘੇਰਾ ਪਾ ਲਿਆ। ਜਦ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆਏ ਤਾਂ ਹਮਲਾਵਰਾਂ ਨੇ ਲਲਕਾਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਇਹ ਖੁਲਾਸਾ ਘਟਨਾ ਦੇ ਚਸ਼ਮਦੀਦ ਨੇ ਇੱਕ ਖਬਰ ਏਜੰਸੀ ਕੋਲ ਕੀਤਾ।
ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਨਵੇਂ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਕਾਰਾਂ ਵਿੱਚ ਸੱਤ ਜਣੇ ਆਏ ਸਨ। ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰਾਂ ਵਿੱਚ ਗੋਲੀਆਂ ਮਾਰੀਆਂ ਤੇ ਥਾਰ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਦੋਵਾਂ ਕਾਰਾਂ ਵਿੱਚੋਂ ਸੱਤ ਜਣੇ ਬਾਹਰ ਆਏ ਤੇ ਇੱਕ ਜਣੇ ਨੇ ਤੀਹ ਦੇ ਕਰੀਬ ਫਾਇਰ ਮੂਸੇਵਾਲਾ ’ਤੇ ਕੀਤੇ ਤੇ ਬਾਕੀ ਛੇ ਜਣਿਆਂ ਨੇ ਘੇਰਾ ਪਾ ਲਿਆ। ਜਦ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆਏ ਤਾਂ ਹਮਲਾਵਰਾਂ ਨੇ ਲਲਕਾਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਇਹ ਖੁਲਾਸਾ ਘਟਨਾ ਦੇ ਚਸ਼ਮਦੀਦ ਨੇ ਇੱਕ ਖਬਰ ਏਜੰਸੀ ਕੋਲ ਕੀਤਾ।
ਪੰਜਾਬ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਨਵੇਂ ਖੁਲਾਸੇ ਹੋ ਰਹੇ ਹਨ। ਸਿੱਧੂ ਮੂਸੇਵਾਲਾ ਦਾ ਕਤਲ ਕਰਨ ਲਈ ਦੋ ਕਾਰਾਂ ਵਿੱਚ ਸੱਤ ਜਣੇ ਆਏ ਸਨ। ਹਮਲਾਵਰਾਂ ਨੇ ਮੂਸੇਵਾਲਾ ਦੀ ਥਾਰ ਦੇ ਟਾਇਰਾਂ ਵਿੱਚ ਗੋਲੀਆਂ ਮਾਰੀਆਂ ਤੇ ਥਾਰ ਦਾ ਸੰਤੁਲਨ ਵਿਗੜ ਗਿਆ। ਇਸ ਤੋਂ ਬਾਅਦ ਦੋਵਾਂ ਕਾਰਾਂ ਵਿੱਚੋਂ ਸੱਤ ਜਣੇ ਬਾਹਰ ਆਏ ਤੇ ਇੱਕ ਜਣੇ ਨੇ ਤੀਹ ਦੇ ਕਰੀਬ ਫਾਇਰ ਮੂਸੇਵਾਲਾ ’ਤੇ ਕੀਤੇ ਤੇ ਬਾਕੀ ਛੇ ਜਣਿਆਂ ਨੇ ਘੇਰਾ ਪਾ ਲਿਆ। ਜਦ ਗੋਲੀਆਂ ਦੀ ਆਵਾਜ਼ ਸੁਣ ਕੇ ਲੋਕ ਬਾਹਰ ਆਏ ਤਾਂ ਹਮਲਾਵਰਾਂ ਨੇ ਲਲਕਾਰ ਕੇ ਉਨ੍ਹਾਂ ਨੂੰ ਵਾਪਸ ਭੇਜ ਦਿੱਤਾ। ਇਹ ਖੁਲਾਸਾ ਘਟਨਾ ਦੇ ਚਸ਼ਮਦੀਦ ਨੇ ਇੱਕ ਖਬਰ ਏਜੰਸੀ ਕੋਲ ਕੀਤਾ।
ਪੰਜਾਬੀ ਗਾਇਕ ਸਿੱਧੂ ਮੂਸੇਵਾਲ ਦੇ ਕਤਲ ਮਾਮਲੇ ਵਿੱਚ ਪੰਜਾਬ ਪੁਲਿਸ ਦਿੱਲੀ ਦੀ ਤਿਹਾੜ ਜੇਲ੍ਹ ਜਾ ਕੇ ਗੈਂਗਸਟਰ ਲਾਰੈਂਸ ਬਿਸ਼ਨੋਈ ਤੋਂ ਪੁੱਛਗਿੱਛ ਕਰੇਗੀ। ਸੂਤਰਾਂ ਮੁਤਾਬਕ ਪੁਲਿਸ ਉਸ ਨੂੰ ਰਿਮਾਂਡ ’ਤੇ ਲਿਆ ਕੇ ਪੁੱਛਗਿੱਛ ਕਰ ਸਕਦੀ ਹੈ। ਬਿਸ਼ਨੋਈ ਇਸ ਵੇਲੇ ਤਿਹਾੜ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਜੇਲ੍ਹ ਨੰਬਰ ਅੱਠ ਵਿੱਚ ਬੰਦ ਹੈ। ਦੂਜੇ ਪਾਸੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਦਰਜ ਕਰਵਾਈ ਐਫਆਈਆਰ ਵਿਚ ਕਿਹਾ ਹੈ ਕਿ ਉਸ ਦੇ ਲੜਕੇ ਨੂੰ ਗੈਂਗਸਟਰ ਲਾਰੈਂਸ ਬਿਸ਼ਨੋਈ ਗੈਂਗ ਵੱਲੋਂ ਫਿਰੌਤੀ ਲਈ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ। ਉਧਰ, ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਵੱਲੋਂ ਮੂਸੇਵਾਲਾ ਦੇ ਕਤਲ ਦੇ ਮਾਮਲੇ ਵਿੱਚ ਗੈਂਗਸਟਰਾਂ ਕਾਲਾ ਜਠੇੜੀ ਤੇ ਕਾਲਾ ਰਾਣਾ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਮਾਨਸਾ ਹੀ ਨਹੀਂ ਪੂਰੇ ਪੰਜਾਬ ਵਿੱਚ ਸੋਗ ਦੀ ਲਹਿਰ ਹੈ। ਸਿੱਧੂ ਗਾਇਕ ਦੇ ਨਾਲ-ਨਾਲ ਸਿਆਸਤ 'ਚ ਵੀ ਪੈਰ ਰੱਖ ਚੁੱਕਿਆ ਸੀ। ਉਸ ਨੇ ਵਿਧਾਇਕ ਬਣਨ ਲਈ ਪੰਜਾਬ ਵਿਧਾਨ ਸਭਾ ਚੋਣ 2022 ਵੀ ਲੜ੍ਹੀ ਸੀ। ਸਿੱਧੂ ਦੀ ਮੌਤ ਮਗਰੋਂ ਸਿਆਸੀ ਲੀਡਰ ਵੀ ਉਹਨਾਂ ਦੇ ਘਰ ਦੁੱਖ ਦਾ ਪ੍ਰਗਟਾਵਾ ਕਰਨ ਪਹੁੰਚ ਰਹੇ ਹਨ। ਅਕਾਲੀ ਦਲ ਦੀ ਆਗੂ ਤੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਵੀ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਹਰਸਿਮਰਤ ਕੌਰ ਬਾਦਲ ਨੇ ਦਰਬਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਮਗਰੋਂ ਸਿੱਧੂ ਦੀ ਮੌਤ 'ਤੇ ਦੁੱਖ ਜ਼ਾਹਿਰ ਕੀਤਾ। ਹਰਸਿਮਰਤ ਨੇ ਕਿਹਾ, "ਕਿਸੇ ਮਾਂ ਨੂੰ ਐਸਾ ਦਿਨ ਨਾ ਦੇਖਣਾ ਪਵੇ।ਇਕਲੌਤੇ ਪੱਤਰ ਦੀ ਮੌਤ ਦੇਖਣੀ ਪਵੇ।ਇਸ ਪਿੱਛੇ ਸਰਕਾਰ ਦੀ ਨਾਕਾਮੀ ਹੈ।ਸਰਕਾਰ ਪਹਿਲਾਂ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਘੱਟ ਕਰਦੀ ਹੈ।ਫਿਰ ਸਾਰੇ ਪਾਸੇ ਵਾਹ-ਵਾਹ ਇਕੱਠੀ ਕਰਨ ਦੀ ਕੋਸ਼ਿਸ਼ ਕਰਦੀ ਹੈ।ਇਹ ਘਟਨਾ ਉਸਦਾ ਅੰਜਾਮ ਹੈ।"
ਮੁੱਖ ਮੰਤਰੀ ਭਗਵੰਤ ਮਾਨ ਦੇ ਆਦੇਸ਼ ਮਗਰੋਂ ਡੀਜੀਪੀ ਪੰਜਾਬ ਵੀਕੇ ਭਾਵਰਾ ਨੇ ਆਪਣੇ ਬਿਆਨ 'ਤੇ ਸਪਸ਼ਟੀਕਰਨ ਦਿੱਤਾ ਹੈ। ਡੀਜੀਪੀ ਨੇ ਬੀਤੀ ਰਾਤ ਹੋਈ ਪ੍ਰੈੱਸ ਕਾਂਨਫਰੰਸ 'ਚ ਦਿੱਤੇ ਬਿਆਨ ਨੂੰ ਲੈ ਕੇ ਸਪਸ਼ਟੀਕਰਨ ਦਿੱਤਾ ਹੈ। ਮੂਸੇਵਾਲਾ ਕਤਲ ਕੇਸ 'ਚ ਡੀਜੀਪੀ 'ਤੇ ਇਲਜ਼ਾਮ ਲੱਗੇ ਸੀ ਕਿ ਉਨ੍ਹਾਂ ਨੇ ਸਿੱਧੂ ਦੀ ਮੌਤ ਨੂੰ ਗੈਂਗਸਟਰਵਾਧ ਨਾਲ ਜੁੜਿਆ ਹੈ। ਡੀਜੀਪੀ ਨੇ ਆਪਣੇ ਸਪਸ਼ਟੀਕਰਨ 'ਚ ਕਿਹਾ, "ਮੂਸੇਵਾਲਾ ਦੇ ਕਤਲ ਦੀ ਸਖ਼ਤ ਸ਼ਬਦਾਂ 'ਚ ਨਿੰਦਾ ਕਰਦਾ ਹਾਂ। ਦੋਸ਼ੀਆਂ ਨੂੰ ਜਲਦ ਗ੍ਰਿਫ਼ਤਾਰ ਕਰ ਇਨਸਾਫ ਦਵਾਇਆ ਜਾਏਗਾ। ਮੈਂ ਕਦੇ ਵੀ ਸਿੱਧੂ ਮੂਸੇਵਾਲਾ ਨੂੰ ਗੈਂਗਸਟਰ ਨਹੀਂ ਕਿਹਾ। ਸੋਸ਼ਲ ਮੀਡੀਆ 'ਤੇ ਕੱਲ੍ਹ ਤੋਂ ਇਸ ਤਰ੍ਹਾਂ ਦੇ ਦਾਅਵੇ ਕੀਤੇ ਜਾ ਰਹੇ ਹਨ।"
ਸਿੱਧੂ ਮੂਸੇਵਾਲਾ ਹੱਤਿਆ ਕਾਂਡ 'ਚ ਮੁੱਖ ਮੰਤਰੀ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਮੂਸੇਵਾਲਾ ਦੇ ਪਿਤਾ ਨੇ ਸੀਐਮ ਮਾਨ ਨੂੰ ਚਿੱਠੀ ਲਿਖੀ ਸੀ। ਇਸ ਮਗਰੋਂ ਮੁੱਖ ਮੰਤਰੀ ਨੇ ਕਿਹਾ ਹੈ ਕਿ ਕੋਈ ਵੀ ਦੋਸ਼ੀ ਬਖਸ਼ਿਆ ਨਹੀਂ ਜਾਏਗਾ। ਇਸ ਦੇ ਨਾਲ ਹੀ ਉਨ੍ਹਾਂ ਸੀਟਿੰਗ ਜੱਜ ਤੋਂ ਇਸ ਮਾਮਲੇ ਦੀ ਜਾਂਚ ਕਰਨ ਦੀ ਗੱਲ ਕਹੀ ਹੈ। ਮਾਨ ਨੇ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਜਾਂਚ ਵਿੱਚ ਪੂਰਾ ਸਹਿਯੋਗ ਦੇਵੇਗੀ। ਉਨ੍ਹਾਂ ਡੀਜੀਪੀ ਦੇ ਬਿਆਨ 'ਤੇ ਵੀ ਸਪੱਸ਼ਟੀਕਰਨ ਮੰਗਿਆ ਹੈ। ਸੁਰੱਖਿਆ ਘਟਾਉਣ ਦੇ ਫੈਸਲੇ 'ਤੇ ਵੀ ਮੁੱਖ ਮੰਤਰੀ ਨੇ ਜਾਂਚ ਦੇ ਆਦੇਸ਼ ਦਿੱਤੇ ਹਨ।
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਹੱਤਿਆ ਮਗਰੋਂ ਸਦਰ ਥਾਣਾ ਮਾਨਸਾ 'ਚ ਕੇਸ ਦਰਜ ਕਰ ਲਿਆ ਗਿਆ ਹੈ। ਮੂਸੇਵਾਲਾ ਦੇ ਪਿਤਾ ਦੇ ਬਿਆਨ 'ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪਿਤਾ ਦੇ ਬਿਆਨ ਮੁਤਾਬਕ ਮੂਸੇਵਾਲਾ ਨੂੰ ਕਈ ਗੈਂਗਸਟਰ ਫਿਰੌਤੀ ਲਈ ਫੋਨ 'ਤੇ ਧਮਕੀਆਂ ਭੇਜਦੇ ਸੀ। ਉਨ੍ਹਾਂ ਦੱਸਿਆ ਕਿ ਲੌਰੈਂਸ ਬਿਸ਼ਨੋਈ ਗੈਂਗ ਨੇ ਵੀ ਉਸ ਨੂੰ ਕਈ ਵਾਰ ਧਮਕੀ ਦਿੱਤੀ ਸੀ। ਇਸ ਲਈ ਸਿੱਧੂ ਨੇ ਇੱਕ ਬੁਲਟਪਰੂਫ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ। ਪਿਤਾ ਨੇ ਐਫਆਈਆਰ 'ਚ ਦੱਸਿਆ ਕਿ ਐਤਵਾਰ ਨੂੰ ਉਸ ਦਾ ਬੇਟਾ ਘਰੋਂ ਦੋ ਦੋਸਤਾਂ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਨਾਲ ਥਾਰ ਗੱਡੀ 'ਚ ਨਿਕਲਿਆ ਸੀ। ਉਹ ਆਪਣੇ ਗਨਮੈਨ ਅਤੇ ਬੁਲਟਪਰੂਫ ਗੱਡੀ ਨਹੀਂ ਲੈ ਕੇ ਗਿਆ ਸੀ।
ਪਿਛੋਕੜ
Punjab Breaking News, 30 May 2022 LIVE Updates: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮਾਨਸਾ ਜ਼ਿਲ੍ਹੇ ਦੇ ਪਿੰਡ ਜਵਾਹਰਕੇ 'ਚ ਐਤਵਾਰ 29 ਮਈ ਨੂੰ ਅਣਪਛਾਤੇ ਹਮਲਾਵਰਾਂ ਵੱਲੋਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਸ ਖ਼ਬਰ ਨਾਲ ਪੂਰੇ ਦੇਸ਼ 'ਚ ਸਨਸਨੀ ਫੈਲ ਗਈ। ਦੱਸਿਆ ਜਾ ਰਿਹਾ ਹੈ ਕਿ ਹਮਲਾਵਰਾਂ ਨੇ ਸਿੱਧੂ ਮੂਸੇਵਾਲਾ 'ਤੇ 30 ਗੋਲੀਆਂ ਚਲਾਈਆਂ। ਮੂਸੇਵਾਲਾ ਦੀ ਲਾਸ਼ ਦੀਆਂ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਹੁਣ ਮੂਸੇਵਾਲਾ ਦੇ ਕਤਲ ਨੂੰ ਲੈ ਕੇ ਕਈ ਖੁਲਾਸੇ ਹੋ ਰਹੇ ਹਨ। ਸੂਤਰਾਂ ਮੁਤਾਬਕ ਸਿੱਧੂ ਮੂਸੇਵਾਲਾ ਦੇ ਕਤਲ 'ਚ 1994 ਦੀ ਇੱਕ ਏਐਨ-94 ਰਸ਼ੀਅਨ ਅਸਾਲਟ ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਇਹ AN-94 ਰਸ਼ੀਅਨ ਰਾਈਫਲ 1994 ਦੇ ਐਵਟੋਮੈਟ ਨਿਕੋਨੋਵਾ ਮਾਡਲ ਦੀ ਹੈ। ਪੰਜਾਬ ਗੈਂਗ ਵਾਰ 'ਚ ਪਹਿਲੀ ਵਾਰ ਏਐਨ-94 ਦੀ ਵਰਤੋਂ ਕੀਤੀ ਗਈ ਹੈ। ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਕਈ ਖੁਲਾਸੇ, AN-94 ਰਸ਼ੀਅਨ ਰਾਈਫਲ ਨਾਲ ਕੀਤੀ ਤਾਬੜਤੋੜ ਫਾਇਰਿੰਗ, ਜਾਅਲੀ ਨੰਬਰ ਪਲੇਟ ਵਾਲੀ ਗੱਡੀ 'ਚ ਆਏ ਹਮਲਾਵਰ
ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਿਖੀ ਸੀਐਮ ਮਾਨ ਨੂੰ ਚਿੱਠੀ, ਸਰਕਾਰ ਸਾਹਮਣੇ ਰੱਖੀਆਂ ਇਹ ਮੰਗਾਂ
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਬੀਤੇ ਕੱਲ੍ਹ ਸਰੇਆਮ ਗੋਲੀਆਂ ਮਾਰ ਕਿ ਕਤਲ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਉਨ੍ਹਾਂ ਦਾ ਪੂਰੀ ਪਰਿਵਾਰ ਡੂੰਘੇ ਸਦਮੇ 'ਚ ਹੈ। ਸਿੱਧੂ ਦੇ ਪਿਤਾ ਬਲਕੌਰ ਸਿੰਘ ਨੇ ਹੁਣ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕੇ ਇਨਸਾਫ ਦੀ ਮੰਗ ਕੀਤੀ ਹੈ। ਸਿੱਧੂ ਮੂਸੇਵਾਲਾ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਚਿੱਠੀ ਲਿਖ ਕਿਹਾ, "ਤੁਹਾਡੀ ਸਰਕਾਰ ਦੀਆਂ ਨਾਕਾਮੀਆਂ ਕਾਰਕੇ ਮੇਰਾ ਪੁੱਤਰ ਸ਼ੁੱਭਦੀਪ ਸਿੰਘ ਸਾਡੇ ਤੋਂ ਹਮੇਸ਼ਾਂ ਲਈ ਚੱਲਾ ਗਿਆ। ਸ਼ੁੱਭਦੀਪ ਦੀ ਮਾਂ ਮੈਨੂੰ ਪੁੱਛਦੀ ਹੈ ਕਿ ਮੇਰਾ ਪੁੱਤ ਕਿੱਥੇ ਹੈ ਤੇ ਕਦੋਂ ਘਰ ਵਾਪਸ ਆਵੇਗਾ? ਮੈਂ ਉਸ ਨੂੰ ਕੀ ਜਵਾਬ ਦੇਵਾਂ?ਮੈਂ ਆਸ ਕਰਦਾ ਹਾਂ ਕਿ ਮੈਨੂੰ ਇਨਸਾਫ ਮਿਲੇਗਾ। ਮੇਰੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਮੇਰੀ ਬੇਨਤੀ ਕਿ- ਸਿੱਧੂ ਮੂਸੇਵਾਲਾ ਦੇ ਪਿਤਾ ਨੇ ਲਿਖੀ ਸੀਐਮ ਮਾਨ ਨੂੰ ਚਿੱਠੀ, ਸਰਕਾਰ ਸਾਹਮਣੇ ਰੱਖੀਆਂ ਇਹ ਮੰਗਾਂ
ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਹਰਭਜਨ ਸਿੰਘ ਨੇ ਕੀਤਾ ਐਸਾ ਟਵੀਟ ਕਿ ਅਕਾਲੀ ਦਲ ਬੋਲਿਆ, ਸ਼ਰਮ ਦਾ ਘਾਟਾ ਹੈ, ਇਸ ਬੰਦੇ ਨੂੰ ….
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਦਿਨ ਦਿਹਾੜੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ 'ਚ ਸਿੱਧੂ ਦੇ ਫੈਨਸ, ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਤਕ ਹਰ ਕੋਈ ਸੋਗ ਦੇ ਮਾਹੌਲ 'ਚ ਹੈ। ਸੋਸ਼ਲ ਮੀਡੀਆ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਭਰਿਆ ਪਿਆ। ਹਰ ਕੋਈ ਸਿੱਧੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ ਪਰ ਇਸ ਵਿਚਾਲੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ 'ਤੇ ਕੁਝ ਸਿਆਸੀ ਲੋਕ ਸਵਾਲ ਕਰ ਰਹੇ ਹਨ। ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਹਰਭਜਨ ਸਿੰਘ ਨੇ ਕੀਤਾ ਐਸਾ ਟਵੀਟ ਕਿ ਅਕਾਲੀ ਦਲ ਬੋਲਿਆ, ਸ਼ਰਮ ਦਾ ਘਾਟਾ ਹੈ, ਇਸ ਬੰਦੇ ਨੂੰ ….
ਪਿਤਾ ਦੀਆਂ ਅੱਖਾਂ ਸਾਹਮਣੇ ਸਿੱਧੂ ਮੂਸੇਵਾਲਾ ਨੂੰ ਉਤਾਰਿਆ ਮੌਤ ਦੇ ਘਾਟ, FIR 'ਚ ਪਿਤਾ ਨੇ ਬਿਆਨੀ ਵਾਰਦਾਤ ਦੀ ਕਹਾਣੀ
ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ ਸਿੱਧੂ ਮੂਸੇਵਾਲਾ ਦੀ ਹੱਤਿਆ ਮਗਰੋਂ ਸਦਰ ਥਾਣਾ ਮਾਨਸਾ 'ਚ ਕੇਸ ਦਰਜ ਕਰ ਲਿਆ ਗਿਆ ਹੈ। ਮੂਸੇਵਾਲਾ ਦੇ ਪਿਤਾ ਦੇ ਬਿਆਨ 'ਤੇ ਪੁਲਿਸ ਨੇ ਕੇਸ ਦਰਜ ਕੀਤਾ ਹੈ। ਪਿਤਾ ਦੇ ਬਿਆਨ ਮੁਤਾਬਕ ਮੂਸੇਵਾਲਾ ਨੂੰ ਕਈ ਗੈਂਗਸਟਰ ਫਿਰੌਤੀ ਲਈ ਫੋਨ 'ਤੇ ਧਮਕੀਆਂ ਭੇਜਦੇ ਸੀ। ਉਨ੍ਹਾਂ ਦੱਸਿਆ ਕਿ ਲੌਰੈਂਸ ਬਿਸ਼ਨੋਈ ਗੈਂਗ ਨੇ ਵੀ ਉਸ ਨੂੰ ਕਈ ਵਾਰ ਧਮਕੀ ਦਿੱਤੀ ਸੀ। ਇਸ ਲਈ ਸਿੱਧੂ ਨੇ ਇੱਕ ਬੁਲਟਪਰੂਫ ਫਾਰਚੂਨਰ ਗੱਡੀ ਵੀ ਰੱਖੀ ਹੋਈ ਸੀ। ਪਿਤਾ ਨੇ ਐਫਆਈਆਰ 'ਚ ਦੱਸਿਆ ਕਿ ਐਤਵਾਰ ਨੂੰ ਉਸ ਦਾ ਬੇਟਾ ਘਰੋਂ ਦੋ ਦੋਸਤਾਂ ਗੁਰਵਿੰਦਰ ਸਿੰਘ ਤੇ ਗੁਰਪ੍ਰੀਤ ਸਿੰਘ ਦੇ ਨਾਲ ਥਾਰ ਗੱਡੀ 'ਚ ਨਿਕਲਿਆ ਸੀ। ਉਹ ਆਪਣੇ ਗਨਮੈਨ ਅਤੇ ਬੁਲਟਪਰੂਫ ਗੱਡੀ ਨਹੀਂ ਲੈ ਕੇ ਗਿਆ ਸੀ। ਪਿਤਾ ਦੀਆਂ ਅੱਖਾਂ ਸਾਹਮਣੇ ਸਿੱਧੂ ਮੂਸੇਵਾਲਾ ਨੂੰ ਉਤਾਰਿਆ ਮੌਤ ਦੇ ਘਾਟ, FIR 'ਚ ਪਿਤਾ ਨੇ ਬਿਆਨੀ ਵਾਰਦਾਤ ਦੀ ਕਹਾਣੀ
- - - - - - - - - Advertisement - - - - - - - - -