ਸਿੱਧੂ ਮੂਸੇਵਾਲਾ ਦੀ ਮੌਤ ਮਗਰੋਂ ਹਰਭਜਨ ਸਿੰਘ ਨੇ ਕੀਤਾ ਐਸਾ ਟਵੀਟ ਕਿ ਅਕਾਲੀ ਦਲ ਬੋਲਿਆ, ਸ਼ਰਮ ਦਾ ਘਾਟਾ ਹੈ, ਇਸ ਬੰਦੇ ਨੂੰ ….
ਸੋਸ਼ਲ ਮੀਡੀਆ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਭਰਿਆ ਪਿਆ। ਹਰ ਕੋਈ ਸਿੱਧੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ ਪਰ ਇਸ ਵਿਚਾਲੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ 'ਤੇ ਕੁਝ ਸਿਆਸੀ ਲੋਕ ਸਵਾਲ ਕਰ ਰਹੇ ਹਨ।
ਚੰਡੀਗੜ੍ਹ: ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਐਤਵਾਰ ਸ਼ਾਮ ਦਿਨ ਦਿਹਾੜੇ ਗੋਲੀਆਂ ਮਾਰ ਕਤਲ ਕਰ ਦਿੱਤਾ ਗਿਆ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਪੰਜਾਬ 'ਚ ਸਿੱਧੂ ਦੇ ਫੈਨਸ, ਮਿਊਜ਼ਿਕ ਇੰਡਸਟਰੀ ਤੇ ਬਾਲੀਵੁੱਡ ਤਕ ਹਰ ਕੋਈ ਸੋਗ ਦੇ ਮਾਹੌਲ 'ਚ ਹੈ। ਸੋਸ਼ਲ ਮੀਡੀਆ ਸਿੱਧੂ ਮੂਸੇਵਾਲਾ ਦੀਆਂ ਤਸਵੀਰਾਂ ਨਾਲ ਭਰਿਆ ਪਿਆ। ਹਰ ਕੋਈ ਸਿੱਧੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਕਰ ਰਿਹਾ ਹੈ ਪਰ ਇਸ ਵਿਚਾਲੇ ਸਾਬਕਾ ਕ੍ਰਿਕੇਟਰ ਹਰਭਜਨ ਸਿੰਘ 'ਤੇ ਕੁਝ ਸਿਆਸੀ ਲੋਕ ਸਵਾਲ ਕਰ ਰਹੇ ਹਨ।
ਦਰਅਸਲ, ਬੀਤੇ ਕੱਲ੍ਹ IPL 2022 ਦਾ ਫਾਈਨਲ ਮੈਚ ਵੀ ਸੀ ਤੇ ਇਸ ਮੈਚ ਨੂੰ ਗੁਜਰਾਤ ਟਾਈਟਨਸ ਨੇ ਜਿੱਤ ਲਿਆ। ਇਸ ਜਿੱਤ ਦੀ ਖੁਸ਼ੀ 'ਚ ਹਰਭਜਨ ਸਿੰਘ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ ਤੇ ਪਾਰਟੀ ਵੀ ਮੰਗੀ।
Party kithhe karni ae hun, Nehra ji? Garbe de naal bhangra vi karange. BIG CONGRATULATIONS @gujarat_titans CHAMPIONS #IPL2022 Commendable play throughout the tournament. Kudos to the captain @hardikpandya7 and the team 👏 👏 Great innings at the big stage @ShubmanGill 👏 pic.twitter.com/2qWmDtIwnf
— Harbhajan Turbanator (@harbhajan_singh) May 29, 2022
ਹਰਭਜਨ ਸਿੰਘ ਨੇ ਟਵੀਟ ਕੀਤਾ, ਪਾਰਟੀ ਕਿਥੇ ਕਰਨੀ ਐ, ਨੇਹਰਾ ਜੀ? ਗਰਬੇ ਦੇ ਨਾਲ ਭੰਗੜਾ ਵੀ ਕਰਾਂਗੇ। ਬਹੁਤ ਵਧਾਈਆਂ@gujarat_titansਚੈਂਪੀਅਨਸ #IPL2022 ਪੂਰੇ ਟੂਰਨਾਮੈਂਟ ਵਿੱਚ ਸ਼ਲਾਘਾਯੋਗ ਖੇਡ ਲਈ। ਕਪਤਾਨ ਨੂੰ ਮੁਬਾਰਕਾਂ@hardikpandya7 ਤੇ ਟੀਮ 👏 👏 ਵੱਡੇ ਪੜਾਅ 'ਤੇ ਸ਼ਾਨਦਾਰ ਪਾਰੀ @ਸ਼ੁਬਮਨ ਗਿੱਲ"
ਹਰਭਜਨ ਦੇ ਇਸ ਟਵੀਟ 'ਤੇ ਪਰਮਬੰਸ ਸਿੰਘ ਰੋਮਾਣਾ, ਅਕਾਲੀ ਦਲ ਦੇ ਯੂਥ ਆਗੂ ਨੇ ਸਵਾਲ ਚੁੱਕੇ ਤੇ ਟਵੀਟ ਦਾ ਸਕ੍ਰੀਨ ਸ਼ਾਟ ਲੈ ਕੇ ਟਵੀਟ ਕੀਤਾ। ਉਸ ਨੇ ਲਿਖਿਆ, ਅਜਿਹੇ ਸਮੇਂ ਜਦੋਂ ਹਰ ਕੋਈ #ਸਿੱਧੂਮੂਸੇਵਾਲ ਦੀ ਮੌਤ ਦਾ ਸੋਗ ਮਨਾ ਰਿਹਾ ਹੈ, ਉਹ ਪੁੱਛ ਰਿਹਾ ਹੈ, "ਪਾਰਟੀ ਕਿਥੇ ਹੈ ਨਹਿਰਾ ਜੀ, ਗਰਬੇ ਦੇ ਨਾਲ ਭੰਗੜਾ ਵੀ ਕਰਾਂਗੇ। ਸ਼ਰਮ ਦਾ ਘਾਟਾ ਹੈ ਇਸ ਬੰਦੇ ਨੂੰ …."
At a time when everyone is mourning the loss of #Sidhumoosewal he’s asking ,”Party kithe hai Nehra ji, Garbe de naal Bhangra vi karange.”
— Parambans Singh Romana (@ParambansRomana) May 30, 2022
ਸ਼ਰਮ ਦਾ ਘਾਟਾ ਹੈ ਇਸ ਬੰਦੇ ਨੂੰ …. pic.twitter.com/U5h71jkMDQ
ਹਾਲਾਂਕਿ ਹਰਭਜਨ ਸਿੰਘ ਨੇ ਇਸ ਤੋਂ ਪਹਿਲਾਂ ਸਿੱਧੂ ਦੀ ਮੌਤ ਨੂੰ ਲੈ ਕੇ ਵੀ ਟਵੀਟ ਕੀਤਾ ਸੀ। ਉਸ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਸਿੱਧੂ ਦੀ ਮੌਤ 'ਤੇ ਦੁੱਖ ਦਾ ਪ੍ਰਗਟਾਵਾ ਵੀ ਕੀਤਾ ਸੀ। ਹਰਭਜਨ ਨੇ ਟਵੀਟ ਕੀਤਾ, "ਸਿੱਧੂ ਮੂਸੇ ਵਾਲਾ ਬਾਰੇ ਸੁਣ ਕੇ ਸੁੰਨ ਹੋ ਗਿਆ 💔 ਬਾਬਾ ਜੀ ਆਪਣੇ ਚਰਨੀ ਲਾਵੇ 🙏 ਉਹਨਾਂ ਦੇ ਪਰਿਵਾਰ, ਦੋਸਤਾਂ ਤੇ ਪ੍ਰਸ਼ੰਸਕਾਂ ਨਾਲ ਦਿਲੋਂ ਹਮਦਰਦੀ। #ਸਿੱਧੂ ਮੂਸੇਵਾਲਾ"
Numbed to hear about Sidhu Moose Wala 💔 Babaji apne charni laan 🙏 Heartfelt condolences to his family, friends and fans. #SidhuMooseWala pic.twitter.com/ApUa794R18
— Harbhajan Turbanator (@harbhajan_singh) May 29, 2022