Punjab Breaking News LIVE: ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ, ਅਰਸ਼ਦੀਪ ਨੂੰ ਖਾਲਿਸਤਾਨੀ ਤੇ ਗੱਦਾਰ ਕਹਿਣ 'ਤੇ ਭੜਕੇ ਮੀਤ ਹੇਅਰ, 36 ਹਜ਼ਾਰ ਕੱਚੇ ਕਾਮੇ ਹੋਣਗੇ ਰੈਗੂਲਰ, ਟੌਲ ਪਲਾਜ਼ਾ 'ਤੇ ਡਰਾਮਾ ਕਿਉਂ?
Punjab Breaking News, 5 September 2022 LIVE Updates: ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ, ਅਰਸ਼ਦੀਪ ਨੂੰ ਖਾਲਿਸਤਾਨੀ ਤੇ ਗੱਦਾਰ ਕਹਿਣ 'ਤੇ ਭੜਕੇ ਮੀਤ ਹੇਅਰ?
ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਅਧਿਆਪਕ ਦਿਵਸ ਮੌਕੇ 46 ਚੁਣੇ ਹੋਏ ਅਧਿਆਪਕਾਂ ਨੂੰ ਸਕੂਲ ਸਿੱਖਿਆ ਵਿੱਚ ਉਨ੍ਹਾਂ ਦੇ ਵਿਲੱਖਣ ਯੋਗਦਾਨ ਲਈ ‘ਕੌਮੀ ਅਧਿਆਪਕ ਪੁਰਸਕਾਰ, 2022’’ ਨਾਲ ਸਨਮਾਨਿਤ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਅਧਿਆਪਕ ਦਿਵਸ ਦੀ ਵਧਾਈ ਵੀ ਦਿੱਤੀ। ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਵਿਗਿਆਨ, ਸਾਹਿਤ ਤੇ ਸਮਾਜਿਕ ਵਿਗਿਆਨ ਦੀ ਪੜ੍ਹਾਈ ‘ਮਾਂ ਬੋਲੀ’ ਵਿੱਚ ਕਰਵਾਈ ਜਾਵੇ ਤਾਂ ਇਨ੍ਹਾਂ ਖੇਤਰਾਂ ਵਿੱਚ ਹੁਨਰ ਹੋਰ ਜ਼ਿਆਦਾ ਨਿੱਖਰ ਕੇ ਸਾਹਮਣੇ ਆਵੇਗਾ। ਉਨ੍ਹਾਂ ਨੇ ਕੌਮੀ ਅਧਿਆਪਕ ਦਿਵਸ ਪੁਰਸਕਾਰ ਵੰਡ ਸਮਾਗਮ ਨੂੰ ਸੰਬੋਧਨ ਕਰਦਿਆਂ ਕਿ ਇਹ ਢੰਗ ‘ਹੁਨਰ ਵਿਕਾਸ’ ਅਸਰਦਾਰ ਸਾਬਤ ਹੋ ਸਕਦਾ ਹੈ।
ਏਸ਼ੀਆ ਕੱਪ 2022 ਦੇ ਸੁਪਰ ਫੋਰ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਅਰਸ਼ਦੀਪ ਸਿੰਘ ਨੂੰ ਲਗਾਤਾਰ ਟ੍ਰੋਲ ਕੀਤਾ ਜਾ ਰਿਹਾ ਹੈ। ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਨੇ ਪਾਕਿਸਤਾਨ ਖ਼ਿਲਾਫ਼ ਮੈਚ ਤੋਂ ਪਹਿਲਾਂ ਕਈ ਵਾਰ ਚੰਗਾ ਪ੍ਰਦਰਸ਼ਨ ਕੀਤਾ। ਪਰ ਉਹ ਸੁਪਰ ਫੋਰ ਦੇ ਮੈਚ ਵਿੱਚ ਕੋਈ ਕੈਚ ਨਹੀਂ ਲੈ ਸਕਿਆ। ਇਸੇ ਲਈ ਟਰੋਲ ਹੋ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਟਰੋਲਿੰਗ ਕਾਰਨ ਅਰਸ਼ਦੀਪ ਦੇ ਪਰਿਵਾਰਕ ਮੈਂਬਰ ਚਿੰਤਤ ਹਨ। ਇਸ ਸਬੰਧੀ ਪੰਜਾਬ ਦੇ ਰਾਜ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਉਨ੍ਹਾਂ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਇਕੱਠੇ ਰਹਿਣ ਦਾ ਭਰੋਸਾ ਦਿੱਤਾ।
ਟੀਚਰਜ਼ ਡੇਅ 2022 ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੈਕਚਰਾਰਜ਼ ਨੂੰ ਤੋਹਫ਼ਾ ਦਿੱਤਾ ਹੈ। ਮਾਨ ਸਰਕਾਰ ਵੱਲੋਂ ਲੈਕਚਰਾਰਜ਼ ਨੂੰ 7ਵੇਂ ਤਨਖਾਹ ਕਮਿਸ਼ਨ ਮੁਤਾਬਕ ਤਨਖਾਹਾਂ ਦੇਣ ਦਾ ਐਲਾਨ ਕੀਤਾ ਗਿਆ ਹੈ। ਸੀਐਮ ਮਾਨ ਵੱਲੋਂ ਇਹ ਐਲਾਨ ਅਧਿਆਪਕ ਦਿਵਸ ਦੇ ਮੌਕੇ ਕੀਤਾ ਗਆ ਹੈ। ਇਸ ਦੇ ਨਾਲ ਨਾਲ ਮਾਨ ਵੱਲੋਂ ਨਵੀਆਂ ਭਰਤੀਆਂ ਕਰਨ ਦਾ ਐਲਾਨ ਵੀ ਕੀਤਾ ਗਿਆ। ਮਾਨ ਨੇ ਕਿਹਾ ਕਿ ਨਵੀਆਂ ਭਰਤੀਆਂ ਨੂੰ 7ਵੇਂ ਤਨਖਾਹ ਕਮਿਸ਼ਨ ਮੁਤਾਬਕ ਹੀ ਸੈਲਰੀ ਮਿਲੇਗੀ। 7ਵਾਂ ਤਨਖਾਹ ਕਮਿਸ਼ਨ 1 ਅਕਤੂਬਰ ਤੋਂ ਪੰਜਾਬ `ਚ ਲਾਗੂ ਹੋ ਜਾਵੇਗਾ।
ਭਾਰਤ-ਪਾਕਿਸਤਾਨ ਮੈਚ 'ਚ ਕੈਚ ਛੱਡਣ ਤੋਂ ਬਾਅਦ ਟ੍ਰੋਲ ਹੋ ਰਹੇ ਕ੍ਰਿਕਟਰ ਅਰਸ਼ਦੀਪ ਸਿੰਘ ਨੂੰ ਪੰਜਾਬ ਦੇ ਖੇਡ ਮੰਤਰੀ ਦਾ ਸਮਰਥਨ ਮਿਲਿਆ ਹੈ। ਖੇਡ ਮੰਤਰੀ ਗੁਰਮੀਤ ਮੀਤ ਹੇਅਰ ਨੇ ਅਰਸ਼ਦੀਪ ਦੀ ਮਾਤਾ ਬਲਜੀਤ ਕੌਰ ਨਾਲ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਕਦੇ ਬੱਲਾ ਨਹੀਂ ਫੜਿਆ, ਉਹ ਇਹ ਸਭ ਕਰ ਰਹੇ ਹਨ। ਅਰਸ਼ਦੀਪ ਆਪਣੀ ਪ੍ਰਤਿਭਾ ਦੇ ਦਮ 'ਤੇ 140 ਕਰੋੜ ਦੀ ਆਬਾਦੀ 'ਚੋਂ 11 ਖਿਡਾਰੀਆਂ ਦੀ ਟੀਮ 'ਚ ਖੇਡ ਰਿਹਾ ਹੈ। ਹਰ ਕਿਸੇ ਦੇ ਚੰਗੇ ਦਿਨ ਅਤੇ ਮਾੜੇ ਦਿਨ ਹੁੰਦੇ ਹਨ। ਇਸ ਦੌਰਾਨ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ ਮਜ਼ਾਕ ਨੂੰ ਮੰਦਭਾਗਾ ਕਰਾਰ ਦਿੱਤਾ ਹੈ।
ਏਸ਼ੀਆ ਕੱਪ 2022 ਵਿੱਚ ਭਾਰਤ ਦੀ ਪਾਕਿਸਤਾਨ ਤੋਂ ਹਾਰ ਮਗਰੋਂ ਪੰਜਾਬੀ ਖਿਡਾਰੀ ਅਰਸ਼ਦੀਪ ਸਿੰਘ ਟ੍ਰੋਲ ਹੋ ਰਿਹਾ ਹੈ। ਮੈਚ ਦੇ ਆਖ਼ਰੀ ਦੌਰ ਵਿੱਚ ਅਰਸ਼ਦੀਪ ਸਿੰਘ ਨੇ 18ਵੇਂ ਓਵਰ ਵਿੱਚ ਆਸਿਫ਼ ਅਲੀ ਦਾ ਕੈਚ ਛੱਡ ਦਿੱਤਾ। ਇਸ ਤੋਂ ਬਾਅਦ ਅਰਸ਼ਦੀਪ ਟਵਿੱਟਰ 'ਤੇ ਕਾਫੀ ਟ੍ਰੋਲ ਹੋਣ ਲੱਗੇ। ਕੁਝ ਟਵਿੱਟਰ ਅਕਾਊਂਟਸ ਨੇ ਉਸ ਨੂੰ ਖਾਲਿਸਤਾਨੀ ਕਿਹਾ। ਇੰਨਾ ਹੀ ਨਹੀਂ ਉਸ ਨੂੰ ਦੇਸ਼ ਦਾ ਗੱਦਾਰ ਕਹਿ ਕੇ ਖੇਡ ਤੋਂ ਬਾਹਰ ਕਰਨ ਲਈ ਕਿਹਾ। ਇਹ ਵੇਖ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਅਰਸ਼ਦੀਪ ਦੇ ਹੱਕ 'ਚ ਡਟੇ ਹਨ।ਮੀਤ ਹੇਅਰ ਨੇ ਕਿਹਾ ਕਿ ਇਹ ਸ਼ਰਮ ਦੀ ਗੱਲ ਹੈ ਕਿ ਉਭਰਦੇ ਸਿਤਾਰੇ ਬਾਰੇ ਗਲਤ ਕਿਹਾ ਜਾ ਰਿਹਾ ਹੈ। ਅਰਸ਼ਦੀਪ ਨੇ ਚੰਗੀ ਗੇਂਦਬਾਜ਼ੀ ਕੀਤੀ। ਖੇਡਾਂ ਵਿੱਚ ਕੋਈ ਦਿਨ ਚੰਗਾ ਤੇ ਕੋਈ ਦਿਨ ਮਾੜਾ ਪ੍ਰਦਰਸ਼ਨ ਹੁੰਦਾ ਹੈ। ਅਸੀਂ ਅਰਸ਼ਦੀਪ ਦੇ ਨਾਲ ਹਾਂ। ਉਨ੍ਹਾਂ ਕਿਹਾ ਕਿ ਮੈਂ ਅਰਸ਼ ਨਾਲ ਫੋਨ 'ਤੇ ਗੱਲ ਕਰਾਂਗਾ, ਅਰਸ਼ ਦੇ ਵਾਪਸ ਆਉਣ 'ਤੇ ਮੈਂ ਉਸ ਨੂੰ ਮਿਲਾਂਗਾ। ਜਿਹੜੇ ਲੋਕ ਅਰਸ਼ ਬਾਰੇ ਗਲਤ ਬੋਲ ਰਹੇ ਸਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ।
ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਯੂਜੀਸੀ ਦਾ (7ਵਾਂ) ਸੋਧਿਆ ਤਨਖਾਹ ਸਕੇਲ ਲਾਗੂ ਹੋ ਗਿਆ ਹੈ। ਮੁੱਖ ਮੰਤਰੀ ਨੇ ਅਧਿਆਪਕਾਂ ਦੀ ਪੁਰਾਣੀ ਮੰਗ ਪੂਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਗੈਸਟ ਫੈਕਲਟੀ ਰੱਖਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ। ਸਰਕਾਰ ਨੇ ਕੰਮ ਕਰ ਰਹੇ ਗੈਸਟ ਫੈਕਲਟੀ ਦੀ ਤਨਖਾਹ ਵੀ ਵਧਾ ਦਿੱਤੀ ਹੈ। ਅਧਿਆਪਕ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ।
ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਅੱਜ ਰਾਤ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ। ਗਾਂਧੀ ਨੇ ਕਿਹਾ, ''ਧੂਰੀ ਟੌਲ ਪਲਾਜਾ ਬੰਦ ਕਰਨ ਦਾ ਡਰਾਮਾ ਤੇ ਲੋਕਾਂ ਦੇ ਪੈਸੇ ਦੀ ਬਰਬਾਦੀ।ਹਰ ਥਾਂ ਡਰਾਮਾ ਕਰਕੇ ਸਟੇਟ ਦੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੁੰਦੀ ਭਗਵੰਤ ਮਾਨ ਜੀ।"ਧਰਮਵੀਰ ਗਾਂਧੀ ਨੇ ਕਿਹਾ, "ਧੂਰੀ ਦੇ ਟੋਲ ਬੰਦ ਕਰਾਉਣ ਦਾ ਹੋ ਹੱਲਾ ਕਰਨ ਵਾਲੇ ਭਗਵੰਤ ਮਾਨ ਦਰਅਸਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।"ਦਰਅਸਲ ਸੜਕ ਤੇ ਟੋਲ ਪਲਾਜਾ ਲਗਾਉਣ ਵੇਲੇ ਉਸਦੀ ਇੱਕ ਮਿਆਦ ਹੁੰਦੀ ਹੈ, ਕਿ ਟੋਲ ਐਨਾ ਸਮਾਂ ਲੈਣਾ ਹੈ ਫੇਰ ਬੰਦ ਕਰਨਾ ਹੈ।ਧੂਰੀ ਵਾਲੇ ਟੌਲ ਦਾ 4 ਸਤੰਬਰ 2022 ਨੂੰ ਕੰਟਰੈਕਟ ਖਤਮ ਹੋ ਗਿਆ ਹੈ।
ਪਿਛੋਕੜ
Punjab Breaking News, 5 September 2022 LIVE Updates: ਅਧਿਆਪਕ ਦਿਵਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੱਡਾ ਫੈਸਲਾ ਲਿਆ ਹੈ। ਸਰਕਾਰੀ ਕਾਲਜਾਂ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਲਈ ਯੂਜੀਸੀ ਦਾ (7ਵਾਂ) ਸੋਧਿਆ ਤਨਖਾਹ ਸਕੇਲ ਲਾਗੂ ਹੋ ਗਿਆ ਹੈ। ਮੁੱਖ ਮੰਤਰੀ ਨੇ ਅਧਿਆਪਕਾਂ ਦੀ ਪੁਰਾਣੀ ਮੰਗ ਪੂਰੀ ਕਰ ਦਿੱਤੀ ਹੈ। ਇਸ ਤੋਂ ਇਲਾਵਾ ਗੈਸਟ ਫੈਕਲਟੀ ਰੱਖਣ ਦੀ ਵੀ ਪ੍ਰਵਾਨਗੀ ਦਿੱਤੀ ਗਈ ਹੈ। ਸਰਕਾਰ ਨੇ ਕੰਮ ਕਰ ਰਹੇ ਗੈਸਟ ਫੈਕਲਟੀ ਦੀ ਤਨਖਾਹ ਵੀ ਵਧਾ ਦਿੱਤੀ ਹੈ। ਅਧਿਆਪਕ ਲੰਬੇ ਸਮੇਂ ਤੋਂ ਇਹ ਮੰਗ ਕਰ ਰਹੇ ਸਨ। ਸੀਐਮ ਭਗਵੰਤ ਮਾਨ ਵੱਲੋਂ ਕਾਲਜਾਂ ਤੇ ਯੂਨੀਵਰਸਿਟੀ ਦੇ ਅਧਿਆਪਕਾਂ ਨੂੰ ਵੱਡਾ ਤੋਹਫਾ
ਭਾਰਤੀ ਖਿਡਾਰੀ ਅਰਸ਼ਦੀਪ ਨੂੰ ਖਾਲਿਸਤਾਨੀ ਤੇ ਗੱਦਾਰ ਕਹਿਣ 'ਤੇ ਭੜਕੇ ਖੇਡ ਮੰਤਰੀ ਮੀਤ ਹੇਅਰ, ਬੋਲੇ ਖੇਡਾਂ 'ਚ ਨਫ਼ਰਤ ਦੀ ਕੋਈ ਥਾਂ ਨਹੀਂ
ਏਸ਼ੀਆ ਕੱਪ 2022 ਵਿੱਚ ਭਾਰਤ ਦੀ ਪਾਕਿਸਤਾਨ ਤੋਂ ਹਾਰ ਮਗਰੋਂ ਪੰਜਾਬੀ ਖਿਡਾਰੀ ਅਰਸ਼ਦੀਪ ਸਿੰਘ ਟ੍ਰੋਲ ਹੋ ਰਿਹਾ ਹੈ। ਮੈਚ ਦੇ ਆਖ਼ਰੀ ਦੌਰ ਵਿੱਚ ਅਰਸ਼ਦੀਪ ਸਿੰਘ ਨੇ 18ਵੇਂ ਓਵਰ ਵਿੱਚ ਆਸਿਫ਼ ਅਲੀ ਦਾ ਕੈਚ ਛੱਡ ਦਿੱਤਾ। ਇਸ ਤੋਂ ਬਾਅਦ ਅਰਸ਼ਦੀਪ ਟਵਿੱਟਰ 'ਤੇ ਕਾਫੀ ਟ੍ਰੋਲ ਹੋਣ ਲੱਗੇ। ਕੁਝ ਟਵਿੱਟਰ ਅਕਾਊਂਟਸ ਨੇ ਉਸ ਨੂੰ ਖਾਲਿਸਤਾਨੀ ਕਿਹਾ। ਇੰਨਾ ਹੀ ਨਹੀਂ ਉਸ ਨੂੰ ਦੇਸ਼ ਦਾ ਗੱਦਾਰ ਕਹਿ ਕੇ ਖੇਡ ਤੋਂ ਬਾਹਰ ਕਰਨ ਲਈ ਕਿਹਾ। ਭਾਰਤੀ ਖਿਡਾਰੀ ਅਰਸ਼ਦੀਪ ਨੂੰ ਖਾਲਿਸਤਾਨੀ ਤੇ ਗੱਦਾਰ ਕਹਿਣ 'ਤੇ ਭੜਕੇ ਖੇਡ ਮੰਤਰੀ ਮੀਤ ਹੇਅਰ, ਬੋਲੇ ਖੇਡਾਂ 'ਚ ਨਫ਼ਰਤ ਦੀ ਕੋਈ ਥਾਂ ਨਹੀਂ
ਪੰਜਾਬ ਦੇ 36 ਹਜ਼ਾਰ ਕੱਚੇ ਕਾਮੇ ਹੋਣਗੇ ਰੈਗੂਲਰ
ਪੰਜਾਬ ਕੈਬਨਿਟ ਵੱਲੋਂ ਅੱਜ ਸੂਬੇ ਦੇ 36 ਹਜ਼ਾਰ ਕੱਚੇ ਕਾਮਿਆਂ ਨੂੰ ਰੈਗੂਲਰ ਕੀਤੇ ਜਾਣ ਦੀ ਪਾਲਿਸੀ ਨੂੰ ਹਰੀ ਝੰਡੀ ਦਿੱਤੇ ਜਾਣ ਦੀ ਸੰਭਾਵਨਾ ਹੈ। ਕੈਬਨਿਟ ਸਬ ਕਮੇਟੀ ਵੱਲੋਂ ਅੱਜ ਕੈਬਨਿਟ ਮੀਟਿੰਗ ਵਿੱਚ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇਗੀ। ਸੂਤਰਾਂ ਮੁਤਾਬਕ ਅੱਜ ਅਧਿਆਪਕ ਦਿਵਸ ਹੈ ਜਿਸ ਕਰਕੇ ਕੈਬਨਿਟ ਵੱਲੋਂ ਇਸ ਮੌਕੇ ਕੱਚੇ ਕਾਮਿਆਂ ਨੂੰ ਰੈਗੂਲਰ ਕਰਨ ਦਾ ਤੋਹਫਾ ਦਿੱਤਾ ਜਾ ਸਕਦਾ ਹੈ। ਪੰਜਾਬ ਦੇ 36 ਹਜ਼ਾਰ ਕੱਚੇ ਕਾਮੇ ਹੋਣਗੇ ਰੈਗੂਲਰ
ਪਹਿਲਾਂ ਇੰਡਸਟਰੀ ਆਉਂਦੀ ਸੀ, ਪਰ ਇੱਕ ਪਰਿਵਾਰ ਦੀਆਂ ਗਲਤ ਨੀਤੀਆਂ ਕਾਰਨ ਵਾਪਸ ਚਲੀ ਜਾਂਦੀ ਸੀ
ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀਆਂ ਉੱਪਰ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਨੇ ਬਗੈਰ ਕਿਸੇ ਦਾ ਨਾਂ ਲਏ ਕਿਹਾ ਹੈ ਕਿ ਪੰਜਾਬ ਵਿੱਚ ਪਹਿਲਾਂ ਇੰਡਸਟਰੀ ਆਉਂਦੀ ਸੀ, ਪਰ ਇੱਕ ਪਰਿਵਾਰ ਦੀਆਂ ਗਲਤ ਨੀਤੀਆਂ ਕਾਰਨ ਵਾਪਸ ਚਲੀ ਜਾਂਦੀ ਸੀ ਕਿਉਂਕਿ ਉਹ ਹਿੱਸਾ ਮੰਗਦੇ ਸੀ। ਹੁਣ ਇੰਡਸਟਰੀ ਆਉਂਦੀ ਹੈ ਤਾਂ ਮੈਂ ਕਹਿਣਾ ਬੇਸ਼ੱਕ ਪਲਾਂਟ ਦਾ ਯੂਨਿਟ ਇੱਕ ਹੋਰ ਵਧਾ ਲਉ ਪਰ ਮੇਰੇ ਨੌਜਵਾਨ ਮੁੰਡੇ-ਕੁੜੀਆਂ ਨੂੰ ਕੰਮ ਦਿਓ। ਨੀਅਤ ਦਾ ਫ਼ਰਕ ਹੈ ਸਿਰਫ਼! ਪਹਿਲਾਂ ਇੰਡਸਟਰੀ ਆਉਂਦੀ ਸੀ, ਪਰ ਇੱਕ ਪਰਿਵਾਰ ਦੀਆਂ ਗਲਤ ਨੀਤੀਆਂ ਕਾਰਨ ਵਾਪਸ ਚਲੀ ਜਾਂਦੀ ਸੀ
ਧਰਮਵੀਰ ਗਾਂਧੀ ਦਾ ਭਗਵੰਤ ਮਾਨ 'ਤੇ ਹਮਲਾ, ਦੋਨੋਂ ਟੋਲ ਪਲਾਜ਼ੇ ਕੌਨਟਰੈਕਟ ਖ਼ਤਮ ਹੋਣ ਕਾਰਨ ਉਂਜ ਵੀ ਬੰਦ ਹੋ ਜਾਣੇ ਸੀ..ਡਰਾਮਾ ਕਿਉਂ?
ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਰਹੇ ਡਾ. ਧਰਮਵੀਰ ਗਾਂਧੀ ਨੇ ਭਗਵੰਤ ਮਾਨ ਉਤੇ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਸਵਾਲ ਕੀਤਾ ਹੈ ਕਿ ਇਹ ਟੌਲ ਪਲਾਜ਼ਾ ਤਾਂ ਮਿਆਦ ਖਤਮ ਹੋਣ ਕਰਕੇ ਉਂਜ ਵੀ ਅੱਜ ਰਾਤ ਬੰਦ ਹੋ ਜਾਣਾ ਹੈ, ਫਿਰ ਨੌਟੰਕੀ ਕਰਨ ਦੀ ਕੀ ਲੋੜ ਹੈ। ਗਾਂਧੀ ਨੇ ਕਿਹਾ, ''ਧੂਰੀ ਟੌਲ ਪਲਾਜਾ ਬੰਦ ਕਰਨ ਦਾ ਡਰਾਮਾ ਤੇ ਲੋਕਾਂ ਦੇ ਪੈਸੇ ਦੀ ਬਰਬਾਦੀ।ਹਰ ਥਾਂ ਡਰਾਮਾ ਕਰਕੇ ਸਟੇਟ ਦੇ ਪੈਸੇ ਖਰਾਬ ਕਰਨ ਦੀ ਲੋੜ ਨਹੀਂ ਹੁੰਦੀ ਭਗਵੰਤ ਮਾਨ ਜੀ।"ਧਰਮਵੀਰ ਗਾਂਧੀ ਨੇ ਕਿਹਾ, "ਧੂਰੀ ਦੇ ਟੋਲ ਬੰਦ ਕਰਾਉਣ ਦਾ ਹੋ ਹੱਲਾ ਕਰਨ ਵਾਲੇ ਭਗਵੰਤ ਮਾਨ ਦਰਅਸਲ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ।"ਦਰਅਸਲ ਸੜਕ ਤੇ ਟੋਲ ਪਲਾਜਾ ਲਗਾਉਣ ਵੇਲੇ ਉਸਦੀ ਇੱਕ ਮਿਆਦ ਹੁੰਦੀ ਹੈ, ਕਿ ਟੋਲ ਐਨਾ ਸਮਾਂ ਲੈਣਾ ਹੈ ਫੇਰ ਬੰਦ ਕਰਨਾ ਹੈ।ਧੂਰੀ ਵਾਲੇ ਟੌਲ ਦਾ 4 ਸਤੰਬਰ 2022 ਨੂੰ ਕੰਟਰੈਕਟ ਖਤਮ ਹੋ ਗਿਆ ਹੈ। ਧਰਮਵੀਰ ਗਾਂਧੀ ਦਾ ਭਗਵੰਤ ਮਾਨ 'ਤੇ ਹਮਲਾ, ਦੋਨੋਂ ਟੋਲ ਪਲਾਜ਼ੇ ਕੌਨਟਰੈਕਟ ਖ਼ਤਮ ਹੋਣ ਕਾਰਨ ਉਂਜ ਵੀ ਬੰਦ ਹੋ ਜਾਣੇ ਸੀ..ਡਰਾਮਾ ਕਿਉਂ?
- - - - - - - - - Advertisement - - - - - - - - -