Breaking News LIVE: ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ 'ਚ ਅੱਤਵਾਦੀ ਹਮਲੇ ਦਾ ਖਤਰਾ

Punjab Breaking News, 19 August 2021 LIVE Updates: ਆਈਬੀ ਤੋਂ ਮਿਲੇ ਇਨਪੁੱਟ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ 'ਚ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਹੈ।

ਏਬੀਪੀ ਸਾਂਝਾ Last Updated: 19 Aug 2021 10:02 AM
ਜਾਣਕਾਰੀ ਇੰਟਰਪੋਲ ਰਾਹੀਂ ਸਬੰਧਤ ਦੇਸ਼ਾਂ ਨੂੰ ਭੇਜੀ

ਗ੍ਰਹਿ ਮੰਤਰਾਲੇ ਨੇ ਇਨ੍ਹਾਂ ਬਾਰੇ ਜਾਣਕਾਰੀ ਇੰਟਰਪੋਲ ਰਾਹੀਂ ਸਬੰਧਤ ਦੇਸ਼ਾਂ ਨੂੰ ਭੇਜੀ ਹੈ। ਹਥਿਆਰ ਭੇਜਣ ਦਾ ਮੁੱਖ ਦੋਸ਼ੀ ਰਿੰਦਾ ਪਾਕਿਸਤਾਨ ਵਿੱਚ ਬੈਠਾ ਹੈ। ਪੰਜਾਬ ਵਿੱਚ ਹੀ ਰਿੰਦਾ ਵਿਰੁੱਧ 19 ਕੇਸ ਦਰਜ ਹਨ। ਫੜੇ ਗਏ ਹੈਂਡ ਗ੍ਰਨੇਡ ਰਿੰਦਾ ਨੇ ਭੇਜੇ ਸਨ।

ਦੇਸ਼ ਵਿਰੋਧੀ ਸਰਗਰਮੀਆਂ

ਇਨ੍ਹਾਂ ਦੇਸ਼ ਵਿਰੋਧੀ ਸਰਗਰਮੀਆਂ ਪਿੱਛੇ ਬਹੁਤ ਸਾਰੇ ਮਾਡਿਊਲ ਕੰਮ ਕਰ ਰਹੇ ਹਨ। ਜਰਮਨੀ ਵਿੱਚ ਗੁਰਮੀਤ ਸਿੰਘ ਬੱਗਾ ਹੈ। ਇੰਝ ਹੀ ਯੂਕੇ (ਇੰਗਲੈਂਡ) ਵਿੱਚ ਪਰਮਜੀਤ ਸਿੰਘ ਪੰਮਾ, ਕੈਨੇਡਾ ਵਿੱਚ ਹਰਜੀਤ ਸਿੰਘ ਨਿੱਝਰ ਤੇ ਇਟਲੀ ਵਿੱਚ ਰੇਸ਼ਮ ਸਿੰਘ ਮੁੱਖ ਤੌਰ ’ਤੇ ਸ਼ਾਮਲ ਹਨ। ਇਹ ਸਾਰੇ ਬੱਬਰ ਖਾਲਸਾ, ਕੇਜ਼ੈਡਐਫ ਤੇ ਕੇਐਲਐਫ ਨਾਲ ਜੁੜੇ ਹੋਏ ਹਨ, ਜੋ ਆਈਐਸਆਈ ਲਈ ਕੰਮ ਕਰਦੇ ਹਨ।

ਹਥਿਆਰ ਤੇ ਵਿਸਫੋਟਕ ਮਿਲਣ ਦੀਆਂ 33 ਘਟਨਾਵਾਂ

ਕਈ ਏਜੰਸੀਆਂ ਇਨ੍ਹਾਂ ਸਾਰੇ ਮਾਮਲਿਆਂ ਦੀ ਜਾਂਚ ਕਰ ਰਹੀਆਂ ਹਨ। ਦੋ ਸਾਲਾਂ ਵਿੱਚ ਹਥਿਆਰ ਤੇ ਵਿਸਫੋਟਕ ਮਿਲਣ ਦੀਆਂ 33 ਘਟਨਾਵਾਂ ਹੋਈਆਂ ਹਨ। ਸੂਤਰਾਂ ਮੁਤਾਬਕ ਵਿਦੇਸ਼ 'ਚ ਬੈਠੇ ਇਹ ਲੋਕ ਹਥਿਆਰ, ਸਾਮਾਨ ਪਹੁੰਚਾਉਣ ਤੇ ਕੰਧਾਂ 'ਤੇ ਇਤਰਾਜ਼ਯੋਗ ਨਾਅਰੇ ਲਿਖਣ ਲਈ 7 ਹਜ਼ਾਰ ਤੋਂ 50 ਹਜ਼ਾਰ ਰੁਪਏ ਤੱਕ ਦੇ ਰਹੇ ਹਨ।

ਖਾਲਿਸਤਾਨ ਪੱਖੀ ਸਰਗਰਮ

ਖੁਫੀਆ ਏਜੰਸੀਆਂ ਦਾ ਕਹਿਣਾ ਹੈ ਕਿ ਜਰਮਨੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਇਟਲੀ ਵਿੱਚ ਬੈਠੇ ਕਥਿਤ ਖਾਲਿਸਤਾਨ ਪੱਖੀ ਲੋਕ ਪਾਕਿਸਤਾਨ ਵਿੱਚ ਬੈਠੇ ਸਾਥੀਆਂ ਰਾਹੀਂ ਫੰਡਿੰਗ ਕਰਕੇ ਡ੍ਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਪੰਜਾਬ ਭੇਜ ਰਹੇ ਹਨ। ਖੁਫੀਆ ਸੂਤਰਾਂ ਅਨੁਸਾਰ ਸਰਹੱਦੀ ਖੇਤਰ ਦੇ ਖੇਤਾਂ ਵਿੱਚ ਡ੍ਰੋਨਾਂ ਤੋਂ 35 ਤੋਂ ਵੱਧ ਗ੍ਰਨੇਡ ਸੁੱਟੇ ਗਏ ਹਨ।

ਸੁਰੱਖਿਆ ਏਜੰਸੀਆਂ ਚੌਕਸ

ਅਫਗਾਨਿਸਤਾਨ ਵਿੱਚ ਤਾਲਿਬਾਨ ਦਾ ਕਬਜ਼ਾ ਹੋਣ ਮਗਰੋਂ ਦੇਸ਼ ਦਾ ਸਰਹੱਦੀ ਸੂਬਾ ਹੋਣ ਕਰਕੇ ਪੰਜਾਬ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਕੇਂਦਰੀ ਖੁਫੀਆ ਤੇ ਸੁਰੱਖਿਆ ਏਜੰਸੀਆਂ ਪਲ-ਪਲ ਦੀ ਖਬਰ ਰੱਖ ਰਹੀਆਂ ਹਨ। ਪਿਛਲੇ ਕੁਝ ਦਿਨਾਂ ਤੋਂ ਪਾਕਿਸਤਾਨ ਨਾਲ ਲੱਗਦੀ ਸਰਹੱਦ ਉੱਪਰ ਕਾਫੀ ਹਿੱਲਜੁੱਲ ਹੋ ਰਹੀ ਹੈ। ਕੁਝ ਦਿਨਾਂ ਦੌਰਾਨ ਹੀ ਡ੍ਰੋਨ 13 ਵਾਰ ਘੁਸਪੈਠ ਕਰ ਚੁੱਕੇ ਹਨ। ਦੋ ਸਾਲਾਂ ਵਿੱਚ ਹਥਿਆਰ ਤੇ ਵਿਸਫੋਟਕ ਮਿਲਣ ਦੀਆਂ 33 ਘਟਨਾਵਾਂ ਹੋਈਆਂ ਹਨ। ਇਸ ਨੂੰ ਲੈ ਕੇ ਭਾਰਤ ਸਰਕਾਰ ਫਿਕਰਮੰਦ ਹੈ।

ਅੱਤਵਾਦੀ ਗੁਰਪ੍ਰੀਤ ਸਿੰਘ ਦੇ ਸੰਪਰਕ 'ਚ

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਰਿਮਾਂਡ ਦੌਰਾਨ ਅੱਤਵਾਦੀਆਂ ਨੂੰ ਹੋਰ ਵੀ ਥਾਵਾਂ 'ਤੇ ਲੈ ਕੇ ਗਏ ਹਨ ਪਰ ਬੁੱਧਵਾਰ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਨੇ ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਪਿੰਡਾਂ 'ਚ ਚੈਕਿੰਗ ਕੀਤੀ। ਪੁਲਿਸ ਉਨ੍ਹਾਂ ਦੀ ਤਲਾਸ਼ 'ਚ ਜੁੱਟੀ ਹੈ ਜੋ ਅੱਤਵਾਦੀ ਗੁਰਪ੍ਰੀਤ ਸਿੰਘ ਦੇ ਸੰਪਰਕ 'ਚ ਹਨ।

12 ਮੈਂਬਰੀ ਐਨਆਈਏ ਟੀਮ ਬੰਬ ਤੇ ਗ੍ਰੇਨੇਡ ਬਰਾਮਦਗੀ

12 ਮੈਂਬਰੀ ਐਨਆਈਏ ਟੀਮ ਬੰਬ ਤੇ ਗ੍ਰੇਨੇਡ ਬਰਾਮਦਗੀ ਦੇ ਮਾਮਲੇ 'ਚ ਜਾਂਚ ਕਰੇਗੀ। ਹਥਿਆਰਾਂ ਦੀ ਸਪਲਾਈ 'ਚ ਵਿਦੇਸ਼ਾਂ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਅੱਤਵਾਦੀਆਂ ਦਾ ਵੀ ਹੱਥ ਸ਼ਾਮਲ ਹੈ। ਇਨਪੁੱਟ ਮਿਲੇ ਹਨ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਅੱਤਵਾਦੀ ਹਥਿਆਰ ਤੇ ਵਿਸਫੋਟਕ ਸਮੱਗਰੀ ਲੈਕੇ ਘੁੰਮ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਰੱਖੜੀ ਤੇ ਹੋਰ ਤਿਉਹਾਰਾਂ ਮੌਕੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ।

ਪੰਜਾਬ 'ਚ ਹਾਈ ਅਲਰਟ ਜਾਰੀ

ਆਈਬੀ ਤੋਂ ਮਿਲੇ ਇਨਪੁੱਟ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ 'ਚ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਕਿਸੇ ਧਾਰਮਿਕ ਸਥਾਨ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਅੰਮ੍ਰਿਤਸਰ 'ਚ ਪਹੁੰਚ ਕੀਤੀ ਹੈ।

ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਤੇਜ਼

ਖੁਫੀਆ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਡ੍ਰੋਨ 13 ਵਾਰ ਘੁਸਪੈਠ ਕਰ ਚੁੱਕੇ ਹਨ। ਜਰਮਨੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਇਟਲੀ ਵਿੱਚ ਬੈਠੇ ਖਾਲਿਸਤਾਨ ਪੱਖੀ ਪਾਕਿਸਤਾਨ ਵਿੱਚ ਬੈਠੇ ਸਾਥੀਆਂ ਰਾਹੀਂ ਫੰਡਿੰਗ ਕਰਕੇ ਡ੍ਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਪੰਜਾਬ ਭੇਜ ਰਹੇ ਹਨ। ਖੁਫੀਆ ਸੂਤਰਾਂ ਅਨੁਸਾਰ ਸਰਹੱਦੀ ਖੇਤਰ ਦੇ ਖੇਤਾਂ ਵਿੱਚ ਡ੍ਰੋਨਾਂ ਤੋਂ 35 ਤੋਂ ਵੱਧ ਗ੍ਰਨੇਡ ਸੁੱਟੇ ਗਏ ਹਨ।

ਪਿਛੋਕੜ

Punjab Breaking News, 19 August 2021 LIVE Updates: ਆਈਬੀ ਤੋਂ ਮਿਲੇ ਇਨਪੁੱਟ ਤੋਂ ਬਾਅਦ ਪੰਜਾਬ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਏਜੰਸੀ ਨੇ ਅੰਮ੍ਰਿਤਸਰ, ਜਲੰਧਰ ਤੇ ਲੁਧਿਆਣਾ 'ਚ ਅੱਤਵਾਦੀ ਹਮਲੇ ਦਾ ਖਦਸ਼ਾ ਜਤਾਇਆ ਹੈ। ਇਨ੍ਹਾਂ ਜ਼ਿਲ੍ਹਿਆਂ 'ਚ ਕਿਸੇ ਧਾਰਮਿਕ ਸਥਾਨ 'ਤੇ ਵਾਰਦਾਤ ਨੂੰ ਅੰਜਾਮ ਦਿੱਤਾ ਜਾ ਸਕਦਾ ਹੈ। ਇਸ ਤੋਂ ਬਾਅਦ ਐਨਆਈਏ ਦੀ ਟੀਮ ਨੇ ਅੰਮ੍ਰਿਤਸਰ 'ਚ ਪਹੁੰਚ ਕੀਤੀ ਹੈ।

12 ਮੈਂਬਰੀ ਐਨਆਈਏ ਟੀਮ ਬੰਬ ਤੇ ਗ੍ਰੇਨੇਡ ਬਰਾਮਦਗੀ ਦੇ ਮਾਮਲੇ 'ਚ ਜਾਂਚ ਕਰੇਗੀ। ਹਥਿਆਰਾਂ ਦੀ ਸਪਲਾਈ 'ਚ ਵਿਦੇਸ਼ਾਂ 'ਚ ਬੱਬਰ ਖਾਲਸਾ ਇੰਟਰਨੈਸ਼ਨਲ ਨਾਲ ਜੁੜੇ ਅੱਤਵਾਦੀਆਂ ਦਾ ਵੀ ਹੱਥ ਸ਼ਾਮਲ ਹੈ। ਇਨਪੁੱਟ ਮਿਲੇ ਹਨ ਕਿ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਅੱਤਵਾਦੀ ਹਥਿਆਰ ਤੇ ਵਿਸਫੋਟਕ ਸਮੱਗਰੀ ਲੈਕੇ ਘੁੰਮ ਰਹੇ ਹਨ। ਉਨ੍ਹਾਂ ਦਾ ਨਿਸ਼ਾਨਾ ਰੱਖੜੀ ਤੇ ਹੋਰ ਤਿਉਹਾਰਾਂ ਮੌਕੇ ਅੱਤਵਾਦੀ ਵਾਰਦਾਤ ਨੂੰ ਅੰਜਾਮ ਦੇਣਾ ਹੈ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਰਿਮਾਂਡ ਦੌਰਾਨ ਅੱਤਵਾਦੀਆਂ ਨੂੰ ਹੋਰ ਵੀ ਥਾਵਾਂ 'ਤੇ ਲੈਕੇ ਗਏ ਹਨ ਪਰ ਬੁੱਧਵਾਰ ਕੋਈ ਬਰਾਮਦਗੀ ਨਹੀਂ ਹੋਈ। ਪੁਲਿਸ ਨੇ ਭਾਰਤ-ਪਾਕਿਸਤਾਨ ਸੀਮਾ ਦੇ ਨਾਲ ਲੱਗਦੇ ਪਿੰਡਾਂ 'ਚ ਚੈਕਿੰਗ ਕੀਤੀ। ਪੁਲਿਸ ਉਨ੍ਹਾਂ ਦੀ ਤਲਾਸ਼ 'ਚ ਜੁੱਟੀ ਹੈ ਜੋ ਅੱਤਵਾਦੀ ਗੁਰਪ੍ਰੀਤ ਸਿੰਘ ਦੇ ਸੰਪਰਕ 'ਚ ਹਨ।

ਖੁਫੀਆ ਰਿਪੋਰਟਾਂ ਮੁਤਾਬਕ ਪੰਜਾਬ ਵਿੱਚ ਅੱਤਵਾਦੀ ਗਤੀਵਿਧੀਆਂ ਤੇਜ਼ ਹੋ ਗਈਆਂ ਹਨ। ਪਿਛਲੇ ਕੁਝ ਸਮੇਂ ਦੌਰਾਨ ਡ੍ਰੋਨ 13 ਵਾਰ ਘੁਸਪੈਠ ਕਰ ਚੁੱਕੇ ਹਨ। ਜਰਮਨੀ, ਕੈਨੇਡਾ, ਅਮਰੀਕਾ, ਆਸਟ੍ਰੇਲੀਆ ਤੇ ਇਟਲੀ ਵਿੱਚ ਬੈਠੇ ਖਾਲਿਸਤਾਨ ਪੱਖੀ ਪਾਕਿਸਤਾਨ ਵਿੱਚ ਬੈਠੇ ਸਾਥੀਆਂ ਰਾਹੀਂ ਫੰਡਿੰਗ ਕਰਕੇ ਡ੍ਰੋਨ ਰਾਹੀਂ ਹਥਿਆਰਾਂ ਦੀ ਵੱਡੀ ਖੇਪ ਪੰਜਾਬ ਭੇਜ ਰਹੇ ਹਨ। ਖੁਫੀਆ ਸੂਤਰਾਂ ਅਨੁਸਾਰ ਸਰਹੱਦੀ ਖੇਤਰ ਦੇ ਖੇਤਾਂ ਵਿੱਚ ਡ੍ਰੋਨਾਂ ਤੋਂ 35 ਤੋਂ ਵੱਧ ਗ੍ਰਨੇਡ ਸੁੱਟੇ ਗਏ ਹਨ।

ਗ੍ਰਹਿ ਮੰਤਰਾਲੇ ਨੇ ਇਨ੍ਹਾਂ ਬਾਰੇ ਜਾਣਕਾਰੀ ਇੰਟਰਪੋਲ ਰਾਹੀਂ ਸਬੰਧਤ ਦੇਸ਼ਾਂ ਨੂੰ ਭੇਜੀ ਹੈ। ਹਥਿਆਰ ਭੇਜਣ ਦਾ ਮੁੱਖ ਦੋਸ਼ੀ ਰਿੰਦਾ ਪਾਕਿਸਤਾਨ ਵਿੱਚ ਬੈਠਾ ਹੈ। ਪੰਜਾਬ ਵਿੱਚ ਹੀ ਰਿੰਦਾ ਵਿਰੁੱਧ 19 ਕੇਸ ਦਰਜ ਹਨ। ਫੜੇ ਗਏ ਹੈਂਡ ਗ੍ਰਨੇਡ ਰਿੰਦਾ ਨੇ ਭੇਜੇ ਸਨ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.