Breaking News LIVE: ਮੌਸਮ ਵਿਭਾਗ ਦਾ ਅਲਰਟ, ਪੰਜਾਬ 'ਚ ਅਗਲੇ ਦਿਨਾਂ 'ਚ ਲੱਗਣਗੀਆਂ ਬਾਰਸ਼ ਦੀਆਂ ਛਹਿਬਰਾਂ

Punjab Breaking News, 13 June 2021 LIVE Updates: ਮੌਸਮ ਵਿਭਾਗ ਅਨੁਸਾਰ 18 ਜੂਨ ਤੱਕ ਪੰਜਾਬ ਵਿੱਚ ਝੱਖੜ ਝੁੱਲਦੇ ਰਹਿਣ ਤੇ ਮੀਂਹ ਵਰ੍ਹਨ ਦੀ ਸੰਭਾਵਨਾ ਹੈ। 13 ਜੂਨ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ 14 ਲਈ ਯੈਲੋ ਅਲਰਟ ਹੈ। 15 ਨੂੰ ਔਰੈਂਜ ਤੇ 16 ਨੂੰ ਯੈਲੋ ਅਲਰਟ ਹੋਵੇਗਾ। ਪਿਛਲੇ 48 ਘੰਟਿਆਂ ਤੋਂ ਰਾਜ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।

ਏਬੀਪੀ ਸਾਂਝਾ Last Updated: 13 Jun 2021 12:05 PM
ਮੌਸਮ ਵਿਭਾਗ ਨੇ ਸੋਮਵਾਰ ਤੱਕ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ

ਮੌਸਮ ਵਿਭਾਗ ਨੇ ਸੋਮਵਾਰ ਤੱਕ ਤਿੰਨ ਦਿਨਾਂ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਗੁਜਰਾਤ, ਮੱਧ ਪ੍ਰਦੇਸ਼ ਤੇ ਪੂਰੇ ਛੱਤੀਸਗੜ੍ਹ, ਓਡੀਸ਼ਾ, ਪੱਛਮੀ ਬੰਗਾਲ ਤੇ ਝਾਰਖੰਡ ਦੇ ਕੁਝ ਹੋਰ ਹਿੱਸਿਆਂ ਵਿੱਚ ਮੌਨਸੂਨ ਦੇ ਹੋਰ ਅੱਗੇ ਵਧਣ ਲਈ ਹਾਲਤਾਂ ਵਿੱਚ ਸੁਧਾਰ ਹੋ ਰਿਹਾ ਹੈ।

15 ਜੂਨ ਤੱਕ ਭਾਰੀ ਬਾਰਸ਼ ਦੀ ਭਵਿੱਖਬਾਣੀ

ਮੌਨਸੂਨ ਦੇ ਸ਼ਨੀਵਾਰ ਨੂੰ ਹੀ ਬਿਹਾਰ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਭਵਿੱਖਬਾਣੀ ਕੀਤੀ ਗਈ ਹੈ। ਕੁਝ ਇਲਾਕਿਆਂ ਵਿੱਚ ਮੀਂਹ ਪੈਣਾ ਸ਼ੁਰੂ ਹੋ ਗਿਆ ਹੈ। ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਬਾਰਸ਼ ਹੋ ਰਹੀ ਹੈ। ਮੌਸਮ ਵਿਭਾਗ ਨੇ ਅਗਲੇ ਤਿੰਨ ਦਿਨਾਂ ਯਾਨੀ 15 ਜੂਨ ਤੱਕ ਭਾਰੀ ਬਾਰਸ਼ ਦੀ ਭਵਿੱਖਬਾਣੀ ਕੀਤੀ ਹੈ। ਦੱਸ ਦੇਈਏ ਕਿ ਮੌਨਸੂਨ ਦੇ ਦਾਖਲ ਹੋਣ ਤੋਂ ਪਹਿਲਾਂ ਹੀ ਬਿਹਾਰ ਦੇ ਵੱਖ-ਵੱਖ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਸ਼ ਦਰਜ ਕੀਤੀ ਗਈ ਹੈ।

ਮੌਸਮ ਵਿਭਾਗ ਅਨੁਸਾਰ

ਮੌਸਮ ਵਿਭਾਗ ਅਨੁਸਾਰ ਮੌਨਸੂਨ ਇਸ ਵਾਰ 15 ਦਿਨ ਪਹਿਲਾਂ ਉੱਤਰ ਭਾਰਤ ਪਹੁੰਚ ਰਿਹਾ ਹੈ। ਮੌਸਮ ਵਿਭਾਗ ਅਨੁਸਾਰ ਮੌਸਮ ਦੇ ਅਨੁਕੂਲ ਹੋਣ ਕਾਰਨ ਦੱਖਣ-ਪੱਛਮੀ ਮੌਨਸੂਨ ਦੇ ਅਗਲੇ 4-5 ਦਿਨਾਂ ਵਿਚ ਦੱਖਣੀ ਰਾਜਸਥਾਨ ਅਤੇ ਗੁਜਰਾਤ ਦੇ ਕੱਛ ਖੇਤਰ ਨੂੰ ਛੱਡ ਕੇ ਸਾਰੇ ਦੇਸ਼ ਨੂੰ ਕਵਰ ਕਰਨ ਦੀ ਉਮੀਦ ਹੈ। ਮੌਸਮ ਵਿਗਿਆਨੀਆਂ ਨੇ ਭਵਿੱਖਬਾਣੀ ਕੀਤੀ ਹੈ ਕਿ ਇਸ ਸਾਲ ਪੂਰੇ ਦੇਸ਼ ਵਿੱਚ ਜੂਨ ਤੋਂ ਸਤੰਬਰ ਤੱਕ ਦੱਖਣ-ਪੱਛਮੀ ਮੌਨਸੂਨ ਤੋਂ ਆਮ ਬਾਰਸ਼ ਹੋਣ ਦੀ ਸੰਭਾਵਨਾ ਹੈ।

ਮੌਨਸੂਨ ਦੀ ਦਸਤਕ

ਉੱਤਰ-ਪੱਛਮ ਵੱਲ ਬੰਗਾਲ ਦੀ ਖਾੜੀ ਵਿਚ ਘੱਟ ਦਬਾਅ ਵਾਲਾ ਖੇਤਰ ਬਣਨ ਕਾਰਨ ਦੇਸ਼ ਦੇ ਕਈ ਰਾਜਾਂ ਵਿਚ ਮੌਨਸੂਨ ਸਮੇਂ ਤੋਂ ਪਹਿਲਾਂ ਪਹੁੰਚ ਗਿਆ ਹੈ। ਓਡੀਸ਼ਾ ਤੇ ਪੱਛਮੀ ਬੰਗਾਲ ਦੇ ਗੰਗਾ ਨਾਲ ਲੱਗਦੇ ਇਲਾਕਿਆਂ ਵਿਚ ਜਿੱਥੇ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਹੈ, ਉੱਥੇ ਹੀ ਅਗਲੇ 24 ਘੰਟਿਆਂ ਵਿੱਚ ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਮਹਾਰਾਸ਼ਟਰ, ਛੱਤੀਸਗੜ੍ਹ ਸਣੇ ਕਈ ਰਾਜਾਂ ਵਿੱਚ ਬਾਰਸ਼ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ। ਮੌਨਸੂਨ, ਜੋ ਮੱਧ ਭਾਰਤ ਪਹੁੰਚ ਗਿਆ ਹੈ, ਦੇਸ਼ ਦੇ ਉੱਤਰੀ ਹਿੱਸਿਆਂ ਵੱਲ ਤੇਜ਼ੀ ਨਾਲ ਅੱਗੇ ਵੱਧ ਰਿਹਾ ਹੈ। ਅਗਲੇ ਦੋ ਦਿਨਾਂ ਵਿੱਚ ਇਸ ਦੇ ਪੂਰੇ ਉੱਤਰੀ ਭਾਰਤ ਦੇ ਕਵਰ ਕਰਨ ਦੀ ਸੰਭਾਵਨਾ ਹੈ।

ਕਈ ਜ਼ਿਲ੍ਹਿਆਂ 'ਚ ਪਈ ਬਾਰਸ਼

ਮੁਕਤਸਰ ਵਿੱਚ ਗੜੇ ਪੈ ਗਏ ਤੇ ਬਠਿੰਡਾ ਵਿੱਚ ਤੇਜ਼ ਹਵਾਵਾਂ ਚੱਲੀਆਂ। ਗੁਰਦਾਸਪੁਰ 28.8 ਮਿਲੀਮੀਟਰ, ਜਲੰਧਰ 16.5 ਮਿਲੀਮੀਟਰ, ਲੁਧਿਆਣਾ 11.8 ਮਿਲੀਮੀਟਰ, ਪਟਿਆਲਾ 12.4 ਮਿਲੀਮੀਟਰ, ਨਵਾਂਸ਼ਹਿਰ 7.8 ਮਿਲੀਮੀਟਰ, ਹੁਸ਼ਿਆਰਪੁਰ 5.6 ਮਿਲੀਮੀਟਰ, ਫਤਿਹਗੜ 4.8 ਮਿਲੀਮੀਟਰ, ਰੋਪੜ 3.5 ਮਿਲੀਮੀਟਰ ਸੰਗਰੂਰ 1.9 ਮਿਲੀਮੀਟਰ।

ਬਾਰਸ਼ ਨਾਲ ਰਾਹਤ

ਸ਼ਨਿੱਚਰਵਾਰ ਨੂੰ ਗੁਰਦਾਸਪੁਰ ਵਿਚ 28.8 ਮਿਲੀਮੀਟਰ, ਲੁਧਿਆਣਾ ਵਿੱਚ 11.8 ਮਿਲੀਮੀਟਰ ਤੇ ਪਟਿਆਲਾ ਵਿੱਚ 12.4 ਮਿਲੀਮੀਟਰ ਮੀਂਹ ਪਿਆ। ਜਲੰਧਰ, ਅੰਮ੍ਰਿਤਸਰ, ਪਟਿਆਲਾ, ਗੁਰਦਾਸਪੁਰ, ਕਪੂਰਥਲਾ ਸਣੇ ਕਈ ਜ਼ਿਲ੍ਹਿਆਂ ਵਿੱਚ ਸ਼ੁੱਕਰਵਾਰ ਦੇਰ ਰਾਤੀਂ ਤੂਫਾਨ ਦੇ ਨਾਲ ਹਲਕੀ ਬਾਰਸ਼ ਹੋਈ। 

ਪੰਜਾਬ ਦੇ ਮੌਸਮ ਦਾ ਹਾਲ

ਮੌਸਮ ਵਿਭਾਗ ਅਨੁਸਾਰ 18 ਜੂਨ ਤੱਕ ਪੰਜਾਬ ਵਿੱਚ ਝੱਖੜ ਝੁੱਲਦੇ ਰਹਿਣ ਤੇ ਮੀਂਹ ਵਰ੍ਹਨ ਦੀ ਸੰਭਾਵਨਾ ਹੈ। 13 ਜੂਨ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਤੇ 14 ਲਈ ਯੈਲੋ ਅਲਰਟ ਹੈ। 15 ਨੂੰ ਔਰੈਂਜ ਤੇ 16 ਨੂੰ ਯੈਲੋ ਅਲਰਟ ਹੋਵੇਗਾ। ਪਿਛਲੇ 48 ਘੰਟਿਆਂ ਤੋਂ ਰਾਜ ਦੇ ਵੱਖੋ-ਵੱਖਰੇ ਇਲਾਕਿਆਂ ਵਿੱਚ ਮੀਂਹ ਪੈ ਰਿਹਾ ਹੈ।

ਸਰਕਾਰ ਦਾ ਬਿਆਨ

ਮੰਤਰਾਲੇ ਨੇ ਕਿਹਾ ਕਿ ਮੈਗਜ਼ੀਨ 'ਚ ਜਿਸ ਅਧਿਐਨ ਦਾ ਇਸਤੇਮਾਲ ਮੌਤਾਂ ਦਾ ਅੰਦਾਜ਼ਾ ਲਾਉਣ ਲਈ ਕੀਤਾ ਗਿਆ ਹੈ ਉਹ ਕਿਸੇ ਦੇਸ਼ ਜਾਂ ਖੇਤਰ ਦੀ ਮੌਤ ਦਰ ਦਾ ਪਤਾ ਲਾਉਣ ਲਈ ਸਹੀ ਤਰੀਕਾ ਨਹੀਂ ਹੈ।








ਸਰਕਾਰ ਨੇ ਕੀਤਾ ਸਪਸ਼ਟ

ਕੇਂਦਰੀ ਸਿਹਤ ਮੰਤਰਾਲੇ ਨੇ ਬਿਆਨ ਜਾਰੀ  ਕਰਕੇ ਬਿਨਾਂ ਨਾਂਅ ਲਏ ਲੇਖ ਪ੍ਰਕਾਸ਼ਿਤ ਕਰਨ ਲਈ ਪ੍ਰਕਾਸ਼ਕ ਦੀ ਨਿੰਦਾ ਕੀਤੀ। ਜਿਸ ਚ ਦਾਅਵਾ ਕੀਤਾ ਗਿਆ ਕਿ ਭਾਰਤ 'ਚ ਕੋਵਿਡ ਨਾਲ ਹੋਣ ਵਾਲੀਆਂ ਮੌਤਾਂ ਅਧਿਕਾਰਤ ਅੰਕੜਿਆਂ ਤੋਂ ਪੰਜ ਤੋਂ ਸੱਤ ਗੁਣਾ ਜ਼ਿਆਦਾ ਹੈ। ਇਸ ਦੇ ਨਾਲ ਹੀ ਮੰਤਰਾਲੇ ਨੇ ਕਈ ਕਾਰਨ ਗਿਣਾਏ ਜਿਸ ਦੀ ਵਜ੍ਹਾ ਨਾਲ ਜਿਸ ਅਧਿਐਨ ਦਾ ਇਸਤੇਮਾਲ ਪ੍ਰਕਾਸ਼ਕ ਵੱਲੋਂ ਕੀਤਾ ਗਿਆ ਉਸ 'ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ।

ਮੌਤਾਂ ਬਾਰੇ ਨਵਾਂ ਖੁਲਾਸਾ

ਕੇਂਦਰ ਸਰਕਾਰ ਨੇ ਉਸ ਖ਼ਬਰ ਦਾ ਖੰਡਨ ਕੀਤਾ ਹੈ ਜਿਸ 'ਚ ਦਾਅਵਾ ਕੀਤਾ ਗਿਆ ਸੀ ਕਿ ਦੇਸ਼ 'ਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਸੰਖਿਆਂ ਅਧਿਕਾਰਤ ਅੰਕੜਿਆਂ ਤੋਂ ਪੰਜ ਤੋਂ ਸੱਤ ਗੁਣਾ ਜ਼ਿਆਦਾ ਹੈ। ਸਰਕਾਰ ਨੇ ਕਿਹਾ ਕਿ ਇਹ ਰਿਪੋਰਟ ਨੂੰ ਪੂਰੀ ਤਰ੍ਹਾਂ ਗਲਤ ਤੇ ਆਧਾਰਹੀਣ ਹੈ। ਇਸ ਨੂੰ ਕਿਸੇ ਪ੍ਰਮਾਣਿਤ ਸਬੂਤ ਤੋਂ ਬਿਨਾਂ ਪ੍ਰਕਾਸ਼ਿਤ ਕੀਤਾ ਗਿਆ ਹੈ।

ਸੈਲਾਨੀਆਂ ਨੇ ਹਿਮਾਚਲ ਵੱਲ ਰੁਖ਼

ਸੈਲਾਨੀਆਂ ਨੇ ਹਿਮਾਚਲ ਵੱਲ ਰੁਖ਼ ਕੀਤਾ ਹੈ। ਸ਼ਨੀਵਾਰ ਤੇ ਐਤਾਵਰ ਸੂਬੇ 'ਚ ਆਉਣ ਲਈ 10,937 ਲੋਕਾਂ ਨੇ ਬਿਨੈ ਕੀਤਾ ਜਿਨ੍ਹਾਂ 'ਚੋਂ ਜ਼ਿਆਦਾਤਰ ਲੋਕ ਹਿਮਾਚਲ ਆ ਚੁੱਕੇ ਹਨ। ਕਾਲਕਾ-ਸ਼ਿਮਲਾ ਹਾਈਵੇਅ-5 'ਤੇ ਲਗਾਤਾਰ ਸੈਲਾਨੀਆਂ ਦੀਆਂ ਗੱਡੀਆਂ ਆ ਰਹੀਆਂ ਹਨ। ਮੈਦਾਨੀ ਇਲਾਕਿਆਂ 'ਚ ਇਨੀਂ ਦਿਨੀਂ ਭਿਆਨਕ ਗਰਮੀ ਪੈ ਰਹੀ ਹੈ। ਇਸ ਤੋਂ ਰਾਹਤ ਪਾਉਣ ਲਈ ਦੂਜੇ ਸੂਬਿਆਂ ਦੇ ਲੋਕਾਂ ਨੇ ਹਿਮਾਚਲ ਵੱਲ ਆਪਣਾ ਰੁਖ਼ ਕੀਤਾ ਹੈ।

 ਕੋਰੋਨਾ ਵਾਇਰਸ ਦੀ ਦੂਜੀ ਲਹਿਰ

 ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੌਰਾਨ ਕਈ ਸੂਬਿਆਂ 'ਚ ਲੱਗੇ ਲੌਕਡਾਊਨ ਦੀ ਵਜ੍ਹਾ ਨਾਲ ਹਿਮਾਚਲ 'ਚ ਬੀਤੇ ਦੋ ਮਹੀਨਿਆਂ ਤੋਂ ਸੈਲਾਨੀਆਂ ਦੀ ਆਮਦ ਨਾਹ ਦੇ ਬਰਾਬਰ ਸੀ ਪਰ ਦੇਸ਼ ਦੇ ਕਈ ਸੂਬਿਆਂ 'ਚ ਹੋਈ ਅਨਲੌਕ ਦੀ ਸ਼ੁਰੂਆਤ ਤੋਂ ਬਾਅਦ ਹਿਮਾਚਲ ਸਰਕਾਰ ਨੇ ਵੀ ਸੂਬੇ 'ਚ ਕੋਰੋਨਾ ਕਰਫਿਊ 'ਚ ਢਿੱਲ ਦਿੱਤੀ ਹੈ ਤੇ ਦਾਖਲੇ ਲਈ ਆਰਟੀਪੀਸੀਆਰ ਦੀ ਲੋੜ ਖਤਮ ਕਰ ਦਿੱਤੀ ਹੈ।

ਕੋਰੋਨਾ ਦੀ ਦੂਜੀ ਲਹਿਰ ਦੌਰਾਨ 724 ਡਾਕਟਰਾਂ ਦੀ ਮੌਤ

ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਹੁਣ ਤਕ 724 ਡਾਕਟਰਾਂ ਦੀ ਮੌਤ ਹੋਈ ਹੈ ਜਿਸ 'ਚੋਂ ਅੱਠ ਗਰਭਵਤੀ ਮਹਿਲਾ ਡਾਕਟਰ ਸ਼ਾਮਲ ਹਨ। ਆਈਐਮਏ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਕੋਰੋਨਾ ਲਹਿਰ 'ਚ 742 ਡਾਕਟਰਾਂ ਦਾੀ ਮੌਤ ਹੋਈ ਸੀ। ਆਈਐਮਏ ਮੁਤਾਬਕ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਮੌਤ ਬਿਹਾਰ, ਦਿੱਲੀ ਤੇ ਉੱਤਰ ਪ੍ਰਦੇਸ਼ 'ਚ ਹੋਈ।

ਦੇਸ਼ 'ਚ ਕੋਰੋਨਾ ਮਹਾਂਮਾਰੀ ਅੰਕੜੇ

ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ- 80,505
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ ਕੇਸ- 1.32 ਲੱਖ
ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 3,288
ਹੁਣ ਤਕ ਕੁੱਲ ਇਨਫੈਕਟਡ ਹੋ ਚੁੱਕੇ- 2.94 ਕਰੋੜ
ਹੁਣ ਤਕ ਠੀਕ ਹੋਏ- 2.80 ਕਰੋੜ
ਹੁਣ ਤਕ ਕੁੱਲ ਮੌਤਾਂ - 3.70 ਲੱਖ
ਐਕਟਿਵ ਕੇਸ- 10.21 ਲੱਖ

ਦੇਸ਼ 'ਚ 10.21 ਲੱਖ ਮਰੀਜ਼ਾਂ ਦਾ ਇਲਾਜ

ਫਿਲਹਾਲ ਦੇਸ਼ 'ਚ 10.21 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਐਕਟਿਵ ਕੇਸਾਂ 'ਚ ਗਿਰਾਵਟ ਦਾ ਪਿਛਲੇ ਕੁਝ ਦਿਨਾਂ ਦਾ ਟ੍ਰੈਂਡ ਦੇਖੀਏ ਤਾਂ ਅੱਜ ਐਕਟਿਵ ਕੇਸਾਂ ਦਾ ਅੰਕੜਾ 10 ਲੱਖ ਤੋਂ ਵੀ ਘੱਟ ਰਹਿ ਜਾਵੇਗਾ।

ਪਿਛਲੇ 24 ਘੰਟਿਆਂ 'ਚ 80,000 ਦੇ ਕਰੀਬ ਨਵੇਂ ਕੇਸ, ਐਕਟਿਵ ਮਰੀਜ਼ਾਂ ਦੀ ਗਿਣਤੀ ਘਟੀ

ਦੇਸ਼ 'ਚ ਸ਼ਨੀਵਾਰ ਕੋਰੋਨਾ ਦੇ 80,505 ਮਾਮਲੇ ਸਾਹਮਣੇ ਆਏ। ਇਸ ਦੌਰਾਨ 3,288 ਲੋਕਾਂ ਦੀ ਮੌਤ ਹੋਈ ਤੇ ਇਕ ਲੱਖ, 32 ਹਜ਼ਾਰ, 534 ਲੋਕ ਠੀਕ ਵੀ ਹੋਏ। ਜਦਕਿ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਲੋਕਾਂ ਦੀ ਸੰਖਿਆਂ 'ਚ 54,916 ਦੀ ਗਿਰਾਵਟ ਦੇਖੀ ਗਈ।

ਪਿਛੋਕੜ

Punjab Breaking News, 13 June 2021 LIVE Updates: ਦੇਸ਼ 'ਚ ਸ਼ਨੀਵਾਰ ਕੋਰੋਨਾ ਦੇ 80,505 ਮਾਮਲੇ ਸਾਹਮਣੇ ਆਏ। ਇਸ ਦੌਰਾਨ 3,288 ਲੋਕਾਂ ਦੀ ਮੌਤ ਹੋਈ ਤੇ ਇਕ ਲੱਖ, 32 ਹਜ਼ਾਰ, 534 ਲੋਕ ਠੀਕ ਵੀ ਹੋਏ। ਜਦਕਿ ਐਕਟਿਵ ਕੇਸ ਯਾਨੀ ਇਲਾਜ ਕਰਵਾ ਰਹੇ ਲੋਕਾਂ ਦੀ ਸੰਖਿਆਂ 'ਚ 54,916 ਦੀ ਗਿਰਾਵਟ ਦੇਖੀ ਗਈ।



ਫਿਲਹਾਲ ਦੇਸ਼ 'ਚ 10.21 ਲੱਖ ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਐਕਟਿਵ ਕੇਸਾਂ 'ਚ ਗਿਰਾਵਟ ਦਾ ਪਿਛਲੇ ਕੁਝ ਦਿਨਾਂ ਦਾ ਟ੍ਰੈਂਡ ਦੇਖੀਏ ਤਾਂ ਅੱਜ ਐਕਟਿਵ ਕੇਸਾਂ ਦਾ ਅੰਕੜਾ 10 ਲੱਖ ਤੋਂ ਵੀ ਘੱਟ ਰਹਿ ਜਾਵੇਗਾ।



ਦੇਸ਼ 'ਚ ਕੋਰੋਨਾ ਮਹਾਂਮਾਰੀ ਅੰਕੜੇ


ਬੀਤੇ 24 ਘੰਟਿਆਂ 'ਚ ਕੁੱਲ ਨਵੇਂ ਕੇਸ- 80,505
ਬੀਤੇ 24 ਘੰਟਿਆਂ 'ਚ ਕੁੱਲ ਠੀਕ ਹੋਏ ਕੇਸ- 1.32 ਲੱਖ
ਬੀਤੇ 24 ਘੰਟਿਆਂ 'ਚ ਕੁੱਲ ਮੌਤਾਂ- 3,288
ਹੁਣ ਤਕ ਕੁੱਲ ਇਨਫੈਕਟਡ ਹੋ ਚੁੱਕੇ- 2.94 ਕਰੋੜ
ਹੁਣ ਤਕ ਠੀਕ ਹੋਏ- 2.80 ਕਰੋੜ
ਹੁਣ ਤਕ ਕੁੱਲ ਮੌਤਾਂ - 3.70 ਲੱਖ
ਐਕਟਿਵ ਕੇਸ- 10.21 ਲੱਖ


 


ਕੋਰੋਨਾ ਦੀ ਦੂਜੀ ਲਹਿਰ ਦੌਰਾਨ 724 ਡਾਕਟਰਾਂ ਦੀ ਮੌਤ



ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਹੁਣ ਤਕ 724 ਡਾਕਟਰਾਂ ਦੀ ਮੌਤ ਹੋਈ ਹੈ ਜਿਸ 'ਚੋਂ ਅੱਠ ਗਰਭਵਤੀ ਮਹਿਲਾ ਡਾਕਟਰ ਸ਼ਾਮਲ ਹਨ। ਆਈਐਮਏ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਕੋਰੋਨਾ ਲਹਿਰ 'ਚ 742 ਡਾਕਟਰਾਂ ਦੀ ਮੌਤ ਹੋਈ ਸੀ। ਆਈਐਮਏ ਮੁਤਾਬਕ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਮੌਤ ਬਿਹਾਰ, ਦਿੱਲੀ ਤੇ ਉੱਤਰ ਪ੍ਰਦੇਸ਼ 'ਚ ਹੋਈ।


 


ਕੋਰੋਨਾ ਦੀ ਦੂਜੀ ਲਹਿਰ 'ਚ 724 ਡਾਕਟਰਾਂ ਦੀ ਮੌਤ


ਇੰਡੀਅਨ ਮੈਡੀਕਲ ਐਸੋਸੀਏਸ਼ਨ ਦੇ ਮੁਤਾਬਕ ਭਾਰਤ 'ਚ ਕੋਰੋਨਾ ਦੀ ਦੂਜੀ ਲਹਿਰ 'ਚ ਹੁਣ ਤਕ 724 ਡਾਕਟਰਾਂ ਦੀ ਮੌਤ ਹੋਈ ਹੈ। ਜਿਸ 'ਚੋਂ ਅੱਠ ਗਰਭਵਤਾ ਮਹਿਲਾ ਡਾਕਟਰ ਸ਼ਾਮਲ ਹਨ।  ਆਈਐਮਏ ਦੇ ਅੰਕੜਿਆਂ ਮੁਤਾਬਕ ਪਿਛਲੇ ਸਾਲ ਕੋਰੋਨਾ ਲਹਿਰ 'ਚ 742 ਡਾਕਟਰਾਂ ਦਾੀ ਮੌਤ ਹੋਈ ਸੀ। ਆਈਐਮਏ ਮੁਤਾਬਕ ਕੋਰੋਨਾ ਨਾਲ ਸਭ ਤੋਂ ਜ਼ਿਆਦਾ ਡਾਕਟਰਾਂ ਦੀ ਮੌਤ ਬਿਹਾਰ, ਦਿੱਲੀ ਤੇ ਉੱਤਰ ਪ੍ਰਦੇਸ਼ 'ਚ ਹੋਈ।


 


ਆਈਐਮਏ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ ਤੇ ਪਿਛਲੇ ਸਾਲ ਨੂੰ ਮਿਲਾ ਕੇ ਹੁਣ ਤਕ ਦੇਸ਼ 'ਚ ਕੁੱਲ 1,466 ਡਾਕਟਰਾਂ ਦੀ ਮੌਤ ਹੋਈ ਹੈ। 2021 'ਚ ਹੁਣ ਤਕ 724 ਡਾਕਟਰਾਂ ਦੀ ਜਾਨ ਕੋਰੋਨਾ ਇਨਫੈਕਸ਼ਨ ਨਾਲ ਗਈ ਹੈ ਤੇ ਅਜੇ ਇਹ ਅੰਕੜਾ ਹੋਰ ਵਧਣ ਦੀ ਸੰਭਾਵਨਾ ਹੈ।


 


 


 

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.