Breaking News LIVE: ਕਸ਼ਮੀਰ 'ਚ ਮੁੜ ਦਹਿਸ਼ਤ ਦਾ ਸਾਇਆ, ਭਾਰਤ ਸਰਕਾਰ ਕਰੇਗੀ ਵੱਡੀ ਕਾਰਵਾਈ

Punjab Breaking News, 19 October 2021 LIVE Updates: ਜੰਮੂ-ਕਸ਼ਮੀਰ 'ਚ ਵੱਧ ਰਹੀਆਂ ਅੱਤਵਾਦੀ ਘਟਨਾਵਾਂ ਖ਼ਿਲਾਫ਼ ਆਖਰੀ ਹਮਲੇ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ।

abp sanjha Last Updated: 19 Oct 2021 11:11 AM
ਇਕ ਵਾਰ ਫਿਰ ਆਪ੍ਰੇਸ਼ਨ ਆਲਆਊਟ ਦੀ ਤਿਆਰੀ 'ਚ ਫ਼ੌਜ

ਪਹਿਲੇ ਤਿੰਨ ਪੜਾਅ ਮਿਲ ਕੇ ਫ਼ੌਜ ਲਈ ਮੈਦਾਨ ਤਿਆਰ ਕਰ ਰਹੇ ਹਨ। ਜਿਵੇਂ ਕਿ ਪਾਕਿਸਤਾਨ ਵੱਲੋਂ ਅੱਤਵਾਦ ਦੇ ਕਈ ਨਵੇਂ ਮਾਡਿਊਲ ਤਿਆਰ ਕੀਤੇ ਜਾ ਰਹੇ ਹਨ, ਸੁਰੱਖਿਆ ਏਜੰਸੀਆਂ ਵੀ ਓਨੀ ਹੀ ਤਾਕਤ ਨਾਲ ਨਸ਼ਟ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ।

ਹਾਈ ਅਲਰਟ ਜਾਰੀ

ਸੂਤਰਾਂ ਦੇ ਅਨੁਸਾਰ ਕਸ਼ਮੀਰ 'ਚ ਖੁਫੀਆ ਵਿਭਾਗ ਦੁਆਰਾ ਇਕ ਹੋਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਕ ਨਵੇਂ ਅੱਤਵਾਦੀ ਸੰਗਠਨ 'ਹਰਕਤ 313' ਨੂੰ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਉਰੀ-1 ਤੇ ਉਰੀ-2 ਸਮੇਤ ਸਰਕਾਰੀ ਬੁਨਿਆਦੀ ਢਾਂਚੇ ਉੱਤੇ ਹਮਲੇ ਸ਼ੁਰੂ ਕਰਨ ਦਾ ਕੰਮ ਸੌਂਪਿਆ ਗਿਆ ਹੈ। ਅੱਤਵਾਦੀਆਂ ਵੱਲੋਂ ਅਨੰਤਨਾਗ 'ਚ ਐਮਰਜੈਂਸੀ ਲੈਂਡਿੰਗ ਸਟ੍ਰਿਪ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਹੈ।

IB ਵੀ ਸੁਚੇਤ, ਨਵੇਂ ਅੱਤਵਾਦੀ ਸੰਗਠਨਾਂ ਬਾਰੇ ਮਿਲਿਆ ਅਲਰਟ

ਕਸ਼ਮੀਰ 'ਚ ਜਿਸ ਤਰ੍ਹਾਂ ਅੱਤਵਾਦੀਆਂ ਨੇ ਵਾਰਦਾਤਾਂ ਕੀਤੀਆਂ ਹਨ, ਉਸ ਕਰਕੇ ਸੱਭ ਤੋਂ ਵੱਧ ਸਵਾਲ ਖੂਫੀਆ ਇਨਪੁਟ 'ਤੇ ਹੀ ਉੱਠ ਰਹੇ ਸਨ। ਹੁਣ ਬੀਤੇ ਦਿਨ ਤੋਂ ਆਈਬੀ ਨੂੰ ਪੂਰੀ ਤਰ੍ਹਾਂ ਕੰਮ 'ਤੇ ਲਗਾ ਦਿੱਤਾ ਗਿਆ ਹੈ। ਕਸ਼ਮੀਰ ਪਹੁੰਚੇ ਅਧਿਕਾਰੀ ਹਰ ਖੁਫੀਆ ਜਾਣਕਾਰੀ ਦੀ ਨਿਗਰਾਨੀ ਕਰ ਰਹੇ ਹਨ। ਸੂਤਰਾਂ ਅਨੁਸਾਰ ਅੱਤਵਾਦੀ ਗੁੱਸੇ 'ਚ ਟਾਰਗੈਟਿਡ ਕਿਲਿੰਗ ਕਰ ਰਹੇ ਹਨ।

ਕੌਣ ਹਨ ਕੁਲਦੀਪ ਸਿੰਘ?

ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਖ਼ਤਮ ਕਰਨ ਲਈ ਭੇਜੇ ਗਏ ਕੁਲਦੀਪ ਸਿੰਘ ਕੌਮੀ ਜਾਂਚ ਏਜੰਸੀ ਦੇ ਡੀਜੀ ਵੀ ਹਨ। ਇਹ ਉਹੀ ਕੁਲਦੀਪ ਸਿੰਘ ਹਨ, ਜਿਨ੍ਹਾਂ ਨੇ ਕਿਹਾ ਸੀ ਅੱਤਵਾਦੀ ਜੋ ਮਰਜ਼ੀ ਕਰ ਲੈਣ ਪਰ 5 ਅਗਸਤ 2019 ਤੋਂ ਪਹਿਲਾਂ ਵਰਗੇ ਹਾਲਾਤ ਬਹਾਲ ਹੋ ਜਾਣਗੇ। ਇਹ ਉਹੀ ਐਨਆਈਏ ਹਨ, ਜੋ ਅੱਤਵਾਦੀਆਂ ਦੀ ਭਾਲ 'ਚ ਛਾਪੇ ਮਾਰ ਰਹੀ ਹੈ। ਇੰਨਾ ਦੀ ਦਹਿਸ਼ਤ ਦਾ ਜ਼ਿਕਰ ਮਹਿਬੂਬਾ ਮੁਫ਼ਤੀ ਦੇ ਬਿਆਨ 'ਚ ਸੁਣੀ ਗਈ ਸੀ।

ਡੀਜੀ ਕੁਲਦੀਪ ਸਿੰਘ ਨੂੰ ਜੰਮੂ-ਕਸ਼ਮੀਰ ਭੇਜਿਆ

ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸੀਆਰਪੀਐਫ ਦੇ ਡੀਜੀ ਕੁਲਦੀਪ ਸਿੰਘ ਨੂੰ ਜੰਮੂ-ਕਸ਼ਮੀਰ ਭੇਜਿਆ ਗਿਆ ਹੈ। ਇੰਨਾ ਹੀ ਨਹੀਂ, IB, NIA, ਆਰਮੀ, ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਡੇਰਾ ਲਾਈ ਬੈਠੇ ਹਨ। ਜੋ ਹਰ ਖੁਫੀਆ ਜਾਣਕਾਰੀ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਅੱਤਵਾਦੀਆਂ ਦੀ ਇਸ ਨਵੀਂ ਸਾਜ਼ਿਸ਼ ਨੂੰ ਤੁਰੰਤ ਖਤਮ ਕੀਤਾ ਜਾ ਸਕੇ।

ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ

ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਸਮੀਖਿਆ ਦੌਰਾਨ ਸਾਰੇ ਸੂਬਿਆਂ ਦੇ ਪੁਲਿਸ ਜਨਰਲਾਂ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਡਾਇਰੈਕਟਰ ਜਨਰਲ ਅਤੇ ਖੁਫੀਆ ਵਿਭਾਗ ਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਬਾਅਦ ਅੱਤਵਾਦ 'ਤੇ ਚਾਰੇ ਪਾਸਿਓਂ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ, ਜਿਸ ਤਹਿਤ ਵਿਸ਼ੇਸ਼ ਟੀਮ ਵੀ ਕਸ਼ਮੀਰ ਪਹੁੰਚ ਚੁੱਕੀ ਹੈ।

ਅਮਿਤ ਸ਼ਾਹ ਵੀ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਹੇ

ਜੰਮੂ-ਕਸ਼ਮੀਰ 'ਚ ਵੱਧ ਰਹੀਆਂ ਅੱਤਵਾਦੀ ਘਟਨਾਵਾਂ ਖ਼ਿਲਾਫ਼ ਆਖਰੀ ਹਮਲੇ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਭਾਰਤ ਨੂੰ ਢਾਹ ਲਾਉਣ ਵਾਲੇ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਸਬਕ ਸਿਖਾਉਣ ਲਈ ਫ਼ੌਜ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ। ਤਿਆਰੀ ਕੀਤੀ ਜਾ ਰਹੀ ਹੈ ਕਿ ਘਾਟੀ 'ਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਜਾਵੇ।

ਪਿਛੋਕੜ

Punjab Breaking News, 19 October 2021 LIVE Updates: ਜੰਮੂ-ਕਸ਼ਮੀਰ 'ਚ ਵੱਧ ਰਹੀਆਂ ਅੱਤਵਾਦੀ ਘਟਨਾਵਾਂ ਖ਼ਿਲਾਫ਼ ਆਖਰੀ ਹਮਲੇ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਭਾਰਤ ਨੂੰ ਢਾਹ ਲਾਉਣ ਵਾਲੇ ਅੱਤਵਾਦੀ ਸੰਗਠਨਾਂ ਤੇ ਉਨ੍ਹਾਂ ਦੇ ਆਕਾਵਾਂ ਨੂੰ ਸਬਕ ਸਿਖਾਉਣ ਲਈ ਫ਼ੌਜ ਤਿਆਰ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵੀ ਪੂਰੇ ਮਾਮਲੇ 'ਤੇ ਨਜ਼ਰ ਰੱਖ ਰਹੇ ਹਨ। ਤਿਆਰੀ ਕੀਤੀ ਜਾ ਰਹੀ ਹੈ ਕਿ ਘਾਟੀ 'ਚੋਂ ਅੱਤਵਾਦ ਦਾ ਪੂਰੀ ਤਰ੍ਹਾਂ ਸਫ਼ਾਇਆ ਕਰ ਦਿੱਤਾ ਜਾਵੇ।

ਗ੍ਰਹਿ ਮੰਤਰੀ ਸ਼ਾਹ ਨੇ ਸਮੀਖਿਆ ਮੀਟਿੰਗ ਕੀਤੀ, ਸੀਆਰਪੀਐਫ ਦੇ ਡੀਜੀ ਨੂੰ ਕਸ਼ਮੀਰ ਭੇਜਿਆ: ਸੂਤਰ

ਸੋਮਵਾਰ ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੇਸ਼ ਦੀ ਸੁਰੱਖਿਆ ਸਥਿਤੀ ਦੀ ਸਮੀਖਿਆ ਕੀਤੀ। ਸਮੀਖਿਆ ਦੌਰਾਨ ਸਾਰੇ ਸੂਬਿਆਂ ਦੇ ਪੁਲਿਸ ਜਨਰਲਾਂ ਦੇ ਨਾਲ-ਨਾਲ ਅਰਧ ਸੈਨਿਕ ਬਲਾਂ ਦੇ ਡਾਇਰੈਕਟਰ ਜਨਰਲ ਅਤੇ ਖੁਫੀਆ ਵਿਭਾਗ ਤੇ ਗ੍ਰਹਿ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਮੌਜੂਦ ਸਨ। ਇਸ ਤੋਂ ਬਾਅਦ ਅੱਤਵਾਦ 'ਤੇ ਚਾਰੇ ਪਾਸਿਓਂ ਹਮਲਾ ਕਰਨ ਦੀਆਂ ਤਿਆਰੀਆਂ ਕੀਤੀਆਂ ਗਈਆਂ, ਜਿਸ ਤਹਿਤ ਵਿਸ਼ੇਸ਼ ਟੀਮ ਵੀ ਕਸ਼ਮੀਰ ਪਹੁੰਚ ਚੁੱਕੀ ਹੈ।

ਗ੍ਰਹਿ ਮੰਤਰਾਲੇ ਦੇ ਸੂਤਰਾਂ ਅਨੁਸਾਰ ਸੀਆਰਪੀਐਫ ਦੇ ਡੀਜੀ ਕੁਲਦੀਪ ਸਿੰਘ ਨੂੰ ਜੰਮੂ-ਕਸ਼ਮੀਰ ਭੇਜਿਆ ਗਿਆ ਹੈ। ਇੰਨਾ ਹੀ ਨਹੀਂ, IB, NIA, ਆਰਮੀ, ਸੀਆਰਪੀਐਫ ਦੇ ਸੀਨੀਅਰ ਅਧਿਕਾਰੀ ਇਸ ਸਮੇਂ ਜੰਮੂ-ਕਸ਼ਮੀਰ ਵਿੱਚ ਡੇਰਾ ਲਾਈ ਬੈਠੇ ਹਨ। ਜੋ ਹਰ ਖੁਫੀਆ ਜਾਣਕਾਰੀ ਦੀ ਨਿਗਰਾਨੀ ਕਰ ਰਹੇ ਹਨ ਤਾਂ ਜੋ ਅੱਤਵਾਦੀਆਂ ਦੀ ਇਸ ਨਵੀਂ ਸਾਜ਼ਿਸ਼ ਨੂੰ ਤੁਰੰਤ ਖਤਮ ਕੀਤਾ ਜਾ ਸਕੇ।

ਕੌਣ ਹਨ ਕੁਲਦੀਪ ਸਿੰਘ?

ਜੰਮੂ-ਕਸ਼ਮੀਰ ਵਿੱਚ ਅੱਤਵਾਦ ਨੂੰ ਖ਼ਤਮ ਕਰਨ ਲਈ ਭੇਜੇ ਗਏ ਕੁਲਦੀਪ ਸਿੰਘ ਕੌਮੀ ਜਾਂਚ ਏਜੰਸੀ ਦੇ ਡੀਜੀ ਵੀ ਹਨ। ਇਹ ਉਹੀ ਕੁਲਦੀਪ ਸਿੰਘ ਹਨ, ਜਿਨ੍ਹਾਂ ਨੇ ਕਿਹਾ ਸੀ ਅੱਤਵਾਦੀ ਜੋ ਮਰਜ਼ੀ ਕਰ ਲੈਣ ਪਰ 5 ਅਗਸਤ 2019 ਤੋਂ ਪਹਿਲਾਂ ਵਰਗੇ ਹਾਲਾਤ ਬਹਾਲ ਹੋ ਜਾਣਗੇ। ਇਹ ਉਹੀ ਐਨਆਈਏ ਹਨ, ਜੋ ਅੱਤਵਾਦੀਆਂ ਦੀ ਭਾਲ 'ਚ ਛਾਪੇ ਮਾਰ ਰਹੀ ਹੈ। ਇੰਨਾ ਦੀ ਦਹਿਸ਼ਤ ਦਾ ਜ਼ਿਕਰ ਮਹਿਬੂਬਾ ਮੁਫ਼ਤੀ ਦੇ ਬਿਆਨ 'ਚ ਸੁਣੀ ਗਈ ਸੀ।

IB ਵੀ ਸੁਚੇਤ, ਨਵੇਂ ਅੱਤਵਾਦੀ ਸੰਗਠਨਾਂ ਬਾਰੇ ਮਿਲਿਆ ਅਲਰਟ

ਕਸ਼ਮੀਰ 'ਚ ਜਿਸ ਤਰ੍ਹਾਂ ਅੱਤਵਾਦੀਆਂ ਨੇ ਵਾਰਦਾਤਾਂ ਕੀਤੀਆਂ ਹਨ, ਉਸ ਕਰਕੇ ਸੱਭ ਤੋਂ ਵੱਧ ਸਵਾਲ ਖੂਫੀਆ ਇਨਪੁਟ 'ਤੇ ਹੀ ਉੱਠ ਰਹੇ ਸਨ। ਹੁਣ ਬੀਤੇ ਦਿਨ ਤੋਂ ਆਈਬੀ ਨੂੰ ਪੂਰੀ ਤਰ੍ਹਾਂ ਕੰਮ 'ਤੇ ਲਗਾ ਦਿੱਤਾ ਗਿਆ ਹੈ। ਕਸ਼ਮੀਰ ਪਹੁੰਚੇ ਅਧਿਕਾਰੀ ਹਰ ਖੁਫੀਆ ਜਾਣਕਾਰੀ ਦੀ ਨਿਗਰਾਨੀ ਕਰ ਰਹੇ ਹਨ। ਸੂਤਰਾਂ ਅਨੁਸਾਰ ਅੱਤਵਾਦੀ ਗੁੱਸੇ 'ਚ ਟਾਰਗੈਟਿਡ ਕਿਲਿੰਗ ਕਰ ਰਹੇ ਹਨ।

ਸੂਤਰਾਂ ਦੇ ਅਨੁਸਾਰ ਕਸ਼ਮੀਰ 'ਚ ਖੁਫੀਆ ਵਿਭਾਗ ਦੁਆਰਾ ਇਕ ਹੋਰ ਹਾਈ ਅਲਰਟ ਜਾਰੀ ਕੀਤਾ ਗਿਆ ਹੈ। ਇਕ ਨਵੇਂ ਅੱਤਵਾਦੀ ਸੰਗਠਨ 'ਹਰਕਤ 313' ਨੂੰ ਹਾਈਡ੍ਰੋਇਲੈਕਟ੍ਰਿਕ ਪਾਵਰ ਪਲਾਂਟ ਉਰੀ-1 ਤੇ ਉਰੀ-2 ਸਮੇਤ ਸਰਕਾਰੀ ਬੁਨਿਆਦੀ ਢਾਂਚੇ ਉੱਤੇ ਹਮਲੇ ਸ਼ੁਰੂ ਕਰਨ ਦਾ ਕੰਮ ਸੌਂਪਿਆ ਗਿਆ ਹੈ। ਅੱਤਵਾਦੀਆਂ ਵੱਲੋਂ ਅਨੰਤਨਾਗ 'ਚ ਐਮਰਜੈਂਸੀ ਲੈਂਡਿੰਗ ਸਟ੍ਰਿਪ ਨੂੰ ਨਿਸ਼ਾਨਾ ਬਣਾਉਣ ਦੀ ਸੰਭਾਵਨਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.