Breaking News LIVE: ਕੈਪਟਨ ਦੇ ਭਾਸ਼ਣ ਦੌਰਾਨ ਹੰਗਾਮਾ, ਸਦਨ 15 ਮਿੰਟਾਂ ਲਈ ਮੁਲਤਵੀ

Punjab Breaking News, 5 March 2021 LIVE Updates:

ਏਬੀਪੀ ਸਾਂਝਾ Last Updated: 05 Mar 2021 09:31 AM
ਕੈਪਟਨ ਦੇ ਭਾਸ਼ਣ ਦੌਰਾਨ ਹੰਗਾਮਾ, ਸਦਨ 15 ਮਿੰਟ ਲਈ ਮੁਲਤਵੀ


ਕੈਪਟਨ ਅਮਰਿੰਦਰ ਸਿੰਘ ਦੇ ਭਾਸ਼ਣ ਦੌਰਾਨ ਵਿਧਾਨ ਸਭਾ ਵਿੱਚ ਭਾਰੀ ਹੰਗਾਮਾ ਹੋਇਆ।ਇਸ ਦੌਰਾਨ ਵਿਰੋਧੀ ਧਿਰ ਨੇ ਨਾਅਰੇਬਾਜ਼ੀ ਕੀਤੀ, ਜਿਸ ਕਾਰਨ ਕੈਪਟਨ ਨੂੰ ਭਾਸ਼ਣ ਵਿੱਚੇ ਹੀ ਰੋਕਣਾ ਪਿਆ।ਇਸ ਮਗਰੋਂ ਸਦਨ ਦੀ ਕਾਰਵਾਈ 15 ਮਿੰਟਾ ਲਈ ਮੁਲਤਵੀ ਕਰਨੀ ਪਈ।

ਪ੍ਰਧਾਨ ਮੰਤਰੀ ਮੋਦੀ ਨੇ ਕਹੀ ਵੱਡੀ ਗੱਲ, ਸਾਡੀ ਸਰਕਾਰ ਦਾ ਹਰ ਚੀਜ਼ 'ਚ ਦਖਲ ਖੜ੍ਹਾ ਕਰਦਾ ਸਮੱਸਿਆ

 


ਨਵੀਂ ਦਿੱਲੀ: ਪ੍ਰਧਾਨ ਮੰਤਰੀ ਮੋਦੀ ਨੇ ਅੱਜ ਵੀਡੀਓ ਕੰਫਰੰਸਿੰਗ ਰਾਹੀਂ ਬਜਟ ਵੈਬੀਨਾਰ ਨੂੰ ਸੰਬੋਧਨ ਕਰਦੇ ਕਿਹਾ ਕਿ ਸਾਡੀ ਸਰਕਾਰ ਮੰਨਦੀ ਹੈ ਕਿ ਹਰ ਚੀਜ਼ ਵਿੱਚ ਸਰਕਾਰ ਦਾ ਦਖਲ ਹੱਲ ਦੀ ਬਜਾਏ ਸਮੱਸਿਆ ਖੜ੍ਹੀ ਕਰਦਾ ਹੈ।


ਉਨ੍ਹਾਂ ਕਿਹਾ ਕਿ ਦੇਸ਼ ਦਾ ਬਜਟ ਤੇ ਦੇਸ਼ ਲਈ ਨੀਤੀ ਬਣਾਉਣਾ ਸਿਰਫ ਸਰਕਾਰੀ ਪ੍ਰੀਕ੍ਰਿਆ ਹੀ ਨਾ ਰਹੇ, ਦੇਸ਼ ਦੇ ਵਿਕਾਸ ਲਈ ਜੁੜੇ ਹਰ ਸਟੇਕ ਹੋਲਡਰ ਦੀ ਇਸ ਵਿੱਚ ਪ੍ਰਭਾਵਸ਼ਾਲੀ ਸ਼ਮੂਲੀਅਤ ਹੋਵੇ।


ਨਾਜਾਇਜ਼ ਕਬਜ਼ਿਆਂ ਦਾ ਮਾਮਲਾ

ਵਿਧਾਇਕ ਮਦਨ ਲਾਲ ਜਲਾਲਪੁਰ ਨੇ ਐਸਏਐਸ ਨਗਰ ਦੇ ਫ਼ੇਜ਼-11 'ਚ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਹਟਾਉਣ ਦਾ ਮਾਮਲਾ ਉਠਾਇਆ। ਇਸ ਸਵਾਲ ਦੇ ਜਵਾਬ 'ਚ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਗਮਾਡਾ ਦੇ ਫੀਲਡ ਸਟਾਫ਼ ਵੱਲੋਂ ਇਨ੍ਹਾਂ ਨਾਜਾਇਜ਼ ਕਬਜ਼ਿਆਂ ਨੂੰ ਹਟਾ ਦਿੱਤਾ ਗਿਆ ਹੈ।

ਬਜਟ ਸੈਸ਼ਨ ਦੀ ਕਾਰਵਾਈ ਸ਼ੁਰੂ

ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੇ ਪੰਜਵੇਂ ਦਿਨ ਦੀ ਕਾਰਵਾਈ ਸ਼ੁਰੂ ਹੋ ਗਈ ਹੈ। ਅੱਜ 12 ਵਜੇ ਮੁੱਖ ਮੰਤਰੀ ਵੀ ਰਾਜਪਾਲ ਦੇ ਭਾਸ਼ਨ ਉੱਪਰ ਜਵਾਬ ਦੇਣਗੇ।

ਸ਼੍ਰੋਮਣੀ ਅਕਾਲੀ ਦਲ ਦਾ ਪ੍ਰਦਰਸ਼ਨ


ਸ਼੍ਰੋਮਣੀ ਅਕਾਲੀ ਦਲ ਵੱਲੋਂ ਅੱਜ ਮਹਿੰਗੀ ਬਿਜਲੀ ਦੇ ਮੁੱਦੇ ਉੱਪਰ ਰੋਸ ਪ੍ਰਦਰਸ਼ਨ ਕੀਤਾ ਗਿਆ। ਅਕਾਲੀ ਦਲ ਦੇ ਵਿਧਾਇਕਾਂ ਨੇ ਹੱਥਾਂ ਵਿੱਚ ਤਖਤੀਆਂ ਫੜ ਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ।

ਮੇਡ ਇਨ ਇੰਡੀਆ ਕੋਰੋਨਾ ਵੈਕਸੀਨ

ਭਾਰਤੀ ਵਿਦੇਸ਼ ਮੰਤਰਾਲੇ ਨੇ ਦੱਸਿਆ ਕਿ, ਮੇਡ ਇਨ ਇੰਡੀਆ ਕੋਰੋਨਾ ਵੈਕਸੀਨ ਦੀ ਖੇਪ ਗੁਆਨਾ, ਜਮੈਕਾ ਅਤੇ ਨਿਕਾਰਾਗੁਆ ਲਈ ਏਅਰਲੀਫਟ ਕੀਤੀ ਜਾ ਚੁੱਕੀ ਹੈ।


 


ਅੱਜ ਵਿਧਾਨ ਸਭ 'ਚ ਬੋਲਣਗੇ ਕੈਪਟਨ


ਅੱਜ 12 ਵਜੇ ਵਿਧਾਨ ਸਭ ਵਿੱਚ ਸੰਬੋਧਨ ਕਰਨਗੇ ਕੈਪਟਨ ਅਮਰਿੰਦਰ ਸਿੰਘ। ਉਹ ਰਾਜਪਾਲ ਦੇ ਭਾਸ਼ਣ ਤੇ ਜਵਾਬ ਦੇਣਗੇ।ਉਧਰ ਵਿਧਾਨ ਸਭਾ ਦੇ ਬਾਹਰ ਅੱਜ ਫੇਰ ਹੰਗਾਮਾ ਜਾਰੀ ਰਿਹਾ।

ਮਹਿਲਾ ਵਲੋਂ ਆਪਣੇ ਦੋ ਬੱਚਿਆਂ ਦਾ ਕਤਲ


ਮਹਿਲਾ ਨੇ ਆਪਣੇ ਦੋ ਬੱਚਿਆਂ ਦਾ ਕਤਲ ਕਰ ਖੁਦ ਵੀ ਕੀਤੀ ਖੁਦਕੁਸ਼ੀ।ਘਟਨਾ ਦੇਰ ਰਾਤ ਸ਼ਾਕੁਰਪੁਰ ਉਤਰੀ ਦਿੱਲੀ ਦੀ ਹੈ।ਪੁਲਿਸ ਮਾਮਲੇ ਦੀ ਜਾਂਚ ਵਿੱਚ ਲੱਗੀ ਹੋਈ ਹੈ।

ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 16,838 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਇਨ੍ਹਾਂ ਵਿੱਚ 13,819 ਮਰੀਜ਼ ਸਹਿਤਯਾਬ ਵੀ ਹੋ ਚੁੱਕੇ ਹਨ ਅਤੇ 113 ਮੌਤਾਂ ਦੀ ਰਿਪੋਰਟ ਹੈ


ਪਿਛੋਕੜ


Breaking News LIVE: ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਭਾਰਤ ਵਿੱਚ 16,838 ਨਵੇਂ  ਕੋਰੋਨਾ ਕੇਸ ਸਾਹਮਣੇ ਆਏ ਹਨ।ਇਨ੍ਹਾਂ ਵਿੱਚ 13,819 ਮਰੀਜ਼ ਸਹਿਤਯਾਬ ਵੀ ਹੋ ਚੁੱਕੇ ਹਨ ਅਤੇ 113 ਮੌਤਾਂ ਦੀ ਰਿਪੋਰਟ ਹੈ
। 



ਕੁੱਲ ਕੇਸ: 1,11,73,761


ਕੁੱਲ ਡਿਸਚਾਰਜ: 1,08,39,894


ਮੌਤ ਦੀ ਗਿਣਤੀ: 1,57,548


ਕਿਰਿਆਸ਼ੀਲ ਕੇਸ: 1,76,319



ਕੁੱਲ ਟੀਕਾਕਰਣ: 1,80,05,503

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.