ਨਵੀਂ ਦਿੱਲੀ: ਫ਼ੌਜ ਦੀ ਬਹਾਦਰੀ ਬਾਰੇ ਕੁਝ ਕਹਿਣ ਅਤੇ ਲਿਖਣ ਦੀ ਜ਼ਰੂਰਤ ਨਹੀਂ। ਸਾਡੇ ਬਹਾਦਰ ਸਿਪਾਹੀ ਸਰਹੱਦ 'ਤੇ ਚੌਕਸ ਹਨ, ਤਾਂ ਦੇਸ਼ ਸੁਰੱਖਿਅਤ ਹੈ। ਇਸ ਦੌਰਾਨ ਭਾਰਤੀ ਫ਼ੌਜ ਬਾਰੇ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਨੇ ਸਰਕਾਰ 'ਤੇ ਸਵਾਲ ਖੜੇ ਕੀਤੇ ਹਨ। ਭਾਰਤ ਦੇ ਨਿਯੰਤਰਣਕਰਤਾ ਅਤੇ ਆਡੀਟਰ ਜਨਰਲ (ਕੈਗ) ਦੀ ਇੱਕ ਰਿਪੋਰਟ ਲੋਕ ਸਭਾ 'ਚ ਪੇਸ਼ ਕੀਤੀ ਗਈ, ਜਿਸ 'ਚ ਸੈਨਿਕਾਂ ਲਈ ਸਾਲ 2015-16 ਅਤੇ 2017-18 ਦੇ ਵਿੱਚ ਜ਼ਰੂਰੀ ਚੀਜ਼ਾਂ ਦੀ ਘਾਟ ਦਾ ਜ਼ਿਕਰ ਕੀਤਾ ਗਿਆ ਹੈ।
ਸਾਲ 2015-16 ਅਤੇ 2017-18 ਦੀਆਂ ਆਡਿਟ ਰਿਪੋਰਟਾਂ 'ਚ ਕੈਗ ਨੇ ਰਾਸ਼ਨ ਨੂੰ ਫ਼ੌਜੀਆਂ ਦੇ ਕਪੜੇ ਸਪਲਾਈ 'ਚ ਦੇਰੀ ਦਾ ਜ਼ਿਕਰ ਕੀਤਾ ਹੈ। ਸਿਆਚਿਨ ਅਤੇ ਡੋਕਲਾਮ ਵਰਗੇ ਦੇਸ਼ ਦੇ ਬਰਫੀਲੇ ਸਰਹੱਦਾਂ 'ਤੇ ਤਾਇਨਾਤ ਸੈਨਿਕਾਂ ਨੂੰ ਈਸੀਸੀਈ ਯਾਨੀ ਬੇਹੱਦ ਕੋਲਡ ਕਪੜੇ ਅਤੇ ਉਪਕਰਣ ਅਧੀਨ ਸਮਾਨ ਸਪਲਾਈ ਕੀਤਾ ਜਾਂਦਾ ਹੈ, ਜਿਸ 'ਚ ਵਿਸ਼ੇਸ਼ ਜੁੱਤੇ, ਕੋਟ, ਦਸਤਾਨੇ ਅਤੇ ਸਲੀਪਿੰਗ ਬੈਗ ਸਪਲਾਈ ਕੀਤੇ ਜਾਂਦੇ ਹਨ।
ਸੀਏਜੀ ਦੀ ਰਿਪੋਰਟ ਮੁਤਾਬਕ ਇਨ੍ਹਾਂ ਚੋਂ ਬਹੁਤ ਸਾਰੀਆਂ ਚੀਜ਼ਾਂ ਦੀ ਮਿਆਦ ਪੁੱਗਣ ਦੀ ਤਾਰੀਖ ਤੋਂ ਬਾਅਦ ਵੀ ਇਨ੍ਹਾਂ ਦੀ ਵਰਤੀ ਗਈ ਸੀ। ਰਿਪੋਰਟ 'ਚ ਜ਼ਿਕਰ ਕੀਤਾ ਗਿਆ ਹੈ ਕਿ ਸਪਲਾਈ 'ਚ ਦੇਰੀ ਕਾਰਨ ਬਹੁਤ ਜ਼ਿਆਦਾ ਠੰਡੇ ਇਲਾਕਿਆਂ ਵਿਚ ਤਾਇਨਾਤ ਸੈਨਿਕਾਂ ਨੂੰ ਮੁੜ ਪੁਰਾਣੀਆਂ ਜੁੱਤੀਆਂ ਦੀ ਵਰਤੋਂ ਕਰਨੀ ਪਈ। ਇਹ ਵਿਸ਼ੇਸ਼ ਕਿਸਮ ਦੀਆਂ ਬੂਟ -55 ਡਿਗਰੀ ਦੇ ਤਾਪਮਾਨ 'ਚ ਸਿਪਾਹੀਆਂ ਨੂੰ ਠੰਢ ਅਤੇ ਬਰਫ ਤੋਂ ਬਚਾਉਂਦੇ ਹਨ।
ਕੈਗ ਦੀ ਰਿਪੋਰਟ ਮੁਤਾਬਕ ਸਾਲ 2016 'ਚ ਇਨ੍ਹਾਂ 'ਚ ਘਾਟ ਆਈ, ਜਿਸ ਕਾਰਨ ਫ਼ੌਜੀਆਂ ਨੂੰ ਗਰਮੀ 'ਚ ਵੀ ਇਹ ਬੂਟ ਨਹੀਂ ਮਿਲੇ। ਰਿਪੋਰਟ 'ਚ ਕਿਹਾ ਗਿਆ ਹੈ ਕਿ ਸੈਨਿਕਾਂ ਨੂੰ 297 ਆਕਸੀਜਨ ਸਿਲੰਡਰ ਜਾਰੀ ਨਹੀਂ ਕੀਤੇ ਜਾ ਰਹੇ ਸੀ, ਉਦੋਂ ਵੀ ਜਦੋਂ ਇਸ ਦੀ ਵਰਤੋਂ ਦੀ ਤਰੀਕ ਸਤੰਬਰ 2014 'ਚ ਖ਼ਤਮ ਹੋ ਗਈ ਸੀ।
ਰਿਪੋਰਟ ਮੁਤਾਬਕ ਕੇਂਦਰੀ ਆਰਡੀਨੈਂਸ ਡਿਪੂ ਨੇ ਜੂਨ 2018 'ਚ ਡਾਇਰੈਕਟਰ ਜਨਰਲ ਆਰਡਨੈਂਸ ਸਰਵਿਸ ਨੂੰ ਵੀ ਸੂਚਿਤ ਕੀਤਾ ਸੀ। ਕੈਗ ਦੀ ਰਿਪੋਰਟ ਤੋਂ ਇਹ ਸਪੱਸ਼ਟ ਹੈ ਕਿ ਮਾਲ ਦੀ ਕੋਈ ਘਾਟ ਨਹੀਂ ਸੀ, ਪਰੰਤੂ ਪ੍ਰਣਾਲੀ ਦੀ ਸਪਲਾਈ ਅਤੇ ਸੁਸਤ ਪ੍ਰਕਿਰਿਆ ਕਰਕੇ ਫ਼ੌਜਾਂ ਤੱਕ ਪਹੁੰਚਣ 'ਚ ਦੇਰੀ ਹੋਈ। ਇਹ ਰਿਪੋਰਟ ਦਸੰਬਰ 2019 'ਚ ਰਾਜ ਸਭਾ ਵਿਚ ਪੇਸ਼ ਕੀਤੀ ਗਈ ਸੀ, ਪਰ ਲੋਕ ਸਭਾ 'ਚ ਇਸ ਨੂੰ ਨਹੀਂ ਰੱਖੀਆ ਗਿਆ ਸੀ। ਹੁਣ ਇਸ ਨੂੰ ਲੋਕ ਸਭਾ 'ਚ ਪੇਸ਼ ਕਰ ਜਨਤਕ ਕੀਤਾ ਗਿਆ ਹੈ।
CAG ਦੀ ਰਿਪੋਰਟ ਤੋਂ ਵੱਡਾ ਖੁਲਾਸਾ, 2015 ਅਤੇ 2018 'ਚ ਜ਼ਰੂਰੀ ਚੀਜ਼ਾਂ ਦੀ ਘਾਟ ਨਾਲ ਜੂਝ ਰਹੀ ਸੀ ਫ਼ੌਜ, ਨਹੀਂ ਮਿਲੇ ਕਪੜੇ
ਏਬੀਪੀ ਸਾਂਝਾ
Updated at:
04 Feb 2020 10:52 AM (IST)
297 ਆਕਸੀਜਨ ਸਿਲੰਡਰ ਸੈਨਿਕਾਂ ਨੂੰ ਜਾਰੀ ਨਹੀਂ ਕੀਤੇ ਜਾ ਰਹੇ ਸੀ, ਉਦੋਂ ਉਨ੍ਹਾਂ ਦੀ ਵਰਤੋਂ ਦੀ ਮਿਤੀ ਸਤੰਬਰ 2014 'ਚ ਖ਼ਤਮ ਹੋ ਗਈ ਸੀ- ਰਿਪੋਰਟ
- - - - - - - - - Advertisement - - - - - - - - -