ਪੜਚੋਲ ਕਰੋ

ਦੇਸ਼ ‘ਚ ਵਧ ਸਕਦਾ ਲੌਕਡਾਊਨ, 12 ਜਾਂ 13 ਅਪ੍ਰੈਲ ਨੂੰ ਹੋਵੇਗਾ ਐਲਾਨ

ਕੋਰੋਨਾਵਾਇਰਸ ਦੇ ਵਧ ਰਹੇ ਕਹਿਰ 'ਚ ਦੇਸ਼ ਦੇ ਲੋਕਾਂ ਦੇ ਮਨਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਰਕਾਰ 14 ਅਪ੍ਰੈਲ ਤੋਂ ਬਾਅਦ ਵੀ ਲੌਕਡਾਊਨ ਜਾਰੀ ਰੱਖੇਗੀ ਜਾਂ ਇਸ ਨੂੰ ਖਤਮ ਕਰ ਦਿੱਤਾ ਜਾਵੇਗਾ। ਦੇਸ਼ ਕੋਰੋਨਾ ਦੇ ਸਟੇਜ 3 'ਤੇ ਨਹੀਂ ਪਹੁੰਚਿਆ, ਪਰ ਮਾਮਲੇ ਲਗਾਤਾਰ ਵਧ ਰਹੇ ਹਨ।

ਨਵੀਂ ਦਿੱਲੀ: ਕੋਰੋਨਾਵਾਇਰਸ ਦੇ ਵਧ ਰਹੇ ਕਹਿਰ 'ਚ ਦੇਸ਼ ਦੇ ਲੋਕਾਂ ਦੇ  ਮਨਾਂ ਵਿੱਚ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਸਰਕਾਰ 14 ਅਪ੍ਰੈਲ ਤੋਂ ਬਾਅਦ ਵੀ ਲੌਕਡਾਊਨ ਜਾਰੀ ਰੱਖੇਗੀ ਜਾਂ ਇਸ ਨੂੰ ਖਤਮ ਕਰ ਦਿੱਤਾ ਜਾਵੇਗਾ। ਦੇਸ਼ ਕੋਰੋਨਾ ਦੇ ਸਟੇਜ 3 'ਤੇ ਨਹੀਂ ਪਹੁੰਚਿਆ, ਪਰ ਮਾਮਲੇ ਲਗਾਤਾਰ ਵਧ ਰਹੇ ਹਨ। ਸਰਕਾਰ ਵੱਲੋਂ ਲੌਕਡਾਊਨ ਦਾ ਉਦੇਸ਼ ਕੋਰੋਨਾਵਾਇਰਸ ਨੂੰ ਕਮਿਊਨਿਟੀ  ਵਿੱਚ ਫੈਲਣ ਤੋਂ ਰੋਕਣਾ ਸੀ। ਇਹ ਹੀ ਤੀਜੀ ਸਟੇਜ਼ ਹੁੰਦੀ ਹੈ। ਕੱਲ੍ਹ ਭਾਜਪਾ ਵਰਕਰਾਂ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ, “ਇਹ ਲੰਬੀ ਲੜਾਈ ਹੈ, ਨਾ ਥੱਕਣਾ ਤੇ ਨਾ ਹੀ ਹਾਰਨਾ ਹੈ। ਲੰਬੀ ਲੜਾਈ ਤੋਂ ਬਾਅਦ ਵੀ ਜਿੱਤਣਾ ਪਏਗਾ। ਅੱਜ ਦੇਸ਼ ਦਾ ਟੀਚਾ ਇੱਕ ਹੈ, ਮਿਸ਼ਨ ਇੱਕ ਹੈ ਤੇ ਮਤਾ ਇੱਕ ਹੈ।” ਇਸ ਤੋਂ ਤੈਅ ਹੈ ਕਿ ਲੌਕਡਾਊਨ ਲੰਬਾ ਚੱਲੇਗਾ ਪਰ ਉਨ੍ਹਾਂ ਹੌਲੀ-ਹੌਲੀ ਉਨ੍ਹਾਂ ਇਲਾਕਿਆਂ ਨੂੰ ਰਾਹਤ ਮਿਲ ਸਕਦੀ ਹੈ ਜਿੱਥੇ ਕੋਰੋਨਾ ਦੇ ਕੇਸ ਨਹੀਂ ਮਿਲੇ ਜਾਂ ਫਿਰ ਬਹੁਤ ਘੱਟ ਮਿਲੇ ਹਨ। ਇਸ ਲਈ ਸਰਕਾਰ ਇੱਕਦਮ ਲੌਕਡਾਊਨ ਦੀ ਥਾਂ ਪੜਾਅਵਾਰ ਇਸ ਨੂੰ ਹਟਾਏਗੀ ਤੇ ਲੋੜ ਪੈਣ 'ਤੇ ਮੁੜ ਲੌਕਡਾਉਨ ਲਾਉਣ ਦੀ ਵੀ ਤਿਆਰੀ ਰੱਖੇਗੀ। ਦੇਸ਼ ਦੇ 284 ਜ਼ਿਲ੍ਹੇ ਕੋਰੋਨਾ ਦੀ ਚਪੇਟ ‘ਚ ਪ੍ਰਧਾਨ ਮੰਤਰੀ ਇੱਕ ਲੰਬੀ ਲੜਾਈ ਦੀ ਗੱਲ ਕਰ ਰਹੇ ਹਨ ਕਿਉਂਕਿ ਦੇਸ਼ ਦੇ 718 ਜ਼ਿਲ੍ਹਿਆਂ ਵਿੱਚੋਂ 284 ਕੋਰੋਨਾ ਨਾਲ ਪ੍ਰਭਾਵਿਤ ਹੋਏ ਹਨ। ਇੱਕ ਦਰਜਨ ਸ਼ਹਿਰਾਂ ਵਿੱਚ, ਮਰੀਜ਼ਾਂ ਦੀ ਗਿਣਤੀ 50 ਤੋਂ ਵੱਧ ਪਹੁੰਚ ਗਈ ਹੈ। ਦਿੱਲੀ, ਮੁੰਬਈ, ਹੈਦਰਾਬਾਦ, ਇੰਦੌਰ ਵਿੱਚ 100 ਤੋਂ ਵੱਧ ਲੋਕ ਸੰਕਰਮਿਤ ਹਨ। ਚੇਨਈ, ਪੁਣੇ, ਨੋਇਡਾ, ਅਹਿਮਦਾਬਾਦ, ਜੈਪੁਰ ਦੀ ਸਥਿਤੀ ਵੀ ਚਿੰਤਾਜਨਕ ਹੈ। ਹੌਟਸਪੋਟ ‘ਚ ਸਭ ਤੋਂ ਉੱਪਰ ਮਹਾਰਾਸ਼ਟਰ ਕੋਰੋਨਾ ਦੇ ਹੌਟ ਸਪੋਟ ਵਿੱਚ ਮਹਾਰਾਸ਼ਟਰ ਸਭ ਤੋਂ ਉੱਪਰ ਹੈ। ਮਹਾਰਾਸ਼ਟਰ ਵਿੱਚ ਹੁਣ ਤੱਕ 45 ਵਿਅਕਤੀਆਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋਈ ਹੈ। ਕੋਰੋਨਾ ਯੂਪੀ ਤੇ ਤੇਲੰਗਾਨਾ ਵਿਚ ਤੇਜ਼ੀ ਨਾਲ ਫੈਲ ਰਿਹਾ ਹੈ। ਕਈ ਰਾਜ ਤਾਲਾਬੰਦੀ ਵਧਾਉਣ ਦਾ ਸਮਰਥਨ ਕਰਦੇ ਹਨ। 12 ਜਾਂ 13 ਨੂੰ ਸਮੀਖਿਆ ਬੈਠਕ ਕਰ ਸਕਦੀ ਸਰਕਾਰ ਏਬੀਪੀ ਨਿਊਜ਼ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ, ਲੌਕਡਾਊਨ ਬਾਰੇ ਕੋਈ ਫੈਸਲਾ 14 ਅਪ੍ਰੈਲ ਤੋਂ ਇੱਕ ਦਿਨ ਪਹਿਲਾਂ ਲਿਆ ਜਾ ਸਕਦਾ ਹੈ। 12 ਜਾਂ 13 ਅਪ੍ਰੈਲ ਨੂੰ ਸਰਕਾਰ ਸਮੀਖਿਆ ਬੈਠਕ ਕਰ ਸਕਦੀ ਹੈ ਤੇ ਇਨ੍ਹਾਂ ਦਿਨਾਂ 'ਚੋਂ ਕਿਸੇ ਵੀ ਦਿਨ ਪ੍ਰਧਾਨ ਮੰਤਰੀ ਮੋਦੀ ਦੇਸ਼ ਨੂੰ ਸੰਬੋਧਨ ਕਰ ਸਕਦੇ ਹਨ। ਇਹ ਵੀ ਪੜ੍ਹੋ : ਜਾਣੋਂ ਪ੍ਰਧਾਨ ਮੰਤਰੀ ਦੀ ਕਿੰਨੀ ਹੈ ਤਨਖਾਹ, 30 ਫਸਿਦ ਕੱਟ ਕੇ ਕਿੰਨੀ ਮਿਲੇਗੀ? Coronavirus Full Updates: ਦੇਸ਼ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ ਹੋਈ 4281, ਹੁਣ ਤੱਕ 111 ਲੋਕਾਂ ਦੀ ਮੌਤ

ਟਾਪ ਹੈਡਲਾਈਨ

AAP Sarpanch ਦੀ ਸੜਕ ਦੇ ਟੋਏ ਨੇ ਲਈ ਜਾਨ, SDM ਖੰਨਾ ਵੱਲੋਂ NHAI ਆਈ ਨੂੰ ਕਾਰਨ ਦੱਸੋ ਨੋਟਿਸ ਜਾਰੀ 
AAP Sarpanch ਦੀ ਸੜਕ ਦੇ ਟੋਏ ਨੇ ਲਈ ਜਾਨ, SDM ਖੰਨਾ ਵੱਲੋਂ NHAI ਆਈ ਨੂੰ ਕਾਰਨ ਦੱਸੋ ਨੋਟਿਸ ਜਾਰੀ 
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Colombia 'ਚ 7.4 ਤੀਬਰਤਾ ਦਾ ਭੂਚਾਲ , ਕਈ ਇਮਾਰਤਾਂ ਡਿੱਗੀਆਂ, ਖਾਲੀ ਕਰਵਾਏ ਗਏ ਮਕਾਨ ; ਸੈਂਕੜੇ ਲੋਕਾਂ ਦੇ ਜ਼ਖਮੀ ਹੋਣ ਦੀ ਖ਼ਬਰ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Phagwara 'ਚ ਟਿਊਬਵੈੱਲ ਨੇੜੇ ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ , ਇਟਲੀ 'ਚ ਰਹਿੰਦੇ ਹਨ ਦੋਵੇਂ ਬੱਚੇ 
Phagwara 'ਚ ਟਿਊਬਵੈੱਲ ਨੇੜੇ ਹਵੇਲੀ 'ਚ ਸੁੱਤੇ ਬਜ਼ੁਰਗ ਦਾ ਬੇਰਹਿਮੀ ਨਾਲ ਕਤਲ , ਇਟਲੀ 'ਚ ਰਹਿੰਦੇ ਹਨ ਦੋਵੇਂ ਬੱਚੇ 

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Alanna Panday ਦੂਜੀ ਵਾਰ ਮਾਂ ਬਣਨ ਵਾਲੀ ਹੈ , ਪ੍ਰੈਗਨੈਂਸੀ ਕਿੱਟ ਦੇਖ ਕੇ ਝੂਮ ਉੱਠੀ, ਪਤੀ ਨਾਲ ਕੀਤਾ Liplock
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
Punjab 'ਚ ਮੁਲਾਜ਼ਮ 11 ਅਗਸਤ ਨੂੰ ਕਰਨਗੇ ਗੇਟ ਰੈਲੀਆਂ, 13 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦੇ ਫੂਕਣਗੇ ਪੁਤਲੇ 
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
 Stress ਦਾ ਮੁੰਡਿਆਂ ਦੀ Sexual Health 'ਤੇ ਪੈਂਦਾ ਹੈ ਵੱਡਾ ਅਸਰ, ਜਾਣੋ ਕਿਵੇਂ
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Masturbation Side Effects : ਕੀ ਵਾਰ-ਵਾਰ Masturbation ਨਾਲ ਸਿਹਤ ਨੂੰ ਨੁਕਸਾਨ ਹੁੰਦਾ ਹੈ ?
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Women Health Tips : ਔਰਤਾਂ ਨੂੰ ਮਰਦਾਂ ਨਾਲੋਂ ਜ਼ਿਆਦਾ ਨੀਂਦ ਦੀ ਲੋੜ ਕਿਉਂ ਹੁੰਦੀ ਹੈ ? ਜਾਣੋ ਵਜ੍ਹਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Mohali News : ਰੱਖੜੀ ਖਰੀਦਣ ਜਾ ਰਹੀ ਬੱਚੀ ਨਾਲ ਰਸਤੇ 'ਚ ਵਾਪਰਿਆ ਹਾਦਸਾ , ਪੈ ਗਿਆ ਚੀਕ-ਚਿਹਾੜਾ
Punjab News: ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
ਪੰਜਾਬ ਤੋਂ ਮੰਦਭਾਗੀ ਖਬਰ, ਸੰਤਾਨ ਨਾ ਹੋਣ ਤੇ ਪਤੀ-ਪਤਨੀ ਨੇ ਜੀਵਨ ਲੀਲ੍ਹਾ ਕੀਤੀ ਸਮਾਪਤ, ਘਰ 'ਚ ਲਟਕਦੀਆਂ ਮਿਲੀਆਂ ਲਾਸ਼ਾਂ...
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Cheapest Flight Tickets :  ਹਵਾਈ ਸਫ਼ਰ ਕਰਨ ਵਾਲਿਆਂ ਲਈ ਖੁਸ਼ਖਬਰੀ! ਇਸ ਹਫ਼ਤੇ ਇਨ੍ਹਾਂ ਰੂਟਾਂ 'ਤੇ ਮਿਲਣਗੀਆਂ ਸਸਤੀਆਂ ਟਿਕਟਾਂ
Embed widget