ਪੜਚੋਲ ਕਰੋ
(Source: ECI/ABP News)
ਚੰਦੂ ਮੌਰਿਆ ਨੇ ਇੱਕੋ ਮੰਡਪ 'ਚ ਦੋ ਕੁੜੀਆਂ ਨਾਲ ਲਏ ਫੇਰੇ, ਕਿਸੇ ਨੂੰ ਨਹੀਂ ਇਤਰਾਜ਼
ਛੱਤੀਸਗੜ੍ਹ ’ਚ ਵਿਆਹ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ; ਜਿੱਥੇ ਮੰਡਪ ’ਚ ਇੱਕ ਨੌਜਵਾਨ ਨੇ ਦੋ ਕੁੜੀਆਂ ਨਾਲ ਫੇਰੇ ਲਏ ਹਨ। ਇਸ ਮਾਮਲੇ ਦੀ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵੇਂ ਕੁੜੀਆਂ ਨੂੰ ਇਸ ਗੱਲ ਉੱਤੇ ਕੋਈ ਇਤਰਾਜ਼ ਨਹੀਂ ਹੈ।
![ਚੰਦੂ ਮੌਰਿਆ ਨੇ ਇੱਕੋ ਮੰਡਪ 'ਚ ਦੋ ਕੁੜੀਆਂ ਨਾਲ ਲਏ ਫੇਰੇ, ਕਿਸੇ ਨੂੰ ਨਹੀਂ ਇਤਰਾਜ਼ Chandu Maurya married two girls in the same pavilion, no one objected ਚੰਦੂ ਮੌਰਿਆ ਨੇ ਇੱਕੋ ਮੰਡਪ 'ਚ ਦੋ ਕੁੜੀਆਂ ਨਾਲ ਲਏ ਫੇਰੇ, ਕਿਸੇ ਨੂੰ ਨਹੀਂ ਇਤਰਾਜ਼](https://static.abplive.com/wp-content/uploads/sites/5/2021/01/07211754/chandu-morya.jpg?impolicy=abp_cdn&imwidth=1200&height=675)
ਛੱਤੀਸਗੜ੍ਹ ’ਚ ਵਿਆਹ ਦਾ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ; ਜਿੱਥੇ ਮੰਡਪ ’ਚ ਇੱਕ ਨੌਜਵਾਨ ਨੇ ਦੋ ਕੁੜੀਆਂ ਨਾਲ ਫੇਰੇ ਲਏ ਹਨ। ਇਸ ਮਾਮਲੇ ਦੀ ਗ਼ੌਰ ਕਰਨ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਦੋਵੇਂ ਕੁੜੀਆਂ ਨੂੰ ਇਸ ਗੱਲ ਉੱਤੇ ਕੋਈ ਇਤਰਾਜ਼ ਨਹੀਂ ਹੈ। ਛੱਤੀਸਗੜ੍ਹ ਦੇ ਬਸਤਰ ਸ਼ਹਿਰ ਲਾਗਲੇ ਪਿੰਡ ਟਿਕਰਾ ਲੋਹੰਗਾ ਦੇ ਇੱਕ ਨੌਜਵਾਨ ਨੇ ਦੋ ਕੁੜੀਆਂ ਨਾਲ ਇੱਕੋ ਮੰਡਪ ਵਿੱਚ ਵਿਆਹ ਰਚਾਇਆ। ਇਹ ਵਿਆਹ 3 ਜਨਵਰੀ ਨੂੰ ਹੋਇਆ।
ਨੌਜਵਾਨ ਚੰਦੂ ਮੌਰਿਆ ਨੇ ਦੋ ਕੁੜੀਆਂ ਹਸੀਨਾ ਬਘੇਲ ਤੇ ਸੁੰਦਰੀ ਕਸ਼ਯਪ ਨਾਲ ਵਿਆਹ ਰਚਾਇਆ। ਇਸ ਮੌਕੇ ਪਿੰਡ ਨਿਵਾਸੀ ਮੌਜੂਦ ਸਨ ਤੇ ਬਾਕਾਇਦਾ ਵਾਜਿਆਂ ਤੇ ਆਦਿਵਾਸੀ ਰੀਤਾਂ ਮਤਾਬਕ ਇਹ ਵਿਆਹ ਸੰਪੰਨ ਹੋਇਆ। ਲਾੜੇ ਨੇ ਦੋ ਪਤਨੀਆਂ ਨਾਲ 7 ਫੇਰੇ ਲੈ ਕੇ ਕਸਮਾਂ ਖਾਧੀਆਂ।
ਪੰਜਾਬ 'ਚ ਲੋਕਾਂ ਨੂੰ ਨਹੀਂ ਬਰਡ ਫਲੂ ਤੋਂ ਡਰਨ ਦੀ ਲੋੜ! ਅਫਵਾਹਾਂ ਤੋਂ ਬਚਣ ਦੀ ਚੇਤਾਵਨੀ
ਭਾਵੇਂ ਹਿੰਦੂ ਰੀਤੀ-ਰਿਵਾਜ ਮੁਤਾਬਕ ਇੱਕ ਵਿਅਕਤੀ ਇੰਝ ਦੋ ਕੁੜੀਆਂ ਨਾਲ ਵਿਆਹ ਨਹੀਂ ਕਰ ਸਕਦਾ ਤੇ ਕਾਨੂੰਨ ਅਧੀਨ ਵੀ ਅਜਿਹੀ ਕੋਈ ਪ੍ਰਵਾਨਗੀ ਨਹੀਂ ਹੈ ਪਰ ਬਸਤਰ ਦੇ ਆਦਿਵਾਸੀ ਇਲਾਕੇ ’ਚ ਅਜਿਹਾ ਪਹਿਲੀ ਵਾਰ ਵੇਖਣ ਨੂੰ ਮਿਲਿਆ।
ਸੁਪਰੀਮ ਕੋਰਟ ਨੇ ਕਿਸਾਨ ਅੰਦੋਲਨ ਨੂੰ ਤਬਲੀਗੀ ਮਰਕਜ਼ ਨਾਲ ਜੋੜਦਿਆਂ ਕਹੀ ਵੱਡੀ ਗੱਲ, ਇਕੱਠ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜ਼ਰੂਰੀ
ਇਸ ਵਿਆਹ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਦੱਸ ਦੇਈਏ ਕਿ ਲਾੜੇ ਤੇ ਲਾੜੀਆਂ ਦੇ ਪਰਿਵਾਰਕ ਮੈਂਬਰਾਂ ਨੇ ਇਸ ਵਿਆਹ ਲਈ ਬਾਕਾਇਦਾ ਵਿਆਹ ਦੇ ਕਾਰਡ ਵੀ ਛਪਵਾਏ ਸਨ। ਪੂਰੇ ਪਿੰਡ ਨੂੰ ਵੀ ਸੰਦਿਆ ਗਿਆ ਸੀ। ਚੰਦੂ ਮੌਰਿਆ ਆਪਣੀਆਂ ਦੋਵੇਂ ਪਤਨੀਆਂ ਨਾਲ ਖ਼ੁਸ਼ੀ-ਖ਼ੁਸ਼ੀ ਜੀਵਨ ਬਤੀਤ ਕਰ ਰਿਹਾ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)