ਪੜਚੋਲ ਕਰੋ
Advertisement
ਫੋਰਬਸ ਮੈਗਜ਼ੀਨ ਦਾ ਵੱਡਾ ਖੁਲਾਸਾ, ਚੀਨ ਨੇ ਹਿੰਦ ਮਹਾਂਸਾਗਰ ‘ਚ ਅੰਡਰ ਵਾਟਰ ਡਰੋਨ ਕੀਤੇ ਤਾਇਨਾਤ
ਪੂਰੀ ਦੁਨੀਆ ਨੂੰ ਕੋਰੋਨਾਵਾਇਰਸ ਦੇਣ ਵਾਲਾ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜਦੋਂ ਕੋਰੋਨਾ ਸੰਕਰਮ ਫੈਲਿਆ, ਚੀਨ ਨੇ ਹਿੰਦ ਮਹਾਂਸਾਗਰ ਵਿੱਚ ਧਰਤੀ ਹੇਠ ਡਰੋਨ ਤਾਇਨਾਤ ਕੀਤੇ।
ਨਵੀਂ ਦਿੱਲੀ: ਪੂਰੀ ਦੁਨੀਆ ਨੂੰ ਕੋਰੋਨਾਵਾਇਰਸ ਵਰਗੀ ਮਹਾਮਾਰੀ ਦੇ ਰਿਹਾ ਚੀਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਜਦੋਂ ਚੀਨ ਦਾ ਕੋਰੋਨਾਵਾਇਰਸ ਦਾ ਪ੍ਰਕੋਪ ਵੁਹਾਨ ਅਤੇ ਹੋਰ ਖੇਤਰਾਂ ਵਿੱਚ ਫੈਲਿਆ, ਚੀਨ ਦੇ ਅੰਡਰ ਵਾਟਰ ਡਰੋਨ ਹਿੰਦ ਮਹਾਂਸਾਗਰ ਵਿੱਚ ਪਣਡੁੱਬੀ ਯੁੱਧ ਦੀ ਤਿਆਰੀ ਕਰ ਰਹੇ ਸੀ।
ਇਸ ਗੱਲ ਦਾ ਖੁਲਾਸਾ ਵਿਸ਼ਵ ਦੇ ਪ੍ਰਸਿੱਧ ਮੈਗਜ਼ੀਨ ਫੋਰਬਸ ਨੇ ਕੀਤਾ ਹੈ। ਫੋਰਬਸ ਮੁਤਾਬਕ ਚੀਨ ਨੇ ਦਸੰਬਰ ਅਤੇ ਫਰਵਰੀ ਦੇ ਵਿਚਕਾਰ ਹਿੰਦ ਮਹਾਸਾਗਰ ਵਿੱਚ ਲਗਪਗ ਇੱਕ ਦਰਜਨ ਅੰਡਰ ਵਾਟਰ ਡਰੋਨ ਤਾਇਨਾਤ ਕੀਤੇ। ਇਹ ਸਾਰੇ ਅੰਡਰਵਾਟਰ ਡਰੋਨ ਚੀਨ ਦੇ ਸ਼ਿਆਨਗਯੋਂਗਹੋਂਗ ਸਮੁੰਦਰੀ ਜਹਾਜ਼ ਤੋਂ ਲਾਂਚ ਕੀਤੇ ਗਏ। ਇਸ ਸਮੁੰਦਰੀ ਜਹਾਜ਼ ਦੀ ਸਮੁੰਦਰੀ ਡੂੰਘਾਈ, ਤਾਪਮਾਨ, ਗੜਬੜੀ ਅਤੇ ਆਕਸੀਜਨ ਆਦਿ ਦੀ ਪਛਾਣ ਲਈ ਇਸ ਜਹਾਜ਼ ਦੀ ਵਰਤੋਂ ਕੀਤੀ ਜਾਂਦੀ ਹੈ।
ਮੈਗਜ਼ੀਨ ਮੁਤਾਬਕ ਇਹ ਇੱਕ ਦਰਜਨ ਅੰਡਰਵਾਟਰ ਡਰੋਨ ਚੀਨੀ ਜਲ ਸੈਨਾ ਨੂੰ ਤਿੰਨ ਹਜ਼ਾਰ ਤੋਂ ਵੱਧ ਵਿਸ਼ਲੇਸ਼ਣ ਪ੍ਰਦਾਨ ਕਰ ਚੁੱਕੇ ਹਨ।ਮੈਗਜ਼ੀਨ ਮੁਤਾਬਕ ਇਹ ਵਿਸ਼ਲੇਸ਼ਣ ਸਮੁੰਦਰ ਦੀ ਖੋਜ ਲਈ ਵਰਤੇ ਜਾਂਦੇ ਹਨ, ਪਰ ਇਹ ਪਣਡੁੱਬੀ-ਯੁੱਧ ਲਈ ਵੀ ਵਰਤੇ ਜਾ ਸਕਦੇ ਹਨ ਇਹ ਵੇਖਣ ਲਈ ਕਿ ਇੱਕ ਪਣਡੁੱਬੀ ਸਮੁੰਦਰ ਵਿੱਚ ਕਿੰਨੀ ਡੂੰਘੀ ਜਾ ਸਕਦੀ ਹੈ ਅਤੇ ਕਿੱਥੇ ਟੋਹੀ ਵਿਮਾਨ ਦੀ ਜੱਦ ‘ਚ ਆ ਸਕਦੀ ਹੈ।
ਦੱਸ ਦੇਈਏ ਕਿ ਕੁਝ ਮਹੀਨੇ ਪਹਿਲਾਂ, ਭਾਰਤੀ ਜਲ ਸੈਨਾ ਦੇ ਮੁੱਖੀ ਐਡਮਿਰਲ ਕਰਮਬੀਰ ਸਿੰਘ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਕਿਸੇ ਵੀ ਚੀਨੀ ਜੰਗੀ ਜਹਾਜ਼ ਜਾਂ ਖੋਜ-ਜਹਾਜ਼ ਨੂੰ ਭਾਰਤ ਦੇ ਐਸਈਜ਼ੈਡ ਅਰਥਾਤ ਵਿਸ਼ੇਸ਼ ਆਰਥਿਕ ਖੇਤਰ, ਜੋ ਕਿ ਭਾਰਤ ਦੀਆਂ ਕਈ ਤੱਟਵਰਤੀ ਸਰਹੱਦਾਂ ਦਾ ਹਿੱਸਾ ਹੈ, ‘ਚ ਆਉਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ। ਭਾਰਤ ਦੇ ਕਈ ਤੱਟੀ ਹੱਦਾਂ ਦੇ ਸਮੁੰਦਰ ‘ਚ 200 ਨੌਟਿਕਲ ਮੀਲ ਤੱਕ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਚੰਡੀਗੜ੍ਹ
ਲੁਧਿਆਣਾ
ਵਿਸ਼ਵ
Advertisement