ਹਾਂਗਕਾਂਗ: ਚੀਨ ਆਪਣੇ ਸਰਹੱਦੀ ਵਿਵਾਦ ਨੂੰ ਇੱਕ ਅਜਿਹੇ ਸਮੇਂ ਜ਼ੋਰਸ਼ੋਰ ਨਾਲ ਹਵਾ ਦੇ ਰਿਹਾ ਹੈ ਜਦੋਂ ਪੂਰੀ ਦੁਨੀਆ ਕੋਰੋਨਾ ਮਹਾਮਾਰੀ ਵਿਰੁੱਧ ਲੜ ਰਹੀ ਹੈ। ਇਹ ਚੀਨ ਦੀ ਸੋਚੀ-ਸਮਝੀ ਰਣਨੀਤੀ ਦਾ ਹਿੱਸਾ ਹੈ। ਇਸ ਵਿੱਚ ਕੋਈ ਸ਼ੱਕ ਨਹੀਂ ਕਿ ਜੇ ਚੀਨ ਤੇ ਜਾਪਾਨ ਦਾ ਤਣਾਅ ਟਕਰਾਅ ਵੱਲ ਜਾਂਦਾ ਹੈ, ਤਾਂ ਅਮਰੀਕਾ ਨੂੰ ਇਸ ‘ਚ ਕੁੱਦਣਾ ਪਏਗਾ।



ਦਰਅਸਲ, ਜਾਪਾਨ ਤੇ ਅਮਰੀਕਾ ਵਿਚਾਲੇ ਇੱਕ ਰੱਖਿਆ ਸੰਧੀ ਹੈ। ਇਸ ਸੰਧੀ ਤਹਿਤ ਜੇ ਕੋਈ ਵਿਦੇਸ਼ੀ ਤਾਕਤ ਜਾਪਾਨ 'ਤੇ ਹਮਲਾ ਕਰਦੀ ਹੈ, ਤਾਂ ਵਾਸ਼ਿੰਗਟਨ ਟੋਕੀਓ ਦੀ ਰੱਖਿਆ ਕਰੇਗਾ। ਅਮਰੀਕਾ ਇਸ ਸਮਝੌਤੇ ਤਹਿਤ ਜਾਪਾਨ ਦੀ ਰੱਖਿਆ ਲਈ ਪਾਬੰਦ ਹੈ। ਜੇ ਦੋਵਾਂ ਦੇਸ਼ਾਂ ਦਰਮਿਆਨ ਤਣਾਅ ਵਧਦਾ ਹੈ ਤੇ ਫੌਜੀ ਟਕਰਾਅ ਪੈਦਾ ਹੁੰਦਾ ਹੈ, ਤਾਂ ਸਪੱਸ਼ਟ ਤੌਰ 'ਤੇ ਅਮਰੀਕਾ ਨੂੰ ਅੱਗੇ ਆਉਣਾ ਪਏਗਾ।


ਅਮਰੀਕੀ ਵੀਜ਼ਾ ਸਖਤੀ ਦਾ ਭਾਰਤੀਆਂ ਨੂੰ ਸਭ ਤੋਂ ਵੱਡਾ ਨੁਕਸਾਨ, ਵਿਦੇਸ਼ ਜਾਣ ਦੇ ਸੁਫਨੇ ਚਕਨਾਚੂਰ


ਪਿਛਲੇ ਹਫਤੇ ਜਾਪਾਨੀ ਤੱਟ ਰੱਖਿਅਕ ਨੇ ਦਾਅਵਾ ਕੀਤਾ ਸੀ ਕਿ ਚੀਨੀ ਸਰਕਾਰੀ ਜਹਾਜ਼ਾਂ ਨੂੰ ਸੇਨਕਾਕੂ/ਦਿਆਓਯੂ ਟਾਪੂ ਦੇ ਨੇੜੇ ਦੇਖਿਆ ਗਿਆ ਸੀ, ਜਿਸ ਨਾਲ ਦੋਵਾਂ ਦੇਸ਼ਾਂ ਦਰਮਿਆਨ ਸੰਭਾਵੀ ਟਕਰਾਅ ਹੋਣ ਦਾ ਖਦਸ਼ਾ ਪੈਦਾ ਹੋਇਆ ਸੀ। ਇਸ ਤੋਂ ਪਹਿਲਾਂ ਅਪਰੈਲ ਦੇ ਅੱਧ ਵਿੱਚ ਜਾਪਾਨ ਨੇ ਸੇਨਕਾਕੂ ਟਾਪੂ 'ਤੇ ਚੀਨੀ ਫੌਜ ਦੇ ਜਹਾਜ਼ ਦੇਖੇ ਗਏ, ਜੇ ਜਾਪਾਨ ਨੇ ਉਸ ਸਮੇਂ ਕਾਰਵਾਈ ਕੀਤੀ ਹੁੰਦੀ ਤਾਂ ਸੰਘਰਸ਼ ਹੋਰ ਵਧ ਸਕਦਾ ਸੀ। ਇਸ ਨਾਲ ਯੁੱਧ ਹੋ ਸਕਦਾ ਸੀ।



ਪੰਜਾਬੀ ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904